Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਔਸਟ੍ਰੀਆ ਦੇ ਵਿਯਨਾ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਔਸਟ੍ਰੀਆ ਦੇ ਵਿਯਨਾ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਤਾਂ ਮੈਂ ਸ਼ੁਰੂ ਕਰਾਂHis Excellency Minister of Economy & Labour of Austria, Indian Diaspora ਦੇ ਮੇਰੇ ਸਾਰੇ ਸਾਥੀਓ, ਭਾਰਤ ਦੇ ਸਾਰੇ ਦੋਸਤ, ਸ਼ੁਭਚਿੰਤਕ ਆਪ ਸਭ ਨੂੰ ਨਮਸਕਾਰ।

ਗੁਟਿੰਟਾਗ !

ਸਾਥੀਓ,

ਔਸਟ੍ਰੀਆ ਦਾ ਇਹ ਮੇਰਾ ਪਹਿਲਾ ਦੌਰਾ ਹੈ। ਜੋ ਉਤਸ਼ਾਹ, ਜੋ ਉਮੰਗ ਮੈਂ ਇੱਥੇ ਦੇਖ ਰਿਹਾ ਹਾਂ ਉਹ ਵਾਕਈ ਅਦਭੁਤ ਹੈ। 41 ਵਰ੍ਹਿਆਂ ਦੇ ਬਾਅਦ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਇੱਥੇ ਆਉਣਾ ਹੋਇਆ ਹੈ। ਤੁਹਾਡੇ ਵਿੱਚੋਂ ਬਹੁਤ ਲੋਕ ਅਜਿਹੇ ਹੋਣਗੇ, ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਕੋਈ ਪ੍ਰਧਾਨ ਮੰਤਰੀ ਇੱਥੇ ਆਏ ਸਨ। ਤੁਹਾਨੂੰ ਕੀ ਲਗਦਾ ਹੈ ਇਹ ਇੰਤਜ਼ਾਰ ਕੁਝ ਜ਼ਿਆਦਾ ਹੀ ਲੰਬਾ ਹੋ ਗਿਆ ਹੈ ਨਾਚਲੋ ਹੁਣ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ। ਹੁਣ ਤਾਂ ਤੁਸੀਂ ਖੁਸ਼ ਹੋ ਨਾਮੈਨੂੰ ਦੱਸਣ ਦੇ ਲਈ ਕਹਿ ਰਹੇ ਹਨ ਕਿ real ਵਿੱਚ ਖੁਸ਼ ਹਨਸੱਚਾ?

ਅਤੇ ਸਾਥੀਓ,

ਇਹ ਇੰਤਜ਼ਾਰ ਖ਼ਤਮ ਵੀ ਇੱਕ ਇਤਿਹਾਸਿਕ ਅਵਸਰ ਤੇ ਹੋਇਆ ਹੈ। ਤੁਹਾਡੇ ਵਿੱਚੋਂ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਭਾਰਤ ਅਤੇ ਔਸਟ੍ਰੀਆ ਆਪਣੀ ਦੋਸਤੀ ਦੇ 75 ਵਰ੍ਹੇ celebrate ਕਰ ਰਿਹਾ ਹੈ। ਮੈਂ Chancellor  ਕਾਰਲ ਨੇਹਮਰ ਨੂੰ ਇਸ ਸ਼ਾਨਦਾਰ ਸੁਆਗਤ ਦੇ ਲਈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੈਂ Economy & Labour ਮੰਤਰੀ ਮਾਰਟਿਨ ਕੋਕਰ ਦਾ ਵੀ ਆਭਾਰ ਵਿਅਕਤ ਕਰਦਾ ਹਾਂ। ਤੁਹਾਡਾ ਇੱਥੇ ਆਉਣਾ ਇਹ ਦਿਖਾਉਂਦਾ ਹੈ ਕਿ ਔਸਟ੍ਰੀਆ ਦੇ ਲਈ ਇੱਥੇ ਬਸੇ ਭਾਰਤੀ ਕਿੰਨੇ ਖ਼ਾਸ ਹਨ, ਕਿੰਨੇ ਵਿਸ਼ੇਸ਼ ਹਨ।

Friends,

ਭੂਗੋਲਿਕ ਦ੍ਰਿਸ਼ਟੀ ਨਾਲ ਤਾਂ ਭਾਰਤ ਅਤੇ ਔਸਟ੍ਰੀਆ ਦੋ ਅਲੱਗ-ਅਲੱਗ ਛੋਰ ਤੇ ਹਨ, ਲੇਕਿਨ ਸਾਡੇ ਦੋਵਾਂ ਦੇ ਵਿੱਚ ਅਨੇਕ ਸਮਾਨਤਾਵਾਂ ਹਨ। Democracy ਸਾਨੂੰ ਦੋਨਾਂ ਦੇਸ਼ਾਂ ਨੂੰ ਕਨੈਕਟ ਕਰਦੀ ਹੈ। Liberty, Equality, Pluralism ਅਤੇ rule of law ਦਾ respect ਇਹ ਸਾਡੀਆਂ shared values ਹਨ। ਅਸੀਂ ਦੋਵੇਂ ਸਮਾਜ multi cultural ਅਤੇ multilingual ਹਾਂ। ਦੋਨੋਂ ਦੇਸ਼, ਸਾਡੇ ਸਮਾਜ ਵਿੱਚ ਸਾਡੇ ਦੋਨੋਂ ਦੇਸ਼ਾਂ ਦੀ ਆਦਤ ਹੈ Diversity ਨੂੰ celebrate ਕਰਨਾ। ਅਤੇ ਸਾਡੀਆਂ ਇਨ੍ਹਾਂ values ਨੂੰ reflect ਕਰਨ ਵਾਲਾ ਇੱਕ ਵੱਡਾ ਮਾਧਿਅਮ ਚੋਣਾਂ ਹਨ। ਔਸਟ੍ਰੀਆ ਵਿੱਚ ਕੁਝ ਮਹੀਨਿਆਂ ਦੇ ਬਾਅਦ ਚੋਣਾਂ ਹੋਣ ਵਾਲੀਆਂ ਹਨ। ਜਦਕਿ ਭਾਰਤ ਵਿੱਚ ਅਸੀਂ ਹੁਣੇ-ਹੁਣੇ ਲੋਕਤੰਤਰ ਦਾ ਪਰਵ ਆਨ-ਬਾਨ-ਸ਼ਾਨ ਦੇ ਨਾਲ ਮਨਾਇਆ ਹੈ। ਭਾਰਤ ਵਿੱਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਸੰਪੰਨ ਹੋਈਆਂ ਹਨ।

ਸਾਥੀਓ,

ਅੱਜ ਦੁਨੀਆ ਦੇ ਲੋਕ ਭਾਰਤ ਦੇ election ਬਾਰੇ ਸੁਣ ਕੇ ਹੈਰਾਨ ਰਹਿ ਜਾਂਦੇ ਹਨ। ਜੋ ਚੋਣਾਂ ਕੁਝ ਹਫ਼ਤੇ ਪਹਿਲਾਂ ਹੀ ਖ਼ਤਮ ਹੋਈਆਂ ਹਨ, ਉਸ ਵਿੱਚ 650 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਵੋਟ ਪਾਏ ਹਨ। ਮਤਲਬ ਸ਼ਾਇਦ 65 ਔਸਟ੍ਰੀਆ, ਅਤੇ ਸੋਚੋ ਇੰਨੀਆਂ ਵੱਡੀਆਂ ਚੋਣਾਂ ਹੁੰਦੀਆਂ ਹਨ, ਲੇਕਿਨ ਕੁਝ ਹੀ ਘੰਟਿਆਂ ਵਿੱਚ ਚੋਣਾਂ ਦੇ ਨਤੀਜੇ clear ਹੋ ਜਾਂਦੇ ਹਨ। ਇਹ ਭਾਰਤੀ electoral machinery ਅਤੇ ਸਾਡੇ democracy ਦੀ ਤਾਕਤ ਹੈ।

ਸਾਥੀਓ,

ਭਾਰਤ ਨੇ ਇਨ੍ਹਾਂ ਚੋਣਾਂ ਵਿੱਚ ਸੈਂਕੜੋਂ Political Parties ਦੇ ਅੱਠ ਹਜ਼ਾਰ ਤੋਂ ਜ਼ਿਆਦਾ ਉਮੀਦਵਾਰਂ ਨੇ ਹਿੱਸਾ ਲਿਆ। ਇਸ ਲੈਵਲ ਦਾ contest, ਇੰਨਾ diverse contest ਤਦ ਜਾ ਕੇ ਦੇਸ਼ ਵਿੱਚ ਜਨਤਾ ਨੇ ਆਪਣਾ  mandate ਦਿੱਤਾ ਹੈ। ਅਤੇ ਦੇਸ਼ ਨੇ mandate ਕੀ ਦਿੱਤਾਸੱਠ ਸਾਲ ਦੇ ਬਾਅਦ ਇੱਕ ਸਰਕਾਰ ਨੂੰ ਲਗਾਤਾਰ ਤੀਸਰੀ ਵਾਰ ਸੇਵਾ ਕਰਨ ਦਾ ਅਵਸਰ ਭਾਰਤ ਵਿੱਚ ਮਿਲਿਆ ਹੈ। ਅਸੀਂ ਤਾਂ ਦੁਨੀਆ ਵਿੱਚ Post Covid Era ਵਿੱਚ ਚਾਰੋਂ ਤਰਫ਼ Political instability ਦੇਖੀ ਹੈ।

ਜ਼ਿਆਦਾਤਰ ਦੇਸ਼ਾਂ ਵਿੱਚ ਸਰਕਾਰਾਂ ਦੇ ਲਈ survive ਕਰਨਾ ਅਸਾਨ ਨਹੀਂ ਰਿਹਾ। ਦੋਬਾਰਾ ਚੁਣ ਕੇ ਆਉਣਾ ਤਾਂ ਇੱਕ ਪ੍ਰਕਾਰ ਨਾਲ ਬਹੁਤ ਵੱਡਾ ਚੈਲੇਂਜ ਰਿਹ ਹੈ। ਅਜਿਹੀ ਸਥਿਤੀ ਵਿੱਚ ਭਾਰਤ ਦੀ ਜਨਤਾ ਨੇ ਮੇਰੇ ਤੇ, ਮੇਰੀ ਪਾਰਟੀ ਤੇ,ਐੱਨਡੀਏ ਤੇ ਭਰੋਸਾ ਕੀਤਾ। ਇਹ mandate ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਭਾਰਤ stability ਚਾਹੁੰਦਾ ਹੈ, ਭਾਰਤ continuity ਚਾਹੁੰਦਾ ਹੈ। ਇਹ continuity ਬੀਤੇ 10 ਸਾਲ ਦੀ ਪੌਲਿਸੀ ਅਤੇ ਪ੍ਰੋਗਰਾਮਸ ਦੀ ਹੈ। ਇਹ continuity good governance ਦੀ ਹੈ। ਇਹ continuity ਵੱਡੇ ਸੰਕਲਪਾਂ ਦੇ ਲਈ ਸਮਰਪਿਤ ਹੋ ਕੇ ਕੰਮ ਕਰਨ ਦੀ ਹੈ।

Friends,

ਮੇਰਾ ਹਮੇਸ਼ਾ ਇਹ ਮਤ ਰਿਹਾ ਹੈ ਕਿ ਦੋ ਦੇਸ਼ਾਂ ਦੇ ਵਿੱਚ ਦੇ ਰਿਸ਼ਤੇ ਸਿਰਫ਼ ਸਰਕਾਰਾਂ ਨਾਲ ਨਹੀਂ ਬਣਦੇ। ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਵਿੱਚ ਜਨ ਭਾਗੀਦਾਰੀ ਬਹੁਤ ਜ਼ਰੂਰੀ ਹੈ। ਇਸ ਲਈ ਮੈਂ ਆਪ ਸਭ ਦੇ ਰੋਲ ਨੂੰ ਇਨ੍ਹਾਂ ਰਿਸ਼ਤਿਆਂ ਦੇ ਲਈ ਬਹੁਤ ਅਹਿਮ ਮੰਨਦਾ ਹਾਂ। ਤੁਸੀਂ ਦਹਾਕਿਆਂ ਪਹਿਲਾਂ ਮੋਸਾਰਟ ਅਤੇ ਸਤਰੂਦਲਸ ਦੀ ਧਰਤੀ ਨੂੰ ਆਪਣਾ ਬਣਾ ਲਿਆ। ਲੇਕਿਨ ਮਾਤ੍ਰਭੂਮੀ ਦਾ ਸੰਗੀਤ ਅਤੇ ਸੁਆਦ ਅੱਜ ਵੀ ਤੁਹਾਡੇ ਦਿਲ ਵਿੱਚ ਵਸਿਆ ਹੈ। ਤੁਸੀਂ Vienna ਦੀਆਂ ਸੜਕਾਂ ਵਿੱਚ ਗ੍ਰਾਥਸ, ਲਿੰਤਸ, ਇੰਸਬ੍ਰੁਕ, ਸਾਲਸਬੁਗ ਤੇ ਦੂਸਰੇ ਸ਼ਹਿਰਾਂ ਵਿੱਚ ਭਾਰਤ ਦੇ ਰੰਗ ਭਰ ਦਿੱਤੇ ਹਨ। ਤੁਸੀਂ ਦੀਵਾਲੀ ਹੋਵੇ ਜਾਂ ਕ੍ਰਿਸਮਸ, ਇੱਕ ਜਿਹੇ ਉਤਸ਼ਾਹ ਨਾਲ ਮਨਾਉਂਦੇ ਹੋ। ਤੁਸੀਂ ਤੋਰਤੇ ਅਤੇ ਲੱਡੂ, ਦੋਨੋਂ ਬਹੁਤ ਚਾਅ ਨਾਲ ਬਣਾਉਂਦੇ ਵੀ ਹੋ ਅਤੇ ਖਾਂਦੇ ਵੀ ਹੋ ਅਤੇ ਖਿਲਾਂਦੇ ਵੀ ਹੋ। ਤੁਸੀਂ Austria ਦੀ Football Team ਅਤੇ ਭਾਰਤ ਦੀ Cricket Team ਨੂੰ ਇੱਕ ਹੀ ਜਨੂਨ ਨਾਲ cheer ਕਰਦੇ ਹੋ। ਤੁਸੀਂ ਇੱਥੇ ਦੀ Coffee ਨੂੰ  enjoy ਕਰਦੇ ਹੋ, ਨਾਲ ਹੀ ਭਾਰਤ ਦੇ ਆਪਣੇ ਸ਼ਹਿਰ ਵਾਲੀ ਚਾਹ ਦੀ ਦੁਕਾਨ ਨੂੰ ਯਾਦ ਕਰਦੇ ਹੋ।

Friends,

ਭਾਰਤ ਦੀ ਤਰ੍ਹਾਂ ਹੀ Austria ਦਾ ਇਤਿਹਾਸ ਅਤੇ ਕਲਚਰ ਵੀ ਬਹੁਤ ਪੁਰਾਣਾ ਹੈ, ਸ਼ਾਨਦਾਰ ਰਿਹਾ ਹੈ। ਇੱਕ ਦੂਸਰੇ ਦੇ ਨਾਲ ਸਾਡੇ ਸੰਪਰਕ ਵੀ ਇਤਿਹਾਸਿਕ ਰਹੇ ਹਨ ਅਤੇ ਇਸ ਦਾ ਫਾਇਦਾ ਦੋਨਾਂ ਦੇਸ਼ਾਂ ਨੂੰ ਹੋਇਆ ਹੈ। ਇਹ ਫਾਇਦਾ ਕਲਚਰ ਵਿੱਚ ਵੀ ਹੋਇਆ ਹੈ ਅਤੇ ਕੌਮਰਸ ਵਿੱਚ ਵੀ ਹੋਇਆ ਹੈ। ਕਰੀਬ 200 ਸਾਲ ਪਹਿਲਾਂ ਹੀ Vienna ਦੀ University ਵਿੱਚ ਸੰਸਕ੍ਰਿਤ ਦੀ ਪੜ੍ਹਾਈ ਸ਼ੁਰੂ ਹੋ ਗਈ ਸੀ। 1880 ਵਿੱਚ Indology ਦੇ ਲਈ ਇੱਕ  Independent Chair ਦੀ ਸਥਾਪਨਾ ਨਾਲ ਇਸ ਨੂੰ ਹੋਰ ਉਚਾਈ ਮਿਲੀ। ਅੱਜ ਮੈਨੂੰ ਇੱਥੇ ਕੁਝ ਜਾਣੇ ਮਾਣੇ Indologist ਨਾਲ ਮਿਲਣ ਦਾ ਅਵਸਰ ਵੀ ਮਿਲਿਆ। ਉਨ੍ਹਾਂ ਦੀਆਂ ਗੱਲਾਂ ਤੋਂ ਸਾਫ਼ ਝਲਕ ਰਿਹਾ ਸੀ ਕਿ ਭਾਰਤ ਨੂੰ ਲੈ ਕੇ ਉਨ੍ਹਾਂ ਦੀ ਰੂਚੀ ਬਹੁਤ ਜ਼ਿਆਦਾ ਹੈ। ਭਾਰਤ ਦੇ ਅਨੇਕ ਮਹਾਨ ਲੋਕਾਂ ਨੇ ਵੀ Austria ਤੋਂ ਬਹੁਤ ਪਿਆਰ ਪਾਇਆ ਹੈ। Vienna ਨੇ ਰਵਿੰਦਰਨਾਥ ਟੈਗੋਰ ਅਤੇ ਨੇਤਾਜੀ ਸੁਭਾਸ਼ ਜਿਹੇ ਸਾਡੇ ਅਨੇਕ ਮਹਾਨ ਸ਼ਖਸੀਅਤਾਂ ਦੀ ਮੇਜ਼ਬਾਨੀ ਕੀਤੀ ਹੈ ਅਤੇ ਗਾਂਧੀ ਜੀ ਦੀ ਸ਼ਿਸ਼ਯਾ ਮੀਰਾਬੇਨ ਦਾ ਅੰਤਿਮ ਸਮਾਂ Vienna ਵਿੱਚ ਹੀ ਬੀਤਿਆ ਹੈ।

ਸਾਥੀਓ,

ਸਾਡਾ ਸਿਰਫ਼ ਕਲਚਰ ਅਤੇ ਕਾਮਰਸ ਦਾ ਹੀ ਰਿਸ਼ਤਾ ਨਹੀਂ ਹੈ, ਬਲਕਿ ਸਾਇੰਸ ਵੀ ਸਾਨੂੰ ਜੋੜਦੀ ਹੈ। ਬਹੁਤ ਸਾਲ ਪਹਿਲੇ Vienna University ਵਿੱਚ ਸਾਡੇ ਨੋਬਲ ਪੁਰਸਕਾਰ ਵਿਜੇਤਾ ਸਰ ਸੀ.ਵੀ ਰਮਨ ਦਾ ਲੈਕਚਰ ਹੋਇਆ ਸੀ। ਅੱਜ ਮੈਨੂੰ ਨੋਬਲ ਪੁਰਸਕਾਰ ਵਿਜੇਤਾ Anton Zeilinger ਨਾਲ ਮੁਲਾਕਾਤ ਕਰਨ ਦਾ ਅਵਸਰ ਮਿਲਿਆ ਹੈ। ਇਨ੍ਹਾਂ ਦੋਵੇਂ ਮਹਾਨ ਵਿਗਿਆਨੀਆਂ ਨੂੰ Quantum ਨੇ ਕਨੈਕਟ ਕੀਤਾ ਹੈ। Quantum Computing ‘ਤੇ Anton Zeilinger, ਉਨ੍ਹਾਂ ਦਾ ਕੰਮ ਦੁਨੀਆ ਨੂੰ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰਦਾ ਹੈ।

Friends,

ਅੱਜ ਭਾਰਤ ਦੇ ਬਾਰੇ ਵਿੱਚ ਪੂਰੀ ਦੁਨੀ ਵਿੱਚ ਬਹੁਤ ਚਰਚਾ ਹੋ ਰਹੀ ਹੈ। ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈਹਰ ਕੋਈ ਭਾਰਤ ਦੇ ਬਾਰੇ ਵਿੱਚ ਜਾਣਨਾ-ਸਮਝਣਾ ਚਾਹੁੰਦਾ ਹੈ। ਤੁਹਾਡਾ ਵੀ ਇਹੀ ਅਨੁਭਵ ਹੈ ਨਾਲੋਕ ਬਹੁਤ ਕੁਝ ਪੁੱਛਦੇ ਹਨ ਨਾ ਤੁਹਾਨੂੰਅਜਿਹੇ ਵਿੱਚ ਭਾਰਤ ਅੱਜ ਕੀ ਸੋਚ ਰਿਹਾ ਹੈਭਾਰਤ ਕੀ ਕਰ ਰਿਹਾ ਹੈਇਸ ਨੂੰ ਲੈ ਕੇ ਇੱਕ Better Informed World ਬਣਾਉਣਾ ਜ਼ਰੂਰੀ ਹੈ। ਭਾਰਤ 1/6th Humanity ਨੂੰ represent ਕਰਦਾ ਹੈ ਅਤੇ ਗਲੋਬਲ ਗ੍ਰੋਥ ਵਿੱਚ ਵੀ ਕਰੀਬ-ਕਰੀਬ ਇੰਨਾ ਹੀ contribute ਕਰ ਰਿਹਾ ਹੈ। ਹਜ਼ਾਰਾਂ ਵਰ੍ਹਿਆਂ ਤੋਂ ਅਸੀਂ ਦੁਨੀਆ ਦੇ ਨਾਲ Knowledge ਅਤੇ Expertise share ਕਰਦੇ ਰਹੇ ਹਾਂ। ਅਸੀਂ ਯੁੱਧ ਨਹੀਂ ਦਿੱਤੇ, ਅਸੀਂ ਸੀਨਾ ਤਾਨ ਕੇ ਦੁਨੀਆ ਨੂੰ ਕਹਿ ਸਕਦੇ ਹਾਂ, ਹਿੰਦੁਸਤਾਨ ਨੇ ਯੁੱਧ ਨਹੀਂ ਬੁੱਧ ਦਿੱਤੇ ਹਨ। ਜਦੋਂ ਮੈਂ ਬੁੱਧ ਦੀ ਗੱਲ ਕਰਦਾ ਹਾਂ। ਤਾਂ ਇਸ ਦਾ ਮਤਲਬ ਹੈ ਕਿ ਭਾਰਤ ਨੇ ਹਮੇਸ਼ਾ Peace ਅਤੇ Prosperity ਹੀ ਦਿੱਤੀ ਹੈ। ਇਸ ਲਈ 21ਵੀਂ ਸਦੀ ਦੀ ਦੁਨੀਆ ਵਿੱਚ ਵੀ ਭਾਰਤ ਆਪਣੀ ਇਸ ਭੂਮਿਕਾ ਨੂੰ ਸਸ਼ਕਤ ਕਰਨ ਵਾਲਾ ਹੈ। ਅੱਜ ਜਦੋਂ ਦੁਨੀਆ ਭਾਰਤ ਨੂੰ ਵਿਸ਼ਵ ਬੰਧੂ ਦੇ ਰੂਪ ਵਿੱਚ ਦੇਖਦੀ ਹੈ ਤਾਂ ਇਹ ਸਾਡੇ ਲਈ ਮਾਣ ਦੀ ਗੱਲ ਹੈ। ਤੁਹਾਨੂੰ ਵੀ ਡਗਰ-ਡਗਰ ‘ਤੇ ਮਾਣ ਮਹਿਸੂਸ ਹੁੰਦਾ ਹੈ ਕਿ ਨਹੀਂ ਹੁੰਦਾ ਹੈ ?

Friends,

ਜਦੋਂ ਤੁਸੀਂ ਭਾਰਤ ਵਿੱਚ ਹੋ ਰਹੇ ਤੇਜ਼ ਬਦਲਾਵਾਂ ਦੇ ਬਾਰੇ ਵਿੱਚ ਪੜ੍ਹਦੇ ਹੋ, ਸੁਣਦੇ ਹੋ ਤਾਂ ਕੀ ਹੁੰਦਾ ਹੈਕੀ ਹੁੰਦਾ ਹੈਕੀ ਹੁੰਦਾ ਹੈਮੈਨੂੰ ਪੱਕਾ ਵਿਸ਼ਵਾਸ ਹੈ ਸਾਥੀਓਤੁਹਾਡਾ ਸੀਨਾ ਵੀ 56 ਇੰਚ ਦਾ ਹੋ ਜਾਂਦਾ ਹੈ। ਭਾਰਤ ਅੱਜ 5th Largest Economy ਹੈ। 2014 ਵਿੱਚ ਜਦੋਂ ਮੈਂ ਆਇਆ ਇਸ ਸੇਵਾ ਦੇ ਕਾਰਜ ਵਿੱਚ ਤਦ ਅਸੀਂ 10 ‘ਤੇ ਸੀ, 10 ਨੰਬਰੀ ਨਹੀਂ ਕਹਿ ਰਿਹਾ ਹਾਂ। ਅੱਜ ਅਸੀਂ 5 ਨੰਬਰ ‘ਤੇ ਪਹੁੰਚ ਗਏ ਹਾਂ। ਇਹ ਸਭ ਸੁਣਦੇ ਹਨ ਤਾਂ ਤੁਹਾਨੂੰ ਕੀ ਲਗਦਾ ਹੈਮਾਣ ਹੁੰਦਾ ਹੈ ਕਿ ਨਹੀਂ ਹੁੰਦਾ ਹੈ ਦੋਸਤੋਅੱਜ ਭਾਰਤ ਇੱਕ ਪਰਸੈਂਟ ਦੇ ਰੇਟ ਨਾਲ ਗ੍ਰੋ ਕਰ ਰਿਹਾ ਹੈ। ਇਸ ਸਪੀਡ ਦੇ ਨਾਲ ਕੀ ਹੋਵੇਗਾ ਮੈਂ ਦੱਸਾਂਅੱਜ ਅਸੀਂ 5 ਨੰਬਰ ‘ਤੇ ਹਾਂ, ਅਸੀਂ ਟੌਪ 3 ਵਿੱਚ ਪਹੁੰਚਾਂਗੇ ਅਤੇ ਸਾਥੀਓ ਮੈਂ ਦੇਸ਼ਵਾਸੀਆਂ ਨੂੰ ਕਿਹਾ ਸੀ ਕਿ ਮੇਰੇ ਤੀਸਰੇ ਟਰਮ ਵਿੱਚ ਮੈਂ ਦੇਸ਼ ਨੂੰ ਦੁਨੀਆ ਦੀ ਟੌਪ 3 ਇਕੋਨਮੀ ਵਿੱਚ ਲੈ ਕੇ ਜਾਵਾਂਗਾ ਅਤੇ ਇਹ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਸਿਰਫ਼ ਟੌਪ ‘ਤੇ ਪਹੁੰਚਣ ਦੇ ਲਈ ਹੀ ਇਹ ਮਿਹਨਤ ਨਹੀਂ ਕਰ ਰਹੇ ਹਾਂ, ਸਾਡਾ ਮਿਸ਼ਨ 2047 ਹੈ। 1947 ਵਿੱਚ ਦੇਸ਼ ਆਜ਼ਾਦ ਹੋਇਆ, 2047 ਵਿੱਚ ਦੇਸ਼ ਸਦੀ ਮਨਾਵੇਗਾ। ਲੇਕਿਨ ਉਹ ਸਦੀ ਵਿਕਸਿਤ ਭਾਰਤ ਦੀ ਸਦੀ ਹੋਵੇਗੀ। ਭਾਰਤ ਹਰ ਪ੍ਰਕਾਰ ਨਾਲ ਵਿਕਸਿਤ ਹੋਵੇਗਾ। ਅਸੀਂ ਆਉਣ ਵਾਲੇ 1000 ਵਰ੍ਹਿਆਂ ਦੇ ਭਾਰਤ ਦੀ ਮਜ਼ਬੂਤ ਨੀਂਹ ਅੱਜ ਰੱਖ ਰਹੇ ਹਾਂ।

Friends,

ਭਾਰਤ ਅੱਜ ਐਜੂਕੇਸ਼ਨ, ਸਕਿੱਲ ਰਿਸਰਚ ਅਤੇ ਇਨੋਵੇਸ਼ਨ ਵਿੱਚ ਬੇਮਿਸਾਲ ਸਕੇਲ ‘ਤੇ ਕੰਮ ਕਰ ਰਿਹਾ ਹੈ। 10 ਵਰ੍ਹਿਆਂ ਵਿੱਚ, ਇਹ ਅੰਕੜਾ ਯਾਦ ਰੱਖਣਾ ਜਰਾ …… 10 ਵਰ੍ਹਿਆਂ ਵਿੱਚ ਹਰ ਦਿਨ everyday ਦੋ ਨਵੇਂ ਕਾਲਜ ਭਾਰਤ ਵਿੱਚ ਖੁੱਲ੍ਹੇ ਹਨ। ਅੱਗੇ ਦੱਸਾਂਹਰ ਹਫ਼ਤੇ ਇੱਕ ਨਵੀਂ University ਖੁੱਲੀ ਹੈ। ਪਿਛਲੇ ਸਾਲ ਹਰ ਦਿਨ 250 ਤੋਂ ਜ਼ਿਆਦਾ Patents Grant ਕੀਤੇ ਗਏ ਹਨ। ਭਾਰਤ ਅੱਜ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਅੱਜ ਦੁਨੀਆ ਦਾ ਹਰ 10ਵਾਂ ਯੂਨੀਕੌਰਨ ਭਾਰਤ ਵਿੱਚ ਹੈ। ਬਾਕੀ ਪੂਰੀ ਦੁਨੀਆ ਵਿੱਚ ਜਿੰਨਾ real time digital transaction ਅੱਜ ਹੁੰਦਾ ਹੈ, ਉਨਾ ਇਕੱਲਾ ਭਾਰਤ ਵਿੱਚ ਹੁੰਦਾ ਹੈ। ਸਾਡੇ payments digital ਹਨ, ਸਾਡੇ process ਵੀ digital ਹਨ। ਭਾਰਤ less paper, less cash ਲੇਕਿਨ seamless economy ਦੀ ਤਰਫ ਵਧ ਰਿਹਾ ਹੈ।

Friends,

ਅੱਜ ਭਾਰਤ Best, Brightest, Biggest ਅਤੇ Highest milestone ਦੇ ਲਈ ਕੰਮ ਕਰ ਰਿਹਾ ਹੈ। ਅਸੀਂ ਅੱਜ ਭਾਰਤ ਨੂੰ Industry 4.O ਅਤੇ green future ਦੇ ਲਈ ਤਿਆਰ ਕਰ ਰਹੇ ਹਾਂ। Green Hydrogen Mission ਦਾ ਲਕਸ਼ 2070 ਤੱਕ net Zero ਗੋਲਸ ਹਾਸਲ ਕਰਨ ਦਾ ਹੈ। ਅਸੀਂ Green Mobility ‘ਤੇ ਜ਼ੋਰ ਦੇ ਰਹੇ ਹਾਂ ਅਤੇ ਭਾਰਤ ਦੀ ਜੋ ਇਹ unprecedented growth story ਹੈ, ਉਸ ਦਾ ਫਾਇਦਾ ਆਸਟ੍ਰੀਆ ਨੂੰ ਵੀ ਹੋ ਰਿਹਾ ਹੈ। ਅੱਜ ਭਾਰਤ ਦੇ ਵੱਖ-ਵੱਖ ਸੈਕਟਰਾਂ ਵਿੱਚ 150 ਤੋਂ ਅਧਿਕ ਆਸਟ੍ਰੀਅਨ ਕੰਪਨੀਆਂ ਕੰਮ ਕਰ ਰਹੀਆਂ ਹਨ। ਇਹ ਭਾਰਤ ਦੇ Infrastructure ਨਾਲ ਜੁੜੀ aspirations ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੀ ਹੈ। ਮੈਟਰੋ, ਡੈਮ ਅਜਿਹੇ ਅਨੇਕ projects, ਟਨਲ ਜਿਹੇ ਅਨੇਕਾਂ Infra projects ਵਿੱਤ ਆਸਟ੍ਰੀਆ ਦੀਆਂ ਕੰਪਨੀਆਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ, ਅਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੱਥੋਂ ਦੀਆਂ ਕੰਪਨੀਆਂ, ਇੱਥੋਂ ਦੇ ਇਨਵੈਸਟਰ ਵੱਧ ਤੋਂ ਵੱਧ ਭਾਰਤ ਵਿੱਚ ਆਪਣਾ ਵਿਸਤਾਰ ਕਰਨਗੇ।

Friends,

ਆਸਟ੍ਰੀਆ ਵਿੱਚ ਰਹਿ ਰਹੇ ਭਾਰਤੀਆਂ ਦੀ ਸੰਖਿਆ ਬਹੁਤ ਵੱਡੀ ਨਹੀਂ ਹੈ। ਲੇਕਿਨ ਆਸਟ੍ਰੀਆ ਦੇ ਸਮਾਜ ਵਿੱਚ ਤੁਹਾਡਾ ਯੋਗਦਾਨ ਸ਼ਲਾਘਾਯੋਗ ਹੈ। ਵਿਸ਼ੇਸ਼ ਤੌਰ ‘ਤੇ ਇੱਥੋਂ ਦੇ ਹੈਲਥਕੇਅਰ ਸੈਕਟਰ ਵਿੱਚ ਤੁਹਾਡੇ ਰੋਲ ਦੀ ਬਹੁਤ ਪ੍ਰਸ਼ੰਸਾ ਹੁੰਦੀ ਹੈ। ਸਾਡੀ ਭਾਰਤੀਆਂ ਦੀ ਪਹਿਚਾਣ ਹੀ care ਅਤੇ compassion ਦੇ ਲਈ ਹੁੰਦੀ ਹੈ। ਮੈਨੂੰ ਖੁਸ਼ੀ ਹੈ ਕਿ ਇਹ ਸੰਸਕਾਰ ਤੁਸੀਂ ਆਪਣੇ profession ਵਿੱਚ ਇੱਥੇ ਵੀ ਨਾਲ ਲੈ ਕੇ ਚਲਦੇ ਹੋ। ਤੁਸੀਂ ਸਾਰੇ ਇਸੇ ਤਰ੍ਹਾਂ ਆਸਟ੍ਰੀਆ ਦੇ ਵਿਕਾਸ ਵਿੱਚ ਸਹਿਭਾਗੀ ਬਣੇ ਰਹੋ। ਮੈਂ ਇੱਕ ਵਾਰ ਫਿਰ ਸਾਰਿਆਂ ਦਾ ਇੰਨੀ ਵੱਡੀ ਤਾਦਾਦ ਵਿੱਚ ਇੱਥੇ ਆਉਣ ਦੇ ਲਈ ਆਭਾਰ ਵਿਅਕਤ ਕਰਦਾ ਹਾਂ, ਤੁਹਾਡਾ ਸਾਰਿਆਂ ਦਾ ਇਸ ਉਤਸ਼ਾਹ ਅਤੇ ਊਰਜਾ ਦੇ ਲਈ ਮੇਰੀ ਤਰਫ ਤੋਂ ਬਹੁਤ-ਬਹੁਤ ਧੰਨਵਾਦ।

ਸਾਥੀਓ,

ਆਸਟ੍ਰੀਆ ਦਾ ਇਹ ਪਹਿਲਾ ਦੌਰਾ ਬਹੁਤ ਹੀ ਸਾਰਥਕ ਰਿਹਾ ਹੈ। ਇੱਕ ਵਾਰ ਫਿਰ ਇੱਥੇ ਦੀ ਸਰਕਾਰ ਅਤੇ ਇੱਥੇ ਦੀ ਜਨਤਾ ਦਾ ਵੀ ਮੈਂ ਆਭਾਰ ਵਿਅਕਤ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਮੈਨੂੰ ਵਿਸ਼ਵਾਸ ਹੈ ਇਸ ਵਾਰ 15 ਅਗਸਤ ਪੁਰਾਣੇ ਸਾਰੇ ਰਿਕਾਰਡ ਤੋੜਨ ਵਾਲੀ ਹੋਣੀ ਚਾਹੀਦੀ ਹੈ। ਹੋਵੇਗਾ ਨਾ? ਪੱਕਾ ਹੋਵੇਗਾ? ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ –ਜੈ!

ਭਾਰਤ ਮਾਤਾ ਕੀ –ਜੈ!

ਭਾਰਤ ਮਾਤਾ ਕੀ –ਜੈ!

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਵੰਦੇ ਮਾਤਰਮ !

ਬਹੁਤ-ਬਹੁਤ ਧੰਨਵਾਦ!

 

***

ਡੀਐੱਸ/ਐੱਸਟੀ/ਡੀਕੇ/ਏਵੀ/ਏਕੇ