ਓਡੀਸ਼ਾ ਦੇ ਰਾਜਪਾਲ ਡਾਕਟਰ ਹਰੀ ਬਾਬੂ ਜੀ, ਸਾਡੇ ਲੋਕਪ੍ਰਿਯ ਮੁੱਖ ਮੰਤਰੀ ਮੋਹਨ ਚਰਣ ਮਾਂਝੀ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਐੱਸ ਜੈਸ਼ੰਕਰ ਜੀ, ਜੁਏਲ ਓਰਾਂਵ ਜੀ, ਧਰਮੇਂਦਰ ਪ੍ਰਧਾਨ ਜੀ, ਅਸ਼ਵਿਨੀ ਵੈਸ਼ਣਵ ਜੀ, ਸ਼ੋਭਾ ਕਰੰਦਲਾਜੇ ਜੀ, ਕੀਰਤੀ ਵਰਧਨ ਸਿੰਘ ਜੀ, ਪਬਿਤ੍ਰਾ ਮਾਰਗੇਰਿਟਾ ਜੀ, ਓਡੀਸ਼ਾ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਕਨਕ ਵਰਧਨ ਸਿੰਘਦੇਵ ਜੀ, ਪ੍ਰਵਤੀ ਪਰਿਦਾ ਜੀ, ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਦੁਨੀਆ ਭਰ ਤੋਂ ਇੱਥੇ ਆਏ ਮਾਂ ਭਾਰਤੀ ਦੇ ਸਾਰੇ ਬੇਟੇ-ਬੇਟੀ!
ਦੇਵੀਓ ਅਤੇ ਸੱਜਣੋਂ! ਭਗਵਾਨ ਜਗਨਨਾਥ ਅਤੇ ਭਗਵਾਨ ਲਿੰਗਰਾਜ ਦੀ ਇਸ ਪਾਵਨ ਧਰਤੀ ‘ਤੇ, ਮੈਂ ਪੂਰੇ ਵਿਸ਼ਵ ਤੋਂ ਆਏ ਆਪਣੇ ਭਾਰਤਵੰਸ਼ੀ ਪਰਿਵਾਰ ਦਾ ਸੁਆਗਤ ਕਰਦਾ ਹਾਂ। ਹੁਣੇ ਸ਼ੁਰੂਆਤ ਵਿੱਚ ਜੋ ਸੁਆਗਤ ਗਾਨ ਹੋਇਆ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸੁਆਗਤ ਗਾਨ ਭਵਿੱਖ ਵਿੱਚ ਵੀ ਦੁਨੀਆ ਵਿੱਚ ਜਿੱਥੇ-ਜਿੱਥੇ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਹੋਣਗੇ, ਉਸ ਵਿੱਚ ਜ਼ਰੂਰ ਉਸ ਨੂੰ ਵਾਰ-ਵਾਰ ਵਜਾਇਆ ਜਾਵੇਗਾ। ਬਹੁਤ-ਬਹੁਤ ਵਧਾਈ ਤੁਹਾਨੂੰ। ਤੁਹਾਡੀ ਟੀਮ ਨੇ ਬਹੁਤ, ਬਹੁਤ ਹੀ ਸੁੰਦਰ ਤਰੀਕੇ ਨਾਲ ਇੱਕ ਪ੍ਰਵਾਸੀ ਭਾਰਤੀ ਦੀ ਭਾਵਨਾ ਨੂੰ ਅਭਿਵਿਅਕਤ ਕੀਤਾ ਹੈ, ਵਧਾਈ ਹੋਵੇ ਤੁਹਾਨੂੰ।
Friends,
We just heard from the Chief Guest of this Pravasi Bhartiya Diwas. The video message of the President of Trinidad and Tobago, Her Excellency Christine Kangaloo left an impact on all of us. She too was speaking about India’s progress. I thank her for the warm and affectionate words.
Friends,
This is a time of vibrant festivals and gatherings in India. In just a few days, the Mahakumbh will start in Prayagraj. The festivals of Makar Sankranti, Lohri, Pongal and Magh Bihu are also coming up. There is a joyful atmosphere everywhere. Further, it was on this day, in 1915, that Mahatma Gandhi Ji came back to India after a long stay abroad. Your presence in India at such a wonderful time is adding to the festive spirit. This edition of Pravasi Bharatiya Diwas is special for an additional reason. We have gathered here just a few days after the birth centenary of Atal Bihari Vajpayee Ji. His vision was instrumental to this programme. It has become an institution to strengthen the bond between India and its diaspora. Together, we celebrate India, Indianness, our culture, our progress and connect to our roots.
ਸਾਥੀਓ,
ਅੱਜ ਤੁਸੀਂ ਜਿਸ ਓਡੀਸ਼ਾ ਦੀ ਮਹਾਨ ਧਰਤੀ ‘ਤੇ ਜੁਟੇ ਹੋ, ਉਹ ਵੀ ਭਾਰਤ ਦੀ ਸਮ੍ਰਿੱਧ ਵਿਰਾਸਤ ਦਾ ਪ੍ਰਤੀਬਿੰਬ ਹੈ। ਓਡੀਸ਼ਾ ਵਿੱਚ ਕਦਮ-ਕਦਮ ‘ਤੇ ਸਾਡੀ ਹੈਰੀਟੇਜ ਦੇ ਦਰਸ਼ਨ ਹੁੰਦੇ ਹਨ। ਉਦੈਗਿਰੀ-ਖੰਡਗਿਰੀ ਦੀ historical caves ਹੋਣ, ਕੋਣਾਰਕ ਦਾ ਸੂਰਯ ਮੰਦਿਰ ਹੋਵੇ, ਤਮਨਲਿਪਤੀ, ਮਣਿਕਪਟਨਾ ਅਤੇ ਪਲੂਰ ਦੇ ਪ੍ਰਾਚੀਨ ਪੋਰਟਸ ਹੋਣ, ਇਹ ਦੇਖ ਕੇ ਹਰ ਕੋਈ ਮਾਣ ਨਾਲ ਭਰ ਉਠਦਾ ਹੈ। ਸੈਂਕੜੇ ਵਰ੍ਹੇ ਪਹਿਲਾਂ ਵੀ ਓਡੀਸ਼ਾ ਤੋਂ ਸਾਡੇ ਵਪਾਰੀ-ਕਾਰੋਬਾਰੀ ਲੰਬਾ ਸਮੁੰਦਰੀ ਸਫਰ ਕਰਕੇ ਬਾਲੀ, ਸੁਮਾਤ੍ਰਾ, ਜਾਵਾ ਜਿਹੀਆਂ ਥਾਵਾਂ ਤੱਕ ਜਾਂਦੇ ਸੀ। ਉਸੇ ਯਾਦ ਵਿੱਚ ਅੱਜ ਵੀ ਓਡੀਸ਼ਾ ਵਿੱਚ ਬਾਲੀ ਜਾਤਰਾ ਦਾ ਆਯੋਜਨ ਹੁੰਦਾ ਹੈ। ਇੱਥੇ ਓਡੀਸ਼ਾ ਵਿੱਚ ਧੌਲੀ ਨਾਮ ਦਾ ਉਹ ਸਥਾਨ ਹੈ, ਜੋ ਸ਼ਾਂਤੀ ਦਾ ਵੱਡਾ ਪ੍ਰਤੀਕ ਹੈ। ਦੁਨੀਆ ਵਿੱਚ ਜਦੋਂ ਤਲਵਾਰ ਦੇ ਜ਼ੋਰ ‘ਤੇ ਸਾਮਰਾਜ ਵਧਾਉਣ ਦਾ ਦੌਰ ਸੀ, ਤਦ ਸਾਡੇ ਸਮਰਾਟ ਅਸ਼ੋਕ ਨੇ ਇੱਥੇ ਸ਼ਾਂਤੀ ਦਾ ਰਸਤਾ ਚੁਣਿਆ ਸੀ। ਸਾਡੀ ਇਸ ਵਿਰਾਸਤ ਦਾ ਇਹ ਉਹੀ ਬਲ ਹੈ, ਜਿਸ ਦੀ ਪ੍ਰੇਰਣਾ ਨਾਲ ਅੱਜ ਭਾਰਤ ਦੁਨੀਆ ਨੂੰ ਕਹਿ ਪਾਉਂਦਾ ਹੈ ਕਿ- ਭਵਿੱਖ ਯੁੱਧ ਵਿੱਚ ਨਹੀਂ ਹੈ, ਬੁੱਧ ਵਿੱਚ ਹੈ। ਇਸ ਲਈ ਓਡੀਸ਼ਾ ਦੀ ਇਸ ਧਰਤੀ ‘ਤੇ ਤੁਹਾਡਾ ਸੁਆਗਤ ਕਰਨਾ ਮੇਰੇ ਲਈ ਬਹੁਤ ਵਿਸ਼ੇਸ਼ ਹੋ ਜਾਂਦਾ ਹੈ।
ਸਾਥੀਓ,
ਮੈਂ ਹਮੇਸ਼ਾ ਭਾਰਤੀ ਡਾਇਸਪੋਰਾ ਨੂੰ ਭਾਰਤ ਦਾ ਰਾਸ਼ਟਰਦੂਤ ਮੰਨਿਆ ਹੈ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੂਰੀ ਦੁਨੀਆ ਵਿੱਚ ਆਪ ਸਭ ਸਾਥੀਆਂ ਨਾਲ ਮਿਲਦਾ ਹਾਂ, ਤੁਹਾਡੇ ਨਾਲ ਇਹ ਗੱਲਬਾਤ ਕਰਦਾ ਹਾਂ। ਜੋ ਪਿਆਰ ਮੈਨੂੰ ਮਿਲਦਾ ਹੈ, ਉਹ ਮੈਂ ਭੁੱਲ ਨਹੀਂ ਸਕਦਾ। ਤੁਹਾਡਾ ਉਹ ਸਨੇਹ, ਉਹ ਅਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ।
ਸਾਥੀਓ,
ਅੱਜ ਮੈਂ ਆਪ ਸਭ ਦਾ ਵਿਅਕਤੀਗਤ ਤੌਰ ‘ਤੇ ਤੁਹਾਡਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਤੁਹਾਨੂੰ Thank you ਵੀ ਬੋਲਣਾ ਚਾਹੁੰਦਾ ਹਾਂ। Thank you ਇਸ ਲਈ ਕਿਉਂਕਿ ਤੁਹਾਡੀ ਵਜ੍ਹਾ ਨਾਲ ਮੈਨੂੰ ਦੁਨੀਆ ਵਿੱਚ ਮਾਣ ਨਾਲ ਸਿਰ ਉੱਚਾ ਰੱਖਣ ਦਾ ਮੌਕਾ ਮਿਲਦਾ ਹੈ। ਬੀਤੇ 10 ਵਰ੍ਹਿਆਂ ਵਿੱਚ ਮੇਰੀ ਦੁਨੀਆ ਦੇ ਅਨੇਕ ਲੀਡਰਸ ਨਾਲ ਮੁਲਾਕਾਤ ਹੋਈ ਹੈ। ਦੁਨੀਆ ਦਾ ਹਰ ਲੀਡਰ ਆਪਣੇ ਦੇਸ਼ ਦੇ ਭਾਰਤੀ ਡਾਇਸਪੋਰਾ ਦੀ, ਆਪ ਸਭ ਦੀ ਬਹੁਤ ਪ੍ਰਸ਼ੰਸਾ ਕਰਦਾ ਹੈ। ਇਸ ਦਾ ਇੱਕ ਵੱਡਾ ਰੀਜ਼ਨ ਉਹ ਸੋਸ਼ਲ ਵੈਲਿਊਜ਼ ਹਨ, ਜੋ ਆਪ ਸਭ ਉੱਥੇ ਦੀ ਸੋਸਾਇਟੀ ਵਿੱਚ ਐਡ ਕਰਦੇ ਹੋ। ਅਸੀਂ ਸਿਰਫ ਮਦਰ ਆਫ ਡੈਮੋਕ੍ਰੇਸੀ ਹੀ ਨਹੀਂ ਹਾਂ, ਬਲਕਿ ਡੈਮੋਕ੍ਰੇਸੀ ਸਾਡੀ ਲਾਈਫ ਦਾ ਹਿੱਸਾ ਹੈ, ਸਾਡੀ ਜੀਵਨ ਪਧਤੀ ਹੈ। ਸਾਨੂੰ ਡਾਇਵਰਸਿਟੀ ਸਿਖਾਉਣੀ ਨਹੀਂ ਪੈਂਦੀ, ਸਾਡਾ ਜੀਵਨ ਹੀ ਡਾਇਵਰਸਿਟੀ ਨਾਲ ਚਲਦਾ ਹੈ। ਇਸ ਲਈ ਭਾਰਤੀ ਜਿੱਥੇ ਵੀ ਜਾਂਦੇ ਹਨ, ਉੱਥੇ ਦੀ ਸੋਸਾਇਟੀ ਦੇ ਨਾਲ ਜੁੜ ਜਾਂਦੇ ਹਨ। ਅਸੀਂ ਜਿੱਥੇ ਜਾਂਦੇ ਹਾਂ, ਉੱਥੇ ਦੇ ਰੂਲਸ, ਉੱਥੇ ਦੇ ਟ੍ਰੈਡਿਸ਼ਨਸ ਦੀ ਰਿਸਪੈਕਟ ਕਰਦੇ ਹਾਂ। ਅਸੀਂ ਪੂਰੀ ਇਮਾਨਦਾਰੀ ਨਾਲ ਉਸ ਦੇਸ਼ ਦੀ, ਉਸ ਸੋਸਾਇਟੀ ਦੀ ਸੇਵਾ ਕਰਦੇ ਹਾਂ। ਉੱਥੇ ਦੀ ਗ੍ਰੋਥ ਅਤੇ ਪ੍ਰੌਸਪੈਰਿਟੀ ਵਿੱਚ ਕੰਟ੍ਰੀਬਿਊਟ ਕਰਦੇ ਹਾਂ। ਅਤੇ ਇਨ੍ਹਾਂ ਸਭ ਦੇ ਨਾਲ ਹੀ ਸਾਡੇ ਦਿਲ ਵਿੱਚ ਭਾਰਤ ਵੀ ਧੜਕਦਾ ਰਹਿੰਦਾ ਹੈ। ਅਸੀਂ ਭਾਰਤ ਦੀ ਹਰ ਖੁਸ਼ੀ ਦੇ ਨਾਲ ਖੁਸ਼ ਹੁੰਦੇ ਹਾਂ, ਭਾਰਤ ਦੀ ਹਰ ਉਪਲਬਧੀ ਦੇ ਨਾਲ ਉਤਸਵ ਮਨਾਉਂਦੇ ਹਾਂ।
ਸਾਥੀਓ,
21st ਸੇਂਚੁਰੀ ਦਾ ਭਾਰਤ, ਅੱਜ ਜਿਸ ਸਪੀਡ ਨਾਲ ਅੱਗੇ ਵਧ ਰਿਹਾ ਹੈ, ਜਿਸ ਸਕੇਲ ‘ਤੇ ਅੱਜ ਭਾਰਤ ਵਿੱਚ ਡਿਵਲੈਪਮੈਂਟ ਦੇ ਕੰਮ ਹੋ ਰਹੇ ਹਨ, ਉਹ ਅਭੂਤਪੂਰਵ ਹੈ। ਸਿਰਫ 10 ਸਾਲ ਵਿੱਚ ਭਾਰਤ ਨੇ ਆਪਣੇ ਇੱਥੇ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ। ਸਿਰਫ 10 ਸਾਲਾਂ ਵਿੱਚ ਭਾਰਤ, ਦੁਨੀਆ ਦੀ 10th largest economy ਤੋਂ ਉੱਪਰ ਉਠ ਕੇ 5th largest economy ਬਣ ਗਿਆ ਹੈ। ਉਹ ਦਿਨ ਦੂਰ ਨਹੀਂ, ਜਦੋਂ ਭਾਰਤ, ਦੁਨੀਆ ਦੀ third largest economy ਬਣੇਗਾ। ਭਾਰਤ ਦੀ ਸਫਲਤਾ ਅੱਜ ਦੁਨੀਆ ਦੇਖ ਰਹੀ ਹੈ, ਅੱਜ ਜਦੋਂ ਭਾਰਤ ਦਾ ਚੰਦ੍ਰਯਾਨ ਸ਼ਿਵ-ਸ਼ਕਤੀ ਪੁਆਇੰਟ ‘ਤੇ ਪਹੁੰਚਦਾ ਹੈ, ਤਾਂ ਸਾਨੂੰ ਸਭ ਨੂੰ ਮਾਣ ਹੁੰਦਾ ਹੈ। ਅੱਜ ਜਦੋਂ ਦੁਨੀਆ ਡਿਜੀਟਲ ਇੰਡੀਆ ਦੀ ਤਾਕਤ ਦੇਖ ਕੇ ਹੈਰਾਨ ਹੁੰਦੀ ਹੈ, ਤਾਂ ਸਾਨੂੰ ਸਭ ਨੂੰ ਮਾਣ ਹੁੰਦਾ ਹੈ। ਅੱਜ ਭਾਰਤ ਦਾ ਹਰ ਸੈਕਟਰ ਆਸਮਾਨ ਦੀ ਉਚਾਈ ਛੂਹਣ ਦੇ ਲਈ ਅੱਗੇ ਵਧ ਰਿਹਾ ਹੈ। ਰਿਨਿਊਬਲ ਐਨਰਜੀ ਹੋਵੇ, ਐਵੀਏਸ਼ਨ ਈਕੋਸਿਸਟਮ ਹੋਵੇ, ਇਲੈਕਟ੍ਰਿਕ ਮੋਬੀਲਿਟੀ ਹੋਵੇ, ਮੈਟਰੋ ਦਾ ਵਿਸ਼ਾਲ ਨੈੱਟਵਰਕ ਹੋਵੇ, ਬੁਲੇਟ ਟ੍ਰੇਨ ਪ੍ਰੋਜੈਕਟ ਹੋਵੇ, ਭਾਰਤ ਦੀ ਪ੍ਰਗਤੀ ਦੀ ਗਤੀ ਸਾਰੇ ਰਿਕਾਰਡ ਤੋੜ ਰਹੀ ਹੈ। ਅੱਜ ਭਾਰਤ, ਮੇਡ ਇਨ ਇੰਡੀਆ ਫਾਈਟਰ ਜੈੱਟ ਬਣਾ ਰਿਹਾ ਹੈ, ਟ੍ਰਾਂਸਪੋਰਟ ਏਅਰਕ੍ਰਾਫਟ ਬਣਾ ਰਿਹਾ ਹੈ, ਅਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਆਪ ਕਿਸੇ ਮੇਡ ਇਨ ਇੰਡੀਆ ਪਲੇਨ ਤੋਂ ਹੀ ਪ੍ਰਵਾਸੀ ਭਾਰਤੀਯ ਦਿਵਸ ਮਨਾਉਣ ਭਾਰਤ ਆਓਗੇ।
ਸਾਥੀਓ,
ਭਾਰਤ ਦੇ ਇਹ ਜੋ ਅਚੀਵਮੈਂਟਸ ਹਨ, ਇਹ ਜੋ prospects ਅੱਜ ਭਾਰਤ ਵਿੱਚ ਦਿਖ ਰਹੇ ਹਨ, ਇਸ ਦੇ ਕਾਰਨ ਭਾਰਤ ਦੀ ਆਲਮੀ ਭੂਮਿਕਾ ਵਧ ਰਹੀ ਹੈ। ਭਾਰਤ ਦੀ ਗੱਲ ਨੂੰ ਅੱਜ ਦੁਨੀਆ ਧਿਆਨ ਨਾਲ ਸੁਣਦੀ ਹੈ। ਅੱਜ ਦਾ ਭਾਰਤ, ਆਪਣਾ ਪੁਆਇੰਟ ਤਾਂ ਸਟ੍ਰੌਂਗਲੀ ਰੱਖਦਾ ਹੀ ਹੈ, ਗਲੋਬਲ ਸਾਉਥ ਦੀ ਆਵਾਜ਼ ਨੂੰ ਵੀ ਪੂਰੀ ਤਾਕਤ ਨਾਲ ਉਠਾਉਂਦਾ ਹੈ। ਜਦੋਂ ਭਾਰਤ ਨੇ ਅਫਰੀਕਨ ਯੂਨੀਅਨ ਨੂੰ ਜੀ-20 ਦਾ ਪਰਮਾਨੈਂਟ ਮੈਂਬਰ ਬਣਾਉਣ ਦਾ ਪ੍ਰਪੋਜ਼ਲ ਰੱਖਿਆ, ਤਾਂ ਸਾਰੇ ਮੈਂਬਰਸ ਨੇ ਇਸ ਦਾ ਸਮਰਥਨ ਕੀਤਾ। ਹਿਊਮੈਨਿਟੀ ਫਸਟ ਦੇ ਭਾਵ ਦੇ ਨਾਲ, ਭਾਰਤ ਆਪਣੇ ਗਲੋਬਲ ਰੋਲ ਦਾ ਵਿਸਤਾਰ ਕਰ ਰਿਹਾ ਹੈ।
ਸਾਥੀਓ,
ਭਾਰਤ ਦੇ ਟੈਲੇਂਟ ਦਾ ਡੰਕਾ ਅੱਜ ਪੂਰੀ ਦੁਨੀਆ ਵਿੱਚ ਵਜ ਰਿਹਾ ਹੈ, ਅੱਜ ਸਾਡੇ ਪ੍ਰੋਫੈਸ਼ਨਲਸ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਜ਼ਰੀਏ ਗਲੋਬਲ ਗ੍ਰੋਥ ਵਿੱਚ ਕੰਟ੍ਰੀਬਿਊਟ ਕਰ ਰਹੇ ਹਨ। ਭਾਰਤ ਦੇ ਰਾਸ਼ਟਰਪਤੀ ਮਾਣਯੋਗ ਦ੍ਰੌਪਦੀ ਮੁਰਮੂ ਜੀ ਦੇ ਹੱਥੋਂ ਕੱਲ੍ਹ ਕਈ ਸਾਥੀਆਂ ਨੂੰ ਪ੍ਰਵਾਸੀ ਭਾਰਤੀਯ ਸਨਮਾਨ ਵੀ ਦਿੱਤਾ ਜਾਵੇਗਾ। ਮੈਂ ਸਨਮਾਨ ਪਾਉਣ ਵਾਲੇ ਸਾਰੇ ਮਹਾਨੁਭਾਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਤੁਸੀਂ ਜਾਣਦੇ ਹੋ, ਆਉਣ ਵਾਲੇ ਕਈ ਦਹਾਕਿਆਂ ਤੱਕ ਭਾਰਤ, ਦੁਨੀਆ ਦਾ ਸਭ ਤੋਂ ਯੰਗ ਅਤੇ ਸਕਿਲਡ ਪੌਪੁਲੇਸ਼ਨ ਵਾਲਾ ਦੇਸ਼ ਬਣਿਆ ਰਹੇਗਾ। ਇਹ ਭਾਰਤ ਹੀ ਹੈ, ਜਿੱਥੋਂ ਦੁਨੀਆ ਦੀ ਇੱਕ ਵੱਡੀ ਸਕਿੱਲ ਡਿਮਾਂਡ ਪੂਰੀ ਹੋਵੇਗੀ। ਤੁਸੀਂ ਦੇਖਿਆ ਹੋਵੇਗਾ, ਦੁਨੀਆ ਦੇ ਅਨੇਕ ਦੇਸ਼ ਹੁਣ, ਭਾਰਤ ਦੇ ਸਕਿੱਲਡ ਯੂਥ ਦਾ ਦੋਨੇ ਹੱਥਾਂ ਨਾਲ ਸੁਆਗਤ ਕਰ ਰਹੇ ਹਨ। ਅਜਿਹੇ ਵਿੱਚ ਭਾਰਤ ਸਰਕਾਰ ਦਾ ਵੀ ਪ੍ਰਯਾਸ ਹੈ ਕਿ ਕੋਈ ਵੀ ਭਾਰਤੀ ਵਿਦੇਸ਼ ਜਾਵੇ, ਤਾਂ ਉਹ ਬਿਹਤਰੀਨ ਸਕਿੱਲ ਦੇ ਨਾਲ ਹੀ ਜਾਵੇ। ਇਸ ਲਈ ਅਸੀਂ ਆਪਣੇ ਯੂਥ ਦੀ ਲਗਾਤਾਰ skilling, re-skilling ਅਤੇ up-skilling ਕਰ ਰਹੇ ਹਾਂ।
Friends,
We give great importance to your convenience and comfort. Your safety and welfare are a top priority. We consider it our responsibility to help our diaspora during crisis situations, no matter where they are. This is one of the guiding principles of India’s foreign policy today. Over the last decade, our embassies and offices worldwide have been sensitive and pro-active.
Friends,
Earlier, in many countries, people had to travel long distances to access consular facilities. They had to wait for days for help. Now, these problems are being solved. In just the last two years, fourteen embassies and consulates have been opened. The scope of OCI cards is also being expanded. It has been extended to PIOs of the 7th generation of Mauritius and 6th generation of Suriname martinique and guadeloupe.
ਸਾਥੀਓ,
ਦੁਨੀਆ ਭਰ ਵਿੱਚ ਫੈਲੇ ਭਾਰਤੀ ਡਾਇਸਪੋਰਾ ਦਾ ਇਤਿਹਾਸ, ਉਨ੍ਹਾਂ ਦੇ ਉਸ ਦੇਸ਼ ਵਿੱਚ ਪਹੁੰਚਣ ਅਤੇ ਉੱਥੇ ਆਪਣਾ ਪਰਚਮ ਲਹਿਰਾਉਣ ਦੀਆਂ ਗਾਥਾਵਾਂ, ਭਾਰਤ ਦੀ ਅਹਿਮ ਵਿਰਾਸਤ ਹੈ। ਤੁਹਾਡੀ ਅਜਿਹੀ ਅਨੇਕ interesting ਅਤੇ inspiring stories ਹਨ, ਜਿਨ੍ਹਾਂ ਨੂੰ ਸੁਣਾਇਆ ਜਾਣਾ, ਦਿਖਾਇਆ ਜਾਣਾ, ਸੰਜੋਇਆ ਜਾਣਾ ਜ਼ਰੂਰੀ ਹੈ। ਇਹ ਸਾਡੀ, shared legacy ਹੈ, shared heritage ਹੈ। ਹੁਣ ਕੁਝ ਦਿਨ ਪਹਿਲਾਂ ਮੈਂ ਮਨ ਕੀ ਬਾਤ ਵਿੱਚ, ਇਸ ਨਾਲ ਜੁੜੇ ਇੱਕ ਪ੍ਰਯਾਸ ‘ਤੇ ਵਿਸਤਾਰ ਨਾਲ ਗੱਲ ਕੀਤੀ ਸੀ। ਕੁਝ ਸੇਂਚੁਰੀਜ਼ ਪਹਿਲਾਂ ਗੁਜਰਾਤ ਤੋਂ ਕਈ ਪਰਿਵਾਰ ਓਮਾਨ ਵਿੱਚ ਜਾ ਕੇ ਵਸ ਗਏ ਸੀ। 250 years ਦੀ ਉਨ੍ਹਾਂ ਦੀ ਜਰਨੀ ਬਹੁਤ inspiring ਹੈ। ਇੱਥੇ ਇਸ ਨਾਲ ਜੁੜੀ ਇੱਕ ਐਗਜ਼ੀਬਿਸ਼ਨ ਵੀ ਲਗਾਈ ਗਈ ਹੈ। ਇਸ ਵਿੱਚ ਇਸ ਕਮਿਊਨਿਟੀ ਨਾਲ ਜੁੜੇ thousands of documents ਨੂੰ digitise ਕਰਕੇ ਦਿਖਾਇਆ ਗਿਆ ਹੈ। ਨਾਲ ਹੀ ਉਨ੍ਹਾਂ ਦੇ ਨਾਲ ਇੱਕ ‘Oral History Project’ ਵੀ ਕੀਤਾ ਗਿਆ ਹੈ। ਯਾਨੀ ਕਮਿਊਨਿਟੀ ਦੇ ਜੋ ਸੀਨੀਅਰ ਲੋਕ ਹਨ, ਜਿਨ੍ਹਾਂ ਦੀ ਕਾਫੀ age ਹੋ ਚੁੱਕੀ ਹੈ, ਉਨ੍ਹਾਂ ਨੇ ਆਪਣੇ experience share ਕੀਤੇ ਹਨ। ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਵਿੱਚੋਂ ਕਈ ਫੈਮਿਲੀਜ਼ ਅੱਜ ਸਾਡੇ ਦਰਮਿਆਨ ਇੱਥੇ ਮੌਜੂਦ ਵੀ ਹਨ।
ਸਾਥੀਓ,
ਇਸੇ ਤਰ੍ਹਾਂ ਦੇ ਪ੍ਰਯਾਸ ਸਾਨੂੰ ਅਲੱਗ-ਅਲੱਗ ਦੇਸ਼ਾਂ ਵਿੱਚ ਗਏ ਡਾਇਸਪੋਰਾ ਦੇ ਨਾਲ ਵੀ ਕਰਨੇ ਚਾਹੀਦੇ ਹਨ। ਜਿਵੇਂ ਇੱਕ ਉਦਾਹਰਣ ਸਾਡੇ “ਗਿਰਮਿਟੀਆ” ਭਾਈ-ਭੈਣ ਹਨ। ਕਿਉਂ ਨਾ ਸਾਡੇ ਗਿਰਮਿਟੀਆ ਸਾਥੀਆਂ ਦਾ ਇੱਕ ਡੇਟਾਬੇਸ create ਕੀਤਾ ਜਾਵੇ। ਉਹ ਭਾਰਤ ਦੇ ਕਿਸ-ਕਿਸ ਪਿੰਡ ਤੋਂ, ਕਿਸ ਸ਼ਹਿਰ ਤੋਂ ਗਏ, ਇਸ ਦੀ ਪਹਿਚਾਣ ਹੋਵੇ। ਉਹ ਕਿੱਥੇ-ਕਿੱਥੇ ਜਾ ਕੇ ਵਸੇ, ਉਨ੍ਹਾਂ ਥਾਵਾਂ ਨੂੰ ਵੀ identify ਕੀਤਾ ਜਾਵੇ। ਉਨ੍ਹਾਂ ਦੀ ਲਾਈਫ ਕਿਵੇਂ ਰਹੀ, ਉਨ੍ਹਾਂ ਨੇ ਕਿਵੇਂ challenges ਨੂੰ opportunities ਵਿੱਚ ਬਦਲਿਆ, ਇਸ ਨੂੰ ਸਾਹਮਣੇ ਲਿਆਉਣ ਦੇ ਲਈ ਫਿਲਮ ਬਣ ਸਕਦੀ ਹੈ, ਡੌਕਿਊਮੈਂਟ੍ਰੀ ਬਣ ਸਕਦੀ ਹੈ। ਗਿਰਮਿਟੀਆ ਲੈਗੇਸੀ ‘ਤੇ ਸਟਡੀ ਹੋਵੇ, ਇਸ ‘ਤੇ ਰਿਸਰਚ ਹੋਵੇ, ਇਸ ਦੇ ਲਈ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕੀਤੀ ਜਾ ਸਕਦੀ ਹੈ, ਰੈਗਿਊਲਰ ਇੰਟਰਵਲ ‘ਤੇ ਵਰਲਡ ਗਿਰਮਿਟੀਆ ਕਾਨਫਰੰਸ ਵੀ ਕਰਵਾਈ ਜਾ ਸਕਦੀ ਹੈ। ਮੈਂ ਆਪਣੀ ਟੀਮ ਨੂੰ ਕਹਾਂਗਾਂ ਕਿ ਇਸ ਦੀਆਂ ਸੰਭਾਵਨਾਵਾਂ ਤਲਾਸ਼ੋ, ਇਸ ਨੂੰ ਅੱਗੇ ਵਧਾਉਣ ‘ਤੇ ਕੰਮ ਕਰੋ।
ਸਾਥੀਓ,
ਅੱਜ ਦਾ ਭਾਰਤ ਵਿਕਾਸ ਵੀ ਅਤੇ ਵਿਰਾਸਤ ਵੀ ਇਸ ਮੰਤਰ ‘ਤੇ ਚਲ ਰਿਹਾ ਹੈ। ਜੀ-20 ਦੌਰਾਨ ਅਸੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਇਸ ਲਈ ਮੀਟਿੰਗਸ ਰੱਖੀਆਂ, ਤਾਕਿ ਦੁਨੀਆ, ਭਾਰਤ ਦੀ ਡਾਇਵਰਸਿਟੀ ਦਾ ਫਸਟ ਹੈਂਡ ਐਕਸਪੀਰੀਅੰਸ ਲੈ ਪਾਈਏ। ਅਸੀਂ ਬਹੁਤ ਮਾਣ ਨਾਲ ਇੱਥੇ ਕਾਸ਼ੀ-ਤਮਿਲ ਸੰਗਮਮ, ਕਾਸ਼ੀ ਤੇਲਗੂ ਸੰਗਮਮ, ਸੌਰਾਸ਼ਟਰ ਤਮਿਲ ਸੰਗਮਮ ਜਿਹੇ ਆਯੋਜਨ ਕਰਦੇ ਹਾਂ। ਹੁਣ ਕੁਝ ਦਿਨ ਬਾਅਦ ਹੀ ਸੰਤ ਥਿਰੂਵੱਲੁਵਰ ਦਿਵਸ ਹੈ। ਸਾਡੀ ਸਰਕਾਰ ਨੇ ਸੰਤ ਥਿਰੂਵੱਲੁਵਰ ਦੇ ਵਿਚਾਰਾਂ ਦੇ ਪ੍ਰਸਾਰ ਦੇ ਲਈ ਥਿਰੂਵੱਲੁਵਰ ਕਲਚਰ ਸੈਂਟਰਸ ਦੀ ਸਥਾਪਨਾ ਦਾ ਫੈਸਲਾ ਲਿਆ ਹੈ। ਸਿੰਗਾਪੁਰ ਵਿੱਚ ਅਜਿਹੇ ਪਹਿਲੇ ਸੈਂਟਰ ਦਾ ਕੰਮ ਸ਼ੁਰੂ ਹੋ ਗਿਆ ਹੈ। ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ ਵਿੱਚ ਥਿਰੂਵੱਲੁਵਰ ਚੇਅਰ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ। ਇਹ ਸਾਰੇ ਪ੍ਰਯਾਸ, ਤਮਿਲ ਭਾਸ਼ਾ ਨੂੰ, ਤਮਿਲ ਵਿਰਾਸਤ ਨੂੰ, ਭਾਰਤ ਦੀ ਵਿਰਾਸਤ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੈ ਜਾ ਰਹੇ ਹਨ।
ਸਾਥੀਓ,
ਭਾਰਤ ਵਿੱਚ ਹੈਰੀਟੇਜ ਨਾਲ ਜੁੜੇ ਆਪਣੇ ਸਥਾਨਾਂ ਨੂੰ ਕਨੈਕਟ ਕਰਨ ਦੇ ਲਈ ਵੀ ਅਸੀਂ ਅਨੇਕ ਕਦਮ ਉਠਾਏ ਹਨ। ਜਿਵੇਂ ਭਗਵਾਨ ਰਾਮ ਅਤੇ ਸੀਤਾ ਮਾਤਾ ਨਾਲ ਜੁੜੇ ਸਥਾਨਾਂ ਦੇ ਦਰਸ਼ਨ ਦੇ ਲਈ ਸਪੈਸ਼ਲ ਰਾਮਾਇਣ ਐਕਸਪ੍ਰੈੱਸ ਟ੍ਰੇਨ ਹੈ। ਭਾਰਤ ਗੌਰਵ ਟ੍ਰੇਨਾਂ ਵੀ, ਦੇਸ਼ ਦੇ important heritage places ਨੂੰ ਜੋੜਦੀਆਂ ਹਨ। ਆਪਣੀ ਸੈਮੀ ਹਾਈਸਪੀਡ, ਵੰਦੇ ਭਾਰਤ ਟ੍ਰੇਨਸ ਨਾਲ ਵੀ ਅਸੀਂ ਦੇਸ਼ ਦੇ ਵੱਡੇ ਹੈਰੀਟੇਜ ਸੈਂਟਰਸ ਨੂੰ ਜੋੜਿਆ ਹੈ। ਥੋੜ੍ਹੀ ਦੇਰ ਪਹਿਲਾਂ, ਇੱਕ ਵਿਸ਼ੇਸ਼ ਪ੍ਰਵਾਸੀ ਭਾਰਤੀਯ ਐਕਸਪ੍ਰੈੱਸ ਟ੍ਰੇਨ ਸ਼ੁਰੂ ਕਰਨ ਦਾ ਅਵਸਰ ਮੈਨੂੰ ਮਿਲਿਆ ਹੈ। ਇਸ ਵਿੱਚ ਕਰੀਬ 150 ਲੋਕ, ਟੂਰਿਜ਼ਮ ਅਤੇ ਆਸਥਾ ਨਾਲ ਜੁੜੇ ਸੇਵਨਟੀਨ ਡੈਸਟੀਨੇਸ਼ਨਸ ਦਾ ਟੂਰ ਕਰਨਗੇ। ਇੱਥੇ ਓਡੀਸ਼ਾ ਵਿੱਚ ਵੀ ਅਨੇਕ ਸਥਾਨ ਹਨ, ਜਿੱਥੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ। ਪ੍ਰਯਾਗਰਾਜ ਵਿੱਚ ਮਹਾਕੁੰਭ ਸ਼ੁਰੂ ਹੋ ਰਿਹਾ ਹੈ। ਇਹ ਮੌਕਾ ਲਾਈਫ ਵਿੱਚ ਵਾਰ-ਵਾਰ ਨਹੀਂ ਮਿਲਦਾ। ਉੱਥੇ ਵੀ ਤੁਸੀਂ ਜ਼ਰੂਰ ਹੋ ਕੇ ਆਓ।
ਸਾਥੀਓ,
ਸਾਲ 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲੀ ਅਤੇ ਇਸ ਵਿੱਚ ਇੱਕ ਵੱਡਾ ਰੋਲ, ਸਾਡੇ ਡਾਇਸਪੋਰਾ ਦਾ ਵੀ ਰਿਹਾ ਹੈ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿ ਕੇ ਭਾਰਤ ਦੀ ਆਜ਼ਾਦੀ ਦੇ ਲਈ ਕੰਟ੍ਰੀਬਿਊਟ ਕੀਤਾ। ਹੁਣ ਸਾਡੇ ਸਾਹਮਣੇ 2047 ਦਾ ਟਾਰਗੇਟ ਹੈ। ਸਾਨੂੰ ਭਾਰਤ ਨੂੰ ਵਿਕਸਿਤ ਦੇਸ਼, ਇੱਕ ਡਿਵੈਲਪਡ ਨੇਸ਼ਨ ਬਣਾਉਣਾ ਹੈ। ਤੁਸੀਂ ਅੱਜ ਵੀ ਭਾਰਤ ਦੀ ਗ੍ਰੋਥ ਵਿੱਚ ਸ਼ਾਨਦਾਰ ਕੰਟ੍ਰੀਬਿਊਸ਼ਨ ਕਰ ਰਹੇ ਹੋ। ਤੁਹਾਡੇ hard work ਦੇ ਚਲਦੇ ਹੀ ਅੱਜ ਭਾਰਤ ਰੇਮਿਟੇਂਸ ਦੇ ਮਾਮਲੇ ਵਿੱਚ ਦੁਨੀਆ ਵਿੱਚ ਨੰਬਰ ਇੱਕ ਹੋ ਗਿਆ ਹੈ। ਹੁਣ ਸਾਨੂੰ ਇਸ ਤੋਂ ਵੀ ਅੱਗੇ ਸੋਚਣਾ ਹੈ। ਤੁਸੀਂ ਭਾਰਤ ਦੇ ਨਾਲ-ਨਾਲ ਦੂਸਰੇ ਦੇਸ਼ਾਂ ਵਿੱਚ ਇਨਵੈਸਟ ਕਰਦੇ ਹੋ। Financial services ਅਤੇ investment ਨਾਲ ਜੁੜੀਆਂ ਤੁਹਾਡੀਆਂ needs ਨੂੰ ਪੂਰਾ ਕਰਨ ਵਿੱਚ ਸਾਡਾ GIFT CITY ਈਕੋਸਿਸਟਮ help ਕਰ ਸਕਦਾ ਹੈ।
ਤੁਸੀਂ ਸਾਰੇ ਇਸ ਦਾ benefit ਲੈ ਸਕਦੇ ਹੋ ਅਤੇ ਵਿਕਸਿਤ ਭਾਰਤ ਦੀ ਜਰਨੀ ਨੂੰ ਹੋਰ ਤਾਕਤ ਦੇ ਸਕਦੇ ਹੋ। ਤੁਹਾਡਾ ਹਰ ਪ੍ਰਯਾਸ, ਭਾਰਤ ਨੂੰ ਮਜ਼ਬੂਤ ਕਰੇਗਾ, ਭਾਰਤ ਦੀ ਵਿਕਾਸ ਯਾਤਰਾ ਵਿੱਚ ਮਦਦ ਕਰੇਗਾ। ਜਿਵੇਂ ਇੱਕ ਸੈਕਟਰ ਹੈਰੀਟੇਜ ਟੂਰਿਜ਼ਮ ਦਾ ਹੈ। ਦੁਨੀਆ ਵਿੱਚ ਹੁਣ ਭਾਰਤ ਨੂੰ ਵੱਡੇ-ਵੱਡੇ ਮੈਟਰੋ ਸ਼ਹਿਰਾਂ ਨਾਲ ਹੀ ਜਾਣਿਆ-ਪਹਿਚਾਣਿਆ ਜਾਂਦਾ ਹੈ। ਲੇਕਿਨ ਭਾਰਤ ਸਿਰਫ ਇਨ੍ਹਾਂ ਵਡੀਆਂ ਸਿਟੀਜ਼ ਤੱਕ ਸੀਮਿਤ ਨਹੀਂ ਹੈ। ਭਾਰਤ ਦਾ ਬਹੁਤ ਵੱਡਾ ਹਿੱਸਾ ਟੀਅਰ-2, ਟੀਅਰ-3 ਸਿਟੀਜ਼ ਵਿੱਚ ਹੈ, villages ਵਿੱਚ ਹੈ। ਉੱਥੇ ਭਾਰਤ ਦੇ ਹੈਰੀਟੇਜ਼ ਦੇ ਦਰਸ਼ਨ ਹੁੰਦੇ ਹਨ। ਦੁਨੀਆ ਨੂੰ ਸਾਨੂੰ ਇਸ ਹੈਰੀਟੇਜ਼ ਨਾਲ ਕਨੈਕਟ ਕਰਨਾ ਹੈ। ਤੁਸੀਂ ਵੀ ਆਪਣੇ ਬੱਚਿਆਂ ਨੂੰ, ਭਾਰਤ ਦੇ ਛੋਟੇ-ਛੋਟੇ ਸ਼ਹਿਰਾਂ ਅਤੇ ਪਿੰਡਾਂ ਤੱਕ ਲੈ ਜਾਓ।
ਫਿਰ ਆਪਣੇ ਐਕਸਪੀਰੀਅੰਸ , ਵਾਪਸ ਜਾ ਕੇ ਆਪਣੇ ਫ੍ਰੈਂਡਸ ਦੇ ਨਾਲ ਸ਼ੇਅਰ ਕਰੋ। ਮੈਂ ਇਹ ਵੀ ਚਾਹਵਾਂਗਾ ਕਿ ਅਗਲੀ ਵਾਰ ਜਦੋਂ ਤੁਸੀਂ ਭਾਰਤ ਆਓ, ਤਾਂ ਆਪਣੇ ਨਾਲ, ਇੰਡੀਅਨ ਔਰੀਜਿਨ ਤੋਂ ਬਾਹਰ ਦੇ ਮਿਨੀਮਮ ਫਾਈਵ ਫ੍ਰੈਂਡਸ ਨੂੰ ਲੈ ਕੇ ਆਓ। ਤੁਸੀਂ ਜਿਥੇ ਰਹਿੰਦੇ ਹੋ, ਉੱਥੇ ਆਪਣੇ ਫ੍ਰੈਂਡਸ ਨੂੰ ਭਾਰਤ ਆਉਣ ਲਈ, ਭਾਰਤ ਨੂੰ ਦੇਖਣ ਲਈ inspire ਕਰੋ।
ਸਾਥੀਓ,
ਮੇਰੀ ਇੱਕ ਅਪੀਲ- ਡਾਇਸਪੋਰਾ ਦੇ ਸਾਰੇ young friends ਨੂੰ ਵੀ ਹੈ। ਤੁਸੀਂ ਭਾਰਤ ਨੂੰ ਜਾਣੋ ਕੁਇਜ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲਵੋ। ਇਸ ਨਾਲ ਭਾਰਤ ਨੂੰ ਜਾਣਨ ਸਮਝਣ ਵਿੱਚ ਬਹੁਤ ਹੈਲਪ ਮਿਲੇਗੀ। ਤੁਸੀਂ ਸਟਡੀ ਇਨ ਇੰਡੀਆ ਪ੍ਰੋਗਰਾਮ ਦਾ ਵੀ ਜ਼ਰੂਰ benefit ਲਵੋ। ICCR ਦੀ ਜੋ ਸਕੌਲਰਸ਼ਿਪ ਸਕੀਮ ਹੈ, ਉਸ ਦਾ ਵੀ ਡਾਇਸਪੋਰਾ ਦੇ ਯੂਥ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲੈਣਾ ਚਾਹੀਦਾ ਹੈ।
ਸਾਥੀਓ,
ਜਿਸ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਉੱਥੇ ਭਾਰਤ ਦੀ ਅਸਲੀ ਹਿਸਟਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀ ਤੁਹਾਨੂੰ ਅੱਗੇ ਆਉਣਾ ਹੋਵੇਗਾ। ਜਿਨ੍ਹਾਂ ਦੇਸ਼ਾਂ ਵਿੱਚ ਤੁਸੀਂ ਰਹਿੰਦੇ ਹੋ, ਉੱਥੇ ਜੋ ਅੱਜ ਦੀ ਜੈਨਰੇਸ਼ਨ ਹੈ, ਉਹ ਸਾਡੀ ਸਮ੍ਰਿੱਧੀ ਨੂੰ, ਗੁਲਾਮੀ ਦੇ ਲੰਬੇ ਕਾਲਖੰਡ ਅਤੇ ਸਾਡੇ ਸੰਘਰਸ਼ਾਂ ਨੂੰ ਨਹੀਂ ਜਾਣਦੀ। ਤੁਸੀਂ ਸਾਰੇ ਭਾਰਤ ਦੀ true history ਨੂੰ ਦੁਨੀਆ ਤੱਕ ਪਹੁੰਚਾ ਸਕਦੇ ਹੋ।
ਸਾਥੀਓ,
ਭਾਰਤ ਅੱਜ ਵਿਸ਼ਵ-ਬੰਧੂ ਦੇ ਰੂਪ ਵਿੱਚ ਜਾਣਿਆ ਜਾ ਰਿਹਾ ਹੈ। ਇਸ ਗਲੋਬਲ ਕਨੈਕਟ ਨੂੰ ਹੋਰ ਮਜ਼ਬੂਤ ਕਰਨ ਵਿੱਚ ਤੁਹਾਨੂੰ ਆਪਣੇ efforts ਵਧਾਉਣੇ ਹੋਣਗੇ। ਹੁਣ ਜਿਵੇਂ, ਤੁਸੀਂ ਜਿਸ ਦੇਸ਼ ਵਿੱਚ ਰਹਿੰਦੇ ਹੋ, ਉੱਥੇ ਕੋਈ ਨਾ ਕੋਈ ਐਵਾਰਡ ਫੰਕਸ਼ਨ ਸ਼ੁਰੂ ਕਰ ਸਕਦੇ ਹੋ। ਅਤੇ ਇਹ ਐਵਾਰਡ ਉਸ ਦੇਸ਼ ਦੇ ਮੂਲ ਨਿਵਾਸੀਆਂ ਦੇ ਲਈ ਹੋਣ, ਜਿੱਥੇ ਤੁਸੀਂ ਹੁਣ ਰਹਿੰਦੇ ਹੋ। ਉੱਥੋਂ ਦੇ ਜੋ ਪ੍ਰੋਮੀਨੈਂਟ ਲੋਕ ਹਨ, ਕੋਈ ਲਿਟ੍ਰੇਚਰ ਨਾਲ ਜੁੜਿਆ ਹੈ, ਕੋਈ ਆਰਟ ਐਂਡ ਕ੍ਰਾਫਟ ਨਾਲ ਜੁੜਿਆ ਹੈ, ਕੋਈ ਫਿਲਮ ਅਤੇ ਥਿਏਟਰ ਨਾਲ ਜੁੜਿਆ ਹੈ, ਹਰ ਸੈਕਟਰ ਵਿੱਚ ਜੋ ਅਚੀਵਰਸ ਹਨ, ਉਨ੍ਹਾਂ ਨੂੰ ਬੁਲਾ ਕੇ ਭਾਰਤ ਦੇ ਡਾਇਸਪੋਰਾ ਦੀ ਤਰਫ਼ ਤੋਂ ਐਵਾਰਡ ਦੇਵੋ, ਉਨ੍ਹਾਂ ਨੂੰ ਸਰਟੀਫਿਕੇਟਸ ਦੇਵੋ। ਇਸ ਵਿੱਚ ਉੱਥੇ ਜੋ ਭਾਰਤ ਦੀ ਅੰਬੈਸੀ ਹੈ, ਜੋ consulate ਹਨ, ਉਹ ਵੀ ਤੁਹਾਡੀ ਪੂਰੀ ਮਦਦ ਕਰਨਗੇ। ਇਸ ਨਾਲ ਤੁਹਾਡਾ ਉੱਥੇ ਉਸ ਦੇਸ਼ ਦੇ ਲੋਕਾਂ ਨਾਲ ਪਰਸਨਲ ਕਨੈਕਟ ਵਧੇਗਾ, ਤੁਹਾਡੀ ਇਮੋਸ਼ਨਲ ਬਾਂਡਿਗ ਵਧੇਗੀ।
ਸਾਥੀਓ,
ਭਾਰਤ ਦੇ ਲੋਕਲ ਨੂੰ ਗਲੋਬਲ ਬਣਾਉਣ ਵਿੱਚ ਵੀ ਤੁਹਾਡਾ ਬਹੁਤ ਵੱਡਾ ਰੋਲ ਹੈ। ਤੁਸੀਂ ਮੇਡ ਇਨ ਇੰਡੀਆ ਫੂਡ ਪੈਕੇਟ, ਮੇਡ ਇਨ ਇੰਡੀਆ ਕੱਪੜੇ, ਅਜਿਹਾ ਕੋਈ ਨਾ ਕੋਈ ਸਮਾਨ ਜ਼ਰੂਰ ਖਰੀਦੋ। ਅਗਰ ਤੁਹਾਡੇ ਦੇਸ਼ ਵਿੱਚ ਕੁਝ ਚੀਜ਼ਾਂ ਨਹੀਂ ਮਿਲ ਰਹੀਆਂ ਹਨ, ਤਾਂ ਔਨਲਾਈਨ ਆਰਡਰ ਕਰੋ। ਮੇਡ ਇਨ ਇੰਡੀਆ ਪ੍ਰੋਡਕਟ ਨੂੰ ਆਪਣੇ ਕਿਚਨ ਵਿੱਚ, ਆਪਣੇ ਡ੍ਰਾਇੰਗ ਰੂਮ ਵਿੱਚ, ਆਪਣੇ ਗਿਫਟ ਵਿੱਚ ਸ਼ਾਮਲ ਕਰੋ। ਇਹ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਤੁਹਾਡੇ ਸਾਰਿਆਂ ਵੱਲੋਂ ਬਹੁਤ ਵੱਡਾ ਕੰਟਰੀਬਿਊਸ਼ਨ ਹੋਵੇਗੀ।
ਸਾਥੀਓ,
ਮੇਰੀ ਇੱਕ ਹੋਰ ਅਪੀਲ, mother ਅਤੇ mother earth ਨਾਲ ਜੁੜੀ ਹੈ। ਅਜੇ ਕੁਝ ਦਿਨ ਪਹਿਲਾਂ ਮੈਂ ਗੁਆਨਾ ਗਿਆ ਸੀ। ਉੱਥੋਂ ਦੇ ਪ੍ਰੈਜ਼ੀਡੈਂਟ ਦੇ ਨਾਲ ਮੈਂ ਏਕ ਪੇੜ ਮਾਂ ਕੇ ਨਾਮ initiative ਵਿੱਚ ਹਿੱਸਾ ਲਿਆ। ਭਾਰਤ ਵਿੱਚ ਕਰੋੜਾਂ ਲੋਕ ਇਹ ਕੰਮ ਕਰ ਰਹੇ ਹਨ। ਤੁਸੀਂ ਵੀ ਜਿਸ ਦੇਸ਼ ਵਿੱਚ ਹੋ, ਉੱਥੇ ਆਪਣੀ ਮਾਂ ਦੇ ਨਾਮ ਇੱਕ tree, ਇੱਕ ਸੈਪਲਿੰਗ ਜ਼ਰੂਰ ਪਲਾਂਟ ਕਰੋ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਜਦੋਂ ਭਾਰਤ ਤੋਂ ਵਾਪਸ ਜਾਓਗੇ,
ਤਾਂ ਵਿਕਸਿਤ ਭਾਰਤ ਦਾ ਰੈਜ਼ੋਲਿਊਸ਼ਨ, ਇਹ ਸੰਕਲਪ ਵੀ ਤੁਹਾਡੇ ਨਾਲ ਜਾਵੇਗਾ। ਅਸੀਂ ਸਭ ਮਿਲ ਕੇ ਵਿਕਸਿਤ ਭਾਰਤ ਬਣਾਵਾਂਗੇ। ਸਾਲ 2025 ਤੁਹਾਡੇ ਸਾਰਿਆਂ ਲਈ, ਮੰਗਲਮਈ ਹੋਵੇ, ਹੈਲਥ ਹੋ ਜਾਂ ਵੈਲਥ, ਤੁਸੀਂ ਸਮ੍ਰਿੱਧ ਰਹੋ, ਇਸੇ ਕਾਮਨਾ ਦੇ ਨਾਲ, ਤੁਹਾਡੇ ਸਾਰਿਆਂ ਦਾ ਫਿਰ ਤੋਂ ਭਾਰਤ ਵਿੱਚ ਸੁਆਗਤ ਹੈ, ਅਭਿਨੰਦਨ ਹੈ।
ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ।
Pleased to speak at the Pravasi Bharatiya Divas convention in Bhubaneswar. The Indian diaspora has excelled worldwide. Their accomplishments make us proud. https://t.co/dr3jarPSF4
— Narendra Modi (@narendramodi) January 9, 2025
Pravasi Bharatiya Divas has become an institution to strengthen the bond between India and its diaspora. pic.twitter.com/PgX3OtiZO0
— PMO India (@PMOIndia) January 9, 2025
भविष्य युद्ध में नहीं है, बुद्ध में है। pic.twitter.com/7dBzcnVKnS
— PMO India (@PMOIndia) January 9, 2025
We are not just the Mother of Democracy; democracy is an integral part of our lives. pic.twitter.com/oyZjOUpUhm
— PMO India (@PMOIndia) January 9, 2025
21st century India is progressing at an incredible speed and scale. pic.twitter.com/6SJGXpY7pA
— PMO India (@PMOIndia) January 9, 2025
Today's India not only firmly asserts its own point but also strongly amplifies the voice of the Global South. pic.twitter.com/bdQJZn77Gb
— PMO India (@PMOIndia) January 9, 2025
India has the potential to fulfill the world's demand for skilled talent. pic.twitter.com/llhwA1dTA8
— PMO India (@PMOIndia) January 9, 2025
We consider it our responsibility to help our diaspora during crisis situations, no matter where they are. pic.twitter.com/QS37yd8zYD
— PMO India (@PMOIndia) January 9, 2025
PM @narendramodi's requests to Indian diaspora... pic.twitter.com/XcUT7GatZ0
— PMO India (@PMOIndia) January 9, 2025
I have always believed that our diaspora is our Rashtradoot, and I closely interact with them during my visits overseas. pic.twitter.com/s7YUABrTGQ
— Narendra Modi (@narendramodi) January 9, 2025
India is scaling new heights of progress and there are many examples to illustrate this… pic.twitter.com/ySJ18GbplR
— Narendra Modi (@narendramodi) January 9, 2025
The Government of India is actively working towards skilling, re-skilling and up-skilling, which enables our youth to be self-reliant. pic.twitter.com/sLv214YBwV
— Narendra Modi (@narendramodi) January 9, 2025
An appeal to our diaspora on ways to preserve and celebrate our history as well as heritage… pic.twitter.com/idFAVr2Wcu
— Narendra Modi (@narendramodi) January 9, 2025
I invite the Indian diaspora and people from all over the world to visit the Mahakumbh at Prayagraj. pic.twitter.com/Emu9tRkeVR
— Narendra Modi (@narendramodi) January 9, 2025