Excellency, ਨਮਸਕਾਰ!
ਸਭ ਤੋਂ ਪਹਿਲਾਂ ਮੈਂ ਆਪਣੀ ਤਰਫੋਂ ਅਤੇ ਪੂਰੇ ਭਾਰਤ ਦੀ ਤਰਫੋਂ ਆਸਟ੍ਰੇਲੀਆ ਵਿੱਚ COVID-19 ਤੋਂ ਪ੍ਰਭਾਵਿਤ ਸਾਰੇ ਲੋਕਾਂ ਅਤੇ ਪਰਿਵਾਰਾਂ ਪ੍ਰਤੀ ਹਾਰਦਿਕ ਸੰਵੇਦਨਾ ਪ੍ਰਗਟ ਕਰਨਾ ਚਾਹਾਂਗਾ। ਇਸ ਆਲਮੀ ਮਹਾਮਾਰੀ ਨੇ ਵਿਸ਼ਵ ਵਿੱਚ ਹਰ ਪ੍ਰਕਾਰ ਦੀ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਅਤੇ ਸਾਡੇ summit ਦਾ ਇਹ ਡਿਜੀਟਲ ਸਰੂਪ ਇਸੇ ਪ੍ਰਕਾਰ ਦੇ ਪ੍ਰਭਾਵਾਂ ਦਾ ਇੱਕ ਉਦਾਹਰਣ ਹੈ।
Excellency, ਤੁਹਾਨੂੰ ਇਸ ਡਿਜੀਟਲ ਮਾਧਿਅਮ ਜ਼ਰੀਏ ਮਿਲ ਕੇ ਮੈਨੂੰ ਖੁਸ਼ੀ ਤਾਂ ਹੈ ਹੀ, ਲੇਕਿਨ ਥੋੜੀ ਨਿਰਾਸ਼ਾ ਵੀ ਹੈ, ਕਿਉਂਕਿ ਸਾਨੂੰ ਭਾਰਤ ਵਿੱਚ ਤੁਹਾਡਾ ਗਰਮਜੋਸ਼ੀ ਨਾਲ ਸੁਆਗਤ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਪਹਿਲਾਂ ਜਨਵਰੀ ਵਿੱਚ ਅਤੇ ਫਿਰ ਪਿਛਲੇ ਮਹੀਨੇ ਅਸੀਂ ਤੁਹਾਡੀ ਭਾਰਤ ਯਾਤਰਾ ਦੀ ਉਡੀਕ ਕਰ ਰਹੇ ਸਾਂ, ਪਰ ਬਦਕਿਸਮਤੀ ਨਾਲ ਦੋਨੋਂ ਹੀ ਵਾਰ ਯਾਤਰਾ ਮੁਲਤਵੀ ਕਰਨੀ ਪਈ। ਸਾਡੀ ਅੱਜ ਦੀ ਮੁਲਾਕਾਤ ਤੁਹਾਡੀ ਭਾਰਤ ਯਾਤਰਾ ਦਾ ਸਥਾਨ ਨਹੀਂ ਲੈ ਸਕਦੀ। ਇੱਕ ਮਿੱਤਰ ਦੇ ਨਾਤੇ, ਮੇਰੀ ਤੁਹਾਨੂੰ ਤਾਕੀਦ ਹੈ ਕਿ ਸਥਿਤੀ ਸੁਧਰਨ ਦੇ ਬਾਅਦ ਤੁਸੀਂ ਛੇਤੀ ਸਪਰਿਵਾਰ ਭਾਰਤ ਯਾਤਰਾ ਪਲਾਨ ਕਰੋ ਅਤੇ ਸਾਡੀ ਪ੍ਰਾਹੁਣਚਾਰੀ ਨੂੰ ਸਵੀਕਾਰ ਕਰੋ।
Excellency, ਭਾਰਤ-ਆਸਟ੍ਰੇਲੀਆ ਸਬੰਧ ਵਿਸਤ੍ਰਿਤ ਹੋਣ ਦੇ ਨਾਲ-ਨਾਲ ਗਹਿਰੇ ਵੀ ਹਨ। ਅਤੇ ਇਹ ਗਹਿਰਾਈ ਆਉਂਦੀ ਹੈ ਸਾਡੇ shared values, shared interests, shared geography ਅਤੇ shared objectives ਨਾਲ। ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਸਹਿਯੋਗ ਅਤੇ ਤਾਲਮੇਲ ਵਿੱਚ ਚੰਗੀ ਗਤੀ ਆਈ ਹੈ। ਇਹ ਸੁਭਾਗ ਦੀ ਗੱਲ ਹੈ ਕਿ ਸਾਡੇ ਸਬੰਧਾਂ ਦੀ ਵਾਗਡੋਰ ਦਾ ਇੱਕ ਹਿੱਸਾ ਤੁਹਾਡੇ ਜਿਹੇ ਮਜ਼ਬੂਤ ਅਤੇ visionary ਨੇਤਾ ਦੇ ਹੱਥ ਵਿੱਚ ਹੈ। ਮੇਰਾ ਮੰਨਣਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਹ perfect ਸਮਾਂ ਹੈ, perfect ਮੌਕਾ ਹੈ।
ਆਪਣੀ ਦੋਸਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਡੇ ਪਾਸ ਅਨੰਤ ਸੰਭਾਵਨਾਵਾਂ ਹਨ। ਇਹ ਸੰਭਾਵਨਾਵਾਂ ਆਪਣੇ ਨਾਲ challenges ਵੀ ਲਿਆਉਂਦੀਆਂ ਹਨ। Challenges ਕਿ ਕਿਸ ਤਰ੍ਹਾਂ ਇਸ potential ਨੂੰ ਵਾਸਤਵਿਕਤਾ ਵਿੱਚ translate ਕੀਤਾ ਜਾਵੇ, ਤਾਕਿ ਦੋਹਾਂ ਦੇਸ਼ਾਂ ਦੇ ਨਾਗਰਿਕਾਂ, businesses, academics, researchers, ਆਦਿ ਦਰਮਿਆਨ links ਮਜ਼ਬੂਤ ਬਣਨ। ਕਿਵੇਂ ਸਾਡੇ ਸਬੰਧ ਆਪਣੇ ਖੇਤਰ ਲਈ ਅਤੇ ਵਿਸ਼ਵ ਲਈ ਇੱਕ factor of stability ਬਣਨ, ਕਿਵੇਂ ਅਸੀਂ ਮਿਲ ਕੇ global good ਲਈ ਕਾਰਜ ਕਰੀਏ, ਇਨ੍ਹਾਂ ਸਾਰੇ ਪਹਿਲੂਆਂ ‘ਤੇ ਵਿਚਾਰ ਦੀ ਜ਼ਰੂਰਤ ਹੈ।
Excellency, ਸਮਕਾਲੀਨ ਵਿਸ਼ਵ ਵਿੱਚ ਦੇਸ਼ਾਂ ਦੀਆਂ ਇੱਕ ਦੂਜੇ ਤੋਂ ਉਮੀਦਾਂ, ਅਤੇ ਸਾਡੇ ਨਾਗਰਿਕਾਂ ਦੀਆਂ ਸਾਡੇ ਤੋਂ ਉਮੀਦਾਂ ਵਧ ਗਈਆਂ ਹਨ। Democratic values ਨੂੰ ਸਾਂਝਾ ਕਰਨ ਦੇ ਨਾਤੇ, ਸਾਡਾ ਦੋਹਾਂ ਦੇਸ਼ਾਂ ਦਾ ਕਰਤੱਵ ਬਣਦਾ ਹੈ ਕਿ ਅਸੀਂ ਇਨ੍ਹਾਂ ਉਮੀਦਾਂ ‘ਤੇ ਖਰੇ ਉਤਰੀਏ। ਇਸ ਲਈ, ਆਲਮੀ ਭਲਾਈ ਦੀਆਂ ਕਦਰਾਂ-ਕੀਮਤਾਂ, ਜਿਵੇਂ ਲੋਕਤੰਤਰ, Rule of Law, Freedom, Mutual Respect, International Institutions ਦਾ ਸਤਿਕਾਰ, ਅਤੇ ਪਾਰਦਰਸ਼ਤਾ ਆਦਿ ਨੂੰ uphold ਕਰਨਾ, ਅਤੇ protect ਕਰਨਾ ਸਾਡੀ sacred responsibility ਹੈ। ਇਹ ਇੱਕ ਤਰ੍ਹਾਂ ਨਾਲ ਭਵਿੱਖ ਲਈ ਸਾਡੀ ਧਰੋਹਰ ਹੈ। ਅੱਜ ਜਦੋਂ ਅਲੱਗ-ਅਲੱਗ ਪ੍ਰਕਾਰ ਨਾਲ ਇਨ੍ਹਾਂ values ਨੂੰ challenge ਕੀਤਾ ਜਾ ਰਿਹਾ ਹੈ, ਤਾਂ ਅਸੀਂ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਕੇ ਇਨ੍ਹਾਂ ਨੂੰ ਮਜ਼ਬੂਤ ਕਰ ਸਕਦੇ ਹਾਂ।
Excellency, ਭਾਰਤ ਆਸਟ੍ਰੇਲੀਆ ਦੇ ਨਾਲ ਆਪਣੇ ਸਬੰਧਾਂ ਨੂੰ ਵਿਆਪਕ ਤੌਰ ‘ਤੇ ਤੇਜ਼ ਗਤੀ ਨਾਲ ਵਧਾਉਣ ਲਈ ਪ੍ਰਤੀਬੱਧ ਹੈ। ਇਹ ਨਾ ਸਿਰਫ ਸਾਡੇ ਦੋਹਾਂ ਦੇਸ਼ਾਂ ਲਈ ਮਹੱਤਵਪੂਰਨ ਹੈ, ਬਲਕਿ Indo-Pacific ਖੇਤਰ ਅਤੇ ਵਿਸ਼ਵ ਲਈ ਵੀ ਜ਼ਰੂਰੀ ਹੈ। ਮੈਨੂੰ ਪ੍ਰਸੰਨਤਾ ਹੈ ਕਿ ਸਾਡੇ ਵਿਭਿੰਨ institutional dialogues ਸਾਡੇ ਸਬੰਧਾਂ ਨੂੰ ਹੋਰ substance ਪ੍ਰਦਾਨ ਕਰ ਰਹੇ ਹਨ। ਦੋਹਾਂ ਦੇਸ਼ਾਂ ਦਰਮਿਆਨ ਨਿਰੰਤਰ ਉੱਚ-ਪੱਧਰੀ exchanges ਵੀ ਹੋ ਰਹੇ ਹਨ। ਵਪਾਰ ਅਤੇ ਨਿਵੇਸ਼ ਵੀ ਵਧ ਰਿਹਾ ਹੈ।ਲੇਕਿਨ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਇਸ ਗਤੀ ਨਾਲ, ਇਸ ਵਿਸਤਾਰ ਨਾਲ ਸੰਤੁਸ਼ਟ ਹਾਂ। ਜਦੋਂ ਤੁਹਾਡੇ ਜਿਹਾ ਲੀਡਰ ਸਾਡੇ ਮਿੱਤਰ ਦੇਸ਼ ਦੀ ਅਗਵਾਈ ਕਰ ਰਿਹਾ ਹੋਵੇ, ਤਾਂ ਸਾਡੇ ਸਬੰਧਾਂ ਵਿੱਚ ਵਿਕਾਸ ਦੀ ਗਤੀ ਦਾ ਮਾਪਦੰਡ ਵੀ ambitious ਹੋਣਾ ਚਾਹੀਦਾ ਹੈ। ਮੈਨੂੰ ਬਹੁਤ ਪ੍ਰਸੰਨਤਾ ਹੈ ਕਿ ਅੱਜ ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ Comprehensive Strategic Partnership ਦੇ ਰੂਪ ਵਿੱਚ upgrade ਕਰ ਰਹੇ ਹਾਂ।
ਆਲਮੀ ਮਹਾਮਾਰੀ ਦੇ ਇਸ ਕਾਲ ਵਿੱਚ ਸਾਡੀ Comprehensive Strategic Partnership ਦੀ ਭੂਮਿਕਾ ਹੋਰ ਮਹੱਤਵਪੂਰਨ ਰਹੇਗੀ। ਵਿਸ਼ਵ ਨੂੰ ਇਸ ਮਹਾਮਾਰੀ ਦੇ ਆਰਥਿਕ ਅਤੇ ਸਮਾਜਿਕ ਦੁਸ਼ਪ੍ਰਭਾਵਾਂ ਤੋਂ ਜਲਦੀ ਨਿਕਲਣ ਲਈ ਇੱਕ coordinated ਅਤੇ collaborative approach ਦੀ ਜ਼ਰੂਰਤ ਹੈ।
ਸਾਡੀ ਸਰਕਾਰ ਨੇ ਇਸ Crisis ਨੂੰ ਇੱਕ Opportunity ਦੀ ਤਰ੍ਹਾਂ ਦੇਖਣ ਦਾ ਫੈਸਲਾ ਲਿਆ ਹੈ। ਭਾਰਤ ਵਿੱਚ ਲਗਭਗ ਸਾਰੇ ਖੇਤਰਾਂ ਵਿੱਚ ਵਿਆਪਕ reforms ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਬਹੁਤ ਜਲਦੀ ਹੀ ਗ੍ਰਾਊਂਡ ਲੈਵਲ ‘ਤੇ ਇਸ ਦੇ ਨਤੀਜੇ ਦੇਖਣ ਨੂੰ ਮਿਲਣਗੇ। ਇਸ ਕਠਿਨ ਸਮੇਂ ਵਿੱਚ ਆਪਣੇ ਆਸਟ੍ਰੇਲੀਆ ਵਿੱਚ ਭਾਰਤੀ ਸਮੁਦਾਇ ਦਾ, ਅਤੇ ਖਾਸ ਤੌਰ ‘ਤੇ ਭਾਰਤੀ ਵਿਦਿਆਰਥੀਆਂ ਦਾ, ਜਿਸ ਤਰ੍ਹਾਂ ਧਿਆਨ ਰੱਖਿਆ ਹੈ, ਉਸ ਲਈ ਮੈਂ ਵਿਸ਼ੇਸ਼ ਤੌਰ ‘ਤੇ ਆਭਾਰੀ ਹਾਂ।
***
ਵੀਆਰਆਰਕੇ/ਐੱਸਐੱਚ
At the virtual summit with PM @ScottMorrisonMP. https://t.co/6JIpZRae21
— Narendra Modi (@narendramodi) June 4, 2020
सबसे पहले मैं अपनी ओर से और पूरे भारत की ओर से ऑस्ट्रेलिया में COVID-19 से प्रभावित सभी लोगों और परिवारों के प्रति हार्दिक संवेदना प्रकट करना चाहूँगा: PM @narendramodi
— PMO India (@PMOIndia) June 4, 2020
इस वैश्विक महामारी ने विश्व में हर प्रकार की व्यवस्था को प्रभावित किया है। और हमारे summit का यह डिजिटल स्वरूप इसी प्रकार के प्रभावों का एक उदाहरण है: PM @narendramodi
— PMO India (@PMOIndia) June 4, 2020
हमारी आज की मुलाक़ात आपकी भारत यात्रा का स्थान नहीं ले सकती। एक मित्र के नाते, मेरा आपसे आग्रह है कि स्थिति सुधरने के बाद आप शीघ्र सपरिवार भारत यात्रा प्लान करें और हमारा आतिथ्य स्वीकार करें: PM @narendramodi
— PMO India (@PMOIndia) June 4, 2020
भारत-ऑस्ट्रेलिया संबंध विस्तृत होने के साथ-साथ गहरे भी हैं। और यह गहराई आती है हमारे shared values, shared interests, shared geography और shared objectives से: PM @narendramodi
— PMO India (@PMOIndia) June 4, 2020
मेरा मानना है कि भारत और ऑस्ट्रेलिया के संबंधों को और सशक्त करने के लिए यह perfect समय है, perfect मौक़ा है। अपनी दोस्ती को और मज़बूत बनाने के लिए हमारे पास असीम संभावनाएँ हैं: PM @narendramodi
— PMO India (@PMOIndia) June 4, 2020
कैसे हमारे संबंध अपने क्षेत्र के लिए और विश्व के लिए एक ‘factor of stability’ बनें, कैसे हम मिल कर global good के लिए कार्य करें, इन सभी पहलुओं पर विचार की आवश्यकता है: PM @narendramodi
— PMO India (@PMOIndia) June 4, 2020
भारत ऑस्ट्रेलिया के साथ अपने सम्बन्धों को व्यापक तौर पर और तेज़ गति से बढ़ाने के लिए प्रतिबद्ध है। यह न सिर्फ़ हमारे दोनों देशों के लिए महत्वपूर्ण है, बल्कि Indo-Pacific क्षेत्र और विश्व के लिए भी आवश्यक है: PM @narendramodi
— PMO India (@PMOIndia) June 4, 2020
लेकिन मैं यह नहीं कहूँगा कि मैं इस गति से, इस विस्तार से संतुष्ट हूँ। जब आप जैसा लीडर हमारे मित्र देश का नेतृत्व कर रहा हो, तो हमारे संबंधों में विकास की गति का मापदंड भी ambitious होना चाहिए: PM @narendramodi
— PMO India (@PMOIndia) June 4, 2020
वैश्विक महामारी के इस काल में हमारी Comprehensive Strategic Partnership की भूमिका और महत्वपूर्ण रहेगी। विश्व को इस महामारी के आर्थिक और सामाजिक दुष्प्रभावों से जल्दी निकलने के लिए एक coordinated और collaborative approach की आवश्यकता है: PM @narendramodi
— PMO India (@PMOIndia) June 4, 2020
हमारी सरकार ने इस Crisis को एक Opportunity की तरह देखने का निर्णय लिया है। भारत में लगभग सभी क्षेत्रों में व्यापक reforms की प्रक्रिया शुरू की जा चुकी है। बहुत जल्द ही ग्राउंड लेवल पर इसके परिणाम देखने को मिलेंगे: PM @narendramodi
— PMO India (@PMOIndia) June 4, 2020
इस कठिन समय में आपने ऑस्ट्रेलिया में भारतीय समुदाय का, और ख़ास तौर पर भारतीय छात्रों का, जिस तरह ध्यान रखा है, उसके लिए मैं विशेष रूप से आभारी हूँ: PM @narendramodi
— PMO India (@PMOIndia) June 4, 2020