Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਵਾਡਰੀਲੈਟਰਲ ਲੀਡਰਾਂ ਦੇ ਪਹਿਲੇ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ

ਕਵਾਡਰੀਲੈਟਰਲ ਲੀਡਰਾਂ ਦੇ ਪਹਿਲੇ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ


ਮਹਾਮਹਿਮ ਜਨ,

ਰਾਸ਼ਟਰਪਤੀ ਬਾਇਡਨ,

ਪ੍ਰਧਾਨ ਮੰਤਰੀ ਮੌਰੀਸਨ, ਅਤੇ

ਪ੍ਰਧਾਨ ਮੰਤਰੀ ਸੁਗਾ,

 

ਦੋਸਤਾਂ ’ਚ ਆ ਕੇ ਵਧੀਆ ਜਾਪਦਾ ਹੈ!

 

ਮੈਂ ਇਸ ਪਹਿਲ ਲਈ ਰਾਸ਼ਟਰਪਤੀ ਬਾਇਡਨ ਦਾ ਧੰਨਵਾਦ ਕਰਦਾ ਹਾਂ।

 

ਮਹਾਮਹਿਮ ਜਨ,

 

ਅਸੀਂ ਜਮਹੂਰੀ ਕਦਰਾਂ–ਕੀਮਤਾਂ ਅਤੇ ਇੱਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ–ਪ੍ਰਸ਼ਾਂਤ ਲਈ ਆਪਣੀ ਪ੍ਰਤੀਬੱਧਤਾ ਦੁਆਰਾ ਇਕਜੁੱਟ ਹਾਂ।

 

ਅੱਜ ਸਾਡਾ ਏਜੰਡਾ – ਵੈਕਸੀਨਾਂ, ਜਲਵਾਯੂ ਪਰਿਵਰਤਨ ਤੇ ਉੱਭਰ ਰਹੀਆਂ ਟੈਕਨੋਲੋਜੀਆਂ ਜਿਹੇ ਖੇਤਰਾਂ ਨੂੰ ਕਲਾਵੇ ’ਚ ਲੈਂਦਾ ਹੈ – ਚਾਰਾਂ ਨੂੰ ਦੁਨੀਆ ਦੀ ਭਲਾਈ ਲਈ ਇੱਕ ਤਾਕਤ ਬਣਾਉਂਦਾ ਹੈ।

 

ਮੈਂ ਇਸ ਹਾਂ–ਪੱਖੀ ਦੂਰ–ਦ੍ਰਿਸ਼ਟੀ ਨੂੰ ‘ਵਸੁਧੈਵ ਕੁਟੁੰਬਕਮ’ ਦੇ ਪ੍ਰਾਚੀਨ ਦਰਸ਼ਨ–ਸ਼ਾਸਤਰ ਦੇ ਵਿਸਤਾਰ ਵਜੋਂ ਦੇਖਦਾ ਹਾਂ, ਜੋ ਸਮੁੱਚੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦਾ ਹੈ।

 

ਅਸੀਂ ਪਹਿਲਾਂ ਨਾਲੋਂ ਵੀ ਵਧੇਰੇ ਨੇੜਤਾ ਨਾਲ, ਆਪਸ ’ਚ ਮਿਲ ਕੇ ਆਪਣੀਆਂ ਸਾਂਝੀਆਂ ਕਦਰਾਂ–ਕੀਮਤਾਂ ਨੂੰ ਅੱਗੇ ਵਧਾਉਣ ਤੇ ਇੱਕ ਸੁਰੱਖਿਅਤ, ਸਥਿਰ ਤੇ ਖ਼ੁਸ਼ਹਾਲ ਹਿੰਦ–ਪ੍ਰਸ਼ਾਂਤ ਨੂੰ ਉਤਸ਼ਾਹਿਤ ਕਰਨ ਲਈ ਕਰਾਂਗੇ।

 

ਅਜੱਜ ਦਾ ਇਹ ਸਮਿਟ ਦਰਸਾਉਂਦਾ ਹੈ ਕਿ ਚਾਰੇ ਵਿਕਾਸ ਦੇ ਸਿਖ਼ਰ ’ਤੇ ਪੁੱਜ ਚੁੱਕੇ ਹਨ।

 

ਹੁਣ ਇਹ ਖੇਤਰ ਵਿੱਚ ਸਥਿਰਤਾ ਦਾ ਇੱਕ ਅਹਿਮ ਥੰਮ੍ਹ ਬਣਿਆ ਰਹੇਗਾ।

 

ਤੁਹਾਡਾ ਧੰਨਵਾਦ।

 

https://youtu.be/XwP4xAlNfSE

 

***

 

ਡੀਐੱਸ/ਏਕੇ