ਨਮਸਕਾਰ,
ਪ੍ਰੋਗਰਾਮ ਵਿੱਚ ਮੇਰੇ ਨਾਲ ਹਾਜ਼ਰ ਗੁਜਰਾਤ ਦੇ ਰਾਜਪਾਲ ਅਚਾਰੀਆ ਸ਼੍ਰੀ ਦੇਵਵ੍ਰਤ ਜੀ, ਦੇਸ਼ ਦੇ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਜੀ, ਗੁਜਰਾਤ ਦੇ ਸਿੱਖਿਆ ਮੰਤਰੀ ਸ਼੍ਰੀ ਭੂਪੇਂਦਰ ਸਿੰਘ ਜੀ, UGC ਦੇ ਚੇਅਰਮੈਨ ਪ੍ਰੋਫੈਸਰ ਡੀਪੀ ਸਿੰਘ ਜੀ, ਬਾਬਾ ਸਾਹੇਬ ਅੰਬੇਡਕਰ open university ਦੀ ਵਾਈਸ ਚਾਂਸਲਰ ਪ੍ਰੋਫੈਸਰ ਅਮੀ ਉਪਾਧਿਆਏ ਜੀ, Association of Indian Universities-AIU ਦੇ ਪ੍ਰੈਜ਼ੀਡੈਂਟ ਪ੍ਰੋਫੈਸਰ ਤੇਜ ਪ੍ਰਤਾਪ ਜੀ, ਸਾਰੇ ਹਾਜ਼ਰ ਮਹਾਨੁਭਾਵ ਅਤੇ ਸਾਥੀਓ!
ਅੱਜ ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਉਸੇ ਕਾਲਖੰਡ ਵਿੱਚ ਬਾਬਾ ਸਾਹੇਬ ਅੰਬੇਡਕਰ ਜੀ ਦੀ ਜਨਮ ਜਯੰਤੀ ਦਾ ਅਵਸਰ,ਸਾਨੂੰ ਉਸ ਮਹਾਨ ਯੱਗ ਨਾਲ ਵੀ ਜੋੜਦਾ ਹੈ ਅਤੇ ਭਵਿੱਖ ਦੀ ਪ੍ਰੇਰਣਾ ਨਾਲ ਵੀ ਜੋੜਦਾ ਹੈ। ਮੈਂ ਕ੍ਰਿਤੱਗ ਰਾਸ਼ਟਰ ਦੀ ਤਰਫੋਂ, ਸਾਰੇ ਦੇਸ਼ਵਾਸੀਆਂ ਦੀ ਤਰਫੋਂ, ਬਾਬਾ ਸਾਹੇਬ ਨੂੰ ਆਦਰਪੂਰਬਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਸਾਥੀਓ,
ਆਜ਼ਾਦੀ ਦੀ ਲੜਾਈ ਵਿੱਚ ਸਾਡੇ ਲੱਖਾਂ-ਕਰੋੜਾਂ ਸੁਤੰਤਰਤਾ ਸੈਨਾਨੀਆਂ ਨੇ ਸਮਰਸ-ਸਮਾਵੇਸ਼ੀ ਭਾਰਤ ਦਾ ਸੁਪਨਾ ਦੇਖਿਆ ਸੀ। ਉਨ੍ਹਾਂ ਸੁਪਨਿਆ ਨੂੰ ਪੂਰਾ ਕਰਨ ਦੀ ਸ਼ੁਰੂਆਤ ਬਾਬਾ ਸਾਹੇਬ ਨੇ ਦੇਸ਼ ਦਾ ਸੰਵਿਧਾਨ ਦੇ ਕੇ ਕੀਤੀ ਸੀ। ਅੱਜ ਉਸੇ ਸੰਵਿਧਾਨ ‘ਤੇ ਚਲ ਕੇ ਭਾਰਤ ਇੱਕ ਨਵਾਂ ਭਵਿੱਖ ਘੜ ਰਿਹਾ ਹੈ, ਸਫਲਤਾ ਦੇ ਨਵੇਂ ਆਯਾਮ ਹਾਸਲ ਕਰ ਰਿਹਾ ਹੈ।
ਸਾਥੀਓ,
ਅੱਜ ਇਸ ਪਵਿੱਤਰ ਦਿਨ, Association of Indian Universities ਦੇ ਵਾਈਸ ਚਾਂਸਲਰਸ ਦੀ 95ਵੀਂ ਮੀਟਿੰਗ ਵੀ ਹੋ ਰਹੀ ਹੈ। ਬਾਬਾ ਸਾਹੇਬ ਅੰਬੇਡਕਰ open university ਵਿੱਚ ‘ਬਾਬਾ ਸਾਹੇਬ ਸਮਰਸਤਾ ਚੇਅਰ’ ਦੀ ਸਥਾਪਨਾ ਦੀ ਘੋਸ਼ਣਾ ਵੀ ਹੋਈ ਹੈ। ਹੁਣੇ, ਬਾਬਾ ਸਾਹੇਬ ਦੇ ਜੀਵਨ ‘ਤੇ, ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ‘ਤੇ ਭਾਈ ਸ਼੍ਰੀ ਕਿਸ਼ੋਰ ਮਕਵਾਨਾ ਜੀ ਦੀਆਂ 4 ਪੁਸਤਕਾਂ ਦਾ ਲੋਕਅਰਪਣ ਵੀ ਹੋਇਆ ਹੈ। ਮੈਂ ਇਨ੍ਹਾਂ ਪ੍ਰਯਤਨਾਂ ਨਾਲ ਜੁੜੇ ਸਾਰੇ ਮਹਾਨੁਭਾਵਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਭਾਰਤ ਦੁਨੀਆ ਵਿੱਚ Mother of democracy ਰਿਹਾ ਹੈ। Democracy ਸਾਡੀ ਸੱਭਿਅਤਾ, ਸਾਡੇ ਤੌਰ-ਤਰੀਕਿਆਂ ਦਾ, ਇੱਕ ਪ੍ਰਕਾਰ ਨਾਲ ਸਾਡੇ ਜੀਵਨ ਪੱਧਤੀ ਦਾ ਇੱਕ ਸਹਿਜ ਹਿੱਸਾ ਰਹੀ ਹੈ। ਆਜ਼ਾਦੀ ਦੇ ਬਾਅਦ ਦਾ ਭਾਰਤ ਆਪਣੀ ਉਸੇ ਲੋਕਤਾਂਤਰਿਕ ਵਿਰਾਸਤ ਨੂੰ ਮਜ਼ਬੂਤ ਕਰਕੇ ਅੱਗੇ ਵਧੇ, ਬਾਬਾ ਸਾਹੇਬ ਨੇ ਇਸ ਦਾ ਮਜ਼ਬੂਤ ਅਧਾਰ ਦੇਸ਼ ਨੂੰ ਦਿੱਤਾ। ਬਾਬਾ ਸਾਹੇਬ ਨੂੰ ਅਸੀਂ ਜਦੋਂ ਪੜ੍ਹਦੇ ਹਾਂ, ਸਮਝਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਇੱਕ universal vision ਦੇ ਵਿਅਕਤੀ ਸਨ।
ਸ਼੍ਰੀ ਕਿਸ਼ੋਰ ਮਕਵਾਨਾ ਜੀ ਦੀਆਂ ਕਿਤਾਬਾਂ ਵਿੱਚ ਬਾਬਾ ਸਾਹੇਬ ਦੇ ਇਸ vision ਦੇ ਸਪਸ਼ਟ ਦਰਸ਼ਨ ਹੋ ਜਾਂਦੇ ਹਨ। ਉਨ੍ਹਾਂ ਦੀ ਇੱਕ ਪੁਸਤਕ ਬਾਬਾ ਸਾਹੇਬ ਦੇ ‘ਜੀਵਨ ਦਰਸ਼ਨ’ ਬਾਰੇ ਜਾਣੂ ਕਰਵਾਉਂਦੀ ਹੈ, ਦੂਸਰੀ ਕਿਤਾਬ ਉਨ੍ਹਾਂ ਦੇ ਵਿਅਕਤੀ ਦਰਸ਼ਨ ‘ਤੇ ਕੇਂਦ੍ਰਿਤ ਹੈ। ਇਸੇ ਤਰ੍ਹਾਂ, ਤੀਸਰੀ ਕਿਤਾਬ ਵਿੱਚ ਬਾਬਾ ਸਾਹੇਬ ਦਾ ‘ਰਾਸ਼ਟਰ ਦਰਸ਼ਨ’ ਸਾਡੇ ਸਾਹਮਣੇ ਆਉਂਦਾ ਹੈ, ਅਤੇ ਚੌਥੀ ਕਿਤਾਬ ਉਨ੍ਹਾਂ ਦੇ ‘ਆਯਾਮ ਦਰਸ਼ਨ’ ਨੂੰ ਦੇਸ਼ਵਾਸੀਆਂ ਤੱਕ ਲੈ ਜਾਏਗੀ। ਇਹ ਚਾਰੇ ਦਰਸ਼ਨ ਆਪਣੇ ਆਪ ਵਿੱਚ ਕਿਸੇ ਆਧੁਨਿਕ ਸ਼ਾਸਤਰ ਤੋਂ ਘੱਟ ਨਹੀਂ।
ਮੈਂ ਚਾਹਾਂਗਾ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ ਸਾਡੀ ਨਵੀਂ ਪੀੜ੍ਹੀ, ਜ਼ਿਆਦਾ ਤੋਂ ਜ਼ਿਆਦਾ ਇਨ੍ਹਾਂ ਪੁਸਤਕਾਂ ਨੂੰ ਅਤੇ ਇਨ੍ਹਾਂ ਜਿਹੀਆਂ ਕਈ ਪੁਸਤਕਾਂ ਨੂੰ ਵੀ ਪੜ੍ਹੇ। ਸਮਰਸ ਸਮਾਜ ਦੀ ਗੱਲ ਹੋਵੇ, ਦਲਿਤ-ਵੰਚਿਤ ਸਮਾਜ ਦੇ ਅਧਿਕਾਰਾਂ ਦੀ ਚਿੰਤਾ ਹੋਵੇ, ਮਹਿਲਾਵਾਂ ਦੇ ਉਥਾਨ ਅਤੇ ਯੋਗਦਾਨ ਦਾ ਪ੍ਰਸ਼ਨ ਹੋਵੇ, ਸਿੱਖਿਆ ‘ਤੇ ਅਤੇ ਵਿਸ਼ੇਸ਼ ਕਰਕੇ ਉੱਚ ਸਿੱਖਿਆ ‘ਤੇ ਬਾਬਾ ਸਾਹੇਬ ਦਾ vision ਹੋਵੇ, ਇਨ੍ਹਾਂ ਸਾਰੇ ਆਯਾਮਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਬਾਬਾ ਸਾਹੇਬ ਨੂੰ ਜਾਣਨ ਸਮਝਣ ਦਾ ਅਵਸਰ ਮਿਲੇਗਾ।
ਸਾਥੀਓ,
ਡਾਕਟਰ ਅੰਬੇਡਕਰ ਕਹਿੰਦੇ ਸਨ-
“ਮੇਰੇ ਤਿੰਨ ਉਪਾਸਨਾਯੋਗ ਦੇਵਤਾ ਹਨ। ਗਿਆਨ, ਆਤਮ ਸਨਮਾਨ ਅਤੇ ਸ਼ੀਲ।” ਯਾਨੀ Knowledge, Self-respect, और politeness. ਅਤੇ politeness. ਜਦ Knowledge ਆਉਂਦੀ ਹੈ, ਤਦ ਹੀ Self-respect ਵੀ ਵਧਦੀ ਹੈ। Self-respect ਨਾਲ ਵਿਅਕਤੀ ਆਪਣੇ ਅਧਿਕਾਰ,ਆਪਣੇ rights ਦੇ ਲਈ aware ਹੁੰਦਾ ਹੈ। ਅਤੇ Equal rights ਨਾਲ ਹੀ ਸਮਾਜ ਵਿੱਚ ਸਮਰਸਤਾ ਆਉਂਦੀ ਹੈ, ਅਤੇ ਦੇਸ਼ ਪ੍ਰਗਤੀ ਕਰਦਾ ਹੈ।
ਅਸੀਂ ਸਾਰੇ ਬਾਬਾ ਸਾਹੇਬ ਦੇ ਜੀਵਨ ਸੰਘਰਸ਼ ਤੋਂ ਜਾਣੂ ਹਾਂ। ਇਤਨੇ ਸੰਘਰਸ਼ਾਂ ਦੇ ਬਾਅਦ ਵੀ ਬਾਬਾ ਸਾਹੇਬ ਜਿਸ ਉਚਾਈ ‘ਤੇ ਪਹੁੰਚੇ, ਉਹ ਸਾਡੇ ਸਾਰਿਆਂ ਦੇ ਲਈ ਬੜੀ ਪ੍ਰੇਰਣਾ ਹੈ। ਬਾਬਾ ਸਾਹੇਬ ਅੰਬੇਡਕਰ ਸਾਨੂੰ ਜੋ ਮਾਰਗ ਦਿਖਾ ਕੇ ਗਏ ਹਨ,ਉਸ ‘ਤੇ ਦੇਸ਼ ਨਿਰੰਤਰ ਚਲੇ, ਇਸ ਦੀ ਜ਼ਿੰਮੇਦਾਰੀ ਸਾਡੀ ਸਿੱਖਿਆ ਵਿਵਸਥਾ ‘ਤੇ, ਸਾਡੀਆਂ ਯੂਨਵਿਰਸਿਟੀਆਂ ‘ਤੇ ਹਮੇਸ਼ਾ ਰਹੀ ਹੈ। ਅਤੇ ਜਦੋਂ ਪ੍ਰਸ਼ਨ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਂਝੇ ਲਕਸ਼ਾਂ ਦਾ ਹੋਵੇ, ਸਾਂਝੇ ਪ੍ਰਯਤਨਾਂ ਦਾ ਹੋਵੇ, ਤਾਂ ਸਮੂਹਿਕ ਪ੍ਰਯਤਨ ਹੀ ਸਿੱਧੀ ਦਾ ਮਾਧਿਅਮ ਬਣਦੇ ਹਨ।
ਇਸੇ ਲਈ, ਮੈਂ ਸਮਝਦਾ ਹਾਂ, ਇਸ ਵਿੱਚ Association of Indian Universities ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। AIU ਦੇ ਪਾਸ ਤਾਂ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਜੀ, ਡਾਕਟਰ ਸ਼ਿਆਮਾਪ੍ਰਸਾਦ ਮੁਖਰਜੀ, ਸ਼੍ਰੀਮਤੀ ਹੰਸਾ ਮਹਿਤਾ, ਡਾਕਟਰ ਜ਼ਾਕਿਰ ਹੁਸੈਨ ਜਿਹੇ ਵਿਦਵਾਨਾਂ ਦੀ ਵੀ ਵਿਰਾਸਤ ਹੈ।
ਡਾਕਟਰ ਰਾਧਾਕ੍ਰਿਸ਼ਣਨ ਜੀ ਕਹਿੰਦੇ ਸਨ- “The end-product of education should be a free creativeman, who can battle against historical circumstances and adversities of nature”.
ਭਾਵ ਇਹ ਕਿ ਸਿੱਖਿਆ ਉਹ ਹੋਵੇ, ਜੋ ਵਿਅਕਤੀ ਨੂੰ ਮੁਕਤ ਕਰੇ, ਉਹ ਖੁਲ੍ਹ ਕੇ ਸੋਚੇ, ਨਵੀਂ ਸੋਚ ਦੇ ਨਾਲ ਨਵਾਂ ਨਿਰਮਾਣ ਕਰੇ। ਉਨ੍ਹਾਂ ਦਾ ਮੰਨਣਾ ਸੀ ਕਿ ਸਾਨੂੰ ਆਪਣੀ Education Management, ਪੂਰੇ World ਨੂੰ ਇੱਕ unit ਮੰਨ ਕੇ ਵਿਕਸਿਤ ਕਰਨੀ ਚਾਹੀਦੀ ਹੈ। ਲੇਕਿਨ ਨਾਲ ਹੀ ਉਹ Education ਦੇ Indian character ‘ਤੇ, ਭਾਰਤੀ ਚਰਿੱਤਰ ‘ਤੇ ਉਤਨਾ ਹੀ ਬਲ ਦਿੰਦੇ ਸਨ। ਅੱਜ ਦੇ Global Scenario ਵਿੱਚ ਇਹ ਗੱਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।
ਹੁਣੇ ਇੱਥੇ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਅਤੇ ਉਸ ਦੀ Implementation Plan ‘ਤੇ Special Issues Release ਕੀਤੇ ਗਏ। ਇਹ Issues ਇਸ ਗੱਲ ਦੇ detailed documents ਹਨ ਕਿ ਕਿਸ ਤਰ੍ਹਾਂ National Education Policy ਇੱਕ Futuristic Policy ਹੈ, global parameters ਦੀ policy ਹੈ। ਤੁਸੀਂ ਸਾਰੇ ਵਿਦਵਾਨ, National Education Policy ਦੀਆਂ ਬਾਰੀਕੀਆਂ ਤੋਂ ਜਾਣੂ ਹੋ। ਡਾਕਟਰ ਰਾਧਾਕ੍ਰਿਸ਼ਣਨ ਜੀ ਨੇ Education ਦੇ ਜਿਸ Purpose ਦੀ ਗੱਲ ਕਹੀ ਸੀ, ਉਹੀ ਇਸ ਪਾਲਿਸੀ ਦੇ core ਵਿੱਚ ਦਿਖਦਾ ਹੈ।
ਮੈਨੂੰ ਦੱਸਿਆ ਗਿਆ ਕਿ ਇਸ ਵਾਰ ਸੈਮੀਨਾਰ ਦਾ ਥੀਮ ਵੀ ਇਹੀ ਰੱਖਿਆ ਗਿਆ ਹੈ- – ‘Implementing National Educational Policy-2020 to Transform Higher Education in India’. ਇਸ ਦੇ ਲਈ ਆਪ ਸਭ ਵਧਾਈ ਦੇ ਪਾਤਰ ਹੋ।
ਮੈਂ NEP ਨੂੰ ਲੈ ਕੇ ਲਗਾਤਾਰ ਮਾਹਿਰਾਂ ਨਾਲ ਚਰਚਾ ਕਰਦਾ ਰਿਹਾ ਹਾਂ। National Education Policy ਜਿਤਨੀ practical ਹੈ, ਉਤਨਾ ਹੀ Practical ਇਸ ਦਾ Implementation ਵੀ ਹੈ।
ਸਾਥੀਓ,
ਤੁਸੀਂ ਆਪਣਾ ਪੂਰਾ ਜੀਵਨ ਸਿੱਖਿਆ ਨੂੰ ਹੀ ਸਮਰਪਿਤ ਕੀਤਾ ਹੈ। ਆਪ ਸਭ ਭਲੀਭਾਂਤ ਜਾਣਦੇ ਹੋ ਕਿ ਹਰ ਸਟੂਡੈਂਟ ਦੀ ਆਪਣੀ ਇੱਕ ਤਾਕਤ ਹੁੰਦੀ ਹੈ, ਸਮਰੱਥਾ ਹੁੰਦੀ ਹੈ। ਇਨ੍ਹਾਂ ਹੀ ਸਮਰੱਥਾਵਾਂ ਦੇ ਅਧਾਰ ‘ਤੇ ਸਟੂਡੈਂਟਸ ਅਤੇ ਟੀਚਰਸ ਦੇ ਸਾਹਮਣੇ ਤਿੰਨ ਸਵਾਲ ਵੀ ਹੁੰਦੇ ਹਨ।
ਪਹਿਲਾ- ਉਹ ਕੀ ਕਰ ਸਕਦੇ ਹਨ?
ਦੂਸਰਾ- ਅਗਰ ਉਨ੍ਹਾਂ ਨੂੰ ਸਿਖਾਇਆ ਜਾਏ, ਤਾਂ ਉਹ ਕੀ ਕਰ ਸਕਦੇ ਹਨ?
ਅਤੇ ਤੀਸਰਾ- ਉਹ ਕੀ ਕਰਨਾ ਚਾਹੁੰਦੇ ਹਨ?
ਇੱਕ ਸਟੂਡੈਂਟ ਕੀ ਕਰ ਸਕਦਾ ਹੈ, ਇਹ ਉਸ ਦੀ Inner Strength ਹੈ। ਲੇਕਿਨ ਅਗਰ ਅਸੀਂ ਉਸ ਦੀ Inner Strength ਦੇ ਨਾਲ-ਨਾਲ ਉਨ੍ਹਾਂ ਨੂੰ Institutional Strength ਦੇ ਦੇਈਏ, ਤਾਂ ਉਨ੍ਹਾਂ ਦਾ ਵਿਕਾਸ ਵਿਆਪਕ ਹੋ ਜਾਂਦਾ ਹੈ। ਇਸ Combination ਨਾਲ ਸਾਡੇ ਨੌਜਵਾਨ ਉਹ ਕਰ ਸਕਦੇ ਹਨ, ਜੋ ਉਹ ਕਰਨਾ ਚਾਹੁੰਦੇ ਹਨ। ਇਸ ਲਈ, ਅੱਜ ਦੇਸ਼ ਦਾ ਖਾਸ ਜ਼ੋਰ Skill Development ਨੂੰ ਲੈ ਕੇ ਹੈ। ਅੱਜ ਜਿਵੇਂ-ਜਿਵੇਂ ਦੇਸ਼ ‘ਆਤਮਨਿਰਭਰ ਭਾਰਤ’ ਅਭਿਯਾਨ ਨੂੰ ਲੈ ਕੇ ਅੱਗੇ ਵਧ ਰਿਹਾ ਹੈ, Skilled ਨੌਜਵਾਨਾਂ ਦੀ ਭੂਮਿਕਾ ਅਤੇ ਉਨ੍ਹਾਂ ਦੀ demand ਵੀ ਵਧਦੀ ਜਾ ਰਹੀ ਹੈ।
ਸਾਥੀਓ,
ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ Skills ਦੀ ਇਸੇ ਤਾਕਤ ਨੂੰ ਦੇਖਦੇ ਹੋਏ, ਦਹਾਕਿਆਂ ਪਹਿਲਾਂ ਸਿੱਖਿਆ ਸੰਸਥਾਨਾਂ ਅਤੇ ਉਦਯੋਗਾਂ ਦੇ Collaboration ‘ਤੇ ਬਹੁਤ ਜ਼ੋਰ ਦਿੱਤਾ ਸੀ। ਅੱਜ ਤਾਂ ਦੇਸ਼ ਦੇ ਪਾਸ ਹੋਰ ਵੀ ਅਸੀਮ ਅਵਸਰ ਹਨ, ਹੋਰ ਵੀ ਆਧੁਨਿਕ ਦੌਰ ਦੇ ਨਵੇਂ-ਨਵੇਂ ਉਦਯੋਗ ਹਨ। Artificial Intelligence, Internet of Things ਅਤੇ Big Data ਤੋਂ ਲੈ ਕੇ 3D Printing, Virtual Reality, Robotics, Mobile technology, Geo-informatics ਅਤੇ Smart Healthcare ਤੋਂ defence sector ਤੱਕ, ਅੱਜ ਦੁਨੀਆ ਵਿੱਚ ਭਾਰਤ future centre ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।। ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਦੇਸ਼ ਲਗਾਤਾਰ ਵੱਡੇ ਕਦਮ ਵੀ ਉਠਾ ਰਿਹਾ ਹੈ।
ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ Indian Institutes of Skills ਦੀ ਸਥਾਪਨਾ ਕੀਤੀ ਜਾ ਰਹੀ ਹੈ। ਕੁਝ ਮਹੀਨੇ ਪਹਿਲਾਂ ਦਸੰਬਰ ਵਿੱਚ ਹੀ Indian Institutes of Skills ਦਾ ਮੁੰਬਈ ਵਿੱਚ ਪਹਿਲਾ ਬੈਚ ਵੀ ਸ਼ੁਰੂ ਹੋ ਗਿਆ ਹੈ। ਨੈਸਕੌਮ ਦੇ ਨਾਲ ਵੀ 2018 ਵਿੱਚ Future Skills initiative ਸ਼ੁਰੂ ਕੀਤਾ ਗਿਆ ਹੈ। ਇਹ Initiative 10 Emerging Technologies ਵਿੱਚ ਡੇਢ ਸੌ ਤੋਂ ਜ਼ਿਆਦਾ skill sets ਦੀ training ਦਿੰਦਾ ਹੈ।
ਸਾਥੀਓ,
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ, NETF ਦਾ ਵੀ ਪ੍ਰਾਵਧਾਨ ਹੈ। ਜੋ ਸਿੱਖਿਆ ਵਿੱਚ ਟੈਕਨੋਲੋਜੀ ਦੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ‘ਤੇ ਜ਼ੋਰ ਦਿੰਦਾ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਸਾਰੀਆਂ ਯੂਨੀਵਰਸਿਟੀਜ਼ ਮਲਟੀ-ਡਿਸਿਪਲਿਨਰੀ ਬਣਨ। ਅਸੀਂ ਸਟੂਡੈਂਟਸ ਨੂੰ flexibility ਦੇਣਾ ਚਾਹੁੰਦੇ ਹਾਂ। ਜਿਸ ਤਰ੍ਹਾਂ Easy entry-exit ਅਤੇ Academic Bank Of Credit ਬਣਾ ਕੇ ਅਸਾਨੀ ਨਾਲ ਕਿਤੇ ਵੀ ਕੋਰਸ ਪੂਰਾ ਕਰਨਾ। ਇਨ੍ਹਾਂ ਸਾਰੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਹਰ ਯੂਨੀਵਰਸਿਟੀ ਨੂੰ ਨਾਲ ਮਿਲਕੇ, ਇੱਕ ਦੂਸਰੇ ਨਾਲ ਤਾਲਮੇਲ ਬਿਠਾਕੇ ਕੰਮ ਕਰਨਾ ਹੀ ਹੋਵੇਗਾ। ਇਸ ‘ਤੇ ਆਪ ਸਭ ਵਾਈਸ ਚਾਂਸਲਰਸ ਨੂੰ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।
ਦੇਸ਼ ਵਿੱਚ ਜੋ ਨਵੀਆਂ-ਨਵੀਆਂ ਸੰਭਾਵਨਾਵਾਂ ਹਨ, ਜਿਨ੍ਹਾਂ ਖੇਤਰਾਂ ਵਿੱਚ ਅਸੀਂ ਸੰਭਾਵਨਾਵਾਂ ਪੈਦਾ ਕਰ ਸਕਦੇ ਹਾਂ, ਉਨ੍ਹਾਂ ਦੇ ਲਈ ਇੱਕ ਵੱਡਾ skill pool ਸਾਡੀ universities ਵਿੱਚ ਹੀ ਤਿਆਰ ਹੋਵੇਗਾ। ਆਪ ਸਭ ਨੂੰ ਤਾਕੀਦ ਹੈ ਕਿ ਇਸ ਦਿਸ਼ਾ ਵਿੱਚ ਹੋਰ ਤੇਜ਼ੀ ਨਾਲ ਕੰਮ ਹੋਵੇ, ਇੱਕ ਤੈਅ ਸਮੇਂ ਦੇ ਅੰਦਰ ਉਸ ਕੰਮ ਨੂੰ ਸਮਾਪਤ ਕੀਤਾ ਜਾਵੇ।
ਸਾਥੀਓ,
ਬਾਬਾ ਸਾਹੇਬ ਅੰਬੇਡਕਰ ਦੇ ਕਦਮਾਂ ‘ਤੇ ਚਲਦੇ ਹੋਏ ਦੇਸ਼ ਤੇਜ਼ੀ ਨਾਲ ਗ਼ਰੀਬ, ਦਲਿਤ, ਪੀੜਿਤ, ਸ਼ੋਸ਼ਿਤ, ਵੰਚਿਤ, ਸਾਰਿਆਂ ਦੇ ਜੀਵਨ ਵਿੱਚ ਬਦਲਾਅ ਲਿਆ ਰਿਹਾ ਹੈ। ਬਾਬਾ ਸਾਹੇਬ ਨੇ ਸਮਾਨ ਅਵਸਰਾਂ ਦੀ ਗੱਲ ਕੀਤੀ ਸੀ, ਸਮਾਨ ਅਧਿਕਾਰਾਂ ਦੀ ਗੱਲ ਕੀਤੀ ਸੀ। ਅੱਜ ਦੇਸ਼ ਜਨਧਨ ਖਾਤਿਆਂ ਦੇ ਜ਼ਰੀਏ ਹਰ ਵਿਅਕਤੀ ਦਾ ਆਰਥਿਕ ਸਮਾਵੇਸ਼ ਕਰ ਰਿਹਾ ਹੈ। DBT ਦੇ ਜ਼ਰੀਏ ਗ਼ਰੀਬ ਦਾ ਪੈਸਾ ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਪਹੁੰਚ ਰਿਹਾ ਹੈ। Digital Economy ਦੇ ਲਈ ਜਿਸ BHIM UPI ਨੂੰ ਸ਼ੁਰੂ ਕੀਤਾ ਗਿਆ ਸੀ, ਅੱਜ ਉਹ ਗ਼ਰੀਬ ਦੀ ਬਹੁਤ ਵੱਡੀ ਤਾਕਤ ਬਣਿਆ ਹੈ। DBT ਦੇ ਜ਼ਰੀਏ ਗ਼ਰੀਬ ਦਾ ਪੈਸਾ ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਪਹੁੰਚ ਰਿਹਾ ਹੈ। ਅੱਜ ਹਰ ਗ਼ਰੀਬ ਨੂੰ ਘਰ ਮਿਲ ਰਿਹਾ ਹੈ, ਮੁਫਤ ਬਿਜਲੀ ਕਨੈਕਸ਼ਨ ਮਿਲ ਰਿਹਾ ਹੈ। ਉਸੇ ਪ੍ਰਕਾਰ ਨਾਲ ਜਲ-ਜੀਵਨ ਮਿਸ਼ਨ ਦੇ ਤਹਿਤ ਪਿੰਡ ਵਿੱਚ ਵੀ ਸਾਫ ਪਾਣੀ ਪਹੁੰਚਾਉਣ ਦੇ ਲਈ ਇੱਕ ਭਰਪੂਰ ਮਿਸ਼ਨ ਮੋਡ ਵਿੱਚ ਕੰਮ ਹੋ ਰਿਹਾ ਹੈ।
ਕੋਰੋਨਾ ਦਾ ਸੰਕਟ ਆਇਆ ਤਾਂ ਵੀ ਦੇਸ਼ ਗ਼ਰੀਬ, ਮਜ਼ਦੂਰ ਦੇ ਲਈ ਸਭ ਤੋਂ ਪਹਿਲਾਂ ਖੜ੍ਹਾ ਹੋਇਆ। ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨੇਸ਼ਨ ਪ੍ਰੋਗਰਾਮ ਵਿੱਚ ਵੀ ਗ਼ਰੀਬ ਅਮੀਰ ਦੇ ਅਧਾਰ ‘ਤੇ ਕੋਈ ਭੇਦ ਭਾਵ ਨਹੀਂ ਹੈ, ਕੋਈ ਅੰਤਰ ਨਹੀਂ ਹੈ! ਇਹੀ ਤਾਂ ਬਾਬਾ ਸਾਹੇਬ ਦਾ ਰਸਤਾ ਹੈ, ਇਹੀ ਤਾਂ ਉਨ੍ਹਾਂ ਦੇ ਆਦਰਸ਼ ਹਨ।
ਸਾਥੀਓ,
ਬਾਬਾ ਸਾਹੇਬ ਮਹਿਲਾ ਸਸ਼ਕਤੀਕਰਣ ‘ਤੇ ਬਲ ਦਿੰਦੇ ਸਨ ਅਤੇ ਇਸ ਦਿਸ਼ਾ ਵਿੱਚ ਉਨ੍ਹਾਂ ਨੇ ਅਨੇਕ ਪ੍ਰਯਤਨ ਕੀਤੇ। ਉਨ੍ਹਾਂ ਦੇ ਇਸੇ ਵਿਜ਼ਨ ‘ਤੇ ਚਲਦੇ ਹੋਏ ਦੇਸ਼ ਆਪਣੀਆਂ ਬੇਟੀਆਂ ਨੂੰ ਨਵੇਂ-ਨਵੇਂ ਅਵਸਰ ਦੇ ਰਿਹਾ ਹੈ। ਘਰ ਅਤੇ ਸਕੂਲ ਵਿੱਚ ਪਖਾਨਿਆਂ ਤੋ ਲੈ ਕੇ ਸੈਨਾ ਵਿੱਚ ਯੁੱਧਕ ਭੂਮਿਕਾਵਾਂ ਤੱਕ, ਦੇਸ਼ ਦੀ ਹਰ policy ਦੇ ਕੇਂਦਰ ਵਿੱਚ ਅੱਜ ਮਹਿਲਾਵਾਂ ਹਨ।
ਇਸੇ ਤਰ੍ਹਾਂ ਬਾਬਾ ਸਾਹੇਬ ਦੇ ਜੀਵਨ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਵੀ ਅੱਜ ਦੇਸ਼ ਕੰਮ ਕਰ ਰਿਹਾ ਹੈ। ਬਾਬਾ ਸਾਹੇਬ ਨਾਲ ਜੁੜੇ ਸਥਾਨਾਂ ਨੂੰ ਪੰਚ ਤੀਰਥ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।
ਕੁਝ ਸਾਲ ਪਹਿਲਾਂ ਮੈਨੂੰ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੇ ਲੋਕਅਰਪਣ ਦਾ ਅਵਸਰ ਮਿਲਿਆ ਸੀ। ਇਹ ਸੈਂਟਰ ਸਮਾਜਿਕ ਅਤੇ ਆਰਥਿਕ ਵਿਸ਼ਿਆਂ ‘ਤੇ, ਬਾਬਾ ਸਾਹੇਬ ਦੇ ਜੀਵਨ ‘ਤੇ ਰਿਸਰਚ ਦੇ ਇੱਕ ਕੇਂਦਰ ਦੇ ਰੂਪ ਵਿੱਚ ਉੱਭਰ ਰਿਹਾ ਹੈ।
ਸਾਥੀਓ,
ਅੱਜ ਅਸੀਂ ਆਜ਼ਾਦੀ ਦੇ 75 ਸਾਲ ਦੇ ਕਰੀਬ ਹਾਂ, ਅਤੇ ਅਗਲੇ 25 ਸਾਲਾਂ ਦੇ ਲਕਸ਼ ਸਾਡੇ ਸਾਹਮਣੇ ਹਨ। ਦੇਸ਼ ਦਾ ਇਹ ਭਵਿੱਖ, ਭਵਿੱਖ ਦੇ ਲਕਸ਼ ਅਤੇ ਸਫਲਤਾਵਾਂ ਸਾਡੇ ਨੌਜਵਾਨਾਂ ਨਾਲ ਜੁੜੇ ਹੋਏ ਹਨ। ਸਾਡੇ ਨੌਜਵਾਨ ਹੀ ਇਨ੍ਹਾਂ ਸੰਕਲਪਾਂ ਨੂੰ ਪੂਰਾ ਕਰਨਗੇ। ਸਾਨੂੰ ਦੇਸ਼ ਦੇ ਨੌਜਵਾਨਾਂ ਨੂੰ ਉਹ ਉਨ੍ਹਾਂ ਦੀ ਸਮਰੱਥਾ ਦੇ ਹਿਸਾਬ ਨਾਲ ਅਵਸਰ ਦੇਣੇ ਹਨ।
ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਸਭ ਦੇ ਸਮੂਹਿਕ ਸੰਕਲਪ, ਸਾਡੇ ਸਿੱਖਿਆ ਜਗਤ ਦੇ ਇਹ ਜਾਗ੍ਰਿਤ ਪ੍ਰਯਤਨ ਭਾਰਤ ਦੇ ਇਸ ਸੁਪਨੇ ਨੂੰ ਜ਼ਰੂਰ ਪੂਰਾ ਕਰਨਗੇ।
ਸਾਡੇ ਇਹ ਪ੍ਰਯਤਨ, ਇਹ ਮਿਹਨਤ ਹੀ ਬਾਬਾ ਸਾਹੇਬ ਦੇ ਚਰਨਾਂ ਵਿੱਚ ਸਾਡੀ ਸ਼ਰਧਾਜ਼ਲੀ ਹੋਵੇਗੀ।
ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਨਵਰਾਤ੍ਰਿਆਂ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਬਾਬਾ ਸਾਹੇਬ ਅੰਬੇਡਕਰ ਦੀ ਜਨਮ-ਜਯੰਤੀ ‘ਤੇ ਵਿਸ਼ੇਸ਼ ਤੌਰ ‘ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ
***************
ਡੀਐੱਸ/ਏਕੇਜੇ/ਐੱਨਐੱਸ/ਏਕੇ
Addressing a conference of Vice Chancellors of various universities. https://t.co/PtlY0cfUyu
— Narendra Modi (@narendramodi) April 14, 2021
भारत दुनिया में Mother of democracy रहा है।
— PMO India (@PMOIndia) April 14, 2021
Democracy हमारी सभ्यता, हमारे तौर तरीकों का एक हिस्सा रहा है।
आज़ादी के बाद का भारत अपनी उसी लोकतान्त्रिक विरासत को मजबूत करके आगे बढ़े, बाबा साहेब ने इसका मजबूत आधार देश को दिया: PM @narendramodi
डॉक्टर आंबेडकर कहते थे-
— PMO India (@PMOIndia) April 14, 2021
“मेरे तीन उपास्य देवता हैं। ज्ञान, स्वाभिमान और शील”।
यानी, Knowledge, Self-respect, और politeness: PM @narendramodi
जब Knowledge आती है, तब ही Self-respect भी बढ़ती है।
— PMO India (@PMOIndia) April 14, 2021
Self-respect से व्यक्ति अपने अधिकार, अपने rights के लिए aware होता है।
और Equal rights से ही समाज में समरसता आती है, और देश प्रगति करता है: PM @narendramodi
हर स्टूडेंट का अपना एक सामर्थ्य होता है, क्षमता होती है।
— PMO India (@PMOIndia) April 14, 2021
इन्हीं क्षमताओं के आधार पर स्टूडेंट्स और टीचर्स के सामने तीन सवाल भी होते हैं।
पहला- वो क्या कर सकते हैं?
दूसरा- अगर उन्हें सिखाया जाए, तो वो क्या कर सकते हैं?
और तीसरा- वो क्या करना चाहते हैं: PM @narendramodi
एक स्टूडेंट क्या कर सकता है, ये उसकी inner strength है।
— PMO India (@PMOIndia) April 14, 2021
लेकिन अगर हम उनकी inner strength के साथ साथ उन्हें institutional strength दे दें, तो इससे उनका विकास व्यापक हो जाता है।
इस combination से हमारे युवा वो कर सकते हैं, जो वो करना चाहते हैं: PM @narendramodi
बाबा साहेब ने समान अवसरों की बात की थी, समान अधिकारों की बात की थी।
— PMO India (@PMOIndia) April 14, 2021
आज देश जनधन खातों के जरिए हर व्यक्ति का आर्थिक समावेश कर रहा है।
DBT के जरिए गरीब का पैसा सीधा उसके खाते में पहुँच रहा है: PM @narendramodi
बाबा साहेब के जीवन संदेश को जन-जन तक पहुंचाने के लिए भी आज देश काम कर रहा है।
— PMO India (@PMOIndia) April 14, 2021
बाबा साहेब से जुड़े स्थानों को पंच तीर्थ के रूप में विकसित किया जा रहा है: PM @narendramodi
बाबासाहेब को जब हम पढ़ते हैं, समझते हैं तो हमें अहसास होता है कि वे एक Universal Vision के व्यक्ति थे। pic.twitter.com/SuVuJcxtnR
— Narendra Modi (@narendramodi) April 14, 2021
बाबासाहेब अम्बेडकर हमें जो मार्ग दिखाकर गए हैं, उस पर देश निरंतर चले, इसकी जिम्मेदारी हमारी शिक्षा व्यवस्था और हमारे विश्वविद्यालयों पर हमेशा रही है।
— Narendra Modi (@narendramodi) April 14, 2021
जब प्रश्न एक राष्ट्र के रूप में साझा लक्ष्यों का हो, तो सामूहिक प्रयास ही सिद्धि का माध्यम बनते हैं। pic.twitter.com/8RdmkTM7ag