ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਅੱਜ ਨਵੀਂ ਦਿਲੀ ਵਿਖੇ ਕੀਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਮਹਾਮਹਿਮ ਸ਼੍ਰੀ ਰੈਲਾ ਓਡਿੰਗਾ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਪਿੱਛੇ ਜਾਂਦਿਆਂ ਆਪਣੇ ਲੰਮੇ ਸਬੰਧ ਨੂੰ ਬੜੇ ਸ਼ੌਕ ਨਾਲ ਯਾਦ ਕੀਤਾ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਕੀਨੀਆ ਗਏ ਸਨ। ਸ਼੍ਰੀ ਓਡਿੰਗਾ ਨੇ ਵੀ ਬੜੇ ਨਿੱਘ ਨਾਲ ਭਾਰਤ ਵਿੱਚ ਆਪਣੇ 2009 ਅਤੇ 2012 ਦੇ ਦੌਰਿਆਂ ਨੂੰ ਯਾਦ ਕੀਤਾ।
ਦੋਵਾਂ ਆਗੂਆਂ ਨੇ ਹਾਲ ਦੇ ਸਾਲਾਂ ਵਿੱਚ ਭਾਰਤ-ਕੀਨੀਆ ਸਬੰਧਾਂ ਵਿੱਚ ਹੋਈ ਪ੍ਰਗਤੀ ਅਤੇ ਆਪਸੀ ਹਿਤ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਚਰਚਾ ਕੀਤੀ।
*****
ਏਕੇਟੀ/ਐੱਸਐੱਚ/ਵੀਕੇ
Dr. Ida Odinga and Mr. @RailaOdinga met PM @narendramodi earlier today. pic.twitter.com/uffro1WhtN
— PMO India (@PMOIndia) July 3, 2018