Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਓਡੀਸ਼ਾ ਵਿੱਚ ਆਈਆਈਟੀ ਭੁਬਨੇਸ਼ਵਰ ਦੇ ਉਦਘਾਟਨ ਅਤੇ ਆਈਆਈਐੱਸਈਆਰ (ਆਈਸਰ) ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਓਡੀਸ਼ਾ ਵਿੱਚ ਆਈਆਈਟੀ ਭੁਬਨੇਸ਼ਵਰ ਦੇ ਉਦਘਾਟਨ ਅਤੇ ਆਈਆਈਐੱਸਈਆਰ  (ਆਈਸਰ) ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਓਡੀਸ਼ਾ ਵਿੱਚ ਆਈਆਈਟੀ ਭੁਬਨੇਸ਼ਵਰ ਦੇ ਉਦਘਾਟਨ ਅਤੇ ਆਈਆਈਐੱਸਈਆਰ  (ਆਈਸਰ) ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਓਡੀਸ਼ਾ ਵਿੱਚ ਆਈਆਈਟੀ ਭੁਬਨੇਸ਼ਵਰ ਦੇ ਉਦਘਾਟਨ ਅਤੇ ਆਈਆਈਐੱਸਈਆਰ  (ਆਈਸਰ) ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਇੱਥੇ ਆਏ ਭਾਈ-ਭੈਣੋਂ ਅਤੇ ਯੁਵਾ ਮਿੱਤਰੋ।

ਓਡੀਸ਼ਾ ਦੇ ਵਿਕਾਸ ਲਈ ਸਮਰਪਿਤ ਭਾਵ ਨਾਲ ਕੰਮ ਕਰਨ ਦਾ ਸਾਡਾ ਸੰਕਲਪ ਅੱਜ ਇੱਕ ਹੋਰ ਅਹਿਮ ਪੜਾਅ ‘ਤੇ ਪਹੁੰਚਿਆ ਹੈ। ਥੋੜ੍ਹੀ ਦੇਰ ਪਹਿਲਾਂ 14 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕ ਅਰਪਣ ਕੀਤਾ ਗਿਆ ਹੈ। ਇਨ੍ਹਾਂ ਯੋਜਨਾਵਾਂ ਵਿੱਚ ਉੱਚ ਸਿੱਖਿਆ, ਸਿਹਤ, ਗੈਸ, ਰੋਡ ਅਤੇ ਸੱਭਿਆਚਾਰਕ ਮਹੱਤਵ ਦੇ ਤਮਾਮ ਪ੍ਰੋਜੈਕਟ ਹਨ। ਇਹ ਸਾਰੇ ਪ੍ਰੋਜੈਕਟ ਓਡੀਸ਼ਾ ਦੇ ਵਿਕਾਸ ਇੱਥੋਂ ਦੇ ਜਨ-ਜਨ ਦੇ ਜੀਵਨ ਨੂੰ ਅਸਾਨ ਅਤੇ ਸੌਖ਼ਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਹਨ। ਵਿਕਾਸ ਦੇ ਇਨ੍ਹਾਂ ਸਾਰੇ ਪ੍ਰੋਜੈਕਟਸ ਲਈ ਤੁਹਾਨੂੰ ਸਾਰਿਆਂ ਨੂੰ ਓਡੀਸ਼ਾ ਦੇ ਹਰੇਕ ਵਿਅਕਤੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੇਂਦਰ ਸਰਕਾਰ ਵੱਲੋਂ ਓਡੀਸ਼ਾ ਸਮੇਤ ਪੂਰੇ ਪੂਰਬੀ ਭਾਰਤ ਦੇ ਵਿਕਾਸ ‘ਤੇ ਇੰਨਾ ਧਿਆਨ ਦਿੱਤਾ ਜਾ ਰਿਹਾ ਹੈ। ਦੇਸ਼ ਦੇ ਸੰਤੁਲਿਤ ਵਿਕਾਸ ਨੂੰ ਤਰਜੀਹ ਦਿੰਦਿਆਂ ਬੀਤੇ ਚਾਰ ਸਾਲਾਂ ਤੋਂ ਨਿਰੰਤਰ ਇੱਥੇ infrastructure ਨਾਲ ਜੁੜੇ, ਜ਼ਰੂਰੀ ਸੁਵਿਧਾਵਾਂ ਨਾਲ ਜੁੜੇ ਅਨੇਕ ਪ੍ਰੋਜੈਕਟਸ ਦਾ ਵਿਸਤਾਰ ਹੋਇਆ ਹੈ। ਕੇਂਦਰ ਸਰਕਾਰ ਪੂਰਬੀ ਭਾਰਤ ਨੂੰ ਪੂਰਬੀ ਏਸ਼ੀਆ ਅਤੇ ਦੱਖਣੀ ਏਸ਼ੀਆ ਦੇ ਗੇਟਵੇ ਦੇ ਤੌਰ ‘ਤੇ ਵਿਕਸਿਤ ਕਰਨ ਵੱਲ ਅੱਗੇ ਵਧ ਰਹੀ ਹੈ। ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ‘ਤੇ ਚਲਦਿਆਂ ਓਡੀਸ਼ਾ ਦੇ ਜਨ-ਜਨ, ਓਡੀਸ਼ਾ ਦੇ ਕੋਣੇ-ਕੋਣੇ ਦਾ ਵਿਕਾਸ ਇਹ ਸੰਕਲਪ ਲੈਕੇ ਕੇਂਦਰ ਸਰਕਾਰ ਅੱਗੇ ਵਧ ਰਹੀ ਹੈ।

ਸਾਥੀਓ, ਅੱਜ ਆਈਆਈਟੀ ਭੁਬਨੇਸ਼ਵਰ ਨੂੰ ਓਡੀਸ਼ਾ ਦੀਆਂ ਪ੍ਰਤਿਭਾਵਾਂ ਲਈ, ਯੁਵਕਾਂ ਲਈ ਸਮਰਪਿਤ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ। ਇਸ ਦੇ ਨਿਰਮਾਣ ਵਿੱਚ 1260 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਸੁੰਦਰ ਕੈਂਪਸ ਆਉਣ ਵਾਲੇ ਸਮੇਂ ਵਿੱਚ ਓਡੀਸ਼ਾ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ.. ਇਨਾਂ ਸੁਪਨਿਆਂ ਦਾ ਸੈਂਟਰ ਤਾਂ ਬਣੇਗਾ ਹੀ। ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦਾ ਨਵਾਂ ਮਾਧਿਅਮ ਵੀ ਸਿੱਧ ਹੋਵੇਗਾ। ਆਈਆਈਟੀ ਦੇ ਇਸ ਕੈਂਪਸ ਵਿੱਚ ਓਡੀਸ਼ਾ ਦੇ ਸਥਾਨਕ ਉਦਯੋਗਾਂ ਇੱਥੋਂ ਦੇ ਜੰਗਲਾਂ ਵਿੱਚ ਮੌਜੂਦ ਸੰਪਦਾ ਨਾਲ ਜੁੜੀ ਰਿਸਰਚ ਹੋਵੇਗੀ। ਇੱਥੋਂ ਦੇ ਆਦਿਵਾਸੀ ਭੈਣ-ਭਾਈਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਨਵੀਂ ਤਕਨੀਕ ‘ਤੇ ਖੋਜ ਹੋਵੇਗੀ। ਇਹ ਸੰਸਥਾਨ ਦੇਸ਼ ਅਤੇ ਦੁਨੀਆ ਲਈ ਉੱਚ ਪੱਧਰ ਦੇ ਇੰਜੀਨੀਅਰ ਅਤੇ ਉੱਦਮੀ ਤਾਂ ਪੈਦਾ ਕਰੇਗਾ ਹੀ ਓਡੀਸ਼ਾ ਨੂੰ ਵੀ high-tech ਉਦਯੋਗਿਕ ਵਿਕਾਸ ਦੇ ਰਸਤੇ ‘ਤੇ ਅੱਗੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਬਰਹਾਮਪੁਰ ਵਿੱਚ ਲਗਭਗ 1600 ਕਰੋੜ ਰੁਪਏ ਦੀ ਲਾਗਤ ਨਾਲ Indian Institute of Science Education (ਆਈਸਰ) & Research ਇਸ ਦਾ ਵੀ ਕੰਮ ਸ਼ੁਰੂ ਹੋਣ ਵਾਲਾ ਹੈ।

ਸਾਥੀਓ! ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ ਨਾਲ ਜੁੜੇ ਅਜਿਹੇ ਅਨੇਕ ਸੰਸਥਾਨ ਬੀਤੇ ਸਾਢੇ ਚਾਰ ਸਾਲਾਂ ਵਿੱਚ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਪ੍ਰਵਾਨ ਕੀਤੇ ਹਨ। ਇਹ ਸਰਕਾਰ ਦੇ ਉਸ ਵਿਜ਼ਨ ਨੂੰ ਹੀ ਅੱਗੇ ਵਧਾਉਂਦਾ ਹੈ। ਜਿਸ ਤਹਿਤ New India ਨਵਾਂ ਭਾਰਤ ਉਸ ਨੂੰ ਦੁਨੀਆ ਲਈ ਆਧੁਨਿਕ ਟੈਕਨੋਲੋਜੀ ਅਤੇ ਸਟਾਰਟਅੱਪ ਦੀ hub ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਮੈਨੂੰ ਉਮੀਦ ਹੈ ਕਿ ਓਡੀਸ਼ਾ ਦੇ ਇਹ ਨਵੇਂ ਸੰਸਥਾਨ knowledge ਅਤੇ innovation ਦੀ ਓਡੀਸ਼ਾ ਦੀ ਆਪਣੀ ਪੁਰਾਤਨ ਪਹਿਚਾਣ ਨੂੰ ਹੋਰ ਮਜ਼ਬੂਤ ਕਰਨਗੇ। ਸਾਥੀਓ, ਸਿੱਖਿਆ ਦੇ ਨਾਲ-ਨਾਲ ਜਨਤਾ ਦੀ ਸਿਹਤ ‘ਤੇ ਵੀ ਕੇਂਦਰ ਸਰਕਾਰ ਪੂਰੀ ਗੰਭੀਰਤਾ ਨਾਲ ਧਿਆਨ ਦੇ ਰਹੀ ਹੈ। ਇਸੇ ਭਾਵਨਾ ਨਾਲ ਖੋਰਦਾ ਭੁਬਨੇਸ਼ਵਰ ਵਿੱਚ ਬਣੇ ਈਐੱਸਆਈਸੀ ਹਸਪਤਾਲ ਵਿੱਚ ਹੋਏ ਵਿਸਤਾਰੀਕਰਨ ਦਾ ਕੰਮ ਵੀ ਪੂਰਾ ਕੀਤਾ ਜਾ ਚੁੱਕਾ ਹੈ।

ਅੱਜ ਆਧੁਨਿਕ ਸੁਵਿਧਾਵਾਂ ਨਾਲ ਲੈਸ ਇਸ ਹਸਪਤਾਲ ਨੂੰ ਵੀ ਜਨਤਾ ਲਈ ਸਮਰਪਿਤ ਕੀਤਾ ਗਿਆ ਹੈ, ਜੋ ਪੁਰਾਣਾ ਹਸਪਤਾਲ ਸੀ ਉਸ ਦੀ ਸਮਰੱਥਾ ਹੁਣ ਦੁੱਗਣੀ ਹੋ ਗਈ ਹੈ। ਹੁਣ ਇਹ ਸੌ ਬੈੱਡ ਦਾ ਵੱਡਾ ਹਸਪਤਾਲ ਹੋ ਗਿਆ ਹੈ। ਕੇਂਦਰ ਸਰਕਾਰ ਦਾ ਟੀਚਾ ਹੈ ਕਿ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਜੰਗਲਾਂ ਵਿੱਚ ਰਹਿਣ ਵਾਲੇ ਮੇਰੇ ਆਦਿਵਾਸੀ ਪਰਿਵਾਰਾਂ ਨੂੰ ਇਲਾਜ ਲਈ ਭਟਕਣਾ ਨਾ ਪਵੇ। ਇਸ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਆਯੁਸ਼ਮਾਨ ਭਾਰਤ ਯੋਜਨਾ ਤਹਿਤ Health and wellness Centre ਬਣਾਉਣ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਓਡੀਸ਼ਾ ਵਿੱਚ ਵੀ ਲਗਭਗ ਸਾਢੇ ਗਿਆਰਾਂ ਸੌ Health and wellness Centre ਪ੍ਰਵਾਨ ਕੀਤੇ ਗਏ ਹਨ। ਆਉਣ ਵਾਲੇ ਇੱਕ ਦੋ ਸਾਲਾਂ ਵਿੱਚ ਜਦੋਂ ਇਹ ਸਾਰੇ ਸੈਂਟਰ ਬਣਕੇ ਤਿਆਰ ਹੋ ਜਾਣਗੇ ਤਾਂ ਓਡੀਸ਼ਾ ਅਤੇ ਦੇਸ਼ ਵਿੱਚ ਸਿਹਤ ਸੁਵਿਧਾਵਾਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਵੇਗਾ।

ਸਾਥੀਓ, ਓਡੀਸ਼ਾ ਵਿੱਚ ਸਿਹਤ ਸੁਵਿਧਾਵਾਂ ਵਧਾਉਣ ਦੇ ਨਾਲ ਹੀ ਸੜਕ ਸੰਪਰਕ connectivity ਨੂੰ ਮਜ਼ਬੂਤ ਕਰਨ ਦਾ ਕੰਮ ਵੀ ਕੇਂਦਰ ਸਰਕਾਰ ਵੱਲੋਂ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਰਾਜ ਦੇ ਤਮਾਮ ਦੁਰਗਮ ਖੇਤਰਾਂ ਨੂੰ ਸੜਕਾਂ ਨਾਲ ਜੋੜਨ ਲਈ ਯੋਜਨਾਵਾਂ ਨੂੰ ਗਤੀ ਦਿੱਤੀ ਜਾ ਰਹੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਓਡੀਸ਼ਾ ਵਿੱਚ ਨੈਸ਼ਨਲ ਹਾਈਵੇ ਦੀ ਲੰਬਾਈ 10 ਹਜ਼ਾਰ ਕਿਲੋਮੀਟਰ ਤੱਕ ਕਰਨ ਵੱਲ ਕੇਂਦਰ ਸਰਕਾਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਟੀਚੇ ਦੇ ਤਹਿਤ ਅੱਜ ਸੜਕਾਂ, ਹਾਈਵੇ ਨਾਲ ਜੁੜੇ ਚਾਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਚਾਂਦੀਖੋਲੇ-ਭਦਰਕ ਸੈਕਸ਼ਨ ਅਤੇ ਟਾਂਗੀ-ਪੋਈਟੋਲਾ ਸੈਕਸ਼ਨ ਦੀ six laning ਹੋਵੇ, ਕਟਕ-ਆਂਗੁਲ ਸੈਕਸ਼ਨ ਦਾ ਚੌੜੀਕਰਨ ਹੋਇਆ ਫਿਰ ਖਾਂਡਾਗਿਰੀ ਫਲਾਈਓਵਰ ਦਾ ਨਿਰਮਾਣ, ਕਰੀਬ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਦੇ ਇਹ ਤਮਾਮ ਪ੍ਰੋਜੈਕਟ ਓਡੀਸ਼ਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ। ਇਨ੍ਹਾਂ ਸੁਵਿਧਾਵਾਂ ਨਾਲ ਲੋਕਾਂ ਦਾ ਆਉਣਾ-ਜਾਣਾ ਅਸਾਨ ਹੋਵੇਗਾ। ਵਪਾਰ-ਕਾਰੋਬਾਰ ਕਰਨਾ ਵੀ ਅਸਾਨ ਹੋਵੇਗਾ।

ਸਾਥੀਓ, ਓਡੀਸ਼ਾ ਦੇ infrastructure ਵਿੱਚ ਜਿਵੇਂ-ਜਿਵੇਂ ਵਿਸਤਾਰ ਹੋ ਰਿਹਾ ਹੈ ਉਵੇਂ-ਉਵੇਂ ਇੱਥੇ ਉਦਯੋਗ ਧੰਦਿਆਂ ਲਈ ਵੀ ਨਵੇਂ ਰਸਤੇ, ਨਵੇਂ ਅਵਸਰ ਖੁੱਲ੍ਹ ਰਹੇ ਹਨ। ਵਿਸ਼ੇਸ਼ ਕਰਕੇ ਤੇਲ ਅਤੇ ਗੈਸ ਦੇ ਖੇਤਰ ਵਿੱਚ ਓਡੀਸ਼ਾ ਦਾ ਭਵਿੱਖ ਬੜਾ ਉੱਜਵਲ ਹੈ। ਪਾਰਾਦੀਪ ਹੈਦਰਾਬਾਦ ਪਾਈਪਲਾਈਨ ਓਡੀਸ਼ਾ ਨੂੰ ਨਵੀਂ ਪਹਿਚਾਣ ਦੇਣ ਵਾਲੀ ਹੈ। ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਅਨੇਕ ਅਵਸਰ ਪੈਦਾ ਕਰਨ ਵਾਲੀ ਹੈ। ਕਰੀਬ 1200 ਕਿਲੋਮੀਟਰ ਦੀ ਇਹ ਪਾਈਪਲਾਈਨ ਓਡੀਸ਼ਾ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਅਤੇ ਪੈਟਰੋਲੀਅਮ ਪਦਾਰਥਾਂ ਦੀ ਜ਼ਰੂਰਤ ਨੂੰ ਵੀ ਪੂਰਾ ਕਰੇਗੀ। ਪਾਰਾਦੀਪ ਰਿਫਾਈਨਰੀ ਤੋਂ ਨਿਕਲਿਆ ਪੈਟਰੋਲ, ਡੀਜ਼ਲ, ਕੈਰੋਸੀਨ ਅਤੇ ਹਵਾਈ ਜਹਾਜ਼ ਦਾ ਈਂਧਨ ਅਨੇਕ ਸ਼ਹਿਰਾਂ ਅਤੇ ਪਿੰਡਾਂ ਦੀ ਜ਼ਰੂਰਤ ਨੂੰ ਪੂਰਾ ਕਰੇਗਾ। ਕਰੀਬ ਚਾਰ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪ੍ਰੋਜੈਕਟ ਦੇ ਤਹਿਤ ਬਹਰਾਮਪੁਰ, ਵਿਸ਼ਾਖਾਪਟਨਮ, ਰਾਜਮੁੰਦਰੀ ਅਤੇ ਵਿਜੈਵਾੜਾ ਵਿੱਚ delivery cum pumping station ਬਣਾਨ ਇਸ ਪਾਈਪਲਾਈਨ ਦੇ ਬਣ ਜਾਣ ਤੋਂ ਬਾਅਦ ਓਡੀਸ਼ਾ ਇੱਕ ਤਰ੍ਹਾਂ ਨਾਲ ਪੂਰਬੀ ਭਾਰਤ ਦੀ ਪੈਟਰੋਲੀਅਮ hub ਬਣਾਨ ਜਾ ਰਿਹਾ ਹੈ।

ਸਾਥੀਓ, ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਪਰਿਵਾਰ ਤੱਕ ਸਾਫ਼-ਸੁਥਰਾ ਧੂੰਆਂ ਮੁਕਤ ਈਂਧਨ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ। ਦੇਸ਼ ਦੇ ਹਰ ਘਰ ਤੱਕ ਐੱਲਪੀਜੀ ਸਿਲੰਡਰ ਪਹੁੰਚਾਉਣ ਵਿੱਚ ਤਾਂ ਅਸੀਂ ਸਫ਼ਲਤਾ ਦੇ ਬਹੁਤ ਨੇੜੇ ਹੀ ਹਾਂ। ਹੁਣ ਪਾਈਪ ਨਾਲ ਰਸੋਈ ਗੈਸ ਦੇਣ ਦਾ ਵੀ ਇੱਕ ਵਿਆਪਕ ਅਭਿਆਨ ਸਰਕਾਰ ਨੇ ਸ਼ੁਰੂ ਕੀਤਾ ਹੈ। ਵਿਸ਼ੇਸ਼ ਕਰਕੇ ਪੂਰਬੀ ਭਾਰਤ ਨੂੰ ਪਾਈਪ ਨਾਲ ਗੈਸ ਪਹੁੰਚਾਉਣ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਤੇਜ਼ ਗਤੀ ਨਾਲ ਚਲ ਰਹੀ ਹੈ। ਯੂਪੀ ਤੋਂ ਲੈਕੇ ਓਡੀਸ਼ਾ ਤੱਕ ਪੀਐੱਨਜੀ ਦੀ ਲਾਈਨ ਵਿਛਾਉਣ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਦੇ ਤਹਿਤ ਅੱਜ ਜਗਦੀਸ਼ਪੁਰ, ਹਲਦੀਆ, ਬੋਕਾਰੋ, ਧਾਮਰਾ ਪਾਈਪ ਲਾਈਨ ਪ੍ਰੋਜੈਕਟ ਦੇ ਬੋਕਾਰੋ-ਆਂਗੁਲ ਸੈਕਸ਼ਨ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ ਹੈ। ਕਰੀਬ ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਪ੍ਰੋਜੈਕਟ ਜਦੋਂ ਪੂਰਾ ਹੋ ਜਾਵੇਗਾ ਤਾਂ ਇਸ ਨਾਲ ਓਡੀਸ਼ਾ ਦੇ ਪੰਜ ਜ਼ਿਲ੍ਹਿਆਂ ਦੇ ਨਾਲ-ਨਾਲ ਝਾਰਖੰਡ ਦੇ ਛੇ ਜ਼ਿਲ੍ਹੇ ਵੀ ਪਾਈਪ ਵਾਲੀ ਗੈਸ ਨਾਲ ਜੁੜ ਜਾਣਗੇ।

ਸਾਥੀਓ, ਸਾਧਨਾਂ, ਸੰਸਾਧਨਾਂ ਦਾ ਵਿਕਾਸ ਤਦ ਤੱਕ ਅਧੂਰਾ ਹੈ, ਜਦੋਂ ਤੱਕ ਸੱਭਿਆਚਾਰਕ ਵਿਕਾਸ ਦਾ ਆਯਾਮ ਉਸ ਨਾਲ ਨਹੀਂ ਜੁੜਦਾ ਦੇਸ਼ ਦੇ ਪਹਿਲੇ ਸੁਤੰਤਰਤਾ ਸੰਗਰਾਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਪਾਇਕਾ ਕ੍ਰਾਂਤੀ ਦੇ 200 ਸਾਲ ਪੂਰੇ ਹੋਣ ‘ਤੇ ਇੱਕ ਵਿਸ਼ੇਸ਼ ਡਾਕ ਟਿਕਟ ਅਤੇ ਸਿੱਕਾ ਵੀ ਅੱਜ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪਾਇਕਾ ਕ੍ਰਾਂਤੀ ਦੇ ਨਾਇਕ ਬਕਸ਼ੀ ਜਗਬੰਧੁ ਦੇ ਨਾਮ ਤੋਂ ਉਤਕਲ ਯੂਨੀਵਰਸਿਟੀ ਵਿੱਚ ਇੱਕ ਚੇਅਰ ਵੀ ਸਰਕਾਰ ਨੇ ਸ਼ੁਰੂ ਕੀਤੀ ਹੈ। ਇਹ ਚੇਅਰ ਪਾਇਕਾ ਅਤੇ ਆਦਿਵਾਸੀ ਅੰਦੋਲਨ ਸਮੇਤ ਸਾਰੇ ਰਾਸ਼ਟਰਵਾਦੀ ਅੰਦੋਲਨ ਦੀ ਰਿਸਰਚ ਨਾਲ ਜੁੜੇ ਵਿਸ਼ਿਆਂ ‘ਤੇ ਰਿਸਰਚ ਦਾ ਸੈਂਟਰ ਤਾਂ ਹੋਵੇਗੀ ਹੀ। ਨਾਲ ਹੀ ਇਹ ਓਡੀਸ਼ਾ ਦੇ ਆਦਿਵਾਸੀ ਸਮਾਜ ਵਿੱਚ ਆਏ ਸਮਾਜਕ ਅਤੇ ਆਰਥਿਕ ਬਦਲਾਵਾਂ ਨੂੰ ਸਮਝਣ ਦੀ ਦਿਸ਼ਾ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।

ਸਾਥੀਓ, ਪਾਇਕਾ ਦੇ ਨਾਇਕਾਂ ਨੂੰ ਸਨਮਾਨ ਦੇਣ ਦੇ ਨਾਲ-ਨਾਲ ਓਡੀਸ਼ਾ ਦੀ ਸਮੁੱਚੀ ਅਧਿਆਤਮਿਕ ਵਿਰਾਸਤ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦਾ ਧਿਆਨ ਵੀ ਦਿੱਤਾ ਜਾ ਰਿਹਾ ਹੈ। ਕਟਕ ਜ਼ਿਲ੍ਹੇ ਦੇ ਲਲਿਤਗਿਰੀ ਵਿੱਚ archeology museum ਦਾ ਉਦਘਾਟਨ ਵੀ ਅੱਜ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਇਸ ਵਿੱਚ ਬੁੱਧ ਕਾਲ ਦੇ ਮੁੱਢਲੇ ਸਮੇਂ ਨਾਲ ਜੁੜੇ ਅਹਿਮ ਅਵਸ਼ੇਸ਼ ਰੱਖੇ ਗਏ ਹਨ। ਇਹ museum ਦੁਨੀਆ ਭਰ ਦੇ ਬੁੱਧ ਮੱਤ ਨਾਲ ਜੁੜੇ ਲੋਕਾਂ, research scholar ਨੂੰ ਤਾਂ ਆਕਰਸ਼ਿਤ ਕਰੇਗਾ ਹੀ, ਦੂਜੇ ਲੋਕਾਂ ਲਈ ਵੀ ਟੂਰਿਸਟਾਂ ਲਈ ਵੀ ਇਹ ਆਕਰਸ਼ਣ ਦਾ ਕੇਂਦਰ ਹੋਵੇਗਾ। ਓਡੀਸ਼ਾ ਦੀ tourism industry ਨਾਲ ਇਸ ਨੂੰ ਹੋਰ ਸ਼ਕਤੀ ਮਿਲਣ ਵਾਲੀ ਹੈ। ਇਸ ਨਾਲ ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ।

ਸਾਥੀਓ, ਕੇਂਦਰ ਸਰਕਾਰ ਓਡੀਸ਼ਾ ਦੇ ਸੰਪੂਰਨ ਵਿਕਾਸ ਲਈ ਸਮਰਪਿਤ ਹੈ। ਓਡੀਸ਼ਾ ਦੇ infrastructure ਨੂੰ ਲੈਕੇ ਜਨ-ਜਨ ਦੇ ਵਿਕਾਸ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹ ਕੰਮ ਨਿਰੰਤਰ ਜਾਰੀ ਰਹੇਗਾ। ਓਡੀਸ਼ਾ New India ਦੇ ਵਿਕਾਸ ਦਾ ਇੱਕ ਮਹੱਤਵਪੂਰਨ engine ਬਣੇ। ਇਸ ਲਈ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਅੱਗੇ ਵਧਣਾ ਹੈ, ਅੱਗੇ ਵਧਾਂਗੇ, ਮਿਲਕੇ ਯਤਨ ਕਰੋ। ਇਸ ਕਾਮਨਾ ਦੇ ਨਾਲ ਇੱਕ ਵਾਰ ਫਿਰ ਇਨ੍ਹਾਂ ਸਾਰੇ ਵਿਕਾਸ ਪ੍ਰੋਜੈਕਟਾਂ ਲਈ ਓਡੀਸ਼ਾ ਦੇ ਜਨ-ਜਨ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਅਤੇ ਜੈ ਜਗਨਨਾਥ ਨੂੰ ਯਾਦ ਕਰਦੇ ਹੋਏ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।

***

ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼ ਹਸੀਬੀ ਸਤੀਸ਼ ਸ਼ਰਮਾ/ਤਾਰਾ