Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਾਬੁਲ ਵਿੱਚ ਅਫਗਾਨ ਸੰਸਦ ਭਵਨ ਦੇ ਸਬੰਧ ਵਿੱਚ 969 ਕਰੋੜ ਰੁਪਏ ਦੀ ਸੋਧੀ ਹੋਈ ਅਨੁਮਾਨ ਲਾਗਤ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਕੇਂਦਰੀ ਮੰਤਰੀ ਮੰਡਲ ਨੇ 31 ਦਸੰਬਰ 2105 ਨੂੰ ਕਾਬੁਲ ਵਿੱਚ ਅਫਗਾਨ ਸੰਸਦ ਭਵਨ ਦੇ ਮੁਕੰਮਲ ਹੋਣ ਦੇ ਸਬੰਧ ਵਿੱਚ 969 ਕਰੋੜ ਰੁਪਏ ਦੀ ਸੋਧੀ ਹੋਈ ਅਨੁਮਾਨ ਲਾਗਤ ਨੂੰ ਕਾਰਜ ਤੋਂ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਪ੍ਰੋਜੈਕਟ ਅਫਗਾਨਿਸਤਾਨ ਦੀਆਂ ਪ੍ਰੰਪਰਾਵਾਂ ਅਤੇ ਕਦਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਫਗਾਨਿਸਤਾਨ ਲਈ ਇੱਕ ਮੁਕੰਮਲ ਨਵਾਂ ਸੰਸਦ ਭਵਨ ਪ੍ਰਦਾਨ ਕਰਦਾ ਹੈ।ਇਹ ਅਫਗਾਨਿਸਤਾਨ ਦੇ ਪੁਨਰ ਨਿਰਮਾਣ ਅਤੇ ਪੁਨਰਵਾਸ ਵਿੱਚ ਭਾਰਤ ਦੇ ਉੱਦਮਾਂ ਦਾ ਹਿੱਸਾ ਹੈ। ਇਹ ਪ੍ਰੋਜੈਕਟ ਅਫਗਾਨਿਸਤਾਨ ਵਿੱਚ ਲੋਕਤੰਤਰ ਨੂੰ ਮਜ਼ਬੂਤ ਬਨਾਉਣ ਅਤੇ ਪੁਨਰ ਨਿਰਮਾਣ ਵਿੱਚ ਭਾਰਤ ਦੇ ਯੋਗਦਾਨ ਦਾ ਪ੍ਰਤੱਖ ਪ੍ਰਤੀਕ ਹੈ।ਭਾਰਤ-ਅਫਗਾਨਿਸਤਾਨ ਵਿਕਾਸ ਸਹਿਯੋਗ ਤਹਿਤ ਅਫਗਾਨ ਸੰਸਦ ਭਵਨ ਦਾ ਨਿਰਮਾਣ ਕਾਰਜ ਦਸੰਬਰ 2015 ਵਿੱਚ ਮੁਕੰਮਲ ਹੋ ਚੁੱਕਿਆ ਹੈ ਅਤੇ ਸਾਊਂਡ ਸਿਸਟਮ ਅਤੇ ਫਰਨੀਚਰ ਦੇ ਕੁਝ ਹਿੱਸਿਆ ਸਮੇਤ ਮਾਮੂਲੀ ਟੱਚ-ਅੱਪ ਦਾ ਕੰਮ ਹੁਣ ਕੀਤਾ ਜਾ ਰਿਹਾ ਹੈ।ਸੰਸਦ ਭਵਨ 31 ਮਾਰਚ 2016 ਤੱਕ ਅਫਗਾਨ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।

ਪਿਛੋਕੜ :

ਇਸ ਪ੍ਰੋਜੈਕਟ ਦਾ ਉਦਘਾਟਨ ਅਤੇ ਸਮਰਪਣ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਦੁਆਰਾ ਸਾਂਝੇ ਤੌਰ ‘ਤੇ 25 ਦਸੰਬਰ 2015 ਨੂੰ ਕੀਤਾ ਗਿਆ ਸੀ।ਇਸ ਮੌਕੇ ‘ਤੇ ਨਵੀਂ ਇਮਾਰਤ ਵਿੱਚ ਮੇਸ਼ਰਾਨੋ ਜਿਰਗਾ (Meshrano Jirga) (ਉਤਲਾ ਸਦਨ) ਵੋਲੇਸੀ ਜਿਰਗਾ (Wolesi Jirga) (ਲੋਕ ਸਭਾ) ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਲੋਕਤੰਤਰ ਦੀ ਮਜ਼ਬੂਤੀ ਲਈ ਅਫਗਾਨਿਸਤਾਨ ਅਤੇ ਉਨ੍ਹਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਏਕੇਟੀ /ਬੀਵੀਏ/ਐੱਸਐੱਚ