ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਸਰਕਾਰ ਅਧੀਨ ਕੰਮ ਕਰ ਰਹੇ 90 ਤੋਂ ਵਧੇਰੇ ਐਡੀਸ਼ਨਲ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਦੇ ਗਰੁੱਪ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਅਜਿਹੇ ਪੰਜ ਪ੍ਰੋਗਰਾਮਾਂ ਵਿੱਚ ਇਹ ਆਖਰੀ ਸੀ।
ਇਸ ਗੱਲਬਾਤ ਦੌਰਾਨ ਅਫਸਰਾਂ ਨੇ ਗਵਰਨੈਂਸ, ਸਮਾਜ ਭਲਾਈ, ਕਬਾਇਲੀ ਵਿਕਾਸ, ਖੇਤੀਬਾੜੀ, ਬਾਗਬਾਨੀ, ਵਾਤਾਵਰਣ ਤੇ ਜੰਗਲਾਤ, ਸਿੱਖਿਆ, ਪ੍ਰੋਜੈਕਟ ਲਾਗੂ ਕਰਨ, ਸ਼ਹਿਰੀ ਵਿਕਾਸ ਅਤੇ ਟ੍ਰਾਂਸਪੋਰਟੇਸ਼ਨ ਵਰਗੇ ਵਿਸ਼ਿਆਂ ਉੱਤੇ ਆਪਣੇ ਅਨੁਭਵ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਅਫਸਰਾਂ ਨੂੰ ਤਾਕੀਦ ਕੀਤੀ ਕਿ ਉਹ ਗਵਰਨੈਂਸ ਦੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਲਾਗੂ ਕੀਤੇ ਪ੍ਰੋਜੈਕਟਾਂ ਅਤੇ ਸਕੀਮਾਂ ਨੂੰ ਕੇਸ ਸਟਡੀ ਵਜੋਂ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਸਫਲਤਾ ਦਾ ਮੁੱਲਾਂਕਣ ਕੀਤਾ ਜਾ ਸਕੇ।
ਭਾਰਤ ਦੇ ਪੱਖ ਵਿੱਚ ਮੌਜੂਦਾ ਹਾਂਪੱਖੀ ਵਿਸ਼ਵ ਮਾਹੌਲ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਫਸਰਾਂ ਨੂੰ 2022 ਤੱਕ ਇਕ ਨਵਾਂ ਭਾਰਤ ਸਿਰਜਣ ਪ੍ਰਤੀ ਸਪਸ਼ਟ ਉਦੇਸ਼ਾਂ ਨਾਲ ਕੰਮ ਕਰਨ ਲਈ ਕਿਹਾ।
******
AKT.AK