Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਦੀਪੋਤਸਵ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਦੀਪੋਤਸਵ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਸਿਯਾਵਰ ਰਾਮਚੰਦਰ ਕੀ ਜੈ,

ਸਿਯਾਵਰ ਰਾਮਚੰਦਰ ਕੀ ਜੈ,

ਸਿਯਾਵਰ ਰਾਮਚੰਦਰ ਕੀ ਜੈ,

ਮੰਚ ਤੇ ਬਿਰਾਜਮਾਨ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀਯੋਗੀ ਆਦਿੱਤਆਨਾਥ ਜੀਸਾਰੇ ਦੇਵਤੁਲ ਅਵਧਵਾਸੀ,ਦੇਸ਼ ਅਤੇ ਦੁਨੀਆ ਵਿੱਚ ਉਪਸਥਿਤ ਸਾਰੇ ਰਾਮਭਗਤਭਾਰਤਭਗਤਦੇਵੀਓ ਅਤੇ ਸੱਜਣੋਂ,

ਅੱਜ ਅਯੁੱਧਿਆ ਜੀਦੀਪੋਂ ਨਾਲ ਦਿੱਵਯ ਹੈਭਾਵਨਾਵਾਂ ਤੋਂ ਭਵਯ(ਸ਼ਾਨਦਾਰ) ਹੈ। ਅੱਜ ਅਯੁੱਧਿਆ ਨਗਰੀਭਾਰਤ ਦੇ ਸੱਭਿਆਚਾਰਕ ਪੁਨਰਜਾਗਰਣ ਦੇ ਸਵਰਣਿਮ(ਸੁਨਹਿਰੀ) ਅਧਿਆਇ ਦਾ ਪ੍ਰਤੀਬਿੰਬ ਹੈ। ਮੈ ਜਦੋਂ ਰਾਮਾਭਿਸ਼ੇਕ ਦੇ ਬਾਅਦ ਇੱਥੇ ਆ ਰਿਹਾ ਸਾਂਤਾਂ ਮੇਰੇ ਮਨ ਵਿੱਚ ਭਾਵਾਂ ਦੀਆਂਭਾਵਨਾਵਾਂ ਦੀਆਂਭਾਵੁਕਤਾਵਾਂ ਦੀਆਂ ਲਹਿਰਾਂ ਉਠ ਰਹੀਆਂ ਸਨ। ਮੈਂ ਸੋਚ ਰਿਹਾ ਸਾਂਜਦੋਂ 14 ਵਰ੍ਹੇ ਦੇ ਵਣਵਾਸ ਦੇ ਬਾਅਦ ਪ੍ਰਭੂ ਸ਼੍ਰੀਰਾਮ ਅਯੁੱਧਿਆ ਆਏ ਹੋਣਗੇਤਾਂ ਅਯੁੱਧਿਆ ਕਿਸ ਤਰ੍ਹਾਂ ਸਜੀ ਹੋਵੇਗੀਕਿਸ ਤਰ੍ਹਾਂ ਸੰਵਰੀ ਹੋਵੇਗੀ ਅਸੀਂ ਤ੍ਰੇਤਾ ਦੀ ਉਸ ਅਯੁੱਧਿਆ ਦੇ ਦਰਸ਼ਨ ਨਹੀਂ ਕੀਤੇਲੇਕਿਨ ਪ੍ਰਭੂ ਰਾਮ ਦੇ ਅਸ਼ੀਰਵਾਦ ਨਾਲ ਅੱਜ ਅੰਮ੍ਰਿਤਕਾਲ ਵਿੱਚ ਅਮਰ ਅਯੁੱਧਿਆ ਦੀ ਅਲੌਕਿਕਤਾ ਦੇ ਸਾਖੀ ਬਣ ਰਹੇ ਹਾਂ।

ਸਾਥੀਓ,

ਅਸੀਂ ਉਸ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਵਾਹਕ ਹਾਂਪੁਰਬ ਅਤੇ ਉਤਸਵ ਜਿਨ੍ਹਾਂ ਦੇ ਜੀਵਨ ਦਾ ਸਹਿਜ-ਸੁਭਾਵਿਕ ਹਿੱਸਾ ਰਹੇ ਹਨ। ਸਾਡੇ ਇੱਥੇ ਜਦੋਂ ਵੀ ਸਮਾਜ ਨੇ ਕੁਝ ਨਵਾਂ ਕੀਤਾਅਸੀਂ ਇੱਕ ਨਵਾਂ ਉਸਤਵ ਰਚ ਦਿੱਤਾ। ਸਤਯ ਦੀ ਹਰ ਵਿਜੈ ਦੇਅਸਤਯ ਦੇ ਹਰ ਅੰਤ ਦੇ ਮਾਨਵੀ ਸੰਦੇਸ਼ ਨੂੰ ਅਸੀਂ ਜਿਤਨੀ ਮਜ਼ਬੂਤੀ ਨਾਲ ਜੀਵੰਤ ਰੱਖਿਆਇਸ ਵਿੱਚ ਭਾਰਤ ਦਾ ਕੋਈ ਸਾਨੀ ਨਹੀਂ ਹੈ। ਪ੍ਰਭੂ ਸ਼੍ਰੀਰਾਮ ਨੇ ਰਾਵਣ ਦੇ ਅੱਤਿਆਚਾਰ ਦਾ ਅੰਤ ਹਜ਼ਾਰਾਂ ਵਰ੍ਹੇ ਪਹਿਲਾਂ ਕੀਤਾ ਸੀਲੇਕਿਨ ਅੱਜ ਹਜ਼ਾਰਾਂ-ਹਜ਼ਾਰ ਸਾਲ ਬਾਅਦ ਵੀ ਉਸ ਘਟਨਾ ਦਾ ਇੱਕ-ਇੱਕ ਮਾਨਵੀ ਸੰਦੇਸ਼ਅਧਿਆਤਮਕ ਸੰਦੇਸ਼ ਇੱਕ-ਇੱਕ ਦੀਪਕ ਦੇ ਰੂਪ ਵਿੱਚ ਨਿਰੰਤਰ ਪ੍ਰਕਾਸ਼ਿਤ ਹੁੰਦਾ ਹੈ 

ਸਾਥੀਓ,

ਦੀਪਾਵਲੀ ਦੇ ਦੀਪਕ ਸਾਡੇ ਲਈ ਕੇਵਲ ਇੱਕ ਵਸਤੂ ਨਹੀਂ ਹਨ। ਇਹ ਭਾਰਤ ਦੇ ਆਦਰਸ਼ਾਂਕਦਰਾਂ-ਕੀਮਤਾਂ ਅਤੇ ਦਰਸ਼ਨ ਦੇ ਜੀਵੰਤ ਊਰਜਾਪੁੰਜ ਹਨ। ਆਪ ਦੇਖੋਜਿੱਥੋਂ ਤੱਕ ਨਜ਼ਰ ਜਾ ਰਹੀ ਹੈਜਯੋਤੀਆਂ ਦੀ ਇਹ ਜਗਮਗਪ੍ਰਕਾਸ਼ ਦਾ ਇਹ ਇਹ ਪ੍ਰਭਾਵ, ਰਾਤ ਦੇ ਲਲਾਟ ਤੇ ਰਸ਼ਮੀਆਂ ਦਾ ਇਹ ਵਿਸਤਾਰਭਾਰਤ ਦੇ ਮੂਲ ਮੰਤਰ ਸਤਯਮੇਵ ਜਯਤੇ’ ਦੀ ਉਦਘੋਸ਼ਣਾ ਹੈ। ਇਹ ਉਦਘੋਸ਼ਣਾ ਹੈ ਸਾਡੇ ਉਪਨਿਸ਼ਦ ਵਾਕਾਂ ਦੀ –सत्यमेव जयते नानृतं सत्येन पन्था विततो देवयानः ਅਰਥਾਤਜਿੱਤ ਸਤਯ ਦੀ ਹੀ ਹੁੰਦੀ ਹੈਅਸਤਯ ਦੀ ਨਹੀਂ। ਇਹ ਉਦਘੋਸ਼ਣਾ ਹੈ ਸਾਡੇ ਰਿਸ਼ੀ ਵਾਕਾਂ ਦੀ रामो राजमणि: सदा विजयते। ਅਰਥਾਤ ਵਿਜੈ ਹਮੇਸ਼ਾ ਰਾਮ ਰੂਪੀ ਸਦਾਚਾਰ ਦੀ ਹੀ ਹੁੰਦੀ ਹੈਰਾਵਣ ਰੂਪੀ ਦੁਰਾਚਾਰ ਦੀ ਨਹੀਂ। ਤਦੇ ਤਾਂ ਸਾਡੇ ਰਿਸ਼ੀਆਂ ਨੇ ਭੌਤਿਕ ਦੀਪਕ ਵਿੱਚ ਵੀ ਚੇਤਨ ਊਰਜਾ ਦੇ ਦਰਸ਼ਨ ਕਰਦੇ ਹੋਏ ਕਿਹਾ ਸੀ- दीपो ज्योतिः परब्रहम दीपो ज्योतिः जनार्दन। ਅਰਥਾਤਦੀਪ-ਜਯੋਤੀ ਬ੍ਰਹਮ ਦਾ ਹੀ ਸਵਰੂਪ ਹੈ। ਮੈਨੂੰ ਵਿਸਵਾਸ਼ ਹੈ, ਇਹ ਅਧਿਆਤਮਿਕ ਪ੍ਰਕਾਸ਼ ਭਾਰਤ ਦੀ ਪ੍ਰਗਤੀ ਦਾ ਪਥਪ੍ਰਦਰਸ਼ਨ ਕਰੇਗਾਭਾਰਤ ਦੇ ਪੁਨਰ-ਉਥਾਨ ਦਾ ਪਥਪ੍ਰਦਰਸ਼ਨ ਕਰੇਗਾ।

ਸਾਥੀਓ,

ਅੱਜ ਇਸ ਪਾਵਨ ਅਵਸਰ ਤੇਜਗਮਗਾਉਂਦੇ ਹੋਏ ਇਨ੍ਹਾਂ ਲੱਖਾਂ ਦੀਵਿਆਂ ਦੀ ਰੋਸ਼ਨੀ ਵਿੱਚ ਦੇਸ਼ਵਾਸੀਆਂ ਨੂੰ ਇੱਕ ਹੋਰ ਬਾਤ ਯਾਦ ਦਿਵਾਉਣਾ ਚਾਹੁੰਦਾ ਹਾਂ। ਰਾਮਚਰਿਤ ਮਾਨਸ ਵਿੱਚ ਗੋਸਵਾਮੀ ਤੁਲਸੀਦਾਸ ਜੀ ਨੇ ਕਿਹਾ ਹੈ ਜਗਤ ਪ੍ਰਕਾਸਯ ਪ੍ਰਕਾਸਕ ਰਾਮੂ। (जगत प्रकास्य प्रकासक रामू) ਅਰਥਾਤਭਗਵਾਨ ਰਾਮ ਪੂਰੇ ਵਿਸ਼ਵ ਨੂੰ ਪ੍ਰਕਾਸ਼ ਦੇਣ ਵਾਲੇ ਹਨ। ਉਹ ਪੂਰੇ ਵਿਸ਼ਵ ਦੇ ਲਈ ਜਯੋਤਿਪੁੰਜ ਦੀ ਤਰ੍ਹਾਂ ਹਨ। ਇਹ ਪ੍ਰਕਾਸ਼ ਕਿਹੜਾ ਹੈ ਇਹ ਪ੍ਰਕਾਸ਼ ਹੈ – ਦਯਾ ਅਤੇ ਕਰੁਣਾ ਦਾ। ਇਹ ਪ੍ਰਕਾਸ਼ ਹੈ- ਮਾਨਵਤਾ ਅਤੇ ਮਰਯਾਦਾ ਦਾ। ਇਹ ਪ੍ਰਕਾਸ਼ ਹੈ – ਸਮਭਾਵ ਅਤੇ ਮਮਭਾਵ ਦਾ। ਇਹ ਪ੍ਰਕਾਸ਼ ਹੈ- ਸਬਕੇ ਸਾਥ ਕਾਇਹ ਪ੍ਰਕਾਸ਼ ਹੈ ਸਬਕੋ ਸਾਥ ਲੈ ਕੇ ਚਲਣ ਦੇ ਸੰਦੇਸ਼ ਦਾ। ਮੈਨੂੰ ਯਾਦ ਹੈਵਰ੍ਹਿਆਂ ਪਹਿਲਾਂ ਸ਼ਾਇਦ ਲੜਕਪਨ ਵਿੱਚ ਗੁਜਰਾਤੀ ਵਿੱਚ ਦੀਪਕ ਤੇ ਇੱਕ ਕਵਿਤਾ ਲਿਖੀ ਸੀ। ਅਤੇ ਕਵਿਤਾ ਦਾ ਸਿਰਲੇਖ ਸੀ- ਦੀਯਾ-, ਗੁਜਰਾਤੀ ਵਿੱਚ ਕਹਿੰਦੇ ਹਨ ਦੀਵੋ (દીવો।) ਉਸ ਦੀਆਂ ਕੁਝ ਪੰਕਤੀਆਂ ਅੱਜ ਮੈਨੂੰ ਯਾਦ ਆ ਰਹੀਆਂ ਹਨ। ਮੈਂ ਲਿਖਿਆ ਸੀ દીવા જેવી આશ ને દીવા જેવો તાપદીવા જેવી આગ ને દીવા થકી હાશ. ઊગતા સૂરજને હર કોઈ પૂજેએ તો આથમતી સાંજેય આપે સાથ. જાતે બળે ને બાળે અંધારમાનવના મનમાં ઊગે રખોપાનો ભાવ. ਅਰਥਾਤਦੀਵਾ ਆਸ਼ਾ ਵੀ ਦਿੰਦਾ ਹੈ ਅਤੇ ਦੀਵਾ ਉਸ਼ਮਾ ਵੀ ਦਿੰਦਾ ਹੈ। ਦੀਵਾ ਅੱਗ ਵੀ ਦਿੰਦਾ ਹੈ ਅਤੇ ਦੀਵਾ ਅਰਾਮ ਵੀ ਦਿੰਦਾ ਹੈ। ਚੜ੍ਹਦੇ ਸੂਰਜ ਨੂੰ ਤਾਂ ਹਰ ਕੋਈ ਪੂਜਦਾ ਹੈਲੇਕਿਨ ਦੀਵਾ ਹਨੇਰੀ ਸ਼ਾਮ ਵਿੱਚ ਵੀ ਸਾਥ ਦਿੰਦਾ ਹੈ। ਦੀਵਾ ਖ਼ੁਦ ਜਲਦਾ ਹੈ ਅਤੇ ਹਨੇਰੇ ਨੂੰ ਵੀ ਜਲਾਉਂਦਾ ਹੈਦੀਵਾ ਮਨੁੱਖ ਦੇ ਮਨ ਵਿੱਚ ਸਮਰਪਣ ਦਾ ਭਾਵ ਲਿਆਉਂਦਾ ਹੈ। ਅਸੀਂ ਖ਼ੁਦ ਜਲਦੇ ਹਾਂ , ਖ਼ੁਦ ਤਪਦੇ ਹਾਂਖ਼ੁਦ ਖਪਦੇ ਹਾਂਲੇਕਿਨ ਜਦੋਂ ਸਿੱਧੀ ਦਾ ਪ੍ਰਕਾਸ਼ ਪੈਦਾ ਹੁੰਦਾ ਹੈ ਤਾਂ ਅਸੀਂ ਉਸ ਨੂੰ ਨਿਸ਼ਕਾਮ ਭਾਵ ਨਾਲ ਪੂਰੇ ਸੰਸਾਰ ਦੇ ਲਈ ਬਿਖੇਰ ਦਿੰਦੇ ਹਾਂਪੂਰੇ ਸੰਸਾਰ ਨੂੰ ਸਮਰਪਿਤ ਕਰ ਦਿੰਦੇ ਹਾਂ।

ਭਾਈਓ ਅਤੇ ਭੈਣੋਂ,

ਜਦੋਂ ਅਸੀਂ ਸੁਆਰਥ ਤੋਂ ਉੱਪਰ ਉਠ ਕੇ ਪਰਮਾਰਥ ਦੀ ਇਹ ਯਾਤਰਾ ਕਰਦੇ ਹਾਂਤਾਂ ਉਸ ਵਿੱਚ ਸਰਵਸਮਾਵੇਸ਼ ਦਾ ਸੰਕਲਪ ਆਪਣੇ ਆਪ ਸਮਾਹਿਤ ਹੋ ਜਾਂਦਾ ਹੈ। ਜਦੋਂ ਸਾਡੇ ਸੰਕਲਪਾਂ ਦੀ ਸਿੱਧੀ ਹੁੰਦੀ ਹੈ ਤਾਂ ਅਸੀਂ ਕਹਿੰਦੇ ਹਾਂ –ਇਦਮ੍ ਨ ਮਮ੍ ( इदम् न मम्) ਅਰਥਾਤ ਇਹ ਸਿੱਧੀ ਮੇਰੇ ਲਈ ਨਹੀਂ ਹੈਇਹ ਮਾਨਵ ਮਾਤਰ ਦੇ ਕਲਿਆਣ ਦੇ ਲਈ ਹੈ। ਦੀਪ ਤੋਂ ਦੀਪਾਵਲੀ ਤੱਕਇਹੀ ਭਾਰਤ ਦਾ ਦਰਸ਼ਨ ਹੈਇਹੀ ਭਾਰਤ ਦਾ ਚਿੰਤਨ ਹੈਇਹੀ ਭਾਰਤ ਦੀ ਚਿਰੰਤਰ ਸੰਸਕ੍ਰਿਤੀ ਹੈ। ਅਸੀਂ ਸਾਰੇ ਜਾਣਦੇ ਹਾਂਮੱਧਕਾਲ ਅਤੇ ਆਧੁਨਿਕ ਕਾਲ ਤੱਕ ਭਾਰਤ ਨੇ ਕਿਤਨੇ ਅੰਧਕਾਰ ਭਰੇ ਯੁਗਾਂ ਦਾ ਸਾਹਮਣਾ ਕੀਤਾ ਹੈ। ਜਿਨ੍ਹਾਂ ਝੰਝਾਵਾਤਾਂ ਵਿੱਚ ਬੜੀਆਂ- ਬੜੀਆਂ ਸੱਭਿਆਤਾਵਾਂ ਦੇ ਸੂਰਜ ਅਸਤ ਹੋ ਗਏਉਸ ਵਿੱਚ ਸਾਡੇ ਦੀਪਕ ਜਗਦੇ ਰਹੇਪ੍ਰਕਾਸ਼ ਦਿੰਦੇ ਰਹੇ ਫਿਰ ਉਨ੍ਹਾਂ ਤੁਫਾਨਾਂ ਨੂੰ ਸ਼ਾਂਤ ਕਰ ਉੱਦੀਪਤ ਹੋ ਉਠੇ। ਕਿਉਂਕਿਅਸੀਂ ਦੀਪ ਜਗਾਉਣਾ ਨਹੀਂ ਛੱਡਿਆ। ਅਸੀਂ ਵਿਸਵਾਸ਼ ਵਧਾਉਣਾ ਨਹੀਂ ਛੱਡਿਆ। ਬਹੁਤ ਸਮਾਂ ਨਹੀਂ ਹੋਇਆਜਦੋਂ ਕੋਰੋਨਾ ਦੇ ਹਮਲੇ ਦੀਆਂ ਮੁਸ਼ਕਿਲਾਂ ਦੇ ਦਰਮਿਆਨ ਇਸੇ ਭਾਵ ਨਾਲ ਹਰ ਇੱਕ ਭਾਰਤਵਾਸੀ ਇੱਕ-ਇੱਕ ਦੀਪਕ ਲੈ ਕੇ ਖੜ੍ਹਾ ਹੋ ਗਿਆ ਸੀ। ਅਤੇਅੱਜ ਕੋਰੋਨਾ ਦੇ ਖ਼ਿਲਾਫ਼ ਯੁੱਧ ਵਿੱਚ ਭਾਰਤ ਕਿਤਨੀ ਤਾਕਤ ਨਾਲ ਲੜ ਰਿਹਾ ਹੈਇਹ ਦੁਨੀਆ ਦੇਖ ਰਹੀ ਹੈ। ਇਹ ਪ੍ਰਮਾਣ ਹੈ ਕਿ, ਅੰਧਕਾਰ ਦੇ ਹਰ ਯੁਗ ਤੋਂ ਨਿਕਲ ਕੇ ਭਾਰਤ ਨੇ ਪ੍ਰਗਤੀ ਦੇ ਪ੍ਰਸ਼ਸਤ ਪਥ ਤੇ ਆਪਣੇ ਪਰਾਕ੍ਰਮ ਦਾ ਪ੍ਰਕਾਸ਼ ਅਤੀਤ ਵਿੱਚ ਵੀ ਬਖੇਰਿਆ ਹੈਭਵਿੱਖ ਵਿੱਚ ਵੀ ਬਿਖਰੇਗਾ। ਜਦੋਂ ਪ੍ਰਕਾਸ਼ ਸਾਡੇ ਕਰਮਾਂ ਦਾ ਸਾਖੀ ਬਣਦਾ ਹੈਤਾਂ ਅੰਧਕਾਰ ਦਾ ਅੰਤ ਆਪਣੇ ਆਪ ਸੁਨਿਸ਼ਚਿਤ ਹੋ ਜਾਂਦਾ ਹੈ। ਜਦੋਂ ਦੀਪਕ ਸਾਡੇ ਕਰਮਾਂ ਦਾ ਸਾਖੀ ਬਣਦਾ ਹੈਤਾਂ ਨਵੀਂ ਸਵੇਰ ਦਾ ਨਵੀਂ ਸ਼ੁਰੂਆਤ ਦਾ ਆਤਮਵਿਸਵਾਸ਼ ਆਪਣੇ ਆਪ ਸੁਦ੍ਰਿੜ੍ਹ ਹੋ ਜਾਂਦਾ ਹੈ। ਇਸੇ ਵਿਸ਼ਵਾਸ਼ ਦੇ ਨਾਲ, ਆਪ ਸਭ ਨੂੰ ਦੀਪੋਤਸਵ ਦੀਆਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਭਕਾਮਨਾਵਾਂ।

ਮੇਰੇ ਨਾਲ ਪੂਰੇ ਸ਼ਕਤੀਭਾਵ ਨਾਲ ਬੋਲੋ 

ਸਿਯਾਵਰ ਰਾਮਚੰਦਰ ਕੀ ਜੈ,

ਸਿਯਾਵਰ ਰਾਮਚੰਦਰ ਕੀ ਜੈ,

ਸਿਯਾਵਰ ਰਾਮਚੰਦਰ ਕੀ ਜੈ 

 

 ****

 

ਡੀਐੱਸ/ਐੱਲਪੀ/ਆਈਜੀ/ਏਕੇ