Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਵਾਡ ਲੀਡਰਾਂ ਦਾ ਪਹਿਲਾ ਵਰਚੁਅਲ ਸਮਿਟ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਮਾਰਚ 2021 ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ, ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਸਫ਼ ਆਰ. ਬਾਇਡਨ ਦੇ ਨਾਲ ਕਵਾਡਰੀਲੈਟਰਲ ਫਰੇਮਵਰਕ ਦੇ ਲੀਡਰਾਂ ਦੇ ਪਹਿਲੇ ਵਰਚੁਅਲ ਸਮਿਟ ਵਿੱਚ ਹਿੱਸਾ ਲੈਣਗੇ।

 

ਸਾਰੇ ਨੇਤਾ ਸਾਂਝੇ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਚਰਚਾ ਕਰਨਗੇ ਅਤੇ ਇੱਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਨੂੰ ਬਣਾਏ ਰੱਖਣ ਦੀ ਦਿਸ਼ਾ ਵਿੱਚ ਸਹਿਯੋਗ ਦੇ ਖੇਤਰਾਂ ‘ਤੇ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ। ਇਹ ਸਮਿਟ ਸਮਕਾਲੀ ਚੁਣੌਤੀਆਂ ਜਿਵੇਂ ਲਚੀਲੀ ਸਪਲਾਈ ਚੇਨ ਵਿਵਸਥਾ, ਨਵੀਆਂ ਉੱਭਰਦੀਆਂ ਤੇ ਮਹੱਤਵਪੂਰਨ ਟੈਕਨੋਲੋਜੀਆਂ, ਸਮੁੰਦਰੀ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਬਾਰੇ ਵਿਚਾਰਾਂ ਨੂੰ ਸਾਂਝਾ ਕਰਨ ਦਾ ਅਵਸਰ ਪ੍ਰਦਾਨ ਕਰੇਗਾ।

 

ਸਮਿਟ ਦੇ ਦੌਰਾਨ, ਕਵਾਡ ਨੇਤਾ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਅਤ, ਸਮਾਨ ਅਤੇ ਕਿਫਾਇਤੀ ਟੀਕੇ ਸੁਨਿਸ਼ਚਿਤ ਕਰਨ ਵਿੱਚ ਸਹਿਯੋਗ ਦੇ ਅਵਸਰਾਂ ਦਾ ਪਤਾ ਲਗਾਉਣਗੇ।

 

*****

 

ਡੀਐੱਸ/ਐੱਸਐੱਚ