ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਉਪ ਰਾਸ਼ਟਰਪਤੀ ਸ੍ਰੀ ਹਾਮਿਦ ਅੰਸਾਰੀ ਦੇ ਵਿਦਾਇਗੀ ਸਮਾਰੋਹ ਮੌਕੇ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ 10 ਸਾਲ ਤੱਕ ਬਤੌਰ ਰਾਜ ਸਭਾ ਦੇ ਚੇਅਰਮੈਨ ਦੀ ਨਿਭਾਈ ਸੇਵਾ ਵਿੱਚ ਉਨ੍ਹਾਂ ਦੇ ਹੁਨਰ, ਧੀਰਜ ਅਤੇ ਬੁੱਧੀਮੱਤਾ ਦੀ ਝਲਕ ਦਿਖਾਈ ਦਿੰਦੀ ਹੈ, ਜਿੱਥੇ ਹਰ ਹਾਲਤ ਵਿੱਚ ਸ਼ਾਂਤ ਰਹਿਣਾ ਹੁੰਦਾ ਹੈ।
ਸੰਸਦ ‘ਚ ਸ੍ਰੀ ਹਾਮਿਦ ਅੰਸਾਰੀ ਦੇ ਵਿਦਾਇਗੀ ਸਮਾਰੋਹ ‘ ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਅੰਸਾਰੀ ਨੇ ਆਪਣਾ ਲੰਬਾ ਜਨਤਕ ਜੀਵਨ ਬਿਨਾ ਕਿਸੇ ਵਿਵਾਦ ਤੋਂ ਬਤੀਤ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਅੰਸਾਰੀ ਦਾ ਪਰਿਵਾਰ ਪੀੜ੍ਹੀਆਂ ਤੋਂ ਜਨਤਕ ਜੀਵਨ ‘ ਚ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਬ੍ਰਿਗੇਡੀਅਰ ਉਸਮਾਨ ਨੂੰ ਯਾਦ ਕੀਤਾ, ਜਿਨ੍ਹਾਂ 1948 ਵਿੱਚ ਰਾਸ਼ਟਰ ਦੀ ਰੱਖਿਆ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਸ੍ਰੀ ਅੰਸਾਰੀ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਰਾਜ ਸਭਾ ਨੂੰ ਚਲਾਉਣ ਦੇ ਆਪਣੇ ਲੰਬੇ ਤਜ਼ਰਬੇ ਨੂੰ ਲਿਖਤੀ ਰੂਪ ਦੇਣ ਕਿ ਉੱਪਰਲੇ ਸਦਨ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਅਸਰਦਾਰ ਕਿਵੇਂ ਬਣਾਇਆ ਜਾ ਸਕਦਾ ਹੈ।
****
AKT/SH
Joined the farewell programme for Vice President Shri Hamid Ansari. pic.twitter.com/q7ruIVTYDn
— Narendra Modi (@narendramodi) August 10, 2017