Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ ਪ੍ਰਦੇਸ਼ ਵਿੱਚ ਨੌਂ ਮੈਡੀਕਲ ਕਾਲਜਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਵਿੱਚ ਨੌਂ ਮੈਡੀਕਲ ਕਾਲਜਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਮਹਾਤਮਾ ਬੁੱਧ ਕਯ, ਪਾਵਨ ਧਰਤੀ ਸਿਧਾਰਥਨਗਰ ਮਾ, ਹਮ ਆਪ ਸਭਯ ਕਾ ਪ੍ਰਣਾਮ ਕਰਿਤ ਹਯ । ਮਹਾਤਮਾ ਬੁੱਧ ਜਉਨੇ ਧਰਤੀ ਪਰ, ਆਪਨ, ਪਹਿਲੇ ਕਯ ਜੀਵਨ ਬਿਤਾਇਨ, ਵਹੈ ਧਰਤੀ ਸਯ ਆਜ ਪ੍ਰਦੇਸ਼ ਕਯ ਨੌਂ ਮੈਡੀਕਲ ਕਾਲੇਜਨ ਕਯ ਉਦਘਾਟਨ ਹਯ ।  ਸਵਸਥ ਔ ਨਿਰੋਗ ਭਾਰਤ ਕਯ ਸੁਪਨਾ ਪੂਰਾ ਕਰੇ ਬਦੇ, ਈ ਯਕ ਬਹੁਤ ਕਦਮ ਹਯ । ਆਪ ਸਭਕੇ ਬਧਾਈ ।

 

ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਯੂਪੀ ਦੇ ਯਸ਼ਸਵੀ ਅਤੇ ਕਰਮਯੋਗੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਜੀ, ਮੰਚ ’ਤੇ ਉਪਸਥਿਤ ਯੂਪੀ ਸਰਕਾਰ ਦੇ ਹੋਰ ਮੰਤਰੀਗਣ, ਜਿਨ੍ਹਾਂ ਹੋਰ ਸਥਾਨਾਂ ’ਤੇ ਨਵੇਂ ਮੈਡੀਕਲ ਕਾਲਜ ਬਣੇ ਹਨ, ਉੱਥੇ ਉਪਸਥਿਤ ਯੂਪੀ ਸਰਕਾਰ ਦੇ ਮੰਤਰੀਗਣ, ਪ੍ਰੋਗਰਾਮ ਵਿੱਚ ਮੌਜੂਦ ਸਾਰੇ ਸਾਂਸਦ, ਵਿਧਾਇਕ,  ਹੋਰ ਜਨਪ੍ਰਤੀਨਿਧੀ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਅੱਜ ਦਾ ਦਿਨ ਪੂਰਵਾਂਚਲ ਦੇ ਲਈ, ਪੂਰੇ ਉੱਤਰ ਪ੍ਰਦੇਸ਼ ਦੇ ਲਈ ਆਰੋਗਯ ਦੀ ਡਬਲ ਡੋਜ ਲੈ ਕੇ ਆਇਆ ਹੈ, ਤੁਹਾਡੇ ਲਈ ਇੱਕ ਉਪਹਾਰ ਲੈ ਕੇ ਆਇਆ ਹੈ। ਇੱਥੇ ਸਿਧਾਰਥਨਗਰ ਵਿੱਚ ਯੂਪੀ ਦੇ 9 ਮੈਡੀਕਲ ਕਾਲਜ ਦਾ ਲੋਕਾਰਪਣ ਹੋ ਰਿਹਾ ਹੈ। ਇਸ ਦੇ ਬਾਅਦ ਪੂਰਵਾਂਚਲ ਤੋਂ ਹੀ ਪੂਰੇ ਦੇਸ਼ ਲਈ ਬਹੁਤ ਜਰੂਰੀ ਅਜਿਹਾ ਮੈਡੀਕਲ ਇੰਫ੍ਰਾਸਟ੍ਰਕਚਰ ਦੀ ਇੱਕ ਬਹੁਤ ਬੜੀ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ।  ਅਤੇ ਉਸ ਬੜੇ ਕੰਮ ਦੇ ਲਈ ਮੈਂ ਇੱਥੋਂ ਤੁਹਾਡਾ ਅਸ਼ੀਰਵਾਦ ਲੈਣ ਦੇ ਬਾਅਦ, ਇਸ ਪਵਿੱਤਰ ਧਰਤੀ ਦਾ ਅਸ਼ੀਰਵਾਦ ਲੈਣ ਦੇ ਬਾਅਦ, ਤੁਹਾਡੇ ਨਾਲ ਸੰਵਾਦ ਦੇ ਬਾਅਦ ਕਾਸ਼ੀ ਜਾਵਾਂਗਾ ਅਤੇ ਕਾਸ਼ੀ ਵਿੱਚ ਉਸ ਪ੍ਰੋਗਰਾਮ ਨੂੰ ਲਾਂਚ ਕਰਾਂਗਾ।

 

ਸਾਥੀਓ,

ਅੱਜ ਕੇਂਦਰ ਵਿੱਚ ਜੋ ਸਰਕਾਰ ਹੈ, ਇੱਥੇ ਯੂਪੀ ਵਿੱਚ ਜੋ ਸਰਕਾਰ ਹੈ, ਉਹ ਅਨੇਕਾਂ ਕਰਮ ਯੋਗੀਆਂ ਦੀ ਦਹਾਕਿਆਂ ਦੀ ਤਪਸਿਆ ਦਾ ਫਲ ਹੈ। ਸਿਧਾਰਥਨਗਰ ਨੇ ਵੀ ਸਵਰਗੀ ਸ਼੍ਰੀ ਮਾਧਵ ਪ੍ਰਸਾਦ ਤ੍ਰਿਪਾਠੀ ਜੀ ਦੇ ਰੂਪ ਵਿੱਚ ਇੱਕ ਅਜਿਹਾ ਸਮਰਪਿਤ ਜਨ ਪ੍ਰਤੀਨਿਧੀ ਦੇਸ਼ ਨੂੰ ਦਿੱਤਾ, ਜਿਨ੍ਹਾਂ ਦੀ ਅਣਥਕ ਮਿਹਨਤ ਅੱਜ ਰਾਸ਼ਟਰ ਦੇ ਕੰਮ ਆ ਰਹੀ ਹੈ। ਮਾਧਵ ਬਾਬੂ ਨੇ ਰਾਜਨੀਤੀ ਵਿੱਚ ਕਰਮਯੋਗ ਦੀ ਸਥਾਪਨਾ ਲਈ ਪੂਰਾ ਜੀਵਨ ਖਪਾ ਦਿੱਤਾ ।

ਯੂਪੀ ਭਾਜਪਾ ਦੇ ਪਹਿਲੇ ਪ੍ਰਧਾਨ ਦੇ ਰੂਪ ਵਿੱਚ, ਕੇਂਦਰ ਵਿੱਚ ਮੰਤਰੀ ਦੇ ਰੂਪ ਵਿੱਚ, ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਪੂਰਵਾਂਚਲ ਦੇ ਵਿਕਾਸ ਦੀ ਚਿੰਤਾ ਕੀਤੀ । ਇਸ ਲਈ ਸਿਧਾਰਥਨਗਰ ਦੇ ਨਵੇਂ ਮੈਡੀਕਲ ਕਾਲਜ ਦਾ ਨਾਮ ਮਾਧਵ ਬਾਬੂ ਦੇ ਨਾਮ ’ਤੇ ਰੱਖਣਾ ਉਨ੍ਹਾਂ ਦੇ ਸੇਵਾਭਾਵ ਦੇ ਪ੍ਰਤੀ ਸੱਚੀ ਕਾਰਿਆਂਜਲਿ ਹੈ। ਅਤੇ ਇਸ ਦੇ ਲਈ ਮੈਂ ਯੋਗੀ ਜੀ ਨੂੰ ਅਤੇ ਉਨ੍ਹਾਂ ਦੀ ਪੂਰੀ ਸਰਕਾਰ ਨੂੰ ਵਧਾਈ ਦਿੰਦਾ ਹਾਂ । ਮਾਧਵ ਬਾਬੂ ਦਾ ਨਾਮ ਇੱਥੋਂ ਪੜ੍ਹ ਕੇ ਨਿਕਲਣ ਵਾਲੇ ਯੁਵਾ ਡਾਕਟਰਾਂ ਨੂੰ ਜਨਸੇਵਾ ਦੀ ਨਿਰੰਤਰ ਪ੍ਰੇਰਣਾ ਵੀ ਦੇਵੇਗਾ ।

ਭਾਈਓ ਅਤੇ ਭੈਣੋਂ,

ਯੂਪੀ ਅਤੇ ਪੂਰਵਾਂਚਲ ਵਿੱਚ ਆਸਥਾ, ਅਧਿਆਤਮ ਅਤੇ ਸਮਾਜਿਕ ਜੀਵਨ ਨਾਲ ਜੁੜੀ ਬਹੁਤ ਵਿਸਤ੍ਰਿਤ ਵਿਰਾਸਤ ਹੈ। ਇਸ ਵਿਰਾਸਤ ਨੂੰ ਸਵਸਥ, ਸਮਰੱਥ, ਅਤੇ ਸਮ੍ਰਿੱਧ ਉੱਤਰ ਪ੍ਰਦੇਸ਼ ਦੇ ਭਵਿੱਖ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਅੱਜ ਜਿਨ੍ਹਾਂ 9 ਜਿਲ੍ਹਿਆਂ ਵਿੱਚ ਮੈਡੀਕਲ ਕਾਲਜ ਦਾ ਲੋਕਾਰਪਣ ਕੀਤਾ ਗਿਆ ਹੈ, ਉਨ੍ਹਾਂ ਵਿੱਚ ਇਹ ਦਿਖਦਾ ਵੀ ਹੈ। 

ਸਿਧਾਰਥਨਗਰ ਵਿੱਚ ਸ਼੍ਰੀ ਮਾਧਵ ਪ੍ਰਸਾਦ ਤ੍ਰਿਪਾਠੀ ਮੈਡੀਕਲ ਕਾਲਜ, ਦੇਵਰਿਆ ਵਿੱਚ ਮਹਰਿਸ਼ੀ ਦੇਵਰਹਾ ਬਾਬਾ ਮੈਡੀਕਲ ਕਾਲਜ, ਗਾਜੀਪੁਰ ਵਿੱਚ ਮਹਰਿਸ਼ੀ ਵਿਸ਼ਵਾਮਿਤਰ ਮੈਡੀਕਲ ਕਾਲਜ,  ਮਿਰਜਾਪੁਰ ਵਿੱਚ ਮਾਂ ਵਿੰਧਅ-ਵਾਸਿਨੀ ਮੈਡੀਕਲ ਕਾਲਜ, ਪ੍ਰਤਾਪਗੜ੍ਹ ਵਿੱਚ ਡਾਕਟਰ ਸੋਨੇ ਲਾਲ ਪਟੇਲ  ਮੈਡੀਕਲ ਕਾਲਜ, ਏਟਾ ਵਿੱਚ ਵੀਰਾਂਗਨਾ ਅਵੰਤੀ ਬਾਈ ਲੋਧੀ ਮੈਡੀਕਲ ਕਾਲਜ, ਫਤਿਹਪੁਰ ਵਿੱਚ ਮਹਾਨ ਯੋਧਾ ਅਮਰ ਸ਼ਹੀਦ ਜੋਧਾ ਸਿੰਘ ਅਤੇ ਠਾਕੁਰ ਦਰਿਆਂਵ ਸਿੰਘ ਦੇ ਨਾਮ ’ਤੇ ਮੈਡੀਕਲ ਕਾਲਜ, ਜੌਨਪੁਰ ਵਿੱਚ ਉਮਾਨਾਥ ਸਿੰਘ ਮੈਡੀਕਲ ਕਾਲਜ, ਅਤੇ ਹਰਦੋਈ ਦਾ ਮੈਡੀਕਲ ਕਾਲਜ ।  ਅਜਿਹੇ ਕਿਤਨੇ ਨਵੇਂ ਮੈਡੀਕਲ ਕਾਲਜ ਇਹ ਸਾਰੇ ਮੈਡੀਕਲ ਕਾਲਜ ਹੁਣ ਪੂਰਵਾਂਚਲ ਦੇ ਕੋਟਿ-ਕੋਟਿ ਜਨਾਂ ਦੀ ਸੇਵਾ ਕਰਨ ਲਈ ਤਿਆਰ ਹਨ । ਇਨ੍ਹਾਂ 9 ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਨਾਲ,  ਕਰੀਬ ਢਾਈ ਹਜ਼ਾਰ ਨਵੇਂ ਬੈਡਸ ਤਿਆਰ ਹੋਏ ਹਨ, 5 ਹਜ਼ਾਰ ਤੋਂ ਅਧਿਕ ਡਾਕਟਰ ਅਤੇ ਪੈਰਾਮੈਡੀਕਲ ਲਈ ਰੋਜ਼ਗਾਰ ਦੇ ਨਵੇਂ ਅਵਸਰ ਬਣੇ ਹਨ । ਇਸ ਦੇ ਨਾਲ ਹੀ ਹਰ ਵਰ੍ਹੇ ਸੈਂਕੜੇ/ ਅਣਗਿਣਤ ਯੁਵਾਵਾਂ ਲਈ ਮੈਡੀਕਲ ਦੀ ਪੜ੍ਹਾਈ ਦਾ ਨਵਾਂ ਰਸਤਾ ਖੁਲ੍ਹਿਆ ਹੈ।

ਸਾਥੀਓ,

ਜਿਸ ਪੂਰਵਾਂਚਲ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ, ਬਿਮਾਰੀਆਂ ਨਾਲ ਜੂਝਣ ਲਈ ਛੱਡ ਦਿੱਤਾ ਸੀ,  ਉਹੀ ਹੁਣ ਪੂਰਵੀ ਭਾਰਤ ਦਾ ਮੈਡੀਕਲ ਹੱਬ ਬਣੇਗਾ, ਹੁਣ ਦੇਸ਼ ਨੂੰ ਬਿਮਾਰੀਆਂ ਤੋਂ ਬਚਾਉਣ ਵਾਲੇ ਅਨੇਕ ਡਾਕਟਰ ਇਹ ਧਰਤੀ ਦੇਸ਼ ਨੂੰ ਡਾਕਟਰ ਦੇਣ ਵਾਲੀ ਹੈ। ਜਿਸ ਪੂਰਵਾਂਚਲ ਦੀ ਛਵੀ ਪਿਛਲੀ ਸਰਕਾਰਾਂ ਨੇ ਖ਼ਰਾਬ ਕਰ ਦਿੱਤੀ ਸੀ, ਜਿਸ ਪੂਰਵਾਂਚਲ ਨੂੰ ਦਿਮਾਗੀ ਬੁਖ਼ਾਰ ਨਾਲ ਹੋਈ ਦੁਖਦ ਮੌਤਾਂ ਦੀ ਵਜ੍ਹਾ ਨਾਲ ਬਦਨਾਮ ਕਰ ਦਿੱਤਾ ਗਿਆ ਸੀ, ਉਹੀ ਪੂਰਵਾਂਚਲ, ਉਹੀ ਉੱਤਰ ਪ੍ਰਦੇਸ਼, ਪੂਰਵੀ ਭਾਰਤ ਨੂੰ ਸਿਹਤ ਦਾ ਨਵਾਂ ਉਜਾਲਾ ਦੇਣ ਵਾਲਾ ਹੈ।

ਸਾਥੀਓ,

ਯੂਪੀ ਦੇ ਭਾਈ-ਭੈਣ ਭੁੱਲ ਨਹੀਂ ਸਕਦੇ ਕਿ ਕਿਵੇਂ ਯੋਗੀ ਜੀ ਨੇ ਸੰਸਦ ਵਿੱਚ ਯੂਪੀ ਦੀ ਬਦਹਾਲ ਮੈਡੀਕਲ ਵਿਵਸਥਾ ਦੀ ਕਥਾ/ਪੀੜਾ ਸੁਣਾਈ ਸੀ । ਯੋਗੀ ਜੀ ਤੱਦ ਮੁੱਖ ਮੰਤਰੀ ਨਹੀਂ ਸਨ, ਉਹ ਇੱਕ ਸਾਂਸਦ ਸਨ ਅਤੇ ਬਹੁਤ ਛੋਟੀ ਉਮਰ ਵਿੱਚ ਸਾਂਸਦ ਬਣੇ ਸਨ । ਅਤੇ ਹੁਣ ਅੱਜ ਯੂਪੀ ਦੇ ਲੋਕ ਇਹ ਵੀ ਦੇਖ ਰਹੇ ਹਨ ਕਿ ਜਦੋਂ ਯੋਗੀ ਜੀ ਨੂੰ ਜਨਤਾ-ਜਨਾਰਦਨ ਨੇ ਸੇਵਾ ਦਾ ਮੌਕਾ ਦਿੱਤਾ ਤਾਂ ਕਿਵੇਂ ਉਨ੍ਹਾਂ ਨੇ ਦਿਮਾਗੀ ਬੁਖ਼ਾਰ ਨੂੰ ਵਧਣ ਤੋਂ ਰੋਕ ਦਿੱਤਾ, ਇਸ ਖੇਤਰ ਦੇ ਹਜਾਰਾਂ ਬੱਚਿਆਂ ਦਾ ਜੀਵਨ ਬਚਾ ਲਿਆ । ਸਰਕਾਰ ਜਦੋਂ ਸੰਵੇਦਨਸ਼ੀਲ ਹੋਵੇ, ਗ਼ਰੀਬ ਦਾ ਦਰਦ ਸਮਝਣ ਲਈ ਮਨ ਵਿੱਚ ਕਰੁਣਾ ਦਾ ਭਾਵ ਹੋਵੇ, ਤਾਂ ਇਸੇ ਤਰ੍ਹਾਂ  ਦਾ ਕੰਮ ਹੁੰਦਾ ਹੈ।

ਭਾਈਓ ਅਤੇ ਭੈਣੋਂ,

ਸਾਡੇ ਦੇਸ਼ ਵਿੱਚ ਅਜ਼ਾਦੀ ਦੇ ਪਹਿਲਾਂ ਅਤੇ ਉਸ ਦੇ ਬਾਅਦ ਵੀ ਮੂਲਭੂਤ ਚਿਕਿਤਸਾ ਅਤੇ ਸਿਹਤ ਸੁਵਿਧਾਵਾਂ ਨੂੰ ਕਦੇ ਪ੍ਰਾਥਮਿਕਤਾ ਨਹੀਂ ਦਿੱਤੀ ਗਈ । ਅੱਛਾ ਇਲਾਜ ਚਾਹੀਦਾ ਹੈ ਤਾਂ ਬੜੇ ਸ਼ਹਿਰ ਜਾਣਾ ਹੋਵੇਗਾ, ਅੱਛੇ ਡਾਕਟਰ ਤੋਂ ਇਲਾਜ ਕਰਵਾਉਣਾ ਹੈ, ਤਾਂ ਬੜੇ ਸ਼ਹਿਰ ਜਾਣਾ ਹੋਵੇਗਾ, ਰਾਤ- ਬਿਰਾਤ ਕਿਸੇ ਦੀ ਤਬੀਅਤ ਖ਼ਰਾਬ ਹੋ ਗਈ ਤਾਂ ਗੱਡੀ ਦਾ ਇੰਤਜਾਮ ਕਰੋ ਅਤੇ ਲੈ ਕੇ ਭੱਜੋ ਸ਼ਹਿਰ ਦੀ ਤਰਫ਼ ।  ਸਾਡੇ ਪਿੰਡ-ਦੇਹਾਤ ਦੀ ਇਹੀ ਸੱਚਾਈ ਰਹੀ ਹੈ। ਪਿੰਡਾਂ ਵਿੱਚ, ਕਸਬਿਆਂ ਵਿੱਚ, ਜ਼ਿਲਾ ਦਫ਼ਤਰ ਤੱਕ ਵਿੱਚ ਬਿਹਤਰ ਸਿਹਤ ਸੁਵਿਧਾਵਾਂ ਮੁਸ਼ਕਲ ਨਾਲ ਹੀ ਮਿਲਦੀਆਂ ਸਨ । ਇਸ ਕਸ਼ਟ ਨੂੰ ਮੈਂ ਵੀ ਭੋਗਿਆ ਹੈ, ਮਹਿਸੂਸ ਕੀਤਾ ਹੈ।

ਦੇਸ਼ ਦੇ ਗ਼ਰੀਬ-ਦਲਿਤ-ਸ਼ੋਸ਼ਿਤ-ਵੰਚਿਤ, ਦੇਸ਼ ਦੇ ਕਿਸਾਨ, ਪਿੰਡਾਂ ਦੇ ਲੋਕ, ਛੋਟੇ-ਛੋਟੇ ਬੱਚਿਆਂ ਨੂੰ ਸੀਨੇ ਨਾਲ ਲਗਾਏ ਇੱਧਰ-ਉੱਧਰ ਦੋੜ ਰਹੀਆਂ ਮਾਤਾਵਾਂ, ਸਾਡੇ ਬਜ਼ੁਰਗ, ਜਦੋਂ ਸਿਹਤ ਦੀਆਂ ਬੁਨਿਆਦੀ ਸੁਵਿਧਾਵਾਂ ਲਈ ਸਰਕਾਰ ਦੀ ਤਰਫ਼ ਦੇਖਦੇ ਸਨ, ਤਾਂ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਸੀ । ਇਸੇ ਨਿਰਾਸ਼ਾ ਨੂੰ ਮੇਰੇ ਗ਼ਰੀਬ ਭਾਈ-ਭੈਣਾਂ ਨੇ ਆਪਣੀ ਨਿਯਤੀ ਮੰਨ ਲਿਆ ਸੀ । ਜਦੋਂ 2014 ਵਿੱਚ ਤੁਸੀਂ ਮੈਨੂੰ ਦੇਸ਼ ਦੀ ਸੇਵਾ ਦਾ ਅਵਸਰ ਦਿੱਤਾ, ਤੱਦ ਪਹਿਲਾਂ ਦੀ ਸਥਿਤੀ ਨੂੰ ਬਦਲਣ ਲਈ ਸਾਡੀ ਸਰਕਾਰ ਨੇ ਦਿਨ ਰਾਤ ਇੱਕ ਕਰ ਦਿੱਤਾ ।

ਜਨਮਾਨਸ ਦੇ ਕਸ਼ਟ ਨੂੰ ਸਮਝਦੇ ਹੋਏ, ਸਾਧਾਰਣ ਮਾਨਵੀ ਦੀ ਪੀੜ੍ਹਾ ਨੂੰ ਸਮਝਦੇ ਹੋਏ, ਉਸ ਦੇ ਦੁੱਖ- ਦਰਦ ਨੂੰ ਸਾਂਝਾ ਕਰਨ ਵਿੱਚ ਅਸੀਂ ਭਾਗੀਦਾਰ ਬਣੇ । ਅਸੀਂ ਦੇਸ਼ ਦੀਆਂ ਸਿਹਤ ਸੁਵਿਧਾਵਾਂ ਨੂੰ ਸੁਧਾਰਣ  ਦੇ ਲਈ, ਆਧੁਨਿਕਤਾ ਲਿਆਉਣ ਲਈ ਇੱਕ ਮਹਾਂ ਯੱਗ ਸ਼ੁਰੂ ਕੀਤਾ, ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ।  ਲੇਕਿਨ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ ਕਿ ਇੱਥੇ ਪਹਿਲਾਂ ਜੋ ਸਰਕਾਰ ਸੀ, ਉਸ ਨੇ ਸਾਡਾ ਸਾਥ ਨਹੀਂ ਦਿੱਤਾ । ਵਿਕਾਸ ਦੇ ਕਾਰਜਾਂ ਵਿੱਚ ਉਹ ਰਾਜਨੀਤੀ ਨੂੰ ਲੈ ਆਈ, ਕੇਂਦਰ ਦੀਆਂ ਯੋਜਨਾਵਾਂ ਨੂੰ ਇੱਥੇ ਯੂਪੀ ਵਿੱਚ ਅੱਗੇ ਨਹੀਂ ਵਧਣ ਦਿੱਤਾ ਗਿਆ ।

ਸਾਥੀਓ,

ਇੱਥੇ ਅਲੱਗ-ਅਲੱਗ ਉਮਰ ਵਰਗ ਦੇ ਭੈਣ-ਭਾਈ ਬੈਠੇ ਹਨ । ਕੀ ਕਦੇ ਕਿਸੇ ਨੂੰ ਯਾਦ ਹੈ ਅਤੇ ਯਾਦ ਹੈ ਤਾਂ ਮੈਨੂੰ ਦੱਸਣਾ ਕੀ ਕਿਸੇ ਨੂੰ ਯਾਦ ਹੈ? ਕਿ ਉੱਤਰ ਪ੍ਰਦੇਸ਼ ਦੇ ਇਤਿਹਾਸ ਵਿੱਚ ਕਦੇ ਇਕੱਠੇ ਇਤਨੇ ਮੈਡੀਕਲ ਕਾਲਜਾਂ ਦਾ ਲੋਕਾਰਪਣ ਹੋਇਆ ਹੋਵੇ ? ਹੋਇਆ ਹੈ ਕਦੇ ? ਨਹੀਂ ਹੋਇਆ ਹੈ ਨਾ । ਪਹਿਲਾਂ ਅਜਿਹਾ ਕਿਉਂ ਨਹੀਂ ਹੁੰਦਾ ਸੀ ਅਤੇ ਹੁਣ ਅਜਿਹਾ ਕਿਉਂ ਹੋ ਰਿਹਾ ਹੈ, ਇਸ ਦਾ ਇੱਕ ਹੀ ਕਾਰਨ ਹੈ- ਰਾਜਨੀਤਕ ਇੱਛਾਸ਼ਕਤੀ ਅਤੇ ਰਾਜਨੀਤਕ ਪ੍ਰਾਥਮਿਕਤਾ । ਜੋ ਪਹਿਲਾਂ ਸੀ ਉਨ੍ਹਾਂ ਦੀ ਪ੍ਰਾਥਮਿਕਤਾ – ਆਪਣੇ ਲਈ ਪੈਸਾ ਕਮਾਉਣਾ ਅਤੇ ਆਪਣੇ ਪਰਿਵਾਰ ਦੀ ਤਿਜੋਰੀ ਭਰਨਾ ਸੀ । ਸਾਡੀ ਪ੍ਰਾਥਮਿਕਤਾ – ਗ਼ਰੀਬ ਦਾ ਪੈਸਾ ਬਚਾਉਣਾ, ਗ਼ਰੀਬ  ਦੇ ਪਰਿਵਾਰ ਨੂੰ ਮੂਲਭੂਤ ਸੁਵਿਧਾਵਾਂ ਦੇਣਾ ਹੈ।

ਸਾਥੀਓ,

ਬਿਮਾਰੀ ਅਮੀਰ ਗ਼ਰੀਬ ਕੁੱਝ ਨਹੀਂ ਦੇਖਦੀ ਹੈ। ਉਸ ਦੇ ਲਈ ਤਾਂ ਸਭ ਬਰਾਬਰ ਹੁੰਦਾ ਹੈ। ਅਤੇ ਇਸ ਲਈ ਇਨ੍ਹਾਂ ਸੁਵਿਧਾਵਾਂ ਦਾ ਜਿੰਨਾ ਲਾਭ ਗ਼ਰੀਬ ਨੂੰ ਹੁੰਦਾ ਹੈ। ਓਨਾ ਹੀ ਲਾਭ ਮੱਧ ਵਰਗ ਦੇ ਪਰਿਵਾਰਾਂ ਨੂੰ ਵੀ ਹੁੰਦਾ ਹੈ।

ਸਾਥੀਓ,

7 ਸਾਲ ਪਹਿਲਾਂ ਜੋ ਦਿੱਲੀ ਵਿੱਚ ਸਰਕਾਰ ਸੀ ਅਤੇ 4 ਸਾਲ ਪਹਿਲਾਂ ਜੋ ਇੱਥੇ ਯੂਪੀ ਵਿੱਚ ਸਰਕਾਰ ਸੀ, ਉਹ ਪੂਰਵਾਂਚਲ ਵਿੱਚ ਕੀ ਕਰਦੇ ਸਨ? ਜੋ ਪਹਿਲਾਂ ਸਰਕਾਰ ਵਿੱਚ ਸਨ, ਉਹ ਵੋਟ ਦੇ ਲਈ ਨਹੀਂ ਡਿਸਪੈਂਸਰੀ ਦੀ ਕਿਤੇ, ਕਿਤੇ ਛੋਟੇ-ਛੋਟੇ ਹਸਪਤਾਲ ਦਾ ਐਲਾਨ ਕਰਕੇ ਬੈਠ ਜਾਂਦੇ ਸਨ। ਲੋਕ ਵੀ ਉਮੀਦ ਲਗਾਏ ਰਹਿੰਦੇ ਸਨ। ਲੇਕਿਨ ਸਾਲਾਂ-ਸਾਲ  ਤੱਕ ਜਾਂ ਤਾਂ ਬਿਲਡਿੰਗ ਹੀ ਨਹੀਂ ਬਣਦੀ ਸੀ, ਬਿਲਡਿੰਗ ਹੁੰਦੀ ਸੀ ਤਾਂ ਮਸ਼ੀਨਾਂ ਨਹੀਂ ਹੁੰਦੀਆਂ ਸਨ, ਦੋਵੇਂ ਹੋ ਗਈਆਂ ਤਾਂ ਡਾਕਟਰ ਅਤੇ ਦੂਸਰਾ ਸਟਾਫ ਨਹੀਂ ਹੁੰਦਾ ਸੀ। ਉੱਪਰ ਤੋਂ ਗ਼ਰੀਬਾਂ ਦੇ ਹਜਾਰਾਂ ਕਰੋੜ ਰੁਪਏ ਲੁੱਟਣ ਵਾਲੀ ਭ੍ਰਿਸ਼ਟਾਚਾਰ ਦਾ ਸਾਇਕਲ ਚੌਬੀ ਘੰਟੇ ਅਲੱਗ ਚਲਦਾ ਰਹਿੰਦਾ ਸੀ। ਦਵਾਈ ਵਿੱਚ ਭ੍ਰਿਸ਼ਟਾਚਾਰ, ਐਂਬੂਲੇਂਸ ਵਿੱਚ ਭ੍ਰਿਸ਼ਟਾਚਾਰ, ਨਿਯੁਕਤੀ ਵਿੱਚ ਭ੍ਰਿਸ਼ਟਾਚਾਰ, ਟ੍ਰਾਂਸਫਰ-ਪੋਸਟਿੰਗ ਵਿੱਚ ਭ੍ਰਿਸ਼ਟਾਚਾਰ! ਇਸ ਪੂਰੇ ਖੇਡ ਵਿੱਚ ਯੂਪੀ ਵਿੱਚ ਕੁੱਝ ਪਰਿਵਾਰ ਵਾਲਿਆਂ ਦਾ ਤਾਂ ਖੂਬ ਭਲਾ ਹੋਇਆ, ਭ੍ਰਿਸ਼ਟਾਚਾਰ ਦਾ ਸਾਇਕਲ ਤਾਂ ਖੂਬ ਚਲਿਆ, ਲੇਕਿਨ ਉਸ ਵਿੱਚ ਪੂਰਵਾਂਚਲ ਅਤੇ ਯੂਪੀ ਦਾ ਆਮ ਪਰਿਵਾਰ ਪਿਸਦਾ ਚਲਾ ਗਿਆ।

ਸਹੀ ਹੀ ਕਿਹਾ ਜਾਂਦਾ ਹੈ-

 ‘ਜਾਕੇ ਪੰਵ ਨ ਫਟੀ ਬਿਵਾਈ, ਵੋ ਕਿਯਾ ਜਾਨੇ ਪੀਰ ਪਰਾਈ’

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਡਬਲ ਇੰਜਣ ਦੀ ਸਰਕਾਰ ਨੇ ਹਰ ਗ਼ਰੀਬ ਤੱਕ ਬਿਹਤਰ ਸਿਹਤ ਸੁਵਿਧਾਵਾਂ ਪਹੁੰਚਾਣ ਦੇ ਲਈ ਬਹੁਤ ਇਮਾਨਦਾਰੀ ਨਾਲ ਪ੍ਰਯਤਨ ਕੀਤਾ ਹੈ, ਨਿਰੰਤਰ ਕੰਮ ਕੀਤਾ ਹੈ। ਅਸੀਂ ਦੇਸ਼ ਵਿੱਚ ਨਵੀਂ ਸਿਹਤ ਨਿਤੀ ਲਾਗੂ ਕੀਤੀ ਤਾਕਿ ਗ਼ਰੀਬ ਨੂੰ ਸਸਤਾ ਇਲਾਜ ਮਿਲੇ ਅਤੇ ਉਸ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇ। ਇੱਥੇ ਯੂਪੀ ਵਿੱਚ ਵੀ 90 ਲੱਖ ਮਰੀਜਾਂ ਨੂੰ ਆਯੁਸ਼ਮਾਨ ਭਾਰਤ ਦੇ ਤਹਿਤ ਮੁਫ਼ਤ ਇਲਾਜ ਮਿਲਿਆ ਹੈ।

ਇਨ੍ਹਾਂ ਗ਼ਰੀਬਾਂ ਦੇ ਅਯੁਸ਼ਮਾਨ ਭਾਰਤ ਦੀ ਵਜ੍ਹਾ ਨਾਲ ਕਰੀਬ-ਕਰੀਬ ਇੱਕ ਹਜਾਰ ਕਰੋੜ ਰੁਪਏ ਇਲਾਜ ਵਿੱਚ ਖਰਚ ਹੋਣ ਤੋਂ ਬਚੇ ਹਨ। ਅੱਜ ਹਜਾਰਾਂ ਜਨ ਔਸ਼ਧੀ ਕੇਂਦਰਾਂ ਤੋਂ ਬਹੁਤ ਸਸਤੀ ਦਵਾਈਆਂ ਮਿਲ ਰਹੀਆਂ ਹਨ। ਕੈਂਸਰ ਦਾ ਇਲਾਜ, ਡਾਇਲਿਸਿਸ ਅਤੇ ਹਾਰਟ ਦੀ ਸਰਜਰੀ ਤੱਕ ਬਹੁਤ ਸਸਤੀ ਹੋਈ ਹੈ, ਸ਼ੌਚਾਲਯ ਜਿਹੀਆਂ ਸੁਵਿਧਾਵਾਂ ਨਾਲ ਅਨੇਕ ਬਿਮਾਰੀਆਂ ਵਿੱਚ ਕਮੀ ਆਈ ਹੈ। ਇਹੀ ਨਹੀਂ, ਦੇਸ਼ ਭਰ ਵਿੱਚ ਬਿਹਤਰ ਹਸਪਤਾਲ ਕਿਵੇਂ ਬਣੇ ਅਤੇ ਉਨ੍ਹਾਂ ਹਸਪਤਾਲਾਂ ਵਿੱਚ ਬਿਹਤਰ ਡਾਕਟਰ ਅਤੇ ਦੂਸਰੇ ਮੈਡੀਕਲ ਸਟਾਫ ਕਿਵੇਂ ਉਪਲਬਧ ਹੋਣ, ਇਸ ਦੇ ਲਈ ਬਹੁਤ ਵੱਡੀ ਅਤੇ ਲੰਬੇ ਵਿਜ਼ਨ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਹੁਣ ਹਸਪਤਾਲਾਂ ਦਾ, ਮੈਡੀਕਲ ਕਾਲਜਾਂ ਦਾ ਭੂਮੀ ਪੂਜਨ ਵੀ ਹੁੰਦਾ ਹੈ ਅਤੇ ਉਨ੍ਹਾਂ ਦਾ ਤੈਅ ਸਮੇਂ ‘ਤੇ ਲੋਕਾਰਪਣ ਵੀ ਹੁੰਦਾ ਹੈ। ਯੋਗੀ ਜੀ ਦੀ ਸਰਕਾਰ ਤੋਂ ਪਹਿਲਾਂ ਜੋ ਸਰਕਾਰ ਸੀ, ਉਸ ਨੇ ਆਪਣੇ ਕਾਰਜਕਾਲ ਵਿੱਚ ਯੂਪੀ ਵਿੱਚ ਸਿਰਫ 6 ਮੈਡੀਕਲ ਕਾਲਜ ਬਣਵਾਏ ਸਨ। ਯੋਗੀ ਜੀ ਦੇ ਕਾਰਜਕਾਲ ਵਿੱਚ 16 ਮੈਡੀਕਲ ਸ਼ੁਰੂ ਹੋ ਚੁੱਕੇ ਹਨ ਅਤੇ 30 ਨਵੇਂ ਮੈਡੀਕਲ ਕਾਲਜਾਂ ‘ਤੇ ਤੇਜੀ ਨਾਲ ਕੰਮ ਚਲ ਰਿਹਾ ਹੈ। ਰਾਯਬਰੇਲੀ ਅਤੇ ਗੋਰਖਪੁਰ ਵਿੱਚ ਬਣ ਰਹੇ ਐਂਮਸ ਤਾਂ ਯੂਪੀ ਦੇ ਲਈ ਇੱਕ ਪ੍ਰਕਾਰ ਨਾਲ ਬੋਨਸ ਹਨ।  

ਭਾਈਓ ਅਤੇ ਭੈਣੋਂ,

ਮੈਡੀਕਲ ਕਾਲਜ ਸਿਰਫ ਬਿਹਤਰ ਇਲਾਜ ਹੀ ਨਹੀਂ ਦਿੰਦੇ ਬਲਕਿ ਨਵੇਂ ਡਾਕਟਰ, ਨਵੇਂ ਪੈਰਾਮੈਡਿਕਸ ਦਾ ਵੀ ਨਿਰਮਾਣ ਕਰਦੇ ਹਨ। ਜਦੋਂ ਮੈਡੀਕਲ ਕਾਲਜ ਬਣਦਾ ਹੈ ਤਾਂ ਉੱਥੇ ਵਿਸ਼ੇਸ਼ ਪ੍ਰਕਾਰ ਦੀ ਲੋਬੋਰੇਟਰੀ ਟ੍ਰੇਨਿੰਗ ਸੈਂਟਰ, ਨਰਸਿੰਗ ਯੂਨਿਟ, ਮੈਡੀਕਲ ਯੂਨਿਟ ਅਤੇ ਰੋਜ਼ਗਾਰ ਦੇ ਅਨੇਕ ਨਵੇਂ ਸਾਧਨ ਬਣਦੇ ਹਨ। ਦੁਰਭਾਗ ਨਾਲ ਪਹਿਲਾਂ ਦੇ ਦਹਾਕਿਆਂ ਵਿੱਚ ਦੇਸ਼ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਰਾਸ਼ਟਰਵਿਆਪੀ ਰਣਨਿਤੀ ‘ਤੇ ਕੰਮ ਹੀ ਨਹੀਂ ਹੋਇਆ। ਅਨੇਕ ਦਹਾਕਿਆਂ ਪਹਿਲਾਂ ਮੈਡੀਕਲ ਕਾਲਜ ਅਤੇ ਮੈਡੀਕਲ ਸਿੱਖਿਆ ਦੀ ਦੇਖ-ਰੇਖ ਦੇ ਲਈ ਜੋ ਨਿਯਮ ਕਾਇਦੇ ਬਣਾਏ ਗਏ ਸਨ, ਜੋ ਸੰਸਥਾਵਾਂ ਬਣਾਈਆਂ ਗਈਆਂ, ਉਹ ਪੁਰਾਣੇ ਤੌਰ ਤਰੀਕਿਆਂ ਨਾਲ ਹੀ ਚਲ ਰਹੀਆਂ ਸਨ। ਇਹ ਨਵੇਂ ਮੈਡੀਕਲ ਕਾਲਜ ਦੇ ਨਿਰਮਾਣ ਵਿੱਚ ਬਾਧਕ ਵੀ ਬਣ ਰਹੀਆਂ ਸਨ।

ਬੀਤੇ 7 ਸਾਲਾਂ ਵਿੱਚ ਇੱਕ ਦੇ ਬਾਅਦ ਇੱਕ ਹਰ ਅਜਿਹੀ ਪੁਰਾਣੀ ਵਿਵਸਥਾ ਨੂੰ ਬਦਲਿਆ ਜਾ ਰਿਹਾ ਹੈ, ਜੋ ਮੈਡੀਕਲ ਸਿੱਖਿਆ ਦੀ ਰਾਹ ਵਿੱਚ ਰੁਕਾਵਟ ਬਣ ਰਿਹਾ ਹੈ। ਇਸ ਦਾ ਪਰਿਣਾਮ ਮੈਡੀਕਲ ਸੀਟਾਂ ਦੀ ਸੰਖਿਆ ਵਿੱਚ ਵੀ ਨਜ਼ਰ ਆਉਂਦਾ ਹੈ। 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਮੈਡੀਕਲ ਦੀਆਂ ਸੀਟਾਂ 90 ਹਜਾਰ ਤੋਂ ਵੀ ਘੱਟ ਸਨ। ਬੀਤੇ 7 ਵਰ੍ਹਿਆਂ ਵਿੱਚ ਦੇਸ਼ ਵਿੱਚ ਮੈਡੀਕਲ ਦੀਆਂ 60 ਹਜਾਰ ਨਵੀਆਂ ਸੀਟਾਂ ਜੋੜੀਆਂ ਗਈਆਂ ਹਨ। ਇੱਥੇ ਉੱਤਰ ਪ੍ਰਦੇਸ਼ ਵਿੱਚ ਵੀ 2017 ਤੱਕ ਸਰਕਾਰੀ ਮੈਡੀਕਲ ਕਾਲਾਜਾਂ ਵਿੱਚ ਮੈਡੀਕਲ ਦੀਆਂ ਸਿਰਫ 1900 ਸੀਟਾਂ ਸਨ। ਜਦਕਿ ਡਬਲ ਇੰਜਣ ਦੀ ਸਰਕਾਰ ਵਿੱਚ ਪਿਛਲੇ ਚਾਰ ਸਾਲ ਵਿੱਚ ਹੀ 1900 ਸੀਟਾਂ ਤੋਂ ਜ਼ਿਆਦਾ ਮੈਡੀਕਲ ਸੀਟਾਂ ਦਾ ਵਾਧਾ ਕੀਤਾ ਗਿਆ ਹੈ।

ਸਾਥੀਓ,

ਮੈਡੀਕਲ ਕਾਲਾਜਂ ਦੀ ਸੰਖਿਆ ਵਧਣ ਦਾ, ਮੈਡੀਕਲ ਸੀਟਾਂ ਦੀ ਸੰਖਿਆ ਵਧਣ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇੱਥੇ ਜ਼ਿਆਦਾ ਤੋਂ ਜ਼ਿਆਦਾ ਯੁਵਾ ਡਾਕਟਰ ਬਣਨਗੇ। ਗ਼ਰੀਬ ਮਾਂ ਦੇ ਬੇਟੇ ਅਤੇ ਬੇਟੀ ਨੂੰ ਵੀ ਹੁਣ ਡਾਕਟਰ ਬਣਨ ਵਿੱਚ ਹੋਰ ਅਸਾਨੀ ਹੋਵੇਗੀ। ਸਰਕਾਰ ਦੇ ਨਿਰੰਤਰ ਪ੍ਰਯਤਨ ਦਾ ਪਰਿਣਾਮ ਹੈ ਕਿ ਆਜ਼ਾਦੀ ਦੇ ਬਾਅਦ, 70 ਵਰ੍ਹਿਆਂ ਵਿੱਚ ਜਿੰਨੇ ਡਾਕਟਰ ਪੜ੍ਹ ਲਿਖ ਕੇ ਨਿਕਲੇ, ਉਸ ਤੋਂ ਜ਼ਿਆਦਾ ਡਾਕਟਰ ਅਸੀਂ ਅਗਲੇ 10-12 ਵਰ੍ਹਿਆਂ ਵਿੱਚ ਤਿਆਰ ਕਰ ਸਕਾਂਗੇ।

ਸਾਥੀਓ,

ਯੁਵਾਵਾਂ ਨੂੰ ਦੇਸ਼ਭਰ ਵਿੱਚ ਅਲੱਗ-ਅਲੱਗ ਐਂਟ੍ਰੇਸ ਟੈਸਟ ਦੀ ਟੈਂਸ਼ਨ ਤੋਂ ਮੁਕਤੀ ਦਿਵਾਉਣ ਲਈ ਵੰਨ ਨੇਸ਼ਨ, ਵੰਨ ਐਗਜ਼ਾਮ ਨੂੰ ਲਾਗੂ ਕੀਤਾ ਗਿਆ ਹੈ। ਇਸ ਨਾਲ ਖਰਚ ਦੀ ਵੀ ਬਚਤ ਹੋਈ ਹੈ ਅਤੇ ਪਰੇਸ਼ਾਨੀ ਵੀ ਘੱਟ ਹੋਈ ਹੈ। ਮੈਡੀਕਲ ਸਿੱਖਿਆ ਗ਼ਰੀਬ ਅਤੇ ਮਿਡਿਲ ਕਲਾਸ ਦੀ ਪਹੁੰਚ ਵਿੱਚ ਹੋਵੇ, ਇਸ ਦੇ ਲਈ ਪ੍ਰਾਈਵੇਟ ਕਾਲਜ ਦੀ ਫੀਸ ਨੂੰ ਨਿਯੰਤ੍ਰਿਤ ਰੱਖਣ ਦੇ ਲਈ ਕਾਨੂੰਨੀ ਪ੍ਰਾਵਧਾਨ ਵੀ ਕੀਤਾ ਗਿਆ ਹੈ। ਸਥਾਨਕ ਭਾਸ਼ਾ ਵਿੱਚ ਮੈਡੀਕਲ ਦੀ ਪੜ੍ਹਾਈ ਨਾ ਹੋਣ ਨਾਲ ਪੀ ਬਹੁਤ ਦਿਕਤਾਂ ਆਉਂਦੀਆਂ ਸਨ। ਹੁਣ ਹਿੰਦੀ ਸਹਿਤ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਵੀ ਮੈਡੀਕਲ ਦੀ ਬਿਹਤਰੀਨ ਪੜ੍ਹਾਈ ਦਾ ਵਿਕਲਪ ਦੇ ਦਿੱਤਾ ਗਿਆ ਹੈ। ਆਪਣੀ ਮਾਤਰ ਭਾਸ਼ਾ ਵਿੱਚ ਜਦ ਯੁਵਾ ਸਿੱਖਣਗੇ ਤਾਂ ਆਪਣੇ ਕੰਮ ‘ਤੇ ਉਨ੍ਹਾਂ ਦੀ ਪਕੜ ਵੀ ਬਿਹਤਰ ਹੋਵੇਗੀ।

ਸਾਥੀਓ,

ਆਪਣੀ ਸਿਹਤ ਸੁਵਿਧਾਵਾਂ ਨੂੰ ਯੂਪੀ ਤੇਜ਼ੀ ਨਾਲ ਸੁਧਾਰ ਸਕਦਾ ਹੈ, ਇਹ ਯੂਪੀ ਦੇ ਲੋਕਾਂ ਨੇ ਇਸ ਕੋਰੋਨਾ ਕਾਲ ਵਿੱਚ ਵੀ ਸਾਬਤ ਕੀਤਾ ਹੈ। ਚਾਰ ਦਿਨ ਪਹਿਲਾਂ ਵੀ ਦੇਸ਼ ਨੇ 100 ਕਰੋੜ ਵੈਕਸੀਨ ਡੋਜ ਦਾ ਵੱਡਾ ਲਕਸ਼ ਹਾਸਲ ਕੀਤਾ ਹੈ। ਅਤੇ ਇਸ ਵਿੱਚ ਯੂਪੀ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਯੂਪੀ ਦੀ ਸਮਸਤ ਜਨਤਾ, ਕੋਰੋਨਾ ਵਾਰੀਅਰਸ, ਸਰਕਾਰ, ਪ੍ਰਸ਼ਾਸਨ ਅਤੇ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ। ਅੱਜ ਦੇਸ਼ ਕੋਲ 100 ਕਰੋੜ ਵੈਕਸੀਨ ਡੋਜ਼ ਦਾ ਸੁਰੱਖਿਆ ਕਵਚ ਹੈ। ਬਾਵਜੂਦ ਇਸ ਦੇ ਕਰੋਨਾ ਤੋਂ ਬਚਾਅ ਲਈ ਯੂਪੀ ਆਪਣੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਯੂਪੀ ਕੇ ਹਰ ਜਿਲੇ ਵਿੱਚ ਕੋਰੋਨਾ ਨਾਲ ਨਿਪਟਨ ਦੇ ਲਈ ਬੱਚਿਆਂ ਦੀ ਕੇਅਰ ਯੂਨਿਟ ਜਾਂ ਤਾਂ ਬਣ ਚੁੱਕੀ ਹੈ ਜਾਂ ਤੇਜ਼ੀ ਨਾਲ ਬਣ ਰਹੀ ਹੈ। ਕੋਵਿਡ ਦੀ ਜਾਂਚ ਲਈ ਅੱਜ ਯੂਪੀ ਕੋਲ 60 ਤੋਂ ਵੱਧ ਲੈਬਸ ਮੌਜੂਦ ਹਨ। 500 ਤੋਂ ਜ਼ਿਆਦਾ ਨਵੇਂ ਆਕਸੀਜਨ ਪਲਾਂਟਸ ‘ਤੇ ਬਹੁਤ ਤੇਜ਼ ਕੰਮ ਚੱਲ ਰਿਹਾ ਹੈ।

ਸਾਥੀਓ,

ਇਹ ਤਾਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਤਨ ਇਹੀ ਤਾਂ ਉਸ ਦਾ ਰਸਤਾ ਹੈ। ਜਦ ਸਾਰੇ  ਤੰਦਰੁਸਤ ਹੋਣਗੇ, ਜਦ ਸਾਰਿਆਂ ਨੂੰ ਅਵਸਰ ਮਿਲੇਗਾ, ਤਦ ਜਾ ਕੇ ਸਭ ਦਾ ਪ੍ਰਯਤਨ ਦੇਸ਼ ਦੇ ਕੰਮ ਆਵੇਗਾ। ਦੀਪਾਵਲੀ ਅਤੇ ਛਠ ਦਾ ਪੁਰਬ ਇਸ ਬਾਰ ਪੂਰਵਾਂਚਲ ਵਿੱਚ ਆਰੋਗਯ ਦਾ ਨਵਾਂ ਵਿਸ਼ਵਾਸ ਲੈਕੇ ਆਇਆ ਹੈ। ਇਹ ਵਿਸ਼ਵਾਸ, ਤੇਜ ਵਿਕਾਸ ਦਾ ਅਧਾਰ ਬਣੇ, ਇਸੇ ਕਾਮਨਾ ਦੇ ਨਾਲ ਨਵੇਂ ਮੈਡੀਕਲ ਕਾਲਜ ਦੇ ਲਈ ਪੂਰੇ ਯੂਪੀ ਨੂੰ ਫਿਰ ਤੋਂ ਬਹੁਤ-ਬਹੁਤ ਵਧਾਈਆਂ ਅਤੇ ਧੰਨਵਾਦ ਦਿੰਦਾ ਹਾਂ ਤੁਸੀਂ ਵੀ ਇੰਨੀ ਵੱਡੀ ਤਾਦਾਦ ਵਿੱਚ ਸਾਨੂੰ ਆਸ਼ੀਰਵਾਦ ਦੇਣ ਲਈ ਆਏ ਇਸ ਲਈ ਮੈਂ ਵਿਸ਼ੇਸ਼ ਰੂਪ ਨਾਲ ਮੈਂ ਤੁਹਾਡਾ ਅਭਾਰ ਵਿਅਕਤ ਕਰਦਾ ਹਾਂ ਬਹੁਤ-ਬਹੁਤ ਧੰਨਵਾਦ।

***

ਡੀਐੱਸ/ਐੱਸਐੱਚ/ਏਕੇ/ਐੱਮਐੱਨ