ਹਰ ਹਰ ਮਹਾਦੇਵ।
ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਯਨਾਥ ਜੀ, ਮੰਚ ‘ਤੇ ਉਪਸਥਿਤ ਸਾਰੇ ਮਹਾਨੁਭਾਵ, ਕਾਸ਼ੀ ਸਾਂਸਦ ਸਾਂਸਕ੍ਰਿਤਿਕ ਮਹੋਤਸਵ ਦੇ ਸਾਰੇ ਪ੍ਰਤੀਭਾਗੀ ਸਾਥੀਓ, ਅਤੇ ਰੁਦ੍ਰਾਕਸ਼ ਸੈਂਟਰ ਵਿੱਚ ਉਪਸਥਿਤ ਮੇਰੇ ਪਿਆਰੇ ਕਾਸ਼ੀਵਾਸੀਓ!
ਬਾਬਾ ਦੇ ਅਸ਼ੀਰਵਾਦ ਨਾਲ ਕਾਸ਼ੀ ਦਾ ਸਨਮਾਨ ਅੱਜ ਨਿਤ ਨਵੀਆਂ-ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। G-20 ਸਮਿਟ ਦੇ ਜ਼ਰੀਏ ਭਾਰਤ ਨੇ ਪੂਰੀ ਦੁਨੀਆ ਵਿੱਚ ਆਪਣਾ ਝੰਡਾ ਗੱਡਿਆ ਹੈ, ਲੇਕਿਨ ਉਸ ਵਿੱਚ ਕਾਸ਼ੀ ਦੀ ਚਰਚਾ ਵਿਸ਼ੇਸ਼ ਹੈ। ਕਾਸ਼ੀ ਦੇ ਸੇਵਾ, ਕਾਸ਼ੀ ਦਾ ਸਵਾਦ, ਕਾਸ਼ੀ ਦੀ ਸੰਸਕ੍ਰਿਤੀ ਅਤੇ ਕਾਸ਼ੀ ਦਾ ਸੰਗੀਤ… ਜੀ-20 ਦੇ ਲਈ ਜੋ-ਜੋ ਮਹਿਮਾਨ ਕਾਸ਼ੀ ਆਇਆ ਉਹ ਇਸ ਨੂੰ ਆਪਣੀਆਂ ਯਾਦਾਂ ਵਿੱਚ ਸਮੇਟਦੇ ਹੋਏ ਨਾਲ ਲੈ ਕੇ ਗਿਆ ਹੈ। ਮੈਂ ਮੰਨਦਾ ਹਾਂ ਕਿ G-20 ਦੀ ਇਹ ਅਦਭੁਤ ਸਫਲਤਾ ਮਹਾਦੇਵ ਦੇ ਅਸ਼ੀਰਵਾਦ ਨਾਲ ਹੀ ਸੰਭਵ ਹੋਈ ਹੈ।
ਸਾਥੀਓ,
ਬਾਬਾ ਕੀ ਕਿਰਪਾ ਨਾਲ ਕਾਸ਼ੀ ਹੁਣ ਵਿਕਾਸ ਦੇ ਅਜਿਹੇ ਆਯਾਮ ਗੜ੍ਹ ਰਹੀ ਹੈ, ਜੋ ਬੇਮਿਸਾਲ ਹਨ। ਤੁਹਾਨੂੰ ਵੀ ਲਗਦਾ ਹੈ ਨਾ? ਤੁਸੀਂ ਬੋਲੋਗੇ ਤਾਂ ਪਤਾ ਚਲੇਗਾ। ਮੈਂ ਜੋ ਕਹਿ ਰਿਹਾ ਹਾਂ ਤੁਹਾਨੂੰ ਸੱਚ ਲਗ ਰਿਹਾ ਹੈ? ਤੁਸੀਂ ਬਦਲਾਵ ਦੇਖ ਰਹੇ ਹੋ? ਕਾਸ਼ੀ ਚਮਕ ਰਹੀ ਹੈ? ਦੁਨੀਆ ਵਿੱਚ ਕਾਸ਼ੀ ਦਾ ਨਾਮ ਵਧਦਾ ਚਲਿਆ ਜਾ ਰਿਹਾ ਹੈ?
ਸਾਥੀਓ,
ਅੱਜ ਹੀ ਮੈਂ ਬਨਾਰਸ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਹੈ। ਅਤੇ ਹੁਣੇ-ਹੁਣੇ ਮੈਨੂੰ ਯੂਪੀ ਦੇ 16 ਅਟਲ ਆਵਾਸੀਯ ਵਿਦਿਆਲਯਾਂ ਦੇ ਲੋਕਾਰਪਣ ਦਾ ਅਵਸਰ ਵੀ ਮਿਲਿਆ ਹੈ। ਮੈਂ ਇਨ੍ਹਾਂ ਸਾਰੀਆਂ ਉਪਲਬਧੀਆਂ ਦੇ ਲਈ ਕਾਸ਼ੀਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ, ਮੇਰੇ ਸ਼੍ਰਮਿਕ ਪਰਿਵਾਰਾਂ ਨੂੰ ਵਧਾਈ ਦਿੰਦਾ ਹਾਂ।
ਮੇਰੇ ਪਰਿਵਾਰਜਨੋਂ,
2014 ਵਿੱਚ ਜਦੋਂ ਮੈਂ ਇੱਥੇ ਆਇਆ ਸੀ, ਤਾਂ ਮੈਂ ਜਿਸ ਕਾਸ਼ੀ ਦੀ ਕਲਪਨਾ ਕੀਤੀ ਸੀ, ਵਿਕਾਸ ਅਤੇ ਵਿਰਾਸਤ ਦਾ ਉਹ ਸੁਪਨਾ ਹੁਣ ਹੌਲੀ-ਹੌਲੀ ਸਾਕਾਰ ਹੋ ਰਿਹਾ ਹੈ। ਦਿੱਲੀ ਵਿੱਚ ਰੁਝੇ ਹੋਣ ਦੇ ਬਾਅਦ ਵੀ ਮੈਂ ਕਾਸ਼ੀ ਸਾਂਸਦ ਸਾਂਸਕ੍ਰਿਤਿਕ ਮਹੋਤਸਵ ਦੇ ਜੋ ਤੁਹਾਡਾ ਪ੍ਰੋਗਰਾਮ ਚਲਿਆ ਅਤੇ ਮੈਂ ਤਾਂ ਦੇਖਿਆ ਬਹੁਤ ਵਿਆਪਕ ਤੌਰ ‘ਤੇ ਲੋਕਾਂ ਨੇ ਹਿੱਸਾ ਲਿਆ, ਤਾਂ ਮੈਂ ਕਦੇ ਰਾਤ ਨੂੰ ਦੇਰ ਤੋਂ ਪਹੁੰਚਦਾ ਸੀ ਤਾਂ ਵੀ ਦੋ ਪੰਜ ਦਸ ਮਿੰਟ ਕੱਢ ਕੇ ਵੀਡੀਓ ਦੇਖ ਲੈਂਦਾ ਸੀ ਕੀ ਚਲ ਰਿਹਾ ਹੈ? ਅਤੇ ਮੈਂ ਦੇਖਿਆ ਬਹੁਤ ਪ੍ਰਭਾਵਿਤ ਕਰਨ ਵਾਲੀ ਤੁਹਾਡੀਆਂ ਪ੍ਰਸਤੁਤੀਆਂ ਸਨ। ਅਦਭੁਤ ਸੰਗੀਤ, ਅਦਭੁਤ ਪ੍ਰਸਤੁਤੀ! ਮੈਨੂੰ ਮਾਣ ਹੈ ਕਿ ਸਾਂਸਦ ਸਾਂਸਕ੍ਰਿਤਿਕ ਮਹੋਤਸਵ ਦੇ ਜ਼ਰੀਏ ਮੈਨੂੰ ਇਸ ਖੇਤਰ ਦੀ, ਇਸ ਧਰਤੀ ਦੀ, ਇੰਨੀਆਂ ਪ੍ਰਤਿਭਾਵਾਂ ਨਾਲ ਸਿੱਧਾ ਜੁੜਣ ਦਾ ਅਵਸਰ ਮਿਲ ਗਿਆ।
ਅਤੇ ਹੁਣ ਤਾਂ ਇਸ ਆਯੋਜਨ ਦਾ ਇਹ ਪਹਿਲਾ ਸਾਲ ਰਿਹਾ ਹੈ। ਲੇਕਿਨ ਫਿਰ ਵੀ ਇਸ ਵਿੱਚ ਕਰੀਬ 40 ਹਜ਼ਾਰ ਲੋਕਾਂ ਨੇ, ਕਲਾਕਾਰਾਂ ਨੇ ਹਿੱਸਾ ਲਿਆ, ਅਤੇ ਲੱਖਾਂ ਦਰਸ਼ਕ ਪ੍ਰਤੱਖ ਤੌਰ ‘ਤੇ ਇਸ ਦਾ ਆਨੰਦ ਲੈਣ ਦੇ ਲਈ ਆਏ। ਮੈਨੂੰ ਵਿਸ਼ਵਾਸ ਹੈ, ਬਨਾਰਸ ਦੇ ਲੋਕਾਂ ਦੇ ਪ੍ਰਯਤਨ ਨਾਲ, ਆਉਣ ਵਾਲੇ ਵਰ੍ਹਿਆਂ ਵਿੱਚ ਇਹ ਸਾਂਸਕ੍ਰਿਤਿਕ ਮਹੋਤਸਵ ਆਪਣੇ ਆਪ ਵਿੱਚ ਕਾਸ਼ੀ ਦੀ ਇੱਕ ਅਲੱਗ ਪਹਿਚਾਣ ਬਣਨ ਵਾਲਾ ਹੈ। ਇਸ ਦਾ ਸਮਰੱਥ ਇੰਨਾ ਵਧਣ ਵਾਲਾ ਹੈ ਕਿ ਹਰ ਕੋਈ ਲਿਖੇਗਾ ਕਿ ਮੈਂ ਉਸ ਮੁਕਾਬਲੇ ਵਿੱਚ ਮੈਂ ਹਿੱਸਾ ਲਿਆ ਸੀ। ਮੈਂ ਉਸ ਮੁਕਾਬਲੇ ਵਿੱਚ ਇਨਾਮ ਪਾਇਆ ਸੀ। ਅਤੇ ਦੁਨੀਆ ਵੀ ਪੁੱਛੇਗੀ ਚੰਗਾ ਉਸ ਵਿੱਚ ਤੁਸੀਂ ਨੰਬਰ ਲਿਆਏ ਸੀ ਤਾਂ ਜਾਓ ਤੁਹਾਡੇ ਇੰਟਰਵਿਊ ਦੀ ਜ਼ਰੂਰਤ ਨਹੀਂ ਹੈ, ਇਹ ਹੋਣ ਵਾਲਾ ਹੈ। ਇਹ ਦੇਸ਼ ਦੁਨੀਆ ਦੇ ਟੂਰਿਸਟਾਂ ਦੇ ਲਈ ਇਹ ਸਾਡਾ ਕਾਸ਼ੀ ਆਕਰਸ਼ਣ ਦਾ ਇੱਕ ਨਵਾਂ ਕੇਂਦਰ ਵੀ ਬਣੇਗਾ ਇਹ ਮੰਨ ਕੇ ਚਲੋ।
ਮੇਰੇ ਪਰਿਵਾਰਜਨੋਂ,
ਕਾਸ਼ੀ ਅਤੇ ਸੰਸਕ੍ਰਿਤੀ, ਇੱਕ ਹੀ ਚੀਜ਼ ਦੇ, ਇੱਕ ਹੀ ਊਰਜਾ ਦੇ ਦੋ ਨਾਮ ਹਨ। ਤੁਸੀਂ ਉਨ੍ਹਾਂ ਨੂੰ ਅਲੱਗ ਹੀ ਨਹੀਂ ਕਰ ਸਕਦੇ। ਅਤੇ ਕਾਸ਼ੀ ਨੂੰ ਤਾਂ ਦੇਸ਼ ਦੀ ਸਾਂਸਕ੍ਰਿਤਿਕ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਹੈ। ਅਤੇ ਕਾਸ਼ੀ ਦੀ ਤਾਂ ਗਲੀ-ਗਲੀ ਵਿੱਚ ਗੀਤ ਗੂੰਜਦੇ ਹਨ। ਅਤੇ ਇਹ ਸੁਭਾਵਿਕ ਵੀ ਹੈ। ਕਿਉਂਕਿ ਇਹ ਨਟਰਾਜ ਦੀ ਆਪਣੀ ਨਗਰੀ ਹੈ। ਅਤੇ ਸਾਰੀਆਂ ਡਾਂਸ ਕਲਾਵਾਂ ਨਟਰਾਜ ਦੇ ਤਾਂਡਵ ਤੋਂ ਹੀ ਪ੍ਰਗਟ ਹੋਈਆਂ ਹਨ। ਸਾਰੇ ਸਵਰ ਮਹਾਦੇਵ ਦੇ ਡਮਰੂ ਤੋਂ ਪੈਦਾ ਹੋਏ ਹਨ। ਸਾਰੀਆਂ ਵਿਧਾਵਾਂ ਨੇ ਬਾਬਾ ਦੇ ਵਿਚਾਰਾਂ ਤੋਂ ਜਨਮ ਲਿਆ ਹੈ। ਇਨ੍ਹਾਂ ਕਲਾਵਾਂ ਅਤੇ ਵਿਧਾਵਾਂ ਨੂੰ ਭਰਨ ਮੁਨੀ ਜਿਹੇ ਆਦਿ ਆਚਾਰਿਆਂ ਨੇ ਵਿਵਸਥਿਤ ਅਤੇ ਵਿਕਸਿਤ ਕੀਤਾ। ਅਤੇ ਕਾਸ਼ੀ ਮਤਲਬ ‘ਸਾਤ ਵਾਰ- ਨੌ ਤਿਉਹਾਰ,’ ਇਹ ‘ਸਾਤ ਵਾਰ- ਅਤੇ ਨੌ ਤਿਉਹਾਰ’ ਵਾਲੀ ਮੇਰੀ ਕਾਸ਼ੀ ਵਿੱਚ ਕੋਈ ਵੀ ਉਤਸਵ ਗੀਤ-ਸੰਗੀਤ ਦੇ ਬਿਨਾ ਪੂਰਾ ਹੋ ਹੀ ਨਹੀਂ ਸਕਦਾ। ਚਾਹੇ ਘਰ ਦੀ ਬੈਠਕੀ ਹੋਵੇ ਜਾਂ ਬਜੜੇ ‘ਤੇ ਬੁੜਵਾ ਮੰਗਲ, ਭਾਰਤ ਮਿਲਾਪ ਹੋਵੇ ਜਾਂ ਨਾਗ ਨਥੈਯਾ, ਸੰਕਟਮੋਚਨ ਦਾ ਸੰਗੀਤ ਸਮਾਰੋਹ ਹੋਵੇ ਜਾਂ ਦੇਵ-ਦੀਪਾਵਲੀ ‘ਤੇ ਇੱਥੇ ਸਭ ਕੁਝ ਸੁਰਾਂ ਵਿੱਚ ਸਮਾਇਆ ਹੋਇਆ ਹੈ।
ਸਾਥੀਓ,
ਕਾਸ਼ੀ ਵਿੱਚ ਸ਼ਾਸਤ੍ਰੀ ਸੰਗੀਤ ਦੀ ਜਿੰਨੀ ਗੌਰਵਸ਼ਾਲੀ ਪਰੰਪਰਾ ਹੈ, ਓਨੇ ਹੀ ਅਦਭੁਤ ਇੱਥੇ ਦੇ ਲੋਕਗੀਤ ਵੀ ਹਨ। ਇੱਥੇ ਤਬਲਾ ਵੀ ਹੈ, ਇੱਥੇ ਸ਼ਹਿਨਾਈ ਅਤੇ ਸਿਤਾਰ ਵੀ ਹਨ। ਇੱਥੇ ਸਾਰੰਗੀ ਦੇ ਸੁਰ ਵੀ ਹਨ, ਇੱਥੇ ਵੀਣਾ ਦਾ ਵਾਦਨ ਵੀ ਹੈ। ਖਿਆਲ, ਠੁਮਰੀ, ਦਾਦਰਾ, ਚੈਤੀ ਅਤੇ ਕਜਰੀ ਜਿਹੀ ਕਿੰਨੀ ਹੀ ਵਿਧਾਵਾਂ ਨੂੰ ਬਨਾਰਸ ਨੇ ਸਦੀਆਂ ਤੋਂ ਸਹੇਜ ਕੇ ਰੱਖਿਆ ਹੈ। ਪੀੜ੍ਹੀ-ਦਰ-ਪੀੜ੍ਹੀ ਪਰਿਵਾਰਾਂ ਨੇ, ਗੁਰੂ-ਸ਼ਿਸ਼ਯ ਪਰੰਪਰਾਵਾਂ ਨੇ ਭਾਰਤ ਦੀ ਇਸ ਸੁਧਾਰ ਆਤਮਾ ਨੂੰ ਜੀਵਿਤ ਬਣਾਏ ਰੱਖਿਆ। ਬਨਾਰਸ ਦਾ ਤੋਲੀਆ ਘਰਾਨਾ, ਪਿਯਰੀ ਘਰਾਨਾ, ਰਾਮਾਪੁਰਾ-ਕਬੀਰਚੌਰਾ ਮੋਹੱਲੇ ਦੇ ਸੰਗੀਤਯਗ, ਇਹ ਵਿਰਾਸਤ ਆਪਣੇ ਆਪ ਵਿੱਚ ਕਿੰਨੀ ਸਮ੍ਰਿੱਧ ਰਹੀ ਹੈ। ਬਨਾਰਸ ਦੇ ਲਈ ਅਜਿਹੇ ਕਿੰਨੇ ਹੀ ਕਲਾਕਾਰ ਹਨ, ਜਿਨ੍ਹਾਂ ਨੇ ਪੂਰੇ ਵਿਸ਼ਵ ਵਿੱਚ ਆਪਣੀ ਛਾਪ ਛੱਡੀ ਹੈ। ਮੈਂ ਸਭ ਦੇ ਨਾਮ ਲੈਣਾ ਸ਼ੁਰੂ ਕਰਾਂਗਾ ਤਾਂ ਸ਼ਾਇਦ ਕਿੰਨੇ ਦਿਨ ਨਿਕਲ ਜਾਣ। ਕਿੰਨੇ ਹੀ ਵਿਸ਼ਵ ਪ੍ਰਸਿੱਧ ਨਾਮ ਇੱਥੇ ਹੁਣੇ ਸਾਡੇ ਸਾਹਮਣੇ ਉਪਸਥਿਤ ਹਨ। ਮੇਰਾ ਸੁਭਾਗ ਹੈ ਕਿ ਮੈਨੂੰ ਬਨਾਰਸ ਦੇ ਅਜਿਹੇ ਕਈ ਸਾਂਸਕ੍ਰਿਤਿਕ ਆਚਾਰਿਆਂ ਨਾਲ ਮਿਲਣ ਦਾ, ਉਨ੍ਹਾਂ ਦੇ ਨਾਲ ਸਮਾਂ ਬਿਤਾਉਣ ਦਾ ਸੁਭਾਗ ਮਿਲਿਆ ਹੈ।
ਸਾਥੀਓ,
ਅੱਜ ਇੱਥੇ ਕਾਸ਼ੀ ਸਾਂਸਦ ਖੇਡ ਪ੍ਰਤੀਯੋਗਿਤਾ ਦੋ ਪੋਰਟਲ ਨੂੰ ਵੀ ਲਾਂਚ ਕੀਤਾ ਗਿਆ ਹੈ। ਸਾਂਸਦ ਖੇਡ ਪ੍ਰਤੀਯੋਗਿਤਾ ਹੋਵੇ, ਸਾਂਸਦ ਸਾਂਸਕ੍ਰਿਤਿਕ ਮਹੋਤਸਵ ਹੋਵੇ, ਕਾਸ਼ੀ ਵਿੱਚ ਨਵੀਂ ਪਰੰਪਰਾਵਾਂ ਦੀ ਇਹ ਤਾਂ ਸ਼ੁਰੂਆਤ ਹੈ। ਹੁਣ ਇੱਥੇ ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ ਦਾ ਵੀ ਆਯੋਜਨ ਕੀਤਾ ਜਾਵੇਗਾ। ਕੋਸ਼ਿਸ਼ ਇਹ ਹੈ ਕਿ ਕਾਸ਼ੀ ਦੇ ਇਤਿਹਾਸ, ਇੱਥੇ ਦੀ ਸਮ੍ਰਿੱਧ ਵਿਰਾਸਤ, ਇੱਥੇ ਦੇ ਤਿਉਹਾਰ, ਇੱਥੇ ਦੇ ਖਾਣ-ਪਾਣ ਦੇ ਪ੍ਰਤੀ ਜਾਗਰੂਕਤਾ ਹੋਰ ਵਧੇ। ਸਾਂਸਦ ਗਿਆਨ ਪ੍ਰਤੀਯੋਗਿਤਾ ਵੀ ਬਨਾਰਸ ਦੇ ਸ਼ਹਿਰੀ ਅਤੇ ਗ੍ਰਾਮੀਣ ਇਲਾਕਿਆਂ ਵਿੱਚ ਅਲੱਗ-ਅਲੱਗ ਪੱਧਰ ‘ਤੇ ਆਯੋਜਿਤ ਕੀਤੀ ਜਾਵੇਗੀ।
ਸਾਥੀਓ,
ਕਾਸ਼ੀ ਬਾਰੇ ਸਭ ਤੋਂ ਜ਼ਿਆਦਾ ਕਾਸ਼ੀ ਦੇ ਹੀ ਲੋਕ ਜਾਣਦੇ ਹਨ, ਅਤੇ ਇੱਥੇ ਦਾ ਹਰ ਵਿਅਕਤੀ, ਹਰ ਪਰਿਵਾਰ ਉਹ ਸੱਚੇ ਅਰਥਾਂ ਵਿੱਚ ਕਾਸ਼ੀ ਦਾ ਬ੍ਰਾਂਡ ਐਂਬੇਸਡਰ ਹੈ। ਲੇਕਿਨ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਾਰੇ ਲੋਕ ਕਾਸ਼ੀ ਬਾਰੇ ਆਪਣੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਦੱਸ ਪਾਉਣ। ਅਤੇ ਇਸ ਲਈ ਸ਼ਾਇਦ ਦੇਸ਼ ਵਿੱਚ ਪਹਿਲੀ ਵਾਰ ਮੇਰੇ ਮਨ ਵਿੱਚ ਇੱਕ ਇੱਛਾ ਹੈ, ਇੱਥੇ ਸ਼ੁਰੂ ਕਰਾਂ। ਹੁਣ ਸਭ ਦਾ ਸਾਥ ਮਿਲੇਗਾ? ਤੁਹਾਨੂੰ ਪਤਾ ਤਾਂ ਹੈ ਨਹੀਂ ਮੈਂ ਕੀ ਕਹਿਣ ਵਾਲਾ ਹਾਂ, ਫਿਰ ਵੀ ਹਾਂ ਕਹਿ ਦਿੱਤਾ। ਦੇਖੋ ਕੋਈ ਵੀ ਟੂਰਿਸਟ ਪਲੇਸ ਹੁੰਦਾ ਹੈ, ਯਾਤਰਾ ਧਾਮ ਹੁੰਦਾ ਹੈ ਤਾਂ ਉੱਥੇ ਅੱਜ ਦੇ ਯੁਗ ਵਿੱਚ ਉੱਤਮ ਤੋਂ ਉੱਤਮ ਗਾਈਡ ਬਹੁਤ ਜ਼ਰੂਰੀ ਹੁੰਦੇ ਹਨ। ਅਤੇ ਗਾਈਡ ਪ੍ਰਤਿਭਾਵਾਨ ਹੋਵੇ, ਜਾਣਕਾਰੀਆਂ ਦੇ ਸਬੰਧ ਵਿੱਚ ਪਰਫੈਕਟ ਹੋਵੇ, ਗੋਲਮੋਲ ਨਹੀਂ। ਇਹ ਦੋ ਸੌ ਸਾਲ ਹੈ ਦੂਸਰਾ ਬੋਲੇਗਾ ਢਾਈ ਸੋ ਸਾਲ ਪੁਰਾਣਾ ਹੈ, ਤੀਸਰਾ ਬੋਲੇਗਾ ਸੌ ਸਾਲ ਪੁਰਾਣਾ ਹੈ, ਅਜਿਹਾ ਨਹੀਂ। ਉਹ 240 ਬੋਲੇਗਾ ਮਤਲਬ 240। ਇਹ ਤਾਕਤ ਕਾਸ਼ੀ ਵਿੱਚ ਹੋਣੀ ਚਾਹੀਦੀ ਹੈ।
ਅਤੇ ਅੱਜਕੱਲ੍ਹ ਟੂਰਿਸਟ ਗਾਈਡ ਦਾ ਵੀ ਇੱਕ ਬਹੁਤ ਵੱਡਾ ਰੋਜ਼ਗਾਰ ਬਣ ਰਿਹਾ ਹੈ। ਕਿਉਂਕਿ ਜੋ ਟੂਰਿਸਟ ਆਉਂਦਾ ਹੈ ਉਹ ਸਭ ਚੀਜ਼ਾਂ ਨੂੰ ਸਮਝਣਾ ਚਾਹੁੰਦਾ ਹੈ। ਅਤੇ ਟੂਰਿਸਟ ਗਾਈਡ ਨੂੰ ਪੈਸੇ ਵੀ ਦੇਣਾ ਚਾਹੁੰਦਾ ਹੈ। ਅਤੇ ਇਸ ਲਈ ਮੇਰੀ ਇੱਕ ਇੱਛਾ ਹੈ ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਸ਼ੁਰੂ ਕਰਾਂਗੇ ਹੁਣ ਇਹ ਕਾਸ਼ੀ ਸਾਂਸਦ ਟੂਰਿਸਟ ਗਾਈਡ ਉਸ ਦਾ ਕੰਪੀਟਿਸ਼ਨ ਵੀ ਆਯੋਜਿਤ ਕੀਤਾ ਜਾਵੇਗਾ। ਤੁਸੀਂ ਗਾਈਡ ਬਣ ਕੇ ਆਓ, ਲੋਕਾਂ ਨੂੰ ਸਮਝਾਓ ਕਿ ਜਗ੍ਹਾ ਦੇ ਵਿਸ਼ੇ ਵਿੱਚ ਹੋਰ ਇਨਾਮ ਪਾਓ। ਉਸ ਦੇ ਕਾਰਨ ਲੋਕਾਂ ਨੂੰ ਪਤਾ ਚਲੇਗਾ ਕਿ ਇਸ ਸ਼ਹਿਰ ਵਿੱਚ ਗਾਈਡ ਦਾ ਇੱਕ ਕਲਚਰ ਬਣ ਰਿਹਾ ਹੈ। ਅਤੇ ਮੈਨੂੰ ਇਹ ਕੰਮ ਇਸ ਲਈ ਕਰਨਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਮੇਰੀ ਦਾ ਪੂਰੀ ਦੁਨੀਆ ਵਿੱਚ ਡੰਕਾ ਬਜਣਾ ਚਾਹੀਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਪੂਰੀ ਦੁਨੀਆ ਵਿੱਚ ਅਗਰ ਕੋਈ ਕਿਤੇ ਗਾਈਡ ਦੀ ਗੱਲ ਕਰੇ ਤਾਂ ਕਾਸ਼ੀ ਦੇ ਗਾਈਡਸ ਦਾ ਨਾਮ ਸਭ ਤੋਂ ਸਨਮਾਨ ਨਾਲ ਲਿਆ ਜਾਵੇ। ਮੈਂ ਸਾਰੇ ਕਾਸ਼ੀ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਪ ਸਭ ਤਿਆਰੀ ਕਰੋ, ਅਤੇ ਵਧ-ਚੜ੍ਹ ਕੇ ਉਸ ਵਿੱਚ ਹਿੱਸਾ ਲਵੋ।
ਮੇਰੇ ਪਰਿਵਾਰਜਨੋਂ,
ਸਾਡਾ ਬਨਾਰਸ ਸਦੀਆਂ ਤੋਂ ਸਿੱਖਿਆ ਦਾ ਵੀ ਇੱਕ ਵੱਡਾ ਕੇਂਦਰ ਰਿਹਾ ਹੈ। ਬਨਾਰਸ ਦੀ ਅਕਾਦਮਿਕ ਸਫਲਤਾ ਦਾ ਸਭ ਤੋਂ ਵੱਡਾ ਆਧਾਰ ਹੈ- ਇਸ ਦਾ ਸਰਵਸਮਾਵੇਸ਼ੀ ਸੁਭਾਅ! ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਆ ਕੇ ਲੋਕ ਇੱਥੇ ਪੜ੍ਹਾਈ ਕਰਦੇ ਹਨ। ਅੱਜ ਵੀ ਦੁਨੀਆ ਦੇ ਕਿੰਨੇ ਹੀ ਦੇਸ਼ਾਂ ਤੋਂ ਲੋਕ ਇੱਥੇ ਸੰਸਕ੍ਰਿਤ ਸਿੱਖਣ ਆਉਂਦੇ ਹਨ, ਗਿਆਨ ਲੈਣ ਆਉਂਦੇ ਹਨ। ਅੱਜ ਅਸੀਂ ਇਸੇ ਭਾਵਨਾ ਨੂੰ ਕੇਂਦਰ ਵਿੱਚ ਰਖ ਕੇ ਇੱਥੇ ਤੋਂ ਅਟਲ ਆਵਾਸੀਯ ਵਿਦਿਆਲਯਾਂ ਦੀ ਸ਼ੁਰੂਆਤ ਕੀਤੀ ਹੈ। ਅੱਜ ਜਿਨ੍ਹਾਂ ਅਟਲ ਆਵਾਸੀਯ ਵਿਦਿਆਲਯਾਂ ਦਾ ਲੋਕਾਰਪਣ ਹੋਇਆ ਹੈ ਉਨ੍ਹਾਂ ‘ਤੇ ਕਰੀਬ 11 ਸੌ ਕਰੋੜ ਰੁਪਏ ਖਰਚ ਕੀਤੇ ਗਏ ਹਨ। ਅਤੇ ਇਹ ਸਕੂਲ ਇੰਨੇ ਸ਼ਾਨਦਾਰ ਸ਼ਾਨਦਾਰ ਸਕੂਲ ਸਾਡੇ ਸ਼੍ਰਮਿਕ, ਸਾਡੇ ਇੱਥੇ ਮਜਦੂਰੀ ਕਰਨ ਵਾਲੇ ਜੋ ਲੋਕ ਹਨ ਅਤੇ ਸਮਾਜ ਦੇ ਜੋ ਸਭ ਤੇਂ ਕਮਜ਼ੋਰ ਵਰਗ ਹਨ, ਉਨ੍ਹਾਂ ਦੇ ਬੇਟੇ ਬੇਟੀਆਂ ਦੇ ਲਈ ਕੰਮ ਕੀਤਾ ਗਿਆ ਹੈ। ਅਤੇ ਇਸ ਨਾਲ ਉਨ੍ਹਾਂ ਨੂੰ ਚੰਗੀ ਸਿੱਖਿਆ ਮਿਲੇਗੀ, ਸੰਸਕਾਰ ਮਿਲਣਗੇ, ਆਧੁਨਿਕਤਮ ਸਿੱਖਿਆ ਮਿਲੇਗੀ।
ਜਿਨ੍ਹਾਂ ਲੋਕਾਂ ਦੀ ਕੋਰੋਨਾ ਵਿੱਚ ਦੁਖਦ ਮੌਤ ਹੋ ਗਈ, ਉਨ੍ਹਾਂ ਦੇ ਬੱਚਿਆਂ ਨੂੰ ਵੀ ਇਨ੍ਹਾਂ ਆਵਾਸੀਯ ਵਿਦਿਆਲਯਾਂ ਵਿੱਚ ਮੁਫਤ ਪੜ੍ਹਾਇਆ ਜਾਵੇਗਾ। ਮੈਨੂੰ ਦੱਸਿਆ ਗਿਆ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਕੋਰਸ ਦੇ ਨਾਲ-ਨਾਲ ਸੰਗੀਤ, ਕਲਾ, ਕ੍ਰਾਫਟ, ਕੰਪਿਊਟਰ, ਅਤੇ ਸਪੋਰਟਸ ਦੇ ਲਈ ਵੀ ਸਿੱਖਿਅਕ ਹੋਣਗੇ। ਯਾਨੀ, ਗਰੀਬ ਦੇ ਬੱਚੇ ਵੀ ਹੁਣ ਚੰਗੀ ਤੋਂ ਚੰਗੀ ਪੜ੍ਹਾਈ ਦਾ, ਸਰਵਾਂਗੀਣ ਸਿੱਖਿਆ ਦਾ ਸੁਪਨਾ ਪੂਰਾ ਕਰ ਪਾਉਣਗੇ। ਅਤੇ ਕੇਂਦਰ ਸਰਕਾਰ ਦੇ ਵੱਲੋਂ ਅਸੀਂ ਇਸੇ ਤਰ੍ਹਾਂ ਜਨਜਾਤੀ ਸਮਾਜ ਦੇ ਬੱਚਿਆਂ ਦੇ ਲਈ ਏਕਲਵਯ ਆਵਾਸੀ ਸਕੂਲ ਬਣਾਏ ਹਨ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਅਸੀਂ ਸਿੱਖਿਆ ਵਿਵਸਥਾ ਦੀ ਪੁਰਾਣੀ ਸੋਚ ਨੂੰ ਵੀ ਬਦਲਿਆ ਹੈ। ਹੁਣ ਸਾਡੇ ਸਕੂਲਸ ਆਧੁਨਿਕ ਬਣ ਰਹੇ ਹਨ। ਕਲਾਸੇਸ ਸਮਾਰਟ ਹੋ ਰਹੀਆਂ ਹਨ। ਭਾਰਤ ਸਰਕਾਰ ਨੇ ਦੇਸ਼ ਦੇ ਹਜ਼ਾਰਾਂ ਸਕੂਲਾਂ ਨੂੰ ਆਧੁਨਿਕ ਬਣਾਉਣ ਦੇ ਲਈ ਪੀਐੱਮ-ਸ਼੍ਰੀ ਅਭਿਯਾਨ ਵੀ ਸ਼ੁਰੂ ਕੀਤਾ ਹੈ। ਇਸ ਅਭਿਯਾਨ ਦੇ ਤਹਿਤ ਦੇਸ਼ ਦੇ ਹਜ਼ਾਰਾਂ ਸਕੂਲਾਂ ਨੂੰ ਮੌਡਰਨ ਟੈਕਨੋਲੋਜੀ ਨਾਲ ਲੈਸ ਕੀਤਾ ਜਾ ਰਿਹਾ ਹੈ।
ਸਾਥੀਓ,
ਕਾਸ਼ੀ ਵਿੱਚ ਸਾਂਸਦ ਦੇ ਤੌਰ ‘ਤੇ ਜੋ ਵੀ ਨਵੇਂ ਪ੍ਰੋਗਰਾਮ ਸ਼ੁਰੂ ਹੋ ਰਹੇ ਹਨ, ਉਨ੍ਹਾਂ ਸਾਰਿਆਂ ਵਿੱਚ ਮੈਨੂੰ ਤੁਹਾਡਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਹ ਜੋ ਅਟਲ ਆਵਾਸੀਯ ਵਿਦਿਆਲਯ ਹੈ ਨਾ, ਇਹ ਜੋ construction workers ਹੁੰਦੇ ਹਨ। ਜੋ ਕਦੇ ਇਹ ਪਿੰਡ ਦੂਸਰੇ ਪਿੰਡ ਅਜਿਹੇ ਕੰਮ ਕਰਦੇ ਹਨ ਤਾਂ, ਬੱਚਿਆਂ ਦੀ ਪੜ੍ਹਾਈ ਛੁਟ ਜਾਂਦੀ ਹੈ ਅਤੇ ਉਸ ਦੇ ਲਈ ਇੱਕ ਬਜਟ ਰੱਖਿਆ ਜਾਂਦਾ ਹੈ। ਉਸ ਵਿੱਚੋਂ ਉਨ੍ਹਾਂ ਦੇ ਬੱਚਿਆਂ ਦੀ ਚਿੰਤਾ ਕਰਨ ਦਾ ਵਿਸ਼ਾ ਹੁੰਦਾ ਹੈ। ਤੁਸੀਂ ਦੇਖੋ ਕਿ ਤਤਕਾਲੀਨ ਰਾਜਨੀਤੀ ਲਾਭ ਲੈਣ ਦਾ ਜਿਨ੍ਹਾਂ ਦਾ ਇਰਾਦਾ ਨਹੀਂ ਹੁੰਦਾ ਹੈ, ਸੁਆਰਥ ਭਾਵ ਨਹੀਂ ਹੁੰਦਾ ਹੈ ਉਹ ਕਿਵੇਂ ਕੰਮ ਕਰ ਦੇ ਹਨ। ਅਤੇ ਜਿਨ੍ਹਾਂ ਦੇ ਦਿਲ ਦਿਮਾਨ ਵਿੱਚ ਸਿਰਫ ਚੋਣਾਂ ਦੀ ਭਰੀਆਂ ਰਹਿੰਦੀਆਂ ਹਨ, ਕਿਵੇਂ ਵੀ ਕਰਕੇ ਵੋਟ ਬਟੋਰਣ ਦੇ ਖੇਡ ਖੇਡਣ ਦੀ ਆਦਤ ਰਹਿੰਦੀ ਹੈ। ਉਹ ਅਜਿਹੇ ਪੈਸਿਆਂ ਨੂੰ ਕਿਵੇਂ ਬਰਬਾਦ ਕਰਦੇ ਹਨ ਤੁਸੀਂ ਹਿੰਦੁਸਤਾਨ ਵਿੱਚ ਜਾਣਕਾਰੀ ਲਓਗੇ ਤਾਂ ਪਤਾ ਚਲੇਗਾ। ਇਹ ਪੈਸੇ ਸਾਰੇ ਰਾਜਾਂ ਦੇ ਕੋਲ ਹਨ ਅਤੇ ਭਾਰਤ ਸਰਕਾਰ ਨੇ ਪੂਰੀ ਉਨ੍ਹਾਂ ਨੂੰ ਛੂਟ ਦੇ ਕੇ ਰੱਖੀ ਹੈ। ਲੇਕਿਨ ਜ਼ਿਆਦਾਤਰ ਰਾਜ ਵੋਟ ਮਿਲਣ ਵਾਲੇ ਕੰਮਾਂ ਦੇ ਲਈ ਉਨ੍ਹਾਂ ਪੈਸਿਆਂ ਨੂੰ ਖਪਾ ਰਹੇ ਹਨ।
ਜਦੋਂ ਕਿ ਯੋਗੀ ਜੀ ਨੇ ਅਤੇ ਮੇਰੀ ਗੱਲ ਤਾਂ ਬਹੁਤ ਪਹਿਲਾਂ ਹੋਈ ਸੀ ਲੇਕਿਨ ਉਨ੍ਹਾਂ ਨੇ ਮਨ ਵਿੱਚ ਰੱਖਿਆ ਅਤੇ ਅੱਜ ਇਹ ਬੱਚੇ ਇੰਨੇ ਤਿਆਰ ਹੋਣਗੇ ਨਾ ਉਸ ਪਰਿਵਾਰ ਨੂੰ ਫਿਰ ਮਜਦੂਰੀ ਕਰਨ ਦੀ ਨੌਬਤ ਹੀ ਨਹੀਂ ਰਹੇਗੀ। ਹੁਣੇ ਮੈਂ ਅਟਲ ਆਵਾਸੀਯ ਵਿਦਿਆਲਯ ਦੇ ਕੁਝ ਬੱਚਿਆਂ ਨਾਲ ਮਿਲ ਕੇ ਆਇਆ, ਸ਼੍ਰਮਿਕ ਪਰਿਵਾਰ ਦੇ ਬੱਚੇ ਸਨ, ਪੱਕਾ ਘਰ ਵੀ ਕਦੇ ਦੇਖਿਆ ਨਹੀਂ ਸੀ। ਲੇਕਿਨ ਇੰਨੇ ਘੱਟ ਸਮੇਂ ਵਿੱਚ ਜੋ ਆਤਮਵਿਸ਼ਵਾਸ ਮੈਂ ਉਨ੍ਹਾਂ ਦਾ ਦੇਖਿਆ, ਮੈਂ ਉਨ੍ਹਾਂ ਦੇ ਸਾਰੇ ਟੀਚਰਸ ਨੂੰ ਵੀ ਵਧਾਈ ਦਿੰਦਾ ਹਾਂ। ਜਿਸ ਆਤਮਵਿਸ਼ਵਾਸ ਨਾਲ ਉਹ ਗੱਲਾਂ ਕਰ ਰਹੇ ਸਨ ਅਤੇ ਪ੍ਰਧਾਨ ਮੰਤਰੀ ਨੂੰ ਜਿਸ ਪ੍ਰਕਾਰ ਨਾਲ ਉਹ ਦੱਸ ਰਹੇ ਸਨ, ਅਜਿਹੇ ਸਵਾਲ ਪੁੱਛ ਰਹੇ ਸਨ, ਮੈਂ ਵੀ ਤਾਂ ਕੋਈ ਸਿਲੇਬਸ ਪੜ੍ਹ ਕੇ ਆਇਆ ਨਹੀਂ ਸੀ। ਮੈਨੂੰ ਦਿਖ ਰਿਹਾ ਸੀ ਕਿ ਇਨ੍ਹਾਂ ਬੱਚਿਆਂ ਵਿੱਚ ਸਪਾਰਕ ਹੈ, ਸਮਰੱਥ ਹੈ, ਮੈਂ ਪੱਕਾ ਮੰਨਦਾ ਹਾਂ ਦੋਸਤੋਂ, 10 ਸਾਲ ਦੇ ਅੰਦਰ-ਅੰਦਰ ਦੇਖਣਾ ਇਨ੍ਹਾਂ ਸਕੂਲਾਂ ਵਿੱਚੋਂ ਉੱਤਰ-ਪ੍ਰਦੇਸ਼ ਦੀ ਅਤੇ ਕਾਸ਼ੀ ਦੀ ਆਨ-ਬਾਨ-ਸ਼ਾਨ ਨਿਖਰਣ ਵਾਲੀ ਹੈ।
ਮੇਰੇ ਪਿਆਰੇ ਦੇਸ਼ਵਾਸੀਓ,
ਮੇਰੇ ‘ਤੇ ਆਪਣੇ ਅਸ਼ੀਰਵਾਦ ਇਵੇਂ ਹੀ ਬਣਾਏ ਰੱਖਣਾ। ਇਸੇ ਭਾਵਨਾ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ!
ਹਰ ਹਰ ਮਹਾਦੇਵ!
*****
ਡੀਐੱਸ/ਐੱਸਟੀ/ਡੀਕੇ
Efforts like Kashi Sansad Sanskritik Mahotsav strengthen the cultural vibrancy of this ancient city. https://t.co/lV3F7Bwt7w
— Narendra Modi (@narendramodi) September 23, 2023
बाबा की कृपा से काशी अब विकास के ऐसे आयाम गढ़ रही है, जो अभूतपूर्व हैं। pic.twitter.com/sVatuqxAWk
— PMO India (@PMOIndia) September 23, 2023
2014 में जब मैं यहाँ आया था, तो मैंने जिस काशी की कल्पना की थी, विकास और विरासत का वो सपना अब धीरे-धीरे साकार हो रहा है: PM @narendramodi pic.twitter.com/WsaB5vZQGD
— PMO India (@PMOIndia) September 23, 2023
Varanasi has been a centre of learning for centuries. pic.twitter.com/Sona7VFkYq
— PMO India (@PMOIndia) September 23, 2023
नई राष्ट्रीय शिक्षा नीति के जरिए हमने शिक्षा व्यवस्था की पुरानी सोच को भी बदला है। pic.twitter.com/ThPr6hrdem
— PMO India (@PMOIndia) September 23, 2023