Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇਨਲੈਡ ਵਾਟਰਵੇਜ਼ ਅਧਾਰਿਟੀ ਆਵ੍ ਇੰਡੀਆ ਵੱਲੋਂ ਸਾਲ 2017-16 ਵਿੱਚ ਭਾਰਤ ਸਰਕਾਰ ਦੇ ਬੌਂਡਜ ਦੇ ਰੂਪ ਵਿੱਚ 660 ਕਰੋੜ ਦੇ ਵਾਧੂ ਬਜਟ ਸਾਧਨ ਪੈਦਾ ਕਰਨ ਦੀ ਆਗਿਆ ਦੀ ਮੁੜ ਜਾਇਜ਼ਗੀ ਨੂੰ ਮੰਤਰੀ ਮੰਡਲ ਦੀ ਪ੍ਰਵਾਨਗੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਦਰੀ ਮੰਡਲ ਨੇ ਇਨਲੈਂਡ ਵਾਟਰਵੇਜ਼ ਅਥਾਰਿਟੀ ਆਵ੍ ਇੰਡੀਆ ਨੂੰ ਸਾਲ 2017-18 ਵਿੱਚ ਭਾਰਤੀ ਸਰਕਾਰ ਦੇ ਬੌਂਡਜ਼ ਰੂਪ ਵਿੱਚ 660 ਕਰੋੜ ਦੇ ਵਾਧੂ ਬਜਟ ਸਾਧਨ ਪੈਦਾ ਕਰਨ ਦੀ ਆਗਿਆ ਦੀ ਮੁੜ ਜਾਇਜ਼ਗੀ ਨੂੰ ਲਈ ਮਨਜ਼ੂਰੀ ਦੇ ਦਿੱਤੀ ਹੈ।

ਬੌਂਡਜ਼ ਰਾਹੀਂ ਆਈ ਆਮਦਨ ਨੂੰ ਆਈ.ਡਬਲਿਊ. ਏ.ਆਈ(IWAI) ਵੱਲੋਂ ਨੈਸ਼ਨਲ ਵਾਟਰਵੇਜ਼(NWs) ਐਕਟ 2016 (12.4.2016 ਤੋਂ ਲਾਗੂ) ਅਧੀਨ ਨੈਸ਼ਨਲ ਵਾਟਰਵੇਜ਼ (NWs)  ਦੇ ਵਿਕਾਸ ਅਤੇ ਰੱਖ-ਰਖਾਅ ਵਿੱਚ ਵਰਤਿਆ ਜਾਏਗਾ, ਬੌਡਜ਼ ਰਾਹੀਂ ਆਏ ਫੰਡ ਸਾਜੋ-ਸਮਾਨ ਦੀ ਫੰਡਿਗ ਨੂੰ ਸੁਧਾਰਨ ਲਈ ਸਿਰਫ ਕੈਪੀਟਲ ਅਕਸਪੈਂਡੀਚਰ ਦੋ ਤੌਰ ਤੇ ਵਰਤਿਆ ਜਾਏਗਾ।

ਕਾਰਵਾਈਆਂ

2017-18 ਪ੍ਰਸਤਾਵਤ ਪ੍ਰੋਜੈਕਟਾਂ ਅਧੀਨ ਐੱਨ.ਡਬਲਿਊਜ਼ (NWs) ਦੇ ਵਿਕਾਸ ਲਈ ਤਕਰੀਬਨ 2412.50 ਕਰੋੜ ਪੂੰਜੀ ਲਗਾਉਣ ਦਾ ਅਨੁਮਾਨ ਹੈ, ਮਿਤੀ 12.4.2017 ਨੂੰ ਵਿਸ਼ਵ ਬੈਂਕ ਨੇ ਜਲ ਮਾਰਗ ਵਿਕਾਸ ਪ੍ਰੋਜੈਕਟ(JMVP) ਵਾਸਤੇ 375 ਮਿਲੀਅਨ ਯੂ.ਐੱਸ.ਡੀ. (USD) ਦਾ ਕਰਜ਼ਾ ਮਨਜ਼ੂਰ ਕਰ ਦਿੱਤਾ ਹੈ। ਸਾਲ 2017-18 ਦੌਰਾਨ ਜੇ.ਐੱਮ.ਵੀ.ਪੀ(JMVP) ਵਾਸਤੇ 1715 ਕਰੋੜ ਦੇ ਅੰਦਾਜਨ ਖਰਚੇ ਵਿੱਚੋਂ ਉਮੀਦ ਹੈ ਕਿ ਵਿਸ਼ਵ ਬੈਂਕ 857.50 ਕਰੋੜ ਦਾ ਕਰਜ਼ਾ ਮੁਆਫ ਕਰ ਦੇਵੇਗਾ। ਇਸ ਹਿਸਾਬ ਨਾਲ, ਸਾਲ 2017-18 ਵਿੱਚ 2412.50 ਕਰੋੜ ਰੁਪਏ ਦੇ ਕੁੱਲ ਫੰਡਾਂ ਦੀ ਲੋੜ ਹੋਏਗੀ। ਸਾਲ 2016-17 ਵਿੱਚ ਆਈ.ਡਬਲਿਊ.ਏ. ਆਈ(IWAI) ਨੂੰ ਕੈਪੀਟਲ ਜਾਇਦਾਦ ਵਾਸਤੇ 296.60 ਕਰੋੜ ਰੁਪਏ ਅਲਾਟ ਕੀਤੇ ਗਏ ਸੀ ਜਿਹੜੇ ਕਿ ਸਾਲ 2017-18 ਵਿੱਚ ਘਟ ਕੇ 228 ਕਰੋੜ ਰੁਪਏ ਰਹਿ ਗਏ ਹਨ। ਬੌਂਡਜ਼ ਦੀ ਪੈਦਾਇਸ਼ ਇਸ ਪਾੜੇ ਨੂੰ ਭਰਨ ਲਈ ਕੀਤੀ ਗਈ ਹੈ।

660 ਕਰੋੜ ਦੇ ਲੀਬੀਆਰਜ਼ ਦਾ ਮੂਲ ਅਤ ਵਿਆਸ ਦਾ ਭੁਗਤਾਨ ਜਦੋਂ ਲੋੜ ਪਈ ਡਿਮਾਂਡ ਜਹਾਜ਼ਰਾਨੀ ਮੰਤਰਾਲੇ ਦੀ ਡਿਮਾਂਡ(Demand) ਵਿੱਚ ਵਿੱਤੀ ਅਨੁਬੰਧਾਂ ਵਿੱਚ ਕਰਕੇ ਕੀਤੀ ਜਾਵੇਗੀ। ਵਿਆਜ ਦੀ ਅਦਾਇਗੀ ਛਿਮਾਹੀ ਦੇ ਅਧਾਰ ਤੋ ਹੋਏਗੀ ਅਤੇ ਮੂਲ ਦੀ ਸਮਾ-ਕਾਲ ਦੀ ਪੂਕਤੀ ਤੇ ਆਈ ਆਈ. ਡਬਲਿਊ ਏ ਆਈ ਵੱਲੋਂ ਇਹ ਸਾਰਾ ਅਭਿਆਸ ਲੀਡ ਮੈਨੇਜਰਾਂ ਦੀ ਨਿਯੁਕਤੀ ਤੇ ਐੱਸ.ਈ.ਬੀ ਨਾਲ ਤਾਲਮੇਲ ਰਾਹੀਂ ਕੀਤੀ ਜਾਵੇਗੀ। ਕਰਜਦਾਰਾਂ ਪਾਸੋਂ ਚੰਗੀ ਆਮਦਨ ਪ੍ਰਾਪਤ ਕਰਨ ਲਈ ਅਕਾਰ ਦੇ ਮੁਤਾਬਕ ਫੰਡ 02 ਹਿੱਸਿਆਂ ਵਿੱਚ ਜਾਰੀ ਕੀਤੇ ਜਾਣਗੇ।

ਸਾਲ 2017-18 ਦੀ ਅਖੀਰਲੀ ਤਿਮਾਹੀ, ਖਾਸ ਕਰਕੇ ਸਾਲ ਦੇ ਅਖੀਰਲੇ ਮਹੀਨਿਆਂ ਵਿੱਚ ਕਰਜ਼ਾ ਲੈਣ ਤੋਂ ਗੁਰੇਜ਼ ਕੀਤੀ ਜਾਵੇਗੀ।

****

AKT/VBA/SH