ਯੋਰ ਹਾਈਨੇਸੇਸ,
Excellencies,
ਇਸ ਸਪੇਸ਼ਲ event ਵਿੱਚ ਤੁਹਾਡਾ ਸਭ ਦਾ ਹਾਰਦਿਕ ਸੁਆਗਤ ਹੈ।
ਮੇਰੇ ਮਿੱਤਰ ਰਾਸ਼ਟਰਪਤੀ ਬਾਇਡਨ ਦੇ ਨਾਲ ਇਸ ਈਵੈਂਟ ਨੂੰ co-chair ਕਰਦੇ ਹੋਏ ਮੈਨੂੰ ਹਾਰਦਿਕ ਖੁਸ਼ੀ ਹੋ ਰਹੀ ਹੈ।
ਅੱਜ ਅਸੀਂ ਸਭ ਨੇ ਇੱਕ ਹੋਰ ਮਹੱਤਵਪੂਰਨ ਇਤਿਹਾਸਿਕ ਸਮਝੌਤਾ ਸੰਪੰਨ ਹੁੰਦੇ ਹੋਏ ਦੇਖਿਆ ਹੈ।
ਆਉਣ ਵਾਲੇ ਸਮੇਂ ਵਿੱਚ ਇਹ ਭਾਰਤ, ਪੱਛਮ ਏਸ਼ੀਆ ਅਤੇ ਯੂਰੋਪ ਦੇ ਦਰਮਿਆਨ economic integration ਦਾ ਪ੍ਰਭਾਵੀ ਮਾਧਿਅਮ ਬਣੇਗਾ।
ਇਹ ਪੂਰੇ ਵਿਸ਼ਵ ਵਿੱਚ ਕਨੈਕਟੀਵਿਟੀ ਅਤੇ ਵਿਕਾਸ ਨੂੰ sustainable ਦਿਸ਼ਾ ਪ੍ਰਦਾਨ ਕਰੇਗਾ।
ਮੈਂ,
His Excellency ਰਾਸ਼ਟਰਪਤੀ ਬਾਇਡਨ,
His ਰੌਇਲ ਹਾਈਨੈੱਸ, Crown Prince and Prime Minister ਮੋਹਮੰਦ ਬਿਨ ਸਲਮਾਨ,
His ਰੌਇਲ ਹਾਈਨੈੱਸ, ਰਾਸ਼ਟਰਪਤੀ ਸ਼ੇਖ ਮੋਹੰਮਦ ਬਿਨ ਜ਼ਾਯਦ,
His Excellency, ਰਾਸ਼ਟਰਪਤੀ ਮੈਕ੍ਰੋਂ,
His Excellency, ਚਾਂਸਲਰ ਸ਼ੋਲਜ਼,
Her Excellency, ਪ੍ਰਧਾਨ ਮੰਤਰੀ ਮੇਲੋਨੀ, ਅਤੇ
Her Excellency, ਪ੍ਰੈਜ਼ੀਡੈਂਟ ਵੌਨ ਡੇਰ ਲੇਯੇਨ,
Friends,
ਮਜ਼ਬੂਤ ਕਨੈਕਟੀਵਿਟੀ ਅਤੇ ਇਨਫ੍ਰਾਸਟ੍ਰਕਚਰ ਮਾਨਵ ਸੱਭਿਅਤਾ ਦੇ ਵਿਕਾਸ ਦਾ ਮੂਲ ਅਧਾਰ ਹਨ।
ਭਾਰਤ ਨੇ ਆਪਣੀ ਵਿਕਾਸ ਯਾਤਰਾ ਵਿੱਚ ਇਨ੍ਹਾਂ ਵਿਸ਼ਿਆਂ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ।
Physical infrastructure ਦੇ ਨਾਲ Social, ਡਿਜੀਟਲ, ਤੇ financial infrastructure ਵਿੱਚ ਅਭੂਤਪੂਰਵ ਪੈਮਾਨੇ ‘ਤੇ ਨਿਵੇਸ਼ ਹੋ ਰਿਹਾ ਹੈ।
ਇਸ ਨਾਲ ਅਸੀਂ ਇੱਕ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖ ਰਹੇ ਹਾਂ।
ਅਸੀਂ ਗਲੋਬਲ ਸਾਊਥ ਦੇ ਅਨੇਕ ਦੇਸ਼ਾਂ ਦੇ ਦਰਮਿਆਨ ਇੱਕ ਭਰੋਸੇਯੋਗ ਪਾਟਰਨਰ ਦੇ ਰੂਪ ਵਿੱਚ, Energy, ਰੇਲਵੇ, water, technology parks, ਜਿਹੇ ਖੇਤਰਾਂ ਵਿੱਚ Infrastructure ਪ੍ਰੋਜੈਕਟਸ implement ਕੀਤੇ ਹਨ।
ਇਨ੍ਹਾਂ ਪ੍ਰਯਤਨਾਂ ਵਿੱਚ ਅਸੀਂ demand-driven ਅਤੇ transparent approach ‘ਤੇ ਵਿਸ਼ੇਸ਼ ਤੌਰ ‘ਤੇ ਬਲ ਦਿੱਤਾ ਹੈ।
PGII ਦੇ ਮਾਧਿਅਮ ਨਾਲ ਅਸੀਂ global south ਦੇ ਦੇਸ਼ਾਂ ਦੇ ਦਰਮਿਆਨ infrastructure gap ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਾਂ।
Friends,
ਭਾਰਤ ਕਨੈਕਟੀਵਿਟੀ ਨੂੰ ਖੇਤਰੀ ਸੀਮਾਵਾਂ ਵਿੱਚ ਨਹੀਂ ਮਾਪਦਾ।
ਸਾਰੇ ਖੇਤਰਾਂ ਦੇ ਨਾਲ ਕਨੈਕਟੀਵਿਟੀ ਵਧਾਉਣਾ ਭਾਰਤ ਦੀ ਮੁੱਖ ਪ੍ਰਾਥਮਿਕਤਾ ਰਿਹਾ ਹੈ।
ਸਾਡਾ ਮੰਨਣਾ ਹੈ ਕਿ ਕਨੈਕਟੀਵਿਟੀ ਵਿਭਿੰਨ ਦੇਸ਼ਾਂ ਦੇ ਦਰਮਿਆਨ ਆਪਸੀ ਵਪਾਰ ਹੀ ਨਹੀਂ, ਆਪਸੀ ਵਿਸ਼ਵਾਸ ਭੀ ਵਧਾਉਣ ਦਾ ਸਰੋਤ ਹੈ।
ਕਨੈਕਟੀਵਿਟੀ initiatives ਨੂੰ promote ਕਰਦੇ ਹੋਏ ਕੁਝ ਮੂਲਭੂਤ ਸਿਧਾਂਤਾਂ ਦਾ ਸੁਨਿਸ਼ਚਿਤ ਕੀਤਾ ਜਾਣਾ ਮਹੱਤਵਪੂਰਨ ਹੈ, ਜਿਵੇਂ:
ਅੰਤਰਰਾਸ਼ਟਰੀ norms, rules ਤੇ laws ਦਾ ਪਾਲਨ।
ਸਾਰੇ ਦੇਸ਼ਾਂ ਦੀ ਸੰਪ੍ਰਭੁਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ।
Debt burden ਦੀ ਜਗ੍ਹਾ financial viability ਨੂੰ ਹੁਲਾਰਾ ਦੇਣਾ।
ਅਤੇ ਵਾਤਾਵਰਣ ਦੇ ਸਾਰੇ ਮਾਪਦੰਡਾਂ ਦਾ ਪਾਲਨ ਕਰਨਾ।
ਅੱਜ ਜਦੋਂ ਅਸੀਂ ਕਨੈਕਟੀਵਿਟੀ ਦਾ ਇਤਨਾ ਬੜਾ ਇਨਿਸ਼ਿਏਟਿਵ ਲੈ ਰਹੇ ਹਾਂ, ਤਦ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਪਨਿਆਂ ਦੇ ਵਿਸਤਾਰ ਦੇ ਬੀਜ ਬੀਜ ਰਹੇ ਹਾਂ।
ਮੈਂ ਇਸ ਇਤਿਹਾਸਿਕ ਅਵਸਰ ‘ਤੇ ਸਾਰੇ ਲੀਡਰਸ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
***
ਡੀਐੱਸ/ਐੱਸਟੀ
Sharing my remarks at the Partnership for Global Infrastructure and Investment & India-Middle East-Europe Economics Corridor event during G20 Summit. https://t.co/Ez9sbdY49W
— Narendra Modi (@narendramodi) September 9, 2023