Your Excellency, Kyrgyz Republic ਦੇ ਰਾਸ਼ਟਰਪਤੀ ਅਤੇ ਮੇਰੇ ਮਿੱਤਰ Mr. ਸੁਰੋਨਬਾਯ ਜੀਨਬੇਕੋਵ,
Ladies and gentlemen,
ਮੇਰੇ ਪ੍ਰਤੀਨਿਧੀਮੰਡਲ ਅਤੇ ਮੇਰੇ ਗਰਮਜੋਸ਼ੀ ਨਾਲ ਸਤਿਕਾਰ ਲਈ, ਮੈਂ ਰਾਸ਼ਟਰਪਤੀ ਜੀਨਬੇਕੋਵ ਦਾ ਆਭਾਰ ਵਿਅਕਤ ਕਰਦਾ ਹਾਂ। ਮੈਂ ਕਿਗਿਜ਼ਸਤਾਨ ਨੂੰ ਪਿਛਲੇ 30 ਸਾਲ ਦੀਆਂ ਬੇਮਿਸਾਲ ਉਪਲੱਬਧੀਆਂ ‘ਤੇ ਵਧਾਈ ਦਿੰਦਾ ਹਾਂ। ਆਪਣੀ ਕੁਦਰਤੀ ਸੁੰਦਰਤਾ,ਮਜ਼ਬੂਤ ਲੋਕਤੰਤਰ ਅਤੇ ਪ੍ਰਤਿਭਾਸੰਪੰਨ ਲੋਕਾਂ ਦੀ ਵਜ੍ਹਾ ਨਾਲ ਇਸ ਦੇਸ਼ ਦਾ ਭਵਿੱਖ ਉੱਜਵਲ ਹੈ। ਭਾਰਤ ਦੇ ਲੋਕਾਂ ਪ੍ਰਤੀ ਕਿਰਗਿਜ਼ ਲੋਕਾਂ ਦੀ ਦੋਸਤੀ ਅਤੇ ਪ੍ਰੇਮ ਦਿਲ ਨੂੰ ਛੋਹ ਲੈਂਦੇ ਹਨ। ਆਪਣੇ ਪਿਛਲੇ ਪ੍ਰਵਾਸ ਵਿੱਚ ਅਤੇ ਇਸ ਵਾਰ ਵੀ ਮੈਂ ਇੱਥੇ ਬਿਲਕੁਲ ਘਰ ਜਿਹਾ ਆਪਣਾਪਣ ਮਹਿਸੂਸ ਕੀਤਾ ਹੈ।
Excellency,
ਮੈਂ ਤੁਹਾਨੂੰ SCO ਸਮਿਟ ਦੀ ਸਫਲ ਚੇਅਰਮੈਨਸ਼ਿਪ ‘ਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡੀ ਚੇਅਰਮੈਨਸ਼ਿਪ ਵਿੱਚ,ਖੇਤਰੀ ਸਹਿਯੋਗ ਨੂੰ ਹੋਰ ਬਿਹਤਰ ਬਣਾਉਣ ਵਿੱਚ SCO ਨੇ ਅਨੇਕ ਕਦਮ ਉਠਾਏ ਹਨ। ਪਿਛਲੇ ਮਹੀਨੇ ਨਵੀਂ ਦਿੱਲੀ ਵਿੱਚ, ਮੇਰੇ ਸਹੁੰ ਚੁੱਕ ਸਮਾਗਮ ਨੂੰ ਤੁਸੀਂ ਸੁਸ਼ੋਭਿਤ ਕੀਤਾ। ਮੈਂ ਤੁਹਾਡਾ ਬਹੁਤ ਆਭਾਰੀ ਹਾਂ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਡੇ ਨਾਲ ਆਪਣੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਦਾ ਅਵਸਰ ਪ੍ਰਾਪਤ ਹੋਇਆ। ਭਾਰਤ ਅਤੇ Kyrgyz Republic ਦੋਵੇਂ ਹੀ ਆਪਸੀ ਸਬੰਧਾਂ ਨੂੰ ਬਹੁਤ ਅਧਿਕ ਮਹੱਤਵ ਦਿੰਦੇ ਹਨ।
Friends,
ਅੱਜ ਮੇਰੀ ਰਾਸ਼ਟਰਪਤੀ ਜੀਨਬੇਕੋਵ ਨਾਲ ਅਨੇਕ ਮੁੱਦਿਆਂ ‘ਤੇ ਵਿਆਪਕ ਚਰਚਾ ਹੋਈ। ਅਸੀਂ ਦੋਵੇਂ ਹੀ ਅਨੁਭਵ ਕਰਦੇ ਹਾਂ ਕਿ ਸਾਡੇ ਦਰਮਿਆਨ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ। ਅੱਜ ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ strategic partnership ਦੇ ਪੱਧਰ ‘ਤੇ ਲਿਜਾਣ ਦਾ ਫੈਸਲਾ ਕੀਤਾ ਹੈ। ਇਸ ਨਾਲ ਸਾਨੂੰ ਆਪਣੀ ਸਾਂਝੇਦਾਰੀ ਦੇ ਹਰੇਕ ਖੇਤਰ ਵਿੱਚ ਦੀਰਘਕਾਲੀ ਸਹਿਯੋਗ ਕਰਨ ਵਿੱਚ ਮਦਦ ਮਿਲੇਗੀ।
Friends,
ਦੋ ਪ੍ਰਾਚੀਨ ਅਤੇ ਗੌਰਵਸ਼ਾਲੀ ਸੱਭਿਆਤਾਵਾਂ ਦੇ ਰੂਪ ਵਿੱਚ,ਅਸੀਂ ਇੱਕ ਦੂਜੇ ਨਾਲ ਸੁਭਾਵਿਕ ਰੂਪ ਨਾਲ ਜੁੜੇ ਹੋਏ ਹਾਂ। ਭਾਰਤ ਅਤੇ ਮੱਧ ਏਸ਼ੀਆ ਦੇ ਅਹਿਮ ਇਤਿਹਾਸਿਕ ਸਬੰਧ ਰਹੇ ਹਨ। ਭਾਰਤ ਅਤੇ Kyrgyz Republic ਮਹਾਂਕਾਵਿ ਦੀਆਂ ਭੂਮੀਆਂ ਹਨ। ਉਦਾਹਰਣ ਲਈ ਭਾਰਤ ਵਿੱਚ ਮਹਾਭਾਰਤ ਅਤੇ ਰਾਮਚਰਿਤ ਮਾਨਸ ਅਤੇ Kyrgyz Republic ਵਿੱਚ ਮਾਨਸ। ਅਸੀਂ ਦੋਵੇਂ ਦੇਸ਼ ਲੋਕਤੰਤਰ ਹਾਂ ਅਤੇ ਵਿਵਿਧਤਾ ਨਾਲ ਭਰੇ ਹੋਏ ਹਾਂ।
ਸਾਡੇ ਪ੍ਰਾਚੀਨ ਸਬੰਧਾਂ ਅਤੇ ਸ਼ਾਂਤੀ ਨੂੰ ਵਧਾਉਣ ਦੀ ਸਾਡੀ ਸਾਂਝੀ ਭਾਵਨਾ ਨੇ ਸਾਨੂੰ ਆਪਣੇ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਨਾਲ ਸਾਡੇ ਡਿਪਲੋਮੈਟਿਕ ਸਬੰਧਾਂ ਦਾ ਵੀ ਵਿਸਤਾਰ ਹੋਇਆ ਹੈ। ਦੁਵੱਲੇ ਅਤੇ ਬਹੁਪੱਖੀ ਮੁੱਦਿਆਂ ਦੇ ਵੱਖ-ਵੱਖ ਖੇਤਰਾਂ ਵਿੱਚ, ਭਾਰਤ ਅਤੇ Kyrgyz Republic ਰੈਗੂਲਰ ਤੌਰ ‘ਤੇ ਇੱਕ ਦੂਜੇ ਨਾਲ ਨੇੜਤਾ ਨਾਲ ਸਲਾਹ ਕਰਦੇ ਹਨ। ਬਹੁਤ ਸਾਰੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਅਸੀਂ ਸਮਾਨ ਦ੍ਰਿਸ਼ਟੀਕੋਣ ਰੱਖਦੇ ਹਾਂ। United Nations ਅਤੇ ਦੂਜੇ ਅੰਤਰਰਾਸ਼ਟਰੀ ਮੰਚਾਂ ‘ਤੇ, ਸਾਡਾ ਸਹਿਯੋਗ ਮਜ਼ਬੂਤ ਹੈ। ਮਿਲਟਰੀ ਟ੍ਰੇਨਿੰਗ,ਸੰਯੁਕਤ ਯੁੱਧ ਅਭਿਆਸ, field research ਅਤੇ military technical ਖੇਤਰਾਂ ਵਿੱਚ ਸਾਡਾ ਰੱਖਿਆ ਸਹਿਯੋਗ ਵਧਿਆ ਹੈ। ਦੋਹਾਂ ਦੇਸ਼ਾਂ ਨੇ ਰੱਖਿਆ ਸਹਿਯੋਗ ‘ਤੇ Joint Working Group ਦੇ ਗਠਨ ਦਾ ਫੈਸਲਾ ਕੀਤਾ ਹੈ। ਸਾਡੇ ਦਰਮਿਆਨ ਆਰਥਿਕ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ। ਦੋਵੇਂ ਦੇਸ਼ ਮਿਲਕੇ ਇਨ੍ਹਾਂ ਦਾ ਫਾਇਦਾ ਉਠਾ ਸਕਦੇ ਹਨ।
Friends,
ਅੱਜ ਸਾਡੇ ਦਰਮਿਆਨ ਦੁਵੱਲੀ ਨਿਵੇਸ਼ ਸੰਧੀ ਅਤੇ Double Taxation Avoidance ਸਮਝੌਤੇ (DTAA) ਹੋਏ ਹਨ। ਅਸੀਂ ਦੋਵੇਂ ਦੇਸ਼ ਵਪਾਰ ਅਤੇ ਆਰਥਿਕ ਸਹਿਯੋਗ ਦੇ ਖੇਤਰ ਵਿੱਚ ਪੰਜ ਸਾਲ ਦੇ ਰੋਡਮੈਪ ‘ਤੇ ਵੀ ਸਹਿਮਤ ਹੋਏ ਹਾਂ। ਰਾਸ਼ਟਰਪਤੀ ਜੀ ਅਤੇ ਮੈਂ B2B ਸਹਿਯੋਗ ਵਧਾਉਣ ਲਈ, ਅੱਜ India-Kyrgyz Business Forum ਦਾ ਸੰਯੁਕਤ ਰੂਪ ਵਿੱਚ ਸ਼ੁਭ ਆਰੰਭ ਕੀਤਾ ਹੈ। ਇਸ ਸਾਲ Bishkek ਵਿੱਚ “ਨਮਸਕਾਰ ਯੂਰੇਸ਼ੀਆ” ਭਾਰਤੀ trade show ਦਾ ਆਯੋਜਨ ਵੀ ਕੀਤਾ ਜਾਵੇਗਾ।ਮੈਂ ਭਾਰਤੀ ਕੰਪਨੀਆਂ ਨੂੰ ਜ਼ੋਰ ਦੇ ਕੇ ਕਹਿੰਦਾ ਹਾਂ ਕਿ ਉਹ Kyrgyz Republic ਵਿੱਚ ਨਿਰਮਾਣ,ਰੇਲਵੇ,ਹਾਈਡ੍ਰੋ ਪਾਵਰ,ਮਾਈਨਿੰਗ ਅਤੇ ਇਨ੍ਹਾਂ ਜਿਹੇ ਹੋਰ ਖੇਤਰਾਂ ਦੇ ਅਵਸਰਾਂ ਦਾ ਅਧਿਐਨ ਕਰਨ।
Friends,
Kyrgyz Republic ਦੀਆਂ ਵਿਕਾਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਅੱਜ ਮੈਨੂੰ 200 ਮਿਲੀਅਨ ਡਾਲਰ ਦੀ ਰਿਆਇਤੀ Line of Credit ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਮੈਂ ਆਸ਼ਾ ਕਰਦਾ ਹਾਂ ਕਿ ਭਾਰਤ ਦੇ ਸਹਿਯੋਗ ਨਾਲ Kyrgyz Republic ਵਿੱਚ ਬਹੁਤ ਸਾਰੀਆਂ ਸੰਯੁਕਤ ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਮਿਲੇਗੀ। ਭਾਰਤ ਅਤੇ Kyrgyz Republic ਅਤੇ ਮੱਧ ਏਸ਼ੀਆ ਦੇ ਵੱਡੇ ਭੂਭਾਗ ‘ਤੇ ਬਿਹਤਰ ਕਨੈਕਟੀਵਿਟੀ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਦਰਮਿਆਨ ਵਪਾਰ, ਨਿਵੇਸ਼ ਅਤੇ people-to-people contacts ਨੂੰ ਹੁਲਾਰਾ ਮਿਲੇਗਾ।
Friends,
ਭਾਰਤ ਅਤੇ Kyrgyz Republic ਨੇ ਜਨਵਰੀ ਵਿੱਚ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਆਯੋਜਿਤ ਵਿਦੇਸ਼ ਮੰਤਰੀਆਂ ਦੇ ਪੱਧਰ ਦੀ First India-Central Asia Dialogue ਵਿੱਚ ਸਰਗਰਮੀ ਨਾਲ ਭਾਗੀਦਾਰੀ ਕੀਤੀ। ਸਾਡੇ ਸਾਂਝੇ ਖੇਤਰਾਂ ਵਿੱਚ ਖੁਸ਼ਹਾਲੀ,ਸ਼ਾਂਤੀ ਅਤੇ ਸਥਿਰਤਾ ਲਈ ਸਾਡਾ ਸਾਂਝਾ ਦ੍ਰਿਸ਼ਟੀਕੋਣ ਵੀ ਹੈ।
Excellency,
ਭਾਰਤ ਅਤੇ Kyrgyz Republic ਵਰਗੇ ਲੋਕਤਾਂਤਰਿਕ ਅਤੇ ਵਿਵਿਧਤਾ ਭਰੇ ਸਮਾਜਾਂ ਨੂੰ ਅੱਜ ਆਤੰਕਵਾਦ ਤੋਂ ਸਭ ਤੋਂ ਵੱਡਾ ਖ਼ਤਰਾ ਹੈ। ਅਸੀਂ ਆਤੰਕਵਾਦ ਅਤੇ ਕੱਟੜਵਾਦ ਦੇ ਸਮਾਧਾਨ ਲਈ ਇਕਜੁੱਟ ਹਾਂ। ਆਤੰਕਵਾਦ ਦੇ ਪ੍ਰਾਯੋਜਕਾਂ ਨੂੰ ਜਵਾਬਦੇਹ ਠਹਿਰਾਉਣਾ ਹੋਵੇਗਾ। ਪੂਰੀ ਦੁਨੀਆ ਨੂੰ ਇਹ ਸੰਦੇਸ਼ ਦੇਣ ਦੀ ਜ਼ਰੂਰਤ ਹੈ ਕਿ ਆਤੰਕਵਾਦ ਨੂੰ ਕਿਸੇ ਵੀ ਤਰੀਕੇ ਨਾਲ ਉਚਿਤ ਨਹੀਂ ਮੰਨਿਆ ਜਾ ਸਕਦਾ।
Friends,
ਬਿਸ਼ਕੇਕ ਵਿੱਚ India-Kyrgyz Joint Textiles Exhibition ਦਾ ਸ਼ੁਭਆਰੰਭ ਕੀਤਾ ਗਿਆ ਹੈ। ਪ੍ਰਦਰਸ਼ਨੀ ਨੂੰ ਉਤਸ਼ਾਹ ਨਾਲ ਦੇਖਣ ਵਾਲੇ ਲੋਕਾਂ ਨੂੰ ਹੈਰਾਨੀ ਹੋਈ ਹੋਵੇਗੀ ਕਿ ਭਾਰਤ ਅਤੇ Kyrgyz textile ਪਰੰਪਰਾਵਾਂ ਦਰਮਿਆਨ ਕਿਤਨੀ ਸਮਾਨਤਾ ਹੈ। ਭਾਰਤ ਅਤੇ Kyrgyz Republic mountain ਇਕੋਲੋਜੀ, ਗ੍ਰੀਨ ਟੂਰਿਜ਼ਮ ਅਤੇ ਸਨੋ ਲੈਪਰਡ ਦੀ ਸੰਭਾਲ਼ ਜਿਹੇ ਵਿਸ਼ਿਆਂ ‘ਤੇ ਵੀ ਸਹਿਯੋਗ ਕਰਨਗੇ। ਸਾਡੇ ਲੋਕਾਂ ਦਰਮਿਆਨ people-to-people contacts ਮੈਤ੍ਰੀ ਅਤੇ ਸੱਭਿਆਚਾਰਕ ਨੇੜਤਾ ਸਭ ਤੋਂ ਵੱਡੀ ਸੰਪਤੀ ਹੈ। ਮੈਂ ਚਾਹੁੰਦਾ ਹਾਂ ਕਿ ਇਸ ਨੂੰ ਸੰਜੋਇਆ ਜਾਵੇ। ਇਸ ਦੇ ਲਈ ਅਨੇਕ ਕਦਮ ਉਠਾਏ ਗਏ ਹਨ।
ਮੈਨੂੰ ਐਲਾਨ ਕਰਦੇ ਹੋਏ ਪ੍ਰਸੰਨਤਾ ਹੈ ਕਿ ਸਾਲ 2021 ਨੂੰ Kyrgyz Republic ਅਤੇ ਭਾਰਤ ਦਰਮਿਆਨ ਸੱਭਿਆਚਾਰਕ ਅਤੇ ਮੈਤ੍ਰੀ ਦੇ ਸਾਲ ਦੇ ਰੂਪ ਵਿੱਚ ਮਨਾਉਣ ਲਈ ਅਸੀਂ ਸਹਿਮਤ ਹੋਏ ਹਾਂ। ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਜੀ, ਤੁਹਾਡਾ ਧੰਨਵਾਦ ਕਰਦਾ ਹਾਂ। ਇਸ ਅਵਸਰ ‘ਤੇ ਮੈਂ ਤੁਹਾਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ। ਤੁਹਾਡਾ ਭਾਰਤ ਵਿੱਚ ਸਵਾਗਤ ਕਰਨਾ ਸਾਡੇ ਲਈ ਵੱਡੇ ਸਨਮਾਨ ਦੀ ਗੱਲ ਹੋਵੇਗੀ।
ਧੰਨਵਾਦ।
****
ਏਕੇਟੀ/ਕੇਪੀ