ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਕਸਟਮ ਮਾਮਲਿਆਂ ‘ਚ ਭਾਰਤ ਤੇ ਫਿਲੀਪੀਨਸ ਦਰਮਿਆਨ ਆਪਸੀ ਸਹਿਯੋਗ ਤੇ ਪਰਸਪਰ ਸਹਾਇਤਾ ਵਾਸਤੇ ਹੋਏ ਸਮਝੌਤੇ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਸਮਝੌਤੇ ਨਾਲ ਕਸਟਮ ਸੰਬਧੀ ਅਪਰਾਧਾਂ ਨੂੰ ਰੋਕਣ ਤੇ ਪੜਤਾਲ ਕਰਨ ਸਬੰਧੀ ਜ਼ਰੂਰੀ ਸੂਚਨਾ ਮੁਹੱਈਆ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਸਮਝੌਤੇ ਨਾਲ ਇਹ ਦੋਵਾਂ ਦੇਸ਼ਾਂ ਵਿੱਚ ਵਪਾਰ ਵਧਣ ਦੀ ਆਸ ਹੈ ਅਤੇ ਦੋਵਾਂ ਦੇਸ਼ਾਂ ਵਿੱਚ ਵਪਾਰਕ ਵਸਤਾਂ ਦੀ ਛੇਤੀ ਕਲੀਅਰੈਂਸ ਨੂੰ ਯਕੀਨੀ ਬਣਾਵੇਗਾ।
ਇਹ ਸਮਝੌਤਾ ਦੋਵਾਂ ਦੇਸ਼ਾਂ ਵੱਲੋਂ ਰਾਸ਼ਟਰੀ, ਕਾਨੂੰਨੀ ਜ਼ਰੂਰਤਾਂ ਪੂਰੀਆਂ ਕਰਨ ਉਪਰੰਤ ਲਾਗੂ ਹੋਵੇਗਾ।
*****
ਏਕੇਟੀ/ਵੀਬੀਏ/ਐੱਸਐੱਚ