ਦੇਵੀਓ ਅਤੇ ਸੱਜਣੋ, ਮੇਰੇ ਆਉਣ ਵਿੱਚ ਦੇਰੀ ਹੋ ਗਈ, ਇਸ ਦੇ ਲਈ ਮੈਂ ਮੁਆਫ਼ੀ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਲੀਲਾਧਰ ਬਾਲਗੋਪਾਲ ਨੰਦਲਾਲ ਦੀ ਧਰਤੀ ਤੋਂ ਮੈਂ ਆਪ ਸਭ ਦਾ ਅਭਿਵਾਦਨ ਕਰਦਾ ਹਾਂ।
ਅੱਜ ਜਦੋਂ ਭਗਵਾਨ ਕ੍ਰਿਸ਼ਨ ਦੀਆਂ ਲੀਲਾਵਾਂ ਦੀ ਸਾਖੀ ਰਹੀ ਧਰਤੀ ਬ੍ਰਿਜ ਵਿੱਚ ਅਸੀਂ ਇਸ ਵੱਡੇ ਅਤੇ ਪਵਿੱਤਰ ਅਵਸਰ ਦੇ ਸਾਖੀ ਬਣ ਰਹੇ ਹਾਂ। ਤਾਂ ਮੈਂ ਤੁਹਾਡੇ ਸਾਹਮਣੇ ਭਗਵਤ ਗੀਤਾ ਦਾ ਇੱਕ ਸਲੋਕ ਦੁਹਰਾਉਣਾ ਚਾਹੁੰਦਾ ਹਾਂ। ਭਗਵਾਨ ਕ੍ਰਿਸ਼ਨ ਨੇ ਕਿਹਾ ਸੀ – ਦਾਤਵਯ ਮਿਤਿ ਯਦਯਾਨਮ ਦੀਯਤੇ ਨੁਪਕਾਰਿਣੇ। ਦੇਸ਼ੇ ਕਾਲੇ ਚ ਪਾਤ੍ਰੇ ਚ ਤਦਯਾਨੰ ਸਾਤਿੱਵਕੰ ਸਮ੍ਰਿਤਮ੍ ।। (दातव्य मिति यद्दानम् दीयते नुपकारिणे ।देशे काले च पात्रे च तद्दानं सात्त्विकं स्मृतम्॥) ਮਤਲਬ ਜੋ ਦਾਨ ਕਰਤੱਵ ਸਮਝ ਕੇ ਬਿਨਾ ਕਿਸੇ ਉਪਕਾਰ ਦੀ ਭਾਵਨਾ ਨਾਲ ਉਚਿਤ ਸਥਾਨ ‘ਤੇ ਉਚਿਤ ਸਮੇਂ ’ਤੇ ਅਤੇ ਯੋਗ ਵਿਅਕਤੀ ਹੀ ਦਿੱਤਾ ਜਾਂਦਾ ਹੈ। ਉਸ ਨੂੰ ਸਾਤਵਿਕ ਦਾਨ ਕਹਿੰਦੇ ਹਨ।
ਅਕਸ਼ੈ ਪਾਤ੍ਰ ਸੰਸਥਾਨ ਬੀਤੇ 18 ਵਰ੍ਹਿਆਂ ਤੋਂ ਦੇਸ਼ ਦੇ ਬਚਪਨ ਨੂੰ ਪੋਸ਼ਕ ਆਹਾਰ ਦੇਣ ਦਾ ਇਹ ਸਾਤਵਿਕ ਦਾਨ ਕਰ ਰਿਹਾ ਹੈ। ਇਸ ਦੇ ਲਈ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਤੇ ਸ਼ੁਭਕਾਮਨਾਵਾਂ।
ਸਾਥੀਓ, ਅੱਜ ਥੋੜ੍ਹੀ ਦੇਰ ਬਾਅਦ ਮੈਨੂੰ ਕੁਝ ਬੱਚਿਆਂ ਨੂੰ ਆਪਣੇ ਹੱਥ ਨਾਲ ਖਾਣਾ ਪਰੋਸਣ ਦਾ ਅਵਸਰ ਮਿਲਣ ਵਾਲਾ ਹੈ। ਜਿੰਨੀਆਂ ਥਾਲ਼ੀਆਂ ਪਰੋਸੀਆਂ ਜਾਣਗੀਆਂ, ਉਸ ਵਿੱਚੋਂ ਇੱਕ ਥਾਲ਼ੀ ਤਿੰਨ ਅਰਬਵੀਂ ਭਾਵ ਤਿੰਨ ਸੌ ਕਰੋੜ ਦੀ ਥਾਲ਼ੀ ਹੋਵੇਗੀ। ਜਿਵੇਂ ਕਿ ਇੱਥੇ ਦੱਸਿਆ ਗਿਆ ਹੈ ਕਿ 15 ਸੌ ਬੱਚਿਆਂ ਨਾਲ ਅਭਿਆਨ ਸ਼ੁਰੂ ਹੋਇਆ ਸੀ ਅਤੇ ਉਹ ਅੱਜ—- ਹੁਣ ਵੀ ਮੋਹਨਦਾਸ ਦੱਸ ਰਹੇ ਸਨ 17 ਲੱਖ ਬੱਚਿਆਂ ਨੂੰ ਪੋਸ਼ਕ ਆਹਾਰ ਨਾਲ ਜੋੜ ਰਿਹਾ ਹੈ।
ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਸੀਂ ਸਭ ਨੇ ਮਾਣਯੋਗ ਅਟਲ ਜੀ ਦੀ ਸਰਕਾਰ ਦੌਰਾਨ ਪਹਿਲੀ ਥਾਲ਼ੀ ਪਰੋਸੀ ਸੀ, ਅੱਜ ਤਿੰਨ ਅਰਬਵੀਂ ਥਾਲ਼ੀ ਪਰੋਸਣ ਦਾ ਸੁਭਾਗ ਮੈਨੂੰ ਮਿਲਿਆ ਹੈ।
ਸਾਥੀਓ, ਤੁਸੀਂ ਇਹ ਜੋ ਕੰਮ ਕਰ ਰਹੇ ਹੋ ਉਹ ਅਸਧਾਰਨ ਹੈ, ਅਸਧਾਰਨ ਸੇਵਾ ਦਾ ਹੈ, ਅਦੁੱਤੀ ਸਮਰਪਣ ਦਾ ਹੈ। ਇਹ ਸਾਡੇ ਉਨ੍ਹਾਂ ਸੰਸਕਾਰਾਂ ਦਾ ਵਿਸਤਾਰ ਹੈ ਜੋ ਹਜ਼ਾਰਾਂ ਵਰ੍ਹਿਆਂ ਦੀ ਮਹਾਨ ਪਰੰਪਰਾਂ ਨੇ ਸਾਨੂੰ ਸੌਂਪੇ ਹਨ। ਮੈਂ ਜਾਣਦਾ ਹਾਂ ਕਿ ਸੇਵਾ ਅਤੇ ਸਮਰਪਣ ਕਿਸੇ ਸਨਮਾਨ ਲਈ ਨਹੀਂ ਹੁੰਦੀ ਲੇਕਿਨ ਤੁਹਾਡੇ ਇਨ੍ਹਾਂ ਪ੍ਰਯਤਨਾਂ ਨੂੰ ਹਾਲ ਵਿੱਚ ਦੇਸ਼ ਨੇ ਬਹੁਤ ਵੱਡੀ ਪਹਿਚਾਣ ਦਿੱਤੀ ਹੈ।
ਅਕਸ਼ੈ ਪਾਤ੍ਰ ਫਾਊਂਡੇਸ਼ਨ ਨੂੰ ਲੱਖਾਂ ਬੱਚਿਆਂ ਨੂੰ ਮਿਡ-ਡੇ ਮੀਲ ਉਪਲੱਬਧ ਕਰਵਾਉਣ ਲਈ Gandhi Peace Prize ਦਿੱਤਾ ਗਿਆ ਹੈ। ਇਸ ਦੇ ਇਲਾਵਾ ਸੁਆਮੀ ਮਧੂਪੰਡਿਤ ਦਾਸ ਜੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ, ਸਕੂਲਾਂ ਵਿੱਚ ਮਿਡ-ਡੇ ਮੀਲ ਦੀ ਇਹ ਪਰੰਪਰਾ ਅਜ਼ਾਦੀ ਦੇ ਪਹਿਲਾਂ ਤੋਂ ਹੀ ਚਲਦੀ ਰਹੀ ਹੈ। ਇਸ ਦਾ ਕਾਰਨ ਭਾਰਤ ਦੀਆਂ ਸਥਿਤੀਆਂ-ਪਰਿਸਥਿਤੀਆਂ ਵੀ ਸਨ। ਇੱਕ ਤਾਂ ਗੁਲਾਮੀ ਦੇ ਲੰਮੇ ਕਾਲਖੰਡ ਦੇ ਕਾਰਨ, ਸੰਸਾਧਨਾਂ ਦੀ ਕਮੀ ਸਾਡੇ ਇੱਥੇ ਰਹੀ, ਗ਼ਰੀਬੀ ਸਿਖਰ ’ਤੇ ਪਹੁੰਚੀ ਅਤੇ ਲੋਕਾਂ ਨੂੰ ਰੋਜੀ-ਰੋਟੀ ਦੇ ਲਈ ਸੰਘਰਸ਼ ਕਰਨਾ ਪਿਆ। ਇਸ ਦ ਸਭ ਤੋਂ ਨਕਾਰਾਤਮਕ ਪ੍ਰਭਾਵ ਸਾਡੇ ਬੱਚਿਆਂ ’ਤੇ ਪਿਆ। ਹੁਣ ਬਦਲੇ ਹਾਲਾਤ ਵਿੱਚ ਪੋਸ਼ਕਤਾ ਦੇ ਨਾਲ-ਨਾਲ ਲੋੜੀਂਦੀ ਅਤੇ ਚੰਗੀ ਗੁਣਵੱਤਾ ਵਾਲਾ ਭੋਜਨ ਬੱਚਿਆਂ ਨੂੰ ਮਿਲੇ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਇਸ ਕੰਮ ਵਿੱਚ ਅਕਸ਼ੈ ਪਾਤ੍ਰ ਨਾਲ ਜੁੜੇ ਤੁਸੀਂ ਸਾਰੇ ਲੋਕ ਖਾਣਾ ਬਣਾਉਣ ਵਾਲਿਆਂ ਤੋਂ ਲੈ ਕੇ, ਖਾਣਾ ਪਹੁੰਚਾਉਣ ਅਤੇ ਪਰੋਸਣ ਵਾਲਿਆਂ ਤੱਕ ਦੇ ਕੰਮ ਵਿੱਚ ਜੁਟੇ ਹੋਏ ਵਿਅਕਤੀ ਦੇਸ਼ ਦੀ ਮਦਦ ਕਰ ਰਹੇ ਹਨ।
ਸਾਥੀਓ, ਜਿਸ ਤਰ੍ਹਾਂ ਮਜ਼ਬੂਤ ਇਮਾਰਤ ਦੇ ਲਈ ਨੀਂਹ ਦਾ ਠੋਸ ਹੋਣਾ ਜ਼ਰੂਰੀ ਹੈ। ਉਸ ਤਰ੍ਹਾਂ ਸ਼ਕਤੀਸ਼ਾਲੀ ਨਵੇਂ ਭਾਰਤ ਦੇ ਲਈ ਪੋਸ਼ਿਤ ਅਤੇ ਤੰਦਰੁਸਤ ਬਚਪਨ ਦਾ ਹੋਣਾ ਵੀ ਜ਼ਰੂਰੀ ਹੈ। ਜੇਕਰ ਦੇਸ਼ ਦਾ ਬਚਪਨ ਕਮਜ਼ੋਰ ਰਹੇਗਾ ਤਾਂ ਉਸ ਦੇ ਵਿਕਾਸ ਦੀ ਗਤੀ ਧੀਮੀ ਹੋ ਜਾਵੇਗੀ। ਜੇਕਰ ਜਨਮ ਤੋਂ ਪਹਿਲਾਂ ਅਤੇ ਜਨਮ ਦੇ ਫੌਰਨ ਬਾਅਦ ਬੱਚਿਆਂ ਦੇ ਖਾਣ-ਪੀਣ ’ਤੇ ਧਿਆਨ ਦਿੱਤਾ ਜਾਵੇ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਇਆ ਜਾਵੇ ਤਾਂ ਭਵਿੱਖ ਵਿੱਚ ਸਿਹਤ ਨੂੰ ਲੈ ਕੇ ਪਰੇਸ਼ਾਨੀਆਂ ਘੱਟ ਹੋਣਗੀਆਂ।
ਭਗਵਤ ਗੀਤਾ ਵਿੱਚ ਕਿਹਾ ਹੈ ਯੁਕਤਾਹਾਰਵਿਹਾਰਸਯ ਯੁਕਤਚੇਸ਼ਟਸਯ ਕਰਮਸੁ। ਯੁਕਤਸਵਪਨਾਵਬੋਧਸਯ ਯੋਗੋ ਭਵਤਿ ਦੁਖਹਾ।। (युक्ताहारविहारस्य युक्तचेष्टस्य कर्मसु। युक्तस्वप्नावबोधस्य योगो भवति दुःखहा॥) ਮਤਲਬ ਜਿਸ ਦਾ ਆਹਾਰ, ਆਚਾਰ ਅਤੇ ਚਾਲ ਸੰਤੁਲਿਤ ਹੋਵੇਗਾ, ਜੋ ਨਿਯਮ ਨਾਲ ਸੌਂਦਾ ਅਤੇ ਜਾਗਦਾ ਹੋਵੇ, ਧਿਆਨ ਦਾ ਰਸਤਾ ਉਸ ਦੇ ਸਾਰੇ ਦੁਖਾਂ ਨੂੰ ਸਮਾਪਤ ਕਰ ਦਿੰਦਾ ਹੈ। ਇਸੇ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਬੀਤੇ 55 ਮਹੀਨਿਆਂ ਵਿੱਚ ਕੇਂਦਰ ਸਰਕਾਰ ਨੇ ਬੱਚਿਆਂ ਨੂੰ ਇੱਕ ਤੰਦਰੁਸਤ ਜੀਵਨ ਦੇਣ ਦੇ ਲਈ ਮਾਂ ਅਤੇ ਬੱਚਿਆਂ ਦੇ ਪੋਸ਼ਣ, ਉਨ੍ਹਾਂ ਦੀ ਸਿਹਤ ਦੇ ਜ਼ੋਰ ਦਿੱਤਾ ਹੈ।
ਸਾਥੀਓ, ਬੱਚਿਆਂ ਦੇ ਪੋਸ਼ਣ ਦੇ ਲਈ ਕੇਂਦਰ ਸਰਕਾਰ ਨੇ ਸਮੱਗਰਤਾ ਦੇ ਨਾਲ ਕੰਮ ਕੀਤਾ ਹੈ। ਬਚਪਨ ਦੇ ਇਰਦ-ਗਿਰਦ ਇੱਕ ਮਜ਼ਬੂਤ ਸੁਰੱਖਿਆ, ਘੇਰਾ ਬਣਾਉਣ ਦਾ ਯਤਨ ਕੀਤਾ ਗਿਆ ਹੈ। ਸੁਰੱਖਿਆ ਦੇ ਇਸ ਘੇਰੇ ਦੇ ਤਿੰਨ ਪਹਿਲੂ ਹਨ- ਪੋਸ਼ਣ ਦਾ ਇੱਕ ਮਹੱਤਵਪੂਰਨ ਪਹਿਲੂ; ਖਾਣ-ਪੀਣ, ਟੀਕਾਕਰਨ ਅਤੇ ਸਵੱਛਤਾ। ਮੈਨੂੰ ਖੁਸ਼ੀ ਹੈ ਕਿ ਅਕਸ਼ੈ ਪਾਤ੍ਰ ਨਾਲ ਜੁੜੇ ਤੁਹਾਡੇ ਸਾਰੇ ਸਾਥੀ ਇਸ ਸੁਰੱਖਿਆ ਕਵਚ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਦੇ ਯਤਨਾਂ ਨੂੰ ਅੱਗੇ ਵਧਾ ਰਹੇ ਹਾਂ।
ਸਾਥੀਓ, ਸਾਹਿਤ ਦਾ ਸਿੱਧਾ ਸਬੰਧ ਪੋਸ਼ਣ ਨਾਲ ਹੈ, ਸਾਡੇ ਖਾਣ-ਪੀਣ ਨਾਲ ਹੈ, ਜੇਕਰ ਅਸੀਂ ਸਿਰਫ਼ ਪੋਸ਼ਣ ਦੇ ਅਭਿਆਨ ਨੂੰ ਹਰ ਮਾਤਾ, ਹਰ ਸ਼ਿਸ਼ੂ ਤੱਕ ਪਹੁੰਚਣ ਵਿੱਚ ਸਫਲ ਹੋਏ ਤਾਂ ਅਨੇਕ ਜੀਵਨ ਬਚ ਜਾਣਗੇ। ਇਸੇ ਸੋਚ ਦੇ ਨਾਲ ਸਾਡੀ ਸਰਕਾਰ ਨੇ ਪਿਛਲੇ ਵਰ੍ਹੇ ਰਾਜਸਥਾਨ ਦੇ ਝੁਨਝੁਨੂ ਤੋਂ ਦੇਸ਼ ਭਰ ਵਿੱਚ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਮਿਸ਼ਨ ਦੀ ਗੰਭੀਰਤਾ ਨੂੰ ਦੇਖਦਿਆਂ ਪਿਛਲੇ ਵਰ੍ਹੇ ਸਤੰਬਰ ਦੇ ਮਹੀਨੇ ਨੂੰ ਪੋਸ਼ਣ ਲਈ ਹੀ ਸਮਰਪਿਤ ਕੀਤਾ ਗਿਆ ਸੀ।
ਸਾਥੀਓ, ਪੋਸ਼ਣ ਦੀ ਵਿਵਸਥਾ ਹੋਵੇ, ਸਵੱਛਤਾ ਹੋਵੇ, ਟੀਕਾਕਰਨ ਹੋਵੇ, ਅਜਿਹਾ ਨਹੀਂ ਹੈ ਕਿ ਪਹਿਲਾਂ ਇਸ ਬਾਰੇ ਨਹੀਂ ਸੋਚਿਆ ਗਿਆ। ਇਨ੍ਹਾਂ ਤਮਾਮ ਪਹਿਲੂਆਂ ਨੂੰ ਲੈ ਕੇ ਅਜ਼ਾਦੀ ਦੇ ਬਾਅਦ ਤੋਂ ਅਨੇਕ ਪ੍ਰੋਗਰਾਮ ਚਲੇ ਹਨ ਲੇਕਿਨ ਸਾਨੂੰ ਬਹੁਤ ਜ਼ਿਆਦਾ ਸਫ਼ਲਤਾ ਇਨ੍ਹਾਂ ਵਰ੍ਹਿਆਂ ਵਿੱਚ ਨਹੀਂ ਮਿਲ ਸਕੀ। ਸਾਡੇ ਤੋਂ ਘੱਟ ਸੰਸਾਧਨਾਂ ਵਾਲੇ ਛੋਟੇ ਦੇਸ਼ ਵੀ ਇਸ ਖੇਤਰ ਵਿੱਚ ਸਾਡੇ ਤੋਂ ਅੱਗੇ ਨਿਕਲ ਗਏ। ਇਸ ਸਥਿਤੀ ਤੋਂ ਬਾਹਰ ਨਿਕਲਣ ਲਈ 2014 ਤੋਂ ਅਸੀਂ ਨਵੀਂ ਰਣਨੀਤੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ। ਟੀਕਾਕਰਨ ਦੇ ਅਭਿਆਨ ਨੂੰ ਮਿਸ਼ਨ ਮੋਡ ’ਤੇ ਚਲਾਉਣ ਦਾ ਫ਼ੈਸਲਾ ਕੀਤਾ। ਮਿਸ਼ਨ ਇੰਦਰਧਨੁਸ਼ ਤਹਿਤ ਦੇਸ਼ ਦੇ ਹਰ ਬੱਚੇ ਤੱਕ ਪਹੁੰਚਣ ਦਾ ਟੀਚਾ ਤੈਅ ਕੀਤਾ ਗਿਆ।
ਸਾਥੀਓ, ਹੁਣ ਤੱਕ ਇਸ ਮਿਸ਼ਨ ਤਹਿਤ ਦੇਸ਼ ਵਿੱਚ ਲਗਭਗ 3 ਕਰੋੜ 40 ਲੱਖ ਬੱਚਿਆਂ ਅਤੇ ਕਰੀਬ-ਕਰੀਬ 90 ਲੱਖ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕਰਵਾਇਆ ਜਾ ਚੁੱਕਿਆ ਹੈ। ਜਿਸ ਗਤੀ ਨਾਲ ਕੰਮ ਹੋ ਰਿਹਾ ਹੈ। ਉਸ ਨਾਲ ਤੈਅ ਹੈ ਕਿ ਸੰਪੂਰਨ ਟੀਕਾਕਰਨ ਦਾ ਸਾਡਾ ਟੀਚਾ ਹੁਣ ਜ਼ਿਆਦਾ ਦੂਰ ਨਹੀਂ ਹੈ।
ਸਾਥੀਓ, ਅਸੀਂ ਟੀਕਾਕਰਨ ਅਭਿਆਨ ਨੂੰ ਤੇਜ਼ੀ ਤਾਂ ਦਿੱਤੀ ਹੀ ਹੈ, ਟੀਕਿਆਂ ਦੀ ਸੰਖਿਆ ਵਿੱਚ ਵੀ ਵਾਧਾ ਕੀਤਾ ਹੈ। ਪਹਿਲਾਂ ਦੇ ਪ੍ਰੋਗਰਾਮ ਵਿੱਚ ਪੰਜ ਨਵੇਂ ਟੀਕੇ ਜੋੜੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਇੰਸੈਫੇਲਾਇਟਿਸ ਭਾਵ ਜਪਾਨੀ ਬੁਖਾਰ ਦਾ ਵੀ ਹੈ। ਜਿਸ ਦਾ ਸਭ ਤੋਂ ਜ਼ਿਆਦਾ ਖਤਰਾ ਸਾਡੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਦੇਖਿਆ ਗਿਆ ਹੈ। ਹੁਣ ਕੁੱਲ 12 ਟੀਕੇ ਬੱਚਿਆਂ ਨੂੰ ਲਗਾਏ ਜਾ ਰਹੇ ਹਨ।
ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਯਤਨਾਂ ਨੂੰ, ਮਿਸ਼ਨ ਇੰਦਰਧਨੁਸ਼ ਨੂੰ ਅੱਜ ਦੁਨੀਆ ਭਰ ਵਿੱਚ ਸਰਾਹਿਆ ਜਾ ਰਿਹਾ ਹੈ। ਹਾਲ ਹੀ ਵਿੱਚ ਇੱਕ ਮਸ਼ਹੂਰ ਮੈਡੀਕਲ ਜਰਨਲ ਨੇ ਇਸ ਪ੍ਰੋਗਰਾਮ ਨੂੰ ਦੁਨੀਆ ਦੀਆਂ 12 best practices ਵਿੱਚ ਚੁਣਿਆ ਹੈ।
ਸਾਥੀਓ, ਚਾਹੇ ਮਿਸ਼ਨ ਇੰਦਰਧਨੁਸ਼ ਹੋਵੇ ਜਾਂ ਫਿਰ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਆਨ, ਬੱਚਿਆਂ ਅਤੇ ਪ੍ਰਸੂਤਾ ਮਾਤਾਵਾਂ ਦੀ ਸਿਹਤ, ਸੁਰੱਖਿਅਤ ਗਰਭ ਅਤੇ ਗਰਭ ਦੇ ਦੌਰਾਨ ਪੋਸ਼ਕ ਆਹਾਰ ਲਈ ਦਿੱਤੀ ਜਾ ਰਹੀ ਛੇ ਹਜ਼ਾਰ ਰੁਪਏ ਦੀ ਮਦਦ ਇਸ ਨਾਲ ਦੇਸ਼ ਵਿੱਚ ਨਵਜਾਤ ਬੱਚਿਆਂ ਅਤੇ ਗਰਭ ਦੇ ਦੌਰਾਨ ਮਾਤਾਵਾਂ ਦੇ ਜੀਵਨ ’ਤੇ ਆਉਣ ਵਾਲੇ ਸੰਕਟ ਨੂੰ ਬਹੁਤ ਘੱਟ ਕੰਮ ਕੀਤਾ ਗਿਆ ਹੈ।
ਸਾਥੀਓ, ਬੱਚਿਆਂ ਦੇ ਸੁਰੱਖਿਆ ਕਵਚ ਦਾ ਇੱਕ ਮਹੱਤਵਪੂਰਨ ਪਹਿਲੂ ਹੈ ਸਵੱਛਤਾ – ਗੰਦਗੀ ਵਿਸ਼ੇਸ਼ ਤੌਰ ’ਤੇ ਬੱਚਿਆਂ ਲਈ ਘਾਤਕ ਸਿੱਧ ਹੁੰਦੀ ਹੈ ਕਿਉਂਕਿ ਉਸ ਨੂੰ ਇਸ ਤਰ੍ਹਾਂ ਦੇ ਵਾਤਾਵਰਣ ਵਿੱਚ ਜਿਊਣਾ ਪੈਂਦਾ ਹੈ। ਪੰਜ ਵਰ੍ਹੇ ਤੋਂ ਘੱਟ ਉਮਰ ਦੇ ਬੱਚਿਆਂ ਦੇ ਜੀਵਨ ਨੂੰ ਡਾਇਰੀਆ ਤੋਂ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਸਵੱਛ ਭਾਰਤ ਅਭਿਆਨ ਰਾਹੀਂ ਇਸ ਖਤਰੇ ਨੂੰ ਦੂਰ ਕਰਨ ਦਾ ਬੀੜਾ ਅਸੀਂ ਚੁੱਕਿਆ ਹੈ। ਪਿਛਲੇ ਸਾਲ ਇੱਕ ਅੰਤਰਰਾਸ਼ਟਰੀ ਰਿਪੋਰਟ ਆਈ ਹੈ ਜਿਸ ਵਿੱਚ ਸੰਭਾਵਨਾ ਜਤਾਈ ਗਈ ਕਿ ਸਿਰਫ਼ ਸਵੱਛ ਭਾਰਤ ਮਿਸ਼ਨ ਨਾਲ, ਟਾਇਲਟ ਦੀ ਵਰਤੋਂ ਨਾਲ ਹੀ ਕਰੀਬ 3 ਲੱਖ ਲੋਕਾਂ ਦਾ ਜੀਵਨ ਬਚ ਸਕਦਾ ਹੈ। ਇਹ ਤਾਕਤ ਹੈ ਸਾਫ਼-ਸਫ਼ਾਈ ਦੀ, ਜੋ ਗ਼ਰੀਬ ਨੂੰ ਬਿਨਾ ਕਿਸੇ ਖਰਚ ਦੇ ਜੀਵਨਦਾਨ ਦੇ ਰਿਹਾ ਹੈ।
ਮੈਨੂੰ ਹੁਣ ਯੋਗੀ ਜੀ ਦੱਸ ਰਹੇ ਸਨ ਇਸ ਵਾਰ ਕੁੰਭ ਦਾ ਮੇਲਾ ਸਵੱਛਤਾ ਲਈ ਜਾਣਿਆ ਜਾਵੇਗਾ ਅਤੇ ਵੈਸੇ ਵੀ ਸਦੀਆਂ ਤੋਂ ਕੁੰਭ ਦੇ ਮੇਲੇ ਦੀ ਇੱਕ ਵਿਸ਼ੇਸ਼ਤਾ ਸੀ ਉਹ ਇੱਕ ਸਮਾਜਕ ਸੰਦੇਸ਼ ਦੇਣ ਦਾ ਇੱਕ ਵਿਸ਼ੇਸ਼ ਅਵਸਰ ਹੁੰਦਾ ਸੀ। ਇਸ ਵਾਰ ਕੁੰਭ ਦੇ ਮੇਲ ਨੇ ਦੇਸ਼ ਨੂੰ ਸਵੱਛਤਾ ਦਾ ਸੰਦੇਸ਼ ਦੇਣ ਵਿੱਚ ਬਹੁਤ ਵੱਡੀ ਸਫ਼ਲਤਾ ਪਾਈ ਹੈ। ਆਮ ਤੌਰ ’ਤੇ ਕੁੰਭ ਦੇ ਮੇਲੇ ਦੀ ਚਰਚਾ ਜੇ ਦੇਸ਼ ਅਤੇ ਦੁਨੀਆ ਦੇ ਅਖ਼ਬਾਰਾਂ ਵਿੱਚ ਹੁੰਦੀ ਹੈ ਤਾਂ ਜ਼ਿਆਦਾਤਰ ਨਾਗਾ ਬਾਬਿਆਂ ਦੇ ਸਾਧੂਆਂ ਦੀ ਚਰਚਾ ਹੀ ਹੁੰਦੀ ਹੈ। ਪਹਿਲੀ ਵਾਰ ਨਿਊਯਾਰਕ ਟਾਈਮਸ ਨੇ ਕੁੰਭ ਦੇ ਮੇਲੇ ਦੀ ਸਵੱਛਤਾ ਨੂੰ ਲੈ ਕੇ ਰਿਪੋਰਟ ਕੀਤੀ ਹੈ।
ਮੈਨੂੰ ਦੱਸਿਆ ਗਿਆ ਹੈ ਕਿ ਅਕਸ਼ੈ ਪਾਤ੍ਰ ਸੰਸਥਾਨ ਨੇ ਵੀ ਸਕੂਲਾਂ ਵਿੱਚ ਸਾਫ਼-ਸਫ਼ਾਈ ਦੇ ਪ੍ਰਤੀ ਜਾਗਰੂਕਤਾ ਲਈ ਸਵੱਛ ਵਿਦਿਆਰਥੀ, ਸਵੱਛ ਸਕੂਲਾਂ, ਸਵੱਛ ਘਰਾਂ ਦਾ ਅਭਿਆਨ ਸ਼ੁਰੂ ਕੀਤਾ ਹੈ। ਤੁਹਾਨੂੰ ਇਸ ਇੱਕ ਹੋਰ ਪਵਿੱਤਰ ਕਾਰਜ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ, ਜਦੋਂ ਬੱਚਿਆਂ ਦੀ ਸਿਹਤ ਦੀ ਗੱਲ ਹੁੰਦੀ ਸੀ, ਖਾਣ-ਪੀਣ, ਪੋਸ਼ਣ ਦੀ ਗੱਲ ਹੁੰਦੀ ਸੀ ਤਾਂ ਪਹਿਲਾਂ ਮਾਂ ਦੀ ਦੁਖ ਤਕਲੀਫ਼ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਸੀ। ਗ਼ਰੀਬ ਪਰਿਵਾਰਾਂ ਵਿੱਚ, ਸਾਧਨਹੀਣ ਪਰਿਵਾਰਾਂ ਵਿੱਚ ਮਾਂ ਨੂੰ ਕਮੀ ਨਾਲ ਟਕਰਾਉਣਾ ਪੈਂਦਾ ਹੈ, ਆਪਣੇ ਬੱਚਿਆਂ ਦੇ ਲਈ, ਆਪਣੇ ਪਰਿਵਾਰ ਦੇ ਲਈ ਧੂੰਏਂ ਨਾਲ ਵੀ ਲੜਨਾ ਪੈਂਦਾ ਸੀ। ਇਸ ਸਥਿਤੀ ਨੂੰ ਬਦਲਣ ਦਾ ਯਤਨ ਬੀਤੇ ਸਾਢੇ ਚਾਲ ਵਰ੍ਹਿਆਂ ਵਿੱਚ ਕੀਤਾ ਜਾ ਰਿਹਾ ਹੈ। ਹਰ ਗ਼ਰੀਬ ਭੈਣ-ਬੇਟੀ ਦੀ ਰਸੋਈ ਤੱਕ ਉੱਜਵਲਾ ਯੋਜਨਾ ਤਹਿਤ ਦੇਸ਼ ਭਰ ਵਿੱਚ ਸਵਾ ਛੇ ਕਰੋੜ ਤੋਂ ਜ਼ਿਆਦਾ ਗੈਸ ਕਨੈਕਸ਼ਨ ਦਿੱਤੇ ਗਏ ਹਨ। ਇਸ ਵਿੱਚ ਮਾਂ ਅਤੇ ਬੱਚੇ ਨੂੰ ਧੂੰਏਂ ਤੋਂ ਹੋਣ ਵਾਲੇ ਨੁਕਸਾਨ ਤੋਂ ਮੁਕਤੀ ਮਿਲ ਹੀ ਰਹੀ ਹੈ ਨਾਲ ਹੀ ਜੋ ਮਿਹਨਤ ਉਸ ਦੀ ਲਕੜੀਆਂ ਜੁਟਾਉਣ ਵਿੱਚ, ਗੋਬਰ ਦੀਆਂ ਪਾਥੀਆਂ(ਉਪਲੇ) ਬਣਾਉਣ ਵਿੱਚ ਉਸ ਦਾ ਜੋ ਸਮਾਂ ਲਗਦਾ ਸੀ ਉਹ ਵੀ ਹੁਣ ਬਚ ਰਿਹਾ ਹੈ।
ਸਾਥੀਓ, ਇੱਕ ਹੋਰ ਮਾਂ ਹੈ ਜੋ ਦੇਸ਼ ਦੇ ਬਚਪਨ ਨੂੰ, ਸਾਡੇ ਜੀਵਨ ਨੂੰ ਨਿਰੰਤਰ ਪੋਸ਼ਿਤ ਕਰਦੀ ਆ ਰਹੀ ਹੈ। ਜਿਸ ਦਾ ਆਭਾਰ ਗੋਕੁਲ ਦੀ ਧਰਤੀ ਤੋਂ ਮੈਂ ਜਤਾਉਣਾ ਚਾਹੁੰਦਾ ਹਾਂ। ਇਹ ਮਾਂ ਹੈ ਸਾਡੀ ਗਊ ਮਾਤਾ ਜਿਸ ਦੇ ਦੁੱਧ ਦਾ ਕਰਜ਼ ਘੱਟ ਤੋਂ ਘੱਟ ਭਾਰਤ ਵਿੱਚ ਕੋਈ ਨਹੀਂ ਭੁਲਾ ਸਕਦਾ। ਗਊ ਮਾਤਾ ਨੇ ਦੁੱਧ, ਦਹੀਂ, ਮੱਖਣ ਨਾਲ ਆਪਣੇ ਬਾਲ-ਗੋਪਾਲ ਦਾ ਹਰ ਤਰ੍ਹਾਂ ਨਾਲ ਪੋਸ਼ਣ ਕੀਤਾ ਸੀ।
ਸਾਥੀਓ, ਗਊ ਸਾਡੇ ਸੱਭਿਆਚਾਰ, ਸਾਡੀ ਪਰੰਪਰਾ ਦਾ ਅਹਿਮ ਹਿੱਸਾ ਰਹੀ ਹੈ। ਗਊ ਗ੍ਰਾਮੀਣ ਅਰਥਵਿਵਸਥਾ ਦਾ ਵੀ ਮਹੱਤਵਪੂਰਨ ਹਿੱਸਾ ਰਹੀ ਹੈ। ਇੱਥੇ ਮਥੁਰਾ ਵਿੱਚ ਤਾਂ ਗਊ-ਸੇਵਾ ਦੀ ਇੱਕ ਸਮ੍ਰਿੱਧ ਖੁਸ਼ਹਾਲ ਪਰੰਪਰਾ ਰਹੀ ਹੈ। ਭੈਣ ਸੁਦੇਵੀ ਦਾਸੀ ਜੀ ਜਿਨ੍ਹਾਂ ਨੂੰ ਹਾਲ ਵਿੱਚ ਹੀ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਦਾ ਜੀਵਨ ਸਾਡੇ ਸੰਸਕਾਰਾਂ ਦੀ ਸ਼ਕਤੀ ਨੂੰ ਦਰਸਾਉਂਦਾ ਹੈ।
ਸਾਥੀਓ, ਗੋਕੁਲ ਦੀ ਇਸ ਭਾਵਨਾ, ਦੇਸ਼ ਦੀ ਭਾਵਨਾ ਨੂੰ ਵਿਸਤਾਰ ਦਿੰਦਿਆਂ ਪਸ਼ੂਧਨ ਨੂੰ ਸਵਸਥ ਅਤੇ ਬਿਹਤਰ ਬਣਾਉਣ ਲਈ ਸਾਡੀ ਸਰਕਾਰ ਵੱਲੋਂ ਰਾਸ਼ਟਰੀਯ ਗੋਕੁਲ ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਵਾਰ ਬਜਟ ਵਿੱਚ ਇਸ ਨੂੰ ਵਿਸਤਾਰ ਦਿੰਦਿਆਂ ਰਾਸ਼ਟਰੀਯ ਕਾਮਧੇਨੂ ਆਯੋਗ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਆਯੋਗ ਤਹਿਤ 500 ਕਰੋੜ ਰੁਪਏ ਦੀ ਵਿਵਸਥਾ ਗਊ ਅਤੇ ਗਊਵੰਸ਼ ਦੀ ਦੇਖਭਾਲ ਅਤੇ ਇਸ ਨਾਲ ਜੁੜੇ ਨਿਯਮ-ਕਾਇਦਿਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਕੀਤੀ ਗਈ ਹੈ।
ਸਾਥੀਓ, ਪਸ਼ੂਪਾਲਕ ਪਰਿਵਾਰਾਂ ਦੀ ਸਹਾਇਤਾ ਲਈ ਬੈਂਕਾਂ ਦੇ ਦਰਵਾਜੇ ਵੀ ਖੋਲ੍ਹ ਦਿੱਤੇ ਗਏ ਹਨ। ਫ਼ਸਲੀ ਕਰਜ਼ਿਆਂ ਦੀ ਤਰ੍ਹਾਂ ਪਸ਼ੂਪਾਲਕਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਤਹਿਤ ਬੈਂਕਾਂ ਤੋਂ ਤਿੰਨ ਲੱਖ ਰੁਪਏ ਤੱਕ ਦਾ ਕਰਜ਼ਾ ਮਿਲਣਾ ਸੁਨਿਸ਼ਚਿਤ ਹੋਇਆ ਹੈ। ਇਸ ਨਾਲ ਸਾਡੇ ਤਮਾਮ ਪਸ਼ੂਪਾਲਕ ਭੈਣ-ਭਾਈਆਂ ਨੂੰ ਬਹੁਤ ਲਾਭ ਹੋਣ ਵਾਲਾ ਹੈ। ਨਾਲ ਹੀ ਇਹ ਕਦਮ ਦੇਸ਼ ਦੀ ਡੇਅਰੀ ਇੰਡਸਟਰੀ ਦਾ ਵਿਸਤਾਰ ਕਰੇਗਾ। ਜਦੋਂ ਡੇਅਰੀ ਇੰਡਸਟਰੀ ਦਾ ਵਿਸਤਾਰ ਹੋਵੇਗਾ ਤਾਂ ਪਸ਼ੂਪਾਲਕਾਂ ਦੀ ਜੇਬ ਵਿੱਚ ਜ਼ਿਆਦਾ ਪੈਸਾ ਪਹੁੰਚੇਗਾ ਅਤੇ ਉਨ੍ਹਾਂ ਦਾ ਜੀਵਨ ਅਸਾਨ ਹੋਵੇਗਾ।
ਸਾਥੀਓ, ਪਸ਼ੂਪਾਲਕਾਂ ਦੇ ਨਾਲ-ਨਾਲ ਜੋ ਦੇਸ਼ ਨੂੰ ਅੰਨ ਦਿੰਦਾ ਹੈ। ਸਾਡੇ ਅੰਨਦਾਤਾ, ਸਾਡੇ ਕਿਸਾਨ ਦੇ ਲਈ ਵੀ ਬਹੁਤ ਵੱਡੀ ਯੋਜਨਾ ਸਰਕਾਰ ਨੇ ਬਣਾਈ ਹੈ। ਪੀਐੱਮ ਕਿਸਾਨ ਯੋਜਨਾ ਦਾ ਸਭ ਤੋਂ ਜ਼ਿਆਦਾ ਲਾਭ ਅਗਰ ਕਿਸੇ ਇੱਕ ਰਾਜ ਨੂੰ ਹੋਣ ਵਾਲਾ ਹੈ ਤਾਂ ਉਹ ਰਾਜ ਹੈ ਉੱਤਰ ਪ੍ਰਦੇਸ਼। ਕਿਉਂਕਿ ਇੱਥੋਂ ਦੇ ਜ਼ਿਆਦਾਤਰ ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਪਾਸ ਇੱਕ ਜਾਂ ਦੋ ਏਕੜ ਜਾਂ ਫਿਰ ਪੰਜ ਏਕੜ ਤੋਂ ਵੀ ਘੱਟ ਜ਼ਮੀਨ ਹੈ। ਹੁਣ ਅਜਿਹੇ ਸਾਰੇ ਕਿਸਾਨ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਹਰ ਵਰ੍ਹੇ ਛੇ ਹਜ਼ਾਰ ਰੁਪਏ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾਣਗੇ। ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਇਹ ਰਾਸ਼ੀ ਕਿਸਾਨ ਪਰਿਵਾਰਾਂ ਤੱਕ ਪਹੁੰਚੇਗੀ।
ਸਾਥੀਓ, ਸਾਡਾ ਅੰਨਦਾਤਾ ਅੱਜ ਰਿਕਾਰਡ ਉਤਪਾਦਨ ਕਰ ਰਿਹਾ ਹੈ। ਅਤੇ ਤੁਹਾਡੇ ਜਿਹੇ ਸਮਰਪਿਤ ਕਾਰਜਕਰਤਾ ਇਸ ਅੰਨ ਨੂੰ ਬੱਚਿਆਂ ਤੱਕ ਪਹੁੰਚਾਕੇ ਦੇਸ਼ ਦੀ ਨੀਂਹ ਨੂੰ ਸਸ਼ਕਤ ਕਰਨ ਦਾ ਕੰਮ ਕਰ ਰਹੇ ਹਨ।
ਮੈਂ ਤੁਹਾਡੇ ਯਤਨਾਂ ਦੇ ਲਈ ਤੁਹਾਨੂੰ ਵਧਾਈ ਦਿੰਦਾ ਹਾਂ, ਇਹ ਯਤਨ ਮੈਂ ਤੋਂ ਅਸੀਂ ਤੱਕ ਦੀ ਯਾਤਰਾ ਦਾ ਸਭ ਤੋਂ ਚੰਗਾ ਉਦਹਾਰਣ ਹੈ। ਇਹ ਸਵੈ ਤੋਂ ਸਮਿਸ਼ਟ ਤੱਕ ਦੀ ਯਾਤਰਾ ਦਾ ਉਦਾਹਰਣ ਹੈ। ਮੈਂ ਜਦੋਂ ਅਸੀਂ ਬਣ ਜਾਂਦਾ ਹੈ ਤਾਂ ਅਸੀਂ ਖੁਦ ਤੋਂ ਉੱਪਰ ਉਠ ਕੇ ਸਮਾਜ ਦੇ ਬਾਰੇ ਵਿੱਚ ਸੋਚਦੇ ਹਾਂ। ਮੈਂ ਜਦੋਂ ਅਸੀਂ ਬਣ ਜਾਂਦਾ ਹੈ ਤਾਂ ਸੋਚ ਦਾ ਦਾਇਰਾ ਵਧ ਜਾਂਦਾ ਹੈ। ਅਸੀਂ ਦਾ ਵਿਚਾਰ ਆਪਣੇ ਦੇਸ਼ ਨੂੰ, ਆਪਣੇ ਸੱਭਿਆਚਾਰ ਨੂੰ ਅਤੇ ਆਪਣੀ ਵਿਰਾਸਤ ਨੂੰ ਵਿਅਕਤੀ ਤੋਂ ਜ਼ਿਆਦਾ ਮਹੱਤਵਪੂਰਨ ਬਣਾ ਦਿੰਦਾ ਹੈ। ਸਾਡੀ ਭਾਵਨਾ ਪੁਰਾਤਨ ਹੈ।
ਸਾਥੀਓ, ਨਿਊ ਇੰਡੀਆ ਦੇਸ਼ ਦੇ ਇਨ੍ਹਾਂ ਸੰਸਕਾਰਾਂ ਨੂੰ ਸਸ਼ਕਤ ਕਰਨ ਵਾਲਾ ਹੈ। ਅਸੀਂ ਸਾਰਿਆਂ ਦੇ ਸਹਿਯੋਗ ਨਾਲ, ਸਾਰਿਆਂ ਦੇ ਲਈ ਭਾਵ ਸਬਕਾ ਸਾਥ ਸਬਕਾ ਵਿਕਾਸ ਹੀ ਨਵੇਂ ਭਾਰਤ ਦਾ ਰਸਤਾ ਹੈ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸੇਵਾ ਦੇ ਇਸ ਮਹਾਨ ਪੜਾਅ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਡਾ ਇਹ ਸੇਵਾ ਭਾਵ ਇਵੇਂ ਹੀ ਬਣਿਆ ਰਹੇ ਇਸੇ ਕਾਮਨਾ ਨਾਲ ਬਹੁਤ-ਬਹੁਤ ਧੰਨਵਾਦ।
*****
ਅਤੁਲ ਕੁਮਾਰ ਤਿਵਾਰੀ/ਕੰਚਨ ਪਤਿਆਲ/ਬਾਲਮੀਕਿ ਮਹਤੋ/ਮਮਤਾ
आज थोड़ी देर बाद मुझे कुछ बच्चों को अपने हाथ से खाना परोसने का अवसर मिलने वाला है।
— PMO India (@PMOIndia) February 11, 2019
जितनी थालियां परोसी जाएंगी, उसमें से एक थाली 3 अरबवी है।
जैसा कि यहां बताया गया है कि 1500 बच्चों से ये अभियान शुरु हुआ था और आज 17 लाख बच्चों को पोषक आहार से जोड़ रहा है: PM
अब बदली परिस्थितियों में पोषकता के साथ, पर्याप्त और अच्छी गुणवत्ता वाला भोजन बच्चों को मिले, ये सुनिश्चित किया जा रहा है।
— PMO India (@PMOIndia) February 11, 2019
इस काम में अक्षय पात्र से जुड़े आप सभी लोग, खाना बनाने वालों से लेकर खाना पहुंचाने और
परोसने वाले तक के काम में जुटे सभी व्यक्ति देश की मदद कर रहे हैं: PM
यदि हम सिर्फ पोषण के अभियान को हर माता, हर शिशु तक पहुंचाने में सफल हुए तो अनेक जीवन बच जाएंगे।
— PMO India (@PMOIndia) February 11, 2019
इसी सोच के साथ हमारी सरकार ने पिछले वर्ष राजस्थान के झूंझनू से देशभर में राष्ट्रीय पोषण मिशन की शुरुआत की थी।
पिछले वर्ष सितंबर के महीने को पोषण के लिए ही समर्पित किया गया था: PM
मिशन इंद्रधनुष के तहत देश के हर बच्चे तक पहुंचने का लक्ष्य लिया गया।
— PMO India (@PMOIndia) February 11, 2019
अब तक इस मिशन के तहत देश में लगभग 3 करोड़ 40 लाख बच्चों और करीब 90 लाख गर्भवती महिलाओं का टीकाकरण करवाया जा चुका है।
जिस गति से काम हो रहा है, उससे तय है संपूर्ण टीकाकरण का लक्ष्य अब ज्यादा दूर नहीं है: PM
हमने टीकाकरण अभियान को तेज़ी तो दी ही है, टीकों की संख्या में भी बढ़ोतरी की है।
— PMO India (@PMOIndia) February 11, 2019
पहले के कार्यक्रम में 5 नए टीके जोड़े गए हैं, जिसमें से एक एनसेफलाइटिस यानि जापानी बुखार का भी है, जिसका सबसे ज्यादा खतरा उत्तर प्रदेश में देखा गया है।
अब कुल 12 टीके बच्चों को लगाए जा रहे हैं: PM
मिशन इंद्रधनुष को आज दुनियाभर में सराहा जा रहा है।
— PMO India (@PMOIndia) February 11, 2019
हाल में ही एक मशहूर मेडिकल जर्नल ने इस कार्यक्रम को दुनिया की 12 Best Practices में चुना है: PM
बच्चों के सुरक्षा कवच का एक और महत्वपूर्ण पहलू है स्वच्छता है।
— PMO India (@PMOIndia) February 11, 2019
स्वच्छ भारत अभियान के माध्यम से इस खतरे को दूर करने का बीड़ा हमने उठाया।
एक अंतर्राष्ट्रीय रिपोर्ट आई है, जिसमें संभावना जताई गई कि सिर्फ स्वच्छ भारत मिशन से,
करीब 3 लाख लोगों का जीवन बच सकता है: PM
ये प्रयास 'मैं से हम’ तक की यात्रा का सबसे अच्छा उदाहरण हैं,
— PMO India (@PMOIndia) February 11, 2019
‘मैं’ जब ‘हम’ बन जाता है तो हम खुद से ऊपर उठकर समाज के बारे में सोचते हैं,
मैं जब ‘हम’ बन जाता है तो सोच का दायरा बढ़ जाता है,
‘हम’ का विचार अपने देश को, अपनी संस्कृति को व्यक्ति से ज्यादा महत्वपूर्ण बनाता है: PM
Had the honour of serving food to children in Vrindavan today. pic.twitter.com/Fs7esScQZA
— Narendra Modi (@narendramodi) February 11, 2019
अक्षय पात्र फाउंडेशन के प्रयास, ‘मैं से हम’ तक की यात्रा का सबसे अच्छा उदाहरण है। pic.twitter.com/IkVVu0cFlX
— Narendra Modi (@narendramodi) February 11, 2019
3 billion meals is a remarkable feat!
— Narendra Modi (@narendramodi) February 11, 2019
Happy to have joined the programme organised by the Akshaya Patra Foundation and interact with these wonderful youngsters. pic.twitter.com/Elcy7pNBgB