ਨਮੋ ਬੁੱਧਾਏ !
ਇਸ ਪਵਿੱਤਰ ਮੰਗਲ ਪ੍ਰੋਗਰਾਮ ਵਿੱਚ ਉਪਸਥਿਤ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਜੀ ਕਿਸ਼ਨ ਰੈੱਡੀ ਜੀ, ਸ਼੍ਰੀ ਕਿਰਣ ਰਿਜਿਜੂ ਜੀ, ਸ਼੍ਰੀ ਜਯੋਤੀਰਾਦਿਤਯ ਸਿੰਧੀਆ ਜੀ, ਸ੍ਰੀਲੰਕਾ ਤੋਂ ਕੁਸ਼ੀਨਗਰ ਪਧਾਰੇ, ਸ੍ਰੀਲੰਕਾ ਸਰਕਾਰ ਵਿੱਚ ਕੈਬਨਿਟ ਮੰਤਰੀ ਸ਼੍ਰੀਮਾਨ ਨਮਲ ਰਾਜਪਕਸ਼ਾ ਜੀ, ਸ੍ਰੀਲੰਕਾ ਤੋਂ ਆਏ ਅਤਿ ਪੂਜਨੀਕ, ਸਾਡੇ ਹੋਰ ਅਤਿਥੀਗਣ, ਮਿਆਂਮਾਰ, ਵੀਅਤਨਾਮ, ਕੰਬੋਡੀਆ, ਥਾਈਲੈਂਡ, ਲਾਓ PDR, ਭੁਟਾਨ ਅਤੇ ਦੱਖਣ ਕੋਰੀਆ ਦੇ ਭਾਰਤ ਵਿੱਚ ਐਕਸੀਲੈਂਸੀ ਅੰਬੈਸੇਡਰਸ, ਸ੍ਰੀਲੰਕਾ, ਮੰਗੋਲੀਆ, ਜਪਾਨ, ਸਿੰਗਾਪੁਰ, ਨੇਪਾਲ ਅਤੇ ਹੋਰ ਦੇਸ਼ਾਂ ਦੇ ਸੀਨੀਅਰ ਰਾਜਦੂਤ, ਸਾਰੇ ਸਨਮਾਨਿਤ ਭਿਕਸ਼ੁਗਣ, ਅਤੇ ਭਗਵਾਨ ਬੁੱਧ ਦੇ ਸਾਰੇ ਅਨੁਯਾਈ ਸਾਥੀਓ !
ਅੱਸੂ ਮਹੀਨੇ ਦੀ ਪੂਰਣਿਮਾ ਦਾ ਇਹ ਪਵਿੱਤਰ ਦਿਨ, ਕੁਸ਼ੀਨਗਰ ਦੀ ਪਵਿੱਤਰ ਭੂਮੀ, ਅਤੇ ਆਪਣੇ ਸਰੀਰ-ਅੰਸ਼ਾਂ- ਰੈਲਿਕਸ, ਦੇ ਰੂਪ ਵਿੱਚ ਭਗਵਾਨ ਬੁੱਧ ਦੀ ਸਾਖਸ਼ਾਤ ਉਪਸਥਿਤੀ ! ਭਗਵਾਨ ਬੁੱਧ ਦੀ ਕ੍ਰਿਪਾ ਨਾਲਅੱਜ ਦੇ ਦਿਨ ਕਈ ਅਲੌਕਿਕ ਸੰਗਤ, ਕਈ ਅਲੌਕਿਕ ਸੰਜੋਗ ਇਕੱਠੇ ਪ੍ਰਗਟ ਹੋ ਰਹੇ ਹਨ । ਹਾਲੇ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਦੇ ਲੋਕਅਰਪਣ ਦਾ ਸੁਭਾਗ ਮਿਲਿਆ ਹੈ। ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਦੇ ਜ਼ਰੀਏ ਪੂਰੀ ਦੁਨੀਆ ਤੋਂ ਕਰੋੜਾਂ ਬੁੱਧ ਸਾਥੀਆਂ ਨੂੰ ਇੱਥੇ ਆਉਣ ਦਾ ਅਵਸਰ ਮਿਲੇਗਾ, ਉਨ੍ਹਾਂ ਦੀ ਯਾਤਰਾ ਅਸਾਨ ਹੋਵੇਗੀ । ਇਸ ਇੰਟਰਨੈਸ਼ਨਲ ਏਅਰਪੋਰਟ ’ਤੇ ਸ੍ਰੀਲੰਕਾ ਤੋਂ ਪਹੁੰਚੀ ਪਹਿਲੀ ਫਲਾਈਟ ਤੋਂ ਅਤਿ-ਪੂਜਨੀਕ ਮਹਾਸੰਘ, ਸਨਮਾਨਿਤ ਭਿਕਸ਼ੂਆਂ, ਸਾਡੇ ਸਾਥੀਆਂ ਨੇ, ਕੁਸ਼ੀਨਗਰ ਵਿੱਚ ਪਦ-ਅਰਪਣ ਕੀਤਾ ਹੈ। ਆਪ ਸਭ ਦੀ ਉਪਸਥਿਤੀ ਭਾਰਤ ਅਤੇ ਸ੍ਰੀਲੰਕਾ ਦੀ ਹਜ਼ਾਰਾਂ ਸਾਲ ਪੁਰਾਣੀ ਅਧਿਆਤਮਕ, ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਕ ਹੈ।
ਸਾਥੀਓ,
ਅਸੀਂ ਸਾਰੇ ਜਾਣਦੇ ਹਾਂ ਕਿ ਸ੍ਰੀਲੰਕਾ ਵਿੱਚ ਬੁੱਧ ਧਰਮ ਦਾ ਸੰਦੇਸ਼, ਸਭਤੋਂ ਪਹਿਲਾਂ ਭਾਰਤ ਤੋਂ ਸਮਰਾਟ ਅਸ਼ੋਕ ਦੇ ਪੁੱਤਰ ਮਹੇਂਦਰ ਅਤੇ ਪੁਤਰੀ ਸੰਘਮਿਤਰਾ ਲੈ ਕੇ ਗਏ ਸਨ । ਮੰਨਿਆ ਜਾਂਦਾ ਹੈ ਕਿ ਅੱਜ ਦੇ ਹੀ ਦਿਨ ‘ਅਰਹਤ ਮਹਿੰਦਾ’ ਨੇ ਵਾਪਸ ਆਕੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਸ੍ਰੀਲੰਕਾ ਨੇ ਬੁੱਧ ਦਾ ਸੰਦੇਸ਼ਕਿਤਨੀ ਊਰਜਾ ਨਾਲ ਅੰਗੀਕਾਰ ਕੀਤਾ ਹੈ। ਇਸ ਸਮਾਚਾਰ ਨੇ ਇਹ ਵਿਸ਼ਵਾਸ ਵਧਾਇਆ ਸੀ, ਕਿ ਬੁੱਧ ਦਾ ਸੰਦੇਸ਼ ਪੂਰੇ ਵਿਸ਼ਵ ਦੇ ਲਈ ਹੈ, ਬੁੱਧ ਦਾ ਧੰਮ ਮਾਨਵਤਾ ਦੇ ਲਈ ਹੈ। ਇਸਲਈ, ਅੱਜ ਦਾ ਇਹ ਦਿਨ ਸਾਡੇ ਸਾਰੇ ਦੇਸ਼ਾਂ ਦੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਨੂੰ ਨਵੀਂ ਊਰਜਾ ਦੇਣ ਦਾ ਵੀ ਦਿਨ ਹੈ।
ਮੈਂ ਆਪ ਸਭ ਨੂੰ ਵਧਾਈ ਦਿੰਦਾ ਹਾਂ ਕਿ ਤੁਸੀਂ ਅੱਜ ਭਗਵਾਨ ਬੁੱਧ ਦੇ ਮਹਾ-ਪਰਿਨਿਰਵਾਣ ਸਥਲ ’ਤੇ ਉਨ੍ਹਾਂ ਦੇ ਸਾਹਮਣੇ ਉਪਸਥਿਤ ਹੋ। ਮੈਂ ਸ੍ਰੀਲੰਕਾ ਅਤੇ ਦੂਜੇ ਸਾਰੇ ਦੇਸ਼ਾਂ ਤੋਂ ਆਏ ਸਾਡੇ ਸਨਮਾਨਿਤ/ਮਹਿਮਾਨਾਂ ਦਾ ਵੀ ਹਾਰਦਿਕ ਸੁਆਗਤ ਕਰਦਾ ਹਾਂ । ਸਾਡੇ ਜੋ ਅਤਿਪੂਜਨੀਕ ਮਹਾਸੰਘ, ਸਾਨੂੰ ਅਸ਼ੀਰਵਾਦ ਦੇਣ ਲਈ ਉਪਸਥਿਤ ਹਨ, ਮੈਂ ਉਨ੍ਹਾਂ ਨੂੰ ਵੀ ਆਦਰਪੂਰਵਕ ਨਮਨ ਕਰਦਾ ਹਾਂ । ਤੁਸੀਂ ਸਾਨੂੰ ਸਾਰਿਆਂ ਨੂੰ ਭਗਵਾਨ ਬੁੱਧ ਦੇ ਅਵਸ਼ੇਸ਼ ਸਰੂਪ-ਰੈਲਿਕਸ ਦੇ ਦਰਸ਼ਨ ਦਾ ਸੁਭਾਗ ਦਿੱਤਾ ਹੈ। ਇੱਥੇ ਕੁਸ਼ੀਨਗਰ ਦੇ ਇਸ ਪ੍ਰੋਗਰਾਮ ਦੇ ਬਾਅਦ ਤੁਸੀਂ ਮੇਰੇ ਸੰਸਦੀ ਖੇਤਰ ਵਾਰਾਣਸੀ ਵੀ ਜਾ ਰਹੇ ਹੋ । ਤੁਹਾਡੀ ਪਵਿੱਤਰ ਚਰਨ ਧੂੜ (ਰਜ), ਉੱਥੇ ਵੀ ਪਵੇਗੀ, ਉੱਥੇ ਵੀ ਸੁਭਾਗ ਲੈ ਕੇ ਆਵੇਗੀ ।
ਸਾਥੀਓ,
ਮੈਂ ਅੱਜ International Buddhist Confederation ਦੇ ਸਾਰੇ ਮੈਬਰਾਂ ਨੂੰ ਵੀ ਵਧਾਈ ਦਿੰਦਾ ਹਾਂ । ਤੁਸੀਂ ਜਿਸ ਤਰ੍ਹਾਂ ਆਧੁਨਿਕ ਵਿਸ਼ਵ ਵਿੱਚ ਭਗਵਾਨ ਬੁੱਧ ਦੇ ਸੰਦੇਸ਼ ਨੂੰ ਵਿਸਤਾਰ ਦੇ ਰਹੇ ਹੋ, ਉਹ ਵਾਕਈ ਬਹੁਤ ਸ਼ਲਾਘਾਯੋਗ ਹੈ। ਅੱਜ ਇਸ ਅਵਸਰ ’ਤੇ ਮੈਂ ਆਪਣੇ ਪੁਰਾਣੇ ਸਹਿਯੋਗੀ ਸ਼੍ਰੀ ਸ਼ਕਤੀ ਸਿਨਹਾ ਜੀ ਨੂੰ ਵੀ ਯਾਦ ਕਰ ਰਿਹਾ ਹਾਂ । International Buddhist confederation ਦੇ ਡੀਜੀ ਦੇ ਤੌਰ ’ਤੇ ਕਾਰਜ ਕਰ ਰਹੇ ਸ਼ਕਤੀ ਸਿਨਹਾ ਜੀ ਦਾ ਕੁਝ ਦਿਨ ਪਹਿਲਾਂ ਸਵਰਗਵਾਸ ਹੋਇਆ ਹੈ। ਭਗਵਾਨ ਬੁੱਧ ਵਿੱਚ ਉਨ੍ਹਾਂ ਦੀ ਆਸਥਾ, ਉਨ੍ਹਾਂ ਦਾ ਸਮਰਪਣ ਸਾਡੇਸਾਰਿਆਂ ਦੇ ਲਈ ਇੱਕ ਪ੍ਰੇਰਣਾ ਹੈ।
ਸਾਥੀਓ,
ਆਪ ਸਾਰੇ ਜਾਣਦੇ ਹੋ, ਅੱਜ ਇੱਕ ਹੋਰ ਮਹੱਤਵਪੂਰਨਅਵਸਰ ਹੈ – ਭਗਵਾਨ ਬੁੱਧ ਦੇ ਤੁਸ਼ਿਤਾ ਤੋਂ ਵਾਪਸ ਧਰਤੀ ’ਤੇ ਆਉਣ ਦਾ ! ਇਸੇ ਲਈ, ਅੱਸੂ ਪੂਰਣਿਮਾ ਨੂੰ ਅੱਜ ਸਾਡੇ ਭਿਕਸ਼ੂਗਣ ਆਪਣੇ ਤਿੰਨ ਮਹੀਨੇ ਦਾ ‘ਵਰਸ਼ਾਵਾਸ’ ਵੀ ਪੂਰਾ ਕਰਦੇ ਹਨ । ਅੱਜ ਮੈਨੂੰ ਵੀ ਵਰਸ਼ਾਵਾਸ ਦੇ ਉਪਰੰਤ ਸੰਘ ਭਿਕਸ਼ੂਆਂ ਨੂੰ ‘ਚੀਵਰ ਦਾਨ’ ਦਾ ਸੁਭਾਗ ਮਿਲਿਆ ਹੈ। ਭਗਵਾਨ ਬੁੱਧ ਦਾ ਇਹ ਬੁੱਧ ਅਦਭੁਤ ਹੈ, ਜਿਸ ਨੇ ਅਜਿਹੀਆਂ ਪਰੰਪਰਾਵਾਂ ਨੂੰ ਜਨਮ ਦਿੱਤਾ ! ਬਰਸਾਤ ਦੇ ਮਹੀਨਿਆਂ ਵਿੱਚ ਸਾਡੀ ਪ੍ਰਕਿਰਤੀ, ਸਾਡੇ ਆਸ-ਪਾਸ ਦੇ ਪੇੜ-ਪੌਧੇ, ਨਵਾਂ ਜੀਵਨ ਲੈ ਰਹੇ ਹੁੰਦੇ ਹਨ ।
ਜੀਵ-ਮਾਤ੍ਰ ਦੇ ਪ੍ਰਤੀ ਅਹਿੰਸਾ ਦਾ ਸੰਕਲਪ ਅਤੇ ਪੌਧਿਆਂ ਵਿੱਚ ਵੀ ਪਰਮਾਤਮਾ ਦੇਖਣ ਦਾ ਭਾਵ, ਬੁੱਧ ਦਾ ਇਹ ਸੰਦੇਸ਼ਇਤਨਾ ਜੀਵੰਤ ਹੈ ਕਿ ਅੱਜ ਵੀ ਸਾਡੇ ਭਿਕਸ਼ੂ ਉਸ ਨੂੰ ਉਸੇ ਤਰ੍ਹਾਂ ਹੀ ਜੀ ਰਹੇ ਹਨ । ਜੋ ਸਾਧਕ ਹਮੇਸ਼ਾ ਕਿਰਿਆਸ਼ੀਲ ਰਹਿੰਦੇ ਹਨ, ਹਮੇਸ਼ਾ ਸਦਾ ਗਤੀਸ਼ੀਲ ਰਹਿੰਦੇ ਹਨ, ਉਹ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਠਹਿਰ ਜਾਂਦੇ ਹਨ, ਤਾਕਿ ਕਿਤੇ ਕੋਈ ਅੰਕੁਰਿਤ ਹੁੰਦਾ ਹੋਇਆ ਕੋਈ ਬੀਜ ਕੁਚਲ ਨਾ ਜਾਵੇ, ਨਿਖਰਦੀ ਹੋਈ ਪ੍ਰਕਿਰਤੀ ਵਿੱਚ ਰੁਕਾਵਟ ਨਾ ਆ ਜਾਵੇ ! ਇਹ ਵਰਸ਼ਾਵਾਸ ਨਾ ਕੇਵਲ ਬਾਹਰ ਦੀ ਪ੍ਰਕਿਰਤੀ ਨੂੰ ਪ੍ਰਸਫੁਟਿਤ ਕਰਦਾ ਹੈ, ਬਲਕਿ ਸਾਡੇ ਅੰਦਰ ਦੀ ਪ੍ਰਕਿਰਤੀ ਨੂੰ ਵੀ ਸੰਸ਼ੋਧਿਤ ਕਰਨ ਦਾ ਅਵਸਰ ਦਿੰਦਾ ਹੈ।
ਸਾਥੀਓ,
ਧੰਮ ਦਾ ਨਿਰਦੇਸ਼ ਹੈ- ਯਥਾਪਿ ਰੁਚਿਰੰ ਪੁੱਫੰ, ਵੰਣਵੰਤੰ ਸੁਗੰਧਕੰ । ਏਵੰ ਸੁਭਾਸਿਤਾ ਵਾਚਾ, ਸਫਲਾਹੋਤੀ ਕੁੱਬਤੋ ॥ (धम्म का निर्देश है- यथापि रुचिरं पुप्फं, वण्णवन्तं सुगन्धकं। एवं सुभासिता वाचा, सफलाहोति कुब्बतो॥)
ਅਰਥਾਤ, ਅੱਛੀਵਾਣੀ ਅਤੇ ਅੱਛੇ ਵਿਚਾਰਾਂ ਦਾ ਅਗਰ ਉਤਨੀ ਹੀ ਨਿਸ਼ਠਾ ਨਾਲਆਚਰਣ ਵੀ ਕੀਤਾ ਜਾਵੇ, ਤਾਂ ਉਸਦਾ ਪਰਿਣਾਮ ਉਹੋ ਜਿਹਾ ਹੀ ਹੁੰਦਾ ਹੈ ਜਿਵੇਂ ਸੁਗੰਧ ਦੇ ਨਾਲ ਫੁਲ ! ਕਿਉਂਕਿ ਬਿਨਾ ਆਚਰਣ ਦੇ ਅੱਛੀ ਤੋਂ ਅੱਛੀ ਬਾਤ, ਬਿਨਾ ਸੁਗੰਧ ਦੇ ਫੁੱਲ ਦੀ ਤਰ੍ਹਾਂ ਹੀ ਹੁੰਦੀ ਹੈ। ਦੁਨੀਆ ਵਿੱਚ ਜਿੱਥੇ- ਜਿੱਥੇ ਵੀ ਬੁੱਧ ਦੇ ਵਿਚਾਰਾਂ ਨੂੰ ਸਹੀ ਮਾਅਨੇ ਵਿੱਚ ਆਤਮਸਾਤ ਕੀਤਾ ਗਿਆ ਹੈ, ਉੱਥੇਕਠਿਨਤੋਂਕਠਿਨ ਪਰਿਸਥਿਤੀਆਂ ਵਿੱਚ ਵੀ ਪ੍ਰਗਤੀ ਦੇ ਰਸਤੇ ਬਣੇ ਹਨ । ਬੁੱਧ ਇਸ ਲਈ ਹੀ ਆਲਮੀ ਹਨ, ਕਿਉਂਕਿ ਬੁੱਧ ਆਪਣੇ ਅੰਦਰ ਤੋਂ ਸ਼ੁਰੂਆਤ ਕਰਨ ਦੇ ਲਈ ਕਹਿੰਦੇ ਹਨ ।
ਭਗਵਾਨ ਬੁੱਧ ਦਾ ਬੁੱਧਤਵ ਹੈ- sense of ultimate responsibility . ਅਰਥਾਤ, ਸਾਡੇ ਆਸਪਾਸ, ਸਾਡੇ ਬ੍ਰਹਿਮੰਡ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਅਸੀਂ ਉਸਨੂੰ ਖ਼ੁਦਨਾਲ ਜੋੜਕੇ ਦੇਖਦੇ ਹਾਂ, ਉਸਦੀ ਜ਼ਿੰਮੇਦਾਰੀ ਖ਼ੁਦ ਲੈਂਦੇ ਹਾਂ । ਜੋ ਘਟਿਤ ਹੋ ਰਿਹਾ ਹੈ ਉਸ ਵਿੱਚ ਅਗਰ ਅਸੀਂ ਆਪਣਾ ਸਕਾਰਾਤਮਕ ਪ੍ਰਯਤਨ ਜੋੜਾਂਗੇ, ਤਾਂ ਅਸੀਂ ਸਿਰਜਣਾ ਨੂੰ ਗਤੀ ਦੇਵਾਂਗੇ । ਅੱਜ ਜਦੋਂ ਦੁਨੀਆ ਵਾਤਾਵਰਣ ਸੁਰੱਖਿਆ ਦੀ ਬਾਤ ਕਰਦੀ ਹੈ, ਕਲਾਇਮੇਟ ਚੇਂਜ ਦੀ ਚਿੰਤਾ ਜ਼ਾਹਰ ਕਰਦੀ ਹੈ, ਤਾਂ ਉਸ ਦੇ ਨਾਲ ਅਨੇਕ ਸਵਾਲ ਉੱਠ ਖੜ੍ਹੇ ਹੁੰਦੇ ਹਨ । ਲੇਕਿਨ, ਅਗਰ ਅਸੀਂ ਬੁੱਧ ਦੇ ਸੰਦੇਸ਼ ਨੂੰ ਅਪਣਾ ਲੈਂਦੇ ਹਾਂ ਤਾਂ ‘ਕਿਸ ਨੂੰ ਕਰਨਾ ਹੈ’, ਇਸਦੀ ਜਗ੍ਹਾ ‘ਕੀ ਕਰਨਾ ਹੈ’, ਇਸਦਾ ਰਸਤਾ ਆਪਣੇ ਆਪ ਦਿਖਣ ਲੱਗਦਾ ਹੈ।
ਸਾਥੀਓ,
ਹਜ਼ਾਰਾਂ ਸਾਲ ਪਹਿਲਾਂ ਭਗਵਾਨ ਬੁੱਧ ਜਦੋਂ ਇਸ ਧਰਤੀ ’ਤੇ ਸਨ ਤਾਂ ਅੱਜ ਜਿਹੀਆਂਵਿਵਸਥਾਵਾਂ ਨਹੀਂ ਸਨ ਲੇਕਿਨ ਫਿਰ ਵੀ ਬੁੱਧ ਵਿਸ਼ਵ ਦੇ ਕਰੋੜਾਂ ਕਰੋੜ ਲੋਕਾਂ ਤੱਕ ਪਹੁੰਚ ਗਏ, ਉਨ੍ਹਾਂ ਦੇ ਅੰਤਰਮਨ ਨਾਲ ਜੁੜ ਗਏ । ਮੈਂ ਅਲੱਗ-ਅਲੱਗ ਦੇਸ਼ਾਂ ਵਿੱਚ, ਬੁੱਧ ਧਰਮ ਨਾਲ ਜੁੜੇ ਮੰਦਿਰਾਂ, ਵਿਹਾਰਾਂ ਵਿੱਚ ਇਹ ਸਾਖਸ਼ਾਤ ਅਨੁਭਵ ਕੀਤਾ ਹੈ। ਮੈਂ ਦੇਖਿਆ ਹੈ, ਕੈਂਡੀ ਤੋਂ ਕਯੋਟੋ ਤੱਕ, ਹਨੋਈ ਤੋਂ ਹੰਬਨਟੋਟਾ ਤੱਕ, ਭਗਵਾਨ ਬੁੱਧ ਆਪਣੇ ਵਿਚਾਰਾਂ ਦੇਜ਼ਰੀਏ, ਮੱਠਾਂ, ਅਵਸ਼ੇਸ਼ਾਂ ਅਤੇ ਸੱਭਿਆਚਾਰ ਦੇ ਜ਼ਰੀਏ, ਹਰ ਜਗ੍ਹਾ ਹਨ। ਇਹ ਮੇਰਾ ਸੁਭਾਗ ਹੈ ਕਿ ਮੈਂ ਕੈਂਡੀ ਵਿੱਚ ਸ਼੍ਰੀ ਡਲਾਡਾ ਮੈਲਾਗੋਵਾ ਉੱਥੇ ਦਰਸ਼ਨ ਕਰਨਪਹੁੰਚਿਆ ਸੀ ਗਿਆ ਹਾਂ, ਸਿੰਗਾਪੁਰ ਵਿੱਚ ਉਨ੍ਹਾਂ ਦੇ ਦੰਤ-ਅਵਸ਼ੇਸ਼ਦੇ ਮੈਂ ਦਰਸ਼ਨ ਕੀਤੇ ਹਨ, ਅਤੇ ਕਯੋਟੋ ਵਿੱਚ ਕਿੰਕਾ-ਕੁਜੀ ਜਾਣ ਦਾ ਅਵਸਰ ਵੀ ਮੈਨੂੰ ਮਿਲਿਆ ਹੈ।
ਇਸੇ ਤਰ੍ਹਾਂ, ਸਾਉਥ ਈਸਟ ਕੰਟਰੀਜ਼ ਦੇ ਭਿਕਸ਼ੂਆਂ ਦਾ ਅਸ਼ੀਰਵਾਦ ਵੀ ਮੈਨੂੰ ਮਿਲਦਾ ਰਿਹਾ ਹੈ। ਅਲੱਗ-ਅਲੱਗ ਦੇਸ਼, ਅਲੱਗ-ਅਲੱਗ ਪਰਿਵੇਸ਼, ਲੇਕਿਨ ਮਾਨਵਤਾ ਦੀ ਆਤਮਾ ਵਿੱਚ ਵਸੇ ਬੁੱਧ ਸਭ ਨੂੰ ਜੋੜ ਰਹੇ ਹਨ । ਭਾਰਤ ਨੇ ਭਗਵਾਨ ਬੁੱਧ ਦੀ ਇਸ ਸਿੱਖਿਆ ਨੂੰ ਆਪਣੀ ਵਿਕਾਸ ਯਾਤਰਾ ਦਾ ਹਿੱਸਾ ਬਣਾਇਆ ਹੈ, ਉਸਨੂੰ ਅੰਗੀਕਾਰ ਕੀਤਾ ਹੈ। ਅਸੀਂ ਗਿਆਨ ਨੂੰ, ਮਹਾਨ ਸੰਦੇਸ਼ਾਂ ਨੂੰ, ਮਹਾਨ ਆਤਮਾਵਾਂ ਦੇ ਵਿਚਾਰਾਂ ਨੂੰ ਬੰਨ੍ਹਣ ਵਿੱਚ ਕਦੇ ਭਰੋਸਾ ਨਹੀਂ ਕੀਤਾ ।
ਉਸ ਨੂੰ ਬੰਨ੍ਹ ਕੇ ਰੱਖਣਾ ਇਹ ਸਾਡੀ ਸੋਚ ਨਹੀਂ ਹੈ, ਅਸੀਂ ਜੋ ਕੁਝ ਵੀ ਸਾਡਾ ਸੀ, ਉਸ ਨੂੰ ਮਾਨਵਤਾ ਦੇ ਲਈ ‘ਮਮਭਾਵ’ ਨਾਲ ਅਰਪਿਤ ਕੀਤਾ ਹੈ। ਇਸੇ ਲਈ, ਅਹਿੰਸਾ, ਦਇਆ, ਕਰੁਣਾ ਜਿਹੀਆਂ ਮਾਨਵੀ ਕਦਰਾਂ-ਕੀਮਤਾਂ ਅੱਜ ਵੀ ਉਤਨੀ ਹੀ ਸਹਿਜਤਾ ਨਾਲ ਭਾਰਤ ਦੇ ਅੰਤਰਮਨ ਵਿੱਚ ਰਚੇ ਵਸੇ ਹਨ । ਇਸੇ ਲਈ, ਬੁੱਧ ਅੱਜ ਵੀ ਭਾਰਤ ਦੇ ਸੰਵਿਧਾਨ ਦੀ ਪ੍ਰੇਰਣਾ ਹੈ, ਬੁੱਧ ਦਾ ਧੰਮ-ਚੱਕਰ ਭਾਰਤ ਦੇ ਤਿਰੰਗੇ ’ਤੇ ਵਿਰਾਜਮਾਨ ਹੋਕੇ ਸਾਨੂੰ ਗਤੀਦੇ ਰਿਹਾ ਹੈ। ਅੱਜ ਵੀ ਭਾਰਤ ਦੀ ਸੰਸਦ ਵਿੱਚ ਕੋਈ ਜਾਂਦਾ ਹੈ ਤਾਂ ਇਸ ਮੰਤਰ ’ਤੇ ਨਜ਼ਰ ਜ਼ਰੂਰ ਪੈਂਦੀ ਹੈ – ‘ਧਰਮ ਚੱਕਰ ਪ੍ਰਵਰਤਨਾਯ’ (धर्म चक्र प्रवर्तनाय’!) !
ਸਾਥੀਓ,
ਆਮ ਤੌਰ ’ਤੇ ਇਹ ਵੀ ਧਾਰਨਾ ਰਹਿੰਦੀ ਹੈ, ਕਿ ਬੁੱਧ ਧਰਮ ਦਾ ਪ੍ਰਭਾਵ, ਭਾਰਤ ਵਿੱਚ ਮੁੱਖ ਤੌਰ ‘ਤੇ ਪੂਰਬ ਵਿੱਚ ਹੀ ਜ਼ਿਆਦਾ ਰਿਹਾ । ਲੇਕਿਨ ਇਤਿਹਾਸ ਨੂੰ ਬਰੀਕੀ ਨਾਲਦੇਖੀਏ ਤਾਂ ਅਸੀਂ ਪਾਉਂਦੇ ਹਾਂ ਕਿ ਬੁੱਧ ਨੇ ਜਿਤਨਾ ਪੂਰਬ ਨੂੰ ਪ੍ਰਭਾਵਿਤ ਕੀਤਾ ਹੈ, ਉਤਨਾ ਹੀ ਪੱਛਮ ਅਤੇ ਦੱਖਣ ’ਤੇ ਵੀ ਉਨ੍ਹਾਂ ਦਾ ਪ੍ਰਭਾਵ ਹੈ। ਗੁਜਰਾਤ ਦਾ ਵਡਨਗਰ, ਜੋ ਮੇਰਾ ਜਨਮਸਥਾਨ ਵੀ ਹੈ, ਉਹ ਅਤੀਤ ਵਿੱਚ ਬੋਧੀ ਧਰਮ ਨਾਲ ਜੁੜਿਆ ਇੱਕ ਮਹੱਤਵਪੂਰਨ ਸਥਾਨ ਰਿਹਾ ਹੈ। ਹੁਣ ਤੱਕ ਅਸੀਂ ਹਵੇਨ ਸਾਂਗ ਦੇ ਹਵਾਲਿਆ ਦੇ ਜ਼ਰੀਏ ਹੀ ਇਸ ਇਤਿਹਾਸ ਨੂੰ ਜਾਣਦੇ ਸਾਂ, ਲੇਕਿਨ ਹੁਣ ਤਾਂ ਵਡਨਗਰ ਵਿੱਚ ਪੁਰਾਤਾਤਵਿਕ ਮੱਠ ਅਤੇ ਸਤੂਪ ਵੀ excavation ਵਿੱਚ ਮਿਲ ਚੁੱਕੇ ਹਨ ਮਿਲ ਚੁੱਕੇ ਹਨ। ਗੁਜਰਾਤ ਦਾ ਇਹ ਅਤੀਤ ਇਸ ਬਾਤ ਦਾ ਪ੍ਰਮਾਣ ਹੈ ਕਿ ਬੁੱਧ ਦਿਸ਼ਾਵਾਂ ਅਤੇ ਸੀਮਾਵਾਂ ਤੋਂ ਪਰੇ ਸਨ । ਗੁਜਰਾਤ ਦੀ ਧਰਤੀ ’ਤੇ ਜਨਮੇ ਮਹਾਤਮਾ ਗਾਂਧੀ ਤਾਂ ਬੁੱਧ ਦੇ ਸੱਚ ਅਤੇ ਅਹਿੰਸਾ ਦੇ ਸੰਦੇਸ਼ਾਂ ਦੇ ਆਧੁਨਿਕ ਸੰਵਾਹਕ ਰਹੇ ਹਨ ।
ਸਾਥੀਓ,
ਅੱਜ ਭਾਰਤ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਸ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਆਪਣੇ ਭਵਿੱਖ ਦੇ ਲਈ, ਮਾਨਵਤਾ ਦੇ ਭਵਿੱਖ ਦੇ ਲਈ ਸੰਕਲਪ ਲੈ ਰਹੇ ਹਾਂ । ਸਾਡੇ ਇਨ੍ਹਾਂ ਅੰਮ੍ਰਿਤ ਸੰਕਲਪਾਂ ਦੇ ਕੇਂਦਰ ਵਿੱਚ ਭਗਵਾਨ ਬੁੱਧ ਦਾ ਉਹ ਸੰਦੇਸ਼ ਹੈ ਜੋ ਕਹਿੰਦਾ ਹੈ-
ਅੱਪਮਾਦੋ ਅਮਤਪਦੰ,
ਪਮਾਦੋ ਮੱਚੁਨੋ ਪਦੰ ।
ਅੱਪਮੱਤਾ ਨ ਮੀਯੰਤਿ,
ਯੇ ਪਮੱਤਾ ਯਥਾ ਮਤਾ ।
अप्पमादोअमतपदं,
पमादोमच्चुनोपदं।
अप्पमत्तानमीयन्ति,
येपमत्तायथामता।
ਯਾਨੀ, ਪ੍ਰਮਾਦ ਨਾ ਕਰਨਾਅੰਮ੍ਰਿਤ ਪਦ ਹੈ, ਅਤੇ ਪ੍ਰਮਾਦ ਹੀ ਮੌਤ ਹੈ। ਇਸਲਈ, ਅੱਜ ਭਾਰਤ ਨਵੀਂ ਊਰਜਾ ਦੇ ਨਾਲ ਅੱਗੇ ਵਧ ਰਿਹਾ ਹੈ, ਪੂਰੇ ਵਿਸ਼ਵ ਨੂੰ ਨਾਲ ਲੈ ਕੇ ਅੱਗੇ ਚੱਲ ਰਿਹਾ ਹੈ। ਭਗਵਾਨ ਬੁੱਧ ਨੇ ਕਿਹਾ ਸੀ –
“ਅੱਪ ਦੀਪੋ ਭਵ” (“अप्प दीपो भव”।)।
ਯਾਨੀ, ਆਪਣੇ ਦੀਪਕਖ਼ੁਦ ਬਣੋ । ਜਦੋਂ ਵਿਅਕਤੀ ਖ਼ੁਦ ਪ੍ਰਕਾਸ਼ਿਤ ਹੁੰਦਾ ਹੈ ਤਦ ਹੀ ਉਹ ਸੰਸਾਰ ਨੂੰ ਵੀ ਪ੍ਰਕਾਸ਼ ਦਿੰਦਾ ਹੈ। ਇਹੀ ਭਾਰਤ ਦੇ ਲਈ ਆਤਮਨਿਰਭਰ ਬਣਨ ਦੀ ਪ੍ਰੇਰਣਾ ਹੈ। ਇਹੀ ਉਹ ਪ੍ਰੇਰਣਾ ਹੈ ਜੋ ਸਾਨੂੰ ਦੁਨੀਆ ਦੇ ਹਰ ਦੇਸ਼ ਦੀ ਪ੍ਰਗਤੀ ਵਿੱਚ ਸਹਿਭਾਗੀ ਬਣਨ ਦੀ ਤਾਕਤ ਦਿੰਦੀ ਹੈ। ਆਪਣੇ ਇਸੇ ਵਿਚਾਰ ਨੂੰ ਅੱਜ ਭਾਰਤ ‘ਸਬਕਾਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ,ਤੇ ਸਬਕਾਪ੍ਰਯਾਸ’ ਦੇ ਮੰਤਰ ਦੇ ਨਾਲ ਅੱਗੇ ਵਧਾ ਰਿਹਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਗਵਾਨ ਬੁੱਧ ਦੇ ਇਨਾਂ ਵਿਚਾਰਾਂ ’ਤੇ ਚਲਦੇ ਹੋਏ ਅਸੀਂ ਸਭ ਇਕੱਠੇ ਮਿਲਕੇ ਮਾਨਵਤਾ ਦੀ ਭਲਾਈ ਦਾ ਰਸਤਾ ਪ੍ਰਸ਼ਸਤ ਕਰਨਗੇ ।
ਇਸੇ ਕਾਮਨਾ ਦੇ ਨਾਲ, ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ !
ਭਵਤੁ ਸੱਬ ਮੰਗਲਂ ।
ਨਮੋ ਬੁੱਧਾਏ ॥
(भवतुसब्बमंगलं।
नमोबुद्धाय॥)
*****
ਡੀਐੱਸ/ਏਕੇਜੇ/ਐੱਸਜੇ/ਏਕੇ
Addressing the Abhidhamma Day programme. https://t.co/jJoLXRiYEm
— Narendra Modi (@narendramodi) October 20, 2021
हम सभी जानते हैं कि श्रीलंका में बौद्ध धर्म का संदेश, सबसे पहले भारत से सम्राट अशोक के पुत्र महेन्द्र और पुत्री संघमित्रा ले कर गए थे।
— PMO India (@PMOIndia) October 20, 2021
माना जाता है कि आज के ही दिन ‘अर्हत महिंदा’ ने वापस आकर अपने पिता को बताया था कि श्रीलंका ने बुद्ध का संदेश कितनी ऊर्जा से अंगीकार किया है: PM
इस समाचार ने ये विश्वास बढ़ाया था, कि बुद्ध का संदेश पूरे विश्व के लिए है, बुद्ध का धम्म मानवता के लिए है: PM @narendramodi
— PMO India (@PMOIndia) October 20, 2021
आज एक और महत्वपूर्ण अवसर है- भगवान बुद्ध के तुषिता स्वर्ग से वापस धरती पर आने का!
— PMO India (@PMOIndia) October 20, 2021
इसीलिए, आश्विन पूर्णिमा को आज हमारे भिक्षुगण अपने तीन महीने का ‘वर्षावास’ भी पूरा करते हैं।
आज मुझे भी वर्षावास के उपरांत संघ भिक्षुओं को ‘चीवर दान’ का सौभाग्य मिला है: PM @narendramodi
बुद्ध इसीलिए ही वैश्विक हैं क्योंकि बुद्ध अपने भीतर से शुरुआत करने के लिए कहते हैं।
— PMO India (@PMOIndia) October 20, 2021
भगवान बुद्ध का बुद्धत्व है- sense of ultimate responsibility: PM @narendramodi
आज जब दुनिया पर्यावरण संरक्षण की बात करती है, क्लाइमेट चेंज की चिंता जाहिर करती है, तो उसके साथ अनेक सवाल उठ खड़े होते हैं।
— PMO India (@PMOIndia) October 20, 2021
लेकिन, अगर हम बुद्ध के सन्देश को अपना लेते हैं तो ‘किसको करना है’, इसकी जगह ‘क्या करना है’, इसका मार्ग अपने आप दिखने लगता है: PM @narendramodi
बुद्ध आज भी भारत के संविधान की प्रेरणा हैं, बुद्ध का धम्म-चक्र भारत के तिरंगे पर विराजमान होकर हमें गति दे रहा है।
— PMO India (@PMOIndia) October 20, 2021
आज भी भारत की संसद में कोई जाता है तो इस मंत्र पर नजर जरूर पड़ती है- ‘धर्म चक्र प्रवर्तनाय’: PM @narendramodi
भगवान बुद्ध ने कहा था- “अप्प दीपो भव”।
— PMO India (@PMOIndia) October 20, 2021
यानी, अपने दीपक स्वयं बनो।
जब व्यक्ति स्वयं प्रकाशित होता है तभी वह संसार को भी प्रकाश देता है।
यही भारत के लिए आत्मनिर्भर बनने की प्रेरणा है। यही वो प्रेरणा है जो हमें दुनिया के हर देश की प्रगति में सहभागी बनने की ताकत देती है: PM
Feel extremely blessed to be in Kushinagar on Abhidhamma Day. pic.twitter.com/UGBcvXcXGN
— Narendra Modi (@narendramodi) October 20, 2021