ਆਸਟ੍ਰੇਲੀਆ ਦੇ ਵਿਦੇਸ਼ ਅਤੇ ਮਹਿਲਾ ਵਿਭਾਗ ਦੇ ਮੰਤਰੀ ਮਹਾਮਹਿਮ ਮਾਰਿਸ ਪਾਯਨੇ ਅਤੇ ਰੱਖਿਆ ਮੰਤਰੀ, ਮਹਾਮਹਿਮ ਪੀਟਰ ਡਟਨ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਪਹਿਲੇ ਮੰਤਰੀ ਪੱਧਰੀ ਟੂ ਪਲੱਸ ਟੂ (2+2) ਸੰਵਾਦ ਦੇ ਸਮਾਪਨ ਦੇ ਤੁਰੰਤ ਬਾਅਦ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।
ਟੂ ਪਲੱਸ ਟੂ (2+2) ਵਾਰਤਾ ਦੇ ਦੌਰਾਨ ਉਪਯੋਗੀ ਚਰਚਾ ਦੇ ਲਈ ਆਸਟ੍ਰੇਲਿਆਈ ਪਤਵੰਤਿਆਂ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਦੇ ਦਰਮਿਆਨ ਰਣਨੀਤਕ ਤੌਰ ‘ਤੇ ਸਮਾਨ ਵਿਚਾਰ ਹੋਣ ਦਾ ਸੰਕੇਤ ਹੈ।
ਬੈਠਕ ਦੇ ਦੌਰਾਨ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਦੁਵੱਲੇ ਰਣਨੀਤਕ ਅਤੇ ਆਰਥਿਕ ਸਹਿਯੋਗ ਦੇ ਵਿਸਤਾਰ ਦੀਆਂ ਸੰਭਾਵਨਾਵਾਂ, ਹਿੰਦ-ਪ੍ਰਸ਼ਾਂਤ ਖੇਤਰ ਦੇ ਪ੍ਰਤੀ ਦੋਹਾਂ ਦੇਸ਼ਾਂ ਦਾ ਸਮਾਨ ਦ੍ਰਿਸ਼ਟੀਕੋਣ ਅਤੇ ਦੋਨਾਂ ਪੱਖਾਂ ਦੇ ਦਰਮਿਆਨ ਮਾਨਵ-ਸੇਤੂ (human-bridge) ਦੇ ਰੂਪ ‘ਚ ਆਸਟ੍ਰੇਲੀਆ ਵਿੱਚ ਭਾਰਤੀ ਸਮੁਦਾਇ ਦਾ ਵਧਦਾ ਮਹੱਤਵ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਦੋਨਾਂ ਦੇਸ਼ਾਂ ਦੇ ਦਰਮਿਆਨ ਸਥਾਪਿਤ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰਿਸਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੌਰਿਸਨ ਨੂੰ ਆਪਣੀ ਸੁਵਿਧਾ ਅਨੁਸਾਰ ਜਲਦੀ ਤੋਂ ਜਲਦੀ ਭਾਰਤ ਦੀ ਯਾਤਰਾ ‘ਤੇ ਆਉਣ ਦੇ ਲਈ ਸੱਦਾ ਦਿੱਤਾ।
***
ਡੀਐੱਸ/ਐੱਸਐੱਚ
Was happy to meet Ministers @MarisePayne and @PeterDutton_MP. The 1st Ministerial 2+2 Dialogue between India and Australia was very productive. I thank my friend @ScottMorrisonMP for his focus on the Comprehensive Strategic Partnership between our nations. pic.twitter.com/mewWFcqoUj
— Narendra Modi (@narendramodi) September 11, 2021