Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਐਕਸਪੋ 2020 ਦੁਬਈ ਸਮੇਂ ਇੰਡੀਆ ਪੈਵੇਲੀਅਨ ‘ਚ ਇਕੱਠ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਬੋਧਨ

ਐਕਸਪੋ 2020 ਦੁਬਈ ਸਮੇਂ ਇੰਡੀਆ ਪੈਵੇਲੀਅਨ ‘ਚ ਇਕੱਠ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਬੋਧਨ


ਨਮਸਤੇ!

ਐਕਸਪੋ 2020 ਦੁਬਈ ਦੇ ਇੰਡੀਆ ਪੈਵੇਲੀਅਨ’ ‘ਚ ਸੁਆਗਤ ਹੈ। ਇਹ ਇੱਕ ਇਤਿਹਾਸਿਕ ਐਕਸਪੋ ਹੈ। ਇਹ ਮੱਧਪੂਰਬਅਫ਼ਰੀਕਾ ਤੇ ਦੱਖਣੀ ਏਸ਼ੀਆ ਚ ਆਯੋਜਿਤ ਹੋਣ ਵਾਲਾ ਪਹਿਲਾ ਐਕਸਪੋ ਹੈ। ਭਾਰਤ ਇਸ ਐਕਸਪੋ ਚ ਸਭ ਤੋਂ ਵਿਸ਼ਾਲ ਪੈਵੇਲੀਅਨਸ ਵਿੱਚੋਂ ਇੱਕ ਨੂੰ ਲੈ ਕੇ ਸ਼ਮੂਲੀਅਤ ਕਰ ਰਿਹਾ ਹੈ। ਮੈਨੂੰ ਯਕੀਨ ਹੈ ਕਿ ਇਹ ਐਕਸਪੋ ਸੰਯੁਕਤ ਅਰਬ ਅਮੀਰਾਤ ਅਤੇ ਦੁਬਈ ਨਾਲ ਸਾਡੇ ਡੂੰਘੇ ਤੇ ਇਤਿਹਾਸਿਕ ਸਬੰਧਾਂ ਦੀ ਹੋਰ ਉਸਾਰੀ ਕਰਨ ਲਈ ਲੰਬੀ ਭੂਮਿਕਾ ਨਿਭਾਏਗਾ। ਮੈਂ ਭਾਰਤ ਦੀ ਸਰਕਾਰ ਤੇ ਜਨਤਾ ਦੀ ਤਰਫ਼ੋਂ ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਅਤੇ ਅਬੂ ਧਾਬੀ ਦੇ ਹਾਕਮ ਮਹਾਮਹਿਮ ਸ਼ੇਖ਼ ਖ਼ਲੀਫ਼ਾ ਬਿਨ ਜ਼ਾਇਦ ਬਿਨ ਅਲ ਨਾਹਯਾਨ ਨੂੰ ਸ਼ੁਭਕਾਮਨਾਵਾਂ ਦੇ ਕੇ ਸ਼ੁਰੂਆਤ ਕਰਨੀ ਚਾਹਾਂਗਾ।

ਮੈਂ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਦੁਬਈ ਦੇ ਹਾਕਮ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਦਿਲੋਂ ਮੁਬਾਰਕਬਾਦ ਦੇਣੀ ਚਾਹਾਂਗਾ। ਮੈਂ ਉਨ੍ਹਾਂ ਦੇ ਭਰਾ ਅਤੇ ਅਬੂ ਧਾਬੀ ਦੇ ਕ੍ਰਾਊਨ ਸ਼ਹਿਜ਼ਾਦੇ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਵੀ ਆਪਣੀਆਂ ਸ਼ੁਭ ਕਾਮਨਾਂਵਾਂ ਦੇਵਾਂਗਾ। ਸਾਡੇ ਵੱਲੋਂ ਹਾਸਲ ਕੀਤੀ ਨੀਤੀਗਤ ਭਾਈਵਾਲੀ ਦੀ ਪ੍ਰਗਤੀ ਵਿੱਚ ਉਨ੍ਹਾਂ ਪ੍ਰਮੁੱਖ ਭੂਮਿਕਾ ਨਿਭਾਈ ਹੈ।

ਦੋਸਤੋ,

ਐਕਸਪੋ 2020 ਦਾ ਮੁੱਖ ਵਿਸ਼ਾ ਹੈ: ਐਕਸਪੋ 2020’ ਦਾ ਮੁੱਖ ਵਿਸ਼ਾ ਹੈ: ਮਨਾਂ ਨੂੰ ਜੋੜਦਿਆਂਭਵਿੱਖ ਸਿਰਜਦਿਆਂ। ਇਸ ਵਿਸ਼ੇ ਦੀ ਭਾਵਨਾ ਨੂੰ ਭਾਰਤ ਦੀਆਂ ਕੋਸ਼ਿਸ਼ਾਂ ਚ ਵੀ ਵੇਖਿਆ ਜਾਂਦਾ ਹੈ ਕਿਉਂਕਿ ਅਸੀਂ ਇੱਕ ਨਵਾਂ ਭਾਰਤ (ਨਿਊ ਇੰਡੀਆ) ਸਿਰਜਣ ਵੱਲ ਵਧ ਰਹੇ ਹਾਂ। ਅੱਜ ਦਾ ਭਾਰਤ ਵਿਸ਼ਵ ਦੇ ਸਭ ਤੋਂ ਖੁੱਲੇ ਦੇਸ਼ਾਂ ਵਿੱਚੋਂ ਇੱਕ ਹੈਸਿੱਖਣ ਲਈ ਖੁੱਲ੍ਹਾ ਹੈਦ੍ਰਿਸ਼ਟੀਕੋਣਾਂ ਲਈ ਖੁੱਲ੍ਹਾ ਹੈਇਨੋਵੇਸ਼ਨ ਲਈ ਖੁੱਲ੍ਹਾ ਹੈਨਿਵੇਸ਼ ਲਈ ਖੁੱਲ੍ਹਾ ਹੈ। ਇਸੇ ਲਈ ਮੈਂ ਤੁਹਾਨੂੰ ਸਾਡੇ ਰਾਸ਼ਟਰ ਚ ਆਉਣ ਤੇ ਉੱਥੇ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹਾਂ। ਅੱਜ ਭਾਰਤ ਮੌਕਿਆਂ ਦੀ ਧਰਤੀ ਹੈ। ਭਾਵੇਂ ਇਹ ਕਲਾਵਾਂ ਜਾਂ ਵਣਜ ਦਾ ਖੇਤਰ ਹੋਵੇ ਤੇ ਚਾਹੇ ਉਦਯੋਗ ਜਾਂ ਅਕਾਦਮਿਕ ਖੇਤਰ।  ਇੱਥੇ ਹੈ: ਖੋਜ ਦਾ ਮੌਕਾਭਾਈਵਾਲ ਬਣਨ ਦਾ ਮੌਕਾਪ੍ਰਗਤੀ ਦਾ ਮੌਕਾ। ਭਾਰਤ ਆਓ ਤੇ ਇਨ੍ਹਾਂ ਮੌਕਿਆਂ ਦੀ ਤਲਾਸ਼ ਕਰੋ। ਭਾਰਤ ਤੁਹਾਨੂੰ ਵੱਧ ਤੋਂ ਵੱਧ ਵਿਕਾਸਵੱਡੇ ਪੱਧਰ ਤੇ ਵਿਕਾਸਉਦੇਸ਼ ਵਿੱਚ ਵਿਕਾਸਨਤੀਜਿਆਂ ਚ ਵਿਕਾਸ ਦੀ ਵੀ ਪੇਸ਼ਕਸ਼ ਕਰਦਾ ਹੈ। ਭਾਰਤ ਚ ਆਓ ਤੇ ਸਾਡੀ ਵਿਕਾਸ ਕਹਾਣੀ ਦਾ ਹਿੱਸਾ ਬਣੋ।

ਦੋਸਤੋ,

ਭਾਰਤ ਆਪਣੀ ਗੁੰਜਾਇਮਾਨਤਾ ਤੇ ਵਿਵਿਧਤਾ ਲਈ ਜਾਣਿਆ ਜਾਦਾ ਹੈ। ਸਾਡੇ ਵਿਭਿੰਨ ਸੱਭਿਆਚਾਰਭਾਸ਼ਾਵਾਂਪਕਵਾਨਕਲਾਸੰਗੀਤ ਤੇ ਨਾਚ ਦੀਆਂ ਕਿਸਮਾਂ ਹਨ। ਇਹ ਵਿਵਿਧਤਾ ਸਾਡੇ ਪੈਵੇਲੀਅਨ ਚ ਪ੍ਰਤੀਬਿੰਬਤ ਹੋ ਰਹੀ ਹੈ। ਇਸੇ ਤਰ੍ਹਾਂ ਭਾਰਤ ਪ੍ਰਤਿਭਾ ਦਾ ਬਿਜਲੀ ਘਰ ਹੈ। ਸਾਡਾ ਦੇਸ਼ ਟੈਕਨੋਲੋਜੀਖੋਜ ਤੇ ਇਨੋਵੇਸ਼ਨ ਦੇ ਵਿਸ਼ਵ ਵਿੱਚ ਬਹੁਤ ਤਰੱਕੀਆਂ ਕਰ ਰਿਹਾ ਹੈ। ਸਾਡੀ ਆਰਥਿਕ ਪ੍ਰਗਤੀ ਨੂੰ ਵਿਰਾਸਤੀ ਉਦਯੋਗਾਂ ਤੇ ਸਟਾਰਟਅੱਪਸ ਦੇ ਸੁਮੇਲ ਤੋਂ ਤਾਕਤ ਮਿਲੀ ਹੈ। ਭਾਰਤ ਦਾ ਪੈਵੇਲੀਅਨ ਸਿਹਤਟੈਕਸਟਾਈਲਸਬੁਨਿਆਦੀ ਢਾਂਚਾਸੇਵਾਵਾਂ ਤੇ ਹੋਰ ਇਨ੍ਹਾਂ ਬਹੁਭਾਂਤ ਦੇ ਖੇਤਰਾ ਵਿੱਚ ਸਰਬੋਤਮ ਭਾਰਤ ਨੂੰ ਦਿਖਾਏਗਾ। ਪਿਛਲੇ ਸੱਤ ਸਾਲਾਂ ਦੌਰਾਨ ਭਾਰਤ ਸਰਕਾਰ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕਈ ਸੁਧਾਰ ਕੀਤੇ ਹਨ। ਅਸੀਂ ਇੲ ਰੁਝਾਨ ਹੋਰ ਜਾਰੀ ਰੱਖਾਂਗੇ।

ਦੋਸਤੋ,

ਹੁਣ ਜਦੋਂ ਭਾਰਤ ਅੰਮ੍ਰਿਤ ਮਹੋਤਸਵ’ ਦੇ ਰੂਪ ਵਿੱਚ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਮਨਾ ਰਿਹਾ ਹੈਅਸੀਂ ਹਰੇਕ ਨੂੰ ਇੰਡੀਆ ਪੈਵੇਲੀਅਨ ਚ ਆਉਣ ਤੇ ਉੱਭਰ ਰਹੇ ਨਵੇਂ ਭਾਰਤ ਦੇ ਮੌਕਿਆਂ ਵਿੱਚ ਪੂੰਜੀ ਲਗਾਉਣ ਦਾ ਸੱਦਾ ਦਿੰਦੇ ਹਾਂ। ਆਓ ਆਪਾਂ ਸਾਰੇ ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸਸਬਕਾ ਪ੍ਰਯਾਸ’ ਰਾਹੀਂ ਇਸ ਵਿਸ਼ਵ ਨੂੰ ਕਿਤੇ ਜ਼ਿਆਦਾ ਵਧੀਆ ਸਥਾਨ ਬਣਾਈਏ।

ਤੁਹਾਡਾ ਧੰਨਵਾਦ।

ਤੁਹਾਡਾ ਬਹੁਤ ਧੰਨਵਾਦ।

 

 

 

 *********** 

ਡੀਐੱਸ