ਅੱਜ, ਮੈਂ ਕੁਵੈਤ ਦੇ ਅਮੀਰ ਮਹਾਮਹਿਮ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ-ਸਬਾਹ (His Highness Sheikh Meshal Al-Ahmad Al-Jaber Al-Sabah) ਦੇ ਸੱਦੇ ‘ਤੇ ਕੁਵੈਤ ਦੀ ਦੋ ਦਿਨ ਦੀ ਯਾਤਰਾ ‘ਤੇ ਜਾ ਰਿਹਾ ਹਾਂ।
ਅਸੀਂ ਕੁਵੈਤ ਦੇ ਨਾਲ ਪੀੜ੍ਹੀਆਂ ਤੋਂ ਚਲੇ ਆ ਰਹੇ ਇਤਿਹਾਸਿਕ ਸਬੰਧ ਨੂੰ ਗਹਿਰਾਈ ਤੋਂ ਮਹੱਤਵ ਦਿੰਦੇ ਹਾਂ। ਅਸੀਂ ਨਾ ਕੇਵਲ ਮਜ਼ਬੂਤ ਵਪਾਰ ਅਤੇ ਊਰਜਾ ਭਾਗੀਦਾਰ ਹਾਂ, ਬਲਕਿ ਪੱਛਮੀ ਏਸ਼ਿਆ ਖੇਤਰ ਵਿੱਚ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਸਮ੍ਰਿੱਧੀ ਵਿੱਚ ਭੀ ਸਾਡੇ ਸਾਂਝੇ ਹਿਤ ਹਨ।
ਮੈਂ ਮਹਾਮਹਿਮ ਅਮੀਰ, ਕ੍ਰਾਊਨ ਪ੍ਰਿੰਸ ਅਤੇ ਕੁਵੈਤ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕਾਂ ਦੇ ਲਈ ਉਤਸੁਕ ਹਾਂ। ਇਹ ਸਾਡੇ ਲੋਕਾਂ ਅਤੇ ਖੇਤਰ ਦੇ ਲਾਭ ਦੇ ਲਈ ਭਵਿੱਖ ਦੀ ਸਾਂਝੇਦਾਰੀ ਦੇ ਲਈ ਰੂਪਰੇਖਾ ਤਿਆਰ ਕਰਨ ਦਾ ਅਵਸਰ ਹੋਵੇਗਾ।
ਮੈਂ ਕੁਵੈਤ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਮਿਲਣ ਦਾ ਉਤਸੁਕਤਾ ਨਾਲ ਇੰਤਜ਼ਾਰ ਕਰ ਰਿਹਾ ਹਾਂ ਜਿਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਦੇ ਬੰਧਨ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਯੋਗਦਾਨ ਦਿੱਤਾ ਹੈ।
ਮੈਂ ਖਾੜੀ ਖੇਤਰ ਦੇ ਪ੍ਰਮੁੱਖ ਖੇਡ ਆਯੋਜਨ, ਅਰੇਬੀਅਨ ਗਲਫ ਕੱਪ (Arabian Gulf Cup) ਦੇ ਉਦਘਾਟਨ ਸਮਾਰੋਹ ਵਿੱਚ ਸੱਦਣ ਦੇ ਵਿਸ਼ੇਸ਼ ਸੰਕੇਤ ਦੇ ਲਈ ਕੁਵੈਤ ਦੀ ਲੀਡਰਸ਼ਿਪ ਦੇ ਪ੍ਰਤੀ ਆਭਾਰ ਵਿਅਕਤ ਕਰਦਾ ਹਾਂ। ਮੈਂ ਐਥਲੈਟਿਕ ਉਤਕ੍ਰਿਸ਼ਟਤਾ ਅਤੇ ਖੇਤਰੀ ਏਕਤਾ ਦੇ ਇਸ ਉਤਸਵ ਦਾ ਹਿੱਸਾ ਬਣਨ ਦੇ ਲਈ ਉਤਸੁਕ ਹਾਂ।
ਮੈਨੂੰ ਵਿਸ਼ਵਾਸ ਹੈ ਕਿ ਇਹ ਯਾਤਰਾ ਭਾਰਤ ਅਤੇ ਕੁਵੈਤ ਦੇ ਲੋਕਾਂ ਦੇ ਦਰਮਿਆਨ ਵਿਸ਼ੇਸ਼ ਸਬੰਧਾਂ ਅਤੇ ਦੋਸਤੀ ਦੇ ਬੰਧਨ ਨੂੰ ਹੋਰ ਮਜ਼ਬੂਤ ਕਰੇਗੀ।
*********
ਐੱਮਜੇਪੀਐੱਸ/ਵੀਜੇ
Today and tomorrow, I will be visiting Kuwait. This visit will deepen India’s historical linkages with Kuwait. I look forward to meeting His Highness the Amir, the Crown Prince and the Prime Minister of Kuwait.
— Narendra Modi (@narendramodi) December 21, 2024
This evening, I will be interacting with the Indian community and…
PM @narendramodi emplanes for a visit to Kuwait. pic.twitter.com/GqoSXnVMjC
— PMO India (@PMOIndia) December 21, 2024