Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੁਵੈਤ ਦੇ ਐੱਨਆਰਆਈ ਵਿਦਿਆਰਥੀ ਰਿੱਧੀਰਾਜ ਨੇ ਆਪਣੀ ਇਨਾਮੀ ਰਕਮ ਭਾਰਤੀ ਸੈਨਾ ਭਲਾਈ ਫੰਡ ਲਈ ਦਿੱਤੀ

ਕੁਵੈਤ ਦੇ ਐੱਨਆਰਆਈ ਵਿਦਿਆਰਥੀ ਰਿੱਧੀਰਾਜ ਨੇ ਆਪਣੀ ਇਨਾਮੀ ਰਕਮ ਭਾਰਤੀ ਸੈਨਾ ਭਲਾਈ ਫੰਡ ਲਈ ਦਿੱਤੀ


ਕੁਵੈਤ ਵਿੱਚ ਰਹਿ ਰਹੇ ਇੱਕ ਪ੍ਰਵਾਸੀ ਭਾਰਤੀ (ਐੱਨਆਰਆਈ) ਵਿਦਿਆਰਥੀ ਮਾ. ਰਿੱਧੀਰਾਜ ਕੁਮਾਰ ਨੇ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੂੰ 18000 ਰੁਪਏ ਦਾ ਇੱਕ ਚੈੱਕ ਸੈਨਾ ਭਲਾਈ ਫੰਡ ਲਈ ਦਿੱਤਾ। ਉਸ ਨੇ ਕੁੱਲ 80 ਕੇ ਡੀ (ਕੁਵੈਤੀ ਦੀਨਾਰ ) ਦੀ ਰਕਮ, ਜੋ ਕਿ ਉਸ ਵੱਲੋਂ ਦਾਨ ਕੀਤੀ ਗਈ ਰਕਮ ਦੇ ਬਰਾਬਰ ਬਣਦੀ ਹੈ, ਏ ਸੀ ਈ ਆਰ ਤੋਂ ਇਨਾਮ ਵਿੱਚ ਜਿੱਤੀ ਸੀ। ਮਾ. ਰਿੱਧੀਰਾਜ ਕੁਮਾਰ ਨੇ ਆਪਣੀ ਮਾਤਾ ਸਮੇਤ ਅੱਜ ਇੱਥੇ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਇੰਡੀਅਨ ਐਜੂਕੇਸ਼ਨਲ ਸਕੂਲ , ਕੁਵੈਤ ਦੇ ਵਿਦਿਆਰਥੀ ਮਾ. ਰਿੱਧੀਰਾਜ ਕੁਮਾਰ ਨੇ ਆਸਟ੍ਰੇਲੀਅਨ ਕੌਂਸਲ ਆਵ੍ ਐਜੂਕੇਸ਼ਨਲ ਰਿਸਰਚ (ਏ ਸੀ ਈ ਆਰ) ਵਲੋਂ ਕਰਵਾਏ ਗਏ ਇੰਟਰਨੈਸ਼ਲ ਬੈਂਚਮਾਰਕ ਟੈਸਟ ਫਾਰ ਇੰਪਰੂਵਿੰਗ ਲਰਨਿੰਗ ਅਵਾਰਡ ਫਾਰ ਐਕਸੀਲੈਂਸ ਜਿੱਤਿਆ ਸੀ। ਮਾ. ਰਿੱਧੀਰਾਜ ਕੁਮਾਰ ਨੇ ਉੱਤਰ ਪੂਰਬ ਲਈ ਹਿਸਾਬ ਅਤੇ ਵਿਗਿਆਨ ਵਿੱਚ ਸਰਬਉੱਚਤਾ ਹਾਸਲ ਕਰਕੇ 80000 ਕੁਵੈਤੀ ਦੀਨਾਰ ਜਿੱਤੇ ਸਨ।

ਸ੍ਰੀ ਨਰੇਂਦਰ ਮੋਦੀ ਨੇ ਮਾ. ਰਿੱਧੀਰਾਜ ਨੂੰ ਪੜ੍ਹਾਈ ਵਿੱਚ ਉਸ ਦੀ ਸਰਬਉੱਚਤਾ ਅਤੇ ਖੁਲ੍ਹਦਿਲੀ ਲਈ ਉਸ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੂੰ ਇਹ ਵੀ ਪਤਾ ਲੱਗਾ ਕਿ ਲੜਕੇ ਨੇ ਕਈ ਖੋਜੀ ਪ੍ਰੋਜੈਕਟਾਂ ਉੱਤੇ ਵੀ ਕੰਮ ਕੀਤਾ ਹੈ।

ਵਿਦਿਆਰਥੀ ਦੀ ਮਾਤਾ ਸ੍ਰੀਮਤੀ ਕ੍ਰੁਪਾ ਭੱਟ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਉਹ ‘ਹਰ ਬੱਚਾ ਪ੍ਰਤਿਭਾਸ਼ਾਲੀ ਹੁੰਦਾ ਹੈ’ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ ਅਤੇ ਭਾਰਤ ਵਿੱਚ ਅਧਿਆਪਕਾਂ ਲਈ ਮੁਫਤ ਸੈਮੀਨਾਰ ਆਯੋਜਿਤ ਕਰ ਰਹੀ ਹੈ। ਇਹ ਸੈਮੀਨਾਰ ਬੱਚਿਆਂ ਵਿੱਚ ਯੋਗਤਾ ਦੀ ਭਾਲ ਲਈ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਨਵੀਂ ਖੋਜ ਸਬੰਧੀ ਅਧਿਅਨ ਬਾਰੇ ਪ੍ਰੋਜੈਕਟਾਂ ਪ੍ਰਤੀ ਵਚਨਬੱਧਤਾ ਉੱਤੇ ਵਧਾਈ ਦਿੱਤੀ।

AKT/HS