Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ ਪ੍ਰਦੇਸ਼ ਵਿੱਚ ਮਹਾਰਾਜਾ ਸੁਹੇਲਦੇਵ ਸਮਾਰਕ ਅਤੇ ਚਿਤੌਰਾ ਝੀਲ ਦੇ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਉੱਤਰ ਪ੍ਰਦੇਸ਼ ਵਿੱਚ ਮਹਾਰਾਜਾ ਸੁਹੇਲਦੇਵ ਸਮਾਰਕ ਅਤੇ ਚਿਤੌਰਾ ਝੀਲ ਦੇ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਨਮਸਕਾਰ!

 

ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ ਪਟੇਲ ਜੀ, ਰਾਜ ਦੇ ਲੋਕਪ੍ਰਿਯ ਅਤੇ ਯਸ਼ਸਵੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਯੂਪੀ ਸਰਕਾਰ ਦੇ ਹੋਰ ਮੰਤਰੀਗਣ, ਸੰਸਦ ਵਿੱਚ ਮੇਰੇ ਹੋਰ ਸਹਿਯੋਗੀ, ਵਿਧਾਇਕ ਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

 

ਆਪਣੇ ਪਰਾਕ੍ਰਮ ਨਾਲ ਮਾਤ੍ਰਭੂਮੀ ਦਾ ਮਾਣ ਵਧਾਉਣ ਵਾਲੇ ਰਾਸ਼ਟਰਨਾਇਕ ਮਹਾਰਾਜਾ ਸੁਹੇਲਦੇਵ ਦੀ ਜਨਮਭੂਮੀ ਅਤੇ ਰਿਸ਼ੀ ਮੁਨੀਆਂ ਨੇ ਜਿੱਥੇ ਤਪ ਕੀਤਾ, ਬਹਰਾਈਚ ਦੀ ਅਜਿਹੀ ਪਾਵਨ ਧਰਾ ਨੂੰ ਮੈਂ ਆਦਰਪੂਰਵਕ ਨਮਨ ਕਰਦਾ ਹਾਂ! ਬਸੰਤ ਪੰਚਮੀ ਦੀ ਆਪ ਸਭ ਨੂੰ, ਸੰਪੂਰਨ ਦੇਸ਼ ਨੂੰ ਬਹੁਤ-ਬਹੁਤ ਮੰਗਲਕਾਮਨਾਵਾਂ!! ਮਾਂ ਸਰਸਵਤੀ ਭਾਰਤ ਦੇ ਗਿਆਨ-ਵਿਗਿਆਨ ਨੂੰ ਹੋਰ ਸਮ੍ਰਿੱਧ ਕਰਨ। ਅੱਜ ਦਾ ਦਿਨ, ਵਿੱਦਿਆ ਆਰੰਭ ਅਤੇ ਅੱਖਰ ਗਿਆਨ ਦੇ ਲਈ ਬਹੁਤ ਸ਼ੁਭ ਦਿਨ ਮੰਨਿਆ ਜਾਂਦਾ ਹੈ। ਸਾਡੇ ਇੱਥੇ ਕਿਹਾ ਗਿਆ ਹੈ:- 

 

ਸਰਸਵਤਿ ਮਹਾਭਾਗੇ ਵਿੱਦੇ ਕਮਲਲੋਚਨੇ।

ਵਿਦਯਾਰੂਪੇ ਵਿਸ਼ਾਲਾਕਸ਼ਿ ਵਿਦਯਾਂ ਦੇਹਿ ਨਮੋऽਸਤੁ ਤੇ।।

 

( सरस्वति महाभागे विद्ये कमललोचने।

विद्यारूपे विशालाक्षि विद्यां देहि नमोऽस्तु ते॥ )

 

ਅਰਥਾਤ, ਹੇ ਮਹਾਭਾਗਯਵਤੀ, ਗਿਆਨਰੂਪਾ, ਕਮਲ ਦੇ ਸਮਾਨ ਵਿਸ਼ਾਲ ਨੇਤਰ ਵਾਲੀ, ਗਿਆਨਦਾਤਰੀ ਸਰਸਵਤੀ, ਮੈਨੂੰ ਵਿੱਦਿਆ ਦੇਵੋ, ਮੈਂ ਤੁਹਾਨੂੰ ਨਮਨ ਕਰਦਾ ਹਾਂ। ਭਾਰਤ ਦੀ, ਮਾਨਵਤਾ ਦੀ ਸੇਵਾ ਦੇ ਲਈ ਰਿਸਰਚ ਅਤੇ ਇਨੋਵੇਸ਼ਨ ਵਿੱਚ ਜੁਟੇ, ਰਾਸ਼ਟਰ ਨਿਰਮਾਣ ਵਿੱਚ ਜੁਟੇ ਹਰ ਦੇਸ਼ਵਾਸੀ ਨੂੰ ਮਾਂ ਸਰਸਵਤੀ ਦਾ ਅਸ਼ੀਰਵਾਦ ਮਿਲੇ, ਉਨ੍ਹਾਂ ਨੂੰ ਸਫਲਤਾ ਮਿਲੇ, ਇਹੀ ਸਾਡੀ ਸਭ ਦੀ ਪ੍ਰਾਰਥਨਾ ਹੈ।

 

ਭਾਈਓ ਅਤੇ ਭੈਣੋਂ,

 

ਰਾਮਚਰਿਤ ਮਾਨਸ ਵਿੱਚ ਗੋਸਵਾਮੀ ਤੁਲਸੀਦਾਸ ਜੀ ਕਹਿੰਦੇ ਹਨ, ਰਿਤੂ ਬਸੰਤ ਬਹ ਤ੍ਰਿਬਿਧ ਬਯਾਰੀ। ਯਾਨੀ, ਬਸੰਤ ਰਿਤੂ ਵਿੱਚ ਸ਼ੀਤਲ, ਮੰਦ ਸੁਗੰਧ, ਅਜਿਹੀ ਤਿੰਨ ਪ੍ਰਕਾਰ ਦੀ ਹਵਾ ਵਹਿ ਰਹੀ ਹੈ, ਇਸੇ ਹਵਾ, ਇਸੇ ਮੌਸਮ ਵਿੱਚ ਖੇਤ-ਖਲਿਹਾਨ, ਬਾਗ-ਬਗਾਨ ਤੋਂ ਲੈ ਕੇ ਜੀਵਨ ਦਾ ਹਰ ਹਿੱਸਾ ਆਨੰਦਿਤ ਹੋ ਰਿਹਾ ਹੈ। ਵਾਕਈ, ਅਸੀਂ ਜਿਸ ਤਰਫ ਦੇਖੀਏ ਤਾਂ ਫੁੱਲਾਂ ਦੀ ਬਹਾਰ ਹੈ, ਹਰ ਜੀਵ ਬਸੰਤ ਰਿਤੂ ਦੇ ਸੁਆਗਤ ਵਿੱਚ ਖੜ੍ਹਿਆ ਹੈ। ਇਹ ਬਸੰਤ ਮਹਾਮਾਰੀ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਅੱਗੇ ਵਧਦੇ ਭਾਰਤ ਦੇ ਲਈ ਨਵੀਂ ਉਮੀਦ, ਨਵੀਂ ਉਮੰਗ ਲੈ ਕੇ ਆਇਆ ਹੈ। ਇਸ ਉੱਲਾਸ ਵਿੱਚ, ਭਾਰਤੀਅਤਾ, ਸਾਡਾ ਸੱਭਿਆਚਾਰ, ਸਾਡੇ ਸੰਸਕਾਰਾਂ ਦੇ ਲਈ ਢਾਲ ਬਣ ਕੇ ਖੜ੍ਹੇ ਹੋਣ ਵਾਲੇ ਮਹਾਨਾਇਕ, ਮਹਾਰਾਜਾ ਸੁਹੇਲਦੇਵ ਜੀ ਦਾ ਜਨਮੋਤਸਵ ਸਾਡੀਆਂ ਖੁਸ਼ੀਆਂ ਨੂੰ ਹੋਰ ਵਧਾ ਰਿਹਾ ਹੈ।

 

ਸਾਥੀਓ,

 

ਮੈਨੂੰ ਕਰੀਬ 2 ਸਾਲ ਪਹਿਲੇ ਗਾਜ਼ੀਪੁਰ ਵਿੱਚ ਮਹਾਰਾਜਾ ਸੁਹੇਲ ਦੇਵ ਦੀ ਸਮ੍ਰਿਤੀ ਵਿੱਚ ਡਾਕ ਟਿਕਟ ਜਾਰੀ ਕਰਨ ਦਾ ਅਵਸਰ ਮਿਲਿਆ ਸੀ। ਅੱਜ ਬਹਰਾਈਚ ਵਿੱਚ ਉਨ੍ਹਾਂ ਦੀ ਸ਼ਾਨਦਾਰ ਸਮਾਰਕ ਦੇ ਨੀਂਹ ਪੱਥਰ ਦਾ ਸੁਭਾਗ ਮਿਲਿਆ ਹੈ। ਇਹ ਆਧੁਨਿਕ ਅਤੇ ਸ਼ਾਨਦਾਰ ਸਮਾਰਕ, ਇਤਿਹਾਸਿਕ ਚਿਤੌਰਾ ਝੀਲ ਦਾ ਵਿਕਾਸ, ਬਹਰਾਈਚ ‘ਤੇ ਮਹਾਰਾਜਾ ਸੁਹੇਲਦੇਵ ਦੇ ਅਸ਼ੀਰਾਵਦ ਨੂੰ ਵਧਾਏਗਾ, ਆਉਣ ਵਾਲੀ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰੇਗਾ।

 

ਸਾਥੀਓ, 

 

ਅੱਜ ਮਹਾਰਾਜਾ ਸੁਹੇਲ ਦੇਵ  ਦੇ ਨਾਮ ‘ਤੇ ਬਣਾਏ ਗਏ ਮੈਡੀਕਲ ਕਾਲਜ ਨੂੰ ਇੱਕ ਨਵਾਂ ਅਤੇ ਸ਼ਾਨਦਾਰ ਭਵਨ ਮਿਲਿਆ ਹੈ। ਬਹਰਾਈਚ ਜਿਹੇ ਵਿਕਾਸ ਦੇ ਲਈ ਆਕਾਂਖੀ ਜਿਲ੍ਹੇ ਵਿੱਚ ਸਿਹਤ ਸੁਵਿਧਾਵਾਂ ਵਧਣਾ, ਇੱਥੇ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਵੇਗਾ। ਇਸ ਦਾ ਲਾਭ ਆਸਪਾਸ ਦੇ ਸ਼੍ਰਾਵਸਤੀ, ਬਲਰਾਮਪੁਰ, ਸਿਧਾਰਥਨਗਰ ਨੂੰ ਤਾਂ ਹੋਵੇਗਾ ਹੀ, ਨੇਪਾਲ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਵੀ ਇਹ ਮਦਦ ਕਰੇਗਾ।

 

ਭਾਈਓ ਅਤੇ ਭੈਣੋਂ,

 

ਭਾਰਤ ਦਾ ਇਤਿਹਾਸ ਸਿਰਫ ਉਹ ਨਹੀਂ ਹੈ ਜੋ ਦੇਸ਼ ਨੂੰ ਗ਼ੁਲਾਮ ਬਣਾਉਣ ਵਾਲਿਆਂ, ਗ਼ੁਲਾਮੀ ਦੀ ਮਾਨਸਿਕਤਾ ਦੇ ਨਾਲ ਇਤਿਹਾਸ ਲਿਖਣ ਵਾਲਿਆਂ ਨੇ ਲਿਖਿਆ। ਭਾਰਤ ਦਾ ਇਤਿਹਾਸ ਉਹ ਵੀ ਹੈ, ਜੋ ਭਾਰਤ ਦੇ ਆਮ ਜਨ ਨੇ, ਭਾਰਤ ਦੀਆਂ ਲੋਕ ਗਾਥਾਵਾਂ ਵਿੱਚ ਰਚਿਆ-ਬਸਿਆ ਹੈ, ਜੋ ਪੀੜ੍ਹੀਆਂ ਨੇ ਅੱਗੇ ਵਧਾਇਆ ਹੈ। ਅੱਜ ਜਦ ਭਾਰਤ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ ਅਜਿਹੇ ਮਹਾਪੁਰਸ਼ਾਂ ਦਾ ਯੋਗਦਾਨ, ਉਨ੍ਹਾਂ ਦਾ ਤਿਆਗ, ਉਨ੍ਹਾਂ ਦੀ ਤਪੱਸਿਆ, ਉਨ੍ਹਾਂ ਦਾ ਸੰਘਰਸ਼, ਉਨ੍ਹਾਂ ਦੀ ਵੀਰਤਾ, ਉਨ੍ਹਾਂ ਦੀ ਸ਼ਹਾਦਤ, ਇਨ੍ਹਾਂ ਸਾਰੀਆਂ ਗੱਲਾਂ ਦਾ ਸਮਰਣ ਕਰਨਾ, ਉਨ੍ਹਾਂ ਨੂੰ ਆਦਰਪੂਰਬਕ ਨਮਨ ਕਰਨਾ, ਉਨ੍ਹਾਂ ਤੋਂ ਪ੍ਰੇਰਣਾ ਪਾਉਣਾ, ਇਸ ਤੋਂ ਵੱਡਾ ਕੋਈ ਅਵਸਰ ਨਹੀਂ ਹੋ ਸਕਦਾ ਹੈ।

 

ਇਹ ਬਦਕਿਸਮਤੀ ਹੈ ਕਿ ਭਾਰਤ ਅਤੇ ਭਾਰਤੀਅਤਾ ਦੀ ਰੱਖਿਆ ਦੇ ਲਈ ਜਿਨ੍ਹਾਂ ਨੇ ਜੀਵਨ ਸਮਰਪਿਤ ਕਰ ਦਿੱਤਾ, ਅਜਿਹੇ ਅਨੇਕ ਨਾਇਕ-ਨਾਇਕਾਵਾਂ ਨੂੰ ਉਹ ਸਥਾਨ ਨਹੀਂ ਦਿੱਤਾ ਗਿਆ, ਜਿਸ ਦੇ ਉਹ ਹੱਕਦਾਰ ਸਨ। ਇਤਿਹਾਸ ਰਚਣ ਵਾਲਿਆਂ ਦੇ ਨਾਲ, ਇਤਿਹਾਸ ਲਿਖਣ ਦੇ ਨਾਮ ‘ਤੇ ਹੇਰ-ਫੇਰ ਕਰਨ ਵਾਲਿਆਂ ਨੇ ਜੋ ਅਨਿਆਂ ਕੀਤਾ, ਉਸ ਨੂੰ ਹੁਣ ਅੱਜ ਦਾ ਭਾਰਤ ਸੁਧਾਰ ਰਿਹਾ ਹੈ। ਸਹੀ ਕਰ ਰਿਹਾ ਹੈ। ਗਲਤੀਆਂ ਤੋਂ ਦੇਸ਼ ਨੂੰ ਮੁਕਤ ਕਰ ਰਿਹਾ ਹੈ। ਤੁਸੀਂ ਦੇਖੋ, ਨੇਤਾਜੀ ਸੁਭਾਸ਼ਚੰਦਰ ਬੋਸ, ਜੋ ਆਜ਼ਾਦ ਹਿੰਦ ਸਰਕਾਰ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਕੀ ਉਨ੍ਹਾਂ ਦੀ ਇਸ ਪਹਿਚਾਣ ਨੂੰ, ਆਜ਼ਾਦ ਹਿੰਦ ਫੌਜ ਦੇ ਯੋਗਦਾਨ ਨੂੰ ਉਹ ਮਹੱਤਵ ਦਿੱਤਾ ਗਿਆ, ਜੋ ਮਹੱਤਵ ਨੇਤਾਜੀ ਨੂੰ ਮਿਲਣਾ ਚਾਹੀਦਾ ਸੀ?

 

ਅੱਜ ਲਾਲ ਕਿਲੇ ਤੋਂ ਲੈ ਕੇ ਅੰਡਮਾਨ-ਨਿਕੋਬਾਰ ਤੱਕ ਉਨ੍ਹਾਂ ਦੀ ਇਸ ਪਹਿਚਾਣ ਨੂੰ ਅਸੀਂ ਦੇਸ਼ ਅਤੇ ਦੁਨੀਆ ਦੇ ਸਾਹਮਣੇ ਸਸ਼ਕਤ ਕੀਤਾ ਹੈ। ਦੇਸ਼ ਦੀ ਪੰਜ ਸੌ ਤੋਂ ਜ਼ਿਆਦਾ ਰਿਆਸਤਾਂ ਨੂੰ ਇੱਕ ਕਰਨ ਦਾ ਕਠਿਨ ਕਾਰਜ ਕਰਨ ਵਾਲੇ ਸਰਦਾਰ ਪਟੇਲ ਜੀ ਦੇ ਨਾਲ ਕੀ ਕੀਤਾ ਗਿਆ, ਦੇਸ਼ ਦਾ ਹਰ ਬੱਚਾ ਇਸ ਗੱਲ ਨੂੰ ਭਲੀਭਾਂਤੀ ਜਾਣਦਾ ਹੈ। ਅੱਜ ਦੁਨੀਆ ਦੀ ਸਭ ਤੋਂ ਵੱਡੀ ਪ੍ਰਤਿਮਾ ਸਟੈਚੂ ਆਵ੍ ਯੂਨਿਟੀ ਸਰਦਾਰ ਪਟੇਲ ਦੀ ਹੈ, ਜੋ ਸਾਨੂੰ ਪ੍ਰੇਰਣਾ ਦੇ ਰਹੀ ਹੈ। ਦੇਸ਼ ਦੇ ਸੰਵਿਧਾਨ ਦੇਣ ਵਿੱਚ ਅਹਿਮ ਭੂਮਿਕਾ ਦੇਣ ਵਾਲੇ, ਵੰਚਿਤ, ਪੀੜਤ, ਸ਼ੋਸ਼ਤ ਦੀ ਆਵਾਜ਼, ਬਾਬਾ ਸਾਹਿਬ ਅੰਬੇਡਕਰ ਨੂੰ ਵੀ ਸਿਰਫ ਰਾਜਨੀਤਕ ਚਸ਼ਮੇ ਨਾਲ ਦੇਖਿਆ ਗਿਆ। ਅੱਜ ਭਾਰਤ ਤੋਂ ਲੈ ਕੇ ਇੰਗਲੈਂਡ ਤੱਕ ਡਾਕਟਰ ਬਾਬਾ ਸਾਹਿਬ ਅੰਬੇਡਕਰ ਨਾਲ ਜੁੜੇ ਸੰਸਥਾਨਾਂ ਨੂੰ ਪੰਚਤੀਰਥ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।

 

ਸਾਥੀਓ,

 

ਭਾਰਤ ਦੇ ਅਜਿਹੇ ਅਨੇਕਾਂ ਸੈਨਾਨੀ ਹਨ,  ਜਿਨ੍ਹਾਂ ਦੇ ਯੋਗਦਾਨ ਨੂੰ ਅਨੇਕਾਂ ਵਜ੍ਹਾ ਨਾਲ ਮਾਣ ਨਹੀਂ ਦਿੱਤਾ ਗਿਆ, ਪਹਿਚਾਣ ਨਹੀਂ ਦਿੱਤੀ ਗਈ। ਚੌਰੀ-ਚੌਰਾ ਦੇ ਵੀਰਾਂ ਦੇ ਨਾਲ ਜੋ ਹੋਇਆ, ਕੀ ਅਸੀਂ ਭੁੱਲ ਸਕਦੇ ਹਾਂ? ਮਹਾਰਾਜਾ ਸੁਹੇਲ ਦੇਵ ਅਤੇ ਭਾਰਤੀਅਤਾ ਦੀ ਰੱਖਿਆ ਦੇ ਲਈ ਉਨ੍ਹਾਂ ਦੇ ਪ੍ਰਯਤਨਾਂ ਦੇ ਨਾਲ ਵੀ ਇਹੀ ਵਿਵਹਾਰ ਕੀਤਾ ਗਿਆ। 

 

ਇਤਿਹਾਸ ਦੀਆਂ ਕਿਤਾਬਾਂ ਵਿੱਚ ਭਲੇ ਹੀ ਮਹਾਰਾਜਾ ਸੁਹੇਲਦੇਵ ਦੇ ਸ਼ੌਰਯ, ਪਰਾਕ੍ਰਮ, ਉਨ੍ਹਾਂ ਦੀ ਵੀਰਤਾ ਨੂੰ ਉਹ ਸਥਾਨ ਨਹੀਂ ਮਿਲਿਆ, ਲੇਕਿਨ ਅਵਧ ਅਤੇ ਤਰਾਈ ਤੋਂ ਲੈ ਕੇ ਪੂਰਵਾਂਚਲ ਦੀਆਂ ਲੋਕਗਾਥਾਵਾਂ ਵਿੱਚ, ਲੋਕਾਂ ਦੇ ਦਿਲਾਂ ਵਿੱਚ ਉਹ ਹਮੇਸ਼ਾ ਬਣੇ ਰਹੇ। ਸਿਰਫ ਵੀਰਤਾ ਹੀ ਨਹੀਂ, ਇੱਕ ਸੰਵੇਦਨਸ਼ੀਲ ਅਤੇ ਵਿਕਾਸਵਾਦੀ ਸ਼ਾਸਕ ਦੇ ਰੂਪ ਵਿੱਚ ਉਨ੍ਹਾਂ ਦੀ ਛਾਪ ਅਮਿਟ ਹੈ। ਆਪਣੇ ਸ਼ਾਸਨਕਾਲ ਵਿੱਚ ਜਿਸ ਪ੍ਰਕਾਰ ਉਨ੍ਹਾਂ ਨੇ ਬਿਹਤਰ ਰਸਤਿਆਂ ਦੇ ਲਈ, ਪੋਖਰਾਂ-ਤਲਾਬਾਂ ਦੇ ਲਈ, ਬਾਗ-ਬਗੀਚਿਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕੀਤਾ, ਉਹ ਬੇਮਿਸਾਲ ਸੀ। ਉਨ੍ਹਾਂ ਦੀ ਇਹੀ ਸੋਚ, ਇਸ ਸਮਾਰਕ ਸਥਲੀ ਵਿੱਚ ਦਿਖਣ ਵਾਲੀ ਹੈ।

 

ਸਾਥੀਓ,

 

ਟੂਰਿਸਟ ਮਹਾਰਾਜਾ ਸੁਹੇਲਦੇਵ ਜੀ ਦੇ ਜੀਵਨ ਤੋਂ ਪ੍ਰੇਰਿਤ ਹੋ ਸਕਣ, ਇਸ ਦੇ ਲਈ ਉਨ੍ਹਾਂ ਦੀ 40 ਫੁੱਟ ਦੀ ਕਾਂਸੀ ਦੀ ਪ੍ਰਤਿਮਾ ਸਥਾਪਿਤ ਹੋਵੇਗੀ। ਇੱਥੇ ਬਣਨ ਵਾਲੇ ਅਜਾਇਬ ਘਰ ਵਿੱਚ ਮਹਾਰਾਜਾ ਸੁਹੇਲਦੇਵ ਨਾਲ ਜੁੜੀ ਇਤਿਹਾਸਿਕ ਜਾਣਕਾਰੀ ਹੋਵੇਗੀ। ਇਸ ਦੇ ਅੰਦਰ ਦੀ ਅਤੇ ਆਸਪਾਸ ਦੀਆਂ ਸੜਕਾਂ ਦਾ ਚੌੜੀਕਰਨ ਕੀਤਾ ਜਾਵੇਗਾ। ਬੱਚਿਆਂ ਦੇ ਲਈ ਪਾਰਕ ਬਣੇਗਾ, ਸਭਾਗਾਰ ਹੋਵੇਗਾ, ਟੂਰਿਸਟਾਂ ਦੇ ਲਈ ਆਵਾਸ ਘਰ, ਪਾਰਕਿੰਗ, ਕੈਫੇਟੇਰੀਆ ਜਿਹੀਆਂ ਅਨੇਕ ਸੁਵਿਧਾਵਾਂ ਦਾ ਨਿਰਮਾਣ ਹੋਵੇਗਾ। ਇਸ ਦੇ ਨਾਲ-ਨਾਲ ਜੋ ਸਥਾਨਕ ਸ਼ਿਲਪਕਾਰ ਹਨ, ਕਲਾਕਾਰ ਹਨ, ਉਹ ਆਪਣਾ ਸਮਾਨ ਇੱਥੇ ਅਸਾਨੀ ਨਾਲ ਵੇਚ ਸਕਣ, ਇਸ ਦੇ ਲਈ ਦੁਕਾਨਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸੇ ਤਰ੍ਹਾਂ ਚਿਤੌਰਾ ਝੀਲ ‘ਤੇ ਘਾਟ ਅਤੇ ਪੌੜੀਆਂ ਦੇ ਨਿਰਮਾਣ ਅਤੇ ਸੁੰਦਰੀਕਰਨ ਨਾਲ ਇਸ ਇਤਿਹਾਸਿਕ ਝੀਲ ਦਾ ਮਹੱਤਵ ਹੋਰ ਵਧ ਜਾਵੇਗਾ। ਇਹ ਸਾਰੇ ਪ੍ਰਯਤਨ, ਬਹਰਾਈਚ ਦੀ ਸੁੰਦਰਤਾ ਹੀ ਨਹੀਂ ਵਧਾਉਣਗੇ ਬਲਕਿ ਇੱਥੇ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਵਿੱਚ ਵੀ ਵਾਧਾ ਕਰਨਗੇ। ‘ਮੇਰੀ ਮਈਆ’ ਦੀ ਕਿਰਪਾ ਨਾਲ ਇਹ ਕਾਰਜ ਜਲਦੀ ਪੂਰੇ ਹੋਣਗੇ।

 

ਭਾਈਓ ਅਤੇ ਭੈਣੋਂ,

 

ਬੀਤੇ ਕੁਝ ਸਾਲਾਂ ਵਿੱਚ ਦੇਸ਼ ਭਰ ਵਿੱਚ ਇਤਿਹਾਸ, ਆਸਥਾ, ਅਧਿਆਤਮ, ਸੱਭਿਆਚਾਰ ਨਾਲ ਜੁੜੇ ਜਿੰਨੇ ਵੀ ਸਮਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਬਹੁਤ ਵੱਡਾ ਟੀਚਾ ਟੂਰਿਜ਼ਮ ਨੂੰ ਹੁਲਾਰਾ ਦੇਣ ਦਾ ਵੀ ਹੈ। ਉੱਤਰ ਪ੍ਰਦੇਸ਼ ਤਾਂ ਟੂਰਿਜ਼ਮ ਅਤੇ ਤੀਰਥਾਟਨ, ਦੋਨਾਂ ਦੇ ਮਾਮਲੇ ਵਿੱਚ ਸਮ੍ਰਿੱਧ ਵੀ ਹੈ ਅਤੇ ਇਸ ਦੀਆਂ ਸਮਰੱਥਾਵਾਂ ਵੀ ਅਪਾਰ ਹਨ। ਚਾਹੇ ਉਹ ਭਗਵਾਨ ਰਾਮ ਦਾ ਜਨਮ ਸਥਾਨ ਹੋਵੇ ਜਾਂ ਕ੍ਰਿਸ਼ਣ ਦਾ ਵ੍ਰਿੰਦਾਵਨ, ਭਗਵਾਨ ਬੁਧ ਦਾ ਸਾਰਨਾਥ ਹੋਵੇ ਜਾ ਫਿਰ ਕਾਸ਼ੀ ਵਿਸ਼ਵਨਾਥ, ਸੰਤ ਕਬੀਰ ਦਾ ਮਗਹਰ ਧਾਮ ਹੋਵੇ ਜਾਂ ਵਾਰਾਣਸੀ ਵਿੱਚ ਸੰਤ ਰਵਿਦਾਸ ਦੀ ਜਨਮਸਥਲੀ ਦਾ ਆਧੁਨਿਕੀਕਰਨ, ਪੂਰੇ ਪ੍ਰਦੇਸ਼ ਵਿੱਚ ਵੱਡੇ ਪੈਮਾਨੇ ‘ਤੇ ਕੰਮ ਚਲ ਰਿਹਾ ਹੈ। ਇਨ੍ਹਾਂ ਦੇ ਵਿਕਾਸ ਦੇ ਲਈ ਭਗਵਾਨ ਰਾਮ, ਸ਼੍ਰੀ ਕ੍ਰਿਸ਼ਣ ਅਤੇ ਬੁੱਧ ਦੇ ਜੀਵਨ ਨਾਲ ਸਬੰਧਿਤ ਸਥਲਾਂ ਜਿਵੇਂ ਅਯੁੱਧਿਆ, ਚਿਤਰਕੂਟ, ਮਥੁਰਾ, ਵ੍ਰਿੰਦਾਵਨ, ਗੋਵਰਧਨ, ਕੁਸ਼ੀਨਗਰ, ਸ਼੍ਰਾਵਸਤੀ ਆਦਿ ਤੀਰਥ ਸਥਲਾਂ ‘ਤੇ ਰਮਾਇਣ ਸਰਕਿਟ, ਅਧਿਆਤਮਿਕ ਸਰਕਿਟ, ਬੌਧ ਸਰਕਿਟ ਦਾ ਵਿਕਾਸ ਕੀਤਾ ਜਾ ਰਿਹਾ ਹੈ।  

 

ਭਾਈਓ ਅਤੇ ਭੈਣੋਂ,

 

ਬੀਤੇ ਕੁਝ ਵਰ੍ਹਿਆਂ ਵਿੱਚ ਜੋ ਯਤਨ ਹੋਏ ਹਨ, ਉਨ੍ਹਾਂ ਦਾ ਪ੍ਰਭਾਵ ਵੀ ਨਜ਼ਰ ਆਉਣ ਲਗਿਆ ਹਨ। ਜਿਸ ਰਾਜ ਵਿੱਚ ਹੋਰ ਰਾਜਾਂ ਤੋਂ ਸਭ ਤੋਂ ਅਧਿਕ ਸੈਲਾਨੀ ਆਉਂਦੇ ਹਨ, ਉਸ ਪ੍ਰਦੇਸ਼ ਦਾ ਨਾਮ ਉੱਤਰ ਪ੍ਰਦੇਸ਼ ਹੈ। ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਵੀ ਯੂਪੀ ਦੇਸ਼ ਦੇ ਟੌਪ ਤਿੰਨ ਰਾਜਾਂ ਵਿੱਚ ਆ ਚੁੱਕਿਆ ਹੈ। ਉੱਤਰ ਪ੍ਰਦੇਸ਼ ਵਿੱਚ ਸੈਲਾਨੀਆਂ ਲਈ ਜ਼ਰੂਰੀ ਸੁਵਿਧਾਵਾਂ ਦੇ ਨਾਲ-ਨਾਲ ਆਧੁਨਿਕ ਕਨੈਕਟੀਵਿਟੀ ਦੇ ਸਾਧਨ ਵੀ ਵਧਾਏ ਜਾ ਰਹੇ ਹਨ। ਭਵਿੱਖ ਵਿੱਚ ਅਯੁੱਧਿਆ ਦਾ ਏਅਰਪੋਰਟ ਅਤੇ ਕੁਸ਼ੀਨਗਰ ਦਾ ਇੰਟਰਨੈਸ਼ਨਲ ਏਅਰਪੋਰਟ, ਦੇਸ਼ੀ-ਵਿਦੇਸ਼ੀ ਟੂਰਿਸਟ ਦੇ ਲਈ ਬਹੁਤ ਉਪਯੋਗੀ ਸਾਬਤ ਹੋਣਗੇ। ਉੱਤਰ ਪ੍ਰਦੇਸ਼ ਵਿੱਚ ਛੋਟੇ-ਵੱਡੇ ਦਰਜਨ ਭਰ ਏਅਰਪੋਰਟਸ ‘ਤੇ ਕੰਮ ਚਲ ਰਿਹਾ ਹੈ, ਜਿਸ ਵਿੱਚੋਂ ਕਈ ਪੂਰਵਾਂਚਲ ਵਿੱਚ ਹੀ ਹਨ। ਉਡਾਨ ਯੋਜਨਾ ਦੇ ਤਹਿਤ ਯੂਪੀ ਦੇ ਅਨੇਕ ਸ਼ਹਿਰਾਂ ਨੂੰ ਘੱਟ ਕੀਮਤ ਵਾਲੀ ਹਵਾਈ ਸੇਵਾ ਨਾਲ ਜੋੜਨ ਦਾ ਅਭਿਆਨ ਚਲ ਰਿਹਾ ਹੈ। 

 

ਇਸ ਦੇ ਇਲਾਵਾ ਪੂਰਵਾਂਚਲ ਐਕਸਪ੍ਰੈੱਸ ਵੇ, ਬੁੰਦੇਲਖੰਡ ਐਕਸਪ੍ਰੈੱਸ ਵੇ, ਗੰਗਾ ਐਕਸਪ੍ਰੈੱਸ ਵੇ, ਗੋਰਖਪੁਰ ਲਿੰਕ ਐਕਸਪ੍ਰੈੱਸ ਵੇ, ਬਲਿਆ ਲਿੰਕ ਐਕਸਪ੍ਰੈੱਸ ਵੇ, ਅਜਿਹੀਆਂ ਆਧੁਨਿਕ ਅਤੇ ਚੌੜੀਆਂ ਸੜਕਾਂ ਪੂਰੇ ਯੂਪੀ ਵਿੱਚ ਬਣਾਈਆਂ ਜਾ ਰਹੀਆਂ ਹਨ। ਅਤੇ ਇਹ ਤਾਂ ਇੱਕ ਤਰ੍ਹਾਂ ਨਾਲ ਆਧੁਨਿਕ ਯੂਪੀ ਦੇ ਆਧੁਨਿਕ ਇਨਫ੍ਰਾਸਟ੍ਰਕਚਰ ਦੀ ਸ਼ੁਰੂਆਤ ਹੈ। ਏਅਰ ਅਤੇ ਰੋਡ ਕਨੈਕਟਿਵਿਟੀ ਦੇ ਇਲਾਵਾ ਯੂਪੀ ਦੀ ਰੇਲ ਕਨੈਕਟਿਵਿਟੀ ਵੀ ਹੁਣ ਆਧੁਨਿਕ ਹੋ ਰਹੀ ਹੈ। ਯੂਪੀ ਦੋ ਵੱਡੇ ਡੈਡਿਕੇਟੇਡ ਫ੍ਰੇਡ ਕੌਰੀਡੋਰ ਦਾ ਜੰਕਸ਼ਨ ਹੈ। ਹਾਲ ਵਿੱਚ ਹੀ Eastern Dedicated Freight Corridor  ਦੇ ਇੱਕ ਵੱਡੇ ਹਿੱਸੇ ਦਾ ਉਦਘਾਟਨ ਯੂਪੀ ਵਿੱਚ ਹੀ ਕੀਤਾ ਗਿਆ ਹੈ। ਯੂਪੀ ਵਿੱਚ ਜਿਸ ਪ੍ਰਕਾਰ ਅੱਜ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਕੰਮ ਚਲ ਰਿਹਾ ਹੈ, ਉਸ ਨਾਲ ਉੱਤਰ ਪ੍ਰਦੇਸ਼ ਵਿੱਚ ਉਦਯੋਗ ਲਗਾਉਣ ਦੇ ਲਈ ਦੇਸ਼ ਅਤੇ ਦੁਨੀਆ ਦੇ ਨਿਵੇਸ਼ਕ ਉਤਸ਼ਾਹਿਤ ਹਨ। ਇਸ ਨਾਲ ਇੱਥੇ ਨਵੇਂ ਉਦਯੋਗਾਂ ਦੇ ਲਈ ਤਾਂ ਬਿਹਤਰ ਅਵਸਰ ਬਣ ਹੀ ਰਹੇ ਹਨ, ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਵੀ ਉਪਲਬਧ ਹੋ ਰਹੇ ਹਨ। 

 

ਸਾਥੀਓ,

 

ਕੋਰੋਨਾ ਕਾਲ ਵਿੱਚ ਜਿਸ ਪ੍ਰਕਾਰ ਨਾਲ ਉੱਤਰ ਪ੍ਰਦੇਸ਼ ਵਿੱਚ ਕੰਮ ਹੋਇਆ ਹੈ, ਉਹ ਬਹੁਤ ਮਹੱਤਵਪੂਰਨ ਹੈ। ਕਲਪਨਾ ਕਰੋ, ਜੇਕਰ ਯੂਪੀ ਵਿੱਚ ਹਾਲਾਤ ਬਿਗੜਦੇ ਤਾਂ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ‘ਤੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਲੇਕਿਨ ਯੋਗੀ ਜੀ ਦੀ ਸਰਕਾਰ ਨੇ, ਯੋਗੀ ਜੀ ਦੀ ਪੂਰੀ ਟੀਮ ਨੇ ਬਿਹਤਰੀਨ ਤਰੀਕੇ ਨਾਲ ਸਥਿਤੀ ਨੂੰ ਸੰਭਾਲ਼ ਕੇ ਦਿਖਾਇਆ ਹੈ। ਯੂਪੀ ਨਾ ਸਿਰਫ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜੀਵਨ ਬਚਾਉਣ ਵਿੱਚ ਸਫਲ ਰਿਹਾ, ਬਲਕਿ ਬਾਹਰ ਤੋਂ ਆਏ ਕਿਰਤੀਆਂ ਨੂੰ ਰੋਜ਼ਗਾਰ ਦੇਣ ਵਿੱਚ ਵੀ ਯੂਪੀ ਨੇ ਸ਼ਲਾਘਾਯੋਗ ਕੰਮ ਕੀਤਾ ਹੈ।  

 

ਭਾਈਓ ਅਤੇ ਭੈਣੋਂ,

 

ਕੋਰੋਨਾ ਦੇ ਖ਼ਿਲਾਫ਼ ਯੂਪੀ ਦੀ ਲੜਾਈ ਵਿੱਚ ਪਿਛਲੇ 3-4 ਵਰ੍ਹਿਆਂ ਵਿੱਚ ਕੀਤੇ ਗਏ ਕਾਰਜਾਂ ਦਾ ਬਹੁਤ ਯੋਗਦਾਨ ਰਿਹਾ ਹੈ। ਪੂਰਵਾਂਚਲ ਨੂੰ ਦਹਾਕਿਆਂ ਤੱਕ ਪਰੇਸ਼ਾਨ ਕਰਨ ਵਾਲੇ ਦਿਮਾਗੀ ਬੁਖਾਰ ਦਾ ਪ੍ਰਭਾਵ, ਯੂਪੀ ਨੇ ਬਹੁਤ ਕੰਮ ਕਰਕੇ ਦਿਖਾਇਆ ਹੈ। ਯੂਪੀ ਵਿੱਚ 2014 ਤੱਕ 14 ਮੈਡੀਕਲ ਕਾਲਜ ਸਨ, ਜੋ ਅੱਜ ਵਧ ਕੇ 24 ਹੋ ਚੁੱਕੇ ਹਨ। ਨਾਲ ਹੀ ਗੋਰਖਪੁਰ ਅਤੇ ਬਰੇਲੀ ਵਿੱਚ ਏਮਸ ਦਾ ਵੀ ਕੰਮ ਚਲ ਰਿਹਾ ਹੈ। ਇਨ੍ਹਾਂ ਦੇ ਇਲਾਵਾ 22 ਨਵੇਂ ਮੈਡੀਕਲ ਕਾਲਜ ਹੋਰ ਬਣਾਏ ਜਾ ਰਹੇ ਹਨ। ਵਾਰਾਣਸੀ ਵਿੱਚ ਆਧੁਨਿਕ ਕੈਂਸਰ ਹਸਪਤਾਲਾਂ ਦੀ ਸੁਵਿਧਾ ਵੀ ਹੁਣ ਪੂਰਵਾਂਚਲ ਨੂੰ ਮਿਲ ਰਹੀ ਹੈ। ਯੂਪੀ ਜਲ ਜੀਵਨ ਮਿਸ਼ਨ ਯਾਨੀ ਹਰ ਘਰ ਜਲ ਪਹੁੰਚਾਉਣ ਦੇ ਲਈ ਵੀ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਜਦੋਂ ਸ਼ੁੱਧ ਪੀਣ ਦਾ ਪਾਣੀ ਘਰ ‘ਤੇ ਪਹੁੰਚੇਗਾ, ਤਾਂ ਇਸ ਨਾਲ ਅਨੇਕ ਬਿਮਾਰੀਆਂ ਵੈਸੇ ਹੀ ਘੱਟ ਹੋ ਜਾਣਗੀਆਂ।  

 

ਭਾਈਓ ਅਤੇ ਭੈਣੋਂ,

 

ਉੱਤਰ ਪ੍ਰਦੇਸ਼ ਵਿੱਚ ਬਿਹਤਰ ਹੁੰਦੀ ਬਿਜਲੀ, ਪਾਣੀ, ਸੜਕ ਅਤੇ ਸਿਹਤ ਦੀਆਂ ਸੁਵਿਧਾਵਾਂ ਦਾ ਸਿੱਧਾ ਲਾਭ ਪਿੰਡ, ਗ਼ਰੀਬ ਅਤੇ ਕਿਸਾਨ ਨੂੰ ਹੋ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਛੋਟੇ ਕਿਸਾਨ ਜਿਸ ਦੇ ਪਾਸ ਬਹੁਤ ਘੱਟ ਜ਼ਮੀਨ ਹੁੰਦੀ ਹੈ, ਉਹ ਇਨ੍ਹਾਂ ਯੋਜਨਾਵਾਂ ਦੇ ਬਹੁਤ ਵੱਡੇ ਲਾਭਾਰਥੀ ਹਨ। ਉੱਤਰ ਪ੍ਰਦੇਸ਼ ਦੇ ਅਜਿਹੇ ਲਗਭਗ ਢਾਈ ਕਰੋੜ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਮਾਧਿਅਮ ਨਾਲ, ਸਿੱਧੇ ਪੈਸੇ ਜਮ੍ਹਾਂ ਕੀਤੇ ਜਾ ਚੁੱਕੇ ਹਨ। ਇਹ ਉਹ ਕਿਸਾਨ ਪਰਿਵਾਰ ਹਨ, ਜੋ ਕਦੇ ਬਿਜਲੀ ਦਾ ਬਿਲ ਜਾਂ ਖਾਦ ਦੀ ਬੋਰੀ ਖਰੀਦਣ ਦੇ ਲਈ ਵੀ ਦੂਜਿਆਂ ਤੋਂ ਕਰਜ ਲੈਣ ਦੇ ਲਈ ਮਜ਼ਬੂਰ ਸਨ। ਲੇਕਿਨ ਅਜਿਹੇ ਛੋਟੇ ਕਿਸਾਨਾਂ ਨੂੰ ਸਾਡੀ ਸਰਕਾਰ ਨੇ 27 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਸਿੱਧੇ ਟਰਾਂਸਫਰ ਕੀਤੇ ਹਨ, ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੇ ਗਏ ਹਨ। ਇੱਥੇ ਕਿਸਾਨਾਂ ਨੂੰ ਬਿਜਲੀ ਨਾ ਹੋਣ ਦੀ ਵਜ੍ਹਾ ਨਾਲ ਜੋ ਦਿੱਕਤਾਂ ਆਉਂਦੀਆਂ ਸਨ, ਰਾਤ-ਰਾਤ ਭਰ ਬੋਰਿੰਗ ਦੇ ਪਾਣੀ ਲਈ ਜਾਗਣਾ ਪੈਂਦਾ ਸੀ, ਇੰਤਜਾਰ ਕਰਨਾ ਪੈਂਦਾ ਸੀ ਕਿ ਮੇਰਾ ਨੰਬਰ ਕਦੋਂ ਆਵੇਗਾ, ਅਜਿਹੀਆਂ ਤਮਾਮ ਦਿੱਕਤਾਂ ਵੀ ਬਿਜਲੀ ਸਪਲਾਈ ਸੁਧਰਨ ਨਾਲ ਹੁਣ ਦੂਰ ਹੋ ਰਹੀਆਂ ਹਨ।  

 

ਸਾਥੀਓ, 

 

ਦੇਸ਼ ਦੀ ਜਨਸੰਖਿਆ ਵਧਣ ਦੇ ਨਾਲ, ਖੇਤੀ ਦੀ ਜ਼ਮੀਨ ਛੋਟੀ ਤੋਂ ਛੋਟੀ ਹੁੰਦੀ ਜਾ ਰਹੀ ਹੈ। ਇਸ ਲਈ ਦੇਸ਼ ਵਿੱਚ ਕਿਸਾਨ ਉਤਪਾਦਕ ਸੰਘਾਂ ਦਾ ਨਿਰਮਾਣ ਬਹੁਤ ਜ਼ਰੂਰੀ ਹੈ। ਅੱਜ ਸਰਕਾਰ ਛੋਟੇ ਕਿਸਾਨਾਂ ਦੇ ਹਜ਼ਾਰਾਂ ਕਿਸਾਨ ਉਤਪਾਦਕ ਸੰਘ ਯਾਨੀ FPOs ਬਣਾ ਰਹੀ ਹੈ। 1-2 ਵਿਘਾ ਦੇ 500 ਕਿਸਾਨ ਪਰਿਵਾਰ ਜਦੋਂ ਸੰਗਠਤ ਹੋ ਕੇ ਬਜ਼ਾਰ ਵਿੱਚ ਉਤਰਗੇ ਤਾਂ ਉਹ 500-1000 ਵਿਘਾ ਦੇ ਕਿਸਾਨ ਤੋਂ ਵੀ ਜ਼ਿਆਦਾ ਤਾਕਤਵਰ ਹੋਣਗੇ। ਇਸੇ ਪ੍ਰਕਾਰ ਕਿਸਾਨ ਰੇਲ ਦੇ ਮਾਧਿਅਮ ਨਾਲ ਸਬਜ਼ੀਆਂ, ਫਲਾਂ, ਦੁੱਧ, ਮੱਛੀ ਅਤੇ ਅਜਿਹੇ ਅਨੇਕ ਧੰਦਿਆਂ ਨਾਲ ਜੁੜੇ ਛੋਟੇ ਕਿਸਾਨਾਂ ਨੂੰ ਹੁਣ ਵੱਡੇ ਬਜ਼ਾਰਾਂ ਨਾਲ ਜੁੜਿਆ ਜਾ ਰਿਹਾ ਹੈ। ਜੋ ਨਵੇਂ ਖੇਤੀਬਾੜੀ ਸੁਧਾਰ ਕੀਤੇ ਗਏ ਹਨ, ਇਨ੍ਹਾਂ ਦਾ ਲਾਭ ਵੀ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਭ ਤੋਂ ਅਧਿਕ ਹੋਵੇਗਾ। ਉੱਤਰ ਪ੍ਰਦੇਸ਼ ਵਿੱਚ ਇਨ੍ਹਾਂ ਨਵੇਂ ਕਾਨੂੰਨਾਂ ਦੇ ਬਣਨ ਦੇ ਬਾਅਦ ਜਗ੍ਹਾ-ਜਗ੍ਹਾ ਤੋਂ ਕਿਸਾਨਾਂ ਦੇ ਬਿਹਤਰ ਅਨੁਭਵ ਸਾਹਮਣੇ ਆਉਣ ਵੀ ਲਗੇ ਹਨ। ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਂਤੀ-ਭਾਂਤੀ ਦਾ ਅਪਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਪੂਰੇ ਦੇਸ਼ ਨੇ ਦੇਖਿਆ ਹੈ ਕਿ ਜਿਨ੍ਹਾਂ ਨੇ ਦੇਸ਼ ਦੇ ਖੇਤੀ ਬਜ਼ਾਰ ਵਿੱਚ ਵਿਦੇਸ਼ੀ ਕੰਪਨੀਆਂ ਨੂੰ ਬੁਲਾਉਣ ਦੇ ਲਈ ਕਾਨੂੰਨ ਬਣਾਇਆ, ਉਹ ਅੱਜ ਦੇਸੀ ਕੰਪਨੀਆਂ ਦੇ ਨਾਮ ‘ਤੇ ਕਿਸਾਨਾਂ ਨੂੰ ਡਰਾ ਰਹੇ ਹਨ। 

 

ਸਾਥੀਓ,

 

ਰਾਜਨੀਤੀ ਦੇ ਲਈ ਝੂਠ ਅਤੇ ਅਪਪ੍ਰਚਾਰ ਦੀ ਇਹ ਪੋਲ ਹੁਣ ਖੁੱਲ੍ਹ ਰਹੀ ਹੈ। ਨਵੇਂ ਕਾਨੂੰਨਾਂ ਦੇ ਲਾਗੂ ਹੋਣ ਦੇ ਬਾਵਜੂਦ ਯੂਪੀ ਵਿੱਚ ਇਸ ਵਾਰ ਪਿਛਲੇ ਸਾਲ ਦੀ ਤੁਲਨਾ ਵਿੱਚ ਦੁੱਗਣੇ ਕਿਸਾਨਾਂ ਦਾ ਧਾਨ ਖਰੀਦਿਆ ਗਿਆ।

 

ਇਸ ਵਾਰ ਕਰੀਬ 65 ਲੱਖ ਮੀਟ੍ਰਿਕ ਟਨ ਦੀ ਖਰੀਦ ਯੂਪੀ ਵਿੱਚ ਹੋ ਚੁੱਕੀ ਹੈ, ਜੋ ਬੀਤੇ ਸਾਲ ਦੀ ਤੁਲਨਾ ਵਿੱਚ ਲਗਭਗ ਦੁੱਗਣੀ ਹੈ। ਇਹੀ ਨਹੀਂ, ਯੋਗੀ ਜੀ ਦੀ ਸਰਕਾਰ ਗੰਨਾ ਕਿਸਾਨਾਂ ਤੱਕ ਵੀ ਬੀਤੇ ਸਾਲਾਂ ਵਿੱਚ 1 ਸਾਲ ਕਰੋੜ ਰੁਪਏ ਤੋਂ ਅਧਿਕ ਪਹੁੰਚਾ ਚੁੱਕੀ ਹੈ। ਕੋਰੋਨਾ ਕਾਲ ਵਿੱਚ ਵੀ ਗੰਨਾ ਕਿਸਾਨਾਂ ਨੂੰ ਦਿੱਕਤ ਨਾ ਆਵੇ, ਇਸ ਦੇ ਲਈ ਹਰ ਸੰਭਵ ਮਦਦ ਦਿੱਤੀ ਗਈ ਹੈ। ਚੀਨੀ ਮਿੱਲਾਂ, ਕਿਸਾਨਾਂ ਨੂੰ ਭੁਗਤਾਨ ਕਰ ਸਕਣ ਇਸ ਦੇ ਲਈ ਕੇਂਦਰ ਨੇ ਵੀ ਹਜ਼ਾਰਾਂ ਕਰੋੜ ਰੁਪਏ ਰਾਜ ਸਰਕਾਰਾਂ ਨੂੰ ਦਿੱਤੇ ਹਨ। ਗੰਨਾ ਕਿਸਾਨਾਂ ਦਾ ਭੁਗਤਾਨ ਸਮੇਂ ‘ਤੇ ਹੁੰਦਾ ਰਹੇ, ਇਸ ਦੇ ਲਈ ਯੋਗੀ ਜੀ ਦੀ ਸਰਕਾਰ ਦੇ ਯਤਨ ਜਾਰੀ ਹਨ। 

 

ਭਾਈਓ ਅਤੇ ਭੈਣੋਂ,

 

ਸਰਕਾਰ ਦੀ ਇਹ ਹਰ ਸੰਭਵ ਕੋਸ਼ਿਸ਼ ਹੈ ਕਿ ਪਿੰਡ ਅਤੇ ਕਿਸਾਨ ਦਾ ਜੀਵਨ ਬਿਹਤਰ ਹੋਵੇ। ਕਿਸਾਨ ਨੂੰ, ਪਿੰਡ ਵਿੱਚ ਰਹਿਣ ਵਾਲੇ ਗ਼ਰੀਬ ਨੂੰ ਪਰੇਸ਼ਾਨੀ ਨਾ ਹੋਵੇ, ਉਸ ਨੂੰ ਆਪਣੇ ਮਕਾਨ ‘ਤੇ ਨਜਾਇਜ਼ ਕਬਜੇ ਦਾ ਆਸ਼ੰਕਾ ਤੋਂ ਮੁਕਤੀ ਮਿਲੇ, ਇਸ ਦੇ ਲਈ ਸਵਾਮਿਤਵ ਯੋਜਨਾ ਵੀ ਅੱਜ ਪੂਰੇ ਉੱਤਰ ਪ੍ਰਦੇਸ਼ ਵਿੱਚ ਚਲਾਈ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਅੱਜ-ਕੱਲ੍ਹ ਯੂਪੀ ਦੇ ਕਰੀਬ 50 ਜ਼ਿਲ੍ਹਿਆਂ ਵਿੱਚ ਡ੍ਰੋਨ ਦੇ ਮਾਧਿਅਮ ਨਾਲ ਸਰਵੇ ਚਲ ਰਿਹਾ ਹੈ। ਲਗਭਗ 12 ਹਜ਼ਾਰ ਪਿੰਡਾਂ ਵਿੱਚ ਡ੍ਰੋਨ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਹਾਲੇ ਤੱਕ 2 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਯਾਨੀ ਘਰੌਨੀ ਮਿਲ ਚੁੱਕਾ ਹੈ। ਯਾਨੀ ਇਹ ਪਰਿਵਾਰ ਹੁਣ ਹਰ ਪ੍ਰਕਾਰ ਦੀ ਆਸ਼ੰਕਾ ਤੋਂ ਮੁਕਤ ਹੋ ਚੁੱਕੇ ਹਨ।   

 

ਸਾਥੀਓ,

 

ਅੱਜ ਪਿੰਡ ਦਾ ਗ਼ਰੀਬ, ਕਿਸਾਨ ਦੇਖ ਰਿਹਾ ਹੈ ਕਿ ਉਸ ਦੇ ਛੋਟੇ ਜਿਹੇ ਘਰ ਨੂੰ ਬਚਾਉਣ ਦੇ ਲਈ, ਉਸ ਦੀ ਜ਼ਮੀਨ ਨੂੰ ਬਚਾਉਣ ਲਈ ਪਹਿਲੀ ਵਾਰ ਕੋਈ ਸਰਕਾਰ ਇੰਨੀ ਵੱਡੀ ਯੋਜਨਾ ਚਲਾ ਰਹੀ ਹੈ। ਇੰਨਾ ਵੱਡਾ ਰੱਖਿਆ ਕਵਚ, ਹਰ ਗ਼ਰੀਬ ਨੂੰ, ਹਰ ਕਿਸਾਨ ਨੂੰ, ਹਰ ਪਿੰਡ ਵਾਸੀ ਨੂੰ ਦੇ ਰਿਹਾ ਹੈ। ਇਸ ਲਈ ਜਦੋਂ ਕੋਈ ਖੇਤੀ ਸੁਧਾਰਾਂ ਦੇ ਮਾਧਿਅਮ ਨਾਲ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਝੂਠ ਫੈਲਾਉਂਦਾ ਹੈ, ਤਾਂ ਉਸ ‘ਤੇ ਕੋਈ ਕਿਵੇਂ ਵਿਸ਼ਵਾਸ ਕਰ ਸਕਦਾ ਹੈ? ਸਾਡਾ ਟੀਚਾ ਦੇਸ਼ ਦੇ ਹਰ ਨਾਗਰਿਕ ਨੂੰ ਸਮਰੱਥ ਬਣਾਉਣ ਦਾ ਹੈ। ਸਾਡਾ ਸੰਕਲਪ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਹੈ। ਇਸ ਸੰਕਲਪ ਦੀ ਸਿੱਧੀ ਦੇ ਲਈ ਸਮਰਪਿਤ ਭਾਵ ਨਾਲ ਅਸੀਂ ਜੁਟੇ ਰਹਾਂਗੇ। ਮੈਂ ਰਾਮਚਰਿਤ ਮਾਨਸ ਦੀ ਇੱਕ ਚੌਪਾਈ ਨਾਲ ਹੀ ਆਪਣੀ ਗੱਲ ਸਮਾਪਤ ਕਰਾਂਗਾ- 

 

ਪ੍ਰਬਿਸਿ ਨਗਰ ਕੀਜੇ ਸਬ ਕਾਜਾ।

ਹ੍ਰਿਦਯੰ ਰਾਖਿ ਕੋਸਲਪੁਰ ਰਾਜਾ॥

 

ਭਾਵ ਹੈ ਕਿ-ਹਿਰਦੇ ਵਿੱਚ ਭਗਵਾਨ ਰਾਮ ਦਾ ਨਾਮ ਧਾਰਨ ਕਰਕੇ ਅਸੀਂ ਜੋ ਵੀ ਕਾਰਜ ਕਰਾਂਗਾ, ਉਸ ਵਿੱਚ ਨਿਸ਼ਚਿਤ ਸਫਲਤਾ ਮਿਲੇਗੀ। 

 

ਇੱਕ ਵਾਰ ਫਿਰ ਮਹਾਰਾਜਾ ਸੁਹੇਲ ਦੇਵ ਜੀ ਨੂੰ ਨਮਨ ਕਰਦੇ ਹੋਏ, ਤੁਹਾਨੂੰ ਇਨ੍ਹਾਂ ਨਵੀਆਂ ਸੁਵਿਧਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦੇ ਹੋਇਆ ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਅਭਿਨੰਦਨ ਕਰਦੇ ਹੋਏ ਬਹੁਤ-ਬਹੁਤ ਧੰਨਵਾਦ!!

 

*****

 

ਡੀਐੱਸ/ਐੱਸਐੱਚ/ਬੀਐੱਮ