ਭਾਰਤ ਮਾਤਾ ਕੀ— ਜੈ!
ਭਾਰਤ ਮਾਤਾ ਕੀ— ਜੈ!
ਭਾਰਤ ਮਾਤਾ ਕੀ— ਜੈ!
ਨਮਸਕਾਰ!
ਹੁਣੇ ਦੋ ਢਾਈ ਘੰਟੇ ਪਹਿਲੇ ਹੀ ਮੈਂ ਕੁਵੈਤ ਪਹੁੰਚਿਆ ਹਾਂ ਅਤੇ ਜਦੋਂ ਤੋਂ ਇੱਥੇ ਕਦਮ ਰੱਖਿਆ ਹੈ ਤਦ ਤੋਂ ਹੀ ਚਾਰੋਂ ਤਰਫ਼ ਇੱਕ ਅਲੱਗ ਹੀ ਆਪਣਾਪਣ(ਅਪਣੱਤ), ਇੱਕ ਅਲੱਗ ਹੀ ਗਰਮਜੋਸ਼ੀ ਮਹਿਸੂਸ ਕਰ ਰਿਹਾ ਹਾਂ। ਆਪ (ਤੁਸੀਂ) ਸਭ ਭਾਰਤ ਦੇ ਅਲੱਗ-ਅਲੱਗ ਰਾਜਾਂ ਤੋਂ ਆਏ ਹੋ। ਲੇਕਿਨ ਆਪ (ਤੁਹਾਨੂੰ) ਸਭ ਨੂੰ ਦੇਖ ਕੇ ਐਸਾ ਲਗ ਰਿਹਾ ਹੈ ਜਿਵੇਂ ਮੇਰੇ ਸਾਹਮਣੇ ਮਿਨੀ ਹਿੰਦੁਸਤਾਨ ਉਮੜ ਆਇਆ ਹੈ। ਇੱਥੇ ਨੌਰਥ ਸਾਊਥ ਈਸਟ ਵੈਸਟ ਹਰ ਖੇਤਰ ਦੇ ਅਲੱਗ ਅਲੱਗ ਭਾਸ਼ਾ ਬੋਲੀ ਬੋਲਣ ਵਾਲੇ ਲੋਕ ਮੇਰੇ ਸਾਹਮਣੇ ਨਜ਼ਰ ਆ ਰਹੇ ਹਨ। ਲੇਕਿਨ ਸਭ ਦੇ ਦਿਲ ਵਿੱਚ ਇੱਕ ਹੀ ਗੂੰਜ ਹੈ। ਸਭ ਦੇ ਦਿਲ ਵਿੱਚ ਇੱਕ ਹੀ ਗੂੰਜ ਹੈ – ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈI
ਇੱਥੇ ਹਰ ਕਲਚਰ ਦੀ festivity ਹੈ। ਹੁਣ ਆਪ (ਤੁਸੀਂ) ਕ੍ਰਿਸਮਸ ਅਤੇ ਨਿਊ ਈਅਰ ਦੀ ਤਿਆਰੀ ਕਰ ਰਹੇ ਹੋ। ਫਿਰ ਪੋਂਗਲ ਆਉਣ ਵਾਲਾ ਹੈ। ਮਕਰ ਸੰਕ੍ਰਾਂਤੀ ਹੋਵੇ, ਲੋਹੜੀ ਹੋਵੇ, ਬਿਹੂ ਹੋਵੇ, ਐਸੇ ਅਨੇਕ ਤਿਉਹਾਰ ਬਹੁਤ ਦੂਰ ਨਹੀਂ ਹਨ। ਮੈਂ ਆਪ (ਤੁਹਾਨੂੰ) ਸਭ ਨੂੰ ਕ੍ਰਿਸਮਸ ਦੀ, ਨਿਊ ਈਅਰ ਦੀ ਅਤੇ ਦੇਸ਼ ਦੇ ਕੋਣੇ-ਕੋਣੇ ਵਿੱਚ ਮਨਾਏ ਜਾਣ ਵਾਲੇ ਸਾਰੇ ਤਿਉਹਾਰਾਂ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਨਿਜੀ ਤੌਰ ‘ਤੇ ਮੇਰੇ ਲਈ ਇਹ ਪਲ ਬਹੁਤ ਖਾਸ ਹੈ। 43 years, ਚਾਰ ਦਹਾਕਿਆਂ ਤੋਂ ਭੀ ਜ਼ਿਆਦਾ ਸਮਾਂ, 43 years ਦੇ ਬਾਅਦ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਕੁਵੈਤ ਆਇਆ ਹੈ। ਤੁਸੀਂ ਹਿੰਦੁਸਤਾਨ ਤੋਂ ਇੱਥੇ ਆਉਣਾ ਹੈ ਤਾਂ ਚਾਰ ਘੰਟੇ ਲਗਦੇ ਹਨ, ਪ੍ਰਧਾਨ ਮੰਤਰੀ ਨੂੰ ਚਾਰ ਦਹਾਕੇ ਲਗ ਗਏ। ਤੁਹਾਡੇ ਵਿੱਚੋਂ ਕਿਤਨੇ ਹੀ ਸਾਥੀ ਤਾਂ ਪੀੜ੍ਹੀਆਂ ਤੋਂ ਕੁਵੈਤ ਵਿੱਚ ਹੀ ਰਹਿ ਰਹੇ ਹਨ। ਬਹੁਤਿਆਂ ਦਾ ਤਾਂ ਜਨਮ ਹੀ ਇੱਥੇ ਹੋਇਆ ਹੈ।
ਅਤੇ ਹਰ ਸਾਲ ਸੈਂਕੜੇ ਭਾਰਤੀ ਤੁਹਾਡੇ ਸਮੂਹ ਨਾਲ ਜੁੜਦੇ ਜਾਂਦੇ ਹਨ। ਆਪ ਨੇ (ਤੁਸੀਂ) ਕੁਵੈਤ ਦੇ ਸਮਾਜ ਵਿੱਚ ਭਾਰਤੀਅਤਾ ਦਾ ਤੜਕਾ ਲਗਾਇਆ ਹੈ, ਆਪ ਨੇ (ਤੁਸੀਂ) ਕੁਵੈਤ ਦੇ ਕੈਨਵਾਸ ‘ਤੇ ਭਾਰਤੀ ਹੁਨਰ ਦਾ ਰੰਗ ਭਰਿਆ ਹੈ। ਆਪ ਨੇ (ਤੁਸੀਂ) ਕੁਵੈਤ ਵਿੱਚ ਭਾਰਤ ਦੇ ਟੈਲੰਟ, ਟੈਕਨੋਲੋਜੀ ਅਤੇ ਟ੍ਰੈਡਿਸ਼ਨ ਦਾ ਮਸਾਲਾ ਮਿਕਸ ਕੀਤਾ ਹੈ। ਅਤੇ ਇਸ ਲਈ ਮੈਂ ਅੱਜ ਇੱਥੇ ਸਿਰਫ਼ ਤੁਹਾਨੂੰ ਮਿਲਣ ਹੀ ਨਹੀਂ ਆਇਆ ਹਾਂ, ਆਪ (ਤੁਹਾਡੀਆਂ) ਸਭ ਦੀਆਂ ਉਪਲਬਧੀਆਂ ਨੂੰ ਸੈਲੀਬ੍ਰੇਟ ਕਰਨ ਦੇ ਲਈ ਆਇਆ ਹਾਂ।
ਸਾਥੀਓ,
ਥੋੜ੍ਹੀ ਦੇਰ ਪਹਿਲੇ ਹੀ, ਮੇਰੇ ਇੱਥੇ ਕੰਮ ਕਰਨ ਵਾਲੇ ਭਾਰਤੀ ਵਰਕਰਾਂ ਅਤੇ ਪ੍ਰੋਫੈਸ਼ਨਲਸ (Indian workers and professionals) ਨਾਲ ਮੁਲਾਕਾਤ ਹੋਈ ਹੈ। ਇਹ ਸਾਥੀ ਇੱਥੇ ਕੰਸਟ੍ਰਕਸ਼ਨ ਦੇ ਕੰਮ ਨਾਲ ਜੁੜੇ ਹਨ। ਹੋਰ ਅਨੇਕ ਸੈਕਟਰਸ ਵਿੱਚ ਭੀ ਆਪਣਾ ਪਸੀਨਾ ਵਹਾ ਰਹੇ ਹਨ। ਭਾਰਤੀ ਸਮੁਦਾਇ ਦੇ ਡਾਕਟਰਸ, ਨਰਸਿਜ਼ ਪੈਰਾਮੈਡਿਸ ਦੇ ਰੂਪ ਵਿੱਚ ਕੁਵੈਤ ਦੇ medical infrastructure ਦੀ ਬਹੁਤ ਬੜੀ ਸ਼ਕਤੀ ਹੈ। ਤੁਹਾਡੇ ਵਿੱਚੋਂ ਜੋ ਟੀਚਰਸ ਹਨ ਉਹ ਕੁਵੈਤ ਦੀ ਅਗਲੀ ਪੀੜ੍ਹੀ ਨੂੰ ਮਜ਼ਬੂਤ ਬਣਾਉਣ ਵਿੱਚ ਸਹਿਯੋਗ ਕਰ ਰਹੇ ਹਨ। ਤੁਹਾਡੇ ਵਿੱਚੋਂ ਜੋ engineers ਹਨ, architects ਹਨ, ਉਹ ਕੁਵੈਤ ਦੇ next generation infrastructure ਦਾ ਨਿਰਮਾਣ ਕਰ ਰਹੇ ਹਨ।
ਅਤੇ ਸਾਥੀਓ,
ਜਦੋਂ ਭੀ ਮੈਂ ਕੁਵੈਤ ਦੀ ਲੀਡਰਸ਼ਿਪ ਨਾਲ ਬਾਤ ਕਰਦਾ ਹਾਂ। ਤਾਂ ਉਹ ਆਪ ਸਭ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ। ਕੁਵੈਤ ਦੇ ਨਾਗਰਿਕ ਭੀ ਆਪ ਸਭ ਭਾਰਤੀਆਂ ਦੀ ਮਿਹਨਤ, ਤੁਹਾਡੀ ਇਮਾਨਦਾਰੀ, ਤੁਹਾਡੀ ਸਕਿੱਲ ਦੀ ਵਜ੍ਹਾ ਨਾਲ ਤੁਹਾਡਾ ਬਹੁਤ ਮਾਣ ਕਰਦੇ ਹਨ। ਅੱਜ ਭਾਰਤ ਰਿਮਿਟੈਂਸਿਜ਼ (remittances) ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਅੱਗੇ ਹੈ, ਤਾਂ ਇਸ ਦਾ ਬਹੁਤ ਬੜਾ ਕ੍ਰੈਡਿਟ ਭੀ ਆਪ ਸਭ ਮਿਹਨਤਕਸ਼ ਸਾਥੀਆਂ ਨੂੰ ਜਾਂਦਾ ਹੈ। ਦੇਸ਼ਵਾਸੀ ਭੀ ਤੁਹਾਡੇ ਇਸ ਯੋਗਦਾਨ ਦਾ ਸਨਮਾਨ ਕਰਦੇ ਹਨ।
ਸਾਥੀਓ,
ਭਾਰਤ ਅਤੇ ਕੁਵੈਤ ਦਾ ਰਿਸ਼ਤਾ ਸੱਭਿਅਤਾਵਾਂ ਦਾ ਹੈ, ਸਾਗਰ ਦਾ ਹੈ, ਸਨੇਹ ਦਾ ਹੈ, ਵਪਾਰ-ਕਾਰੋਬਾਰ ਦਾ ਹੈ। ਭਾਰਤ ਅਤੇ ਕੁਵੈਤ ਅਰਬ ਸਾਗਰ ਦੇ ਦੋ ਕਿਨਾਰਿਆਂ ‘ਤੇ ਵਸੇ ਹਨ। ਅਸੀਂ ਸਿਰਫ਼ ਡਿਪਲੋਮੈਸੀ ਹੀ ਨਹੀਂ ਬਲਕਿ ਦਿਲਾਂ ਨੂੰ ਆਪਸ ਵਿੱਚ ਜੋੜਿਆ ਹੈ। ਸਾਡਾ ਵਰਤਮਾਨ ਹੀ ਨਹੀਂ ਬਲਕਿ ਸਾਡਾ ਅਤੀਤ ਭੀ ਸਾਨੂੰ ਜੋੜਦਾ ਹੈ। ਇੱਕ ਸਮਾਂ ਸੀ ਜਦੋਂ ਕੁਵੈਤ ਤੋਂ ਮੋਤੀ, ਖਜੂਰ ਅਤੇ ਸ਼ਾਨਦਾਰ ਨਸਲ ਦੇ ਘੋੜੇ ਭਾਰਤ ਜਾਂਦੇ ਸਨ। ਅਤੇ ਭਾਰਤ ਤੋਂ ਭੀ ਬਹੁਤ ਸਾਰਾ ਸਮਾਨ ਇੱਥੇ ਆਉਂਦਾ ਰਿਹਾ ਹੈ। ਭਾਰਤ ਦੇ ਚਾਵਲ, ਭਾਰਤ ਦੀ ਚਾਹ, ਭਾਰਤ ਦੇ ਮਸਾਲੇ, ਕੱਪੜੇ, ਲੱਕੜੀ ਇੱਥੇ ਆਉਂਦੇ ਸਨ। ਭਾਰਤ ਦੀ ਟੀਕ ਵੁੱਡ ਤੋਂ ਬਣੀਆਂ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਕੁਵੈਤ ਦੇ ਨਾਵਿਕ ਲੰਬੀਆਂ ਯਾਤਰਾਵਾਂ ਕਰਦੇ ਸਨ। ਕੁਵੈਤ ਦੇ ਮੋਤੀ ਭਾਰਤ ਦੇ ਲਈ ਕਿਸੇ ਹੀਰੇ ਤੋਂ ਘੱਟ ਨਹੀਂ ਰਹੇ ਹਨ। ਅੱਜ ਭਾਰਤ ਦੀ ਜਵੈਲਰੀ ਦੀ ਪੂਰੀ ਦੁਨੀਆ ਵਿੱਚ ਧੂਮ ਹੈ, ਤਾਂ ਉਸ ਵਿੱਚ ਕੁਵੈਤ ਦੇ ਮੋਤੀਆਂ ਦਾ ਭੀ ਯੋਗਦਾਨ ਹੈ। ਗੁਜਰਾਤ ਵਿੱਚ ਤਾਂ ਅਸੀਂ ਬੜੇ-ਬਜ਼ੁਰਗਾਂ ਤੋਂ ਸੁਣਦੇ ਆਏ ਹਾਂ, ਕਿ ਪਿਛਲੀਆਂ ਸ਼ਤਾਬਦੀਆਂ ਵਿੱਚ ਕੁਵੈਤ ਤੋਂ ਕਿਵੇਂ ਲੋਕਾਂ ਦਾ, ਵਪਾਰੀ-ਕਾਰੋਬਾਰੀਆਂ ਦਾ ਆਉਣਾ-ਜਾਣਾ ਰਹਿੰਦਾ ਸੀ। ਖਾਸ ਤੌਰ ‘ਤੇ (19ਵੀਂ) 19 ਸੈਂਚੁਰੀ ਵਿੱਚ ਹੀ, ਕੁਵੈਤ ਤੋਂ ਵਪਾਰੀ ਸੂਰਤ ਆਉਣ ਲਗੇ ਸਨ । ਤਦ ਸੂਰਤ, ਕੁਵੈਤ ਦੇ ਮੋਤੀਆਂ ਦੇ ਲਈ ਇੰਟਰਨੈਸ਼ਨਲ ਮਾਰਕਿਟ ਹੋਇਆ ਕਰਦਾ ਸੀ। ਸੂਰਤ ਹੋਵੇ, ਪੋਰਬੰਦਰ ਹੋਵੇ, ਵੇਰਾਵਲ ਹੋਵੇ , ਗੁਜਰਾਤ ਦੀਆਂ ਬੰਦਰਗਾਹਾਂ ਇਨ੍ਹਾਂ ਪੁਰਾਣੇ ਸਬੰਧਾਂ ਦੀਆਂ ਸਾਖੀ ਹਨ। (Ports like Surat, Porbandar, and Veraval in Gujarat stand as witnesses to these historic connections.)
ਕੁਵੈਤੀ ਵਪਾਰੀਆਂ ਨੇ ਗੁਜਰਾਤੀ ਭਾਸ਼ਾ ਵਿੱਚ ਅਨੇਕ ਕਿਤਾਬਾਂ ਭੀ ਪਬਲਿਸ਼ ਕੀਤੀਆਂ ਹਨ। ਗੁਜਰਾਤ ਦੇ ਬਾਅਦ ਕੁਵੈਤ ਦੇ ਵਪਾਰੀਆਂ ਨੇ ਮੁੰਬਈ ਅਤੇ ਦੂਸਰੇ ਬਜ਼ਾਰਾਂ ਵਿੱਚ ਭੀ ਉਨ੍ਹਾਂ ਨੇ ਅਲੱਗ ਪਹਿਚਾਣ ਬਣਾਈ ਸੀ। ਇੱਥੋਂ ਦੇ ਪ੍ਰਸਿੱਧ ਵਪਾਰੀ ਅਬਦੁਲ ਲਤੀਫ ਅਲ ਅਬਦੁਲ ਰੱਜ਼ਾਕ(Kuwaiti merchant Abdul Latif Al Abdul Razzak) ਦੀ ਕਿਤਾਬ , How To Calculate Pearl Weight ਮੁੰਬਈ ਵਿੱਚ ਛਪੀ ਸੀ। ਕੁਵੈਤ ਦੇ ਬਹੁਤ ਸਾਰੇ ਵਪਾਰੀਆਂ ਨੇ, ਐਕਸਪੋਰਟ ਅਤੇ ਇੰਪੋਰਟ ਦੇ ਲਈ ਮੁੰਬਈ, ਕੋਲਕਾਤਾ, ਪੋਰਬੰਦਰ, ਵੇਰਾਵਲ ਅਤੇ ਗੋਆ (Mumbai, Kolkata, Porbandar, Veraval, and Goa) ਵਿੱਚ ਆਪਣੇ ਆਫ਼ਿਸ ਖੋਲ੍ਹੇ ਹਨ। ਕੁਵੈਤ ਦੇ ਬਹੁਤ ਸਾਰੇ ਪਰਿਵਾਰ ਅੱਜ ਭੀ ਮੁੰਬਈ ਦੀ ਮੁਹੰਮਦ ਅਲੀ ਸਟ੍ਰੀਟ ਵਿੱਚ ਰਹਿੰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ। 60-65 ਸਾਲ ਪਹਿਲੇ ਕੁਵੈਤ ਵਿੱਚ ਭਾਰਤੀ ਰੁਪਏ ਉਸੇ ਤਰ੍ਹਾਂ ਹੀ ਚਲਦੇ ਸਨ, ਜਿਸ ਤਰ੍ਹਾਂ ਭਾਰਤ ਵਿੱਚ ਚਲਦੇ ਹਨ। ਯਾਨੀ ਇੱਥੇ ਕਿਸੇ ਦੁਕਾਨ ਤੋਂ ਕੁਝ ਖਰੀਦਣ ‘ਤੇ, ਭਾਰਤੀ ਰੁਪਏ ਹੀ ਸਵੀਕਾਰ ਕੀਤੇ ਜਾਂਦੇ ਸਨ। ਤਦ ਭਾਰਤੀ ਕਰੰਸੀ ਦੀ ਜੋ ਸ਼ਬਦਾਬਲੀ ਸੀ, ਜਿਵੇਂ ਰੁਪਇਆ, ਪੈਸਾ, ਆਨਾ, (“Rupiya,” “Paisa,” and “Aana,”)ਇਹ ਭੀ ਕੁਵੈਤ ਦੇ ਲੋਕਾਂ ਦੇ ਲਈ ਬਹੁਤ ਹੀ ਸਾਧਾਰਣ ਸੀ।
ਸਾਥੀਓ,
ਭਾਰਤ ਦੁਨੀਆ ਦੇ ਉਨ੍ਹਾਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਨੇ ਕੁਵੈਤ ਦੀ ਸੁਤੰਤਰਤਾ ਦੇ ਬਾਅਦ ਉਸ ਨੂੰ ਮਾਨਤਾ ਦਿੱਤੀ ਸੀ। ਅਤੇ ਇਸ ਲਈ ਜਿਸ ਦੇਸ਼ ਨਾਲ, ਜਿਸ ਸਮਾਜ ਨਾਲ ਇਤਨੀਆ ਸਾਰੀਆਂ ਯਾਦਾਂ ਜੁੜੀਆਂ ਹਨ, ਜਿਸ ਨਾਲ ਸਾਡਾ ਵਰਤਮਾਨ ਜੁੜਿਆ ਹੈ। ਉੱਥੇ ਆਉਣਾ ਮੇਰੇ ਲਈ ਬਹੁਤ ਯਾਦਗਾਰ ਹੈ। ਮੈਂ ਕੁਵੈਤ ਦੇ ਲੋਕਾਂ ਦਾ, ਇੱਥੋਂ ਦੀ ਸਰਕਾਰ ਦਾ ਬਹੁਤ ਆਭਾਰੀ ਹਾਂ। ਮੈਂ His Highness The Amir ਦਾ ਉਨ੍ਹਾਂ ਦੇ Invitation ਦੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ ।
ਸਾਥੀਓ,
ਅਤੀਤ ਵਿੱਚ ਕਲਚਰ ਅਤੇ ਕਮਰਸ ਨੇ ਜੋ ਰਿਸ਼ਤਾ ਬਣਾਇਆ ਸੀ, ਉਹ ਅੱਜ ਨਵੀਂ ਸਦੀ ਵਿੱਚ, ਨਵੀਂ ਬੁਲੰਦੀ ਦੀ ਤਰਫ਼ ਅੱਗੇ ਵਧ ਰਿਹਾ ਹੈ। ਅੱਜ ਕੁਵੈਤ ਭਾਰਤ ਦਾ ਬਹੁਤ ਅਹਿਮ Energy ਅਤੇ Trade Partner ਹੈ। ਕੁਵੈਤ ਦੀਆਂ ਕੰਪਨੀਆਂ ਲਈ ਭੀ ਭਾਰਤ ਇੱਕ ਬੜਾ Investment Destination ਹੈ। ਮੈਨੂੰ ਯਾਦ ਹੈ, His Highness, The Crown Prince Of Kuwait ਨੇ ਨਿਊਯਾਰਕ ਵਿੱਚ ਸਾਡੀ ਮੁਲਾਕਾਤ ਦੇ ਦੌਰਾਨ ਇੱਕ ਕਹਾਵਤ ਦਾ ਜ਼ਿਕਰ ਕੀਤਾ ਸੀ।
ਉਨ੍ਹਾਂ ਨੇ ਕਿਹਾ ਸੀ- “When You Are In Need, India Is Your Destination”. ਭਾਰਤ ਅਤੇ ਕੁਵੈਤ ਦੇ ਨਾਗਰਿਕਾਂ ਨੇ ਦੁਖ ਦੇ ਸਮੇਂ ਵਿੱਚ, ਸੰਕਟਕਾਲ ਵਿੱਚ ਭੀ ਇੱਕ ਦੂਸਰੇ ਦੀ ਹਮੇਸ਼ਾ ਮਦਦ ਕੀਤੀ ਹੈ। ਕੋਰੋਨਾ ਮਹਾਮਾਰੀ ਦੇ ਦੌਰਾਨ ਦੋਹਾਂ ਦੇਸ਼ਾਂ ਨੇ ਹਰ ਪੱਧਰ ‘ਤੇ ਇੱਕ-ਦੂਸਰੇ ਦੀ ਮਦਦ ਕੀਤੀ। ਜਦੋਂ ਭਾਰਤ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਪਈ, ਤਾਂ ਕੁਵੈਤ ਨੇ ਹਿੰਦੁਸਤਾਨ ਨੂੰ Liquid Oxygen ਦੀ ਸਪਲਾਈ ਦਿੱਤੀ। His Highness The Crown Prince ਨੇ ਖ਼ੁਦ ਅੱਗੇ ਆ ਕੇ ਸਭ ਨੂੰ ਤੇਜ਼ੀ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ। ਮੈਨੂੰ ਸੰਤੋਸ਼ ਹੈ ਕਿ ਭਾਰਤ ਨੇ ਭੀ ਕੁਵੈਤ ਨੂੰ ਵੈਕਸੀਨ ਅਤੇ ਮੈਡੀਕਲ ਟੀਮ ਭੇਜ ਕੇ ਇਸ ਸੰਕਟ ਨਾਲ ਲੜਨ ਦਾ ਸਾਹਸ ਦਿੱਤਾ। ਭਾਰਤ ਨੇ ਆਪਣੇ ਪੋਰਟਸ ਖੁੱਲ੍ਹੇ ਰੱਖੇ, ਤਾਕਿ ਕੁਵੈਤ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦਾ ਕੋਈ ਅਭਾਵ ਨਾ ਹੋਵੇ ।
ਹੁਣ ਇਸੇ ਸਾਲ ਜੂਨ ਵਿੱਚ ਇੱਥੇ ਕੁਵੈਤ ਵਿੱਚ ਕਿਤਨਾ ਹਿਰਦੇ ਵਿਦਾਰਕ ਹਾਦਸਾ ਹੋਇਆ। ਮੰਗਫ ਵਿੱਚ ਜੋ ਅਗਨੀਕਾਂਡ (the fire tragedy in Mangaf) ਹੋਇਆ, ਉਸ ਵਿੱਚ ਅਨੇਕ ਭਾਰਤੀ ਲੋਕਾਂ ਨੇ ਆਪਣਾ ਜੀਵਨ ਗੁਆਇਆ। ਮੈਨੂੰ ਜਦੋਂ ਇਹ ਖ਼ਬਰ ਮਿਲੀ, ਤਾਂ ਬਹੁਤ ਚਿੰਤਾ ਹੋਈ ਸੀ। ਲੇਕਿਨ ਉਸ ਸਮੇਂ ਕੁਵੈਤ ਸਰਕਾਰ ਨੇ ਜਿਸ ਤਰ੍ਹਾਂ ਦਾ ਸਹਿਯੋਗ ਕੀਤਾ, ਉਹ ਇੱਕ ਭਾਈ ਹੀ ਕਰ ਸਕਦਾ ਹੈ। ਮੈਂ ਕੁਵੈਤ ਦੇ ਇਸ ਜਜ਼ਬੇ ਨੂੰ ਸਲਾਮ ਕਰਾਂਗਾ।
ਸਾਥੀਓ,
ਹਰ ਸੁਖ-ਦੁਖ ਵਿੱਚ ਨਾਲ ਰਹਿਣ ਦੀ ਇਹ ਪਰੰਪਰਾ, ਸਾਡੇ ਆਪਸੀ ਰਿਸ਼ਤੇ, ਆਪਸੀ ਭਰੋਸੇ ਦੀ ਬੁਨਿਆਦ ਹੈ। ਆਉਣ ਵਾਲੇ ਦਹਾਕੇ ਵਿੱਚ ਅਸੀਂ ਆਪਣੀ ਸਮ੍ਰਿੱਧੀ ਦੇ ਭੀ ਬੜੇ ਪਾਰਟਨਰ ਬਣਾਂਗੇ। ਸਾਡੇ ਲਕਸ਼ ਭੀ ਬਹੁਤ ਅਲੱਗ ਨਹੀਂ ਹਨ। ਕੁਵੈਤ ਦੇ ਲੋਕ, ਨਿਊ ਕੁਵੈਤ ਦੇ ਨਿਰਮਾਣ ਵਿੱਚ ਜੁਟੇ ਹਨ। ਭਾਰਤ ਦੇ ਲੋਕ ਭੀ, ਸਾਲ 2047 ਤੱਕ, ਦੇਸ਼ ਨੂੰ ਇੱਕ ਡਿਵੈਲਪਡ ਨੇਸ਼ਨ ਬਣਾਉਣ ਵਿੱਚ ਜੁਟੇ ਹਨ। ਕੁਵੈਤ Trade ਅਤੇ Innovation ਦੇ ਜ਼ਰੀਏ ਇੱਕ Dynamic Economy ਬਣਨਾ ਚਾਹੁੰਦਾ ਹੈ।
ਭਾਰਤ ਭੀ ਅੱਜ Innovation ‘ਤੇ ਬਲ ਦੇ ਰਿਹਾ ਹੈ, ਆਪਣੀ Economy ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਇਹ ਦੋਵੇਂ ਲਕਸ਼ ਇੱਕ ਦੂਸਰੇ ਨੂੰ ਸਪੋਰਟ ਕਰਨ ਵਾਲੇ ਹਨ। ਨਿਊ ਕੁਵੈਤ ਦੇ ਨਿਰਮਾਣ ਦੇ ਲਈ, ਜੋ ਇਨੋਵੇਸ਼ਨ, ਜੋ ਸਕਿੱਲ, ਜੋ ਟੈਕਨੋਲੋਜੀ, ਜੋ ਮੈਨਪਾਵਰ ਚਾਹੀਦੀ ਹੈ, ਉਹ ਭਾਰਤ ਦੇ ਪਾਸ ਹੈ। ਭਾਰਤ ਦੇ ਸਟਾਰਟ ਅਪਸ, ਫਿਨਟੈੱਕ ਤੋਂ ਹੈਲਥਕੇਅਰ ਤੱਕ, ਸਮਾਰਟ ਸਿਟੀ ਤੋਂ ਗ੍ਰੀਨ ਟੈਕਨੋਲੋਜੀ ਤੱਕ ਕੁਵੈਤ ਦੀ ਹਰ ਜ਼ਰੂਰਤ ਦੇ ਲਈ Cutting Edge Solutions ਬਣਾ ਸਕਦੇ ਹਨ। ਭਾਰਤ ਦਾ ਸਕਿੱਲਡ ਯੂਥ ਕੁਵੈਤ ਦੀ ਫਿਊਚਰ ਜਰਨੀ ਨੂੰ ਭੀ ਨਵੀਂ ਸਟ੍ਰੈਂਥ ਦੇ ਸਕਦਾ ਹੈ।
ਸਾਥੀਓ,
ਭਾਰਤ ਵਿੱਚ ਦੁਨੀਆ ਦੀ ਸਕਿੱਲ ਕੈਪੀਟਲ ਬਣਨ ਦੀ ਭੀ ਸਮਰੱਥਾ(potential) ਹੈ। ਆਉਣ ਵਾਲੇ ਕਈ ਦਹਾਕਿਆਂ ਤੱਕ ਭਾਰਤ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਰਹਿਣ ਵਾਲਾ ਹੈ। ਐਸੇ ਵਿੱਚ ਭਾਰਤ ਦੁਨੀਆ ਦੀ ਸਕਿੱਲ ਡਿਮਾਂਡ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਅਤੇ ਇਸ ਦੇ ਲਈ ਭਾਰਤ ਦੁਨੀਆ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ, ਆਪਣੇ ਨੌਜਵਾਨਾਂ ਦੀ ਸਕਿੱਲ ਡਿਵੈਲਪਮੈਂਟ ਕਰ ਰਿਹਾ ਹੈ, ਸਕਿੱਲ ਅਪਗ੍ਰੇਡੇਸ਼ਨ ਕਰ ਰਿਹਾ ਹੈ। ਭਾਰਤ ਨੇ ਹਾਲ ਦੇ ਵਰ੍ਹਿਆਂ ਵਿੱਚ ਕਰੀਬ ਦੋ ਦਰਜਨ ਦੇਸ਼ਾਂ ਦੇ ਨਾਲ Migration ਅਤੇ ਰੋਜ਼ਗਾਰ ਨਾਲ ਜੁੜੇ ਸਮਝੌਤੇ ਕੀਤੇ ਹਨ। ਇਨ੍ਹਾਂ ਵਿੱਚ ਗਲਫ ਕੰਟ੍ਰੀਜ਼ ਦੇ ਇਲਾਵਾ ਜਪਾਨ, ਆਸਟ੍ਰੇਲੀਆ, ਫਰਾਂਸ, ਜਰਮਨੀ, ਮਾਰੀਸ਼ਸ, ਯੂਕੇ ਅਤੇ ਇਟਲੀ ਜਿਹੇ ਦੇਸ਼ ਸ਼ਾਮਲ ਹਨ। ਦੁਨੀਆ ਦੇ ਦੇਸ਼ ਭੀ ਭਾਰਤ ਦੀ ਸਕਿੱਲਡ ਮੈਨਪਾਵਰ ਦੇ ਲਈ ਦਰਵਾਜ਼ੇ ਖੋਲ੍ਹ ਰਹੇ ਹਨ ।
ਸਾਥੀਓ,
ਵਿਦੇਸ਼ਾਂ ਵਿੱਚ ਜੋ ਭਾਰਤੀ ਕੰਮ ਕਰ ਰਹੇ ਹਨ, ਉਨ੍ਹਾਂ ਦੇ ਵੈਲਫੇਅਰ ਅਤੇ ਸੁਵਿਧਾਵਾਂ ਦੇ ਲਈ ਭੀ ਅਨੇਕ ਦੇਸ਼ਾਂ ਨਾਲ ਸਮਝੌਤੇ ਕੀਤੇ ਜਾ ਰਹੇ ਹਨ। ਆਪ(ਤੁਸੀਂ) ਈ-ਮਾਇਗ੍ਰੇਟ ਪੋਰਟਲ(e-Migrate portal) ਤੋਂ ਜਾਣੂ ਹੋਵੋਗੇ। ਇਸ ਦੇ ਜ਼ਰੀਏ, ਵਿਦੇਸ਼ੀ ਕੰਪਨੀਆਂ ਅਤੇ ਰਜਿਸਟਰਡ ਏਜੰਟਾਂ ਨੂੰ ਇੱਕ ਹੀ ਪਲੈਟਫਾਰਮ ‘ਤੇ ਲਿਆਂਦਾ ਗਿਆ ਹੈ। ਇਸ ਨਾਲ ਮੈਨਪਾਵਰ ਦੀ ਕਿੱਥੇ ਜ਼ਰੂਰਤ ਹੈ, ਕਿਸ ਤਰ੍ਹਾਂ ਦੀ ਮੈਨਪਾਵਰ ਚਾਹੀਦੀ ਹੈ, ਕਿਸ ਕੰਪਨੀ ਨੂੰ ਚਾਹੀਦੀ ਹੈ, ਇਹ ਸਭ ਅਸਾਨੀ ਨਾਲ ਪਤਾ ਚਲ ਜਾਂਦਾ ਹੈ। ਇਸ ਪੋਰਟਲ ਦੀ ਮਦਦ ਨਾਲ ਬੀਤੇ 4-5 ਸਾਲ ਵਿੱਚ ਹੀ ਲੱਖਾਂ ਸਾਥੀ, ਇੱਥੇ ਖਾੜੀ ਦੇਸ਼ਾਂ ਵਿੱਚ ਭੀ ਆਏ ਹਨ। ਐਸੇ ਹਰ ਪ੍ਰਯਾਸ ਦੇ ਪਿੱਛੇ ਇੱਕ ਹੀ ਲਕਸ਼ ਹੈ। ਭਾਰਤ ਦੇ ਟੈਲੰਟ ਨਾਲ ਦੁਨੀਆ ਦੀ ਤਰੱਕੀ ਹੋਵੇ ਅਤੇ ਜੋ ਬਾਹਰ ਕੰਮਕਾਜ ਦੇ ਲਈ ਗਏ ਹਨ, ਉਨ੍ਹਾਂ ਨੂੰ ਹਮੇਸ਼ਾ ਸਹੂਲੀਅਤ ਰਹੇ। ਕੁਵੈਤ ਵਿੱਚ ਭੀ ਆਪ (ਤੁਸੀਂ) ਸਭ ਨੂੰ ਭਾਰਤ ਦੇ ਇਨ੍ਹਾਂ ਪ੍ਰਯਾਸਾਂ ਨਾਲ ਬਹੁਤ ਫਾਇਦਾ ਹੋਣ ਵਾਲਾ ਹੈ।
ਸਾਥੀਓ,
ਅਸੀਂ ਦੁਨੀਆ ਵਿੱਚ ਕਿਤੇ ਭੀ ਰਹੀਏ, ਉਸ ਦੇਸ਼ ਦਾ ਸਨਮਾਨ ਕਰਦੇ ਹਾਂ ਅਤੇ ਭਾਰਤ ਨੂੰ ਨਵੀਂ ਉਚਾਈ ਛੂਹੰਦਾ ਦੇਖ ਉਤਨੇ ਹੀ ਪ੍ਰਸੰਨ ਭੀ ਹੁੰਦੇ ਹਾਂ। ਆਪ(ਤੁਸੀਂ) ਸਭ ਭਾਰਤ ਤੋਂ ਇੱਥੇ ਆਏ, ਇੱਥੇ ਰਹੇ, ਲੇਕਿਨ ਭਾਰਤੀਅਤਾ ਨੂੰ ਆਪ ਨੇ (ਤੁਸੀਂ) ਆਪਣੇ ਦਿਲ ਵਿੱਚ ਸੰਜੋ ਕੇ ਰੱਖਿਆ ਹੈ। ਹੁਣ ਆਪ(ਤੁਸੀਂ) ਮੈਨੂੰ ਦੱਸੋ, ਕੌਣ ਭਾਰਤੀ ਹੋਵੇਗਾ ਜਿਸ ਨੂੰ ਮੰਗਲਯਾਨ (Mangalyaan) ਦੀ ਸਫ਼ਲਤਾ ‘ਤੇ ਗਰਵ (ਮਾਣ) ਨਹੀਂ ਹੋਵੇਗਾ? ਕੌਣ ਭਾਰਤੀ ਹੋਵੇਗਾ ਜਿਸ ਨੂੰ ਚੰਦਰਯਾਨ(Chandrayaan) ਦੀ ਚੰਦਰਮਾ ‘ਤੇ ਲੈਂਡਿੰਗ ਦੀ ਖੁਸ਼ੀ ਨਹੀਂ ਹੋਈ ਹੋਵੋਗੀ? ਮੈਂ ਸਹੀ ਕਹਿ ਰਿਹਾ ਹਾਂ ਕਿ ਨਹੀਂ ਕਹਿ ਰਿਹਾ ਹਾਂ। ਅੱਜ ਭਾਰਤ ਇੱਕ ਨਵੇਂ ਮਿਜ਼ਾਜ ਦੇ ਨਾਲ ਅੱਗੇ ਵਧ ਰਿਹਾ ਹੈ। ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਇਕੌਨਮੀ ਹੈ। ਅੱਜ ਦੁਨੀਆ ਦਾ ਨੰਬਰ ਵੰਨ ਫਿਨਟੈੱਕ ਈਕੋਸਿਸਟਮ ਭਾਰਤ ਵਿੱਚ ਹੈ। ਅੱਜ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ-ਅਪ ਈਕੋਸਿਸਟਮ ਭਾਰਤ ਵਿੱਚ ਹੈ। ਅੱਜ ਭਾਰਤ, ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਨਿਰਮਾਤਾ ਦੇਸ਼ ਹੈ।
ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ ਹਾਂ ਅਤੇ ਸੁਣ ਕੇ ਤੁਹਾਨੂੰ ਭੀ ਅੱਛਾ ਲੱਗੇਗਾ। ਬੀਤੇ 10 ਸਾਲ ਵਿੱਚ ਭਾਰਤ ਨੇ ਜਿਤਨਾ ਆਪਟੀਕਲ ਫਾਇਬਰ(optical fiber) ਵਿਛਾਇਆ ਹੈ, ਭਾਰਤ ਵਿੱਚ ਜਿਤਨਾ ਆਪਟੀਕਲ ਫਾਇਬਰ (optical fiber) ਵਿਛਾਇਆ ਹੈ, ਉਸ ਦੀ ਲੰਬਾਈ, ਉਹ ਧਰਤੀ ਅਤੇ ਚੰਦਰਮਾ ਦੀ ਦੂਰੀ ਤੋਂ ਭੀ ਅੱਠ ਗੁਣਾ ਅਧਿਕ ਹੈ। ਅੱਜ ਭਾਰਤ, ਦੁਨੀਆ ਦੇ ਸਭ ਤੋਂ ਡਿਜੀਟਲ ਕਨੈਕਟਿਡ ਦੇਸ਼ਾਂ ਵਿੱਚੋਂ ਇੱਕ ਹੈ। ਛੋਟੇ-ਛੋਟੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਹਰ ਭਾਰਤੀ ਡਿਜੀਟਲ ਟੂਲਸ ਦਾ ਉਪਯੋਗ ਕਰ ਰਿਹਾ ਹੈ। ਭਾਰਤ ਵਿੱਚ ਸਮਾਰਟ ਡਿਜੀਟਲ ਸਿਸਟਮ ਹੁਣ ਲਗਜ਼ਰੀ ਨਹੀਂ, ਬਲਕਿ ਕੌਮਨ ਮੈਨ ਦੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਗਿਆ ਹੈ। ਭਾਰਤ ਵਿੱਚ ਚਾਹ ਪੀਂਦੇ ਹਾਂ, ਰੇਹੜੀ-ਪਟੜੀ ‘ਤੇ ਫਲ ਖਰੀਦਦੇ ਹਾਂ, ਤਾਂ ਡਿਜੀਟਲੀ ਪੇਮੈਂਟ ਕਰਦੇ ਹਾਂ। ਰਾਸ਼ਨ ਮੰਗਾਉਣਾ ਹੈ, ਖਾਣਾ ਮੰਗਾਉਣਾ ਹੈ, ਫਲ-ਸਬਜ਼ੀਆਂ ਮੰਗਾਉਣੀਆਂ ਹਨ, ਘਰ ਦਾ ਫੁਟਕਲ ਸਮਾਨ ਮੰਗਾਉਣਾ ਹੈ, ਬਹੁਤ ਘੱਟ ਸਮੇਂ ਵਿੱਚ ਹੀ ਡਿਲਿਵਰੀ ਹੋ ਜਾਂਦੀ ਹੈ ਅਤੇ ਪੇਮੈਂਟ ਭੀ ਫੋਨ ਤੋਂ ਹੀ ਹੋ ਜਾਂਦੀ ਹੈ। ਡਾਕੂਮੈਂਟਸ ਰੱਖਣ ਦੇ ਲਈ ਲੋਕਾਂ ਦੇ ਪਾਸ ਡਿਜੀ ਲੌਕਰ (DigiLocker) ਹੈ, ਏਅਰਪੋਰਟ ‘ਤੇ ਸੀਮਲੈੱਸ ਟ੍ਰੈਵਲ ਦੇ ਲਈ ਲੋਕਾਂ ਦੇ ਪਾਸ ਡਿਜੀ ਯਾਤਰਾ (DigiYatra) ਹੈ, ਟੋਲ ਬੂਥ ‘ਤੇ ਸਮਾਂ ਬਚਾਉਣ ਦੇ ਲਈ ਲੋਕਾਂ ਦੇ ਪਾਸ ਫਾਸਟਟੈਗ (FASTag) ਹੈ, ਭਾਰਤ ਲਗਾਤਾਰ ਡਿਜੀਟਲੀ ਸਮਾਰਟ ਹੋ ਰਿਹਾ ਹੈ ਅਤੇ ਇਹ ਤਾਂ ਹਾਲੇ ਸ਼ੁਰੂਆਤ ਹੈ। ਭਵਿੱਖ ਦਾ ਭਾਰਤ ਐਸੇ ਇਨੋਵੇਸ਼ਨਸ ਦੀ ਤਰਫ਼ ਵਧਣ ਵਾਲਾ ਹੈ, ਜੋ ਪੂਰੀ ਦੁਨੀਆ ਨੂੰ ਦਿਸ਼ਾ ਦਿਖਾਏਗਾ। ਭਵਿੱਖ ਦਾ ਭਾਰਤ, ਦੁਨੀਆ ਦੇ ਵਿਕਾਸ ਦੀ ਹੱਬ ਹੋਵੇਗਾ, ਦੁਨੀਆ ਦਾ ਗ੍ਰੋਥ ਇੰਜਣ ਹੋਵੇਗਾ।
ਉਹ ਸਮਾਂ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ Green Energy Hub ਹੋਵੇਗਾ , Pharma Hub ਹੋਵੇਗਾ, Electronics Hub ਹੋਵੇਗਾ, Automobile Hub ਹੋਵੇਗਾ, Semiconductor Hub ਹੋਵੇਗਾ, Legal, Insurance Hub ਹੋਵੇਗਾ, Contracting, Commercial Hub ਹੋਵੇਗਾ। ਆਪ (ਤੁਸੀਂ) ਦੇਖੋਗੇ, ਜਦੋਂ ਦੁਨੀਆ ਦੇ ਬੜੇ-ਬੜੇ Economy Centres ਭਾਰਤ ਵਿੱਚ ਹੋਣਗੇ। Global Capability Centres ਹੋਣ, Global Technology Centres ਹੋਣ, Global Engineering Centres ਹੋਣ , ਇਨ੍ਹਾਂ ਦਾ ਬਹੁਤ ਬੜਾ Hub ਭਾਰਤ ਬਣੇਗਾ। (The time is not far when Bharat will become the hub of Green Energy, Pharma, Electronics, Automobiles, Semiconductors, Legal, Insurance, Contracting, and Commercial sectors.)
ਸਾਥੀਓ,
ਅਸੀਂ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੇ ਹਾਂ। ਭਾਰਤ ਇੱਕ ਵਿਸ਼ਵਬੰਧੁ (‘Vishwa Bandhu’ (global friend)) ਦੇ ਰੂਪ ਵਿੱਚ ਦੁਨੀਆ ਦੇ ਭਲੇ ਦੀ ਸੋਚ ਦੇ ਨਾਲ ਅੱਗੇ ਚਲ ਰਿਹਾ ਹੈ। ਅਤੇ ਦੁਨੀਆ ਭੀ ਭਾਰਤ ਦੀ ਇਸ ਭਾਵਨਾ ਨੂੰ ਮੰਨ ਦੇ ਰਹੀ ਹੈ। ਅੱਜ 21 ਦਸੰਬਰ, 2024 ਨੂੰ ਦੁਨੀਆ, ਆਪਣਾ ਪਹਿਲਾ World Meditation Day ਸੈਲੀਬ੍ਰੇਟ ਕਰ ਰਹੀ ਹੈ। ਇਹ ਭਾਰਤ ਦੀਆਂ ਹਜ਼ਾਰਾਂ ਵਰ੍ਹਿਆਂ ਦੀ Meditation ਪਰੰਪਰਾ ਨੂੰ ਹੀ ਸਮਰਪਿਤ ਹੈ। 2015 ਤੋਂ ਦੁਨੀਆ 21 ਜੂਨ ਨੂੰ ਇੰਟਰਨੈਸ਼ਨ ਯੋਗਾ ਡੇ (International Yoga Day on June 21) ਮਨਾਉਂਦੀ ਆ ਰਹੀ ਹੈ। ਇਹ ਭੀ ਭਾਰਤ ਦੀ ਯੋਗ ਪਰੰਪਰਾ ਨੂੰ ਸਮਰਪਿਤ ਹੈ। ਸਾਲ 2023 ਨੂੰ ਦੁਨੀਆ ਨੇ ਇੰਟਰਨੈਸ਼ਨਲ ਮਿਲਟਸ ਈਅਰ ਦੇ ਰੂਪ ਵਿੱਚ ਮਨਾਇਆ, ਇਹ ਭੀ ਭਾਰਤ ਦੇ ਪ੍ਰਯਾਸਾਂ ਅਤੇ ਪ੍ਰਸਤਾਵ ਨਾਲ ਹੀ ਸੰਭਵ ਹੋ ਸਕਿਆ। ਅੱਜ ਭਾਰਤ ਦਾ ਯੋਗ, ਦੁਨੀਆ ਦੇ ਹਰ ਰੀਜਨ ਨੂੰ ਜੋੜ ਰਿਹਾ ਹੈ। ਅੱਜ ਭਾਰਤ ਦੀ ਟ੍ਰੈਡਿਸ਼ਨਲ ਮੈਡੀਸਿਨ, ਸਾਡਾ ਆਯੁਰਵੇਦ, ਸਾਡੇ ਆਯੁਸ਼ ਪ੍ਰੋਡਕਟ, ਗਲੋਬਲ ਵੈੱਲਨੈੱਸ ਨੂੰ ਸਮ੍ਰਿੱਧ ਕਰ ਰਹੇ ਹਨ। (Bharat’s traditional medicine, our Ayurveda, and our Ayush products are enriching global wellness.) ਅੱਜ ਸਾਡੇ ਸੁਪਰਫੂਡ ਮਿਲਟਸ, ਸਾਡੇ ਸ੍ਰੀਅੰਨ, ਨਿਊਟ੍ਰੀਸ਼ਨ ਅਤੇ ਹੈਲਦੀ ਲਾਇਫਸਟਾਇਲ ਦਾ ਬੜਾ ਅਧਾਰ ਬਣ ਰਹੇ ਹਨ।(Our superfoods, millets, and Shri Anna are becoming a major foundation for nutrition and a healthy lifestyle.)ਅੱਜ ਨਾਲੰਦਾ ਤੋਂ ਲੈ ਕੇ IITs ਤੱਕ ਦਾ, ਸਾਡਾ ਨੌਲਿਜ ਸਿਸਟਮ, ਗਲੋਬਲ ਨੌਲਿਜ ਈਕੋਸਿਸਟਮ ਨੂੰ ਸਟ੍ਰੈਂਥ ਦੇ ਰਿਹਾ ਹੈ। (From Nalanda to the IITs, Bharat’s knowledge system is strengthening the global knowledge ecosystem.) ਅੱਜ ਭਾਰਤ ਗਲੋਬਲ ਕਨੈਕਟਿਵਿਟੀ ਦੀ ਭੀ ਇੱਕ ਅਹਿਮ ਕੜੀ ਬਣ ਰਿਹਾ ਹੈ। ਪਿਛਲੇ ਸਾਲ ਭਾਰਤ ਵਿੱਚ ਹੋਏ ਜੀ-20 ਸੰਮੇਲਨ (G-20 summit) ਦੇ ਦੌਰਾਨ, ਭਾਰਤ- ਮਿਡਲ ਈਸਟ- ਯੂਰੋਪ ਕੌਰੀਡੋਰ (India-Middle East-Europe Corridor) ਦਾ ਐਲਾਨ ਹੋਇਆ ਸੀ। ਇਹ ਕੌਰੀਡੋਰ, ਭਵਿੱਖ ਦੀ ਦੁਨੀਆ ਨੂੰ ਨਵੀਂ ਦਿਸ਼ਾ ਦੇਣ ਵਾਲਾ ਹੈ।
ਸਾਥੀਓ,
ਵਿਕਸਿਤ ਭਾਰਤ (‘Viksit Bharat’ (Developed India)) ਦੀ ਯਾਤਰਾ, ਆਪ (ਤੁਸੀਂ) ਸਭ ਦੇ ਸਹਿਯੋਗ, ਭਾਰਤੀ ਡਾਇਸਪੋਰਾ ਦੀ ਭਾਗੀਦਾਰੀ ਦੇ ਬਿਨਾ ਅਧੂਰੀ ਹੈ। ਮੈਂ ਆਪ (ਤੁਹਾਨੂੰ) ਸਭ ਨੂੰ ਵਿਕਸਿਤ ਭਾਰਤ (Viksit Bharat’) ਦੇ ਸੰਕਲਪ ਨਾਲ ਜੁੜਨ ਦੇ ਲਈ ਸੱਦਾ ਦਿੰਦਾ ਹਾਂ। ਨਵੇਂ ਸਾਲ ਦਾ ਪਹਿਲਾ ਮਹੀਨਾ, 2025 ਦਾ ਜਨਵਰੀ, ਇਸ ਵਾਰ ਅਨੇਕ ਰਾਸ਼ਟਰੀ ਉਤਸਵਾਂ ਦਾ ਮਹੀਨਾ ਹੋਣ ਵਾਲਾ ਹੈ। ਇਸੇ ਸਾਲ 8 ਤੋਂ 10 ਜਨਵਰੀ ਤੱਕ, ਭੁਬਨੇਸ਼ਵਰ (Bhubaneswar) ਵਿੱਚ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਦਾ ਆਯੋਜਨ ਹੋਵੇਗਾ, ਦੁਨੀਆ ਭਰ ਦੇ ਲੋਕ ਆਣਉਗੇ। ਮੈਂ ਆਪ (ਤੁਹਾਨੂੰ) ਸਭ ਨੂੰ, ਇਸ ਪ੍ਰੋਗਰਾਮ ਦੇ ਲਈ ਸੱਦਾ ਦਿੰਦਾ ਹਾਂ। ਇਸ ਯਾਤਰਾ ਵਿੱਚ, ਆਪ (ਤੁਸੀਂ) ਪੁਰੀ (Puri) ਵਿੱਚ ਮਹਾਪ੍ਰਭੁ ਜਗਨਨਾਥ ਜੀ (Lord Jagannath) ਦਾ ਅਸ਼ੀਰਵਾਦ ਲੈ ਸਕਦੇ ਹੋ। ਇਸ ਦੇ ਬਾਅਦ ਪ੍ਰਯਾਗਰਾਜ (Prayagraj) ਵਿੱਚ ਆਪ (ਤੁਸੀਂ) ਮਹਾ ਕੁੰਭ ਮੇਲਾ (Maha Kumbh Mela) ਵਿੱਚ ਸ਼ਾਮਲ ਹੋਣ ਲਈ ਪ੍ਰਯਾਗਰਾਜ ਆਓ। ਇਹ 13 ਜਨਵਰੀ ਤੋਂ 26 ਫਰਵਰੀ ਤੱਕ ਚਲਣ ਵਾਲਾ ਹੈ, ਕਰੀਬ ਡੇਢ ਮਹੀਨਾ। 26 ਜਨਵਰੀ ਨੂੰ ਆਪ (ਤੁਸੀਂ) ਗਣਤੰਤਰ ਦਿਵਸ ਦੇਖਕੇ ਹੀ ਵਾਪਸ ਪਰਤੋ। ਅਤੇ ਹਾਂ, ਆਪ (ਤੁਸੀਂ) ਆਪਣੇ ਕੁਵੈਤੀ ਦੋਸਤਾਂ ਨੂੰ ਭੀ ਭਾਰਤ ਲਿਆਓ, ਉਨ੍ਹਾਂ ਨੂੰ ਭਾਰਤ ਘੁਮਾਓ, ਇੱਥੇ ਕਦੇ, ਇੱਕ ਸਮਾਂ ਸੀ ਇੱਥੇ ਕਦੇ ਦਿਲੀਪ ਕੁਮਾਰ ਸਾਹੇਬ (Dilip Kumar Saheb) ਨੇ ਪਹਿਲੇ ਭਾਰਤੀ ਰੇਸਤਰਾਂ ਦਾ ਉਦਘਾਟਨ ਕੀਤਾ ਸੀ। ਭਾਰਤ ਦਾ ਅਸਲੀ ਜ਼ਾਇਕਾ ਤਾਂ ਉੱਥੇ ਜਾ ਕੇ ਹੀ ਪਤਾ ਚਲੇਗਾ। ਇਸ ਲਈ ਆਪਣੇ ਕੁਵੈਤੀ ਦੋਸਤਾਂ ਨੂੰ ਇਸ ਦੇ ਲਈ ਜ਼ਰੂਰ ਤਿਆਰ ਕਰਨਾ ਹੈ।
ਸਾਥੀਓ,
ਮੈਂ ਜਾਣਦਾ ਹਾਂ ਕਿ ਆਪ (ਤੁਸੀਂ) ਸਾਰੇ ਅੱਜ ਤੋਂ ਸ਼ੁਰੂ ਹੋ ਰਹੇ, ਅਰੇਬੀਅਨ ਗਲਫ ਕੱਪ ਦੇ ਲਈ ਭੀ ਬਹੁਤ ਉਤਸੁਕ ਹੋ। ਆਪ (ਤੁਸੀਂ) ਕੁਵੈਤ ਦੀ ਟੀਮ ਨੂੰ ਚੀਅਰ ਕਰਨ ਦੇ ਲਈ ਤਤਪਰ ਹੋ। ਮੈਂ His Highness , The Amir ਦਾ ਆਭਾਰੀ ਹਾਂ, ਉਨ੍ਹਾਂ ਨੇ ਮੈਨੂੰ ਉਦਘਾਟਨ ਸਮਾਰੋਹ ਵਿੱਚ Guest Of Honour ਦੇ ਰੂਪ ਵਿੱਚ Invite ਕੀਤਾ ਹੈ। ਇਹ ਦਿਖਾਉਂਦਾ ਹੈ ਕਿ ਰਾਇਲ ਫੈਮਿਲੀ, ਕੁਵੈਤ ਦੀ ਸਰਕਾਰ, ਆਪ ਸਭ ਦਾ, ਭਾਰਤ ਦਾ ਕਿਤਨਾ ਸਨਮਾਨ ਕਰਦੀਆਂ ਹਨ। ਭਾਰਤ-ਕੁਵੈਤ ਰਿਸ਼ਤਿਆਂ (Bharat-Kuwait relationship) ਨੂੰ ਆਪ (ਤੁਸੀਂ) ਸਾਰੇ ਇਸੇ ਤਰ੍ਹਾਂ ਹੀ ਸਸ਼ਕਤ ਕਰਦੇ ਰਹੋਂ, ਇਸੇ ਕਾਮਨਾ ਦੇ ਨਾਲ, ਫਿਰ ਤੋਂ ਆਪ (ਤੁਹਾਡਾ) ਸਭ ਦਾ ਬਹੁਤ-ਬਹੁਤ ਧੰਨਵਾਦ!
ਭਾਰਤ ਮਾਤਾ ਕੀ —ਜੈ!
ਭਾਰਤ ਮਾਤਾ ਕੀ— ਜੈ!
ਭਾਰਤ ਮਾਤਾ ਕੀ— ਜੈ!
ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਵੀਜੇ/ਡੀਜੇ
The warmth and affection of the Indian diaspora in Kuwait is extraordinary. Addressing a community programme. https://t.co/XzQDP6seLL
— Narendra Modi (@narendramodi) December 21, 2024
After 43 years, an Indian Prime Minister is visiting Kuwait: PM @narendramodi at community programme pic.twitter.com/W7MwSoitFH
— PMO India (@PMOIndia) December 21, 2024
The relationship between India and Kuwait is one of civilizations, seas and commerce. pic.twitter.com/ra89zZyCKH
— PMO India (@PMOIndia) December 21, 2024
India and Kuwait have consistently stood by each other. pic.twitter.com/TI5JoRieUH
— PMO India (@PMOIndia) December 21, 2024
India is well-equipped to meet the world's demand for skilled talent. pic.twitter.com/Aalq0yuKJp
— PMO India (@PMOIndia) December 21, 2024
In India, smart digital systems are no longer a luxury, but have become an integral part of the everyday life of the common man. pic.twitter.com/VxaROsgJ7Z
— PMO India (@PMOIndia) December 21, 2024
The India of the future will be the hub of global development... the growth engine of the world. pic.twitter.com/NAuSmaJh0B
— PMO India (@PMOIndia) December 21, 2024
India, as a Vishwa Mitra, is moving forward with a vision for the greater good of the world. pic.twitter.com/dgBhpd6nYn
— PMO India (@PMOIndia) December 21, 2024
यह बेहद खुशी की बात है कि कुवैत में रहने वाले भारतवंशियों ने यहां के कैनवास पर भारतीय हुनर का रंग भरा है। pic.twitter.com/FK4GSsVx4p
— Narendra Modi (@narendramodi) December 21, 2024
भारत और कुवैत को व्यापार और कारोबार ने ही नहीं, बल्कि दिलों ने भी आपस में जोड़ा है। pic.twitter.com/WKdQvBcGfu
— Narendra Modi (@narendramodi) December 21, 2024
हर सुख-दुख में साथ रहने की हमारी परंपरा भारत और कुवैत के आपसी भरोसे की बुनियाद है। pic.twitter.com/0DvCasky2e
— Narendra Modi (@narendramodi) December 21, 2024
भविष्य का भारत दुनिया के विकास का बहुत बड़ा हब बनेगा और अपने Innovations से विश्व को राह दिखाएगा। pic.twitter.com/9xB6UFRLv7
— Narendra Modi (@narendramodi) December 21, 2024
भारत के टैलेंट से दुनिया की तरक्की हो, इसलिए विदेशों में काम करने वाले भारतीयों के वेलफेयर और सुविधाओं के लिए हम कोई कोर-कसर नहीं छोड़ रहे हैं। pic.twitter.com/0RNDF16bjk
— Narendra Modi (@narendramodi) December 21, 2024
भारत आज इसलिए ग्लोबल कनेक्टिविटी की अहम कड़ी बन रहा है… pic.twitter.com/d3j7FZJM71
— Narendra Modi (@narendramodi) December 21, 2024