Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਦਿੱਤਿਆ ਬਿਰਲਾ ਗਰੁੱਪ ਦੇ ਗੋਲਡਨ ਜੁਬਲੀ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ


ਸ਼੍ਰੀ ਕੁਮਾਰ ਮੰਗਲਮ ਬਿਰਲਾ ਜੀ, ਚੇਅਰਮੈਨ, ਆਦਿੱਤਿਆ ਬਿਰਲਾ ਗਰੁੱਪ ,

ਥਾਈਲੈਂਡ ਸਾਮਰਾਜ ਦੇ ਪ੍ਰਤਿਸ਼ਠਿਤ ਪਤਵੰਤੇ,

ਬਿਰਲਾ ਪਰਿਵਾਰ ਅਤੇ ਪ੍ਰਬੰਧਨ ਦੇ ਮੈਂਬਰ,

ਥਾਈਲੈਂਡ ਅਤੇ ਭਾਰਤ ਦੀਆਂ ਕਾਰੋਬਾ‍ਰੀ ਹਸਤੀਆਂ ,

ਮਿੱਤਰੋ

ਨਮਸਕਾਰ,

ਸਵਾਦੀ ਰਵ੍ਰਪ

ਅਸੀਂ ਸਵਰਨਭੂਮੀ, ਥਾਈਲੈਂਡ ਵਿੱਚ ਆਦਿੱਤਿਆ ਬਿਰਲਾ ਗਰੁੱਪ ਦੀ ਸਵਰਨ ਜਯੰਤੀ ਜਾਂ ਸਵਰਨ ਜਯੰਤੀ ਮਨਾਉਣ ਲਈ ਇੱਥੇ ਇਕੱਠੇ ਹੋਏ ਹਾਂ । ਇਹ ਸਹੀ ਅਰਥਾਂ ਵਿੱਚ ਇੱਕ ਵਿਸ਼ੇਸ਼ ਅਵਸਰ ਹੈ। ਮੈਂ ਆਦਿੱਤਿਆ ਬਿਰਲਾ ਗਰੁੱਪ ਦੀ ਟੀਮ ਨੂੰ ਵਧਾਈ ਦਿੰਦਾ ਹਾਂ । ਥਾਈਲੈਂਡ ਵਿੱਚ ਆਦਿੱਤਿਆ ਬਿਰਲਾ ਗਰੁੱਪ ਵੱਲੋਂ ਕੀਤੇ ਜਾ ਰਹੇ ਪ੍ਰਸੰਸਾ ਯੋਗ ਕਾਰਜ ਦੇ ਬਾਰੇ ਵਿੱਚ ਸ਼੍ਰੀ ਕੁਮਾਰ ਮੰਗਲਮ ਬਿਰਲਾ ਨੇ ਜੋ ਕਿਹਾ ਹੈ ਉਸ ਦੇ ਬਾਰੇ ਵਿੱਚ ਮੈਨੂੰ ਹੁਣ ਤੁਰੰਤ ਜਾਣਕਾਰੀ ਪ੍ਰਾਪਤੇ ਹੋਈ ਹੈ। ਇਸ ਨਾਲ ਥਾਈਲੈਂਡ ਵਿੱਚ ਅਣਗਿਣਤ ਲੋਕਾਂ ਲਈ ਅਵਸਰ ਅਤੇ ਸਮ੍ਰਿੱਧੀ ਦੀ ਸਿਰਜਣਾ ਹੋ ਰਹੀ ਹੈ ।

ਮਿੱਤਰੋ,

ਅਸੀਂ ਇੱਥੇ ਥਾਈਲੈਂਡ ਵਿੱਚ ਹਾਂ, ਜਿਸ ਦੇ ਨਾਲ ਭਾਰਤ ਦੇ ਸੁਦ੍ਰਿੜ ਸੱਭਿਆਚਾਰਕ ਸਬੰਧ ਹਨ । ਅਸੀਂ ਇਸ ਦੇਸ਼ ਵਿੱਚ ਇੱਕ ਉੱਘੇ ਭਾਰਤੀ ਉਦਯੋਗਿਕ ਘਰਾਣੇ ਦੇ 50 ਸਾਲ ਪੂਰੇ ਹੋਣ ਨੂੰ ਮਨਾ ਰਹੇ ਹਾਂ। ਇਸ ਤੋਂ ਮੇਰੀ ਇਸ ਧਾਰਨਾ ਦੀ ਫਿਰ ਤੋਂ ਪੁਸ਼ਟੀ ਹੁੰਦੀ ਹੈ ਕਿ ਵਣਜ ਅਤੇ ਸੱਭਿਆਚਾਰ ਵਿੱਚ ਇੱਕਜੁਟ ਹੋਣ ਦੀ ਅੰਤਰਨਿਹਿਤ (ਜਨਮਜਾਤ) ਤਾਕਤ ਹੈ । ਸਦੀਆਂ ਤੋਂ ਸਾਧੂ ਅਤੇ ਵਪਾਰੀ ਦੂਰਦਰਾਜ ਦੇ ਸਥਾਨਾਂ ਦੀ ਯਾਤਰਾ ਕਰਦੇ ਰਹੇ ਹਨ । ਮੇਰੀ ਇਹ ਕਾਮਨਾ ਹੈ ਕਿ ਸੱਭਿਆਚਾਰ ਦਾ ਇਹ ਜੁੜਾਵ ਅਤੇ ਵਣਜ ਦਾ ਜਜਬਾ ਆਉਣ ਵਾਲੇ ਸਮੇਂ ਵਿੱਚ ਪੂਰੀ ਦੁਨੀਆ ਨੂੰ ਇੱਕ-ਦੂਜੇ ਦੇ ਹੋਰ ਕਰੀਬ ਲਿਆਉਣ ਦਾ ਕ੍ਰਮ ਜਾਰੀ ਰੱਖੇ ।

ਮਿੱਤਰੋ ,

ਮੈਂ ਅੱਜ ਭਾਰਤ ਵਿੱਚ ਹੋ ਰਹੀਆਂ ਕੁਝ ਸਾਕਾਰਾਤਮੋਕ ਤਬਦੀਲੀਆਂ ਦੀ ਤਸਵੀਰ ਪੇਸ਼ ਕਰਨ ਉਤਸੁਕ ਹਾਂ । ਮੈਂ ਪੂਰੇ ਵਿਸ਼ਵਾਸ ਦੇ ਨਾਲ ਇਹ ਕਹਿੰਦਾ ਹਾਂ ਕਿ ਇਹ ਭਾਰਤ ਵਿੱਚ ਆਪਣੀ ਮੌਜੂਦਗੀ ਦਰਜ ਕਰਨ ਦਾ ਸਭ ਤੋਂ ਸਹੀ ਸਮਾਂ ਹੈ! ਅੱਜ ਦੇ ਭਾਰਤ ਵਿੱਚ ਕਈ ਚੀਜ਼ਾਂ ਵਧ ਰਹੀਆਂ ਹਨ, ਜਦਕਿ ਕਈ ਚੀਜ਼ਾਂ ਘਟ ਰਹੀਆਂ ਹਨ । ‘ਕਾਰੋਬਾਰ ਵਿੱਚ ਸੁਗਮਤਾ’ ਉੱਪਰ ਵੱਲ ਅਗ੍ਰਸਰ ਹੈ। ਇਸੇ ਤਰ੍ਹਾਂ ‘ਈਜ਼ ਅਵ੍ਰ ਲਿਵਿੰਸ’ ਦਾ ਰਸਤਾ ਵੀ ਉੱਪਰ ਵੱਲ ਅਗ੍ਰਸਰ ਹੈ। ਐੱਫਡੀਆਈ ਵਧ ਰਹੀ ਹੈ । ਸਾਡਾ ਕੁੱਲ ਵਣ ਖੇਤਰ ਵਧ ਰਿਹਾ ਹੈ । ਪੇਟੇਂਟਾਂ ਅਤੇ ਟ੍ਰੇਡਮਾਰਕਾਂ ਦੀ ਗਿਣਤੀ ਵਧ ਰਹੀ ਹੈ। ਉਤਪਾਦਿਕਤਾ ਅਤੇ ਕੁਸ਼ਲਤਾ ਵਧ ਰਹੀ ਹੈ । ਬੁਨਿਆਦੀ ਢਾਂਚਾਗਤ ਸਹੂਲਤਾਂ ਦੀ ਸਿਰਜਣਾ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਬਿਹਤਰੀਨ ਸਿਹਤ ਸੇਵਾ ਪਾਉਣ ਵਾਲੇ ਲੋਕਾਂ ਦੀ ਸੰਖਿਆ ਵਧ ਰਹੀ ਹੈ। ਉੱਥੇ ਹੀ, ਦੂਜੇ ਪਾਸੇ ਇਸ ਦੇ ਨਾਲ ਹੀ ਟੈਕਸਾਂ ਦੀ ਸੰਖਿਆ ਘਟ ਰਹੀ ਹੈ। ਟੈਕਸ ਦਰਾਂ ਘਟ ਰਹੀਆਂ ਹਨ । ਲਾਲ ਫੀਤਾਸ਼ਾਹੀ ਘਟ ਹੋ ਰਹੀ ਹੈ । ਭਰਾ-ਭਤੀਜਾਵਾਦ ਵਿੱਚ ਕਮੀ ਆ ਰਹੀ ਹੈ। ਭ੍ਰਿਸ਼ਟਾਚਾਰ ਘਟ ਰਿਹਾ ਹੈ। ਭ੍ਰਿਸ਼ਟ ਵਿਅਕਤੀ ਆਪਣੇ ਆਪ ਨੂੰ ਬਚਾਉਣ ਵਿੱਚ ਲ੍ਰੱਗਾ ਹੈ । ਸੱਤਾ ਦੇ ਗਲਿਆਰਿਆਂ ਵਿੱਚ ਬਿਚੌਲੇ ਹੁਣ ਇਤਿਹਾਸ ਹੋ ਗਏ ਹਨ ।

ਮਿੱਤਰੋ,

ਭਾਰਤ ਵਿੱਚ ਪਿਛਲੇ ਪੰਜ ਵਰ੍ਹਿਆਂ ਵਿੱਚ ਵੱਖ-ਵੱਖ ਸੈਕਟਰਾਂ ਵਿੱਚ ਸਫ਼ਲਤਾ ਦੀਆਂ ਕਈ ਗਾਥਾਵਾਂ ਦੇਖਣ-ਸੁਣਨ ਨੂੰ ਮਿਲੀਆਂ ਹਨ । ਇਹ ਕੇਵਲ ਸਰਕਾਰਾਂ ਦੀ ਬਦੌਲਤ ਹੀ ਸੰਭਵ ਨਹੀਂ ਹੋ ਰਹੀਆਂ ਹਨ । ਦਰਅਸਲ, ਭਾਰਤ ਨੇ ਆਮ, ਨੌਕਰਸ਼ਾਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਹੈ । ਖਾਹਿਸ਼ੀ ਮਿਸ਼ਨਾਂ ਦੀ ਬਦੌਲਤ ਵਿਆਪਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ । ਜਦੋਂ ਲੋਕਾਂ ਦੀ ਭਾਗੀਦਾਰੀ ਦੇ ਜ਼ਰੀਏ ਇਨ੍ਹਾਂ ਖਾਹਿਸ਼ੀ ਮਿਸ਼ਨਾਂ ਵਿੱਚ ਨਵੀਂ ਊਰਜਾ ਭਰੀ ਜਾਂਦੀ ਹੈ, ਤਾਂ ਉਹ ਜੀਵੰਤ ਜਨ ਅੰਦੋਲਨ ਦਾ ਰੂਪ ਲੈ ਲੈਂਦੇ ਹਨ । ਜੋ ਚੀਜ਼ਾਂ ਪਹਿਲਾਂ ਅਸੰਭਵ ਪ੍ਰਤੀਤ ਹੁੰਦੀਆਂ ਸਨ, ਉਹ ਹੁਣ ਸੰਭਵ ਹੋ ਗਈਆਂ ਹਨ । ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਕਵਰੇਜ ਲਗਭਗ 100% ਦੇ ਪੱਧਰ ’ਤੇ ਪਹੁੰਚ ਗਈ ਹੈ। ਇਸ ਦਾ ਵਧੀਆ ਉਦਾਹਰਣ ਇਹ ਹੈ : ਜਨ ਧਨ ਯੋਜਨਾ, ਜਿਸ ਨੇ ਲਗਭਗ ਟੋਟਲ ਵਿੱਤੀ ਸਮਾਵੇਸ਼ ਸੁਨਿਸ਼ਚਿਤ ਕਰ ਦਿੱਤਾ ਹੈ। ਇਸੇ ਤਰ੍ਹਾਂ ਸਵੱਛ ਭਾਰਤ ਮਿਸ਼ਨ ਵੀ ਇਸ ਦਾ ਇੱਕ ਵਧੀਆ ਉਦਾਹਰਣ ਹੈ, ਜਿਸਦੇ ਤਹਿਤ ਸਵੱਛਤਾਆ ਕਵਰੇਜ ਲਗਭਗ ਹਰ ਪਰਿਵਾਰ ਤੱਕ ਪਹੁੰਚ ਗਈ ਹੈ ।

ਮਿੱਤਰੋ ,

ਭਾਰਤ ਵਿੱਚ ਸੇਵਾ ਮੁਹੱਈਆ ਕਰਵਾਉਣ ਵਿੱਚ ਸਾਨੂੰ ਇੱਕ ਵੱਡੀ ਸਮੱਸਿਆ ‘ਲੀਕੇਜ’ ਦਾ ਸਾਹਮਣਾ ਕਰਨਾ ਪੈਂਦਾ ਸੀ । ਇਸ ਦਾ ਸਭ ਤੋਂ ਵਧ ਖਾਮਿਆਜਾ ਗਰੀਬਾਂ ਨੂੰ ਭੁਗਤਨਾ ਪੈਂਦਾ ਸੀ । ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਕਈ ਵਰ੍ਹਿਆਂ ਤੱਕ ਜੋ ਧਨਰਾਸ਼ੀ ਗ਼ਰੀਬਾਂ ’ਤੇ ਖਰਚ ਕੀਤੀ ਗਈ ਸੀ, ਉਹ ਅਸਲ ਵਿੱਚ ਉਨ੍ਹਾਂ ਤੱਕ ਨਹੀਂ ਪਹੁੰਚ ਸਕੀ । ਸਾਡੀ ਸਰਕਾਰ ਨੇ ਇਸ ਸੱਭਿਆਚਾਰ ਨੂੰ ਖ਼ਤਮ ਕਰ ਦਿੱਤਾ, ਜੋ ‘ਡੀਬੀਟੀ’ ਦੀ ਬਦੌਲਤ ਸੰਭਵ ਹੋਇਆ ਹੈ। ਡੀਬੀਟੀ ਦਾ ਮਤਲਬ ਹੈ ਪ੍ਰਤੱਖ ਲਾਭ ਟ੍ਰਾਂਸਫਰ। ਡੀਬੀਟੀ ਨੇ ਵਿਚੋਲਿਆਂ ਅਤੇ ਅਸਮਰੱਥਾ ਦੇ ਸੱਭਿਆਚਾਰ ਨੂੰ ਖ਼ਤਮ ਕਰ ਦਿੱਤਾ ਹੈ । ਇਸ ਵਿੱਚ ਤਰੁਟੀ ਹੋਣ ਦੀ ਨਾ ਦੇ ਬਰਾਬਰ ਗੁੰਜਾਇਸ਼ ਹੈ। ਡੀਬੀਟੀ ਨੇ ਹੁਣ ਤੱਕ 20 ਅਰਬ ਡਾਲਰ ਦੀ ਵਿਆਪਕਕ ਬਚਤ ਕੀਤੀ ਹੈ ।

ਤੁਸੀਂ ਘਰਾਂ ਵਿੱਚ ਐੱਲਈਡੀ ਲਾਈਟਾਂ ਵੇਖੀਆਂ ਹੋਣਗੀਆਂ । ਤੁਸੀਂ ਜਾਣਦੇ ਹੋ ਕਿ ਇਹ ਊਰਜਾ ਸੁਰੱਖਿਆ ਦੇ ਮਾਮਲੇ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹਨ। ਲੇਕਿਨ ਕੀ ਤੁਸੀਂ ਭਾਰਤ ਵਿੱਚ ਇਸਦੇ ਅਸਰ ਦੇ ਬਾਰੇ ਵਿੱਚ ਜਾਣਦੇ ਹੋ? ਅਸੀਂ ਪਿਛਲੇ ਕੁਝ ਵਰ੍ਹਿਆਂ ਵਿੱਚ 360 ਮਿਲੀਅਨ ਤੋਂ ਵੀ ਜ਼ਿਆਦਾ ਐੱਲਈਡੀ ਬਲਬ ਦੀ ਵੰਡੇ ਹਨ। ਅਸੀਂ 10 ਮਿਲਿਅਨ ਸਟ੍ਰੀਟ ਲਾਈਟਾਂ ਨੂੰ ਐੱਲਈਡੀ ਲਾਈਟਾਂ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਦੇ ਜ਼ਰੀਏ ਅਸੀਂ ਲਗਭਗ 3.5 ਅਰਬ ਡਾਲਰ ਦੀ ਵੱਡੀ ਧਨਰਾਸ਼ੀ ਦੀ ਬਚਤ ਕੀਤੀ ਹੈ । ਇਸ ਦੇ ਨਾਲ ਹੀ ਕਾਰਬਨ ਦਾ ਉਤਸਰਜਨ ਵੀ ਘਟ ਗਿਆ ਹੈ। ਮੇਰਾ ਇਹ ਸਪੱਸ਼ਟ ਮੰਨਣਾ ਹੈ ਕਿ ਬਚਤ ਕੀਤੀ ਗਈ ਧਨਰਾਸ਼ੀ ਦਰਅਸਲ ਕਮਾਈ ਗਈ ਧਨਰਾਸ਼ੀ ਹੁੰਦੀ ਹੈ। ਇਸ ਧਨਰਾਸ਼ੀ ਦੀ ਵਰਤੋਂ ਹੁਣ ਸਮਾਨ ਰੂਪ ਨਾਲ ਪ੍ਰਭਾਵਸ਼ਾਲੀ ਹੋਰ ਪ੍ਰੋਗਰਾਮਾਂ ਦੇ ਜ਼ਰੀਏ ਮਿਲੀਅਨ ਲੋਕਾਂ ਨੂੰ ਸਸ਼ਕਤ ਕਰਨ ਲਈ ਕੀਤਾ ਜਾ ਰਿਹਾ ਹੈ ।

ਮਿੱਤਰੋ ,

ਅੱਜ ਦੇ ਭਾਰਤ ਵਿੱਚ ਸਖ਼ਤ ਮਿਹਨਤ ਕਰਨ ਵਾਲੇ ਟੈਕਸ-ਦਾਤਿਆਂ ਦੇ ਯੋਗਦਾਨ ਨੂੰ ਸੰਜੋਇਆ ਜਾਂਦਾ ਹੈ । ਜਿਸ ਖੇਤਰ ਵਿੱਚ ਅਸੀਂ ਜ਼ਿਕਰਯੋਗ ਕਾਰਜ ਕੀਤਾ ਹੈ, ਉਹ ਟੈਕਸੇਸ਼ਨ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਨੂੰ ਵੀ ਸਭ ਤੋਂ ਜ਼ਿਆਦਾ ਜਨ ਅਨੁਕੂਲ ਟੈਕਸ ਵਿਵਸਥਾ ਵਾਲੇ ਦੇਸ਼ਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਅਸੀਂ ਇਸ ਮੋਰਚੇ ’ਤੇ ਹੋਰ ਵੀ ਜ਼ਿਆਦਾ ਬਿਹਤਰੀ ਲਿਆਉਣ ਲਈ ਪ੍ਰਤਿਬੱਧ ਹਾਂ । ਪਿਛਲੇ ਪੰਜ ਵਰ੍ਹਿਆਂ ਵਿੱਚ ਅਸੀਂ ਦਰਮਿਆਨੇ ਵਰਗ ’ਤੇ ਟੈਕਸ ਬੋਝ ਨੂੰ ਕਾਫ਼ੀ ਘਟ ਕਰ ਦਿੱਤਾ ਹੈ। ਅਸੀਂ ਹੁਣ ਬਿਨਾ ਵਿਅਕਤੀਗਤ ਹਾਜ਼ਰੀ ਵਾਲੇ ਟੈਕਸ ਜਾਇਜ਼ੇ ਦੀ ਸ਼ੁਰੂਆਤ ਕਰ ਰਹੇ ਹਾਂ, ਤਾਕਿ ਮਨਮਾਨੀ ਜਾਂ ਸ਼ੋਸ਼ਣ ਕਰਨ ਦੀ ਕੋਈ ਗੁੰਜਾਇਸ਼ ਨਹੀਂ ਰਹੇ ।

ਤੁਸੀਂ ਭਾਰਤ ਵਿੱਚ ਕਾਰਪੋਰੇਟ ਟੈਕਸ ਦੀਆਂ ਦਰਾਂ ਵਿੱਚ ਕਮੀ ਕਰਨ ਦੇ ਫ਼ੈਸਲੇ ਦੇ ਬਾਰੇ ਵਿੱਚ ਜ਼ਰੂਰ ਹੀ ਸੁਣਿਆ ਹੋਵੇਗਾ । ਜੀਐੱਸਟੀ ਨੇ ਭਾਰਤ ਵਿੱਚ ਆਰਥਿਕ ਏਕੀਕਰਨ ਦੇ ਸੁਪਨੇ ਨੂੰ ਸਾਕਾਰ ਕਰ ਦਿੱਤਾ ਹੈ। ਅਸੀਂ ਇਸ ਨੂੰ ਹੋਰ ਵੀ ਜਨ ਅਨੁਕੂਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਾਂ । ਮੈਂ ਹੁਣੇ ਜੋ ਵੀ ਗੱਲਾਂ ਕਹੀਆਂ ਹਨ ਉਨ੍ਹਾਂ ਦੀ ਬਦੌਲਤ ਭਾਰਤ ਹੁਣ ਨਿਵੇਸ਼ ਦੀ ਦ੍ਰਿਸ਼ਟੀ ਤੋਂ ਦੁਨੀਆ ਦੀ ਸਭ ਤੋਂ ਜ਼ਿਆਦਾ ਆਕਰਸ਼ਕ ਅਰਥਵਿਵਸਥਾਵਾਂ ਵਿੱਚੋਂ ਇੱਕ ਹੋ ਗਿਆ ਹੈ ।

ਮਿੱਤਰੋ ,

ਭਾਰਤ ਵਿੱਚ ਪਿਛਲੇ ਪੰਜ ਵਰ੍ਹਿਆਂ ਵਿੱਚ 286 ਅਰਬ ਅਮਰੀਕੀ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਹੋਇਆ ਹੈ। ਇਹ ਪਿਛਲੇ 20 ਵਰ੍ਹਿਆਂ ਵਿੱਚ ਭਾਰਤ ਵਿੱਚ ਹੋਏ ਕੁੱਲ ਐੱਫਡੀਆਈ ਦਾ ਲਗਭਗ ਅੱਧਾ ਹੈ। ਇਸ ਦਾ 90% ਆਟੋਮੈਟਿਕ ਮਨਜ਼ੂਰੀਆਂ ਦੇ ਜ਼ਰੀਏ ਆਇਆ ਹੈ। ਇਸ ਦਾ 40% ਨਿਵੇਸ਼ ਨਵ ਨਿਰਮਾਣ ਲਈ ਹੈ। ਇਸ ਤੋਂ ਇਹ ਪਤਾ ਚੱਲਦਾ ਹੈ ਕਿ ਨਿਵੇਸ਼ਕ ਭਾਰਤ ਵਿੱਚ ਦੀਰਘਕਾ ਸੋਚ ਦੇ ਨਾਲ ਪੈਸਾ ਲਗਾ ਰਹੇ ਹਨ । ਭਾਰਤ ਦਾ ਵਿਕਾਸ ਪਥ ਅਨੇਕ ਰੇਟਿੰਗਜ਼ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ । ਭਾਰਤ ਦੀ ਗਿਣਤੀ ਸਿਖ਼ਰ 10 ਐੱਫਡੀਆਈ ਡੇਸਟੀਨੇਸ਼ਨਾਂ ਵਿੱਚ ਹੁੰਦੀ ਹੈ ।

ਅੰਕਟਾਡ ਦੇ ਅਨੁਸਾਰ ਭਾਰਤ ਪਿਛਲੇ ਪੰਜ ਵਰ੍ਹਿਆਂ ਵਿੱਚ ਵਿਪੋ ਦੇ ਗਲੋਬਲ ਇਨੋਵੇਸ਼ਨ ਸੂਚਕਾਂਕ ਵਿੱਚ 24 ਪਾਏਦਾਨ ਚੜ੍ਹ ਗਿਆ ਹੈ। ਹਾਲਾਂਕਿ, ਇਨ੍ਹਾਂ ਵਿਚੋਂ ਦੋ ਦਾ ਉਲੇਖ ਮੈਂ ਵਿਸ਼ੇਸ਼ ਰੂਪ ਨਾਲ ਕਰਨਾ ਚਾਹੁੰਦਾ ਹਾਂ । ਭਾਰਤ ਪਿਛਲੇ ਪੰਜ ਵਰ੍ਹਿਆਂ ਵਿੱਚ ਵਿਸ਼ਵ ਬੈਂਕ ਦੇ ‘ਈਜ਼ ਆਵ੍ ਡੂਇੰਗ ਬਿਜ਼ਨਸ’ ਸੂਚਕਾਂਕ ਵਿੱਚ 79 ਪਾਏਦਾਨ ਦੀ ਛਲਾਂਗ ਲਗਾਈ ਹੈ। ਭਾਰਤ ਇਸ ਸੂਚਕਾਂਕ ਵਿੱਚ ਸਾਲ 2014 ਵਿੱਚ 142ਵੇਂ ਪਾਏਦਾਨ ’ਤੇ ਸੀ, ਜਦੋਂ ਕਿ ਹੁਣ ਉਹ ਸਾਲ 2019 ਵਿੱਚ ਚੜ੍ਹ ਕੇ 63ਵੇਂ ਪਾਏਦਾਨ ’ਤੇ ਪਹੁੰਚ ਗਿਆ ਹੈ ।
ਇਹ ਇੱਕ ਵੱਡੀ ਉਪਲੱਬਧੀ ਹੈ। ਲਗਾਤਾਰ ਤੀਸਰੇ ਸਾਲ ਸੁਧਾਰ ਦੇ ਮੋਰਚੇ ’ਤੇ ਸਰਬ-ਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ 10 ਦੇਸ਼ਾਂ ਵਿੱਚ ਭਾਰਤ ਨੂੰ ਵੀ ਸ਼ੁਮਾਰ ਕੀਤਾ ਗਿਆ ਹੈ । ਭਾਰਤ ਵਿੱਚ ਕਾਰੋਬਾਰ ਕਰਨ ਦੇ‍ ਲਈ ਅਨੇਕ ਪੈਮਾਨੇ ਹਨ । ਭਾਰਤ ਇੱਕ ਵਿਸ਼ਾਲ ਅਤੇ ਵਿਵਿਧ ਰਾਸ਼ਟਰ ਹੈ। ਭਾਰਤ ਵਿੱਚ ਕੇਂਦਰ, ਰਾਜੇ ਅਤੇ ਸਥਾਨਕ ਸਰਕਾਰਾਂ ਹਨ । ਇਸ ਸੰਦਰਭ ਵਿੱਚ ਇੱਕ ਦਿਸ਼ਾਤਮਕ ਬਦਲਾਅ ਸੁਧਾਰਾਂ ਲਈ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਕਾਰੋਬਾਰੀ ਮਾਹੌਲ ਨੂੰ ਬਿਹਤਰ ਕਰਨ ਲਈ ਸਰਕਾਰ ਅਤੇ ਲੋਕ ਇਕਜੁੱਟ ਹੋਏ ।

ਮਿੱਤਰੋ,

ਇਸੇ ਤਰ੍ਹਾਂ ਵਿਸ਼ਵ ਆਰਥਿਕ ਫੋਰਮ ਦੇ ਯਾਤਰਾ ਅਤੇ ਸੈਰ-ਸਪਾਟਾ ਪਤੀਯੋਗਤਾ ਸਮਰੱਥਾ ਸੂਚਕਾਂਕ ਵਿੱਚ ਵੀ ਭਾਰਤ ਦੀ ਰੈਂਕਿੰਗ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ। ਭਾਰਤ ਇਸ ਸੂਚਕਾਂਕ ਵਿੱਚ ਸਾਲ 2013 ਵਿੱਚ 65ਵੇਂ ਪਾਏਦਾਨ ਉੱਤੇ ਸੀ, ਜਦੋਂ ਕਿ ਹੁਣ ਉਹ ਸਾਲ 2019 ਵਿੱਚ 34ਵੇਂ ਪਾਏਦਾਨ ’ਤੇ ਪਹੁੰਚ ਗਿਆ ਹੈ। ਇਹ ਸਭ ਤੋਂ ਵੱਡੀ ਉਛਾਲ ਹੈ। ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਸੰਖਿਆਾ ਵਿੱਚ ਵੀ 50% ਦਾ ਵਾਧਾ ਹੋਇਆ ਹੈ। ਤੁਸੀਂ ਸਾਰੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਸੈਲਾਨੀ ਕਦੇ ਵੀ ਕਿਸੇ ਸਥਲ ’ਤੇ ਘੁੰਮਣ ਲਈ ਨਹੀਂ ਜਾਵੇਗਾ, ਜਦੋਂ ਤੱਕ ਕਿ ਉੱਥੇ ਉਸ ਨੂੰ ਅਰਾਮ, ਸੁਰੱਖਿਆ ਅਤੇ ਸਹੂਲਤਾਂ ਨਹੀਂ ਮਿਲਣਗੀਆਂ ।
ਜੇਕਰ ਸਾਡੇ ਇੱਥੇ ਵਧ ਤੋਂ ਵਧ ਸੰਖਿਆ ਵਿੱਚ ਸੈਲਾਨੀ ਆ ਰਹੇ ਹਨ, ਤਾਂ ਇਸ ਦਾ ਮਤਲਬ ਇਹੀ ਹੈ ਕਿ ਸਾਡੇ ਵੱਲੋਂ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਪ੍ਰਯਤਨਾਂ ਦੇ ਚੰਗੇ‍ ਨਤੀਜੇ ਦੇਖਣ ਨੂੰ ਮਿਲ ਰਹੇ ਹਨ । ਇਹ ਸੱਚ ਹੈ ਕਿ ਭਾਰਤ ਵਿੱਚ ਬਿਹਤਰ ਸੜਕਾਂ, ਬਿਹਤਰ ਹਵਾਈ ਕਨੈਕਟੀਵਿਟੀ, ਬਿਹਤਰ ਸਵੱਛਤਾ ਅਤੇ ਬਿਹਤਰ ਕਾਨੂੰਨ-ਵਿਵਸਥਾ ਹੈ, ਜਿਸ ਦੀ ਬਦੌਲਤ ਪੂਰੀ ਦੁਨੀਆ ਤੋਂ ਲੋਕ ਇੱਥੇ ਘੁੰਮਣ ਲਈ ਆ ਰਹੇ ਹਨ ।

ਮਿੱਤਰੋ ,

ਬਦਲਾਅ ਦੇ ਅਸਰ ’ਤੇ ਗੌਰ ਕਰਨ ਦੇ ਬਾਅਦ ਹੀ ਇਸ ਤਰ੍ਹਾਂ ਦੀ ਰੈਂਕਿੰਗ ਸੰਭਵ ਹੋ ਪਾਉਂਦੀ ਹੈ। ਇਹ ਰੈਂਕਿੰਗ ਕੋਈ ਭਵਿੱਖ ਬਾਣੀ ਨਹੀਂ ਹੈ। ਇਹ ਰੈਂਕਿੰਗ ਦਰਅਸਲ ਜ਼ਮੀਨੀ ਪੱਧਰ ’ਤੇ ਜੋ ਬਕਾਇਦਾ ਹੋ ਚੁੱਕਿਆ ਹੈ, ਉਸ ਦੀ ਅਭਿਵਿਅਕਤੀ ਹੈ।

ਮਿੱਤਰੋ ,

ਭਾਰਤ ਹੁਣ ਪੰਜ ਟ੍ਰਿਲੀਅਨ (ਲੱਖ ਕਰੋਡ) ਡਾਲਰ ਦੀ ਅਰਥਵਿਵਸਥਾ ਬਣਨ ਦੇ ਇੱਕ ਹੋਰ ਸੁਪਨੇ ਨੂੰ ਸਾਕਾਰ ਕਰਨ ਵਿੱਚ ਜੁਟ ਗਿਆ ਹੈ। ਜਦੋਂ ਮੇਰੀ ਸਰਕਾਰ ਸਾਲ 2014 ਵਿੱਚ ਸੱਤਾ ਵਿੱਚ ਆਈ ਸੀ , ਤਾਂ ਭਾਰਤ ਦੀ ਜੀਡੀਪੀ ਲਗਭਗ 2 ਟ੍ਰਿਲੀਅਨ ਡਾਲਰ ਸੀ । ਮਤਲਬ ਇਹ ਕਿ 65 ਵਰ੍ਹਿਆਂ ਵਿੱਚ 2 ਟ੍ਰਿਲੀਅਨ ਡਾਲਰ। ਲੇਕਿਨ ਸਿਰਫ਼ ਪੰਜ ਵਰ੍ਹਿਆਂ ਵਿੱਚ ਹੀ ਅਸੀਂ ਇਸ ਨੂੰ ਵਧਾ ਕੇ ਲਗਭਗ 3 ਟ੍ਰਿਲੀਅਨ ਡਾਲਰ ਦੇ ਪੱਧਰ ’ਤੇ ਪਹੁੰਚਾ ਦਿੱਤਾ ਹੈ। ਇਸ ਤੋਂ ਮੈਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦਾ ਸੁਪਨਾ ਜਲਦੀ ਹੀ ਸਾਕਾਰ ਹੋ ਜਾਵੇਗਾ । ਅਸੀਂ ਅਗਲੀ ਪੀੜ੍ਹੀ ਦੀਆਂ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਵਿੱਚ 1.5 ਟ੍ਰਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੇ ਹਾਂ ।

ਮਿੱਤਰੋ ,

ਮੈਨੂੰ ਜਿਸ ਇੱਕ ਚੀਜ਼ ’ਤੇ ਵਿਸ਼ੇਸ਼ ਮਾਣ ਹੈ, ਉਹ ਭਾਰਤ ਦਾ ਪ੍ਰਤਿਭਾਸ਼ਾਲੀ ਅਤੇ ਹੁਨਰ ਮੰਦ ਮਾਨਵ ਸੰਸਾਧਨ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਭਾਰਤ ਨੂੰ ਵੀ ਦੁਨੀਆ ਦੇ ਸਭ ਤੋਂ ਵੱਡੇ ਸਟਾਰਟ-ਅੱਪ ਵਾਤਾਵਰਨ ਸਬੰਧੀ ਤੰਤਰਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਭਾਰਤ ਡਿਜੀਟਲ ਉਪਭੋਗਤਾਵਾਂ ਲਈ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਬਜ਼ਾਰਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਇੱਕ ਅਰਬ ਸਮਾਰਟ ਫੋਨ ਯੂਜ਼ਰ ਅਤੇ ਅੱਧੇ ਅਰਬ ਤੋਂ ਜ਼ਿਆਦਾ ਇੰਟਰਨੈੱਟ ਉਪਭੋਗਤਾ ਹਨ । ਅਸੀਂ ਉਦਯੋਗ 4.0 ਦੇ ਨਾਲ ਆਪਣੀ ਤੇਜ਼ ਰਫ਼ਤਾਰ ਬਣਾਈ ਹੋਈ ਹੈ ਅਤੇ ਅਸੀਂ ਵਿਕਾਸ ਅਤੇ ਗਵਰਨੈਂਸ ਨਾਲ ਜੁੜੀਆਂ ਜ਼ਰੂਰਤਾਂ ਦੀ ਪੂਰਤੀ ਲਈ ਜ਼ਰੂਰੀ ਤਕਨੀਕਾਂ ਨੂੰ ਵੱਡੀ ਸਰਗਰਮੀ ਨਾਲ ਅਪਨਣਾਉਣ ਲਈ ਪ੍ਰਯਤਨਸ਼ੀਲ ਰਹੇ ਹਾਂ। ਇਸ ਸਾਰੇ ਵਾਧੇ ਦੇ ਨਾਲ ਅਸੀਂ ਇੱਕ ਗਲੋਬਲ ਨਿਰਮਾਣ ਹਬ ਦੇ ਰੂਪ ਵਿੱਚ ਉੱਭਰਨ ਦੀ (ਅਕਾਂਖਿਆ) ਖਾਹਿਸ਼ ਰੱਖਦੇ ਹਾਂ ।

ਮਿੱਤਰੋ ,

‘ਥਾਈਲੈਂਡ 4.0’ ਦੇ ਤਹਿਤ ਥਾਈਲੈਂਡ ਨੂੰ ਇੱਕ ਮੁੱਲ ਅਧਾਰਿਤ ਅਰਥਵਿਵਸਥਾ ਵਿੱਚ ਤਬਦੀਲ ਕਰਨ ’ਤੇ ਫੋਕਸ ਕੀਤਾ ਜਾ ਰਿਹਾ ਹੈ, ਜੋ ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਰਚਨਾਤਮਕਤਾ ’ਤੇ ਅਧਾਰਿਤ ਹੈ। ਇਹ ਭਾਰਤ ਦੀਆਂ ਪ੍ਰਾਥਮਿਕਤਾਵਾਂ ਦੇ ਅਨੁਰੂਪ ਹੈ ਅਤੇ ਇਨ੍ਹਾਂ ਦੇ ਪੂਰਕ ਦੇ ਤੌਰ ’ਤੇ ਹੈ। ਭਾਰਤ ਦੀਆਂ ਵਿਭਿੰਨ ਪਹਿਲਾਂ ਜਿਵੇਂ ਕਿ ਡਿਜੀਟਲ ਇੰਡੀਆ, ਸਕਿਲ ਇੰਡੀਆ, ਗੰਗਾ ਹਿਫਾਜ਼ਤ ਪ੍ਰੋਜੈਕਟ, ਸਵੱਛ ਭਾਰਤ ਮਿਸ਼ਨ, ਸਮਾਰਟ ਸਿਟੀ ਅਤੇ ਜਲ ਜੀਵਨ ਮਿਸ਼ਨ ਵਿੱਚ ਸਾਂਝੇਦਾਰੀ ਲਈ ਵਿਆਪਕ ਅਵਸਰ ਹੈ।

ਮਿੱਤਰੋ ,

ਜਦੋਂ ਭਾਰਤ ਸਮ੍ਰਿੱਧ ਹੁੰਦਾ ਹੈ, ਤਾਂ ਪੂਰੀ ਦੁਨੀਆ ਸਮ੍ਰਿਧ ਹੁੰਦੀ ਹੈ। ਭਾਰਤ ਦੇ ਵਿਕਾਸ ਦਾ ਸਾਡਾ ਵਿਜਨ ਕੁਝ ਇਸ ਤਰ੍ਹਾਂ ਦਾ ਹੈ, ਜਿਸ ਦੇ ਨਾਲ ਬਿਹਤਰ ਪ੍ਰਿਥਵੀ ਦਾ ਮਾਰਗ ਵੀ ਪੱਧਰਾ ਹੁੰਦਾ ਹੈ। ਜਦੋਂ ਅਸੀਂ ਆਯੁਸ਼ਮਾਨ ਭਾਰਤ ਦੇ ਜ਼ਰੀਏ 500 ਮਿਲੀਅਨ ਭਾਰਤੀਆਂ ਨੂੰ ਬਿਹਤਰੀਨ ਅਤੇ ਕਿਫਾਇਤੀ ਸਿਹਤ ਸੇਵਾ ਮੁਹੱਈਆ ਕਰਵਾਉਣ ’ਤੇ ਗੌਰ ਕਰਦੇ ਹਾਂ, ਤਾਂ ਸੁਭਾਵਕ ਤੌਰ ’ਤੇ ਇਸ ਬਿਹਤਰ ਪ੍ਰਿਥਵੀ ਦਾ ਮਾਰਗ ਵੀ ਪ੍ਰਸ਼ਸਤ ਹੋਵੇਗਾ ।

ਜਦੋਂ ਅਸੀਂ ਸਾਲ 2030 ਦੇ ਗਲੋਬਲ ਟੀਚਿਆਂ ਤੋਂ ਪੰਜ ਸਾਲ ਪਹਿਲਾਂ ਹੀ ਸਾਲ 2025 ਵਿੱਚ ਤਪੇਦਿਕ (ਟੀਬੀ) ਦਾ ਖਾਤਮਾ ਕਰਨ ਦਾ ਫ਼ੈਸਲਾ ਲੈਂਦੇ ਹਾਂ, ਤਾਂ ਇਸ ਤੋਂ ਨਿਸ਼ਚਿਤ ਤੌਰ ’ਤੇ ਟੀਵੀ ਦੇ ਖ਼ਿਲਾਫ਼ ਗਲੋਬਲ ਜੰਗ ਨੂੰ ਹੋਰ ਸੁਦ੍ਰਿੜ੍ਹਤਾ ਪ੍ਰਾਪਤ ਹੋਵੇਗੀ। ਇਸ ਦੇ ਨਾਲ ਹੀ ਅਸੀਂ ਆਪਣੀਆਂ ਉਪਲੱਬਧੀਆਂ ਅਤੇ ਸਭ ਤੋਂ ਉੱਤਮ ਪਿਰਤਾ ਨੂੰ ਪੂਰੀ ਦੁਨੀਆ ਦੇ ਨਾਲ ਵੀ ਸਾਂਝਾ ਕਰ ਰਹੇ ਹਨ । ਸਾਡਾ ਦੱਖਣ ਏਸ਼ੀਆ ਉਪਗ੍ਰਹਿ ਇਸ ਖੇਤਰ ਦੇ ਅਣਗਿਣਤ ਲੋਕਾਂ, ਖਾਸ ਤੌਰ ‘ਤੇ ਵਿਦਿਆਰਥੀਆਂ ਅਤੇ ਮਛੇਰਿਆਂ ਦੇ ਕੰਮ ਆ ਰਿਹਾ ਹੈ ।

ਮਿੱਤਰੋ ,

ਆਪਣੀ ‘ਐਕਟ ਈਸਟ ’ ਨੀਤੀ ਦੀ ਭਾਵਨਾ ਦੇ ਅਨੁਰੂਪ ਅਸੀਂ ਇਸ ਖੇਤਰ ਦੇ ਨਾਲ ਕਨੈਕਟੀਵਿਟੀ ਵਧਾਉਣ ’ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ । ਥਾਈਲੈਂਡ ਦੇ ਪੱਛਮੀ ਤਟ ’ਤੇ ਸਥਿਤ ਬੰਦਰਗਾਹਾਂ ਅਤੇ ਭਾਰਤ ਦੇ ਪੂਰਬੀ ਤਟ ’ਤੇ ਸਥਿਤ ਬੰਦਰਗਾਹਾਂ ਜਿਵੇਂ ਕਿ ਚੇਨਈ, ਵਿਸ਼ਾਖਾਪਟਨਮ ਅਤੇ ਕੋਲਕਾਤਾ ਦਰਮਿਆਨ ਸਿੱਧੀ ਕਨੈਕਟੀਵਿਟੀ ਤੋਂ ਸਾਡੀ ਆਰਥਿਕ ਸਾਂਝੇਦਾਰੀ ਵਧੇਗੀ । ਸਾਨੂੰ ਇਨ੍ਹਾਂ ਸਾਰੇ ਅਨੁਕੂਲ ਕਾਰਕਾਂ (ਫੈਕਟਰ) ਤੋਂ ਜ਼ਰੂਰ ਹੀ ਲਾਭ ਉਠਾਉਣਾ ਚਾਹੀਦਾ ਹੈ। ਸਾਨੂੰ ਆਪਣੀ ਭੂਗੋਲਿਕ ਨਜ਼ਦੀਕੀ ਦਾ ਵੀ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ, ਜਿਵੇਂ ਕਿਣ ਸਾਡੇ ਪੁਰਖੇ ਕਰਦੇ ਸਨ ।

ਮਿੱਤਰੋ ,

ਹਾਲਾਂਕਿ ਸਾਡੀਆਂ ਅਰਥਵਿਵਸਥਾਵਾਂ ਸਮਰੱਥ ਹੋਣ ਦੇ ਨਾਲ-ਨਾਲ ਇੱਕ-ਦੂਜੇ ਦੀਆਂ ਪੂਰਕ ਹਨ, ਸਾਡੇ ਸੱਭਿਆਚਾਰ ਵਿੱਚ ਸਮਾਨਤਾ ਹੈ ਅਤੇ ਅਸੀਂ ਇੱਕ-ਦੂਜੇ ਲਈ ਸਦਭਾਵਨਾ ਰੱਖਦੇ ਹਾਂ, ਇਸ ਲਈ ਇਨ੍ਹਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੂੰ ਇਸ ਗੱਲ ਵਿੱਚ ਕੋਈ ਸ਼ਕ ਨਹੀਂ ਹੈ ਕਿ ਅਸੀਂ ਆਪਣੀ ਕਾਰੋਬਾਰੀ ਸਾਂਝੇਦਾਰੀ ਨੂੰ ਇਸ ਤਰ੍ਹਾਂ ਨਾਲ ਵਧਾ ਸਕਦੇ ਹਾਂ, ਜੋ ਸਾਰਿਆਂ ਲਈ ਫਾਇਦੇਮੰਦ ਸਾਬਤ ਹੋਵੇਗੀ । ਮੈਂ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ : ਨਿਵੇਸ਼ ਅਤੇ ਅਸਾਨ ਕਾਰੋਬਾਰ ਲਈ ਭਾਰਤ ਆਓ। ਇਨੋਵੇਸ਼ਨ ਅਤੇ ਸ਼ਾਨਦਾਰ ਸ਼ੁਰੂਆਤ ਲਈ ਭਾਰਤ ਆਓ । ਕੁਝ ਸੱਭ ਬਿਹਤਰੀਨ ਸੈਰ-ਸਪਾਟਾ ਸ‍ਥੱਲਾਂ ਦਾ ਅਨੁਭਵ ਕਰਨ ਅਤੇ ਲੋਕਾਂ ਦੀ ਗਰਮਜੋਸ਼ੀ ਭਰੀ ਮਹਿਮਾਨ ਨਿਵਾਜੀ (ਪ੍ਰਾਹੁਣਾਚਾਰੀ) ਦਾ ਆਨੰਦ ਉਠਾਉਣ ਲਈ ਭਾਰਤ ਆਓ । ਭਾਰਤ ਤਹਿ ਦਿਲੋਂ (ਬਾਹਾਂ ਖੋਲ੍ਹ ਕੇ) ਤੁਹਾਡੀ ਉਡੀਕ ਕਰ ਰਿਹਾ ਹੈ ।

ਧੰਨਵਾਦ ।

ਖੋਬ ਖੁਨ ਰਵ੍ਰਪ ।

ਤੁਹਾਡਾ ਬਹੁਤ-ਬਹੁਤ ਧੰਨਵਾਦ !

*****

ਵੀਆਰਆਰਕੇ/ਐੱਸਐੱਚ