ਤੁਹਾਨੂੰ ਸਾਰਿਆਂ ਨੂੰ ਨਵੇ ਵਰ੍ਹੇ ਦੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ । Kirloskar ਸਮੂਹ ਦੀ ਅਤੇ ਉਨ੍ਹਾਂ ਲਈ ਤਾਂ ਇਹ ਇੱਕ ਦੋਹਰੇ ਸੇਲਿਬ੍ਰੇਸ਼ਨ ਦਾ ਅਵਸਰ ਹੈ । ਰਾਸ਼ਟਰ ਨਿਰਮਾਣ ਵਿੱਚ ਸਹਿਯੋਗ ਦੇ ਸੌ ਵਰ੍ਹੇ ਪੂਰੇ ਹੋ ਰਹੇ ਹਨ ਅਤੇ Kirloskar ਸਮੂਹ ਨੂੰ ਮੈਂ ਬਹੁਤ – ਬਹੁਤ ਵਧਾਈ ਦਿੰਦਾ ਹਾਂ।
ਸਾਥੀਓ, Kirloskar ਸਮੂਹ ਦੀ ਸਫਲਤਾ ਭਾਰਤੀ ਉੱਦਮ ਅਤੇ ਭਾਰਤੀ ਉੱਦਮੀਆਂ ਦੀ ਸਫ਼ਲਤਾ ਦੀ ਵੀ ਪਹਿਚਾਣ ਹੈ । ਸਿੰਧੂ ਘਾਟੀ ਸੱਭਿਅਤਾ ਤੋਂ ਲੈ ਕੇ ਅੱਜ ਤੱਕ ਭਾਰਤੀਆਂ ਦੀ spirit of enterprise ਦੇਸ਼ ਦੇ ਵਿਕਾਸ ਨੂੰ ਨਵੀਂ ਊਰਜਾ, ਨਵੀਂ ਗਤੀ ਦੇ ਰਹੀ ਹੈ । ਜਦੋਂ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ, ਉਦੋਂ ਸ਼੍ਰੀ ਲਕਸ਼ਮਣ ਰਾਓ ਕਿਰਲੋਸਕਰ ਜੀ ਨੇ ਅਤੇ ਅਜਿਹੇ ਉੱਦਮੀਆਂ ਨੇ ਭਾਰਤ ਦੀ spirit ਨੂੰ , ਇਸ ਜਜ਼ਬੇ ਨੂੰ ਜ਼ਿੰਦਾ ਰੱਖਿਆ; ਕਿਸੇ ਵੀ ਸਥਿਤੀ ਵਿੱਚ ਉਸ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ।
ਇਹੀ ਉਹ ਭਾਵਨਾ ਸੀ , ਜਿਸ ਨੇ ਸੁਤੰਤਰਤਾ ਦੇ ਬਾਅਦ ਵੀ ਦੇਸ਼ ਦੀ ਅੱਗੇ ਵਧਣ ਵਿੱਚ ਮਦਦ ਕੀਤੀ। ਅੱਜ ਇਹ ਦਿਨ ਲਕਸ਼ਮਣ ਰਾਓ ਕਿਰਲੋਸਕਰ ਜੀ ਦੀ ਸੋਚ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸੈਲੀਬ੍ਰੇਟ ਕਰਨ ਦਾ ਤਾਂ ਹੈ ਹੀ, ਉੱਦਮੀਆਂ ਲਈ innovation ਅਤੇ dedication ਦੀ ਪ੍ਰੇਰਣਾ ਲੈਣ ਦਾ ਵੀ ਇੱਕ ਅਨਮੋਲ ਅਵਸਰ ਹੈ । ਅੱਜ ਦੇ ਦਿਨ ਲਕਸ਼ਮਣਰਾਓ ਜੀ ਦੀ ਬਾਇਓਗ੍ਰਾਫੀ ਦਾ ਅਤੇ ਨਾਮ ਵੀ ਬਹੁਤ ਚੰਗਾ ਰੱਖਿਆ ਹੈ – ਯਾਂਤ੍ਰਿਕੀ ਯਾਤਰਾ – ਉਸ ਦਾ ਵਿਮੋਚਨ , ਇਹ ਵੀ ਮੇਰੇ ਲਈ ਇੱਕ ਸੁਭਾਗ ਦੀ ਗੱਲ ਹੈ । ਅਤੇ ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਯਾਤਰਾ ਦੇ ਅਹਿਮ ਪੜਾਅ ਭਾਰਤ ਦੇ ਸਧਾਰਨ ਯੁਵਾ ਨੂੰ innovation ਅਤੇ enterprise spirit ਲਈ ਪ੍ਰੇਰਿਤ ਕਰਦੇ ਰਹਿਣਗੇ ।
ਸਾਥੀਓ , ਕੁਝ ਕਰ ਗੁਜਰਨ ਦੀ ਇਹ ਭਾਵਨਾ , ਜ਼ੋਖਮ ਉਠਾਉਣ ਦੀ ਇਹ ਭਾਵਨਾ , ਨਵੇਂ – ਨਵੇਂ ਖੇਤਰਾਂ ਵਿੱਚ ਆਪਣਾ ਵਿਸਤਾਰ ਕਰਨ ਦੀ ਇਹ ਭਾਵਨਾ ਅੱਜ ਵੀ ਹਰ ਭਾਰਤੀ ਉੱਦਮੀ ਦੀ ਪਹਿਚਾਣ ਹੈ । ਭਾਰਤ ਦਾ ਉੱਦਮੀ ਅਧੀਰ ਹੈ ਦੇਸ਼ ਦੇ ਵਿਕਾਸ ਦੇ ਲਈ , ਆਪਣੀਆਂ ਸਮਰੱਥਾਵਾਂ ਅਤੇ ਸਫ਼ਲਤਾਵਾਂ ਦੇ ਵਿਸਤਾਰ ਦੇ ਲਈ । ਤੁਸੀਂ ਸੋਚ ਰਹੇ ਹੋਵੇਗੇ ਕਿ ਅੱਜ ਜਦੋਂ world economy ਅਤੇ ਨਾਲ ਹੀ ਸਾਡੀ ਅਰਥਵਿਵਸਥਾ ਦੀ ਗਤੀ ਨੂੰ ਲੈ ਕੇ ਵੱਖ – ਵੱਖ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਤਾਂ ਮੈਂ ਇਤਨੇ ਵਿਸ਼ਵਾਸ ਨਾਲ ਇਹ ਕਿਵੇਂ ਕਹਿ ਰਿਹਾ ਹਾਂ।
ਸਾਥੀਓ, ਮੇਰਾ ਵਿਸ਼ਵਾਸ ਭਾਰਤੀ ਉਦਯੋਗ ਜਗਤ ‘ਤੇ ਹੈ , ਤੁਹਾਡੇ ਸਾਰਿਆਂ ‘ਤੇ ਹੈ । ਸਥਿਤੀਆਂ ਨੂੰ ਬਦਲਣ ਲਈ , ਹਰ ਚੁਣੌਤੀ ਨੂੰ ਪਾਰ ਕਰਨ ਲਈ ਜਿਸ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ , ਉਹ ਭਾਰਤੀ ਉਦਯੋਗ ਜਗਤ ਦੀ ਰਗ – ਰਗ ਵਿੱਚ ਸਮਾਈ ਹੋਈ ਹੈ । ਅਤੇ ਇਸ ਲਈ ਅੱਜ ਜਦੋਂ ਅਸੀਂ ਇੱਕ ਨਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਾਂ , ਨਵੇਂ ਦਹਾਕੇ ਵਿੱਚ ਪ੍ਰਵੇਸ਼ ਕਰ ਰਹੇ ਹਾਂ , ਤਾਂ ਮੈਨੂੰ ਇਹ ਕਹਿਣ ਵਿੱਚ ਕੋਈ ਹਿਚਕ ਨਹੀਂ ਹੈ ਕਿ ਇਹ ਦਹਾਕਾ ਭਾਰਤੀ ਉੱਦਮੀਆਂ ਦਾ ਹੋਵੇਗਾ , ਭਾਰਤ ਦੇ entrepreneurs ਦਾ ਹੋਵੇਗਾ ।
ਸਾਥੀਓ , ਇਸ ਦਹਾਕੇ ਵਿੱਚ five trillion dollar ਦੀ ਅਰਥਵਿਵਸਥਾ ਦਾ ਟੀਚਾ ਤਾਂ ਇੱਕ ਪੜਾਅ ਹੈ । ਸਾਡੇ ਸੁਪਨੇ ਹੋਰ ਵੱਡੇ ਹਨ , ਸਾਡੀਆਂ ਉਮੀਦਾਂ ਹੋਰ ਵੱਡੀਆਂ ਹਨ , ਸਾਡੇ ਟੀਚੇ ਹੋਰ ਵੱਡੇ ਹਨ । ਅਤੇ ਇਸ ਲਈ 2014 ਦੇ ਬਾਅਦ ਤੋਂ ਦੇਸ਼ ਵਿੱਚ ਨਿਰੰਤਰ ਇਹ ਪ੍ਰਯਤਨ ਹੋਇਆ ਹੈ ਕਿ ਭਾਰਤੀ ਉਦਯੋਗ ਜਗਤ ਦੇ ਸੁਪਨਿਆਂ ਨੂੰ , ਉਨ੍ਹਾਂ ਦੇ ਵਿਸਤਾਰ ਨੂੰ ਕਿਸੇ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਏ । ਇਸ ਦੌਰਾਨ ਹਰ ਫੈਸਲੇ , ਹਰ ਕਾਰਵਾਈ ਦੇ ਪਿੱਛੇ ਇੱਕ ਹੀ ਸੋਚ ਰਹੀ ਹੈ ਕਿ ਭਾਰਤ ਵਿੱਚ ਕੰਮ ਕਰਨ ਵਾਲੇ ਹਰ ਉੱਦਮੀ ਦੇ ਸਾਹਮਣੇ ਦੀ ਹਰ ਪ੍ਰਕਾਰ ਦੀ ਰੁਕਾਵਟ ਦੂਰ ਹੋਵੇ , ਉਸ ਦੇ ਲਈ ਇੱਕ ਬਿਹਤਰ business environment ਬਣੇ ।
ਸਾਥੀਓ , ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੀ ਸਹੀ ਸਮਰੱਥਾ ਤਾਂ ਹੀ ਉਦੋਂ ਸਾਹਮਣੇ ਆ ਸਕਦੀ ਹੈ , ਜਦੋਂ ਸਰਕਾਰ , ਇੰਡੀਆ , ਇੰਡੀਅਨ ਅਤੇ ਇੰਡਸਟਰੀਜ਼ ਦੇ ਅੱਗੇ ਰੁਕਾਵਟ ਬਣ ਕੇ ਨਹੀਂ , ਬਲਕਿ ਉਨ੍ਹਾਂ ਦਾ ਸਾਥੀ ਬਣ ਕੇ ਖੜ੍ਹੀ ਰਹੇ । ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ ਇਹੀ ਮਾਰਗ ਅਪਣਾਇਆ ਹੈ । ਬੀਤੇ ਵਰ੍ਹਿਆਂ ਵਿੱਚ ਦੇਸ਼ ਵਿੱਚ reform with intent , perform with integrity , transform with intern city , process driven and professional governance ਦੇਣ ਦੀ ਕੋਸ਼ਿਸ਼ ਲਗਾਤਾਰ ਹੁੰਦੀ ਰਹੀ ਹੈ । ਉਦਯੋਗ ਜਗਤ ਦੀਆਂ ਮੁਸ਼ਕਲਾਂ ਨੂੰ ਸਮਝਿਆ ਗਿਆ ਹੈ, ਉਨ੍ਹਾਂ ਨੂੰ ਦੂਰ ਕਰਨ ਦਾ ਪ੍ਰਯਤਨ ਕੀਤਾ ਗਿਆ ਹੈ ।
ਸਾਥੀਓ , ਅੱਜ ਕੱਲ੍ਹ insolvency ਅਤੇ bankruptcy code IBC ਦੀ ਇਤਨੀ ਚਰਚਾ ਹੁੰਦੀ ਹੈ, ਲੇਕਿਨ ਇਹ ਸਿਰਫ ਇਤਨਾ ਪੈਸਾ ਵਾਪਸ ਆਇਆ , ਉਤਨਾ ਪੈਸਾ ਵਾਪਸ ਆਇਆ – ਉੱਥੋਂ ਤੱਕ ਹੀ ਸੀਮਿਤ ਰਹਿੰਦੀ ਹੈ । ਲੇਕਿਨ ਉਹ ਉਸ ਤੋਂ ਵੀ ਅੱਗੇ ਹੈ । ਤੁਸੀਂ ਸਭ ਇਹ ਬਿਹਤਰ ਜਾਣਦੇ ਹੋ ਕਿ ਕੁਝ ਸਥਿਤੀਆਂ ਵਿੱਚ ਧੰਦੇ ਤੋਂ ਬਾਹਰ ਨਿਕਲਣਾ ਹੀ ਕਈ ਵਾਰ ਸਮਝਦਾਰੀ ਮੰਨਿਆ ਜਾਂਦਾ ਹੈ । ਇਹ ਜ਼ਰੂਰੀ ਨਹੀਂ ਕਿ ਜੋ ਕੰਪਨੀ ਸਫਲ ਨਾ ਹੋ ਰਹੀ ਹੋਵੇ , ਉਸ ਦੇ ਪਿੱਛੇ ਕੋਈ ਸਾਜ਼ਿਸ਼ ਹੀ ਹੋਵੇ , ਕੋਈ ਗਲਤ ਇਰਾਦਾ ਹੋਵੇ , ਕੋਈ ਲਾਲਚ ਹੋਵੇ ; ਇਹ ਜ਼ਰੂਰੀ ਨਹੀਂ ਹੈ । ਦੇਸ਼ ਵਿੱਚ ਅਜਿਹੇ ਉੱਦਮੀਆਂ ਲਈ ਇੱਕ ਰਸਤਾ ਤਿਆਰ ਕਰਨਾ ਜ਼ਰੂਰੀ ਸੀ ਅਤੇ IBC ਨੇ ਇਸ ਦਾ ਅਧਾਰ ਤੈਅ ਕੀਤਾ । ਅੱਜ ਨਹੀਂ ਤਾਂ ਕੱਲ੍ਹ , ਇਸ ਗੱਲ ‘ਤੇ ਅਧਿਐਨ ਜ਼ਰੂਰ ਹੋਵੇਗਾ ਕਿ IBC ਨੇ ਕਿਤਨੇ ਭਾਰਤੀ ਉੱਦਮੀਆਂ ਦਾ ਭਵਿੱਖ ਬਚਾਇਆ, ਉਨ੍ਹਾਂ ਨੂੰ ਹਮੇਸ਼ਾ – ਹਮੇਸ਼ਾ ਲਈ ਬਰਬਾਦ ਹੋਣ ਤੋਂ ਰੋਕਿਆ ।
ਸਾਥੀਓ , ਭਾਰਤ ਦੇ ਟੈਕਸ ਸਿਸਟਮ ਵਿੱਚ ਪਹਿਲਾਂ ਕਿਸ ਤਰ੍ਹਾਂ ਦੀਆਂ ਕਮੀਆਂ ਸਨ , ਇਸ ਤੋਂ ਆਪ ਭਲੀਭਾਂਤੀ ਜਾਣੂ ਹੋ । ਇੰਸਪੈਕਟਰ ਰਾਜ , ਟੈਕਸ ਨਾਲ ਜੁੜੀਆਂ ਨੀਤੀਆਂ ਵਿੱਚ ਭਰਮ, ਅਤੇ ਅਲੱਗ – ਅਲੱਗ ਰਾਜਾਂ ਵਿੱਚ ਟੈਕਸ ਦੇ ਜਾਲ ਨੇ ਭਾਰਤੀ ਉਦਯੋਗ ਜਗਤ ਦੀ ਸਪੀਡ ਉੱਤੇ ਜਿਵੇਂ ਬ੍ਰੇਕ ਲਗਾਈ ਹੋਈ ਸੀ । ਦੇਸ਼ ਹੁਣ ਇਸ ਬ੍ਰੇਕ ਨੂੰ ਵੀ ਹਟਾ ਚੁੱਕਿਆ ਹੈ । ਸਾਡੇ ਟੈਕਸ ਸਿਸਟਮ ਵਿੱਚ transparency ਆਏ , efficiency ਆਏ , accountability ਵਧੇ , taxpayer ਅਤੇ tax departments ਵਿੱਚ human interface ਸਮਾਪਤ ਹੋਵੇ , ਇਸ ਦੇ ਲਈ ਇੱਕ ਨਵੀਂ ਵਿਵਸਥਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਅੱਜ ਦੇਸ਼ ਵਿੱਚ corporate tax ਅਤੇ corporate tax rates ਜਿਤਨੇ ਘੱਟ ਹਨ, ਉਤਨੇ ਪਹਿਲਾਂ ਕਦੇ ਨਹੀਂ ਰਹੇ ।
ਸਾਥੀਓ , goods and services tax reform ਜਾਂ public sector bank reform , ਇਨ੍ਹਾਂ ਦੀ ਮੰਗ ਲੰਬੇ ਅਰਸੇ ਤੋਂ ਹੁੰਦੀ ਰਹਿੰਦੀ ਸੀ , ਹਰ ਕਿਸੇ ਨੇ ਮੰਗ ਕੀਤੀ । ਇਹ ਸਭ ਅੱਜ ਸੱਚ ਹੋਇਆ ਹੈ ਤਾਂ ਇਸੇ ਸੋਚ ਦੀ ਵਜ੍ਹਾ ਨਾਲ ਕਿ India industry ਦੇ ਸਾਹਮਣੇ ਦੀ ਹਰ ਰੁਕਾਵਟ ਦੂਰ ਕੀਤੀ ਜਾਵੇ , ਉਸ ਨੂੰ ਵਿਸਤਾਰ ਦਾ ਹਰ ਮੌਕਾ ਦਿੱਤਾ ਜਾਵੇ ।
ਸਾਥੀਓ , ਕੁਝ ਲੋਕ ਇਹ ਅਕਸ ਬਣਾਉਣ ਵਿੱਚ ਆਪਣੀ ਊਰਜਾ ਲਗਾਉਂਦੇ ਹਨ ਕਿ ਭਾਰਤ ਸਰਕਾਰ ਉੱਦਮੀਆਂ ਦੇ ਪਿੱਛੇ ਡੰਡਾ ਲੈ ਕੇ ਚਲ ਰਹੀ ਹੈ । ਕੁਝ ਬੇਈਮਾਨ ਅਤੇ ਭ੍ਰਿਸ਼ਟਾਚਾਰੀਆਂ ਦੇ ਖ਼ਿਲਾਫ਼ ਕਾਰਵਾਈ ਨੂੰ India industry ਉੱਤੇ ਸਖਤੀ ਦਾ ਰੂਪ ਦਿੱਤਾ ਜਾਣਾ ਮੈਂ ਸਮਝਦਾ ਹਾਂ ਇੱਕ ਬਹੁਤ ਬਹੁਤ ਵੱਡਾ ਪ੍ਰਚਾਰ ਹੈ । ਭਾਰਤੀ ਉਦਯੋਗ, ਇੱਕ ਪਾਰਦਰਸ਼ੀ ਮਾਹੌਲ ਵਿੱਚ ਡਰ ਦੇ ਬਿਨਾ , ਰੁਕਾਵਟ ਦੇ ਬਿਨਾ , ਅੱਗੇ ਵਧੇ, ਦੇਸ਼ ਲਈ wealth create ਕਰੇ , ਖੁਦ ਦੇ ਲਈ Wealth create ਕਰੇ , ਇਹੀ ਸਾਡਾ ਸਾਰਿਆਂ ਦਾ ਪ੍ਰਯਤਨ ਰਿਹਾ ਹੈ । ਇਹ ਨਿਰੰਤਰ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤੀ ਉਦਯੋਗ ਜਗਤ ਨੂੰ ਕਾਨੂੰਨਾਂ ਦੇ ਜਾਲ਼ ਤੋਂ ਮੁਕਤੀ ਮਿਲੇ । ਦੇਸ਼ ਵਿੱਚ ਡੇਢ ਹਜ਼ਾਰ ਤੋ ਜ਼ਿਆਦਾ ਪੁਰਾਣੇ ਕਾਨੂੰਨ ਇਸੇ ਕੋਸ਼ਿਸ਼ ਦੀ ਵਜ੍ਹਾ ਨਾਲ ਖਤਮ ਕਰ ਦਿੱਤੇ ਗਏ ਹਨ । ਕੰਪਨੀ ਲਾਅ ਨਾਲ ਜੁੜੀਆਂ ਛੋਟੀਆਂ – ਛੋਟੀਆਂ technical mistake ਲਈ ਵੀ ਉੱਦਮੀਆਂ ਉੱਤੇ ਕਿਸ ਤਰ੍ਹਾਂ criminal prosecution ਹੁੰਦਾ ਸੀ , ਮੈਂ ਇਸ ਦੇ ਵਿਸਤਾਰ ਵਿੱਚ ਜਾਣਾ ਨਹੀਂ ਚਾਹੁੰਦਾ । ਹੁਣ ਅਜਿਹੀਆਂ ਅਨੇਕ ਗਲਤੀਆਂ ਨੂੰ decriminalize ਕੀਤਾ ਜਾ ਚੁੱਕਿਆ ਹੈ । ਜਿਨ੍ਹਾਂ labour courts ਉੱਤੇ ਹੁਣੇ ਕੰਮ ਚਲ ਰਿਹਾ ਹੈ , ਉਹ ਵੀ labour compliance ਨੂੰ simplify ਕਰਨ ਦੀ ਪ੍ਰਕਿਰਿਆ ਹੈ , ਜਿਸ ਦਾ ਲਾਭ industry ਅਤੇ workforce , labourers , ਦੋਹਾਂ ਨੂੰ ਹੋਵੇਗਾ ।
ਸਾਥੀਓ, ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਦੇਸ਼ ਵਿੱਚ ਤਤਕਾਲੀ ਉਪਰਾਲਿਆਂ ਦੇ ਨਾਲ ਹੀ long term solution ‘ਤੇ ਇਕੱਠਾ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਅਜਿਹੇ ਫ਼ੈਸਲੇ ਲਈ ਜਾ ਰਹੇ ਹਨ ਜਿਨ੍ਹਾਂ ਤੋਂ ਨਾ ਸਿਰਫ ਵਰਤਮਾਨ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲਾਭ ਮਿਲੇਗਾ।
ਸਾਥੀਓ, ਪਿਛਲੇ ਪੰਜ ਸਾਲ ਵਿੱਚ, ਦੇਸ਼ ਵਿੱਚ ਨਿਸ਼ਠਾ ਦੇ ਨਾਲ ਕੰਮ ਕਰਨਾ, ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਨ ਦਾ, ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਕਰਨ ਦਾ ਮਾਹੌਲ ਅੱਜ ਦੇਸ਼ ਵਿੱਚ ਹਰ ਥਾਂ ਦਿਖਾਈ ਦਿੰਦਾ ਹੈ। ਇਸ ਮਾਹੌਲ ਨੇ ਦੇਸ਼ ਨੂੰ ਵੱਡੇ ਟੀਚੇ ਤੈਅ ਕਰਨ, ਅਤੇ ਤੈਅ ਸਮੇਂ ‘ਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦਾ ਹੌਸਲਾ ਦਿੱਤਾ ਹੈ। ਭਾਰਤ ਵਿੱਚ 21ਵੀਂ ਸਦੀ ਦੇ infrastructure ਲਈ 100 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਹੋਵੇ, ਲੋਕਾਂ ਦੀ ease of living ਲਈ ਹਰ ਪੱਧਰ ’ਤੇ ਯੋਜਨਾਵਾਂ,ਦੇਸ਼ ਦੀ human capital ’ਤੇ invest ਕਰਨਾ, ਹਰ ਮੋਰਚੇ ‘ਤੇ ਕੰਮ ਚਲ ਰਿਹਾ ਹੈ ਅਤੇ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਤੇਜ਼ੀ ਨਾਲ ਕੰਮ ਹੋ ਰਿਹਾ ਹੈ।
ਸਾਥੀਓ, ਮੈਂ ਜਿਸ transforming with intensity ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ , ਉਹ ਅੰਕੜਿਆਂ ਵਿੱਚ ਵੀ ਨਜ਼ਰ ਆਉਂਦੀ ਹੈ । ਤੇਜ਼ ਰਫ਼ਤਾਰ, ਇਹ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦਾ ਹੀ ਨਤੀਜਾ ਹੈ ਕਿ ਸਿਰਫ ਪੰਜ ਸਾਲ ਵਿੱਚ ease of doing business ਦੀ ranking ਵਿੱਚ 79 ranks ਦਾ ਸੁਧਾਰ ਆਇਆ ਹੈ। ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਦੇਸ਼ ਵਿੱਚ ਜਿਸ ਤੇਜ਼ ਰਫ਼ਤਾਰ ਨਾਲ ਨੀਤੀਆਂ ਬਣਾਈਆਂ ਗਈਆਂ, ਫ਼ੈਸਲੇ ਲਏ ਗਏ , ਉਸੇ ਦਾ ਅਸਰ ਹੈ ਕਿ ਸਿਰਫ ਪੰਜ ਸਾਲ ਵਿੱਚ Global innovation index ਵਿੱਚ 20 rank ਦਾ ਸੁਧਾਰ ਆਇਆ ਹੈ । ਲਗਾਤਾਰ ਕਈ ਸਾਲਾਂ ਤੋਂ ਐੱਫਡੀਆਈ ਆਕਰਸ਼ਿਤ ਕਰਨ ਵਾਲੇ ਦੁਨੀਆ ਦੇ top 10 countries ਵਿੱਚ ਬਣੇ ਰਹਿਣਾ ਵੀ ਭਾਰਤ ਦੀ ਇੱਕ ਬਹੁਤ ਵੱਡੀ ਉਪਲੱਬਧੀ ਹੈ।
ਸਾਥੀਓ, ਬੀਤੇ ਕੁਝ ਵਰ੍ਹਿਆਂ ’ਚ ਦੇਸ਼ ਵਿੱਚ ਇੱਕ ਹੋਰ ਬਹੁਤ ਮਹੱਤਵਪੂਰਨ ਪਰਿਵਰਤਨ ਆਇਆ ਹੈ। ਇਹ ਪਰਿਵਰਤਨ ਆਇਆ ਹੈ ਯੁਵਾ ਉੱਦਮੀਆਂ ਦੀ ਸੰਖਿਆ ਵਿੱਚ । ਅੱਜ ਦੇਸ਼ ਦੇ ਯੁਵਾ ਉੱਦਮੀ, ਨਵੇਂ Ideas, ਨਵੇਂ Business Models ਲੈ ਕੇ ਸਾਹਮਣੇ ਆ ਰਹੇ ਹਨ। ਹੁਣ ਉਹ ਦੌਰ ਵੀ ਗੁਜਰ ਰਿਹਾ ਹੈ ਜਦੋਂ ਇੰਡਸਟ੍ਰੀ ਦੇ ਕੁਝ ਖਾਸ ਸੈਕਟਰਸ ਜਿਵੇਂ ਕਮੋਨੀਟੀਜ(ਕਮੋਡਿਟੀਜ਼), ਮਾਈਨਿੰਗ, ਹੈਵੀ ਇੰਜੀਨੀਅਰਿੰਗ ‘ਤੇ ਹੀ ਜ਼ੋਰ ਰਹਿੰਦਾ ਸੀ। ਸਾਡੇ ਅਜੋਕੇ ਯੁਵਾ ਨਵੇਂ ਸੈਕਟਰਸ ਨੂੰ ਵੀ ਵਿਸਤਾਰ ਦੇ ਰਹੇ ਹਨ । ਅਤੇ ਇਸ ਵਿੱਚ ਵੀ ਖਾਸ ਇਹ ਕਿ ਦੇਸ਼ ਦੇ ਛੋਟੇ ਤੋਂ ਛੋਟੇ ਸ਼ਹਿਰਾਂ ਵਿੱਚੋਂ ਨਿਕਲ ਕੇ ਇਹ ਨੌਜਵਾਨ ਵੱਡੀਆਂ ਮੰਜ਼ਿਲਾਂ ਹਾਸਲ ਕਰ ਰਹੇ ਹਨ ।
ਸਾਥੀਓ, ਇੱਕ ਜ਼ਮਾਨਾ ਸੀ ਜਦੋਂ ਕਿਹਾ ਜਾਂਦਾ ਸੀ ਕਿ Bombay Club ਦੇਸ਼ ਦੇ ਉੱਦਮੀਆਂ ਦਾ , ਉਨ੍ਹਾਂ ਦੇ ਬਿਜ਼ਨਸ ਇੰਟਰਸਟ ਦੀ ਪ੍ਰਤੀਨਿਧਤਾ ਕਰਦਾ ਸੀ । ਹੁਣ ਅੱਜ ਅਗਰ ਅਜਿਹਾ ਕੋਈ Club ਬਣੇ ਤਾਂ ਉਸਨੂੰ Bharat Club ਹੀ ਕਿਹਾ ਜਾਵੇਗਾ, ਜਿਸ ਵਿੱਚ ਅਲੱਗ-ਅਲੱਗ ਖੇਤਰਾਂ ਵਿੱਚ ਅਲੱਗ-ਅਲੱਗ ਸੈਕਟਰਸ ਦੇ, ਪੁਰਾਣੇ ਦਿੱਗਜ(ਮਹਾਰਥੀ) ਅਤੇ ਨਵੇਂ entrepreneurs, ਸਾਰਿਆਂ ਦੀ ਪ੍ਰਤੀਨਿਧਤਾ ਹੋਵੇਗੀ। ਮੈਂ ਸਮਝਦਾ ਹਾਂ ਕਿ ਭਾਰਤ ਦੇ ਬਦਲਦੇ ਬਿਜ਼ਨਸ ਕਲਚਰ, ਉਸਦੇ ਵਿਸਤਾਰ, ਉਸਦੀ ਸਮਰੱਥਾ, ਉਸਦੀ ਬਹੁਤ ਉੱਤਮ ਉਦਾਹਰਣ ਹੋਵੇਗੀ । ਅਤੇ ਇਸ ਲਈ ਭਾਰਤ ਦੀ ਸਮਰੱਥਾ ਨੂੰ , ਭਾਰਤੀ ਉੱਦਮੀਆਂ ਦੀ ਸਮਰੱਥਾ ਨੂੰ ਕੋਈ ਘੱਟ ਕਰਕੇ ਆਂਕ ਰਿਹਾ ਹੈ , ਤਾਂ ਉਹ ਗਲਤੀ ਕਰ ਰਿਹਾ ਹੈ।
ਨਵੇਂ ਸਾਲ ਦੀ ਸ਼ੁਰੂਆਤ ਵਿੱਚ, ਅੱਜ ਇਸ ਮੰਚ ਤੋਂ ਮੈਂ ਭਾਰਤੀ ਉਦਯੋਗ ਜਗਤ ਨੂੰ ਫਿਰ ਕਹਾਂਗਾ ਕਿ ਨਿਰਾਸ਼ਾ ਨੂੰ ਆਪਣੇ ਪਾਸ ਵੀ ਨਾ ਫਟਕਣ ਦਿਓ। ਨਵੀਂ ਊਰਜਾ ਦੇ ਨਾਲ ਅੱਗੇ ਵਧੋ, ਆਪਣੇ ਵਿਸਤਾਰ ਦੇ ਲਈ ਤੁਸੀਂ ਦੇਸ਼ ਦੇ ਜਿਸ ਵੀ ਕੋਨੇ ਵਿੱਚ ਆਪ ਜਾਓਗੇ , ਭਾਰਤ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਚਲੇਗੀ । ਹਾਂ , ਤੁਹਾਡਾ ਰਸਤਾ ਕੀ ਹੋਵੇਗਾ ਕੀ ਹੋਣਾ ਚਾਹੀਦਾ ਹੈ – ਇਸ ਬਾਰੇ ਮੈਂ ਲਕਸ਼ਮਣ ਰਾਓ ਜੀ ਦੇ ਜੀਵਨ ਤੋਂ ਹੀ ਪ੍ਰੇਰਣਾ ਲੈਂਦੇ ਹੋਏ ਇਸ ਨੂੰ ਵਿਸਤਾਰ ਦੇਣਾ ਚਾਹੁੰਦਾ ਹਾਂ।
ਸਾਥੀਓ , ਲਕਸ਼ਮਣ ਰਾਓ ਜੀ ਦੇਸ਼ ਦੇ ਉਨ੍ਹਾਂ ਪ੍ਰੇਰਕ ਵਿਅਕਤੀਆਂ ਵਿੱਚੋਂ ਇੱਕ ਸਨ , ਜਿੰਨ੍ਹਾਂ ਨੇ ਭਾਰਤ ਦੀਆਂ ਜ਼ਰੂਰਤਾਂ ਦੇ ਅਨੁਸਾਰ ਟੈਕਨੋਲੋਜੀ ਦੇ ਇਸਤੇਮਾਲ ਅਤੇ ਮਸ਼ੀਨਾਂ ਦੇ ਨਿਰਮਾਣ ਦਾ ਬੀੜਾ ਉਠਾਇਆ । ਦੇਸ਼ ਦੀਆਂ ਜ਼ਰੂਰਤਾਂ ਅਤੇ ਉਸ ਨਾਲ ਜੁੜੇ ਨਿਰਮਾਣ ਦੀ ਇਹੀ ਸੋਚ ਭਾਰਤ ਦੇ ਵਿਕਾਸ ਦੀ ਗਤੀ ਅਤੇ ਇੰਡੀਅਨ ਇੰਡਸਟ੍ਰੀ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰੇਗੀ । ਸਾਨੂੰ zero defect , zero effect ਦੇ ਮੰਤਰ ‘ਤੇ ਚਲਦੇ ਹੋਏ ਵਿਸ਼ਵ ਪੱਧਰ ਦੇ ਪ੍ਰੋਡਕਟ ਬਣਾਉਣੇ ਹੋਣਗੇ।
ਤਾਂ ਹੀ ਅਸੀਂ ਐਕਸਪੋਰਟ ਵਧਾ ਸਕਾਂਗੇ , ਵਿਸ਼ਵ ਬਜ਼ਾਰ ਵਿੱਚ ਆਪਣਾ ਵਿਸਤਾਰ ਕਰ ਸਕਾਂਗੇ। ਸਾਨੂੰ Indian solutions , Global applications ਦੇ ਬਾਰੇ ਵਿੱਚ ਸੋਚਣਾ ਹੋਵੇਗਾ , ਉਸੇ ਦੇ ਮੁਤਾਬਕ ਆਪਣੀਆਂ ਯੋਜਨਾਵਾਂ ਨੂੰ ਅਮਲ ਵਿੱਚ ਲਿਆਉਣ ਹੋਵੇਗਾ । ਮੈਂ ਇੱਥੇ ਦੋ ਯੋਜਨਾਵਾਂ ਦੀ ਚਰਚਾ ਕਰਨਾ ਚਾਹੁੰਦਾ ਹਾਂ । ਇੱਕ ਹੈ Financial transaction ਨਾਲ ਜੁੜੀ UPI ਯੋਜਨਾ ਅਤੇ ਦੂਜੀ ਹੈ ਦੇਸ਼ ਭਰ ਵਿੱਚ LED bulb ਪਹੁੰਚਾਉਣ ਵਾਲੀ ਉਜਾਲਾ ਯੋਜਨਾ।
ਸਾਥੀਓ, ਅੱਜ ਦਾ ਭਾਰਤ ਤੇਜ਼ banking transaction ਚਾਹੁੰਦਾ ਹੈ, ਟੈਕਨੋਲੋਜੀ ਦਾ ਬਿਹਤਰੀਨ ਇਸਤੇਮਾਲ ਹੁੰਦੇ ਹੋਏ ਦੇਖਣਾ ਚਾਹੁੰਦਾ ਹੈ। ਸਿਰਫ ਤਿੰਨ ਸਾਲ ਵਿੱਚ UPI ਦੇ ਵਧਦੇ ਹੋਏ ਨੈੱਟਵਰਕ ਨੇ ਉਸ ਦੀ ਇਸ ਇੱਛਾ ਨੂੰ ਪੂਰਾ ਕੀਤਾ ਹੈ। ਅੱਜ ਸਥਿਤੀ ਇਹ ਹੈ ਕਿ 24 ਘੰਟੇ-ਸੱਤ ਦਿਨ ਦੇਸ਼ ਅਸਾਨ ਅਤੇ online transaction ਕਰ ਰਿਹਾ ਹੈ। ਅੱਜ Bhim App ਬੁਹਤ ਬੜਾ ਬ੍ਰਾਂਡ ਬਣ ਚੁੱਕਿਆ ਹੈ।
ਸਾਥੀਓ, 2018-19 ਦੇ Financial Year ਵਿੱਚ, UPI ਦੇ ਜਰੀਏ ਕਰੀਬ 9 ਲੱਖ ਕਰੋੜ ਰੁਪਏ ਦੀਆਂ ਟ੍ਰਾਂਜੈਕਸ਼ਨਾਂ ਹੋਈਆਂ ਸਨ। ਇਸ ਵਿੱਤੇ ਵਰ੍ਹੇ ਵਿੱਚ ਦਸੰਬਰ ਤੱਕ ਹੀ ਲਗਭਗ 15 ਲੱਖ ਕਰੋੜ ਰੁਪਏ ਦਾ ਲੈਣ ਦੇਣ UPI ਦੇ ਜ਼ਰੀਏ ਹੋ ਚੁੱਕਾ ਹੈ। ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਦੇਸ਼ ਕਿੰਨੀ ਤੇਜ਼ੀ ਨਾਲ ਡਿਜੀਟਲ ਲੈਣ-ਦੇਣ ਨੂੰ ਅਪਣਾ ਰਿਹਾ ਹੈ।
ਸਾਥੀਓ, ਦੇਸ਼ ਨੂੰ ਅਜਿਹੇ ਸਮਾਧਾਨ ਦੀ ਜ਼ਰੂਰਤ ਸੀ ਜੋ ਬਿਜਲੀ ਘੱਟ ਬਿਜਲੀ ਦੇ ਪਿੱਛੇ ਘੱਟ ਖਰਚ ਕਰੇ, ਰੋਸ਼ਨੀ ਜ਼ਿਆਦਾ ਦੇਵੇ ਅਤੇ ਉਸ ਦੀ ਕੀਮਤ ਵੀ ਘੱਟ ਹੋਵੇ। ਇਸੇ ਜ਼ਰੂਰਤ ਨੇ ਉਜਾਲਾ ਯੋਜਨਾ ਨੂੰ ਜਨਮ ਦਿੱਤਾ। LED manufacturing ਨੂੰ ਹੁਲਾਰਾ ਦੇਣ ਦੇ ਲਈ ਜ਼ਰੂਰੀ ਕਦਮ ਚੁੱਕੇ ਗਏ। ਨੀਤੀਆਂ ਵਿੱਚ ਪਰਿਵਰਤਨ ਕੀਤਾ ਗਿਆ। ਇਸ ਨਾਲ ਬਲਬ ਦੀ ਕੀਮਤ ਘੱਟ ਹੋਈ ਅਤੇ ਇੱਕ ਵਾਰ ਲੋਕਾਂ ਨੇ ਇਸ ਦੇ ਲਾਭ ਨੂੰ ਅਨੁਭਵ ਕੀਤਾ ਤਾਂ ਡਿਮਾਂਡ ਵੀ ਵਧੀ। ਕੱਲ੍ਹ ਹੀ ਉਜਾਲਾ ਸਕੀਮ ਨੂੰ 5 ਵਰ੍ਹੇ ਪੂਰੇ ਹੋਏ ਹਨ। ਇਹ ਸਾਡੇ ਸਾਰਿਆਂ ਦੇ ਲਈ ਤਸੱਲੀ ਦੀ ਗੱਲ ਹੈ ਕਿ ਇਸ ਦੌਰਾਨ ਦੇਸ਼ ਭਰ ਵਿੱਚ 36 ਕਰੋੜ ਤੋਂ ਅਧਿਕ LED ਬਲਬ ਵੰਡੇ ਜਾ ਚੁੱਕੇ ਹਨ।
ਇਤਨਾ ਹੀ ਨਹੀਂ, ਦੇਸ਼ ਦੇ Traditional Street Light System ਨੂੰ LED ਅਧਾਰਿਤ ਬਣਾਉਣ ਲਈ ਵੀ 5 ਸਾਲ ਤੋਂ ਪ੍ਰੋਗਰਾਮ ਚਲ ਰਿਹਾ ਹੈ। ਇਸ ਦੇ ਤਹਿਤ ਇੱਕ ਕਰੋੜ ਤੋਂ ਅਧਿਕ LED Street Light Install ਕੀਤੀਆਂ ਜਾ ਚੁੱਕੀਆਂ ਹਨ। ਇੰਨ੍ਹਾਂ ਦੋਵਾਂ ਪ੍ਰਯਤਨਾਂ ਨਾਲ ਹੀ ਕਰੀਬ 5,500 ਕਰੋੜ kilowatt/hour ਬਿਜਲੀ ਦੀ ਬੱਚਤ ਹਰ ਸਾਲ ਹੋ ਰਹੀ ਹੈ। ਇਸ ਨਾਲ ਹਰ ਵਰ੍ਹੇ ਹਜ਼ਾਰਾਂ ਕਰੋੜ ਰੁਪਏ ਦਾ ਬਿਜਲੀ ਖਰਚ ਘੱਟ ਹੋ ਰਿਹਾ ਹੈ ਅਤੇ ਕਾਰਬਨ ਡਾਇਆਕਸਾਈਡ ਦੇ emission ਵਿੱਚ ਵੀ ਬੜੀ ਕਮੀ ਆ ਰਹੀ ਹੈ। ਅਤੇ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਭਾਰਤ ਤੋਂ ਨਿਕਲੇ ਅਜਿਹੇ innovations ਚਾਹੇ UPI ਹੋਵੇ ਜਾ ਉਜਾਲਾ, ਦੁਨੀਆ ਦੇ ਕਈ ਦੇਸ਼ਾਂ ਲਈ ਵੀ ਪ੍ਰੇਰਣਾ ਦਾ ਮਾਧਿਅਮ ਬਣ ਰਹੇ ਹਨ।
ਸਾਥੀਓ, ਅਜਿਹੀਆਂ ਹੀ Success Stories ਸਾਡੀ ਮੇਕ ਇੰਨ ਇੰਡੀਆ ਮੁਹਿੰਮ, ਸਾਡੇ ਉਦਯੋਗ ਜਗਤ ਦੀ ਸ਼ਕਤੀ ਹੈ, ਤਾਕਤ ਹੈ। ਮੈਨੂੰ ਅਜਿਹੀਆਂ ਹੀ Success Stories ਭਾਰਤੀ ਉਦਯੋਗ ਜਗਤ ਤੋਂ ਨਾਲ, ਹਰ ਖੇਤਰ ਵਿੱਚ ਚਾਹੀਦਾ। ਜਲ-ਜੀਵਨ ਮਿਸ਼ਨ ਹੋਵੇ, renewable energy ਹੋਵੇ, electric mobility ਹੋਵੇ, disaster management ਹੋਵੇ, ਡਿਫੈਂਸ, ਹੋਵੇ, ਹਰ ਸੈਕਟਰ ਵਿੱਚ ਆਪਣੇ ਲਈ ਅਨੇਕਾਂ Success Stories ਤੁਹਾਡਾ ਇੰਤਜਾਰ ਕਰ ਰਹੀਆਂ ਹਨ। ਸਰਕਾਰ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਹੈ, ਤੁਹਾਡੀ ਹਰ ਜ਼ਰੂਰਤ ਦੇ ਨਾਲ ਹੈ।
ਆਪ ਇਸ ਮੌਹਾਲ ਦਾ ਪੂਰਾ ਲਾਭ ਉਠਾਓ, ਨਿਰੰਤਰ innovate ਕਰਦੇ ਰਹੋ, invest ਕਰਦੇ ਰਹੋ। ਰਾਸ਼ਟਰ ਸੇਵਾ ਵਿੱਚ ਆਪਣਾ ਯੋਗਦਾਨ ਦਿੰਦੇ ਰਹੋ। ਇਸੇ ਕਾਮਨਾ ਦੇ ਨਾਲ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ ਅਤੇ ਇੱਕ ਵਾਰ ਫਿਰ ਕਿਰਲੋਸਕਰ ਸਮੂਹ ਨੂੰ, ਕਿਰਲੋਸਕਰ ਪਰਿਵਾਰ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਸ਼ਾਨਦਾਰ ਸੈਂਕੜੇ ਲਈ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਧੰਨਵਾਦ।
*****
ਵੀ.ਰਵੀ ਰਾਮਾ ਕ੍ਰਿਸ਼ਣਾ/ਵੰਦਨਾ ਜਾਟਵ/ਬਾਲਮੀਕੀ ਮਹਤੋ/ਨਿਰਮਲ ਸ਼ਰਮਾ/ਨਵਨੀਤ ਕੌਰ
कुछ कर गुजरने की ये भावना, जोखिम उठाने की ये भावना, नए-नए क्षेत्रों में अपना विस्तार करने की ये भावना, आज भी हर भारतीय उद्यमी की पहचान है।
— PMO India (@PMOIndia) January 6, 2020
भारत का उद्यमी अधीर है देश के विकास के लिए, अपनी क्षमताओं और सफलताओं के विस्तार के लिए: PM @narendramodi
आज जब हम एक नए वर्ष में प्रवेश कर रहे हैं, नए दशक में प्रवेश कर रहे हैं, तो मुझे ये कहने में कोई हिचक नहीं कि ये दशक भारतीय उद्यमियों का होगा, भारत के entrepreneurs का होगा: PM @narendramodi pic.twitter.com/g5kwG5i7tG
— PMO India (@PMOIndia) January 6, 2020
देश के लोगों का सही सामर्थ्य तभी सामने आ सकता है, जब सरकार, इंडिया, इंडियन और इंडस्ट्रीज के आगे बाधा बनकर नहीं, बल्कि उनका साथी बनकर खड़ी रहे।बीते वर्षों में देश ने यही मार्ग अपनाया है: PM @narendramodi
— PMO India (@PMOIndia) January 6, 2020
ये जरूरी नहीं की जो कंपनी सफल न हो रही हो, उसके पीछे कोई साजिश ही हो, कोई लालच ही हो।
— PMO India (@PMOIndia) January 6, 2020
देश में ऐसे उद्यमियों के लिए एक रास्ता तैयार करना आवश्यक था और IBC ने इसी का आधार तय किया: PM @narendramodi pic.twitter.com/8NkwndO8JG
हमारे टैक्स सिस्टम में transparency आए, efficiency आए, accountability बढ़े, taxpayer और tax departments के बीच human interface समाप्त हो, इसके लिए एक नई व्यवस्था का निर्माण किया जा रहा है। आज देश में corporate tax rates जितने कम हैं, उतने पहले कभी नहीं रहे: PM @narendramodi
— PMO India (@PMOIndia) January 6, 2020
भारतीय उद्योग, एक पारदर्शी माहौल में भय के बिना, बाधा के बिना, आगे बढ़े, देश के लिए wealth create करे, खुद के लिए Wealth create करे, यही हम सभी का प्रयास रहा है।
— PMO India (@PMOIndia) January 6, 2020
ये निरंतर कोशिश की गई है कि भारतीय उद्योग जगत को कानूनों के जाल से मुक्ति मिले: PM @narendramodi
पिछले पाँच सालों में, देश में निष्ठा के साथ काम करने का, पूरी ईमानदारी के साथ काम करने का, पूरी पारदर्शिता के साथ काम करने का एक माहौल बना है।
— PMO India (@PMOIndia) January 6, 2020
इस माहौल ने देश को बड़े लक्ष्य तय करने, और तय समय पर प्राप्त करने का हौसला दिया है: PM @narendramodi
अब आज अगर ऐसा कोई Club बने तो उसे Bharat Club ही कहा जाएगा, जिसमें अलग-अलग क्षेत्रों, अलग-अलग सेक्टर्स, पुराने दिग्गज और नए entrepreneurs, सभी का प्रतिनिधित्व होगा: PM @narendramodi
— PMO India (@PMOIndia) January 6, 2020
नए वर्ष की शुरुआत में, आज इस मंच से मैं भारतीय उद्योग जगत को फिर कहूंगा कि निराशा को अपने पास भी मत फटकने दीजिए।
— PMO India (@PMOIndia) January 6, 2020
नई ऊर्जा के साथ आगे बढ़िए, अपने विस्तार के लिए आप देश के जिस भी कोने में आप जाएंगे, भारत सरकार आपके साथ कंधे से कंधा मिलाकर चलेगी: PM @narendramodi
2018-19 के Financial Year में, UPI के जरिए करीब 9 लाख करोड़ रुपए का ट्रांजेक्शन हुआ था।
— PMO India (@PMOIndia) January 6, 2020
इस वित्तीय वर्ष में दिसंबर तक ही लगभग 15 लाख करोड़ रुपए का लेनदेन UPI के जरिए हो चुका है।
आप अंदाजा लगा सकते हैं कि देश कितनी तेजी से डिजिटल लेन-देन को अपना रहा है: PM @narendramodi
कल ही उजाला स्कीम को 5 वर्ष पूरे हुए हैं।
— PMO India (@PMOIndia) January 6, 2020
ये हम सभी के लिए संतोष की बात है कि इस दौरान देशभर में 36 करोड़ से ज्यादा LED बल्ब बांटे जा चुके हैं। इतना ही नहीं देश के Traditional Street Light System को LED आधारित बनाने के लिए भी 5 साल से प्रोग्राम चल रहा है: PM @narendramodi
ऐसी ही Success Stories हमारे मेक इन इंडिया अभियान, हमारे उद्योग जगत की शक्ति है, ताकत है।
— PMO India (@PMOIndia) January 6, 2020
मुझे ऐसी ही Success Stories भारतीय उद्योग जगत से, हर क्षेत्र में चाहिए: PM @narendramodi
India’s entrepreneurial zeal will play a vital role in shaping the coming decade. pic.twitter.com/bAJJZcP7OC
— Narendra Modi (@narendramodi) January 6, 2020
Governance in the last five years has been characterised by:
— Narendra Modi (@narendramodi) January 6, 2020
Reform with Intent,
Perform with Integrity,
Transform with Intensity,
Process Driven and Professional Governance. pic.twitter.com/BSCk6at5vB
Among the many success stories related to governance in the last few years, here are two interesting ones... pic.twitter.com/bhroFF6RL6
— Narendra Modi (@narendramodi) January 6, 2020