Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਵਿਦਾਇਗੀ ਦੇ ਮੌਕੇ ‘ਤੇ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਮਾਨਯੋਗ ਸਭਾਪਤੀ ਜੀ.

ਇੱਕ ਲੰਬੀ ਸੇਵਾ ਤੋਂ ਬਾਅਦ ਅੱਜ ਤੁਸੀਂ ਨਵੇਂ ਕਾਰਜ ਖੇਤਰ ਵੱਲ ਜਾਓਗੇ, ਅਜਿਹਾ ਮੈਨੂੰ ਪੂਰਾ ਭਰੋਸਾ ਹੈ ਕਿਉਂਕਿ physically ਤੁਸੀਂ ਆਪਣੇ ਆਪ ਨੂੰ ਕਾਫੀ fit ਰੱਖਿਆ ਹੈ। ਇੱਕ ਅਜਿਹਾ ਪਰਿਵਾਰ ਜਿਸ ਦਾ ਤਕਰੀਬਨ 100 ਸਾਲ ਦਾ ਇਤਿਹਾਸ ਜਨਤਕ ਜੀਵਨ ਦਾ ਰਿਹਾ ਹੋਵੇ, ਉਨ੍ਹਾਂ ਦੇ ਨਾਨਾ, ਉਨ੍ਹਾਂ ਦੇ ਦਾਦਾ ਕਦੀ ਰਾਸ਼ਟਰੀ ਪਾਰਟੀ ਦੇ ਮੁਖੀ ਰਹੇ, ਕਦੀ ਸੰਵਿਧਾਨ ਸਭਾ ਵਿੱਚ ਰਹੇ, ਇੱਕ ਤਰ੍ਹਾਂ ਨਾਲ ਤੁਸੀਂ ਉਸ ਪਰਿਵਾਰ ਦੇ ਪਿਛੋਕੜ ਤੋਂ ਆਉਂਦੇ ਹੋ ਜਿਨ੍ਹਾਂ ਦੇ ਪੂਰਵਜਾਂ ਦਾ ਜਨਤਕ ਜੀਵਨ ਵਿੱਚ, ਵਿਸ਼ੇਸ਼ ਕਰਕੇ ਕਾਂਗਰਸ ਦੇ ਜੀਵਨ ਨਾਲ ਅਤੇ ਕਦੀ ਖਿਲਾਫਤ ਅੰਦੋਲਨ ਨਾਲ ਵੀ ਕਾਫੀ ਕੁਝ ਸਰਗਰਮੀ ਰਹੀ।

ਤੁਹਾਡਾ ਆਪਣਾ ਜੀਵਨ ਵੀ ਇੱਕ Career Diplomat ਦਾ ਰਿਹਾ। ਹੁਣ Career Diplomat ਕੀ ਹੁੰਦਾ ਹੈ, ਇਹ ਤਾਂ ਮੈਨੂੰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਸਮਝ ਆਇਆ ਕਿਉੰਕਿ ਉਨ੍ਹਾਂ ਦੇ ਹੱਸਣ ਦਾ ਕੀ ਅਰਥ ਹੁੰਦਾ ਹੈ, ਉਨ੍ਹਾਂ ਦੇ ਹੱਥ ਮਿਲਾਉਣ ਦੇ ਤਰੀਕੇ ਦਾ ਕੀ ਅਰਥ ਹੁੰਦਾ ਹੈ, ਤੁਰੰਤ ਸਮਝ ਵਿੱਚ ਨਹੀਂ ਆਉਂਦਾ ਕਿਉਂਕਿ ਉਨ੍ਹਾਂ ਦੀ ਟ੍ਰੇਨਿੰਗ ਹੀ ਇਹੋ ਹੁੰਦੀ ਹੈ। ਪਰ ਉਸ ਦੀ ਕੁਸ਼ਲਤਾ ਦੀ ਵਰਤੋਂ ਇਥੇ 10 ਸਾਲ ਜ਼ਰੂਰ ਹੋਈ ਹੋਵੇਗੀ। ਇਸ ।ਸਭ ਨੂੰ ਸੰਭਾਲਣ ਵਿੱਚ ਇਸ ਕੁਸ਼ਲਤਾ ਨੇ ਕਿਸ ਤਰ੍ਹਾਂ ਨਾਲ ਸਦਨ ਨੂੰ ਲਾਭ ਪਹੁੰਚਾਇਆ ਹੋਵੇਗਾ।

ਤੁਹਾਡੀ ਮਿਆਦ ਦਾ ਬਹੁਤ ਸਾਰਾ ਹਿੱਸਾ West Asia ਨਾਲ ਜੁੜਿਆ ਰਿਹਾ ਹੈ As a Diplomat. ਉਸੇ ਦਾਇਰੇ ਵਿੱਚ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਤੁਹਾਡੇ ਗਏ, ਉਸੇ ਮਾਹੌਲ ਵਿੱਚ, ਉਸੇ ਸੋਚ ਵਿੱਚ, ਉਸੇ debate ਵਿੱਚ ਅਜਿਹੇ ਲੋਕਾਂ ਦਰਮਿਆਨ ਰਹੇ। ਉਥੋਂ ਰਿਟਾਇਰ ਹੋਣ ਤੋਂ ਬਾਅਦ ਵੀ ਜ਼ਿਆਦਾਤਰ ਕੰਮ ਓਹੀ ਰਿਹਾ ਤੁਹਾਡਾ। Minority Commission ਹੋਵੇ ਜਾਂ Aligarh University ਹੋਵੇ, ਤਾਂ ਇੱਕ ਦਾਇਰਾ ਤੁਹਾਡਾ ਓਹੀ ਰਿਹਾ। ਪਰ ਇਹ 10 ਸਾਲ ਇੱਕ ਵੱਖਰਾ ਜਿੰਮਾ ਤੁਹਾਡੇ ਹਿੱਸੇ ਵਿੱਚ ਆਇਆ ਅਤੇ ਪੂਰੀ ਤਰ੍ਹਾਂ ਇੱਕ-ਇੱਕ ਪਲ ਸੰਵਿਧਾਨ, ਸੰਵਿਧਾਨ, ਸੰਵਿਧਾਨ ਦੇ ਹੀ ਦਾਇਰੇ ਵਿੱਚ ਚਲਾਉਣਾ ਅਤੇ ਤੁਸੀਂ ਉਸ ਨੂੰ ਬਾਖੂਬੀ ਨਿਭਾਉਣ ਦੀ ਭਰਪੂਰ ਕੋਸ਼ਿਸ਼ ਕੀਤੀ।

ਹੋ ਸਕਦਾ ਹੈ, ਕੁਝ ਛਟਪਟਾਹਟ ਰਹੀ ਹੋਵੇਗੀ ਤੁਹਾਡੇ ਅੰਦਰ ਵੀ, ਪਰ ਅੱਜ ਤੋਂ ਬਾਅਦ ਉਹ ਸੰਕਟ ਤੁਹਾਨੂੰ ਨਹੀਂ ਰਹੇਗਾ ਅਤੇ ਮੁਕਤੀ ਦਾ ਆਨੰਦ ਵੀ ਰਹੇਗਾ ਅਤੇ ਆਪਣੀ ਮੁਢਲੀ ਜੋ ਸੋਚ ਰਹੀ ਹੋਵੇਗੀ, ਉਸ ਅਨੁਸਾਰ ਤੁਹਾਨੂੰ ਕੰਮ ਕਰਨ ਦਾ, ਸੋਚਣ ਦਾ, ਗੱਲ ਕਰਨ ਦਾ ਮੌਕਾ ਵੀ ਮਿਲੇਗਾ।

ਤੁਹਾਡੇ ਨਾਲ ਮੇਰੀ ਜਾਣ-ਪਛਾਣ ਜ਼ਿਆਦਾ ਤਾਂ ਨਹੀਂ ਰਹੀ ਪਰ ਜਦ ਵੀ ਮੁਲਾਕਾਤ ਹੋਈ, ਕਾਫੀ ਕੁਝ ਤੁਹਾਥੋਂ ਜਾਨਣ-ਸਮਝਣ ਲਈ ਮਿਲਦਾ ਸੀ। ਮੇਰੇ ਵਿਦੇਸ਼ ਯਾਤਰਾ ਵਿੱਚ ਜਾਣ ਤੋਂ ਪਹਿਲਾਂ, ਆਉਣ ਤੋਂ ਬਾਅਦ ਤੁਹਾਡੇ ਨਾਲ ਜਦ ਗੱਲ ਕਰਨ ਦਾ ਮੌਕਾ ਮਿਲਦਾ ਸੀ ਤਾਂ ਤੁਹਾਡੀ ਜੋ ਇੱਕ insight ਸੀ ਉਸ ਨੂੰ ਮੈਂ ਜ਼ਰੂਰ ਮਹਿਸੂਸ ਕਰਦਾ ਸੀ ਅਤੇ ਉਹ ਮੈਨੂੰ ਚੀਜ਼ਾਂ ਵਿੱਚ ਜੋ ਦਿਸਦਾ ਹੈ, ਉਸ ਤੋਂ ਸਿਵਾ ਕੀ ਹੋ ਸਕਦਾ ਹੈ, ਇਸ ਨੂੰ ਸਮਝਣ ਦਾ ਇੱਕ ਮੌਕਾ ਦੇਂਦੀ ਸੀ ਅਤੇ ਇਸੇ ਲਈ ਮੈਂ ਦਿਲੋਂ ਤੁਹਾਡਾ ਬਹੁਤ ਧੰਨਵਾਦੀ ਹਾਂ। ਮੇਰੇ ਵੱਲੋਂ ਦਿਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਦੇਸ਼ ਦੇ ਉਪ -ਰਾਸ਼ਟਰਪਤੀ ਦੇ ਰੂਪ ਵਿੱਚ ਤੁਹਾਡੀਆਂ ਸੇਵਾਵਾਂ ਲਈ ਦੋਹਾਂ ਸਦਨਾਂ ਵੱਲੋਂ, ਦੇਸ਼ ਵਾਸੀਆਂ ਵੱਲੋਂ ਵੀ ਤੁਹਾਡੇ ਪ੍ਰਤੀ ਧੰਨਵਾਦ ਦਾ ਭਾਵ ਹੈ ਅਤੇ ਤੁਹਾਡੀ ਇਹ ਸੇਵਾ, ਇਹ ਤਜਰਬਾ ਅਤੇ ਇਸ ਅਹੁਦੇ ਤੋਂ ਬਾਅਦ ਰਿਟਾਇਰਮੈਂਟ, ਆਪਣੇ ਆਪ ਵਿੱਚ ਇੱਕ ਲੰਬੇ ਅਰਸੇ ਤੱਕ ਸਮਾਜ ਜੀਵਨ ਵਿੱਚ ਉਹ ਗੱਲ ਇੱਕ ਵਜ਼ਨ ਰੱਖਦੀ ਹੈ। ਦੇਸ਼ ਦੇ ਸੰਵਿਧਾਨ ਦੀਆਂ ਮਰਿਆਦਾਵਾਂ ਉੱਤੇ ਚਲਦੇ ਹੋਏ ਦੇਸ਼ ਦਾ ਮਾਰਗਦਰਸ਼ਨ ਕਰਨ ਵਿੱਚ ਤੁਹਾਡਾ ਸਮਾਂ ਅਤੇ ਸ਼ਕਤੀ ਕੰਮ ਆਵੇਗੀ, ਅਜਿਹੀਆਂ ਮੇਰੀਆਂ ਪੂਰੀਆਂ ਸ਼ੁਭ-ਕਾਮਨਾਵਾਂ ਹਨ !

ਬਹੁਤ-ਬਹੁਤ ਧੰਨਵਾਦ।

AKT/AK/SK