Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇਟਲੀ ਦੇ ਪ੍ਰਧਾਨ ਮੰਤਰੀ ਦੇ ਨਾਲ ਵਰਚੁਅਲ ਦੁਵੱਲੇ ਸਿਖਰ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

ਇਟਲੀ  ਦੇ ਪ੍ਰਧਾਨ ਮੰਤਰੀ  ਦੇ ਨਾਲ ਵਰਚੁਅਲ ਦੁਵੱਲੇ ਸਿਖਰ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ


Excellency,

 

ਨਮਸਕਾਰ!

 

ਤੁਹਾਡੇ ਸ਼ੁਰੂਆਤੀ remarks ਦੇ ਲਈ ਤੁਹਾਡਾ ਧੰਨਵਾਦ

 

ਕੋਵਿਡ-19  ਦੇ ਕਾਰਨ ਜਿਵੇਂ ਤੁਸੀਂ ਦੱਸਿਆ ਮੈਨੂੰ ਮਈ ਵਿੱਚ ਆਪਣੀ ਇਟਲੀ ਯਾਤਰਾ ਸਥਗਿਤ ਕਰਨੀ ਪਈ ਸੀ।  ਚੰਗੀ ਗੱਲ ਇਹ ਹੈ ਕਿ ਅੱਜ ਅਸੀਂ virtual ਮਾਧਿਅਮ ਰਾਹੀਂ ਮਿਲ ਰਹੇ ਹਾਂਸਭ ਤੋਂ ਪਹਿਲਾਂ ਮੈਂ ਇਟਲੀ ਵਿੱਚ Coronavirus  ਦੇ ਕਾਰਨ ਹੋਏ ਨੁਕਸਾਨ ਲਈ ਮੇਰੀ ਤਰਫੋਂ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਦੀ ਤਰਫੋਂ ਸੰਵੇਦਨਾ ਪ੍ਰਗਟ  ਕਰਦਾ ਹਾਂ।  ਜਦੋਂ ਵਿਸ਼ਵ  ਦੇ ਹੋਰ ਦੇਸ਼ ਕੋਰੋਨਾ ਵਾਇਰਸ ਨੂੰ ਜਾਣ ਹੀ ਰਹੇ ਸਨਸਮਝਣ ਦੀ ਕੋਸ਼ਿਸ਼ ਕਰ ਰਹੇ ਸਨਤਦ ਤੁਸੀਂ ਇਸ ਬਿਪਤਾ ਨਾਲ ਜੂਝ ਰਹੇ ਸੀ

 

ਤੁਸੀਂ ਪੂਰੀ ਸਫਲਤਾ  ਦੇ ਨਾਲ ਇੱਕ ਅਤਿਅੰਤ ਕਠਿਨ ਸਥਿਤੀ ਤੇ ਜਲਦੀ ਨਾਲ ਕਾਬੂ ਪਾਇਆ ਅਤੇ ਪੂਰੇ ਦੇਸ਼ ਨੂੰ ਸੰਗਠਿਤ ਕੀਤਾਮਹਾਮਾਰੀ  ਦੇ ਉਨ੍ਹਾਂ ਪਹਿਲੇ ਮਹੀਨਿਆਂ ਵਿੱਚ ਇਟਲੀ ਦੀ ਸਫਲਤਾ ਨੇ ਸਾਨੂੰ ਸਭ ਨੂੰ ਪ੍ਰੇਰਿਤ ਕੀਤਾ।  ਤੁਹਾਡੇ ਅਨੁਭਵਾਂ ਨੇ ਸਾਡਾ ਸਭ ਦਾ ਮਾਰਗਦਰਸ਼ਨ ਕੀਤਾ।

 

Excellency,

 

ਤੁਹਾਡੀ ਤਰ੍ਹਾਂ ਮੈਂ ਵੀ ਭਾਰਤ ਅਤੇ ਇਟਲੀ ਦੇ ਸਬੰਧਾਂ ਨੂੰ ਹੋਰ ਵਿਆਪਕ ਅਤੇ ਗਹਿਰਾ ਬਣਾਉਣ ਲਈ ਪ੍ਰਤੀਬੱਧ ਹਾਂ2018 ਵਿੱਚ Tech Summit ਦੇ ਲਈ ਤੁਹਾਡੀ ਭਾਰਤ ਯਾਤਰਾ ਅਤੇ ਸਾਡੀ ਮੁਲਾਕਾਤ ਅਨੇਕ ਪਹਿਲੂਆਂ ਨੂੰ ਸਪਰਸ਼ ਕਰਨ ਵਾਲੀ ਰਹੀ, ਭਾਰਤ  ਲੋਕਾਂ  ਦੇ ਮਨ ਵਿੱਚ ਵੀ ਇਟਲੀ  ਦੇ ਪ੍ਰਤੀ ਇੱਕ ਨਵੀਂ ਜਿਗਿਆਸਾ ਪੈਦਾ ਕਰਨ ਵਾਲੀ ਰਹੀ।  ਇਹ ਖੁਸ਼ੀ ਦੀ ਗੱਲ ਹੈ ਕਿ 2018 ਵਿੱਚ ਸਾਡੀ ਗੱਲਬਾਤ  ਦੇ ਬਾਅਦ ਆਪਸੀ ਅਦਾਨ-ਪ੍ਰਦਾਨ ਵਿੱਚ ਕਾਫ਼ੀ ਗਤੀ ਆਈ ਹੈ

 

ਮੈਨੂੰ ਇਹ ਜਾਣਕੇ ਖੁਸ਼ੀ ਹੈ ਕਿ ਇਟਲੀ ਦੀ ਸੰਸਦ ਨੇ ਪਿਛਲੇ ਸਾਲ India-Italy Friendship Group ਸਥਾਪਿਤ ਕੀਤਾ ਹੈ।  ਮੈਂ ਆਸ਼ਾ ਕਰਦਾ ਹਾਂ ਕਿ COVID ਦੀ ਸਥਿਤੀ ਸੁਧਰਨ  ਦੇ ਬਾਅਦ ਸਾਨੂੰ Italian Parliament Members ਦਾ ਭਾਰਤ ਵਿੱਚ ਸੁਆਗਤ ਕਰਨ ਦਾ ਮੌਕਾ ਮਿਲੇਗਾ।

 

Excellency,

 

ਇਹ ਸਾਫ਼ ਹੈ ਕਿ COVID-19 ਮਹਾਮਾਰੀ Second World War ਦੀ ਤਰ੍ਹਾਂ ਇਤਿਹਾਸ ਵਿੱਚ ਇੱਕ watershed ਰਹੇਗੀ। ਸਾਨੂੰ ਸਭ ਨੂੰ ਇਸ ਨਵੀਂ ਦੁਨੀਆ  ਦੇ ਲਈ,  Post Corona World ਦੇ ਲਈ ਆਪਣੇ ਆਪ ਨੂੰ adapt ਕਰਨਾ ਹੋਵੇਗਾਇਸ ਤੋਂ ਉਤਪੰਨ ਹੋਣ ਵਾਲੀਆਂ ਚੁਣੌਤੀਆਂ ਅਤੇ ਅਵਸਰਾਂ ਲਈ ਸਾਨੂੰ ਸਭ ਨੂੰ ਇੱਕ ਨਵੇਂ ਸਿਰੇ ਤੋਂ ਤਿਆਰ ਰਹਿਣਾ ਹੋਵੇਗਾ

 

ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਸਾਡੀ ਗੱਲਬਾਤ ਨਾਲ ਸਾਡੇ ਸਬੰਧ ਹੋਰ ਮਜ਼ਬੂਤ ਹੋਣਗੇਆਪਸੀ ਸਮਝ ਵਧੇਗੀ ਅਤੇ ਸਹਿਯੋਗ  ਦੇ ਨਵੇਂ ਖੇਤਰਾਂ ਦੀ ਪਹਿਚਾਣ ਕਰਨ ਵਿੱਚ ਸਹਾਇਤਾ ਮਿਲੇਗੀ।

 

*****

 

ਡੀਐੱਸ/ਐੱਸਐੱਚ/ਬੀਐੱਮ