Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਕਲਾਈਮੇਟ ਐਂਬੀਸ਼ਨ ਸਮਿਟ’ ਵਿੱਚ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ–ਪਾਠ


ਮਹਾਮਹਿਮ,

 

ਇਹ ਸਿਖ਼ਰਸੰਮੇਲਨ ਜਲਵਾਯੂ ਪਰਿਵਰਤਨ ਖ਼ਿਲਾਫ਼ ਸਾਡੀ ਜੰਗ ਵਿੱਚ ਸਭ ਤੋਂ ਵੱਧ ਉਦੇਸ਼ਮੁਖੀ ਕਦਮ – ‘ਪੈਰਿਸ ਸਮਝੌਤੇਦੀ ਪੰਜਵੀਂ ਵਰ੍ਹੇਗੰਢ ਮੌਕੇ ਹੋ ਰਿਹਾ ਹੈ। ਅੱਜ, ਅਸੀਂ ਉਸ ਤੋਂ ਵੀ ਉਚੇਰਾ ਉਦੇਸ਼ ਰੱਖਣ ਬਾਰੇ ਵਿਚਾਰ ਕਰ ਰਹੇ ਹਾਂ, ਸਾਨੂੰ ਕਿਸੇ ਵੀ ਹਾਲਤ ਅੱਗਾ ਦੌੜ ਪਿੱਛਾ ਚੌੜਨਹੀਂ ਕਰਨਾ ਚਾਹੀਦਾ। ਸਾਨੂੰ ਨਾ ਕੇਵਲ ਆਪਣੇ ਉਦੇਸ਼ਾਂ ਵਿੱਚ ਸੋਧ ਕਰਨੀ ਚਾਹੀਦੀ ਹੈ, ਸਗੋਂ ਸਾਨੂੰ ਆਪਣੇ ਪਹਿਲਾਂ ਤੋਂ ਤੈਅਸ਼ੁਦਾ ਟੀਚਿਆਂ ਦੀ ਪ੍ਰਾਪਤੀਆਂ ਦੀ ਸਮੀਖਿਆ ਵੀ ਕਰਨੀ ਚਾਹੀਦੀ ਹੈ। ਸਿਰਫ਼ ਤਦ ਹੀ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਡੇ ਦੁਆਰਾ ਉਠਾਈਆਂ ਆਵਾਜ਼ਾਂ ਭਰੋਸੇਯੋਗ ਸਿੱਧ ਹੋ ਸਕਣਗੀਆਂ।

 

ਮਹਾਮਹਿਮ,

 

ਮੈਨੂੰ ਨਿਮਰਤਾਪੂਰਬਕ ਜ਼ਰੂਰ ਹੀ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੀਦੀ ਹੈ ਕਿ ਭਾਰਤ ਨਾ ਸਿਰਫ਼ ਪੈਰਿਸ ਸਮਝੌਤੇਦੇ ਆਪਣੇ ਟੀਚਿਆਂ ਦੀ ਪ੍ਰਾਪਤੀ ਵੱਲ ਅੱਗੇ ਵਧ ਰਿਹਾ ਹੈ, ਸਗੋਂ ਆਸਾਂ ਤੋਂ ਅਗਾਂਹ ਵੀ ਜਾ ਰਿਹਾ ਹੈ। ਅਸੀਂ ਸਾਲ 2005 ਦੇ ਪੱਧਰਾਂ ਦੇ ਮੁਕਾਬਲੇ ਕਾਰਬਨ ਗੈਸਾਂ ਦੀ ਨਿਕਾਸੀ ਦੀ ਤੀਬਰਤਾ 21% ਘਟਾ ਦਿੱਤੀ ਹੈ। ਸਾਡੀ ਸੋਲਰ ਸਮਰੱਥਾ 2014 ’2.63 ਗੀਗਾਵਾਟ ਸੀ, ਉਹ 2020 ’ਚ ਵਧ ਕੇ 36 ਗੀਗਾਵਾਟ ਹੋ ਗਈ ਹੈ। ਸਾਡੀ ਅਖੁੱਟ ਊਰਜਾ ਸਮਰੱਥਾ ਵਿਸ਼ਵ ਵਿੱਚ ਚੌਥੀ ਸਭ ਤੋਂ ਵਿਸ਼ਾਲ ਹੈ।

 

2022 ਤੋਂ ਪਹਿਲਾਂ ਇਹ 175 ਗੀਗਾਵਾਟ ਤੱਕ ਪੁੱਜ ਗਈ ਸੀ। ਅਤੇ ਹੁਣ ਸਾਡਾ ਹੋਰ ਵੀ ਜ਼ਿਆਦਾ ਉਦੇਸ਼ਮੁਖੀ ਟੀਚਾਸਾਲ 2030 ਤੱਕ 450 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਹਾਸਲ ਕਰਨ ਦਾ ਹੈ। ਅਸੀਂ ਆਪਣੇ ਵਣਾਂ ਹੇਠਲੇ ਰਕਬੇ ਵਿੱਚ ਵੀ ਵਾਧਾ ਕਰਨ ਅਤੇ ਆਪਣੀ ਜੈਵਿਕਵਿਵਿਧਤਾ ਦੀ ਰਾਖੀ ਕਰਨ ਚ ਵੀ ਸਫ਼ਲਤਾ ਹਾਸਲ ਕੀਤੀ ਹੈ। ਅਤੇ ਵਿਸ਼ਵ ਮੰਚ ਉੱਤੇ, ਭਾਰਤ ਨੇ ਇਹ ਦੋ ਪਹਿਲਕਦਮੀਆਂ ਕੀਤੀਆਂ ਹਨ:

 

ਇੰਟਰਨੈਸ਼ਨਲ ਸੋਲਰ ਅਲਾਇੰਸ, ਅਤੇ

ਆਪਦਾ ਦਾ ਸਾਹਮਣਾ ਕਰਨ ਵਾਲੇ ਬੁਨਿਆਦੀ ਢਾਂਚੇ ਲਈ ਗੱਠਜੋੜ

 

ਮਹਾਮਹਿਮ,

 

ਸਾਲ 2047 ’, ਭਾਰਤ ਇੱਕ ਆਧੁਨਿਕ, ਆਜ਼ਾਦ ਰਾਸ਼ਟਰ ਵਜੋਂ 100 ਸਾਲਾ ਜਸ਼ਨ ਮਨਾਏਗਾ। ਇਸ ਧਰਤੀ ਦੇ ਸਾਰੇ ਸਾਥੀ ਨਿਵਾਸੀਆਂ ਲਈ ਮੈਂ ਅੱਜ ਇਹ ਸੰਕਲਪ ਲੈਂਦਾ ਹਾਂ। ਭਾਰਤ ਦੀ ਆਜ਼ਾਦੀਪ੍ਰਾਪਤੀ ਦੀ 100ਵੀਂ ਵਰ੍ਹੇਗੰਢ ਤੱਕ ਭਾਰਤ ਨਾ ਕੇਵਲ ਆਪਣੇ ਟੀਚਿਆਂ ਦੀ ਪੂਰਤੀ ਕਰ ਲਵੇਗਾ, ਸਗੋਂ ਤੁਹਾਡੀਆਂ ਆਸਾਂ ਤੋਂ ਅਗਾਂਹ ਵੀ ਚਲਾ ਜਾਵੇਗਾ।

 

ਤੁਹਾਡਾ ਧੰਨਵਾਦ।

 

 

*****

 

ਡੀਐੱਸ