ਇਸ ਇਤਿਹਾਸਿਕ ਅਵਸਰ ‘ਤੇ ਉਪਸਥਿਤ ਮੰਤਰੀ-ਮੰਡਲ ਦੇ ਸਹਿਯੋਗੀਗਣ, ਦੇਸ਼ ਦੇ ਉਦਯੋਗ ਜਗਤ ਦੇ ਪ੍ਰਤੀਨਿਧੀਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,
ਇਹ ਸਮਿਟ ਤਾਂ ਗਲੋਬਲ ਹੈ ਲੇਕਿਨ ਆਵਾਜ਼ ਲੋਕਲ ਹੈ। ਇਤਨਾ ਹੀ ਨਹੀਂ ਆਗਾਜ ਵੀ ਲੋਕਲ ਹੈ। ਅੱਜ 21ਵੀਂ ਸਦੀ ਦੇ ਵਿਕਸਿਤ ਹੁੰਦੇ ਭਾਰਤ ਦੀ ਸਮਰੱਥਾ ਦਾ, ਉਸ ਸਮਰੱਥਾ ਨੂੰ ਦੇਖਣ ਦਾ, ਉਸ ਦੇ ਪ੍ਰਦਰਸ਼ਨ ਦਾ ਇੱਕ ਵਿਸ਼ੇਸ਼ ਦਿਵਸ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਇਸ ਇਤਿਹਾਸਿਕ ਕਾਲਖੰਡ ਵਿੱਚ ਇੱਕ ਅਕਤੂਬਰ 2022, ਇਹ ਤਾਰੀਖ ਇਤਿਹਾਸ ਵਿੱਚ ਦਰਜ ਹੋਣ ਵਾਲੀ ਹੈ। ਦੂਸਰਾ, ਇਹ ਨਵਰਾਤਰ ਦਾ ਪੁਰਬ ਚਲ ਰਿਹਾ ਹੈ। ਸ਼ਕਤੀ ਉਪਾਸਨਾ ਦਾ ਪੁਰਬ ਹੁੰਦਾ ਹੈ ਅਤੇ 21ਵੀਂ ਸਦੀ ਦੀ ਜੋ ਸਭ ਤੋਂ ਬੜੀ ਸ਼ਕਤੀ ਹੈ ਉਸ ਸ਼ਕਤੀ ਨੂੰ ਨਵੀਂ ਉਚਾਈ ‘ਤੇ ਲੈ ਜਾਣ ਦਾ ਅੱਜ ਵੀ ਅਰੰਭ ਹੋ ਰਿਹਾ ਹੈ। ਅੱਜ ਦੇਸ਼ ਦੀ ਤਰਫੋਂ, ਦੇਸ਼ ਦੀ ਟੈਲੀਕੌਮ ਇੰਡਸਟ੍ਰੀ ਦੀ ਤਰਫੋਂ, 130 ਕਰੋੜ ਭਾਰਤਵਾਸੀਆਂ ਨੂੰ 5G ਦੇ ਤੌਰ ’ਤੇ ਇੱਕ ਸ਼ਾਨਦਾਰ ਉਪਹਾਰ ਮਿਲ ਰਿਹਾ ਹੈ। 5G, ਦੇਸ਼ ਦੇ ਦੁਆਰ ‘ਤੇ ਨਵੇਂ ਦੌਰ ਦੀ ਦਸਤਕ ਲੈ ਕੇ ਆਇਆ ਹੈ। 5G, ਅਵਸਰਾਂ ਦੇ ਅਨੰਤ ਆਕਾਸ਼ ਦੀ ਸ਼ੁਰੂਆਤ ਹੈ। ਮੈਂ ਹਰੇਕ ਭਾਰਤਵਾਸੀ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਮੈਂ ਗੌਰਵ ਨਾਲ ਭਰੇ ਇਨ੍ਹਾਂ ਪਲਾਂ ਦੇ ਨਾਲ ਹੀ, ਮੈਨੂੰ ਖੁਸ਼ੀ ਇਸ ਬਾਤ ਦੀ ਵੀ ਹੈ ਕਿ 5G ਦੀ ਸ਼ੁਰੂਆਤ ਵਿੱਚ ਗ੍ਰਾਮੀਣ ਸਕੂਲਾਂ ਦੇ ਬੱਚੇ ਵੀ ਸਾਡੇ ਨਾਲ ਸਹਿਭਾਗੀ ਹਨ, ਪਿੰਡ ਵੀ ਸਹਿਭਾਗੀ ਹਨ, ਮਜ਼ਦੂਰ ਅਤੇ ਗ਼ਰੀਬ ਵੀ ਸਹਿਭਾਗੀ ਹਨ। ਹੁਣੇ ਮੈਂ ਯੂਪੀ ਦੇ ਇੱਕ ਗ੍ਰਾਮੀਣ ਸਕੂਲ ਦੀ ਬੇਟੀ 5G ਹੋਲੋਗ੍ਰਾਮ ਟੈਕਨੋਲੋਜੀ ਦੇ ਜ਼ਰੀਏ ਰੂ-ਬ-ਰੂ ਹੋ ਰਿਹਾ ਸਾਂ। ਜਦੋਂ ਮੈਂ 2012 ਦੀਆਂ ਚੋਣਾਂ ਵਿੱਚ ਹੋਲੋਗ੍ਰਾਮ ਲੈ ਕੇ ਚੋਣ ਪ੍ਰਸਾਰ ਕਰ ਰਿਹਾ ਸਾਂ ਤਾਂ ਦੁਨੀਆ ਦੇ ਲਈ ਅਜੂਬਾ ਸੀ। ਅੱਜ ਉਹ ਘਰ-ਘਰ ਪਹੁੰਚ ਰਿਹਾ ਹੈ। ਮੈਂ ਮਹਿਸੂਸ ਕੀਤਾ ਕਿ ਨਵੀਂ ਤਕਨੀਕ ਉਨ੍ਹਾਂ ਦੇ ਲਈ ਕਿਸ ਤਰ੍ਹਾਂ ਪੜ੍ਹਾਈ ਦੇ ਮਾਅਨੇ ਬਦਲਦੇ ਜਾ ਰਹੀ ਹੈ। ਇਸੇ ਤਰ੍ਹਾਂ, ਗੁਜਰਾਤ, ਮਹਾਰਾਸ਼ਟਰ ਅਤੇ ਓਡੀਸ਼ਾ ਦੇ ਪਿੰਡਾਂ ਦੇ ਸੁਦੂਰ ਸਕੂਲ ਤੱਕ, 5G ਦੇ ਜ਼ਰੀਏ ਬੱਚੇ ਬੜੇ-ਬੜੇ ਮਾਹਿਰਾਂ ਦੇ ਨਾਲ ਕਲਾਸ ਵਿੱਚ ਨਵੀਆਂ-ਨਵੀਆਂ ਚੀਜ਼ਾਂ ਸਿੱਖ ਰਹੇ ਹਨ। ਉਨ੍ਹਾਂ ਦੇ ਨਾਲ ਨਵੇਂ ਦੌਰ ਦੀ ਕਲਾਸ ਦਾ ਹਿੱਸਾ ਬਣਨਾ,ਇਹ ਵਾਕਈ ਬਹੁਤ ਰੋਮਾਂਚਿਤ ਕਰਨ ਵਾਲਾ ਅਨੁਭਵ ਹੈ।
ਸਾਥੀਓ,
5G ਨੂੰ ਲੈ ਕੇ ਭਾਰਤ ਦੇ ਪ੍ਰਯਾਸਾਂ ਦਾ ਇੱਕ ਹੋਰ ਸੰਦੇਸ਼ ਹੈ। ਨਵਾਂ ਭਾਰਤ, ਟੈਕਨੋਲੋਜੀ ਦਾ ਸਿਰਫ਼ consumer ਬਣ ਕੇ ਨਹੀਂ ਰਹੇਗਾ ਬਲਕਿ ਭਾਰਤ ਉਸ ਟੋਕਨੋਲੋਜੀ ਦੇ ਵਿਕਾਸ ਵਿੱਚ, ਉਸ ਦੇ implementation ਵਿੱਚ ਬਹੁਤ ਬੜੀ active ਭੂਮਿਕਾ ਨਿਭਾਏਗਾ। ਭਵਿੱਖ ਦੀ wireless ਟੈਕਨੋਲੋਜੀ ਨੂੰ design ਕਰਨ ਵਿੱਚ, ਉਸ ਨਾਲ ਜੁੜੀ manufacturing ਵਿੱਚ ਭਾਰਤ ਦੀ ਬੜੀ ਭੂਮਿਕਾ ਹੋਵੇਗੀ। 2G, 3G, 4G ਦੇ ਸਮੇਂ ਭਾਰਤ ਟੈਕਨੋਲੋਜੀ ਦੇ ਲਈ ਦੂਸਰੇ ਦੇਸ਼ਾਂ ‘ਤੇ ਨਿਰਭਰ ਰਿਹਾ। ਲੇਕਿਨ 5G ਦੇ ਨਾਲ ਭਾਰਤ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। 5G ਦੇ ਨਾਲ ਭਾਰਤ ਪਹਿਲੀ ਵਾਰ ਟੈਲੀਕੌਮ ਟੈਕਨੋਲੋਜੀ ਵਿੱਚ Global standard ਤੈਅ ਕਰ ਰਿਹਾ ਹੈ। ਭਾਰਤ ਲੀਡ ਕਰ ਰਿਹਾ ਹੈ। ਅੱਜ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲਾ ਹਰ ਵਿਅਕਤੀ ਇਸ ਬਾਤ ਨੂੰ ਸਮਝ ਰਿਹਾ ਹੈ ਕਿ 5G, Internet ਦਾ ਪੂਰਾ ਆਰਕੀਟੈਕਚਰ ਬਦਲ ਕੇ ਰੱਖ ਦੇਵੇਗਾ। ਇਸ ਲਈ ਭਾਰਤ ਦੇ ਨੌਜਵਾਨਾਂ ਦੇ ਲਈ ਅੱਜ 5G ਇੱਕ ਬਹੁਤ ਬੜੀ opportunity ਲੈ ਕੇ ਆਇਆ ਹੈ। ਮੈਨੂੰ ਖੁਸ਼ੀ ਹੈ ਕਿ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਅੱਗੇ ਵਧ ਰਿਹਾ ਸਾਡਾ ਦੇਸ਼, ਦੁਨੀਆ ਦੇ ਹੋਰ ਦੇਸ਼ਾਂ ਦੇ ਨਾਲ ਕਿਸ ਤਰ੍ਹਾਂ ਕਦਮ ਨਾਲ ਕਦਮ ਮਿਲਾ ਕੇ ਚਲ ਰਿਹਾ ਹੈ। ਇਹ ਭਾਰਤ ਦੀ ਬਹੁਤ ਬੜੀ ਸਫ਼ਲਤਾ ਹੈ, ਡਿਜੀਟਲ ਇੰਡੀਆ ਅਭਿਯਾਨ ਦੀ ਬਹੁਤ ਬੜੀ ਸਫ਼ਲਤਾ ਹੈ।
ਸਾਥੀਓ,
ਜਦੋਂ ਅਸੀਂ ਡਿਜੀਟਲ ਇੰਡੀਆ ਦੀ ਬਾਤ ਕਰਦੇ ਹਾਂ ਤਾਂ ਕੁਝ ਲੋਕ ਸਮਝਦੇ ਹਨ ਕਿ ਇਹ ਸਿਰਫ਼ ਇੱਕ ਸਰਕਾਰੀ ਯੋਜਨਾ ਹੈ। ਲੇਕਿਨ ਡਿਜੀਟਲ ਇੰਡੀਆ ਸਿਰਫ਼ ਇੱਕ ਨਾਮ ਨਹੀਂ ਹੈ, ਇਹ ਦੇਸ਼ ਦੇ ਵਿਕਾਸ ਦਾ ਬਹੁਤ ਬੜਾ ਵਿਜ਼ਨ ਹੈ। ਇਸ ਵਿਜ਼ਨ ਦਾ ਲਕਸ਼ ਹੈ ਉਸ ਟੈਕਨੋਲੋਜੀ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ, ਜੋ ਲੋਕਾਂ ਦੇ ਲਈ ਕੰਮ ਕਰੇ ਅਤੇ ਲੋਕਾਂ ਦੇ ਨਾਲ ਜੁੜ ਕੇ ਕੰਮ ਕਰੇ। ਮੈਨੂੰ ਯਾਦ ਹੈ, ਜਦੋਂ ਮੋਬਾਈਲ ਸੈਕਟਰ ਨਾਲ ਜੁੜੇ ਇਸ ਵਿਜ਼ਨ ਦੇ ਲਈ strategy ਬਣਾਈ ਜਾ ਰਹੀ ਸੀ, ਤਾਂ ਮੈਂ ਕਿਹਾ ਸੀ ਕਿ ਸਾਡੀ ਅਪ੍ਰੋਚ ਟੁਕੜਿਆਂ-ਟੁਕੜਿਆਂ ਵਿੱਚ ਨਹੀਂ ਹੋਣੀ ਚਾਹੀਦੀ ਹੈ, ਬਲਕਿ holistic ਹੋਣੀ ਚਾਹੀਦੀ ਹੈ। ਡਿਜੀਟਲ ਇੰਡੀਆ ਦੀ ਸਫ਼ਲਤਾ ਦੇ ਲਈ ਜ਼ਰੂਰੀ ਸੀ ਕਿ ਇਸ ਸੈਕਟਰ ਦੇ ਸਾਰੇ ਆਯਾਮਾਂ ਨੂੰ ਇੱਕ ਸਾਥ (ਇਕੱਠਿਆਂ) ਕਵਰ ਕਰੀਏ। ਇਸ ਲਈ ਅਸੀਂ 4 Pillars ’ਤੇ ਅਤੇ ਚਾਰ ਦਿਸ਼ਾਵਾਂ ਵਿੱਚ ਇੱਕ ਸਾਥ (ਇਕੱਠਿਆਂ) ਫੋਕਸ ਕੀਤਾ। ਪਹਿਲਾ – ਡਿਵਾਈਸ ਦੀ ਕੀਮਤ, ਦੂਸਰਾ -ਡਿਜੀਟਲ ਕਨੈਕਟੀਵਿਟੀ, ਤੀਸਰਾ – ਡੇਟਾ ਦੀ ਕੀਮਤ, ਚੌਥਾ ਅਤੇ ਜੋ ਸਭ ਤੋਂ ਜ਼ਰੂਰੀ ਹੈ – ‘digital first’ ਦੀ ਸੋਚ।
ਸਾਥੀਓ,
ਜਦੋਂ ਅਸੀਂ ਪਹਿਲੇ ਪਿਲਰ ਦੀ ਬਾਤ ਕਰਦੇ ਹਾਂ, ਡਿਵਾਈਸ ਦੀ ਕੀਮਤ ਦੀ ਬਾਤ ਕਰਦੇ ਹਾਂ, ਤਾਂ ਇੱਕ ਬਾਤ ਬਹੁਤ ਸਪਸ਼ਟ ਹੈ। ਡਿਵਾਈਸ ਦੀ ਕੀਮਤ ਤਦ ਹੀ ਘੱਟ ਹੋ ਸਕਦੀ ਹੈ ਜਦੋਂ ਅਸੀਂ ਆਤਮਨਿਰਭਰ ਹੋਈਏ, ਅਤੇ ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਲੋਕਾਂ ਨੇ ਆਤਮਨਿਰਭਰ ਦੀ ਮੇਰੀ ਬਾਤ ਦਾ ਮਜ਼ਾਕ ਉਡਾਇਆ ਸੀ। 2014 ਤੱਕ, ਅਸੀਂ ਕਰੀਬ 100 ਪ੍ਰਤੀਸ਼ਤ ਮੋਬਾਈਲ ਫੋਨ ਆਯਾਤ ਕਰਦੇ ਸੀ, ਵਿਦੇਸ਼ਾਂ ਤੋਂ ਇੰਪੋਰਟ ਕਰਦੇ ਸਾਂ, ਅਤੇ ਇਸ ਲਈ, ਅਸੀਂ ਤੈਅ ਕੀਤਾ ਕਿ ਅਸੀਂ ਇਸ ਖੇਤਰ ਵਿੱਚ ਆਤਮਨਿਰਭਰ ਬਣਾਂਗੇ। ਅਸੀਂ mobile manufacturing units ਨੂੰ ਵਧਾਇਆ। 2014 ਵਿੱਚ ਜਿੱਥੇ ਦੇਸ਼ ਵਿੱਚ ਸਿਰਫ਼ 2 mobile manufacturing units ਸਨ, 8 ਸਾਲ ਪਹਿਲਾਂ 2, ਹੁਣ ਉਨ੍ਹਾਂ ਦੀ ਸੰਖਿਆ 200 ਦੇ ਉੱਪਰ ਹੈ। ਅਸੀਂ ਭਾਰਤ ਵਿੱਚ ਮੋਬਾਈਲ ਫੋਨਾਂ ਦੇ ਉਤਪਾਦਨ ਨੂੰ ਵਧਾਉਣ ਦੇ ਲਈ incentive ਦਿੱਤੇ, ਪ੍ਰਾਈਵੇਟ ਸੈਕਟਰ ਨੂੰ ਪ੍ਰੋਤਸਾਹਿਤ ਕੀਤਾ। ਅੱਜ ਇਸੇ ਯੋਜਨਾ ਦਾ ਵਿਸਤਾਰ ਆਪ PLI scheme ਵਿੱਚ ਵੀ ਦੇਖ ਰਹੇ ਹੋ। ਇਨ੍ਹਾਂ ਪ੍ਰਯਾਸਾਂ ਦਾ ਨਤੀਜਾ ਬਹੁਤ ਪਾਜ਼ਿਟਿਵ ਰਿਹਾ। ਅੱਜ ਭਾਰਤ, ਮੋਬਾਈਲ ਫੋਨ ਉਤਪਾਦਨ ਕਰਨ ਵਿੱਚ ਦੁਨੀਆ ਵਿੱਚ ਨੰਬਰ 2 ’ਤੇ ਹੈ। ਇਤਨਾ ਹੀ ਨਹੀਂ ਜੋ ਕੱਲ੍ਹ ਤੱਕ ਅਸੀਂ ਮੋਬਾਈਲ ਇੰਪੋਰਟ ਕਰਦੇ ਸਾਂ। ਅੱਜ ਅਸੀਂ ਮੋਬਾਈਲ ਐਕਸਪੋਰਟ ਕਰ ਰਹੇ ਹਾਂ। ਦੁਨੀਆ ਨੂੰ ਭੇਜ ਰਿਹਾ ਹੈ। ਜਰਾ ਸੋਚੋ, 2014 ਵਿੱਚ ਜ਼ੀਰੋ ਮੋਬਾਈਲ ਫੋਨ ਨਿਰਯਾਤ ਕਰਨ ਤੋਂ ਲੈਕੇ ਅੱਜ ਅਸੀਂ ਹਜ਼ਾਰਾਂ ਕਰੋੜ ਰੁਪਏ ਦੇ ਮੋਬਾਈਲ ਫੋਨ ਨਿਰਯਾਤ ਕਰਨ ਵਾਲੇ ਦੇਸ਼ ਬਣ ਗਏ ਹਾਂ, ਐਕਸਪੋਰਟ ਕਰਨ ਵਾਲੇ ਦੇਸ਼ ਬਣ ਚੁੱਕੇ ਹਨ। ਸੁਭਾਵਿਕ ਹੈ ਇਨ੍ਹਾਂ ਸਾਰੇ ਪ੍ਰਯਾਸਾਂ ਦਾ ਪ੍ਰਭਾਵ ਡਿਵਾਈਸ ਦੀ ਕੀਮਤ ‘ਤੇ ਪਿਆ ਹੈ। ਹੁਣ ਘੱਟ ਕੀਮਤ ‘ਤੇ ਸਾਨੂੰ ਜ਼ਿਆਦਾ ਫੀਚਰਸ ਵੀ ਮਿਲਣ ਲਗੇ ਹਨ।
ਸਾਥੀਓ,
ਡਿਵਾਈਸ Cost ਦੇ ਬਾਅਦ ਜੋ ਦੂਸਰੇ ਪਿਲਰ ’ਤੇ ਅਸੀਂ ਕੰਮ ਕੀਤਾ, ਉਹ ਹੈ ਡਿਜੀਟਲ ਕਨੈਕਟੀਵਿਟੀ। ਆਪ ਵੀ ਜਾਣਦੇ ਹੋ ਕਿ ਕਮਿਊਨੀਕੇਸ਼ਨ ਸੈਕਟਰ ਦੀ ਅਸਲੀ ਤਾਕਤ ਕਨੈਕਟੀਵਿਟੀ ਵਿੱਚ ਹੈ। ਜਿਤਨੇ ਜ਼ਿਆਦਾ ਲੋਕ ਕਨੈਕਟ ਹੋਣਗੇ, ਇਸ ਸੈਕਟਰ ਦੇ ਲਈ ਉਤਨਾ ਹੀ ਅੱਛਾ ਹੈ। ਅਗਰ ਅਸੀਂ ਬ੍ਰੌਡਬੈਂਡ ਕਨੈਕਟੀਵਿਟੀ ਦੀ ਬਾਤ ਕਰੀਏ, ਤਾਂ 2014 ਵਿੱਚ 6 ਕਰੋੜ ਯੂਜ਼ਰਸ ਸਨ। ਅੱਜ ਇਨ੍ਹਾਂ ਦੀ ਸੰਖਿਆ ਵਧ ਕੇ 80 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ। ਅਗਰ ਅਸੀਂ ਇੰਟਰਨੈੱਟ ਕਨੈਕਸ਼ਨ ਦੀ ਸੰਖਿਆ ਦੀ ਬਾਤ ਕਰੀਏ, ਤਾਂ 2014 ਵਿੱਚ ਜਿੱਥੇ 25 ਕਰੋੜ ਇੰਟਰਨੈੱਟ ਕਨੈਕਸ਼ਨ ਸਨ, ਉੱਥੇ ਹੀ ਅੱਜ ਇਸ ਦੀ ਸੰਖਿਆ ਕਰੀਬ-ਕਰੀਬ 85 ਕਰੋੜ ਪਹੁੰਚ ਰਹੀ ਹੈ। ਇਹ ਬਾਤ ਵੀ ਨੋਟ ਕਰਨ ਵਾਲੀ ਹੈ ਕਿ ਅੱਜ ਸ਼ਹਿਰਾਂ ਵਿੱਚ ਇੰਟਰਨੈੱਟ ਯੂਜ਼ਰਸ ਦੀ ਸੰਖਿਆ ਦੇ ਮੁਕਾਬਲੇ ਸਾਡੇ ਗ੍ਰਾਮੀਣ ਖੇਤਰਾਂ ਵਿੱਚ ਇੰਟਰਨੈੱਟ ਯੂਜ਼ਰਸ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਅਤੇ ਇਸ ਦੀ ਇੱਕ ਖਾਸ ਵਜ੍ਹਾ ਹੈ। 2014 ਵਿੱਚ ਜਿੱਥੇ ਦੇਸ਼ ਵਿੱਚ 100 ਤੋਂ ਵੀ ਘੱਟ ਪੰਚਾਇਤਾਂ ਤੱਕ ਔਪਟੀਕਲ ਫਾਈਬਰ ਪਹੁੰਚਿਆ ਸੀ, ਅੱਜ ਇੱਕ ਲੱਖ 70 ਹਜ਼ਾਰ ਤੋਂ ਵੀ ਜ਼ਿਆਦਾ ਪੰਚਾਇਤਾਂ ਤੱਕ ਔਪਟੀਕਲ ਫਾਈਬਰ ਪਹੁੰਚ ਚੁੱਕਿਆ ਹੈ। ਹੁਣ ਕਿੱਥੇ 100, ਕਿੱਥੇ ਇੱਕ ਲੱਖ 70 ਹਜ਼ਾਰ। ਜਿਵੇਂ ਸਰਕਾਰ ਨੇ ਘਰ-ਘਰ ਬਿਜਲੀ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕੀਤੀ, ਜਿਵੇਂ ਹਰ ਘਰ ਜਲ ਅਭਿਯਾਨ ਦੇ ਜ਼ਰੀਏ ਹਰ ਕਿਸੇ ਤੱਕ ਸਾਫ ਪਾਣੀ ਪਹੁੰਚਾਉਣ ਦੇ ਮਿਸ਼ਨ ‘ਤੇ ਕੰਮ ਕੀਤਾ, ਜਿਵੇਂ ਉੱਜਵਲਾ ਯੋਜਨਾ ਦੇ ਜ਼ਰੀਏ ਗ਼ਰੀਬ ਤੋਂ ਗ਼ਰੀਬ ਆਦਮੀ ਦੇ ਘਰ ਵਿੱਚ ਵੀ ਗੈਸ ਸਿਲੰਡਰ ਪਹੁੰਚਾਇਆ, ਜਿਵੇਂ ਅਸੀਂ ਕਰੋੜਾਂ ਦੀ ਤਾਦਾਦ ਵਿੱਚ ਲੋਕ ਬੈਂਕ ਅਕਾਊਂਟ ਤੋਂ ਵੰਚਿਤ ਸਨ। ਕਰੋੜਾਂ ਲੋਕ ਜੋ ਬੈਂਕ ਨਾਲ ਨਹੀਂ ਜੁੜੇ ਸਨ। ਆਜ਼ਾਦੀ ਦੇ ਇਤਨੇ ਸਾਲ ਦੇ ਬਾਅਦ ਜਨਧਨ ਅਕਾਊਂਟ ਦੇ ਦੁਆਰਾ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਬੈਂਕ ਦੇ ਨਾਲ ਜੋੜ ਦਿੱਤਾ। ਵੈਸੇ ਹੀ ਸਾਡੀ ਸਰਕਾਰ, Internet for all ਦੇ ਲਕਸ਼ ‘ਤੇ ਕੰਮ ਕਰ ਰਹੀ ਹੈ।
ਸਾਥੀਓ,
Digital connectivity ਵਧਣ ਦੇ ਨਾਲ ਹੀ ਡੇਟਾ ਦੀ ਕੀਮਤ ਵੀ ਉਤਨੀ ਹੀ ਅਹਿਮ ਹੋ ਜਾਂਦੀ ਹੈ। ਇਹ ਡਿਜੀਟਲ ਇੰਡੀਆ ਦਾ ਤੀਸਰਾ ਪਿਲਰ ਸੀ, ਜਿਸ ‘ਤੇ ਅਸੀਂ ਪੂਰੀ ਸ਼ਕਤੀ ਨਾਲ ਕੰਮ ਕੀਤਾ। ਅਸੀਂ ਟੈਲੀਕੌਮ ਸੈਕਟਰ ਦੇ ਰਸਤੇ ਵਿੱਚ ਆਉਣ ਵਾਲੀਆਂ ਤਮਾਮ ਅੜਚਨਾਂ ਨੂੰ ਹਟਾਇਆ। ਪਹਿਲਾਂ ਵਿਜ਼ਨ ਦੀ ਕਮੀ ਅਤੇ ਪਾਰਦਰਸ਼ਤਾ ਦੇ ਅਭਾਵ ਵਿੱਚ ਟੈਲੀਕੌਮ ਸੈਕਟਰ ਨੂੰ ਤਮਾਮ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਤੁਸੀਂ ਪਰੀਚਿਤ ਹੋ ਕਿ ਕਿਵੇਂ ਅਸੀਂ 4G ਟੈਕਨੋਲੋਜੀ ਦੇ ਵਿਸਤਾਰ ਦੇ ਲਈ policy support ਦਿੱਤਾ। ਇਸ ਨਾਲ ਡੇਟਾ ਦੀ ਕੀਮਤ ਵਿੱਚ ਭਾਰੀ ਕਮੀ ਆਈ ਅਤੇ ਦੇਸ਼ ਵਿੱਚ ਡੇਟਾ ਕ੍ਰਾਂਤੀ ਦਾ ਜਨਮ ਹੋਇਆ। ਦੇਖਦੇ ਹੀ ਦੇਖਦੇ ਇਹ ਤਿੰਨ ਫੈਕਟਰ, ਡਿਵਾਈਸ ਦੀ ਕੀਮਤ, ਡਿਜੀਟਲ ਕਨੈਕਟੀਵਿਟੀ ਅਤੇ ਡੇਟਾ ਦੀ ਕੀਮਤ – ਇਸ ਦਾ Multiplier Effect ਹਰ ਤਰਫ਼ ਨਜ਼ਰ ਆਉਣ ਲਗਿਆ।
ਲੇਕਿਨ ਸਾਥੀਓ,
ਇਨ੍ਹਾਂ ਸਭ ਦੇ ਨਾਲ ਇੱਕ ਹੋਰ ਮਹੱਤਵਪੂਰਨ ਕੰਮ ਹੋਇਆ। ਦੇਸ਼ ਵਿੱਚ ‘ digital first’ ਦੀ ਸੋਚ ਵਿਕਸਿਤ ਹੋਈ। ਇੱਕ ਵਕਤ ਸੀ ਜਦੋਂ ਬੜੇ-ਬੜੇ ਵਿਦਵਾਨ ਇਲੀਟ ਕਲਾਸ, ਉਸ ਦੇ ਕੁਝ ਮੁੱਠੀ ਭਰ ਲੋਕ, ਸਦਨ ਦੇ ਕੁਝ ਭਾਸ਼ਣ ਦੇਖ ਲੈਣਾ, ਕੈਸੇ-ਕੈਸੇ ਭਾਸ਼ਣ ਸਾਡੇ ਨੇਤਾ ਲੋਕ ਕਰਦੇ ਹਨ। ਉਹ ਮਜ਼ਾਕ ਉਡਾਉਂਦੇ ਸਨ। ਉਨ੍ਹਾਂ ਨੂੰ ਲਗਦਾ ਸੀ ਕਿ ਗ਼ਰੀਬ ਲੋਕਾਂ ਵਿੱਚ ਸਮਰੱਥਾ ਹੀ ਨਹੀਂ ਹੈ, ਇਹ ਡਿਜੀਟਲ ਸਮਝ ਹੀ ਨਹੀਂ ਸਕਦੇ, ਸੰਦੇਹ ਕਰਦੇ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ ਗ਼ਰੀਬ ਲੋਕ ਡਿਜੀਟਲ ਦਾ ਮਤਲਬ ਵੀ ਨਹੀਂ ਸਮਝ ਪਾਉਣਗੇ। ਲੇਕਿਨ ਮੈਨੂੰ ਦੇਸ਼ ਦੇ ਸਾਧਾਰਣ ਮਾਨਵੀ ਦੀ ਸਮਝ ’ਤੇ, ਉਸ ਦੇ ਵਿਵੇਕ ’ਤੇ, ਉਸ ਦੇ ਜਿਗਿਆਸੂ ਮਨ ’ਤੇ ਹਮੇਸ਼ਾ ਭਰੋਸਾ ਰਿਹਾ ਹੈ। ਮੈਂ ਦੇਖਿਆ ਹੈ ਕਿ ਭਾਰਤ ਦਾ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਨਵੀਆਂ ਤਕਨੀਕਾਂ ਨੂੰ ਅਪਣਾਉਣ ਵਿੱਚ ਅੱਗੇ ਰਹਿੰਦਾ ਹੈ ਅਤੇ ਮੈਂ ਇੱਕ ਛੋਟਾ ਅਨੁਭਵ ਦੱਸਦਾ ਹਾਂ। ਸ਼ਾਇਦ ਇਹ 2007-08 ਦਾ ਕਾਲਖੰਡ ਹੋਵੇਗਾ ਜਾਂ 2009-10 ਦਾ ਮੈਨੂੰ ਯਾਦ ਨਹੀਂ ਹੈ। ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਰਿਹਾ ਲੇਕਿਨ ਇੱਕ ਖੇਤਰ ਐਸਾ ਰਿਹਾ ਜਿੱਥੇ ਮੈਂ ਕਦੇ ਗਿਆ ਨਹੀਂ ਅਤੇ ਬਹੁਤ ਹੀ Tribal ਇਲਾਕੇ ਵਿੱਚ, ਬਹੁਤ ਹੀ ਪਿਛੜਿਆ, ਮੈਂ ਸਾਡੀ ਸਰਕਾਰ ਦੇ ਅਧਿਕਾਰੀਆਂ ਨੇ ਵੀ ਮੈਨੂੰ ਇੱਕ ਵਾਰ ਉੱਥੇ ਪ੍ਰੋਗਰਾਮ ਕਰਨਾ ਹੀ ਕਰਨਾ ਹੈ, ਮੈਨੂੰ ਜਾਣਾ ਹੈ। ਤਾਂ ਉਹ ਇਲਾਕਾ ਐਸਾ ਸੀ ਕੋਈ-ਕੋਈ ਬੜਾ ਪ੍ਰੋਜੈਕਟ ਦੀ ਸੰਭਾਵਨਾ ਨਹੀਂ ਸੀ, ਫੌਰੈਸਟ ਲੈਂਡ ਸੀ, ਕੋਈ ਸੰਭਾਵਨਾ ਰਹੀ ਸੀ। ਤਾਂ ਆਖਰ ਵਿੱਚ ਇੱਕ ਚਿਲਿੰਗ ਸੈਂਟਰ, ਦੁੱਧ ਦਾ ਚਿਲਿੰਗ ਸੈਂਟਰ ਉਹ ਵੀ 25 ਲੱਖ ਰੁਪਏ ਦਾ। ਮੈਂ ਕਿਹਾ ਭਲੇ ਉਹ 25 ਲੱਖ ਦਾ ਹੋਵੇਗਾ, 25 ਹਜ਼ਾਰ ਦਾ ਹੋਵੇਗਾ ਮੈਂ ਖ਼ੁਦ ਉਦਘਾਟਨ ਕਰਾਂਗਾ। ਹੁਣ ਲੋਕਾਂ ਨੂੰ ਲਗਦਾ ਹੈ ਨਾ ਭਈ ਚੀਫ਼ ਮਿਨਿਸਟਰ ਨੂੰ ਇਸ ਤੋਂ ਨੀਚੇ ਤਾਂ ਕਰਨਾ ਨਹੀਂ ਚਾਹੀਦਾ ਹੈ। ਲੇਕਿਨ ਮੈਨੂੰ ਐਸਾ ਕੁਝ ਹੁੰਦਾ ਨਹੀਂ ਹੈ। ਤਾਂ ਮੈਂ ਉਸ ਪਿੰਡ ਵਿੱਚ ਗਿਆ ਅਤੇ ਜਦੋਂ ਉੱਥੇ ਮੈਂ ਇੱਕ ਪਬਲਿਕ ਮੀਟਿੰਗ ਕਰਨ ਦੇ ਲਈ ਵੀ ਜਗ੍ਹਾ ਨਹੀਂ ਸੀ ਤਾਂ ਉੱਥੋਂ 4 ਕਿਲੋਮੀਟਰ ਦੂਰ ਸਕੂਲ ਦਾ ਛੋਟਾ ਜਿਹਾ ਮੈਦਾਨ ਸੀ। ਉੱਥੇ ਪਬਲਿਕ ਮੀਟਿੰਗ ਔਰਗੇਨਾਈਜ਼ ਕੀਤੀ ਗਈ। ਲੇਕਿਨ ਜਦੋਂ ਉਹ ਚਿਲਿੰਗ ਸੈਂਟਰ ’ਤੇ ਗਿਆ ਤਾਂ ਆਦਿਵਾਸੀ ਮਾਤਾਵਾਂ-ਭੈਣਾਂ ਦੁੱਧ ਭਰਨ ਦੇ ਲਈ ਕਤਾਰ ਵਿੱਚ ਖੜ੍ਹੀਆਂ ਸਨ। ਤਾਂ ਦੁੱਧ ਦਾ ਆਪਣਾ ਬਰਤਨ ਹੇਠਾਂ ਰੱਖ ਕੇ ਜਦੋਂ ਅਸੀਂ ਲੋਕ ਗਏ ਅਤੇ ਉਸ ਦੀ ਉਦਘਾਟਨ ਦੀ ਵਿਧੀ ਕਰ ਰਹੇ ਸਾਂ ਤਾਂ ਮੋਬਾਈਲ ਨਾਲ ਫੋਟੋ ਲੈ ਰਹੀਆਂ ਸਨ। ਮੈਂ ਹੈਰਾਨ ਸਾਂ ਇਤਨੇ ਦੂਰ-ਦਰਾਜ ਦੇ ਖੇਤਰ ਵਿੱਚ ਮੋਬਾਈਲ ਨਾਲ ਫੋਟੋਆਂ ਲੈ ਰਹੀਆਂ ਹਨ ਤਾਂ ਮੈਂ ਉਨ੍ਹਾਂ ਦੇ ਪਾਸ ਗਿਆ। ਮੈਂ ਕਿਹਾ ਇਹ ਫੋਟੋ ਲੈ ਕੇ ਕੀ ਕਰੋਗੇ? ਤਾਂ ਬੋਲੀਆਂ ਡਾਊਨਲੋਡ ਕਰਾਂਗੇ। ਇਹ ਸ਼ਬਦ ਸੁਣ ਕੇ ਮੈਂ ਸੱਚਮੁੱਚ ਵਿੱਚ surprise ਹੋਇਆ ਸੀ। ਕਿ ਇਹ ਤਾਕਤ ਹੈ ਸਾਡੇ ਦੇਸ਼ ਦੇ ਪਿੰਡ ਵਿੱਚ। ਆਦਿਵਾਸੀ ਖੇਤਰ ਦੀਆਂ ਗ਼ਰੀਬ ਮਾਤਾਵਾਂ-ਭੈਣਾਂ ਜੋ ਦੁੱਧ ਭਰਨ ਆਈਆਂ ਸਨ ਉਹ ਮੋਬਾਈਲ ਫੋਨ ਨਾਲ ਆਪਣੀਆਂ ਫੋਟੋਆਂ ਲੈ ਰਹੀਆਂ ਸਨ ਅਤੇ ਉਨ੍ਹਾਂ ਨੂੰ ਇਹ ਮਾਲੂਮ ਸੀ ਕਿ ਇਸ ਵਿੱਚ ਤਾਂ ਨਹੀਂ, ਹੁਣ ਡਾਊਨਲੋਡ ਕਰਵਾ ਦੇਵਾਂਗੇ ਅਤੇ ਡਾਊਨਲੋਡ ਸ਼ਬਦ ਉਨ੍ਹਾਂ ਦੇ ਮੂੰਹ ਤੋਂ ਨਿਕਲਣਾ ਇਹ ਉਨ੍ਹਾਂ ਦੀ ਸਮਝ ਸ਼ਕਤੀ ਅਤੇ ਨਵੀਆਂ ਚੀਜ਼ਾਂ ਨੂੰ ਸਵੀਕਾਰਨ ਦੇ ਸੁਭਾਅ ਦਾ ਪਰੀਚੈ ਦਿੰਦਾ ਹੈ। ਮੈਂ ਕੱਲ੍ਹ ਗੁਜਰਾਤ ਵਿੱਚ ਸਾਂ ਤਾਂ ਮੈਂ ਅੰਬਾ ਜੀ ਤੀਰਥ ਖੇਤਰ ’ਤੇ ਜਾ ਰਿਹਾ ਸਾਂ ਤਾਂ ਰਸਤੇ ਵਿੱਚ ਛੋਟੇ-ਛੋਟੇ ਪਿੰਡ ਸਨ। ਅੱਧੇ ਤੋਂ ਅਧਿਕ ਲੋਕ ਐਸੇ ਹੋਣਗੇ ਜੋ ਮੋਬਾਈਲ ਨਾਲ ਵੀਡੀਓ ਉਤਾਰ ਰਹੇ ਸਨ। ਅੱਧੇ ਤੋਂ ਅਧਿਕ, ਯਾਨੀ ਸਾਡੇ ਦੇਸ਼ ਦੀ ਜੋ ਇਹ ਤਾਕਤ ਹੈ ਇਸ ਤਾਕਤ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਅਤੇ ਸਿਰਫ਼ ਦੇਸ਼ ਦੇ ਇਲੀਟ ਕਲਾਸ ਦੇ ਕੁਝ ਲੋਕਾਂ ਨੂੰ ਹੀ ਸਾਡੇ ਗ਼ਰੀਬ ਭਾਈ-ਭੈਣਾਂ ‘ਤੇ ਯਕੀਨ ਨਹੀਂ ਸੀ। ਆਖਰਕਾਰ ਅਸੀਂ ‘ digital first ‘ ਦੀ ਅਪ੍ਰੋਚ ਦੇ ਨਾਲ ਅੱਗੇ ਵਧਣ ਵਿੱਚ ਕਾਮਯਾਬ ਹੋਏ। ਸਰਕਾਰ ਨੇ ਖ਼ੁਦ ਅੱਗੇ ਵਧ ਕੇ digital payments ਦਾ ਰਸਤਾ ਅਸਾਨ ਬਣਾਇਆ। ਸਰਕਾਰ ਨੇ ਖ਼ੁਦ ਐਪ ਦੇ ਜ਼ਰੀਏ citizen-centric delivery service ਨੂੰ ਹੁਲਾਰਾ ਦਿੱਤਾ ਹੈ। ਬਾਤ ਚਾਹੇ ਕਿਸਾਨਾਂ ਦੀ ਹੋਵੇ, ਜਾਂ ਛੋਟੇ ਦੁਕਾਨਦਾਰਾਂ ਦੀ, ਅਸੀਂ ਉਨ੍ਹਾਂ ਨੂੰ ਐਪ ਦੇ ਜ਼ਰੀਏ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਰਸਤਾ ਦਿੱਤਾ। ਇਸ ਦਾ ਨਤੀਜਾ ਅੱਜ ਆਪ ਦੇਖ ਸਕਦੇ ਹੋ। ਅੱਜ ਟੈਕਨੋਲੋਜੀ ਸਹੀ ਮਾਅਨੇ ਵਿੱਚ democratic ਹੋ ਗਈ ਹੈ, ਲੋਕਤਾਂਤ੍ਰਿਕ ਹੋ ਗਈ ਹੈ। ਤੁਸੀਂ ਵੀ ਦੇਖਿਆ ਹੈ ਕਿ ‘digital first’ ਦੀ ਸਾਡੀ ਅਪ੍ਰੋਚ ਨੇ ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਇਸ ਦੌਰ ਵਿੱਚ ਦੇਸ਼ ਦੇ ਲੋਕਾਂ ਦੀ ਕਿਤਨੀ ਮਦਦ ਕੀਤੀ ਹੈ। ਦੁਨੀਆ ਦੇ ਬੜੇ-ਬੜੇ ਵਿਕਸਿਤ ਦੇਸ਼ ਜਦੋਂ ਆਪਣੇ ਨਾਗਰਿਕਾਂ ਦੀ ਮਦਦ ਕਰਨ ਵਿੱਚ ਸੰਘਰਸ਼ ਕਰ ਰਹੇ ਸਨ। ਖਜ਼ਾਨੇ ਵਿੱਚ ਰੁਪਏ ਪਏ ਸਨ, ਡਾਲਰ ਸਨ, ਪਾਊਂਡ ਸਨ, ਸਭ ਸੀ, ਯੂਰੋ ਸਨ ਅਤੇ ਦੇਣ ਦਾ ਤੈਅ ਵੀ ਕੀਤਾ ਸੀ। ਲੇਕਿਨ ਪਹੁੰਚਾਉਣ ਦਾ ਰਸਤਾ ਨਹੀਂ ਸੀ। ਭਾਰਤ ਇੱਕ ਕਲਿੱਕ ’ਤੇ ਹਜ਼ਾਰਾਂ ਕਰੋੜ ਰੁਪਏ ਮੇਰੇ ਦੇਸ਼ ਦੇ ਨਾਗਰਿਕਾਂ ਦੇ ਖਾਤੇ ਵਿੱਚ ਟ੍ਰਾਂਸਫ਼ਰ ਕਰ ਰਿਹਾ ਸੀ। ਇਹ ਡਿਜੀਟਲ ਇੰਡੀਆ ਦੀ ਹੀ ਤਾਕਤ ਸੀ ਕਿ ਜਦੋਂ ਦੁਨੀਆ ਥਮੀ ਹੋਈ ਸੀ, ਤਾਂ ਵੀ ਸਾਡੇ ਬੱਚੇ ਔਨਲਾਈਨ ਕਲਾਸਿਸ ਲੈ ਰਹੇ ਸਨ, ਪੜ੍ਹਾਈ ਕਰ ਰਹੇ ਸਨ। ਹਸਪਤਾਲਾਂ ਦੇ ਸਾਹਮਣੇ ਅਸਾਧਾਰਣ ਚੁਣੌਤੀ ਸੀ, ਲੇਕਿਨ ਡਾਕਟਰ ਆਪਣੇ ਮਰੀਜ਼ਾਂ ਦਾ ਇਲਾਜ ਟੈਲੀ-ਮੈਡੀਸਿਨ ਦੇ ਜ਼ਰੀਏ ਵੀ ਕਰ ਰਹੇ ਸਨ। ਆਫਿਸਿਸ ਬੰਦ ਸਨ, ਲੇਕਿਨ ‘work from home’ ਚਲ ਰਿਹਾ ਸੀ। ਅੱਜ ਸਾਡੇ ਛੋਟੇ ਵਪਾਰੀ ਹੋਣ, ਛੋਟੇ ਉੱਦਮੀ ਹੋਣ, ਲੋਕਲ ਕਲਾਕਾਰ ਹੋਣ, ਕਾਰੀਗਰ ਹੋਣ, ਡਿਜੀਟਲ ਇੰਡੀਆ ਨੇ ਸਭ ਨੂੰ ਮੰਚ ਦਿੱਤਾ ਹੈ, ਬਜ਼ਾਰ ਦਿੱਤਾ ਹੈ। ਅੱਜ ਤੁਸੀਂ ਕਿਸੇ ਲੋਕਲ ਮਾਰਕਿਟ ਵਿੱਚ ਖ਼ੁਦ ਸਬਜ਼ੀ ਮੰਡੀ ਵਿੱਚ ਜਾ ਕੇ ਦੇਖੋ, ਰੇਹੜੀ-ਪਟੜੀ ਵਾਲਾ ਛੋਟਾ ਦੁਕਾਨਦਾਰ ਹੀ ਤੁਹਾਨੂੰ ਕਹੇਗਾ, ਕੈਸ਼ ਨਹੀਂ ਹੈ, ‘ UPI ‘ ਕਰ ਦਿਉ। ਮੈਂ ਤਾਂ ਬੀਚ ਮੇਂ ਇੱਕ ਵੀਡੀਓ ਦੇਖਿਆ ਕੋਈ ਭਿਖਸ਼ੁਕ ਵੀ digitally payment ਲੈਂਦਾ ਹੈ। Transparency ਦੇਖੋ, ਇਹ ਬਦਲਾਅ ਦੱਸਦਾ ਹੈ ਕਿ ਜਦੋਂ ਸੁਵਿਧਾ ਸੁਲਭ ਹੁੰਦੀ ਹੈ ਤਾਂ ਸੋਚ ਕਿਸ ਤਰ੍ਹਾਂ ਸਸ਼ਕਤ ਹੋ ਜਾਂਦੀ ਹੈ।
ਸਾਥੀਓ,
ਅੱਜ ਟੈਲੀਕੌਮ ਸੈਕਟਰ ਵਿੱਚ ਜੋ ਕ੍ਰਾਂਤੀ ਦੇਸ਼ ਦੇਖ ਰਿਹਾ ਹੈ, ਉਹ ਇਸ ਬਾਤ ਦਾ ਸਬੂਤ ਹੈ ਕਿ ਅਗਰ ਸਰਕਾਰ ਸਹੀ ਨੀਅਤ ਨਾਲ ਕੰਮ ਕਰੇ, ਤਾਂ ਨਾਗਰਿਕਾਂ ਦੀ ਨੀਅਤ ਬਦਲਣ ਵਿੱਚ ਦੇਰ ਨਹੀਂ ਲਗਦੀ ਹੈ। 2ਜੀ ਦੀ ਨੀਅਤ ਅਤੇ 5G ਦੀ ਨੀਅਤ ਵਿੱਚ ਇਹੀ ਫ਼ਰਕ ਹੈ। ਦੇਰ ਆਏ ਦਰੁਸਤ ਆਏ। ਭਾਰਤ ਅੱਜ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਡੇਟਾ ਇਤਨਾ ਸਸਤਾ ਹੈ। ਪਹਿਲਾਂ 1GB ਡੇਟਾ ਦੀ ਕੀਮਤ ਜਿੱਥੇ 300 ਰੁਪਏ ਦੇ ਕਰੀਬ ਹੁੰਦੀ ਸੀ, ਉੱਥੇ ਹੀ ਅੱਜ 1GB ਡੇਟਾ ਦਾ ਖਰਚ ਕੇਵਲ 10 ਰੁਪਏ ਤੱਕ ਆ ਗਿਆ ਹੈ। ਅੱਜ ਭਾਰਤ ਵਿੱਚ ਮਹੀਨੇ ਭਰ ਵਿੱਚ ਇੱਕ ਵਿਅਕਤੀ ਮੋਬਾਈਲ ’ਤੇ ਕਰੀਬ-ਕਰੀਬ ਐਵਰੇਜ 14 GB ਡੇਟਾ ਇਸਤੇਮਾਲ ਕਰ ਰਿਹਾ ਹੈ। 2014 ਵਿੱਚ ਇਸ 14 GB ਡੇਟਾ ਦੀ ਕੀਮਤ ਹੁੰਦੀ ਸੀ ਕਰੀਬ-ਕਰੀਬ 4200 ਰੁਪਏ ਪ੍ਰਤੀ ਮਹੀਨਾ। ਅੱਜ ਇਤਨਾ ਹੀ ਡੇਟਾ ਉਹ ਸੌ ਰੁਪਏ, ਜਾਂ ਜ਼ਿਆਦਾ ਤੋਂ ਜ਼ਿਆਦਾ ਡੇਢ ਸੌ ਰੁਪਏ, ਸਵਾ ਸੌ ਜਾਂ ਡੇਢ ਸੌ ਰੁਪਏ ਵਿੱਚ ਮਿਲ ਜਾਂਦਾ ਹੈ। ਯਾਨੀ ਅੱਜ ਗ਼ਰੀਬ ਦੇ, ਮੱਧ ਵਰਗ ਦੇ ਮੋਬਾਈਲ ਡੇਟਾ ਦੇ ਕਰੀਬ-ਕਰੀਬ 4 ਹਜ਼ਾਰ ਰੁਪਏ ਹਰ ਮਹੀਨੇ ਬਚ ਰਿਹਾ ਹੈ ਉਸ ਦੀ ਜੇਬ ਵਿੱਚ। ਸਾਡੀ ਸਰਕਾਰ ਦੇ ਇਤਨੇ ਸਾਰੇ ਪ੍ਰਯਾਸਾਂ ਨਾਲ ਭਾਰਤ ਵਿੱਚ ਡੇਟਾ ਦੀ ਕੀਮਤ ਬਹੁਤ ਘੱਟ ਬਣੀ ਹੋਈ ਹੈ। ਇਹ ਬਾਤ ਅਲੱਗ ਹੈ 4000 ਰੁਪਇਆ ਬਚਣਾ ਕੋਈ ਛੋਟੀ ਬਾਤ ਨਹੀਂ ਹੈ ਹਰ ਮਹੀਨਾ ਲੇਕਿਨ ਜਦੋਂ ਮੈਂ ਦੱਸ ਰਿਹਾ ਹਾਂ ਤਦ ਤੁਹਾਨੂੰ ਧਿਆਨ ਵਿੱਚ ਆਇਆ ਕਿਉਂਕਿ ਅਸੀਂ ਇਸ ਦਾ ਹੋ-ਹੱਲਾ ਨਹੀਂ ਕੀਤਾ, ਵਿਗਿਆਪਨ ਨਹੀਂ ਦਿੱਤੇ, ਝੂਠੇ-ਝੂਠੇ ਬੜੇ ਗਪਗੋਲੇ ਨਹੀਂ ਚਲਾਏ, ਅਸੀਂ ਫੋਕਸ ਕੀਤਾ ਕਿ ਦੇਸ਼ ਦੇ ਲੋਕਾਂ ਦੀ ਸਹੂਲੀਅਤ ਵਧੇ, Ease of Living ਵਧੇ।
ਸਾਥੀਓ,
ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਰਤ ਪਹਿਲੀਆਂ ਤਿੰਨ ਉਦਯੋਗਿਕ ਕ੍ਰਾਂਤੀਆਂ ਦਾ ਲਾਭ ਨਹੀਂ ਉਠਾ ਪਾਇਆ। ਲੇਕਿਨ ਮੇਰਾ ਵਿਸ਼ਵਾਸ ਹੈ ਕਿ ਭਾਰਤ ਨਾ ਸਿਰਫ਼ ਚੌਥੀ ਉਦਯੋਗਿਕ ਕ੍ਰਾਂਤੀ ਦਾ ਪੂਰਾ ਲਾਭ ਉਠਾਵੇਗਾ ਬਲਕਿ ਉਸ ਦੀ ਅਗਵਾਈ ਵੀ ਕਰੇਗਾ ਅਤੇ ਵਿਦਵਾਨ ਲੋਕ ਤਾਂ ਕਹਿਣ ਵੀ ਲਗੇ ਹਨ ਕਿ ਭਾਰਤ ਦਾ ਦਹਾਕਾ ਨਹੀਂ ਇਹ ਭਾਰਤ ਦੀ ਸ਼ਤਾਬਦੀ ਹੈ। ਇਹ decade ਨਹੀਂ century ਹੈ। ਭਾਰਤ ਨੇ ਕਿਸ ਤਰ੍ਹਾਂ 4G ਆਉਣ ਦੇ ਬਾਅਦ ਟੈਕਨੋਲੋਜੀ ਦੀ ਦੁਨੀਆ ਵਿੱਚ ਉੱਚੀ ਛਲਾਂਗ ਲਗਾਈ ਹੈ, ਇਸ ਦੇ ਅਸੀਂ ਸਾਰੇ ਸਾਖੀ ਹਾਂ। ਭਾਰਤ ਦੇ ਨਾਗਰਿਕਾਂ ਨੂੰ ਜਦੋਂ ਟੈਕਨੋਲੋਜੀ ਦੇ ਸਮਾਨ ਅਵਸਰ ਮਿਲ ਜਾਂਦੇ ਹਨ, ਤਾਂ ਦੁਨੀਆ ਵਿੱਚ ਉਨ੍ਹਾਂ ਨੂੰ ਕੋਈ ਪਛਾੜ ਨਹੀਂ ਸਕਦਾ। ਇਸ ਲਈ ਅੱਜ ਜਦੋਂ ਭਾਰਤ ਵਿੱਚ 5G ਦੀ ਲਾਂਚ ਹੋ ਰਿਹਾ ਹੈ, ਤਾਂ ਮੈਂ ਬਹੁਤ ਵਿਸ਼ਵਾਸ ਨਾਲ ਭਰਿਆ ਹੋਇਆ ਹਾਂ ਦੋਸਤੋ। ਮੈਂ ਦੂਰ ਦਾ ਦੇਖ ਪਾ ਰਿਹਾ ਹਾਂ ਅਤੇ ਜੋ ਸੁਪਨੇ ਸਾਡੇ ਦਿਲ ਦਿਮਾਗ਼ ਵਿੱਚ ਚਲ ਰਹੇ ਹਨ। ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਅਸੀਂ ਸਾਕਾਰ ਹੁੰਦੇ ਦੇਖਾਂਗੇ। ਸਾਡੇ ਬਾਅਦ ਵਾਲੀ ਪੀੜ੍ਹੀ ਇਹ ਦੇਖੇਗੀ ਐਸਾ ਕੰਮ ਹੋਣ ਵਾਲਾ ਨਹੀਂ ਹੈ ਅਸੀਂ ਹੀ ਸਾਡੀਆਂ ਅੱਖਾਂ ਦੇ ਸਾਹਮਣੇ ਦੇਖਣ ਵਾਲੇ ਹਾਂ। ਇਹ ਇੱਕ ਸੁਖਦ ਸੰਜੋਗ ਹੈ ਕਿ ਕੁਝ ਸਪਤਾਹ ਪਹਿਲਾਂ ਹੀ ਭਾਰਤ ਵਿਸ਼ਵ ਦੀ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਬਣਿਆ ਹੈ। ਅਤੇ ਇਸ ਲਈ, ਇਹ ਅਵਸਰ ਹੈ ਸਾਡੇ ਨੌਜਵਾਨਾਂ ਦੇ ਲਈ, ਜੋ 5 ਜੀ ਟੈਕਨੋਲੋਜੀ ਦੀ ਮਦਦ ਨਾਲ ਦੁਨੀਆ ਭਰ ਦਾ ਧਿਆਨ ਖਿੱਚਣ ਵਾਲੇ Innovations ਕਰ ਸਕਦੇ ਹਨ। ਇਹ ਅਵਸਰ ਹਨ ਸਾਡੇ entrepreneurs ਦੇ ਲਈ ਜੋ 5 ਜੀ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹੋਏ ਆਪਣਾ ਵਿਸਤਾਰ ਕਰ ਸਕਦੇ ਹਾਂ। ਇਹ ਅਵਸਰ ਹੈ ਭਾਰਤ ਦੇ ਸਾਧਾਰਣ ਮਾਨਵੀ ਦੇ ਲਈ ਜੋ ਇਸ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹੋਏ ਆਪਣੀ skill ਨੂੰ ਸੁਧਾਰ ਸਕਦਾ ਹੈ, up skill ਕਰ ਸਕਦਾ ਹੈ, Re-skill ਕਰ ਸਕਦਾ ਹੈ, ਆਪਣੇ ideas ਨੂੰ ਸਚਾਈ ਵਿੱਚ ਬਦਲ ਸਕਦਾ ਹੈ।
ਸਾਥੀਓ,
ਅੱਜ ਦਾ ਇਹ ਇਤਿਹਾਸਿਕ ਅਵਸਰ ਇੱਕ ਰਾਸ਼ਟਰ ਦੇ ਤੌਰ ’ਤੇ, ਭਾਰਤ ਦੇ ਇੱਕ ਨਾਗਰਿਕ ਦੇ ਤੌਰ ’ਤੇ ਸਾਡੇ ਲਈ ਨਵੀਂ ਪ੍ਰੇਰਣਾ ਲੈ ਕੇ ਆਇਆ ਹੈ। ਕਿਉਂ ਨਾ ਅਸੀਂ ਇਸ 5ਜੀ ਟੈਕਨੋਲੋਜੀ ਦਾ ਉਪਯੋਗ ਕਰਕੇ ਭਾਰਤ ਦੇ ਵਿਕਾਸ ਨੂੰ ਅਭੂਤਪੂਰਵ ਗਤੀ ਦੇਈਏ? ਕਿਉਂ ਨਾ ਅਸੀਂ ਇਸ 5 ਜੀ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਆਪਣੀ ਅਰਥਵਿਵਸਥਾ ਨੂੰ ਬਹੁਤ ਤੇਜ਼ੀ ਨਾਲ ਵਿਸਤਾਰ ਦੇਈਏ? ਕਿਉਂ ਨਾ ਅਸੀਂ ਇਸ 5 ਜੀ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਆਪਣੀ productivity ਵਿੱਚ ਰਿਕਾਰਡ ਵਾਧਾ ਕਰੀਏ?
ਸਾਥੀਓ,
ਇਨ੍ਹਾਂ ਸਵਾਲਾਂ ਵਿੱਚ ਹਰ ਭਾਰਤੀ ਦੇ ਲਈ ਇੱਕ ਅਵਸਰ ਹੈ, ਇੱਕ ਚੁਣੌਤੀ ਹੈ, ਇੱਕ ਸੁਪਨਾ ਹੈ ਅਤੇ ਇੱਕ ਸੰਕਲਪ ਵੀ ਹੈ। ਮੈਨੂੰ ਪਤਾ ਹੈ ਕਿ ਅੱਜ 5G ਦੀ ਇਸ launching ਨੂੰ ਜੋ ਵਰਗ ਸਭ ਤੋਂ ਜ਼ਿਆਦਾ ਉਤਸ਼ਾਹ ਨਾਲ ਦੇਖ ਰਿਹਾ ਹੈ, ਉਹ ਮੇਰਾ ਯੁਵਾ ਸਾਥੀ ਹੈ, ਮੇਰੇ ਦੇਸ਼ ਦੀ ਯੁਵਾ ਪੀੜ੍ਹੀ ਹੈ। ਸਾਡੀ ਟੈਲੀਕੌਮ ਇੰਡਸਟ੍ਰੀ ਦੇ ਲਈ ਵੀ ਕਿਤਨੇ ਹੀ ਬੜੇ ਅਵਸਰ ਇੰਤਜ਼ਾਰ ਕਰ ਰਹੇ ਹਨ, ਰੋਜ਼ਗਾਰ ਦੇ ਕਿਤਨੇ ਹੀ ਬੜੇ ਅਵਸਰ ਇੰਤਜ਼ਾਰ ਕਰ ਰਹੇ ਹਨ, ਰੋਜ਼ਗਾਰ ਦੇ ਕਿਤਨੇ ਹੀ ਬੜੇ ਅਵਸਰ ਬਣਨ ਜਾ ਰਹੇ ਹਨ। ਮੈਨੂੰ ਵਿਸ਼ਵਾਸ ਹੈ, ਸਾਡੀ ਇੰਡਸਟ੍ਰੀ, ਸਾਡੇ ਇੰਸਟੀਟਿਊਟਸ ਅਤੇ ਸਾਡੇ ਯੁਵਾ ਮਿਲ ਕੇ ਇਸ ਦਿਸ਼ਾ ਵਿੱਚ ਨਿਰੰਤਰ ਕੰਮ ਕਰਨਗੇ ਅਤੇ ਹੁਣੇ ਜਦੋਂ ਮੈਂ ਕਾਫੀ ਸਮਾਂ ਪੂਰਾ ਜੋ exhibition ਲਗਿਆ ਹੈ ਤਾਂ ਸਮਝਣ ਦਾ ਪ੍ਰਯਾਸ ਕਰਦਾ ਸਾਂ। ਮੈਂ ਕੋਈ ਟੈਕਨੋਲੋਜੀ ਦਾ ਵਿਦਿਆਰਥੀ ਤਾਂ ਨਹੀਂ ਹਾਂ। ਲੇਕਿਨ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਇਹ ਦੇਖ ਕੇ ਮੈਨੂੰ ਲਗਿਆ ਹੈ ਕਿ ਮੈਂ ਸਰਕਾਰ ਵਿੱਚ ਤਾਂ ਸੂਚਨਾ ਕਰਨ ਵਾਲਾ ਹਾਂ। ਕਿ ਸਾਡੀ ਸਰਕਾਰ ਦੇ ਸਾਰੇ ਵਿਭਾਗ, ਉਸ ਦੇ ਸਾਰੇ ਅਧਿਕਾਰੀ ਜ਼ਰਾ ਦੇਖਣ ਕਿੱਥੇ ਕਿੱਥੇ ਇਸ ਦਾ ਉਪਯੋਗ ਹੋ ਸਕਦਾ ਹੈ। ਤਾਕਿ ਸਰਕਾਰ ਦੀਆਂ ਨੀਤੀਆਂ ਵਿੱਚ ਵੀ ਇਸ ਦਾ ਅਸਰ ਨਜ਼ਰ ਆਉਣਾ ਚਾਹੀਦਾ ਹੈ। ਮੈਂ ਦੇਸ਼ ਦੇ ਸਟੂਡੈਂਟਸ ਨੂੰ ਵੀ ਚਾਹਾਂਗਾ ਕਿ ਪੰਜ ਦਿਨ ਤੱਕ ਇਹ exhibition ਚਲਣ ਵਾਲਾ ਹੈ। ਮੈਂ ਖ਼ਾਸ ਕਰ ਕੇ ਟੈਕਨੋਲੋਜੀ ਨਾਲ ਜੁੜੇ ਸਟੂਡੈਂਟਸ ਨੂੰ ਤਾਕੀਦ ਕਰਾਂਗਾ ਕਿ ਆਪ ਆਓ, ਇਸ ਨੂੰ ਦੇਖੋ, ਸਮਝੋ ਅਤੇ ਕਿਵੇਂ ਦੁਨੀਆ ਬਦਲ ਰਹੀ ਹੈ ਅਤੇ ਆਪ ਇੱਕ ਵਾਰ ਦੇਖੋਗੇ ਤਾਂ ਅਨੇਕ ਚੀਜ਼ਾਂ ਨਵੀਆਂ ਤੁਹਾਡੇ ਧਿਆਨ ਵਿੱਚ ਆਉਣਗੀਆਂ। ਆਪ ਉਸ ਵਿੱਚ ਜੋੜ ਸਕਦੇ ਹੋ ਅਤੇ ਮੈਂ ਇਸ ਟੈਲੀਕੌਮ ਸੈਕਟਰ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ, ਮੈਨੂੰ ਖੁਸ਼ੀ ਹੁੰਦੀ ਸੀ, ਜਿਸ-ਜਿਸ ਸਟਾਲ ਵਿੱਚ ਮੈਂ ਗਿਆ ਹਰ ਕੋਈ ਕਹਿੰਦਾ ਸੀ ਇਹ Indigenous ਹੈ, ਆਤਮਨਿਰਭਰ ਹੈ, ਇਹ ਅਸੀਂ ਬਣਾਇਆ ਹੈ। ਸਾਰੇ ਬੜੇ ਗਰਵ (ਮਾਣ) ਨਾਲ ਕਹਿੰਦੇ ਸਨ। ਮੈਨੂੰ ਆਨੰਦ ਹੋਇਆ ਲੇਕਿਨ ਮੇਰਾ ਦਿਮਾਗ਼ ਕੁਝ ਹੋਰ ਚਲ ਰਿਹਾ ਸੀ, ਮੈਂ ਇਹ ਸੋਚ ਰਿਹਾ ਸਾਂ ਜਿਵੇਂ ਕਈ ਪ੍ਰਕਾਰ ਦੀਆਂ ਕਾਰਾਂ ਆਉਂਦੀਆਂ ਹਨ। ਹਰੇਕ ਦੀ ਆਪਣੀ ਇੱਕ ਬ੍ਰਾਂਡ ਹੁੰਦੀ ਹੈ। ਹਰੇਕ ਦੀ ਆਪਣੀ ਵਿਸ਼ੇਸ਼ਤਾ ਵੀ ਹੁੰਦੀ ਹੈ। ਲੇਕਿਨ ਉਸ ਵਿੱਚ ਜੋ ਸਪੇਅਰ ਪਾਰਟ ਪਹੰਚਾਉਣ ਵਾਲੇ ਹੁੰਦੇ ਹਨ। ਉਹ ਐੱਮਐੱਸਐੱਮਈ ਸੈਕਟਰ ਦੇ ਹੁੰਦੇ ਹਨ ਅਤੇ ਇੱਕ ਹੀ ਐੱਮਐੱਸਐੱਮਈ ਦੀ ਇਹ ਫੈਕਟਰੀ ਵਾਲਾ ਛੇ ਪ੍ਰਕਾਰ ਦੀਆਂ ਗੱਡੀਆਂ ਦੇ ਸਪੇਅਰ ਪਾਰਟਸ ਬਣਾਉਂਦਾ ਹੈ, ਛੋਟੇ-ਮੋਟੇ ਜੋ ਵੀ ਸੁਧਾਰ ਕਰਨੇ ਕਰੇ ਉਹ ਦਿੰਦਾ ਹੈ। ਮੈਂ ਚਾਹੁੰਦਾ ਹਾਂ ਕਿ ਅੱਜ ਹਾਰਡਵੇਅਰ ਵੀ ਆਪ ਲਗਾ ਰਹੇ ਐਸਾ ਲਗਿਆ ਮੈਨੂੰ ਤੁਹਾਡੀਆਂ ਬਾਤਾਂ ਤੋਂ। ਕੀ ਐੱਮਐੱਸਐੱਮਈ ਸੈਕਟਰ ਨੂੰ ਇਸ ਦੇ ਲਈ ਜੋ ਹਾਰਡਵੇਅਰ ਦੀ ਜ਼ਰੂਰਤ ਹੈ ਉਸ ਦੇ ਛੋਟੇ-ਛੋਟੇ ਪੁਰਜ਼ੇ ਬਣਾਉਣ ਦੇ ਲਈ ਉਨ੍ਹਾਂ ਨੂੰ ਕੰਮ ਦਿੱਤਾ ਜਾਵੇ। ਬਹੁਤ ਬੜਾ ਈਕੋਸਿਸਟਮ ਬਣਾਇਆ ਜਾਵੇ। ਇੱਕ ਦਮ ਨਾਲ ਮੈਂ ਵਪਾਰੀ ਤਾਂ ਨਹੀਂ ਹਾਂ। ਮੈਨੂੰ ਰੁਪਇਆਂ ਪੈਸਿਆਂ ਨਾਲ ਲੈਣਾ-ਦੇਣਾ ਨਹੀਂ ਹੈ ਲੇਕਿਨ ਮੈਂ ਇਤਨਾ ਸਮਝਦਾ ਹਾਂ ਕਿ ਕੌਸਟ ਇੱਕ ਦਮ ਘੱਟ ਹੋ ਜਾਵੇਗੀ, ਇੱਕ ਦਮ ਘੱਟ ਹੋ ਜਾਵੇਗੀ। ਸਾਡੇ ਐੱਮਐੱਸਐੱਮਈ ਸੈਕਟਰ ਦੀ ਇਹ ਤਾਕਤ ਹੈ ਅਤੇ ਉਹ ਸਪਲਾਈ ਤੁਹਾਨੂੰ ਸਿਰਫ਼ ਆਪਣੇ ਯੂਨੀਕਨੈੱਸ ਦੇ ਨਾਲ ਉਸ ਵਿੱਚ ਸੌਫਟਵੇਅਰ ਵਗੈਰਾ ਜੋੜ ਕੇ ਸਰਵਿਸ ਦੇਣੀ ਹੈ ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਆਪ ਸਭ ਮਿਲ ਕੇ ਇੱਕ ਨਵਾਂ ਕੰਮ ਕਰਨਾ ਹੋਵੇਗਾ ਅਤੇ ਮਿਲ ਕੇ ਕਰਨਾ ਪਵੇਗਾ ਅਤੇ ਤਦ ਹੀ ਜਾ ਕਰ ਕੇ ਇਸ ਦੀ ਕੌਸਟ ਅਸੀਂ ਨੀਚੇ ਲਿਆ ਸਕਦੇ ਹਾਂ। ਬਹੁਤ ਸਾਰੇ ਕੰਮ ਹਨ ਅਸੀਂ ਮਿਲ ਕੇ ਕਰਦੇ ਹੀ ਹਾਂ। ਤਾਂ ਮੈਂ ਜ਼ਰੂਰ ਇਸ ਖੇਤਰ ਦੇ ਲੋਕਾਂ ਨੂੰ ਵੀ ਕਹਾਂਗਾ। ਮੈਂ ਇਹ ਵੀ ਦੇਖਿਆ ਹੈ ਕਿ ਸਟਾਰਟਅੱਪ ਵਿੱਚ ਜਿਨ੍ਹਾਂ ਬੱਚਿਆਂ ਨੇ ਕੰਮ ਕੀਤਾ ਹੈ, ਜਿਨ੍ਹਾਂ ਨੌਜਵਾਨਾਂ ਨੇ ਕੰਮ ਕੀਤਾ ਹੈ। ਜ਼ਿਆਦਾਤਰ ਇਸ ਖੇਤਰ ਵਿੱਚ ਉਨ੍ਹਾਂ ਹੀ ਸਟਾਰਟਅੱਪ ਨੂੰ ਔਨ ਕਰਕੇ ਉਸ ਨੂੰ ਸਕਿੱਲਅੱਪ ਕੀਤਾ ਗਿਆ ਹੈ। ਮੈਂ ਸਟਾਰਟਅੱਪ ਵਾਲੇ ਸਾਥੀਆਂ ਨੂੰ ਵੀ ਕਹਿੰਦਾ ਹਾਂ ਕਿ ਤੁਹਾਡੇ ਲਈ ਵੀ ਇਸ ਖੇਤਰ ਵਿੱਚ ਕਿਤਨੀਆਂ ਸੇਵਾਵਾਂ ਅਧਿਕਤਮ ਤੁਸੀਂ ਦੇ ਸਕਦੇ ਹੋ। ਕਿਤਨੀਆਂ users friendly ਵਿਵਸਥਾਵਾਂ ਨੂੰ ਵਿਕਸਿਤ ਕਰ ਸਕਦੇ ਹੋ। ਆਖਰਕਾਰ ਇਸ ਦਾ ਫਾਇਦਾ ਇਹੀ ਹੈ। ਲੇਕਿਨ ਇੱਕ ਹੋਰ ਚੀਜ਼ ਮੈਂ ਚਾਹਾਂਗਾ। ਇਹ ਵੀ ਤੁਹਾਡਾ ਜੋ ਐਸੋਸੀਏਸ਼ਨ ਹੈ, ਉਹ ਮਿਲ ਕੇ ਇੱਕ ਮੂਵਮੈਂਟ ਚਲਾ ਸਕਦਾ ਹੈ ਕੀ? Atleast ਹਿੰਦੁਸਤਾਨ ਦੇ ਸਾਰੇ district headquarter ਵਿੱਚ ਇਹ 5ਜੀ ਜੀਵਨ ਵਿੱਚ ਕਿਵੇਂ ਉਪਯੋਗੀ ਹੋ ਸਕਦਾ ਹੈ। ਉਸ ਦੇ ਲੋਕਾਂ ਨੂੰ ਐਜੂਕੇਟ ਕਰਨ ਵਾਲੇ exhibition ਉਸ ਦੀ ਵਿਵਸਥਾ ਹੋ ਸਕਦੀ ਹੈ ਕੀ? ਮੇਰਾ ਅਨੁਭਵ ਹੈ ਛੋਟਾ ਜਿਹਾ ਉਦਾਹਰਣ ਦੱਸਦਾ ਹਾਂ। ਸਾਡੇ ਦੇਸ਼ ਵਿੱਚ 24 ਘੰਟੇ ਬਿਜਲੀ ਇਹ ਸੁਪਨਾ ਸੀ। ਮੈਂ ਗੁਜਰਾਤ ਵਿੱਚ ਜਦੋਂ ਸਾਂ, ਤਾਂ ਮੈਂ ਇੱਕ ਯੋਜਨਾ ਬਣਾਈ ਜਯੋਤਿਗ੍ਰਾਮ ਯੋਜਨਾ ਅਤੇ ਮੇਰਾ ਸੁਪਨਾ ਸੀ ਕਿ ਗੁਜਰਾਤ ਦੇ ਹਰ ਘਰ ਵਿੱਚ 24×7 ਬਿਜਲੀ ਦੇਵਾਂਗਾ। ਹੁਣ ਮੇਰੇ ਸਾਰੇ ਅਫ਼ਸਰ ਕਹਿੰਦੇ ਸਨ ਸ਼ਾਇਦ ਸੰਭਵ ਹੀ ਨਹੀਂ ਹੈ, ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ ਹਾਂ। ਤਾਂ ਮੈਂ ਇੱਕ ਸਿੰਪਲ ਜਿਹਾ ਸੌਲਿਊਸ਼ਨ ਦਿੱਤਾ ਸੀ। ਮੈਂ ਕਿਹਾ ਅਸੀਂ agriculture feeder ਅਲੱਗ ਕਰਦੇ ਹਾਂ, domestic feeder ਅਲੱਗ ਕਰਦੇ ਹਾਂ ਅਤੇ ਫਿਰ ਉਸ ਕੰਮ ਨੂੰ ਕੀਤਾ ਅਤੇ ਇੱਕ-ਇੱਕ ਜ਼ਿਲ੍ਹੇ ਨੂੰ ਪਕੜ ਕੇ ਕੰਮ ਪੂਰਾ ਕੀਤਾ ਸੀ। ਬਾਕੀ ਜਗ੍ਹਾ ’ਤੇ ਚਲਦਾ ਸੀ ਲੇਕਿਨ ਇੱਕ ਕੰਮ ਪੂਰਾ ਸੀ। ਫਿਰ ਉਸ ਜ਼ਿਲ੍ਹੇ ਦਾ ਬੜਾ ਸਮਿਟ ਕਰਦਾ ਸਾਂ। ਢਾਈ-ਤਿੰਨ ਲੱਖ ਲੋਕ ਆਉਂਦੇ ਸਨ ਕਿਉਂਕਿ 24 ਘੰਟੇ ਬਿਜਲੀ ਮਿਲਣਾ ਇੱਕ ਬੜਾ ਆਨੰਦ ਉਤਸਵ ਦਾ ਸਮਾਂ ਸੀ ਉਹ 2003-04-05 ਦਾ ਕਾਲਖੰਡ ਸੀ। ਲੇਕਿਨ ਉਸ ਵਿੱਚ ਮੈਂ ਦੇਖਿਆ, ਮੈਂ ਦੇਸ਼ ਭਰ ਵਿੱਚ ਬਿਜਲੀ ਨਾਲ ਹੋਣ ਵਾਲੇ ਕੰਮ, ਬਿਜਲੀ ਨਾਲ ਚਲਣ ਵਾਲੇ ਯੰਤਰ ਉਨ੍ਹਾਂ ਦੀ ਇੱਕ ਬਹੁਤ ਬੜੀ ਪ੍ਰਦਰਸ਼ਨੀ ਲਗਾਈ ਗਈ ਸੀ। ਜਦੋਂ ਲੋਕਾਂ ਨੇ, ਵਰਨਾ ਲੋਕਾਂ ਨੂੰ ਕੀ ਲਗਦਾ ਹੈ। ਬਿਜਲੀ ਆਈ ਯਾਨੀ ਰਾਤ ਨੂੰ ਖਾਣਾ ਖਾਣ ਦੇ ਸਮੇਂ ਬਿਜਲੀ ਮਿਲੇਗੀ। ਬਿਜਲੀ ਆਈ ਮਤਲਬ ਟੀਵੀ ਦੇਖਣ ਦੇ ਲਈ ਕੰਮ ਆ ਜਾਵੇਗਾ। ਇਸ ਦਾ ਕਈ ਪ੍ਰਕਾਰ ਨਾਲ ਉਪਯੋਗ ਹੋ ਸਕਦਾ ਹੈ, ਉਸ ਦਾ ਐਜੂਕੇਸ਼ਨ ਵੀ ਜ਼ਰੂਰੀ ਸੀ। ਮੈਂ ਇਹ 2003-04-05 ਦੀ ਬਾਤ ਕਰ ਰਿਹਾ ਹਾਂ ਅਤੇ ਜਦੋਂ ਉਹ ਸਾਰਾ exhibition ਲਗਾਇਆ ਤਾਂ ਲੋਕ ਟੇਲਰ ਵੀ ਸੋਚਣ ਲਗਿਆ, ਮੈਂ ਇਲੈਕਟ੍ਰਿਕ ਮੇਰਾ equipment, ਐਸੇ ਲਵਾਂਗਾ। ਕੁਮਹਾਰ ਵੀ ਸੋਚਣ ਲਗਿਆ ਕਿ ਮੈਂ ਐਸੇ ਇਲੈਕਟ੍ਰਿਕ ਵ੍ਹੀਕਲ ਲਵਾਂਗਾ। ਮਾਤਾਵਾਂ-ਭੈਣਾਂ ਵੀ ਲਗੀਆਂ ਕਿਚਨ ਵਿੱਚ ਸਾਡੇ ਇਲੈਕਟ੍ਰਿਕ ਵਾਲੇ ਇਤਨੀਆਂ- ਇਤਨੀਆਂ ਚੀਜ਼ਾਂ ਆ ਸਕਦੀਆਂ ਹਨ। ਯਾਨੀ ਇੱਕ ਬਹੁਤ ਬੜਾ ਮਾਰਕਿਟ ਖੜ੍ਹਾ ਹੋਇਆ ਅਤੇ ਬਿਜਲੀ ਦਾ multiple utility ਜੀਵਨ ਦੇ ਸਾਧਾਰਣ ਜੀਵਨ ਵਿੱਚ 5ਜੀ ਵੀ ਉਤਨਾ ਜਲਦੀ ਲੋਕਾਂ ਨੂੰ ਲਗੇਗਾ ਹਾਂ ਯਾਰ, ਹੁਣ ਤਾਂ ਵੀਡੀਓ ਬਹੁਤ ਜਲਦੀ ਡਾਊਨਲੋਡ ਹੋ ਜਾਂਦਾ ਹੈ। ਰੀਲ ਦੇਖਣਾ ਹੈ ਤਾਂ ਬਹੁਤ ਇੰਤਜ਼ਾਰ ਨਹੀਂ ਕਰਦਾ ਹੈ। ਫ਼ੋਨ ਕਟ ਨਹੀਂ ਹੁੰਦਾ ਹੈ। ਸਾਫ-ਸੁਥਰੀ ਵੀਡੀਓ ਕਾਨਫਰੰਸ ਹੋ ਸਕਦੀ ਹੈ। ਫ਼ੋਨ ਕਾਲ ਹੋ ਸਕਦਾ ਹੈ। ਇਤਨੇ ਨਾਲ ਸੀਮਿਤ ਨਹੀਂ ਹੈ। ਇਹ ਜੀਵਨ ਨੂੰ ਬਦਲਣ ਵਾਲੀ ਵਿਵਸਥਾ ਦੇ ਰੂਪ ਵਿੱਚ ਆ ਰਿਹਾ ਹੈ ਅਤੇ ਇਸ ਲਈ ਮੈਂ ਇਸ ਉਦਯੋਗ ਜਗਤ ਦੇ ਮਿੱਤਰਾਂ ਦੇ association ਨੂੰ ਕਹਾਂਗਾ ਕਿ ਆਪ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹਿੰਦੁਸਤਾਨ ਦੇ ਹਰ ਡਿਸਟ੍ਰਿਕਟ ਵਿੱਚ ਜਾ ਕੇ ਇਸ ਦੇ ਕਿਤਨੇ ਪਹਿਲੂ ਹਨ ਅਤੇ ਆਪ ਦੇਖੋ ਕਿ ਉਹ ਲੋਕ ਉਸ ਵਿੱਚ value addition ਕਰਨਗੇ। ਤਾਂ ਇੱਕ ਤੁਹਾਡੇ ਲਈ ਇੱਕ ਸੇਵਾ ਦਾ ਕੰਮ ਵੀ ਹੋ ਜਾਵੇਗਾ ਅਤੇ ਮੈਂ ਚਾਹਾਂਗਾ ਕਿ ਇਸ ਟੈਕਨੋਲੋਜੀ 1 ਜੀਵਨ ਵਿੱਚ ਸਿਰਫ਼ ਬਾਤਚੀਤ ਕਰਨ ਦੇ ਲਈ ਜਾਂ ਕੋਈ ਵੀਡੀਓ ਦੇਖਣ ਦੇ ਲਈ ਸੀਮਿਤ ਨਹੀਂ ਰਹਿਣੀ ਚਾਹੀਦੀ। ਇਹ ਪੂਰੀ ਤਰ੍ਹਾਂ ਇੱਕ ਕ੍ਰਾਂਤੀ ਲਿਆਉਣ ਦੇ ਲਈ ਉਪਯੋਗ ਹੋਣਾ ਚਾਹੀਦਾ ਹੈ ਅਤੇ ਸਾਨੂੰ 130 ਕਰੋੜ ਦੇਸ਼ਵਾਸੀਆਂ ਤੱਕ ਇੱਕ ਵਾਰ ਪਹੁੰਚਣਾ ਹੈ ਬਾਅਦ ਵਿੱਚ ਤਾਂ ਉਹ ਪਹੁੰਚਾ ਦੇਵੇਗਾ ਤੁਸੀਂ ਦੇਖ ਲਵੋ, ਤੁਹਾਨੂੰ ਟਾਈਮ ਨਹੀਂ ਲਗੇਗਾ। ਹੁਣੇ ਮੈਂ ਡ੍ਰੋਨ ਪਾਲਿਸੀ ਹੁਣੇ-ਹੁਣੇ ਲਿਆਇਆ ਸੀ। ਅੱਜ ਕਈ ਖੇਤਰਾਂ ਵਿੱਚ ਮੈਂ ਦੇਖ ਰਿਹਾ ਹਾਂ। ਉਹ ਡ੍ਰੋਨ ਨਾਲ ਆਪਣਾ ਦਵਾਈਆਂ ਛਿੜਕਾਅ ਦਾ ਕੰਮ ਸ਼ੁਰੂ ਕਰ ਦਿੱਤਾ ਉਨ੍ਹਾਂ ਨੇ। ਡ੍ਰੋਨ ਚਲਾਉਣਾ ਸਿੱਖ ਲਿਆ ਹੈ ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਸਾਨੂੰ ਇਨ੍ਹਾਂ ਵਿਵਸਥਾਵਾਂ ਦੀ ਤਰਫ਼ ਜਾਣਾ ਚਾਹੀਦਾ ਹੈ।
ਅਤੇ ਸਾਥੀਓ,
ਆਉਣ ਵਾਲੇ ਸਮੇਂ ਵਿੱਚ ਦੇਸ਼ ਨਿਰੰਤਰ ਐਸੀਆਂ technologies ਦੀ ਅਗਵਾਈ ਕਰੇਗਾ, ਜੋ ਭਾਰਤ ਵਿੱਚ ਜਨਮਣਗੀਆਂ, ਜੋ ਭਾਰਤ ਨੂੰ ਗਲੋਬਲ ਲੀਡਰ ਬਣਾਉਣਗੀਆਂ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਇੱਕ ਵਾਰ ਫਿਰ ਸਾਰੇ ਦੇਸ਼ਵਾਸੀਆਂ ਨੂੰ ਸ਼ਕਤੀ ਉਪਾਸਨਾ ਦੇ ਪਾਵਨ ਪੁਰਬ ‘ਤੇ ਸ਼ਕਤੀ ਦਾ ਇੱਕ ਬਹੁਤ ਬੜਾ ਮਾਧਿਅਮ 5ਜੀ ਲਾਂਚ ਹੋਣ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ!
Historic day for 21st century India! 5G technology will revolutionise the telecom sector. https://t.co/OfyAVeIY0A
— Narendra Modi (@narendramodi) October 1, 2022
आज देश की ओर से, देश की टेलीकॉम इंडस्ट्री की ओर से, 130 करोड़ भारतवासियों को 5G के तौर पर एक शानदार उपहार मिल रहा है।
— PMO India (@PMOIndia) October 1, 2022
5G, देश के द्वार पर नए दौर की दस्तक है।
5G, अवसरों के अनंत आकाश की शुरुआत है।
मैं प्रत्येक भारतवासी को इसके लिए बहुत-बहुत बधाई देता हूं: PM @narendramodi
नया भारत, टेक्नॉलजी का सिर्फ़ consumer बनकर नहीं रहेगा बल्कि भारत उस टेक्नॉलजी के विकास में, उसके implementation में active भूमिका निभाएगा।
— PMO India (@PMOIndia) October 1, 2022
भविष्य की wireless टेक्नॉलजी को design करने में, उस से जुड़ी manufacturing में भारत की बड़ी भूमिका होगी: PM @narendramodi
2G, 3G, 4G के समय भारत टेक्नॉलजी के लिए दूसरे देशों पर निर्भर रहा।
— PMO India (@PMOIndia) October 1, 2022
लेकिन 5G के साथ भारत ने नया इतिहास रच दिया है।
5G के साथ भारत पहली बार टेलीकॉम टेक्नॉलजी में global standard तय कर रहा है: PM @narendramodi
Digital India की बात करते हैं तो कुछ लोग समझते हैं ये सिर्फ एक सरकारी योजना है।
— PMO India (@PMOIndia) October 1, 2022
लेकिन Digital India सिर्फ एक नाम नहीं है, ये देश के विकास का बहुत बड़ा vision है।
इस vison का लक्ष्य है उस technology को आम लोगों तक पहुंचाना जो लोगों के लिए काम करे, लोगों के साथ जुड़कर काम करे: PM
हमने 4 Pillars पर, चार दिशाओं में एक साथ फोकस किया।
— PMO India (@PMOIndia) October 1, 2022
पहला, डिवाइस की कीमत
दूसरा, डिजिटल कनेक्टिविटी
तीसरा, डेटा की कीमत
चौथा, और सबसे जरूरी, ‘digital first’ की सोच: PM @narendramodi
2014 में जीरो मोबाइल फोन निर्यात करने से लेकर आज हम हजारों करोड़ के मोबाइल फोन निर्यात करने वाले देश बन चुके हैं।
— PMO India (@PMOIndia) October 1, 2022
स्वाभाविक है इन सारे प्रयासों का प्रभाव डिवाइस की कीमत पर पड़ा है। अब कम कीमत पर हमें ज्यादा फीचर्स भी मिलने लगे हैं: PM @narendramodi
जैसे सरकार ने घर-घर बिजली पहुंचाने की मुहिम शुरू की
— PMO India (@PMOIndia) October 1, 2022
जैसे हर घर जल अभियान के जरिए हर किसी तक साफ पानी पहुंचाने के मिशन पर काम किया
जैसे उज्जवला योजना के जरिए गरीब से गरीब आदमी के घर में भी गैस सिलेंडर पहुंचाया
वैसे ही हमारी सरकार Internet for all के लक्ष्य पर काम कर रही है: PM
एक वक्त था जब इलीट क्लास के कुछ मुट्ठी भर लोग गरीब लोगों की क्षमता पर संदेह करते थे।
— PMO India (@PMOIndia) October 1, 2022
उन्हें शक था कि गरीब लोग डिजिटल का मतलब भी नहीं समझ पाएंगे।
लेकिन मुझे देश के सामान्य मानवी की समझ पर, उसके विवेक पर, उसके जिज्ञासु मन पर हमेशा भरोसा रहा है: PM @narendramodi
सरकार ने खुद आगे बढ़कर digital payments का रास्ता आसान बनाया।
— PMO India (@PMOIndia) October 1, 2022
सरकार ने खुद ऐप के जरिए citizen-centric delivery service को बढ़ावा दिया।
बात चाहे किसानों की हो, या छोटे दुकानदारों की, हमने उन्हें ऐप के जरिए रोज की जरूरतें पूरी करने का रास्ता दिया: PM @narendramodi
आज हमारे छोटे व्यापारी हों, छोटे उद्यमी हों, लोकल कलाकार और कारीगर हों, डिजिटल इंडिया ने सबको मंच दिया है, बाजार दिया है।
— PMO India (@PMOIndia) October 1, 2022
आज आप किसी लोकल मार्केट में या सब्जी मंडी में जाकर देखिए, रेहड़ी-पटरी वाला छोटा दुकानदार भी आपसे कहेगा, कैश नहीं ‘UPI’ कर दीजिए: PM @narendramodi
हमारी सरकार के प्रयासों से भारत में डेटा की कीमत बहुत कम बनी हुई है।
— PMO India (@PMOIndia) October 1, 2022
ये बात अलग है कि हमने इसका हल्ला नहीं मचाया, बड़े-बड़े विज्ञापन नहीं दिए।
हमने फोकस किया कि कैसे देश के लोगों की सहूलियत बढ़े, Ease of Living बढ़े: PM @narendramodi
Today is historical! pic.twitter.com/XCc0Sa9crc
— Narendra Modi (@narendramodi) October 1, 2022
The four pillars which have enabled the success of Digital India. pic.twitter.com/C5tYmsSqE7
— Narendra Modi (@narendramodi) October 1, 2022
देश में Digital First की सोच विकसित हुई और हम इस अप्रोच के साथ आगे बढ़ने में कामयाब हुए। pic.twitter.com/DGp3PPkWvl
— Narendra Modi (@narendramodi) October 1, 2022