ਆਤਮਨਿਰਭਰ ਭਾਰਤਾਚੇ ਸਪਨ, ਸਵਯੰਪੂਰਣ ਗੋਵਾ ਯੇਵ-ਜਣੇ-ਤਲਯੇਨ, ਸਾਕਾਰ ਕਰਪੀ ਗੋਯਕਾਰਾਂਕ ਯੇਵਕਾਰ। ਤੁਮਚਯਾ-ਸਾਰਖਯਾ, ਧਡ-ਪਡ-ਕਰਪੀ, ਲੋਕਾਂਕ ਲਾਗੂਨ, ਗੋਂਯ ਰਾਜਯਾਚੋ ਗਰਜੋ, ਗੋਯਾਂਤਚ ਭਾਗਪਾਕ ਸੁਰੂ ਜਾਲਯਾਤ, ਹੀ ਖੋਸ਼ਯੇਚੀ ਗਜਾਲ ਆਸਾ।
ਜਦੋਂ ਸਰਕਾਰ ਦਾ ਸਾਥ ਅਤੇ ਜਨਤਾ ਦੀ ਮਿਹਨਤ ਮਿਲਦੀ ਹੈ ਤਾਂ ਕਿਵੇਂ ਪਰਿਵਰਤਨ ਆਉਂਦਾ ਹੈ, ਕਿਵੇਂ ਆਤਮਵਿਸ਼ਵਾਸ ਆਉਂਦਾ ਹੈ, ਇਹ ਅਸੀਂ ਸਾਰਿਆਂ ਨੇ ਸਵਯੰਪੂਰਣ ਗੋਆ ਦੇ ਲਾਭਾਰਥੀਆਂ ਨਾਲ ਚਰਚਾ ਦੇ ਦਰਮਿਆਨ ਅਨੁਭਵ ਕੀਤਾ। ਗੋਆ ਨੂੰ ਇਸ ਸਾਰਥਕ ਪਰਿਵਰਤਨ ਦਾ ਰਾਹ ਦਿਖਾਉਣ ਵਾਲੇ ਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਡਾਕਟਰ ਪ੍ਰਮੋਦ ਸਾਵੰਤ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਵਰਿਸ਼ਠ ਸਹਿਯੋਗੀ ਸ਼੍ਰੀਪਦ ਨਾਇਕ ਜੀ, ਗੋਆ ਦੇ ਡਿਪਟੀ ਸੀਐੱਮ ਸ਼੍ਰੀ ਮਨੋਹਰ ਅਝਗਾਂਵਕਰ ਜੀ, ਡਿਪਟੀ ਸੀਐੱਮ ਸ਼੍ਰੀ ਚੰਦ੍ਰਕਾਂਤ ਕੇਵਲੇਕਰ ਜੀ, ਰਾਜ ਸਰਕਾਰ ਦੇ ਹੋਰ ਮੰਤਰੀ, ਸਾਂਸਦ, ਵਿਧਾਇਕ, ਲੋਕਲ ਬੌਡੀਜ਼ ਦੇ ਸਾਰੇ ਪ੍ਰਤੀਨਿਧੀ, ਜਿਲ੍ਹਾ ਪਰਿਸ਼ਦ ਮੈਂਬਰ, ਪੰਚਾਇਤ ਮੈਂਬਰ, ਹੋਰ ਜਨਪ੍ਰਤੀਨਿਧੀਗਣ ਅਤੇ ਮੇਰੇ ਪਿਆਰੇ ਗੋਆ ਦੇ ਭਾਈਓ ਅਤੇ ਭੈਣੋਂ !!
ਕਿਹਾ ਜਾਂਦਾ ਹੈ, ਗੋਆ ਯਾਨੀ ਆਨੰਦ, ਗੋਆ ਯਾਨੀ ਪ੍ਰਕ੍ਰਿਤੀ, ਗੋਆ ਯਾਨੀ ਟੂਰਿਜ਼ਮ। ਲੇਕਿਨ ਅੱਜ ਮੈਂ ਇਹ ਵੀ ਕਹਾਂਗਾ – ਗੋਆ ਯਾਨੀ ਵਿਕਾਸ ਦਾ ਨਵਾਂ ਮਾਡਲ। ਗੋਆ ਯਾਨੀ ਸਮੂਹਿਕ ਪ੍ਰਯਤਨਾਂ ਦਾ ਪ੍ਰਤੀਬਿੰਬ। ਗੋਆ ਯਾਨੀ ਪੰਚਾਇਤ ਤੋਂ ਲੈਕੇ ਪ੍ਰਸ਼ਾਸਨ ਤੱਕ ਵਿਕਾਸ ਦੇ ਲਈ ਇਕਜੁੱਟਤਾ।
ਸਾਥੀਓ,
ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ ਅਭਾਵਾਂ ਤੋਂ ਨਿਕਲ ਕੇ ਜ਼ਰੂਰਤਾਂ-ਆਕਾਂਖਿਆਵਾਂ ਦੀ ਪੂਰਤੀ ਨੂੰ ਆਪਣਾ ਲਕਸ਼ ਬਣਾਇਆ ਹੈ। ਜਿਨ੍ਹਾਂ ਮੂਲਭੂਤ ਸੁਵਿਧਾਵਾਂ ਨਾਲ ਦੇਸ਼ ਦੇ ਨਾਗਰਿਕ ਦਹਾਕਿਆਂ ਤੋਂ ਵੰਚਿਤ ਸਨ, ਉਹ ਸੁਵਿਧਾਵਾਂ ਦੇਸ਼ਵਾਸੀਆਂ ਨੂੰ ਦੇਣ ‘ਤੇ ਸਰਬਉੱਚ ਪ੍ਰਾਥਮਿਕਤਾ ਦਿੱਤੀ ਗਈ ਹੈ। ਇਸ ਵਾਰ 15 ਅਗਸਤ ਨੂੰ ਮੈਂ ਲਾਲ ਕਿਲੇ ਤੋਂ ਵੀ ਕਿਹਾ ਸੀ, ਕਿ ਸਾਨੂੰ ਹੁਣ ਇਨ੍ਹਾਂ ਯੋਜਨਾਵਾਂ ਨੂੰ ਸੈਚੁਰੇਸ਼ਨ ਯਾਨੀ ਸ਼ਤ-ਪ੍ਰਤੀਸ਼ਤ ਲਕਸ਼ ਤੱਕ ਪਹੁੰਚਣਾ ਹੈ। ਇਨ੍ਹਾਂ ਲਕਸ਼ਾਂ ਦੀ ਪ੍ਰਾਪਤੀ ਵਿੱਚ ਪ੍ਰਮੋਦ ਸਾਵੰਤ ਜੀ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਵਿੱਚ ਗੋਆ ਅਗ੍ਰਣੀ ਭੂਮਿਕਾ ਨਿਭਾ ਰਿਹਾ ਹੈ। ਭਾਰਤ ਨੇ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀ ਦਾ ਲਕਸ਼ ਰੱਖਿਆ। ਗੋਆ ਨੇ ਸ਼ਤ-ਪ੍ਰਤੀਸ਼ਤ ਇਹ ਲਕਸ਼ ਹਾਸਲ ਕੀਤਾ। ਦੇਸ਼ ਨੇ ਹਰ ਘਰ ਨੂੰ ਬਿਜਲੀ ਕਨੈਕਸ਼ਨ ਦਾ ਲਕਸ਼ ਰੱਖਿਆ। ਗੋਆ ਨੇ ਇਸ ਨੂੰ ਵੀ ਸ਼ਤ-ਪ੍ਰਤੀਸ਼ਤ ਹਾਸਲ ਕੀਤਾ। ਹਰ ਘਰ ਜਲ ਅਭਿਯਾਨ ਵਿੱਚ ਗੋਆ ਸਭ ਤੋਂ ਪਹਿਲਾਂ ਸ਼ਤ-ਪ੍ਰਤੀਸ਼ਤ! ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇਣ ਦੇ ਮਾਮਲੇ ਵਿੱਚ ਗੋਆ ਸ਼ਤ-ਪ੍ਰਤੀਸ਼ਤ!
ਸਾਥੀਓ,
ਦੋ ਦਿਨ ਪਹਿਲਾਂ ਭਾਰਤ ਨੇ 100 ਕਰੋੜ ਵੈਕਸੀਨ ਡੋਜ਼ ਦੇਣ ਦੇ ਇਸ ਵਿਰਾਟ ਪੜਾਅ ਨੂੰ ਪਾਰ ਕੀਤਾ ਹੈ। ਇਸ ਵਿੱਚ ਵੀ ਗੋਆ ਪਹਿਲੀ ਡੋਜ਼ ਦੇ ਮਾਮਲੇ ਵਿੱਚ ਸ਼ਤ-ਪ੍ਰਤੀਸ਼ਤ ਹੋ ਚੁੱਕਿਆ ਹੈ। ਗੋਆ ਹੁਣ ਦੂਸਰੀ ਡੋਜ਼ ਲਗਾਉਣ ਦੇ ਲਈ ਸ਼ਤ-ਪ੍ਰਤੀਸ਼ਤ ਟਾਰਗੇਟ ਨੂੰ ਹਾਸਲ ਕਰਨ ਵਿੱਚ ਪੂਰੀ ਤਾਕਤ ਲਗਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਮੈਨੂੰ ਇਸ ਬਾਤ ਦੀ ਖੁਸ਼ੀ ਹੈ ਕਿ ਮਹਿਲਾਵਾਂ ਦੀ ਸੁਵਿਧਾ ਅਤੇ ਸਨਮਾਨ ਦੇ ਲਈ ਜੋ ਯੋਜਨਾਵਾਂ ਕੇਂਦਰ ਸਰਕਾਰ ਨੇ ਬਣਾਈਆਂ ਹਨ, ਉਨ੍ਹਾਂ ਨੂੰ ਗੋਆ ਸਫ਼ਲਤਾ ਨਾਲ ਜ਼ਮੀਨ ‘ਤੇ ਉਤਾਰ ਵੀ ਰਿਹਾ ਹੈ ਅਤੇ ਉਨ੍ਹਾਂ ਨੂੰ ਵਿਸਤਾਰ ਵੀ ਦੇ ਰਿਹਾ ਹੈ। ਚਾਹੇ ਟਾਇਲੇਟਸ ਹੋਣ, ਉੱਜਵਲਾ ਗੈਸ ਕਨੈਕਸ਼ਨ ਹੋਣ ਜਾਂ ਫਿਰ ਜਨਧਨ ਬੈਂਕ ਅਕਾਊਂਟ ਹੋਣ, ਗੋਆ ਨੇ ਮਹਿਲਾਵਾਂ ਨੂੰ ਇਹ ਸੁਵਿਧਾਵਾਂ ਦੇਣ ਵਿੱਚ ਬਿਹਤਰੀਨ ਕੰਮ ਕੀਤਾ ਹੈ। ਇਸੇ ਵਜ੍ਹਾ ਨਾਲ ਕੋਰੋਨਾ ਲੌਕਡਾਊਨ ਦੇ ਦੌਰਾਨ ਹਜ਼ਾਰਾਂ ਭੈਣਾਂ ਨੂੰ ਮੁਫ਼ਤ ਗੈਸ ਸਿਲੰਡਰ ਮਿਲੇ, ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਪੈਸੇ ਜਮ੍ਹਾਂ ਹੋ ਸਕੇ। ਘਰ-ਘਰ ਨਲ ਤੋਂ ਜਲ ਪਹੁੰਚਾ ਕੇ ਵੀ ਗੋਆ ਸਰਕਾਰ ਨੇ ਭੈਣਾਂ ਨੂੰ ਬਹੁਤ ਬੜੀ ਸੁਵਿਧਾ ਦਿੱਤੀ ਹੈ। ਹੁਣ ਗੋਆ ਸਰਕਾਰ, ਗ੍ਰਹਿ ਆਧਾਰ ਅਤੇ ਦੀਨ ਦਿਆਲ ਸੋਸ਼ਲ ਸਕਿਉਰਿਟੀ ਜਿਹੀਆਂ ਯੋਜਨਾਵਾਂ ਨਾਲ ਗੋਆ ਦੀਆਂ ਭੈਣਾਂ ਦਾ ਜੀਵਨ ਹੋਰ ਬਿਹਤਰ ਬਣਾਉਣ ਦਾ ਕੰਮ ਕਰ ਰਹੀ ਹੈ।
ਭਾਈਓ ਅਤੇ ਭੈਣੋਂ,
ਜਦੋਂ ਸਮਾਂ ਮੁਸ਼ਕਿਲ ਹੁੰਦਾ ਹੈ, ਚੈਲੰਜ ਸਾਹਮਣੇ ਹੁੰਦੇ ਹਨ, ਤਦ ਹੀ ਅਸਲੀ ਸਮਰੱਥਾ ਦਾ ਪਤਾ ਚਲਦਾ ਹੈ। ਬੀਤੇ ਡੇਢ ਦੋ ਵਰ੍ਹਿਆਂ ਵਿੱਚ ਗੋਆ ਦੇ ਸਾਹਮਣੇ ਸੌ ਸਾਲ ਦੀ ਸਭ ਤੋਂ ਬੜੀ ਮਹਾਮਾਰੀ ਤਾਂ ਆਈ ਹੀ, ਗੋਆ ਨੇ ਭਿਆਨਕ ਸਾਈਕਲੋਨ ਅਤੇ ਹੜ੍ਹ ਦੀ ਵਿਭੀਸ਼ਕਾ ਨੂੰ ਵੀ ਝੱਲਿਆ। ਮੈਨੂੰ ਅਹਿਸਾਸ ਹੈ ਕਿ ਗੋਆ ਦੇ ਟੂਰਿਜ਼ਮ ਸੈਕਟਰ ਨੂੰ ਇਸ ਨਾਲ ਕਿਤਨੀਆਂ ਮੁਸ਼ਕਿਲਾਂ ਆਈਆਂ। ਲੇਕਿਨ ਇਨ੍ਹਾਂ ਚੁਣੌਤੀਆਂ ਦੇ ਵਿੱਚ ਗੋਆ ਦੀ ਸਰਕਾਰ, ਕੇਂਦਰ ਸਰਕਾਰ, ਡਬਲ ਤਾਕਤ ਨਾਲ ਗੋਆ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਜੁਟੀ ਰਹੀ। ਅਸੀਂ ਗੋਆ ਵਿੱਚ ਵਿਕਾਸ ਕਾਰਜਾਂ ਨੂੰ ਰੁਕਣ ਨਹੀਂ ਦਿੱਤਾ। ਮੈਂ ਪ੍ਰਮੋਦ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈਆਂ ਦੇਵਾਂਗਾ ਕਿ ਉਨ੍ਹਾਂ ਨੇ ਸਵਯੰਪੂਰਣ ਗੋਆ ਅਭਿਯਾਨ ਨੂੰ ਗੋਆ ਦੇ ਵਿਕਾਸ ਦਾ ਅਧਾਰ ਬਣਾਇਆ ਹੈ। ਹੁਣ ਇਸ ਮਿਸ਼ਨ ਨੂੰ ਹੋਰ ਤੇਜ਼ ਕਰਨ ਦੇ ਲਈ ‘ਸਰਕਾਰ ਤੁਮਚਯਾਦਾਰੀ’ ਦਾ ਬੜਾ ਕਦਮ ਵੀ ਉਠਾਇਆ ਗਿਆ ਹੈ।
ਸਾਥੀਓ,
ਇਹ ਪ੍ਰੋ ਪੀਪਲ, ਪ੍ਰੋਐਕਟਿਵ ਗਵਰਨੈਂਸ ਦੀ ਉਸੇ ਭਾਵਨਾ ਦਾ ਵਿਸਤਾਰ ਹੈ, ਜਿਸ ‘ਤੇ ਬੀਤੇ 7 ਵਰ੍ਹਿਆਂ ਨਾਲ ਦੇਸ਼ ਅੱਗੇ ਵਧ ਰਿਹਾ ਹੈ। ਅਜਿਹੀ ਗਵਰਨੈਂਸ ਜਿੱਥੇ ਸਰਕਾਰ ਖ਼ੁਦ ਨਾਗਰਿਕ ਦੇ ਪਾਸ ਜਾਂਦੀ ਹੈ ਅਤੇ ਉਸ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਦੀ ਹੈ। ਗੋਆ ਨੇ ਤਾਂ ਪਿੰਡ ਦੇ ਪੱਧਰ ‘ਤੇ, ਪੰਚਾਇਤ ਦੇ ਪੱਧਰ ‘ਤੇ, ਜਿਲ੍ਹਾ ਪੱਧਰ ‘ਤੇ ਇੱਕ ਅੱਚਾ ਮਾਡਲ ਵਿਕਸਤ ਕਰ ਲਿਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਪ੍ਰਕਾਰ ਕੇਂਦਰ ਦੇ ਅਨੇਕ ਅਭਿਯਾਨਾਂ ਵਿੱਚ ਹੁਣ ਤੱਕ ਗੋਆ ਸ਼ਤ-ਪ੍ਰਤੀਸ਼ਤ ਸਫ਼ਲ ਹੋਇਆ ਹੈ, ਬਾਕੀ ਲਕਸ਼ਾਂ ਨੂੰ ਵੀ ਸਭ ਦੇ ਪ੍ਰਯਤਨ ਨਾਲ ਤੁਸੀਂ ਜਲਦ ਹੀ ਹਾਸਲ ਕਰ ਲਵੋਗੇ ਇਹ ਮੈਨੂੰ ਪੱਕਾ ਵਿਸ਼ਵਾਸ ਹੈ।
ਸਾਥੀਓ,
ਮੈਂ ਗੋਆ ਦੀ ਬਾਤ ਕਰਾਂ ਅਤੇ ਫੁਟਬਾਲ ਦੀ ਬਾਤ ਨਾ ਕਰਾਂ, ਐਸਾ ਨਹੀਂ ਹੋ ਸਕਦਾ। ਫੁਟਬਾਲ ਦੇ ਲਈ ਗੋਆ ਦੀ ਦੀਵਾਨਗੀ ਕੁਝ ਅਲੱਗ ਹੈ, ਫੁਟਬਾਲ ਦਾ ਗੋਆ ਵਿੱਚ ਕ੍ਰੇਜ਼ ਅਲੱਗ ਹੈ। ਫੁਟਬਾਲ ਵਿੱਚ ਚਾਹੇ ਡਿਫੈਂਸ ਹੋਵੇ ਜਾਂ ਫਾਰਵਰਡ, ਸਾਰੇ ਗੋਲ ਔਰੀਐਂਟੇਡ ਹੁੰਦੇ ਹਨ। ਕਿਸੇ ਨੂੰ ਗੋਲ ਬਚਾਉਣਾ ਹੈ ਤਾਂ ਕਿਸੇ ਨੂੰ ਗੋਲ ਕਰਨਾ ਹੈ। ਆਪਣੇ-ਆਪਣੇ ਗੋਲ ਨੂੰ ਹਾਸਲ ਕਰਨ ਦੀ ਇਹ ਭਾਵਨਾ ਗੋਆ ਵਿੱਚ ਕਦੇ ਵੀ ਘੱਟ ਨਹੀਂ ਸੀ। ਲੇਕਿਨ ਪਹਿਲਾਂ ਜੋ ਸਰਕਾਰਾਂ ਰਹੀਆਂ ਉਨ੍ਹਾਂ ਵਿੱਚ ਇੱਕ ਟੀਮ ਸਪਿਰਿਟ ਦੀ, ਇੱਕ ਪਾਜ਼ੀਟਿਵ ਵਾਤਾਵਰਣ ਬਣਾਉਣ ਦੀ ਕਮੀ ਸੀ। ਲੰਬੇ ਸਮੇਂ ਤੱਕ ਗੋਆ ਵਿੱਚ ਰਾਜਨੀਤਕ ਸੁਆਰਥ, ਸੁਸ਼ਾਸਨ ‘ਤੇ ਭਾਰੀ ਪੈਂਦਾ ਰਿਹਾ। ਗੋਆ ਵਿੱਚ ਰਾਜਨੀਤਕ ਅਸਥਿਰਤਾ ਨੇ ਵੀ ਰਾਜ ਦੇ ਵਿਕਾਸ ਨੂੰ ਨੁਕਸਾਨ ਪਹੁੰਚਾਇਆ। ਲੇਕਿਨ ਬੀਤੇ ਕੁਝ ਵਰ੍ਹਿਆਂ ਵਿੱਚ ਇਸ ਅਸਥਿਰਤਾ ਨੂੰ ਗੋਆ ਦੀ ਸਮਝਦਾਰ ਜਨਤਾ ਨੇ ਸਥਿਰਤਾ ਵਿੱਚ ਬਦਲਿਆ ਹੈ। ਮੇਰੇ ਮਿੱਤਰ ਸਵਰਗਵਾਸੀ ਮਨੋਹਰ ਪਰੀਕਰ ਜੀ ਨੇ ਗੋਆ ਨੂੰ ਤੇਜ਼ ਵਿਕਾਸ ਦੇ ਜਿਸ ਵਿਸ਼ਵਾਸ ਦੇ ਨਾਲ ਅੱਗੇ ਵਧਾਇਆ, ਉਸ ਨੂੰ ਪ੍ਰਮੋਦ ਜੀ ਦੀ ਟੀਮ ਪੂਰੀ ਇਮਾਨਦਾਰੀ ਨਾਲ ਨਵੀਂ ਬੁਲੰਦੀਆਂ ਦੇ ਰਹੀ ਹੈ। ਅੱਜ ਗੋਆ ਨਵੇਂ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਟੀਮ ਗੋਆ ਦੀ ਇਸ ਨਵੀਂ ਟੀਮ ਸਪੀਰਿਟ ਦਾ ਹੀ ਪਰਿਣਾਮ ਸਵਯੰਪੂਰਣ ਗੋਆ ਦਾ ਸੰਕਲਪ ਹੈ।
ਭਾਈਓ ਅਤੇ ਭੈਣੋਂ,
ਗੋਆ ਦੇ ਪਾਸ ਇੱਕ ਬਹੁਤ ਸਮ੍ਰਿੱਧ ਗ੍ਰਾਮੀਣ ਸੰਪਦਾ ਵੀ ਹੈ ਅਤੇ ਇੱਕ ਆਕਰਸ਼ਕ ਅਰਬਨ ਲਾਈਫ ਵੀ ਹੈ। ਗੋਆ ਦੇ ਪਾਸ ਖੇਤ-ਖਲਿਹਾਨ ਵੀ ਹੈ ਅਤੇ ਬਲੂ ਇਕੌਨਮੀ ਦੇ ਵਿਕਾਸ ਦੀਆਂ ਸੰਭਾਵਨਾਵਾਂ ਵੀ ਹਨ। ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਜੋ ਕੁਝ ਜ਼ਰੂਰੀ ਹੈ, ਉਹ ਗੋਆ ਦੇ ਪਾਸ ਹੈ। ਇਸ ਲਈ ਗੋਆ ਦਾ ਸੰਪੂਰਣ ਵਿਕਾਸ ਡਬਲ ਇੰਜਣ ਦੀ ਸਰਕਾਰ ਦੀ ਬਹੁਤ ਬੜੀ ਪ੍ਰਾਥਮਿਕਤਾ ਹੈ।
ਸਾਥੀਓ,
ਡਬਲ ਇੰਜਣ ਸਰਕਾਰ ਗੋਆ ਦੇ ਗ੍ਰਾਮੀਣ, ਸ਼ਹਿਰੀ ਅਤੇ ਕੋਸਟਲ ਇਨਫ੍ਰਾਸਟ੍ਰਕਚਰ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਗੋਆ ਦਾ ਦੂਸਰਾ ਏਅਰਪੋਰਟ ਹੋਵੇ, ਲੌਜਿਸਟਿਕਸ ਹੱਬ ਦਾ ਨਿਰਮਾਣ ਹੋਵੇ, ਭਾਰਤ ਦਾ ਦੂਸਰਾ ਸਭ ਤੋਂ ਬੜਾ ਕੇਬਲ-ਬ੍ਰਿਜ ਹੋਵੇ, ਹਜ਼ਾਰਾਂ ਕਰੋੜ ਰੁਪਏ ਨਾਲ ਨੈਸ਼ਨਲ ਹਾਈਵੇ ਦਾ ਨਿਰਮਾਣ ਹੋਵੇ, ਇਹ ਸਭ ਕੁਝ ਗੋਆ ਦੀ ਨੈਸ਼ਨਲ ਅਤੇ ਇੰਟਰਨੈਸ਼ਨਲ ਕਨੈਕਟੀਵਿਟੀ ਨੂੰ ਨਵੇਂ ਆਯਾਮ ਦੇਣ ਵਾਲੇ ਹਨ।
ਭਾਈਓ ਅਤੇ ਭੈਣੋਂ,
ਗੋਆ ਵਿੱਚ ਵਿਕਸਿਤ ਹੁੰਦਾ ਇਨਫ੍ਰਾਸਟ੍ਰਕਚਰ ਕਿਸਾਨਾਂ, ਪਸ਼ੂਪਾਲਕਾਂ, ਸਾਡੇ ਮਛੁਆਰੇ ਸਾਥੀਆਂ ਦੀ ਇਨਕਮ ਨੂੰ ਵੀ ਵਧਾਉਣ ਵਿੱਚ ਮਦਦਗਾਰ ਹੋਵੇਗਾ। ਗ੍ਰਾਮੀਣ ਇਨਫ੍ਰਾਸਟ੍ਰਕਚਰ ਇਸ ਦੇ ਆਧੁਨਿਕੀਕਰਣ ਦੇ ਲਈ ਇਸ ਵਰ੍ਹੇ ਗੋਆ ਨੂੰ ਮਿਲਣ ਵਾਲੇ ਫੰਡ ਵਿੱਚ ਪਹਿਲਾਂ ਦੀ ਤੁਲਨਾ ਵਿੱਚ 5 ਗੁਨਾ ਵਾਧਾ ਕੀਤਾ ਗਿਆ ਹੈ। ਗੋਆ ਦੇ Rural Infrastructure ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਨੇ 500 ਕਰੋੜ ਰੁਪਏ ਗੋਆ ਨੂੰ ਦਿੱਤੇ ਹਨ। ਇਸ ਨਾਲ ਖੇਤੀਬਾੜੀ ਅਤੇ ਪਸ਼ੂਪਾਲਨ ਦੇ ਖੇਤਰ ਵਿੱਚ ਗੋਆ ਵਿੱਚ ਹੋ ਰਹੇ ਕੰਮ ਨੂੰ ਨਵੀਂ ਗਤੀ ਮਿਲੇਗੀ।
ਸਾਥੀਓ,
ਕਿਸਾਨਾਂ ਅਤ ਮਛੇਰਿਆਂ ਨੂੰ ਬੈਂਕ ਅਤੇ ਬਜ਼ਾਰ ਨਾਲ ਜੋੜਣ ਦੇ ਲਈ ਜੋ ਯੋਜਨਾਵਾਂ ਕੇਂਦਰ ਸਰਕਾਰ ਨੇ ਬਣਾਈਆਂ ਹਨ, ਉਨ੍ਹਾਂ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਗੋਆ ਸਰਕਾਰ ਜੁਟੀ ਹੈ। ਗੋਆ ਵਿੱਚ ਬਹੁਤ ਬੜੀ ਸੰਖਿਆ ਛੋਟੇ ਕਿਸਾਨਾਂ ਦੀ ਹੈ, ਇਹ ਜਾਂ ਤਾਂ ਫਲ-ਸਬਜ਼ੀਆਂ ‘ਤੇ ਨਿਰਭਰ ਹਨ ਜਾਂ ਫਿਰ ਮਛਲੀ ਦੇ ਕਾਰੋਵਾਰ ਨਾਲ ਜੁੜੇ ਹਨ। ਇਨ੍ਹਾਂ ਛੋਟੇ ਕਿਸਾਨਾਂ ਨੂੰ, ਪਸ਼ੂਪਾਲਕਾਂ ਨੂੰ, ਮਛੇਰਿਆਂ ਨੂੰ ਅਸਾਨ ਬੈਂਕ ਲੋਨ ਇੱਕ ਬਹੁਤ ਬੜੀ ਚੁਣੌਤੀ ਸੀ। ਇਸੇ ਪਰੇਸ਼ਾਨੀ ਨੂੰ ਦੇਖਦੇ ਹੋਏ ਕਿਸਾਨ ਕ੍ਰੈਡਿਟ ਕਾਰਡ ਦੀ ਯੋਜਨਾ ਦਾ ਵਿਸਤਾਰ ਕੀਤਾ ਗਿਆ ਹੈ। ਇੱਕ ਤਾਂ ਛੋਟੇ ਕਿਸਾਨਾਂ ਨੂੰ ਮਿਸ਼ਨ ਮੋਡ ‘ਤੇ ਕੇਸੀਸੀ ਦਿੱਤਾ ਜਾ ਰਿਹਾ ਹੈ, ਦੂਸਰਾ ਪਸ਼ੂਪਾਲਕਾਂ ਅਤੇ ਮਛੇਰਿਆਂ ਨੂੰ ਪਹਿਲੀ ਵਾਰ ਇਸ ਨਾਲ ਜੋੜਿਆ ਗਿਆ ਹੈ। ਗੋਆ ਵਿੱਚ ਵੀ ਬਹੁਤ ਘੱਟ ਸਮੇਂ ਵਿੱਚ ਸੈਕੜੋਂ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ ਅਤੇ ਕਰੋੜਾਂ ਰੁਪਏ ਦੀ ਮਦਦ ਦਿੱਤੀ ਗਈ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਨਾਲ ਵੀ ਗੋਆ ਦੇ ਕਿਸਾਨਾਂ ਨੂੰ ਬਹੁਤ ਬੜੀ ਮਦਦ ਮਿਲੀ ਹੈ। ਅਜਿਹੇ ਹੀ ਪ੍ਰਯਤਨਾਂ ਦੇ ਕਾਰਨ ਅਨੇਕ ਨਵੇਂ ਸਾਥੀ ਵੀ ਖੇਤੀ ਨੂੰ ਅਪਣਾ ਰਹੇ ਹਨ। ਸਿਰਫ਼ ਇੱਕ ਵਰ੍ਹੇ ਦੇ ਅੰਦਰ ਹੀ ਗੋਆ ਵਿੱਚ ਫਲ-ਸਬਜ਼ੀਆਂ ਦੇ ਉਤਪਾਦਨ ਵਿੱਚ ਲਗਭਗ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਦੁੱਧ ਦਾ ਉਤਪਾਦਨ ਵੀ 20 ਪ੍ਰਤੀਸ਼ਤ ਤੋਂ ਜ਼ਿਆਦਾ ਵਧਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਗੋਆ ਸਰਕਾਰ ਨੇ ਵੀ ਇਸ ਵਾਰ ਕਿਸਾਨਾਂ ਤੋਂ ਰਿਕਾਰਡ ਖਰੀਦ ਵੀ ਕੀਤੀ ਹੈ।
ਸਾਥੀਓ,
ਸਵਯੰਪੂਰਣ ਗੋਆ ਦੀ ਇੱਕ ਬੜੀ ਤਾਕਤ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਹੋਣ ਵਾਲੀ ਹੈ। ਵਿਸ਼ੇਸ਼ ਰੂਪ ਨਾਲ ਫਿਸ਼ ਪ੍ਰੋਸੈੱਸਿੰਗ ਵਿੱਚ ਗੋਆ ਭਾਰਤ ਦੀ ਤਾਕਤ ਬਣ ਸਕਦਾ ਹੈ। ਭਾਰਤ ਲੰਬੇ ਸਮੇਂ ਤੋਂ Raw fish ਨੂੰ ਐਕਸਪੋਰਟ ਕਰਦਾ ਰਿਹਾ ਹੈ। ਭਾਰਤ ਦੀ ਫਿਸ਼, ਪੂਰਬੀ ਏਸ਼ਿਆਈ ਦੇਸ਼ਾਂ ਤੋਂ ਪ੍ਰੋਸੈੱਸ ਹੋ ਕੇ ਦੁਨੀਆ ਦੇ ਬਜ਼ਾਰਾਂ ਤੱਕ ਪਹੁੰਚਦੀ ਹੈ। ਇਸ ਸਥਿਤੀ ਨੂੰ ਬਦਲਣ ਦੇ ਲਈ Fisheries Sector ਨੂੰ ਪਹਿਲੀ ਵਾਰ ਬਹੁਤ ਵੱਡੇ ਪੱਧਰ ‘ਤੇ ਮਦਦ ਦਿੱਤੀ ਜਾ ਰਹੀ ਹੈ। ਮਛਲੀ ਦੇ ਵਪਾਰ-ਕਾਰੋਵਾਰ ਦੇ ਲਈ ਅਲੱਗ ਮੰਤਰਾਲੇ ਤੋਂ ਲੈਕੇ ਮਛੇਰਿਆਂ ਦੀਆਂ ਨਾਵਾਂ ਦੇ ਆਧੁਨਿਕੀਕਰਣ ਤੱਕ, ਹਰ ਪੱਧਰ ‘ਤੇ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਵੀ ਗੋਆ ਵਿੱਚ ਸਾਡੇ ਮਛੇਰਿਆਂ ਨੂੰ ਬਹੁਤ ਮਦਦ ਮਿਲ ਰਹੀ ਹੈ।
ਸਾਥੀਓ,
ਗੋਆ ਦਾ ਵਾਤਾਵਰਣ ਅਤੇ ਗੋਆ ਦਾ ਟੂਰਿਜ਼ਮ, ਇਨ੍ਹਾਂ ਦੋਵਾਂ ਦਾ ਵਿਕਾਸ, ਭਾਰਤ ਦੇ ਵਿਕਾਸ ਨਾਲ ਸਿੱਧੇ ਜੁੜਿਆ ਹੈ। ਗੋਆ, ਭਾਰਤ ਦੇ ਟੂਰਿਜ਼ਮ ਸੈਕਟਰ ਦਾ ਇੱਕ ਅਹਿਮ ਕੇਂਦਰ ਹੈ। ਤੇਜ਼ ਗਤੀ ਨਾਲ ਵਧ ਰਹੀ ਭਾਰਤ ਦੀ ਅਰਥਵਿਵਸਥਾ ਵਿੱਚ ਟੂਰ, ਟ੍ਰੈਵਲ ਅਤੇ ਹੌਸਪੀਟੈਲਿਟੀ ਇੰਡਸਟ੍ਰੀ ਦਾ ਹਿੱਸਾ ਲਗਾਤਾਰ ਵਧ ਰਿਹਾ ਹੈ। ਸੁਭਾਵਕ ਹੈ ਕਿ ਇਸ ਵਿੱਚ ਗੋਆ ਦੀ ਹਿੱਸੇਦਾਰੀ ਵੀ ਬਹੁਤ ਅਧਿਕ ਹੈ। ਬੀਤੇ ਕੁਝ ਸਾਲਾਂ ਤੋਂ ਟੂਰਿਜ਼ਮ ਅਤੇ ਹੌਸਪੀਟੈਲਿਟੀ ਸੈਕਟਰ ਨੂੰ ਗਤੀ ਦੇਣ ਦੇ ਲਈ ਹਰ ਪ੍ਰਕਾਰ ਦੀ ਮਦਦ ਦਿੱਤੀ ਜਾ ਰਹੀ ਹੈ। Visa on Arrival ਦੀ ਸੁਵਿਧਾ ਦੀ ਵਿਸਤਾਰ ਕੀਤਾ ਗਿਆ ਹੈ। ਕਨੈਕਟੀਵਿਟੀ ਦੇ ਇਲਾਵਾ ਦੂਸਰੇ ਟੂਰਿਜ਼ਮ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਬੀਤੇ ਸਾਲਾਂ ਵਿੱਚ ਕੇਂਦਰ ਸਰਕਾਰ ਨੇ ਕਰੋੜਾਂ ਰੁਪਏ ਦੀ ਮਦਦ ਗੋਆ ਨੂੰ ਦਿੱਤੀ ਹੈ।
ਸਾਥੀਓ,
ਭਾਰਤ ਦੇ ਵੈਕਸੀਨੇਸ਼ਨ ਅਭਿਯਾਨ ਵਿੱਚ ਵੀ ਗੋਆ ਸਹਿਤ ਦੇਸ਼ ਦੇ ਉਨ੍ਹਾਂ ਰਾਜਾਂ ਨੂੰ ਵਿਸ਼ੇਸ਼ ਪ੍ਰੋਤਸਾਹਨ ਦਿੱਤਾ ਗਿਆ ਹੈ, ਜੋ ਟੂਰਿਜ਼ਮ ਦੇ ਕੇਂਦਰ ਹਨ। ਇਸ ਨਾਲ ਗੋਆ ਨੂੰ ਵੀ ਬਹੁਤ ਲਾਭ ਹੋਇਆ ਹੈ। ਗੋਆ ਨੇ ਦਿਨ ਰਾਤ ਪ੍ਰਯਤਨ ਕਰਕੇ, ਆਪਣੇ ਇੱਥੇ ਸਾਰੇ ਯੋਗ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਹੁਣ ਦੇਸ਼ ਨੇ ਵੀ 100 ਕਰੋੜ ਵੈਕਸੀਨ ਡੋਜ਼ ਦਾ ਆਂਕੜਾ ਪਾਰ ਕਰ ਲਿਆ ਹੈ। ਇਸ ਨਾਲ ਦੇਸ਼ ਦੇ ਲੋਕਾਂ ਵਿੱਚ ਵਿਸ਼ਵਾਸ ਵਧਿਆ ਹੈ, ਟੂਰਿਸਟਾਂ ਵਿੱਚ ਵਿਸ਼ਵਾਸ ਵਧਿਆ ਹੈ। ਹੁਣ ਜਦੋਂ ਤੁਸੀਂ ਦੀਵਾਲੀ, ਕ੍ਰਿਸਮਸ ਅਤੇ New Year ਦੀ ਤਿਆਰੀ ਕਰ ਰਹੇ ਹੋ, ਤਾਂ ਤਿਉਹਾਰਾਂ ਅਤੇ ਛੁੱਟੀਆਂ ਦੇ ਇਸ ਸੀਜ਼ਨ ਵਿੱਚ ਗੋਆ ਦੇ ਟੂਰਿਜ਼ਮ ਸੈਕਟਰ ਵਿੱਚ ਨਵੀਂ ਊਰਜਾ ਦੇਖਣ ਨੂੰ ਮਿਲੇਗੀ। ਗੋਆ ਵਿੱਚ ਸਵਦੇਸ਼ੀ ਅਤੇ ਵਿਦੇਸ਼ੀ, ਦੋਵਾਂ ਟੂਰਿਸਟਾਂ ਦੀ ਆਵਾਜਾਈ ਵੀ ਨਿਸ਼ਚਿਤ ਤੌਰ ‘ਤੇ ਵਧਣ ਵਾਲੀ ਹੈ। ਇਹ ਗੋਆ ਦੀ ਟੂਰਿਜ਼ਮ ਇੰਡਸਟ੍ਰੀ ਦੇ ਲਈ ਬਹੁਤ ਸ਼ੁਭ ਸੰਕੇਤ ਹੈ।
ਭਾਈਓ ਅਤੇ ਭੈਣੋਂ,
ਜਦੋਂ ਗੋਆ, ਵਿਕਾਸ ਦੀ ਅਜਿਹੀ ਹਰ ਸੰਭਾਵਨਾ ਦਾ ਸ਼ਤ-ਪ੍ਰਤੀਸ਼ਤ ਉਪੋਯਗ ਕਰੇਗਾ, ਤਦੇ ਗੋਆ ਸਵਯੰਪੂਰਣ ਬਣੇਗਾ। ਸਵਯੰਪੂਰਣ ਗੋਆ, ਆਮ ਜਨ ਦੀਆਂ ਆਕਾਂਖਿਆਵਾਂ ਅਤੇ ਉਮੀਦਾਂ ਨੂੰ ਸਾਕਾਰ ਕਰਨ ਦਾ ਸੰਕਲਪ ਹੈ। ਸਵਯੰਪੂਰਣ ਗੋਆ, ਮਾਤਾਵਾਂ, ਭੈਣਾਂ, ਬੇਟੀਆਂ ਦੀ ਸਿਹਤ, ਸੁਵਿਧਾ, ਸੁਰੱਖਿਆ ਅਤੇ ਸਨਮਾਨ ਦਾ ਭਰੋਸਾ ਹੈ। ਸਵਯੰਪੂਰਣ ਗੋਆ ਵਿੱਚ, ਨੌਜਵਾਨਾਂ ਦੇ ਲਈ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਅਵਸਰ ਹਨ। ਸਵਯੰਪੂਰਣ ਗੋਆ ਵਿੱਚ, ਗੋਆ ਦੇ ਸਮ੍ਰਿੱਧ ਭਵਿੱਖ ਦੀ ਝਲਕ ਹੈ। ਇਹ ਸਿਰਫ਼ 5 ਮਹੀਨੇ ਜਾਂ 5 ਸਾਲ ਦਾ ਇੱਕ ਪ੍ਰੋਗਰਾਮ ਭਰ ਨਹੀਂ ਹੈ, ਬਲਕਿ ਇਹ ਆਉਣ ਵਾਲੇ 25 ਸਾਲਾਂ ਦੇ ਵਿਜ਼ਨ ਦਾ ਪਹਿਲਾ ਪੜਾਅ ਹੈ। ਇਸ ਪੜਾਅ ਤੱਕ ਪਹੁੰਚਣ ਦੇ ਲਈ ਗੋਆ ਦੇ ਇੱਕ-ਇੱਕ ਜਨ ਨੂੰ ਜੁਟਣਾ ਹੈ। ਇਸ ਦੇ ਲਈ ਗੋਆ ਨੂੰ ਡਬਲ ਇੰਜਣ ਦੇ ਵਿਕਾਸ ਦੀ ਨਿਰੰਤਰਤਾ ਚਾਹੀਦੀ ਹੈ। ਗੋਆ ਨੂੰ ਹੁਣ ਜਿਹੀ ਸਪਸ਼ਟ ਨੀਤੀ ਚਾਹੀਦੀ ਹੈ, ਹੁਣ ਜਿਹੀ ਸਥਿਰ ਸਰਕਾਰ ਚਾਹੀਦੀ ਹੈ, ਹੁਣ ਜਿਹੀ ਊਰਜਾਵਾਨ ਅਗਵਾਈ ਚਾਹੀਦੀ ਹੈ। ਸੰਪੂਰਣ ਗੋਆ ਦੇ ਪ੍ਰਚੰਡ ਅਸ਼ੀਰਵਾਦ ਨਾਲ ਅਸੀਂ ਸਵਯੰਪੂਰਣ ਗੋਆ ਦੇ ਸੰਕਲਪ ਨੂੰ ਸਿੱਧ ਕਰਾਂਗੇ, ਇਸੇ ਵਿਸ਼ਵਾਸ ਦੇ ਨਾਲ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!
ਬਹੁਤ-ਬਹੁਤ ਧੰਨਵਾਦ !
*****
ਡੀਐੱਸ/ਏਕੇਜੇ/ਏਕੇ/ਏਵੀ
Interacting with beneficiaries of the Aatmanirbhar Bharat Swayampurna Goa programme. https://t.co/zJpzCA3RbN
— Narendra Modi (@narendramodi) October 23, 2021
गोवा यानि आनंद, गोवा यानि प्रकृति, गोवा यानि टूरिज्म।
— PMO India (@PMOIndia) October 23, 2021
लेकिन आज मैं ये भी कहूंगा-
गोवा यानि विकास का नया मॉडल।
गोवा यानि सामूहिक प्रयासों का प्रतिबिंब।
गोवा यानि पंचायत से लेकर प्रशासन तक विकास के लिए एकजुटता: PM @narendramodi
भारत ने खुले में शौच से मुक्ति का लक्ष्य रखा।
— PMO India (@PMOIndia) October 23, 2021
गोवा ने शत-प्रतिशत ये लक्ष्य हासिल किया।
देश ने हर घर को बिजली कनेक्शन का लक्ष्य रखा।
गोवा ने इसे शत-प्रतिशत हासिल किया।
हर घर जल अभियान में –गोवा सबसे पहले शत-प्रतिशत!
गरीबों को मुफ्त राशन देने के मामले में – गोवा शत-प्रतिशत: PM
महिलाओं की सुविधा और सम्मान के लिए जो योजनाएं केंद्र सरकार ने बनाई हैं, उनको गोवा सफलता से जमीन पर उतार भी रहा है और उनको विस्तार भी दे रहा है।
— PMO India (@PMOIndia) October 23, 2021
चाहे टॉयलेट्स हों, उज्जवला गैस कनेक्शन हों या फिर जनधन बैंक अकाउंट हों, गोवा ने महिलाओं को ये सुविधाएं देने में बेहतरीन काम किया है: PM
मेरे मित्र स्वर्गीय मनोहर पर्रिकर जी ने गोवा को तेज़ विकास के जिस विश्वास के साथ आगे बढ़ाया, उसको प्रमोद जी की टीम पूरी ईमानदारी से नई बुलंदियां दे रही है।
— PMO India (@PMOIndia) October 23, 2021
आज गोवा नए आत्मविश्वास से आगे बढ़ रहा है।
टीम गोवा की इस नई टीम स्पिरिट का ही परिणाम स्वयंपूर्ण गोवा का संकल्प है: PM
गोवा में विकसित होता इंफ्रास्ट्रक्चर किसानों, पशुपालकों, हमारे मछुआरे साथियों की इनकम को भी बढ़ाने में मददगार होगा।
— PMO India (@PMOIndia) October 23, 2021
ग्रामीण इंफ्रास्ट्रक्चर के आधुनिकीकरण के लिए इस वर्ष गोवा को मिलने वाले फंड में पहले की तुलना में 5 गुना वृद्धि की गई है: PM @narendramodi
मछली के व्यापार-कारोबार के लिए अलग मंत्रालय से लेकर मछुआरों की नावों के आधुनिकीकरण तक हर स्तर पर प्रोत्साहन दिया जा रहा है।
— PMO India (@PMOIndia) October 23, 2021
प्रधानमंत्री मत्स्य संपदा योजना के तहत भी गोवा में हमारे मछुआरों को बहुत मदद मिल रही है: PM @narendramodi
भारत के वैक्सीनेशन अभियान में भी गोवा सहित देश के उन राज्यों को विशेष प्रोत्साहन दिया गया है, जो टूरिज्म के केंद्र हैं।
— PMO India (@PMOIndia) October 23, 2021
इससे गोवा को भी बहुत लाभ हुआ है।
गोवा ने दिन रात प्रयास करके, अपने यहां सभी पात्र लोगों को वैक्सीन की पहली डोज लगवाई: PM @narendramodi
Conventionally, Goa is associated with the sun, sand, natural beauty and tourism.
— Narendra Modi (@narendramodi) October 23, 2021
Now, Goa has shown a new model of development that based on the foundations of trust and collective spirit. pic.twitter.com/4LBTZg51H1
For years, Goa was characterised by political instability, which slowed the development process.
— Narendra Modi (@narendramodi) October 23, 2021
In the last decade, that trend has changed. Starting from the work done by my friend, late Shri Manohar Parrikar Ji, Goa has scaled impressive heights of progress. pic.twitter.com/5XCt78Kj0U
Be it food processing or fisheries, the Centre and State Government are undertaking many efforts that are benefitting the people of Goa. pic.twitter.com/yj3eQJi9Ve
— Narendra Modi (@narendramodi) October 23, 2021
भारत के वैक्सीनेशन अभियान में गोवा सहित देश के उन राज्यों को विशेष प्रोत्साहन दिया गया है, जो टूरिज्म के केंद्र हैं। इससे गोवा को भी बहुत लाभ हुआ है। pic.twitter.com/tzOkjhqAJl
— Narendra Modi (@narendramodi) October 23, 2021