Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਸਟ੍ਰੇਲਿਆਈ ਸੰਸਦ ਨੇ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲਿਆਈ ਸੰਸਦ ਦੁਆਰਾ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੇ ਜਾਣ ’ਤੇ ਆਸਟ੍ਰੇਲਿਆਈ ਦੇ ਪ੍ਰਧਾਨ ਮੰਤਰੀ, ਸ਼੍ਰੀ ਐਂਥਨੀ ਅਲਬਾਨੀਜ ਦਾ ਧੰਨਵਾਦ ਕੀਤਾ।

ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈਸੀਟੀਏ) ਦਾ ਸਾਡੇ ਕਾਰੋਬਾਰੀ ਭਾਈਚਾਰਿਆਂ ਦੁਆਰਾ ਭਰਪੂਰ ਸੁਆਗਤ ਕੀਤਾ ਜਾਵੇਗਾ ਅਤੇ ਇਹ ਭਾਰਤ-ਆਸਟ੍ਰੇਲਿਆਈ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗਾ।

ਆਸਟ੍ਰੇਲਿਆਈ ਪ੍ਰਧਾਨ ਮੰਤਰੀਐਂਥਨੀ ਅਲਬਾਨੀਜ  ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਧੰਨਵਾਦ ਪ੍ਰਧਾਨ ਮੰਤਰੀ @AlboMP! ਭਾਰਤ-ਆਸਟ੍ਰੇਲੀਆ ਈਸੀਟੀਏ ਦੇ ਲਾਗੂ ਹੋਣ ਦਾ ਸਾਡੇ ਕਾਰੋਬਾਰੀ ਭਾਈਚਾਰਿਆਂ ਦੁਆਰਾ ਭਰਪੂਰ ਸੁਆਗਤ ਕੀਤਾ ਜਾਵੇਗਾ। ਇਹ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗਾ।”

***

ਡੀਐੱਸ/ਐੱਸਟੀ