Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਡੀਆ-ਸਾਊਥ ਅਫ਼ਰੀਕਾ ਬਿਜ਼ਨਸ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਇੰਡੀਆ-ਸਾਊਥ ਅਫ਼ਰੀਕਾ ਬਿਜ਼ਨਸ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਇੰਡੀਆ-ਸਾਊਥ ਅਫ਼ਰੀਕਾ ਬਿਜ਼ਨਸ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਦੱਖਣ ਅਫ਼ਰੀਕਾ ਦੇ ਰਾਸ਼ਟਰਪਤੀ,

ਮਹਾਮਹਿਮ ਸ਼੍ਰੀ ਸਿਰਿਲ ਰਾਮਾਫ਼ੋਸਾ,

ਭਾਰਤ ਅਤੇ ਦੱਖਣ ਅਫ਼ਰੀਕਾ ਦੇ ਕਾਰਪੋਰੇਟ ਜਗਤ ਦੇ ਲੀਡਰਸ;

ਦੇਵੀਓ ਅਤੇ ਸੱਜਣੋਂ|

ਨਮਸਕਾਰ!

ਮੈਂ ਇੰਡੀਆ ਸਾਊਥ ਅਫ਼ਰੀਕਾ ਬਿਜ਼ਨਸ ਫੋਰਮ ਵਿੱਚ ਤੁਹਾਡੇ ਸਭ ਨਾਲ ਹੋਣ ਦਾ ਮਾਣ ਮਹਿਸੂਸ ਕਰਦਾ ਹਾਂ| ਮਾਣਯੋਗ ਰਾਸ਼ਟਰਪਤੀ ਜੀ, ਤੁਹਾਡੇ ਨਾਲ ਹੋਣ ‘ਤੇ ਅਸੀਂ ਬਹੁਤ ਸਨਮਾਨਿਤ ਮਹਿਸੂਸ ਕਰਦੇ ਹਾਂ।

ਇਹ ਇੱਕ ਬਹੁਤ ਹੀ ਵਿਸ਼ੇਸ਼ ਗੱਲ ਹੈ ਕਿ ਤੁਸੀਂ ਸਾਡੇ 70ਵੀਂ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਹੋਵੋਗੇ| ਸਾਡੀ ਭਾਈਵਾਲੀ, ਇਤਿਹਾਸ ਦੇ ਅਟੁੱਟ ਬੰਧਨਾਂ ਵਿੱਚ ਫੈਲੀ ਹੈ ਜਿਸ ਨੇ ਭਾਰਤ ਅਤੇ ਸਾਊਥ ਅਫਰੀਕਾ ਦੇ ਰਾਸ਼ਟਰੀ ਅੰਦੋਲਨਾਂ ਨੂੰ ਜੋੜ ਦਿੱਤਾ ਹੈ|

ਹੁਣ, ਸਾਡੀ ਭਾਈਵਾਲੀ ਸਾਂਝੇ ਅਤੇ ਖੁਸ਼ਹਾਲ ਭਵਿੱਖ ਬਾਰੇ ਹੈ, ਜੋ ਸਾਡੇ ਲੋਕਾਂ ਲਈ ਮਦੀਬਾ ਅਤੇ ਮਹਾਤਮਾ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ| ਅਸੀਂ ਆਪਣੇ ਲੋਕਾਂ ਅਤੇ ਦੁਨੀਆ ਦੇ ਇੱਕ ਬਿਹਤਰ ਭਵਿੱਖ ਲਗਾਤਾਰ ਇੱਕ ਦੂਸਰੇ ਨਾਲ ਜੁੜੇ ਰਹਿਣਾ ਅਤੇ ਸਹਿਯੋਗ ਕਰਨਾ ਚਾਹਾਂਗੇ।

ਅਸੀਂ 22 ਸਾਲ ਪਹਿਲਾਂ ਲਾਲ ਕਿਲੇ ਐਲਾਨ ਦੇ ਜ਼ਰੀਏ ਰਣਨੀਤਕ ਭਾਈਵਾਲੀ ਲਈ ਮੋਹਰ ਲਗਾ ਦਿੱਤੀ ਸੀ| ਮੈਂ ਵਿਸ਼ਵਾਸ ਕਰਦਾ ਹਾਂ ਕਿ ਦੋ ਪੁਰਾਣੇ ਦੋਸਤਾਂ ਅਤੇ ਭਾਈਵਾਲਾਂ ਦਰਮਿਆਨ ਲਗਾਤਾਰ ਗੱਲਬਾਤ ਨੇ ਸਾਨੂੰ ਹਰ ਤਰੀਕੇ ਨਾਲ ਨੇੜੇ ਲਿਆਂਦਾ ਹੈ| ਅਸੀਂ ਦੁਵੱਲੇ ਅਤੇ ਬਹੁ-ਪੱਖੀ ਗੂੜ੍ਹੇ ਸਹਿਯੋਗ ਲਈ ਪ੍ਰਤੀਬੱਧ ਹਾਂ| ਹਾਲ ਹੀ ਦੇ ਸਮੇਂ ਵਿੱਚ, ਦੋ ਪੁਰਾਣੇ ਦੋਸਤਾਂ ਦਰਮਿਆਨ ਨਵੀਂਆਂ ਸ਼ੁਰੂਆਤਾਂ ਅਤੇ ਦਿਲਚਸਪ ਵਿਕਾਸ ਕਹਾਣੀਆਂ ਦੇਖਣ ਵਿੱਚ ਆਈਆਂ ਹਨ|

ਭਾਰਤ ਅਤੇ ਦੱਖਣ ਅਫ਼ਰੀਕਾ ਦਰਮਿਆਨ ਵਪਾਰ ਵਧ ਰਿਹਾ ਹੈ, ਅਤੇ 2017-18 ਵਿੱਚ ਇਹ 10 ਅਰਬ ਡਾਲਰ ਦਾ ਅੰਕੜਾ ਪਾਰ ਕਰ ਚੁੱਕਾ ਹੈ| 2018 ਵਿੱਚ ਹੋਈਆਂ ਦੋ ਵੱਡੀਆਂ ਕਾਰੋਬਾਰੀ ਪਹਿਲਕਦਮੀਆਂ ਨੇ ਇਸ ਵਿੱਚ ਮਦਦ ਕੀਤੀ ਹੈ| ਪਹਿਲੀ, ਅਪ੍ਰੈਲ 2018 ਵਿੱਚ ਜੋਹਾਨਸਬਰਗ ਵਿੱਚ ਆਯੋਜਿਤ ਭਾਰਤ-ਦੱਖਣ ਅਫ਼ਰੀਕਾ ਵਪਾਰ ਸੰਮੇਲਨ ਸੀ| ਦੂਜੀ, ‘ਇੰਡੀਆ ਬਿਜ਼ਨਸ ਫੋਰਮ ਵਿੱਚ ਨਿਵੇਸ਼’ ਸੀ, ਉਹ ਵੀ ਨਵੰਬਰ 2018 ਵਿੱਚ ਜੋਹਾਨਸਬਰਗ ਵਿੱਚ ਹੋਈ ਸੀ|

ਪਰ, ਹਾਲੇ ਵੀ ਬਹੁਤ ਸੰਭਾਵਨਾਵਾਂ ਬਾਕੀ ਹਨ| ਮੈਂ ਸਾਰੀਆਂ ਭਾਰਤੀ ਅਤੇ ਦੱਖਣ ਅਫ਼ਰੀਕਨ ਸਰਕਾਰੀ ਏਜੰਸੀਆਂ, ਨਿਵੇਸ਼ ਪ੍ਰੋਤਸਾਹਨ ਸੰਗਠਨਾਂ ਅਤੇ ਦੋਹਾਂ ਮੁਲਕਾਂ ਦੇ ਬਿਜ਼ਨਸ ਲੀਡਰਾਂ ਨੂੰ ਇਸ ਦੀ ਵਾਸਤਵਿਕ ਅਰਜਿਤ ਕਰਨ ਸਮਰੱਥਾ ਲਈ ਜ਼ਿਆਦਾ ਸਰਗਰਮੀ ਨਾਲ ਕੰਮ ਕਰਨ ਦਾ ਸੱਦਾ ਦਿੰਦਾ ਹਾਂ| ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਸਾਡੇ ਰਾਜਾਂ ਵਿੱਚ ਅਫ਼ਰੀਕਨ ਦੇਸ਼ਾਂ ਦੀ ਮਹੱਤਵਪੂਰਨ ਸਹਿਭਾਗਤਾ ਅਤੇ ਹਾਜ਼ਰੀ ਮੌਜੂਦ ਰਹੀ ਹੈ|

ਇਸ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੇਰੀ ਪਹਿਲੀ ਭੂਮਿਕਾ ਵਿੱਚ, ਮੈਂ ਦੱਖਣੀ ਅਫ਼ਰੀਕਾ ਦੇ ਪ੍ਰਮੁੱਖ ਹਿੱਸੇਦਾਰਾਂ ਦਾ ਸੁਆਗਤ ਕਰਕੇ ਖੁਸ਼ ਸੀ| ਸਾਨੂੰ ਖੁਸ਼ੀ ਹੈ ਕਿ ਵਾਈਬਰੈਂਟ ਗੁਜਰਾਤ ਨੇ ਪਿਛਲੇ ਹਫ਼ਤੇ ਇੱਕ ਵਾਰ ਫ਼ਿਰ ਦੱਖਣੀ ਅਫ਼ਰੀਕਾ ਤੋਂ ਸਾਡੇ ਦੋਸਤਾਂ ਅਤੇ ਭਾਈਵਾਲਾਂ ਦਾ ਵੱਡੀ ਗਿਣਤੀ ਵਿੱਚ ਸੁਆਗਤ ਕੀਤਾ| ਇੱਕ ਦਿਨ ਖ਼ਾਸ ਤੌਰ ’ਤੇ ‘ਅਫ਼ਰੀਕਾ ਦਿਵਸ’ ਦੇ ਤੌਰ ’ਤੇ ਰੱਖਿਆ ਗਿਆ ਸੀ|

ਇਹ ਦਰਸਾਉਂਦਾ ਹੈ ਕਿ ਸਾਡੇ ਸਬੰਧ ਉਸ ਨਾਲੋਂ ਬਹੁਤ ਗੂੜ੍ਹੇ ਹਨ ਜਿੰਨੇ ਅਸੀਂ ਆਮ ਤੌਰ ’ਤੇ ਮਹਿਸੂਸ ਕਰਦੇ ਹਾਂ| ਇਹ ਸਾਡੀ ਦੁਵੱਲੀ ਆਰਥਕ ਭਾਈਵਾਲੀ ਲਈ ਵੀ ਚਮਤਕਾਰੀ ਹੈ| ਦੇਵੀਓ ਅਤੇ ਸੱਜਣੋਂ, ਵਰਤਮਾਨ ਵਿੱਚ ਭਾਰਤ ਦੀ ਅਰਥਵਿਵਸਥਾ 2.6 ਟ੍ਰਿਲੀਅਨ ਡਾਲਰ ਦੀ ਹੈ ਜੋ ਸੰਸਾਰ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ|

ਅਤੇ, ਅਸੀਂ ਸੰਸਾਰ ਪੱਧਰ ’ਤੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ’ਤੇ ਹਾਂ| ਵਿਸ਼ਵ ਬੈਂਕ ਦੀ ਅਸਾਨੀ ਨਾਲ ਕਾਰੋਬਾਰ ਕਰਨ ਦੀ ਰਿਪੋਰਟ ਦੇ ਨਵੇਂ ਐਡੀਸ਼ਨ ਵਿੱਚ ਭਾਰਤ 77 ਵੇਂ ਸਥਾਨ ਉੱਤੇ ਪਹੁੰਚ ਗਿਆ ਹੈ – ਪਿਛਲੇ ਚਾਰ ਸਾਲਾਂ ਵਿੱਚ 65 ਸਥਾਨਾਂ ਦਾ ਸੁਧਾਰ ਹੋਇਆ ਹੈ|

ਅਸੀਂ ਅੰਕਟਾਡ (ਯੂਐੱਨਸੀਟੀਏਡੀ) ਵੱਲੋਂ ਸੂਚੀਬੱਧ ਸਿਖਰਲੇ ਐੱਫਡੀਆਈ ਸਥਾਨਾਂ ਵਿੱਚੋਂ ਇੱਕ ਹਾਂ| ਪਰ, ਅਸੀਂ ਸੰਤੁਸ਼ਟ ਨਹੀਂ ਹਾਂ| ਰੋਜ਼ਾਨਾ ਅਧਾਰ ’ਤੇ, ਅਸੀਂ ਅਰਥਵਿਵਸਥਾ ਦੇ ਅਹਿਮ ਖੇਤਰਾਂ ਵਿੱਚ ਲੋੜੀਂਦੇ ਬਦਲਾਅ ਅਤੇ ਸੁਧਾਰ ਕਰ ਰਹੇ ਹਾਂ|

ਸਾਡੇ ਮੇਕ ਇਨ ਇੰਡੀਆ, ਡਿਜੀਟਲ ਇੰਡੀਆ ਅਤੇ ਸਟਾਰਟ-ਅੱਪ ਇੰਡੀਆ ਵਰਗੇ ਖ਼ਾਸ ਪ੍ਰੋਗਰਾਮਾਂ ਨੇ ਵਿਸ਼ਵ ਦਾ ਧਿਆਨ ਆਪਣੀ ਵੱਲ ਖਿੱਚਿਆ ਹੈ|

ਸਾਡਾ ਉਦਯੋਗ, ਇੰਡਸਟਰੀ ਫੋਰ ਪੁਆਇੰਟ ਜ਼ੀਰੋ ਅਤੇ ਹੋਰ ਇਨੋਵੇਟਿਵ ਟੈਕਨੋਲੋਜੀਆਂ ਜਿਵੇਂ ਕਿ ਆਰਟੀਫੀਸ਼ਲ ਇੰਟੈਲੀਜੈਂਸ, 3-ਡੀ ਪ੍ਰਿੰਟਿੰਗ, ਰੋਬੋਟਿਕਸ ਵੱਲ ਅੱਗੇ ਵਧਿਆ ਹਨ| ਸਾਡੀ ਸਰਕਾਰ ਸਾਡੇ 1.3 ਅਰਬ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਕੋਸ਼ਿਸ਼ ਕਰ ਰਹੀ ਹੈ, ਜੋ ਮਨੁੱਖੀ ਅਬਾਦੀ ਦਾ ਛੇਵਾਂ ਹਿੱਸੇ ਹਨ|

ਅਸੀਂ ਗਤੀ, ਹੁਨਰ ਅਤੇ ਪੈਮਾਨੇ ‘ਤੇ ਜ਼ੋਰ ਦੇ ਕੇ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਨਾਲ ‘ਨਵੇਂ ਭਾਰਤ’ ਨੂੰ ਬਣਾਉਣ ਲਈ ਪ੍ਰਤੀਬੱਧ ਹਾਂ|

ਮੈਂ ਇਸ ਮੌਕੇ ‘ਤੇ ਤੁਹਾਨੂੰ ਵਧਾਈ ਵੀ ਦੇਣੀ ਚਾਹੁੰਦਾ ਹਾਂ।

ਮਹਾਮਹਿਮ,

ਨਵੇਂ ਦੱਖਣ ਅਫ਼ਰੀਕਾ ਦੇ ਤੁਹਾਡੇ ਨਜ਼ਰੀਏ ਦੇ ਲਈ 2018 ਵਿੱਚ ਤੁਹਾਡੇ ਵੱਲੋਂ ਸ਼ੁਰੂ ਕੀਤੀਆਂ ਵੱਖਰੀਆਂ ਗਤੀਸ਼ੀਲ ਪਹਿਲਕਦਮੀਆਂ ’ਤੇ ਅਸੀਂ ਦੱਖਣ-ਅਫ਼ਰੀਕਾ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਨਾਲ-ਨਾਲ ਤਿੰਨ ਸਾਲਾਂ ਵਿੱਚ ਨੌਜਵਾਨਾਂ ਲਈ ਦਸ ਲੱਖ ਤੋਂ ਵੱਧ ਨੌਕਰੀਆਂ ਦੀ ਸਿਰਜਣਾ ਲਈ ਤੁਹਾਡੀ ਕੋਸ਼ਿਸ਼ ਲਈ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ|

ਮੈਂ ਖੁਸ਼ ਹਾਂ ਕਿ ਭਾਰਤ ਇਨ੍ਹਾਂ ਉਦੇਸ਼ਾਂ ਵਿੱਚ ਯੋਗਦਾਨ ਪਾ ਰਿਹਾ ਹੈ| ਦੱਖਣ ਅਫ਼ਰੀਕਾ ਵਿੱਚ ਸਾਡਾ ਨਿਵੇਸ਼ ਲਗਾਤਾਰ ਵਧ ਰਿਹਾ ਹੈ| ਇਹ 10 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜੋ ਸਥਾਨਕ ਪੱਧਰ ’ਤੇ 20,000 ਤੋਂ ਵੱਧ ਨੌਕਰੀਆਂ ਪੈਦਾ ਕਰ ਰਿਹਾ ਹੈ|

ਇੱਕ ਮਿੱਤਰ ਰਾਸ਼ਟਰ ਵਜੋਂ ਭਾਰਤ, ਨੀਤੀ ਸੁਧਾਰਾਂ ਵਿੱਚ ਅਤੇ ਜ਼ਮੀਨੀ ਪੱਧਰ ਦੀਆਂ ਏਜੰਸੀਆਂ ਨੂੰ ਸਥਾਪਤ ਕਰਨ ਵਿੱਚ ਆਪਣੇ ਅਨੁਭਵ ਨੂੰ ਸਾਂਝਾ ਕਰਨ ਉੱਤੇ ਖੁਸ਼ ਹੋਵੇਗਾ|

ਅਸੀਂ ਦੱਖਣ ਅਫ਼ਰੀਕਾ ਵਿੱਚ ਭਾਰਤੀ ਕੰਪਨੀਆਂ ਵੱਲੋਂ ਹੋਰ ਵੀ ਨਿਵੇਸ਼ ਕਰਨ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ ਹੋਰ ਦੱਖਣ ਅਫ਼ਰੀਕੀ ਕੰਪਨੀਆਂ ਵੀ ਭਾਰਤੀ ਬਜ਼ਾਰ ਵਿੱਚ ਦਾਖ਼ਲ ਹੋਣਗੀਆਂ|

ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਫੂਡ ਤੇ ਐਗਰੋ ਪ੍ਰੋਸੈੱਸਿੰਗ, ਡੂੰਘੇ ਖਨਨ, ਡਿਫੈਂਸ, ਫ਼ਿਨ- ਟੈੱਕ, ਇੰਸ਼ੋਰੈਂਸ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਸਾਰੇ ਉਪਲਬਧ ਮੌਕਿਆਂ ਲਈ ਨਵਾਂ ਭਾਰਤ ਤੁਹਾਡਾ ਸੁਆਗਤ ਕਰੇਗਾ|

ਇਸੇ ਤਰ੍ਹਾਂ, ਭਾਰਤ ਸਟਾਰਟਅੱਪਸ, ਹੈਲਥ ਕੇਅਰ ਅਤੇ ਫਰਮਾ, ਬਾਇਓਟੈੱਕ, ਆਈਟੀ ਅਤੇ ਆਈਟੀ ਸਮਰੱਥ ਖੇਤਰਾਂ ਵਿੱਚ ਦੱਖਣ ਅਫ਼ਰੀਕਾ ਦੇ ਨਾਲ ਭਾਈਵਾਲ ਹੋ ਸਕਦਾ ਹੈ|

ਹਾਲ ਹੀ ਵਿੱਚ ਗਾਂਧੀ ਮੰਡੇਲਾ ਸਕਿੱਲ ਇੰਸਟੀਟਿਊਟ ਦੇ ਲਾਂਚ ਰਾਹੀਂ ਸਾਨੂੰ ਦੱਖਣ ਅਫ਼ਰੀਕਾ ਦੀ ਕੁਸ਼ਲਤਾ ਦੀ ਕਹਾਣੀ ਦਾ ਹਿੱਸਾ ਬਣਨ ’ਤੇ ਖੁਸ਼ੀ ਹੈ| ਇਹ ਪਹਿਲਕਦਮੀ ਨੌਜਵਾਨਾਂ ਨੂੰ ਸਮਰੱਥ ਬਣਾਉਣ ਦੀ ਕੋਸ਼ਿਸ਼ ਹੈ|

ਸਾਡੇ ਦੋਹਾਂ ਮੁਲਕਾਂ ਦਰਮਿਆਨ ਇੱਕ ਹੋਰ ਅਹਿਮ ਸਹਿਯੋਗ ਹੀਰਿਆਂ ਅਤੇ ਗਹਿਣਿਆਂ ਦੇ ਖੇਤਰ ਵਿੱਚ ਹੋ ਸਕਦਾ ਹੈ| ਦੋਵੇਂ ਦੇਸ਼ ਹੀਰੇ ਦੀ ਸਿੱਧੀ ਪ੍ਰਾਪਤੀ ਲਈ ਰਸਤੇ ਖੋਜ ਸਕਦੇ ਹਨ|

ਇਹ ਅਰਥਵਿਵਸਥਾ ਵਿੱਚ ਬੱਚਤਾਂ ਨੂੰ ਯਕੀਨੀ ਬਣਾਏਗਾ, ਅਤੇ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਦੋਹਾਂ ਲਈ ਲਾਗਤ ਵੀ ਘਟਾਏਗਾ| ਸਾਡੀ ਮੁਹਿੰਮ ਵਿੱਚ ਦੱਖਣ ਅਫ਼ਰੀਕਾ ਵੀ ਖ਼ਾਸ ਤੌਰ ’ਤੇ “ਅੰਤਰਰਾਸ਼ਟਰੀ ਸੋਲਰ ਅਲਾਇੰਸ” ਰਾਹੀਂ, ਨਵੀਂ ਅਤੇ ਅਖੁੱਟ ਹੀ ਊਰਜਾ ਲਈ ਭਾਰਤ ਨਾਲ ਹੱਥ ਮਿਲਾ ਸਕਦਾ ਹੈ|

ਕਾਰੋਬਾਰੀ-ਵਿਅਕਤੀਆਂ ਅਤੇ ਸੈਲਾਨੀਆਂ ਲਈ ਮੌਜੂਦਾ ਵੀਜ਼ਾ ਪ੍ਰਣਾਲੀ ਦੀ ਸਰਲਤਾ, ਅਤੇ ਸਿੱਧਾ ਸੰਪਰਕ, ਕਾਰੋਬਾਰ ਅਤੇ ਲੋਕਾਂ ਦੇ ਅਦਾਨ – ਪ੍ਰਦਾਨ ਨੂੰ ਸੌਖਾ ਕਰੇਗਾ|

ਦੇਵੀਓ ਅਤੇ ਸੱਜਣੋਂ,

ਭਾਰਤ-ਦੱਖਣ ਅਫ਼ਰੀਕਾ ਸਾਂਝੇਦਾਰੀ ਵਿੱਚ ਵੱਡੀ ਸੰਭਾਵਨਾ ਦਾ ਹਾਲੇ ਮੰਥਨ ਨਹੀਂ ਹੋਇਆ ਹੈ| ਸਾਡੇ ਦੋਵਾਂ ਮੁਲਕਾਂ ਅਤੇ ਲੋਕਾਂ ਦੇ ਫਾਇਦੇ ਲਈ ਸਾਂਝੇ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਲਈ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ|

ਮਹਾਮਹਿਮ, ਤੁਹਾਡੇ ਦੌਰੇ ਤੋਂ ਸਾਨੂੰ ਇਹ ਰਿਸ਼ਤਾ ਅੱਗੇ ਵਧਾਉਣ ਦਾ ਮਹੱਤਵਪੂਰਨ ਮੌਕਾ ਮਿਲਦਾ ਹੈ|

ਮਾਣਯੋਗ, ਮੈਂ ਇਸ ਸਾਂਝੇ ਯਤਨ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢੇ ਲਾ ਕੇ ਕੰਮ ਕਰਨ ਲਈ ਪ੍ਰਤੀਬੱਧ ਹਾਂ| ਤੁਹਾਡਾ ਧੰਨਵਾਦ|
ਤੁਹਾਡਾ ਬਹੁਤ-ਬਹੁਤ ਧੰਨਵਾਦ|

*****

ਏਕੇਟੀ/ਐੱਸਐੱਚ