Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਕਾਸ਼ਵਾਣੀ (ਆਲ ਇੰਡੀਆ ਰੇਡੀਓ ) ‘ਤੇ 28 ਅਗਸਤ, 2016 ਨੂੰ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਮੂਲ ਪਾਠ


ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ,

ਕੱਲ੍ਹ 29 ਅਗਸਤ ਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ ਜੀ ਦਾ ਜਨਮ ਦਿਨ ਹੈ। ਇਹ ਦਿਨ ਪੂਰੇ ਦੇਸ਼ ਵਿੱਚ ‘ਰਾਸ਼ਟਰੀ ਖੇਡ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮੈਂ ਧਿਆਨ ਚੰਦ ਜੀ ਨੂੰ ਸ਼ਰਧਾਂਜਲੀ ਦਿੰਦਾ ਹਾਂ ਅਤੇ ਇਸ ਮੌਕੇ ‘ਤੇ ਤੁਹਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਯੋਗਦਾਨ ਦੀ ਯਾਦ ਵੀ ਦਿਵਾਉਣਾ ਚਾਹੁੰਦਾ ਹਾਂ। ਉਨ੍ਹਾਂ ਨੇ 1928 ਵਿੱਚ, 1932 ਵਿੱਚ, Olympic ਖੇਡਾਂ ਵਿੱਚ ਭਾਰਤ ਨੂੰ hockey ਦਾ ਗੋਲਡ ਮੈਡਲ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅਸੀਂ ਸਾਰੇ ਕ੍ਰਿਕੇਟ ਪ੍ਰੇਮੀ Bradman ਦਾ ਨਾਂਅ ਜਾਣਦੇ ਹਾਂ। ਉਨ੍ਹਾਂ ਨੇ ਧਿਆਨ ਚੰਦ ਜੀ ਦੇ ਲਈ ਕਿਹਾ ਸੀ, ‘ He scores goals like runs’। ਧਿਆਨ ਚੰਦ ਜੀ sportsman spirit ਅਤੇ ਦੇਸ਼ ਭਗਤੀ ਦੀ ਇੱਕ ਜਿਊਂਦੀ ਜਾਗਦੀ ਮਿਸਾਲ ਸਨ। ਇੱਕ ਵਾਰ ਕੋਲਕਾਤਾ ਵਿੱਚ ਇੱਕ ਮੈਚ ਦੇ ਦੌਰਾਨ ਇੱਕ ਵਿਰੋਧੀ ਖਿਡਾਰੀ ਨੇ ਧਿਆਨ ਚੰਦ ਜੀ ਦੇ ਸਿਰ ‘ਤੇ ਹਾਕੀ ਮਾਰ ਦਿੱਤੀ। ਉਸ ਸਮੇਂ ਧਿਆਨ ਚੰਦ ਜੀ ਨੇ ਉਨ੍ਹਾਂ 10 ਮਿੰਟਾਂ ਵਿੱਚ ਤਿੰਨ ਗੋਲ ਕਰ ਦਿੱਤੇ ਅਤੇ ਕਿਹਾ ਕਿ ਮੈਂ ਸੱਟ ਦਾ ਬਦਲਾ ਗੋਲ ਨਾਲ ਦੇ ਦਿੱਤਾ।

ਮੇਰੇ ਪਿਆਰੇ ਦੇਸ਼ਵਾਸੀਓ, ਵੈਸੇ ਜਦੋਂ ਵੀ ‘ਮਨ ਕੀ ਬਾਤ’ ਦਾ ਸਮਾਂ ਆਉਂਦਾ ਹੈ ਤਾਂ MyGov ‘ਤੇ ਜਾਂ NarendraModiApp ‘ਤੇ ਅਨੇਕ ਸੁਝਾਅ ਆਉਂਦੇ ਹਨ। ਵਿਭਿੰਨਤਾ ਨਾਲ ਭਰੇ ਹੋਏ ਹੁੰਦੇ ਹਨ, ਪਰ ਮੈਂ ਦੇਖਿਆ ਕਿ ਇਸ ਵਾਰ ਤਾਂ ਜ਼ਿਆਦਾਤਰ, ਹਰ ਕਿਸੇ ਨੇ ਮੈਨੂੰ ਬੇਨਤੀ ਕੀਤੀ ਕਿ Rio Olympic ਦੇ ਸਬੰਧ ਵਿੱਚ ਤੁਸੀਂ ਜ਼ਰੂਰ ਕੁਝ ਗੱਲਾਂ ਕਰੋ। ਆਮ ਨਾਗਰਿਕ ਦਾ Rio Olympic ਪ੍ਰਤੀ ਇੰਨਾ ਲਗਾਅ, ਇੰਨੀ ਜਾਗਰੂਕਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ‘ਤੇ ਦਬਾਅ ਪਾਉਣਾ ਕਿ ਇਸ ‘ਤੇ ਕੁਝ ਬੋਲੋ, ਮੈਂ ਇਸ ਨੂੰ ਇੱਕ ਬਹੁਤ ਸਕਾਰਾਤਮਕ ਤੌਰ ‘ਤੇ ਦੇਖ ਰਿਹਾ ਹਾਂ। ਕ੍ਰਿਕੇਟ ਦੇ ਬਾਹਰ ਵੀ ਭਾਰਤ ਦੇ ਨਾਗਰਿਕਾਂ ਵਿੱਚ ਹੋਰ ਖੇਡਾਂ ਪ੍ਰਤੀ ਵੀ ਇੰਨਾ ਪਿਆਰ ਹੈ, ਇੰਨੀ ਜਾਗਰੂਕਤਾ ਹੈ ਅਤੇ ਉੰਨੀਆਂ ਹੀ ਜਾਣਕਾਰੀਆਂ ਹਨ। ਮੇਰੇ ਲਈ ਤਾਂ ਇਹ ਸੰਦੇਸ਼ ਪੜ੍ਹਨਾ, ਇਹ ਵੀ ਇੱਕ ਆਪਣੇ ਆਪ ਵਿੱਚ, ਵੱਡਾ ਪ੍ਰੇਰਣਾ ਦਾ ਕਾਰਨ ਬਣ ਗਿਆ। ਇੱਕ ਸ਼੍ਰੀਮਾਨ ਅਜਿਤ ਸਿੰਘ ਨੇ NarendraModiApp ‘ਤੇ ਲਿਖਿਆ ਹੈ, ‘ਕ੍ਰਿਪਾ ਕਰਕੇ ਇਸ ਵਾਰ ‘ਮਨ ਕੀ ਬਾਤ’ ਵਿੱਚ ਬੇਟੀਆਂ ਦੀ ਸਿੱਖਿਆ ਅਤੇ ਖੇਡਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ‘ਤੇ ਜ਼ਰੂਰ ਬੋਲਿਓ, ਕਿਉਂਕਿ Rio Olympic ਵਿੱਚ medal ਜਿੱਤ ਕੇ ਉਨ੍ਹਾਂ ਨੇ ਦੇਸ਼ ਨੂੰ ਮਾਣ ਮਹਿਸੂਸ ਕਰਾਇਆ ਹੈ।’ ਕੋਈ ਸ਼੍ਰੀਮਾਨ ਸਚਿਨ ਲਿਖਦੇ ਹਨ ਕਿ ਤੁਹਾਨੂੰ ਬੇਨਤੀ ਹੈ ਕਿ ਇਸ ਵਾਰ ਦੇ ‘ਮਨ ਕੀ ਬਾਤ’ ਵਿੱਚ ਸਿੰਧੂ, ਸਾਕਸ਼ੀ ਅਤੇ ਦੀਪਾ ਕਰਮਾਕਰ ਦਾ ਜ਼ਿਕਰ ਜ਼ਰੂਰ ਕਰਨਾ। ਸਾਨੂੰ ਜੋ ਮੈਡਲ ਮਿਲੇ, ਬੇਟੀਆਂ ਨੇ ਦਿਵਾਏ। ਸਾਡੀਆਂ ਬੇਟੀਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਕਿਸੇ ਤਰ੍ਹਾਂ ਵੀ, ਕਿਸੇ ਤੋਂ ਵੀ ਘੱਟ ਨਹੀਂ ਹਨ। ਇਨ੍ਹਾਂ ਬੇਟੀਆਂ ਵਿੱਚ ਇੱਕ ਉੱਤਰ ਭਾਰਤ ਤੋਂ ਹੈ, ਤਾਂ ਇੱਕ ਦੱਖਣ ਭਾਰਤ ਤੋਂ ਹੈ, ਤਾਂ ਕੋਈ ਪੂਰਵੀ ਭਾਰਤ ਤੋਂ ਹੈ, ਤਾਂ ਕੋਈ ਹਿੰਦੁਸਤਾਨ ਦੇ ਕਿਸੇ ਦੂਜੇ ਕੋਨੇ ਤੋਂ ਹੈ। ਅਜਿਹਾ ਲਗਦਾ ਹੈ ਜਿਵੇਂ ਪੂਰੇ ਭਾਰਤ ਦੀਆਂ ਬੇਟੀਆਂ ਨੇ ਦੇਸ਼ ਦਾ ਨਾਂਅ ਰੋਸ਼ਨ ਕਰਨ ਦਾ ਬੀੜਾ ਚੁੱਕ ਲਿਆ ਹੈ।

MyGov ‘ਤੇ ਸ਼ਿਖਰ ਠਾਕੁਰ ਨੇ ਲਿਖਿਆ ਹੈ ਕਿ ਅਸੀਂ Olympic ਵਿੱਚ ਹੋਰ ਵੀ ਵਧੀਆ ਕਰ ਸਕਦੇ ਸੀ। ਉਨ੍ਹਾਂ ਨੇ ਲਿਖਿਆ ਹੈ। ‘ ਸਤਿਕਾਰਯੋਗ ਮੋਦੀ ਸਰ, ਸਭ ਤੋਂ ਪਹਿਲਾਂ Rio ਵਿੱਚ ਅਸੀਂ ਜੋ ਦੋ medal ਜਿੱਤੇ, ਉਸਦੇ ਲਈ ਵਧਾਈ। ਪਰ ਮੈਂ ਇਸ ਤਰਫ਼ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ ਕਿ ਕੀ ਸਾਡਾ ਪ੍ਰਦਰਸ਼ਨ ਅਸਲ ਵਿੱਚ ਵਧੀਆ ਸੀ? ਅਤੇ ਜਵਾਬ ਹੈ, ਨਹੀਂ। ਸਾਨੂੰ ਖੇਡਾਂ ਵਿੱਚ ਲੰਬਾ ਸਫ਼ਰ ਤੈਅ ਕਰਨ ਦੀ ਜ਼ਰੂਰਤ ਹੈ। ਸਾਡੇ ਮਾਤਾ-ਪਿਤਾ ਅੱਜ ਵੀ ਪੜ੍ਹਾਈ ਅਤੇ academics’ਤੇ focus ਕਰਨ ‘ਤੇ ਜ਼ੋਰ ਦਿੰਦੇ ਹਨ। ਸਮਾਜ ਵਿੱਚ ਹੁਣ ਵੀ ਖੇਡਾਂ ਨੂੰ ਸਮੇਂ ਦੀ ਬਰਬਾਦੀ ਮੰਨਿਆ ਜਾਂਦਾ ਹੈ। ਸਾਨੂੰ ਇਸ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ। ਸਮਾਜ ਨੂੰ motivation ਦੀ ਜ਼ਰੂਰਤ ਹੈ। ਅਤੇ ਇਹ ਕੰਮ ਤੁਹਾਡੇ ਤੋਂ ਜ਼ਿਆਦਾ ਵਧੀਆ ਕੋਈ ਨਹੀਂ ਕਰ ਸਕਦਾ।’

ਅਜਿਹੇ ਹੀ ਕੋਈ ਸ਼੍ਰੀਮਾਨ ਸੱਤਿਆਪ੍ਰਕਾਸ਼ ਮਹਿਰਾ ਜੀ ਨੇ NarendraModiApp ‘ਤੇ ਲਿਖਿਆ ਹੈ-”ਮਨ ਕੀ ਬਾਤ’ ਵਿੱਚ extra-curricular activities ‘ਤੇ focus ਕਰਨ ਦੀ ਜ਼ਰੂਰਤ ਹੈ। ਖਾਸ ਤੌਰ ‘ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨੂੰ ਲੈ ਕੇ।’ ਇੱਕ ਪ੍ਰਕਾਰ ਨਾਲ ਇਹ ਹੀ ਭਾਵ ਹਜ਼ਾਰਾਂ ਲੋਕਾਂ ਨੇ ਪ੍ਰਗਟਾਇਆ ਹੈ। ਇਸ ਗੱਲ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੀ ਆਸ ਦੇ ਅਨੁਰੂਪ ਅਸੀਂ ਪ੍ਰਦਰਸ਼ਨ ਨਹੀਂ ਕਰ ਸਕੇ । ਕੁਝ ਗੱਲਾਂ ਵਿੱਚ ਤਾਂ ਅਜਿਹਾ ਵੀ ਹੋਇਆ ਕਿ ਜੋ ਸਾਡੇ ਖਿਡਾਰੀ ਭਾਰਤ ਵਿੱਚ ਪ੍ਰਦਰਸ਼ਨ ਕਰਦੇ ਸਨ, ਇੱਥੇ ਦੀਆਂ ਖੇਡਾਂ ਵਿੱਚ ਜੋ ਪ੍ਰਦਰਸ਼ਨ ਕਰਦੇ ਸਨ, ਉਹ ਉੱਥੇ, ਉੱਥੇ ਤੱਕ ਵੀ ਨਹੀਂ ਪਹੁੰਚ ਸਕੇ ਅਤੇ ਮੈਡਲ ਸੂਚੀ ਵਿੱਚ ਤਾਂ ਸਿਰਫ ਦੋ ਹੀ medal ਮਿਲੇ ਹਨ। ਪਰ ਇਹ ਵੀ ਸਹੀ ਹੈ ਕਿ ਮੈਡਲ ਨਾ ਮਿਲਣ ਦੇ ਬਾਵਜੂਦ ਵੀ ਜੇਕਰ ਜ਼ਰਾ ਗੌਰ ਨਾਲ ਦੇਖੀਏ ਤਾਂ ਕਈ ਵਿਸ਼ਿਆਂ ਵਿੱਚ ਪਹਿਲੀ ਵਾਰ ਭਾਰਤ ਦੇ ਖਿਡਾਰੀਆਂ ਨੇ ਕਾਫੀ ਵਧੀਆ ਕਰਤੱਬ ਵੀ ਦਿਖਾਇਆ ਹੈ। ਹੁਣ ਦੇਖੋ, Shooting ਵਿੱਚ ਸਾਡੇ ਅਭਿਨਵ ਬਿੰਦਰਾ ਜੀ ਨੇ-ਉਹ ਚੌਥੇ ਸਥਾਨ ‘ਤੇ ਰਹੇ ਅਤੇ ਬਹੁਤ ਹੀ ਥੋੜੇ ਜਿਹੇ ਅੰਤਰ ਨਾਲ ਉਹ ਮੈਡਲ ਤੋਂ ਰਹਿ ਗਏ। Gymnastic ਵਿੱਚ ਦੀਪਾ ਕਰਮਾਕਰ ਨੇ ਵੀ ਕਮਾਲ ਕਰ ਦਿੱਤੀ-ਉਹ ਚੌਥੇ ਸਥਾਨ ‘ਤੇ ਰਹੀ। ਬਹੁਤ ਥੋੜੇ ਅੰਤਰ ਦੇ ਚਲਦੇ medal ਤੋਂ ਰਹਿ ਗਈ। ਪਰ ਇਹ ਇੱਕ ਗੱਲ ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਉਹ Olympic ਲਈ ਅਤੇ Olympic Final ਲਈ qualify ਕਰਨ ਵਾਲੀ ਪਹਿਲੀ ਭਾਰਤੀ ਬੇਟੀ ਹੈ। ਕੁਝ ਅਜਿਹਾ ਹੀ ਟੈਨਿਸ ਵਿੱਚ ਸਾਨੀਆ ਮਿਰਜ਼ਾ ਅਤੇ ਰੋਹਾਨ ਬੋਪੰਨਾ ਦੀ ਜੋੜੀ ਨਾਲ ਹੋਇਆ। Athletics ਵਿੱਚ ਅਸੀਂ ਇਸ ਵਾਰ ਵਧੀਆ ਪ੍ਰਦਰਸ਼ਨ ਕੀਤਾ। ਪੀ.ਟੀ.ਊਸ਼ਾ ਤੋਂ ਬਾਅਦ, 32 ਸਾਲ ਵਿੱਚ ਪਹਿਲੀ ਵਾਰ ਲਲਿਤਾ ਬਾਬਰ ਨੇ track field finals ਲਈ qualify ਕੀਤਾ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ, 36 ਸਾਲ ਤੋਂ ਬਾਅਦ ਮਹਿਲਾ ਹਾਕੀ ਟੀਮ Olympic ਤੱਕ ਪਹੁੰਚੀ। ਪਿਛਲੇ 36 ਸਾਲ ਵਿੱਚ ਪਹਿਲੀ ਵਾਰ Men’s Hockey – knock out stage ਤੱਕ ਪਹੁੰਚਣ ਵਿੱਚ ਕਾਮਯਾਬ ਰਹੀ। ਸਾਡੀ ਟੀਮ ਕਾਫੀ ਮਜ਼ਬੂਤ ਹੈ ਅਤੇ ਮਜ਼ੇਦਾਰ ਗੱਲ ਇਹ ਹੈ ਕਿ Argentina ਜਿਸਨੇ Gold ਜਿੱਤਿਆ, ਉਹ ਪੂਰੇ tournament ਵਿੱਚ ਇੱਕ ਹੀ match ਹਾਰੀ ਅਤੇ ਹਰਾਉਣ ਵਾਲਾ ਕੌਣ ਸੀ? ਭਾਰਤ ਦੇ ਖਿਡਾਰੀ ਸਨ। ਆਉਣ ਵਾਲਾ ਸਮਾਂ ਨਿਸ਼ਚਤ ਰੂਪ ਵਿੱਚ ਸਾਡੇ ਲਈ ਵਧੀਆ ਹੋਏਗਾ।

Boxing ਵਿੱਚ ਵਿਕਾਸ ਕ੍ਰਿਸ਼ਣ ਯਾਦਵ quarter-final ਤੱਕ ਪਹੁੰਚੇ, ਪਰ Bronze ਨਹੀਂ ਲੈ ਸਕੇ। ਕਈ ਖਿਡਾਰੀ, ਜਿਵੇਂ ਉਦਾਹਰਣ ਲਈ-ਅਦਿਤੀ ਅਸ਼ੋਕ, ਦੱਤੂ ਭੋਕਨਲ, ਅਤਨੁ ਦਾਸ ਕਈ ਨਾਂ ਹਨ, ਜਿਨ੍ਹਾਂ ਦੇ ਪ੍ਰਦਰਸ਼ਨ ਵਧੀਆ ਰਹੇ। ਪਰ ਮੇਰੇ ਪਿਆਰੇ ਦੇਸ਼ਵਾਸੀਓ, ਸਾਨੂੰ ਬਹੁਤ ਕੁਝ ਕਰਨਾ ਹੈ। ਪਰ ਜੋ ਕਰਦੇ ਆਏ ਹਨ, ਉਸ ਪ੍ਰਕਾਰ ਹੀ ਕਰਦੇ ਰਹਿਣਗੇ, ਤਾਂ ਸ਼ਾਇਦ ਅਸੀਂ ਫਿਰ ਨਿਰਾਸ਼ ਹੋਵਾਂਗੇ। ਮੈਂ ਇੱਕ committee ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ in house ਇਸਦੀ ਗਹਿਰਾਈ ਵਿੱਚ ਜਾਏਗੀ। ਦੁਨੀਆ ਵਿੱਚ ਕੀ-ਕੀ practices ਹੋ ਰਹੀਆਂ ਹਨ, ਉਸਦਾ ਅਧਿਐਨ ਕਰੇਗੀ। ਅਸੀਂ ਵਧੀਆ ਕਰ ਸਕਦੇ ਹਾਂ, ਉਸਦਾ roadmap ਬਣਾਏਗੀ। 2020,2024, 2028 ਇੱਕ ਦੂਰ ਤੱਕ ਦੀ ਸੋਚ ਨਾਲ ਅਸੀਂ ਯੋਜਨਾ ਬਣਾਉਣੀ ਹੈ। ਮੈਂ ਰਾਜ ਸਰਕਾਰਾਂ ਨੂੰ ਵੀ ਤਾਕੀਦ ਕਰਦਾ ਹਾਂ ਕਿ ਤੁਸੀਂ ਵੀ ਅਜਿਹੀਆਂ ਕਮੇਟੀਆਂ ਬਣਾਓ ਅਤੇ ਖੇਡ ਜਗਤ ਦੇ ਅੰਦਰ ਅਸੀਂ ਕੀ ਕਰ ਸਕਦੇ ਹਾਂ, ਸਾਡਾ ਇੱਕ-ਇੱਕ ਰਾਜ ਕੀ ਕਰ ਸਕਦਾ ਹੈ, ਰਾਜ ਆਪਣੀ ਇੱਕ ਖੇਡ, ਦੋ ਖੇਡਾਂ ਪਸੰਦ ਕਰੇ-ਕੀ ਤਾਕਤ ਦਿਖਾ ਸਕਦਾ ਹੈ।

ਮੈਂ ਖੇਡ ਜਗਤ ਨਾਲ ਜੁੜੇ Association ਨੂੰ ਵੀ ਤਾਕੀਦ ਕਰਦਾ ਹਾਂ ਕਿ ਉਹ ਵੀ ਇੱਕ ਨਿਰਪੱਖ ਭਾਵ ਨਾਲ brain storming ਕਰਨ। ਅਤੇ ਹਿੰਦੁਸਤਾਨ ਵਿੱਚ ਹਰ ਨਾਗਰਿਕ ਨੂੰ ਵੀ ਮੈਂ ਬੇਨਤੀ ਕਰਦਾ ਹਾਂ ਕਿ ਜਿਸ ਨੂੰ ਵੀ ਉਸ ਵਿੱਚ ਰੁਚੀ ਹੈ, ਉਹ ਮੈਨੂੰ NarendraModiApp ‘ਤੇ ਸੁਝਾਅ ਭੇਜੇ। ਸਰਕਾਰ ਨੂੰ ਲਿਖੇ, Association ਚਰਚਾ ਕਰਕੇ ਆਪਣਾ memorandum ਸਰਕਾਰ ਨੂੰ ਦੇਣ। ਰਾਜ ਸਰਕਾਰਾਂ ਚਰਚਾ ਕਰਕੇ ਆਪਣੇ ਸੁਝਾਅ ਭੇਜਣ । ਪਰ ਅਸੀਂ ਪੂਰੀ ਤਿਆਰੀ ਕਰੀਏ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਜ਼ਰੂਰ ਸਵਾ ਸੌ ਕਰੋੜ ਦੇਸ਼ਵਾਸੀ, 65 ਪ੍ਰਤੀਸ਼ਤ ਨੌਜਵਾਨ ਜਨਸੰਖਿਆ ਵਾਲਾ ਦੇਸ਼, ਖੇਡਾਂ ਦੀ ਦੁਨੀਆ ਵਿੱਚ ਵੀ ਬਿਹਤਰ ਸਥਿਤੀ ਪ੍ਰਾਪਤ ਕਰੇ, ਇਸ ਸੰਕਲਪ ਦੇ ਨਾਲ ਅੱਗੇ ਵਧਣਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, 5 ਸਤੰਬਰ ‘ਅਧਿਆਪਕ ਦਿਵਸ’ ਹੈ। ਮੈਂ ਕਈ ਸਾਲਾਂ ਤੋਂ ‘ਅਧਿਆਪਕ ਦਿਵਸ’ ‘ਤੇ ਵਿਦਿਆਰਥੀਆਂ ਨਾਲ ਕਾਫੀ ਸਮਾਂ ਬਿਤਾਉਂਦਾ ਰਿਹਾ। ਅਤੇ ਇੱਕ ਵਿਦਿਆਰਥੀ ਦੀ ਤਰ੍ਹਾਂ ਬਿਤਾਉਂਦਾ ਸੀ। ਇਨ੍ਹਾਂ ਛੋਟੇ-ਛੋਟੇ ਬੱਚਿਆਂ ਤੋਂ ਵੀ ਮੈਂ ਬਹੁਤ ਕੁਝ ਸਿੱਖਦਾ ਸੀ। ਮੇਰੇ ਲਈ, 5 ਸਤੰਬਰ ‘ ਅਧਿਆਪਕ ਦਿਵਸ’ ਵੀ ਸੀ ਅਤੇ ਮੇਰੇ ਲਈ, ‘ਸਿੱਖਿਆ ਦਿਵਸ’ ਵੀ ਸੀ। ਪਰ ਇਸ ਵਾਰ ਮੈਨੂੰ G-20 Summit ਲਈ ਜਾਣਾ ਪੈ ਰਿਹਾ ਹੈ, ਤਾਂ ਮੇਰਾ ਮਨ ਕਰ ਗਿਆ ਕਿ ਅੱਜ ‘ਮਨ ਕੀ ਬਾਤ’ ਵਿੱਚ ਹੀ, ਆਪਣੇ ਇਸ ਭਾਵ ਨੂੰ ਮੈਂ ਪ੍ਰਗਟ ਕਰਾਂ।

ਜੀਵਨ ਵਿੱਚ ਜਿੰਨਾ ‘ਮਾਂ’ ਦਾ ਸਥਾਨ ਹੁੰਦਾ ਹੈ, ਉੰਨਾ ਹੀ ਅਧਿਆਪਕ ਦਾ ਸਥਾਨ ਹੁੰਦਾ ਹੈ। ਅਤੇ ਅਜਿਹੇ ਵੀ ਅਧਿਆਪਕ ਅਸੀਂ ਦੇਖੇ ਹਨ ਕਿ ਜਿਨ੍ਹਾਂ ਨੂੰ ਆਪਣੇ ਤੋਂ ਜ਼ਿਆਦਾ, ਆਪਣਿਆਂ ਦੀ ਚਿੰਤਾ ਹੁੰਦੀ ਹੈ। ਉਹ ਆਪਣੇ ਚੇਲਿਆਂ ਲਈ, ਆਪਣੇ ਵਿਦਿਆਰਥੀਆਂ ਲਈ ਆਪਣਾ ਜੀਵਨ ਖਪਾ ਦਿੰਦੇ ਹਨ। ਇਨ੍ਹਾਂ ਦਿਨਾਂ ਵਿੱਚ Rio Olympic ਤੋਂ ਬਾਅਦ ਚਾਰੋਂ ਤਰਫ਼ ਪੁਲੇਲਾ ਗੋਪੀਚੰਦ ਜੀ ਦੀ ਚਰਚਾ ਹੁੰਦੀ ਹੈ। ਉਹ ਖਿਡਾਰੀ ਤਾਂ ਹਨ, ਪਰ ਉਨ੍ਹਾਂ ਨੇ ਇੱਕ ਵਧੀਆ ਵਿਦਿਆਰਥੀ ਕੀ ਹੁੰਦਾ ਹੈ, ਉਸਦੀ ਮਿਸਾਲ ਪੇਸ਼ ਕੀਤੀ ਹੈ। ਮੈਂ ਅੱਜ ਗੋਪੀਚੰਦ ਜੀ ਨੂੰ ਇੱਕ ਖਿਡਾਰੀ ਤੋਂ ਜ਼ਿਆਦਾ ਇੱਕ ਉੱਤਮ ਅਧਿਆਪਕ ਦੇ ਰੂਪ ਵਿੱਚ ਦੇਖ ਰਿਹਾ ਹਾਂ। ਅਤੇ ਅਧਿਆਪਕ ਦਿਵਸ ‘ਤੇ ਪੁਲੇਲਾ ਗੋਪੀਚੰਦ ਜੀ ਨੂੰ, ਉਨ੍ਹਾਂ ਦੀ ਤਪੱਸਿਆ ਨੂੰ, ਖੇਡ ਪ੍ਰਤੀ ਉਨ੍ਹਾਂ ਦੇ ਸਪਰਪਣ ਨੂੰ ਅਤੇ ਆਪਣੇ ਵਿਦਿਆਰਥੀਆਂ ਦੀ ਸਫਲਤਾ ਵਿੱਚ ਆਨੰਦ ਪਾਉਣ ਦੇ ਉਨ੍ਹਾਂ ਦੇ ਤਰੀਕੇ ਨੂੰ salute ਕਰਦਾ ਹਾਂ। ਸਾਡੇ ਸਭ ਦੇ ਜੀਵਨ ਵਿੱਚ ਅਧਿਆਪਕ ਦਾ ਯੋਗਦਾਨ ਹਮੇਸ਼ਾ-ਹਮੇਸ਼ਾ ਮਹਿਸੂਸ ਹੁੰਦਾ ਹੈ। 5 ਸਤੰਬਰ, ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਜੀ ਦਾ ਜਨਮ ਦਿਨ ਹੈ ਅਤੇ ਦੇਸ਼ ਉਸ ਨੂੰ ‘ਅਧਿਆਪਕ ਦਿਵਸ’ ਦੇ ਰੂਪ ਵਿੱਚ ਮਨਾਉਂਦਾ ਹੈ। ਉਹ ਜੀਵਨ ਵਿੱਚ ਕਿਸੇ ਵੀ ਸਥਾਨ ‘ਤੇ ਪਹੁੰਚੇ, ਪਰ ਆਪਣੇ ਆਪ ਨੂੰ ਉਨ੍ਹਾਂ ਨੇ ਹਮੇਸ਼ਾ ਸਿੱਖਿਅਕ ਦੇ ਰੂਪ ਵਿੱਚ ਹੀ ਜਿਊਣ ਦੀ ਕੋਸ਼ਿਸ਼ ਕੀਤੀ। ਅਤੇ ਇੰਨਾ ਹੀ ਨਹੀਂ, ਉਹ ਹਮੇਸ਼ਾ ਕਹਿੰਦੇ ਸਨ-“ ਵਧੀਆ ਸਿੱਖਿਅਕ ਉਹ ਹੀ ਹੁੰਦਾ ਹੈ, ਜਿਸਦੇ ਅੰਦਰ ਦਾ ਵਿਦਿਆਰਥੀ ਕਦੇ ਮਰਦਾ ਨਹੀਂ ਹੈ।” ਰਾਸ਼ਟਰਪਤੀ ਦਾ ਪਦ ਹੋਣ ਦੇ ਬਾਅਦ ਵੀ ਸਿੱਖਿਅਕ ਦੇ ਰੂਪ ਵਿੱਚ ਜਿਊਣਾ ਅਤੇ ਸਿੱਖਿਅਕ ਮਨ ਦੇ ਨਾਤੇ, ਅੰਦਰ ਦੇ ਵਿਦਿਆਰਥੀ ਨੂੰ ਜਿਊਂਦਾ ਰੱਖਣਾ, ਇਹ ਅਦਭੁੱਤ ਜੀਵਨ ਡਾ. ਰਾਧਾਕ੍ਰਿਸ਼ਣਨ ਜੀ ਨੇ, ਜੀਅ ਕੇ ਦਿਖਾਇਆ।

ਮੈਂ ਵੀ ਕਦੇ-ਕਦੇ ਸੋਚਦਾ ਹਾਂ, ਤਾਂ ਮੈਨੂੰ ਤਾਂ ਆਪਣੇ ਅਧਿਆਪਕਾਂ ਦੀਆਂ ਇੰਨੀਆਂ ਕਥਾਵਾਂ ਯਾਦ ਹਨ, ਕਿਉਂਕਿ ਸਾਡੇ ਛੋਟੇ ਜਿਹੇ ਪਿੰਡ ਵਿੱਚ ਤਾਂ ਉਹ ਹੀ ਸਾਡੇ Hero ਹੁੰਦੇ ਸਨ। ਪਰ ਮੈਂ ਅੱਜ ਖੁਸ਼ੀ ਨਾਲ ਕਹਿ ਸਕਦਾ ਹਾਂ ਕਿ ਮੇਰੇ ਇੱਕ ਅਧਿਆਪਕ, ਹੁਣ ਉਨ੍ਹਾਂ ਦੀ 90 ਸਾਲ ਦੀ ਉਮਰ ਹੋ ਗਈ ਹੈ-ਅੱਜ ਵੀ ਹਰ ਮਹੀਨੇ ਮੈਨੂੰ ਉਨ੍ਹਾਂ ਦੀ ਚਿੱਠੀ ਆਉਂਦੀ ਹੈ। ਹੱਥ ਨਾਲ ਲਿਖੀ ਹੋਈ ਚਿੱਠੀ ਆਉਂਦੀ ਹੈ। ਮਹੀਨੇ ਭਰ ਵਿੱਚ ਉਨ੍ਹਾਂ ਨੇ ਜੋ ਕਿਤਾਬਾਂ ਪੜ੍ਹੀਆਂ ਹਨ, ਉਨ੍ਹਾਂ ਦਾ ਕਿਧਰੇ ਨਾ ਕਿਧਰੇ ਜ਼ਿਕਰ ਆਉਂਦਾ ਹੈ, quotations ਆਉਂਦਾ ਹੈ। ਮਹੀਨੇ ਭਰ ਮੈਂ ਕੀ ਕੀਤਾ, ਉਨ੍ਹਾਂ ਦੀ ਨਜ਼ਰ ਵਿੱਚ ਉਹ ਠੀਕ ਸੀ, ਨਹੀਂ ਸੀ। ਜਿਵੇਂ ਅੱਜ ਵੀ ਮੈਨੂੰ class room ਵਿੱਚ ਉਹ ਪੜ੍ਹਾਉਂਦੇ ਹੋਣ। ਉਹ ਅੱਜ ਵੀ ਮੈਨੂੰ ਇੱਕ ਪ੍ਰਕਾਰ ਨਾਲ correspondence course ਕਰਾ ਰਹੇ ਹਨ। ਅਤੇ 90 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੀ ਜੋ handwriting ਹੈ, ਮੈਂ ਤਾਂ ਅੱਜ ਵੀ ਹੈਰਾਨ ਹਾਂ ਕਿ ਇਸ ਅਵਸਥਾ ਵਿੱਚ ਵੀ ਇੰਨੇ ਸੁੰਦਰ ਅੱਖਰਾਂ ਨਾਲ ਉਹ ਲਿਖਦੇ ਹਨ ਅਤੇ ਮੇਰੇ ਖੁਦ ਦੇ ਅੱਖਰ ਬਹੁਤ ਹੀ ਖਰਾਬ ਹਨ, ਇਸਦੇ ਕਾਰਨ ਜਦੋਂ ਵੀ ਮੈਂ ਕਿਸੇ ਦੇ ਅੱਛੇ ਅੱਖਰ ਦੇਖਦਾ ਹਾਂ, ਤਾਂ ਮੇਰੇ ਮਨ ਵਿੱਚ ਆਦਰ ਬਹੁਤ ਜ਼ਿਆਦਾ ਹੀ ਹੋ ਜਾਂਦਾ ਹੈ। ਜਿਵੇਂ ਦੇ ਮੇਰੇ ਅਨੁਭਵ ਹਨ, ਤੁਹਾਨੂੰ ਵੀ ਅਨੁਭਵ ਹੋਣਗੇ। ਤੁਹਾਡੇ ਅਧਿਆਪਕਾਂ ਤੋਂ ਤੁਹਾਡੇ ਜੀਵਨ ਵਿੱਚ ਜੋ ਕੁਝ ਵੀ ਅੱਛਾ ਹੋਇਆ ਹੈ, ਜੇਕਰ ਦੁਨੀਆ ਨੂੰ ਦੱਸਾਂਗੇ ਤਾਂ ਅਧਿਆਪਕ ਪ੍ਰਤੀ ਦੇਖਣ ਦੇ ਰਵੱਈਏ ਵਿੱਚ ਤਬਦੀਲੀ ਆਏਗੀ, ਇੱਕ ਮਾਣ ਹੋਏਗਾ ਅਤੇ ਸਮਾਜ ਵਿੱਚ ਸਾਡੇ ਅਧਿਆਪਕਾਂ ਦਾ ਮਾਣ ਵਧਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਤੁਸੀਂ NarendraModiApp ‘ਤੇ ਆਪਣੇ ਅਧਿਆਪਕ ਨਾਲ ਫੋਟੋ ਹੋਵੇ, ਤੁਹਾਡੇ ਅਧਿਆਪਕ ਨਾਲ ਦੀ ਕੋਈ ਘਟਨਾ ਹੋਵੇ, ਤੁਹਾਡੇ ਅਧਿਆਪਕ ਦੀ ਕੋਈ ਪ੍ਰੇਰਕ ਗੱਲ ਹੋਵੇ, ਤੁਸੀਂ ਜ਼ਰੂਰ share ਕਰੋ। ਦੇਖੋ, ਦੇਸ਼ ਵਿੱਚ ਅਧਿਆਪਕ ਦੇ ਯੋਗਦਾਨ ਨੂੰ ਵਿਦਿਆਰਥੀਆਂ ਦੀ ਨਜ਼ਰ ਤੋਂ ਦੇਖਣਾ, ਇਹ ਵੀ ਆਪਣੇ ਆਪ ਵਿੱਚ ਬਹੁਤ ਮੁੱਲਵਾਨ ਹੁੰਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨਾਂ ਵਿੱਚ ਗਣੇਸ਼ ਉਤਸਵ ਆਉਣ ਵਾਲਾ ਹੈ। ਗਣੇਸ਼ ਜੀ ਵਿਘਨਹਰਤਾ (विघ्नहर्ता) ਹਨ ਅਤੇ ਅਸੀਂ ਸਾਰੇ ਚਾਹੀਏ ਕਿ ਸਾਡਾ ਦੇਸ਼, ਸਾਡਾ ਸਮਾਜ, ਸਾਡੇ ਪਰਿਵਾਰ, ਸਾਡਾ ਹਰ ਵਿਕਅਤੀ, ਉਸਦਾ ਜੀਵਨ ਨਿਰਵਿਘਨ ਰਹੇ। ਪਰ ਜਦੋਂ ਗਣੇਸ਼ ਉਤਸਵ ਦੀ ਗੱਲ ਕਰਦੇ ਹਾਂ ਤਾਂ ਲੋਕਮਾਨਿਆ ਤਿਲਕ ਜੀ ਦੀ ਯਾਦ ਆਉਣੀ ਬਹੁਤ ਸੁਭਾਵਕ ਹੈ। ਜਨਤਕ ਗਣੇਸ਼ ਉਤਸਵ ਦੀ ਪਰੰਪਰਾ-ਇਹ ਲੋਕਮਾਨਿਆ ਤਿਲਕ ਜੀ ਦੀ ਦੇਣ ਹੈ। ਜਨਤਕ ਗਣੇਸ਼ ਉਤਸਵ ਰਾਹੀਂ ਉਨ੍ਹਾਂ ਨੇ ਇਸ ਧਾਰਮਿਕ ਅਵਸਰ ਨੂੰ ਰਾਸ਼ਟਰ ਜਾਗਰਣ ਦਾ ਪਰਵ ਬਣਾ ਦਿੱਤਾ। ਸਮਾਜ ਸੰਸਕਾਰ ਦਾ ਪਰਵ ਬਣ ਦਿੱਤਾ। ਅਤੇ ਜਨਤਕ ਗਣੇਸ਼ ਉਤਸਵ ਦੇ ਜ਼ਰੀਏ ਹੀ ਸਮਾਜ-ਜੀਵਨ ਨੂੰ ਛੂਹਣ ਵਾਲੇ ਪ੍ਰਸ਼ਨਾਂ ਦੀ ਬਹੁਤ ਚਰਚਾ ਹੋਵੇ। ਪ੍ਰੋਗਰਾਮਾਂ ਦੀ ਰਚਨਾ ਅਜਿਹੀ ਹੋਵੇ ਕਿ ਜਿਸਦੇ ਕਾਰਨ ਸਮਾਜ ਨੂੰ ਨਵਾਂ ਜੋਸ਼ ਅਤੇ ਨਵੀਂ ਰੋਸ਼ਨੀ ਮਿਲੇ ਅਤੇ ਨਾਲ-ਨਾਲ ਉਨ੍ਹਾਂ ਜੋ ਮੰਤਰ ਦਿੱਤਾ ਸੀ-‘ਸਵਰਾਜ ਸਾਡਾ ਜਨਮ ਸਿੱਧ ਅਧਿਕਾਰ ਹੈ।”-ਇਹ ਗੱਲ ਕੇਂਦਰ ਵਿੱਚ ਰਹੇ। ਅਜ਼ਾਦੀ ਦੇ ਅੰਦੋਲਨ ਨੂੰ ਤਾਕਤ ਮਿਲੇ। ਅੱਜ ਵੀ, ਹੁਣ ਤਾਂ ਸਿਰਫ਼ ਮਹਾਰਾਸ਼ਟਰ ਨਹੀਂ, ਹਿੰਦੁਸਤਾਨ ਦੇ ਹਰ ਕੋਨੇ ਵਿੱਚ ਜਨਤਕ ਗਣੇਸ਼ ਉਤਸਵ ਹੋਣ ਲੱਗੇ ਹਨ। ਸਾਰੇ ਨੌਜਵਾਨ ਇਸ ਨੂੰ ਕਰਨ ਲਈ ਕਾਫੀ ਤਿਆਰੀਆਂ ਵੀ ਕਰਦੇ ਹਨ, ਉਤਸ਼ਾਹ ਵੀ ਬਹੁਤ ਹੁੰਦਾ ਹੈ। ਅਤੇ ਕੁਝ ਲੋਕਾਂ ਨੇ ਹੁਣ ਵੀ ਲੋਕਮਾਨਿਆ ਤਿਲਕ ਜੀ ਨੇ ਜਿਸ ਭਾਵਨਾ ਨੂੰ ਰੱਖਿਆ ਸੀ, ਉਸਦਾ ਅਨੁਸਰਣ ਕਰਨ ਦੀ ਭਰਪੂਰ ਕੋਸ਼ਿਸ਼ ਵੀ ਕੀਤੀ ਹੈ। ਜਨਤਕ ਵਿਸ਼ਿਆਂ ‘ਤੇ ਉਹ ਚਰਚਾ ਰੱਖਦੇ ਹਨ, ਲੇਖ ਮੁਕਾਬਲੇ ਕਰਦੇ ਹਨ, ਰੰਗੋਲੀ ਮੁਕਾਬਲੇ ਕਰਦੇ ਹਨ। ਉਸ ਦੀਆਂ ਜੋ ਝਾਕੀਆਂ ਹੁੰਦੀਆਂ ਹਨ, ਉਸ ਵਿੱਚ ਵੀ ਸਮਾਜ ਨੂੰ ਛੂਹਣ ਵਾਲੇ issues ਨੂੰ ਬਹੁਤ ਕਲਾਤਮਕ ਢੰਗ ਨਾਲ ਉਜਾਗਰ ਕਰਦੇ ਹਨ। ਇੱਕ ਪ੍ਰਕਾਰ ਨਾਲ ਲੋਕ ਸਿੱਖਿਆ ਦਾ ਵੱਡਾ ਅਭਿਆਨ ਜਨਤਕ ਗਣੇਸ਼ ਉਤਸਵ ਰਾਹੀਂ ਚਲਦਾ ਹੈ। ਲੋਕਮਾਨਿਆ ਤਿਲਕ ਜੀ ਨੇ ਸਾਨੂੰ ‘ਸਵਰਾਜ ਸਾਡਾ ਜਨਮ ਸਿੱਧ ਅਧਿਕਾਰ ਹੈ’ ਇਹ ਪ੍ਰੇਰਕ ਮੰਤਰ ਦਿੱਤਾ। ਪਰ ਅਸੀਂ ਅਜ਼ਾਦ ਹਿੰਦੁਸਤਾਨ ਵਿੱਚ ਹਾਂ। ਕੀ ਜਨਤਕ ਗਣੇਸ਼ ਉਤਸਵ ‘ਸੁਰਾਜ ਸਾਡਾ ਅਧਿਕਾਰ ਹੈ’ (सुराज हमारा अधिकार है’)- ਹੁਣ ਅਸੀਂ ਸੁਰਾਜ ਦੀ ਤਰਫ਼ ਅੱਗੇ ਵਧੀਏ। ਸੁਰਾਜ ਸਾਡੀ ਪਹਿਲ ਹੋਵੇ, ਕੀ ਇਸ ਮੰਤਰ ਨੂੰ ਲੈ ਕੇ ਅਸੀਂ ਜਨਤਕ ਗਣੇਸ਼ ਉਤਸਵ ਨਾਲ ਸੰਦੇਸ਼ ਨਹੀਂ ਦੇ ਸਕਦੇ? ਆਓ, ਮੈਂ ਤੁਹਾਨੂੰ ਸੱਦਾ ਦਿੰਦਾ ਹਾਂ।

ਇਹ ਗੱਲ ਸਹੀ ਹੈ ਕਿ ਉਤਸਵ ਸਮਾਜ ਦੀ ਸ਼ਕਤੀ ਹੁੰਦਾ ਹੈ। ਉਤਸਵ ਵਿਅਕਤੀ ਅਤੇ ਸਮਾਜ ਦੇ ਜੀਵਨ ਵਿੱਚ ਨਵੇਂ ਪ੍ਰਾਣ ਭਰਦਾ ਹੈ। ਉਤਸਵ ਤੋਂ ਬਿਨਾਂ ਜੀਵਨ ਅਸੰਭਵ ਹੁੰਦਾ ਹੈ। ਪਰ ਸਮੇਂ ਦੀ ਮੰਗ ਦੇ ਅਨੁਸਾਰ ਉਸ ਨੂੰ ਢਾਲਣਾ ਵੀ ਪੈਂਦਾ ਹੈ। ਇਸ ਵਾਰ ਮੈਂ ਦੇਖਿਆ ਹੈ ਕਿ ਮੈਨੂੰ ਕਈ ਲੋਕਾਂ ਨੇ ਖਾਸ ਕਰਕੇ ਗਣੇਸ਼ ਉਸਤਵ ਅਤੇ ਦੁਰਗਾ ਪੂਜਾ-ਇਨ੍ਹਾਂ ਦੋਨਾਂ ‘ਤੇ ਕਾਫੀ ਲਿਖਿਆ ਹੈ। ਅਤੇ ਉਨ੍ਹਾਂ ਨੂੰ ਚਿੰਤਾ ਹੋ ਰਹੀ ਹੈ ਵਾਤਾਵਰਨ ਦੀ। ਕੋਈ ਸ਼੍ਰੀਮਾਨ ਸ਼ੰਕਰ ਨਾਰਾਇਣ ਪ੍ਰਸ਼ਾਂਤ ਕਰਕੇ ਹਨ, ਉਨ੍ਹਾਂ ਨੇ ਬਹੁਤ ਬੇਨਤੀ ਨਾਲ ਕਿਹਾ ਹੈ ਕਿ ਮੋਦੀ ਜੀ, ਤੁਸੀਂ ‘ਮਨ ਕੀ ਬਾਤ’ ਵਿੱਚ ਲੋਕਾਂ ਨੂੰ ਸਮਝਾਓ ਕਿ Plaster of Paris ਨਾਲ ਬਣੀ ਹੋਈ ਗਣੇਸ਼ ਜੀ ਦੀ ਮੂਰਤੀ ਦੀ ਵਰਤੋਂ ਨਾ ਕਰਨ। ਕਿਉਂ ਨਾ ਪਿੰਡ ਦੇ ਤਲਾਬ ਦੀ ਮਿੱਟੀ ਤੋਂ ਬਣੇ ਹੋਏ ਗਣੇਸ਼ ਜੀ ਦੀ ਵਰਤੋਂ ਕਰੀਏ। POP ਤੋਂ ਬਣੀ ਹੋਈ ਮੂਰਤੀ ਵਾਤਾਵਰਨ ਲਈ ਅਨੁਕੂਲ ਨਹੀਂ ਹੁੰਦੀ । ਉਨ੍ਹਾਂ ਨੇ ਤਾਂ ਬਹੁਤ ਦੁਖ ਪ੍ਰਗਟ ਕੀਤਾ ਹੈ, ਹੋਰਾਂ ਨੇ ਵੀ ਕੀਤਾ ਹੈ। ਮੈਂ ਵੀ ਤੁਹਾਨੂੰ ਸਭ ਨੂੰ ਪ੍ਰਾਰਥਨਾ ਕਰਦਾ ਹਾਂ, ਕਿਉਂ ਨਾ ਅਸੀਂ ਮਿੱਟੀ ਦੀ ਵਰਤੋਂ ਕਰਕੇ ਗਣੇਸ਼ ਦੀਆਂ ਮੂਰਤੀਆਂ, ਦੁਰਗਾ ਦੀਆਂ ਮੂਰਤੀਆਂ-ਸਾਡੀ ਉਸ ਪੁਰਾਣੀ ਪਰੰਪਰਾ ‘ਤੇ ਵਾਪਸ ਕਿਉਂ ਨਾ ਆਈਏ। ਵਾਤਾਵਰਨ ਦੀ ਰੱਖਿਆ, ਸਾਡੇ ਨਦੀ ਤਲਾਬਾਂ ਦੀ ਰੱਖਿਆ, ਉਸ ਵਿੱਚ ਹੋਣ ਵਾਲੇ ਪ੍ਰਦੂਸ਼ਣ ਨਾਲ ਇਸ ਦੇ ਪਾਣੀ ਦੇ ਛੋਟੇ-ਛੋਟੇ ਜੀਵਾਂ ਦੀ ਰੱਖਿਆ-ਇਹ ਵੀ ਈਸ਼ਵਰ ਦੀ ਸੇਵਾ ਹੀ ਤਾਂ ਹੈ। ਗਣੇਸ਼ ਜੀ ਵਿਘਨਹਰਤਾ ਹਨ। ਤਾਂ ਸਾਨੂੰ ਅਜਿਹੇ ਗਣੇਸ਼ ਜੀ ਨਹੀਂ ਬਣਾਉਣੇ ਚਾਹੀਦੇ, ਜੋ ਵਿਘਨ ਪੈਦਾ ਕਰੇ। ਮੈਂ ਨਹੀਂ ਜਾਣਦਾ , ਮੇਰੀਆਂ ਇਨ੍ਹਾਂ ਗੱਲਾਂ ਨੂੰ ਤੁਸੀਂ ਕਿਸ ਰੂਪ ਵਿੱਚ ਲਵੋਗੇ। ਪਰ ਇਹ ਸਿਰਫ ਮੈਂ ਨਹੀਂ ਕਹਿ ਰਿਹਾ ਹਾਂ, ਕਈ ਲੋਕ ਹਨ ਅਤੇ ਮੈਂ ਕਈਆਂ ਦੇ ਵਿਸ਼ਿਆਂ ਵਿੱਚ ਕਈ ਵਾਰ ਸੁਣਿਆ ਹੈ-ਪੁਣੇ ਦੇ ਇੱਕ ਮੂਰਤੀਕਾਰ ਸ਼੍ਰੀਮਾਨ ਅਭਿਜੀਤ ਧੋੜਫਲੇ, ਕੋਹਲਾਪੁਰ ਦੀਆਂ ਸੰਸਥਾਵਾਂ ਨਿਸਰਗ-ਮਿੱਤਰ, ਵਿਗਿਆਨ ਪ੍ਰਬੋਧਿਨੀ। ਵਿਦਰਭ ਖੇਤਰ ਵਿੱਚ ਨਿਸਰਗ-ਕੱਟਾ, ਪੁਣੇ ਦੀ ਗਿਆਨ ਪ੍ਰਬੋਧਿਨੀ, ਮੁੰਬਈ ਦੇ ਗਿਰਗਾਂਵਚਾ ਰਾਜਾ। ਅਜਿਹੀਆਂ ਅਨੇਕ ਸੰਸਥਾਵਾਂ, ਵਿਅਕਤੀ ਮਿੱਟੀ ਦੇ ਗਣੇਸ਼ ਲਈ ਬਹੁਤ ਮਿਹਨਤ ਕਰਦੇ ਹਨ, ਪ੍ਰਚਾਰ ਵੀ ਕਰਦੇ ਹਨ। Eco-friendly ਗਣੇਸ਼ ਉਤਸਵ-ਇਹ ਵੀ ਇੱਕ ਸਮਾਜ ਸੇਵਾ ਦਾ ਕੰਮ ਹੈ। ਦੁਰਗਾ ਪੂਜਾ ਵਿੱਚ ਅਜੇ ਸਮਾਂ ਹੈ। ਹੁਣ ਅਸੀਂ ਤੈਅ ਕਰੀਏ ਕਿ ਸਾਡੇ ਉਹ ਪੁਰਾਣੇ ਪਰਿਵਾਰ ਜਿਹੜੇ ਮੂਰਤੀਆਂ ਬਣਾਉਂਦੇ ਸਨ, ਉਨ੍ਹਾਂ ਨੂੰ ਵੀ ਰੋਜ਼ਗਾਰ ਮਿਲੇਗਾ ਅਤੇ ਤਲਾਬ ਜਾਂ ਨਦੀ ਦੀ ਮਿੱਟੀ ਤੋਂ ਬਣੇਗਾ ਤਾਂ ਫਿਰ ਤੋਂ ਉਸ ਵਿੱਚ ਜਾ ਕੇ ਮਿਲ ਜਾਏਗਾ ਤਾਂ ਵਾਤਾਵਰਨ ਦੀ ਵੀ ਰੱਖਿਆ ਹੋਏਗੀ। ਤੁਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਰਤਨ ਮਦਰ ਟੈਰੇਸਾ, 4 ਸਤੰਬਰ ਨੂੰ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਨਾਲ ਸਨਮਾਨਤ ਕੀਤਾ ਜਾਏਗਾ। ਮਦਰ ਟੈਰੇਸਾ ਨੇ ਆਪਣਾ ਪੂਰਾ ਜੀਵਨ ਭਾਰਤ ਵਿੱਚ ਗ਼ਰੀਬਾਂ ਦੀ ਸੇਵਾ ਲਈ ਲਗਾ ਦਿੱਤਾ ਸੀ। ਉਨ੍ਹਾਂ ਦਾ ਜਨਮ ਤਾਂ Albania ਵਿੱਚ ਹੋਇਆ ਸੀ। ਉਨ੍ਹਾਂ ਦੀ ਭਾਸ਼ਾ ਵੀ ਅੰਗਰੇਜ਼ੀ ਨਹੀਂ ਸੀ। ਪਰ ਉਨ੍ਹਾਂ ਨੇ ਆਪਣੇ ਜੀਵਨ ਨੂੰ ਢਾਲਿਆ। ਗ਼ਰੀਬਾਂ ਦੀ ਸੇਵਾ ਯੋਗ ਬਣਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ। ਜਿਨ੍ਹਾਂ ਨੇ ਜੀਵਨ ਭਰ ਭਾਰਤ ਦੇ ਗ਼ਰੀਬਾਂ ਦੀ ਸੇਵਾ ਕੀਤੀ ਹੋਵੇ, ਅਜਿਹੀ ਮਦਰ ਟੈਰੇਸਾ ਨੂੰ ਜਦੋਂ ਸੰਤ ਦੀ ਉਪਾਧੀ ਪ੍ਰਾਪਤ ਹੁੰਦੀ ਹੈ ਤਾਂ ਸਾਰੇ ਭਾਰਤੀਆਂ ਨੂੰ ਮਾਣ ਹੋਣਾ ਬਹੁਤ ਸੁਭਾਵਕ ਹੈ। 4 ਸਤੰਬਰ ਨੂੰ ਇਹ ਜੋ ਸਮਾਗਮ ਹੋਏਗਾ, ਉਸ ਵਿੱਚ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਤਰਫ਼ ਤੋਂ ਭਾਰਤ ਸਰਕਾਰ, ਸਾਡੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਅਗਵਾਈ ਵਿੱਚ, ਇੱਕ ਅਧਿਕਾਰਤ ਪ੍ਰਤੀਨਿਧੀਮੰਡਲ ਵੀ ਉੱਥੇ ਭੇਜੇਗੀ । ਸੰਤਾਂ ਤੋਂ, ਰਿਸ਼ੀਆਂ ਤੋਂ, ਮੁਨੀਆਂ ਤੋਂ, ਮਹਾਪੁਰਖਾਂ ਤੋਂ ਹਰ ਪਲ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੀ ਹੈ। ਅਸੀਂ ਕੁਝ ਨਾ ਕੁਝ ਪ੍ਰਾਪਤ ਕਰਦੇ ਰਹਾਂਗੇ, ਸਿੱਖਦੇ ਰਹਾਂਗੇ ਅਤੇ ਕੁਝ ਨਾ ਕੁਝ ਵਧੀਆ ਕਰਦੇ ਰਹਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ,ਵਿਕਾਸ ਜਦੋਂ ਜਨ ਅੰਦੋਲਨ ਬਣ ਜਾਵੇ, ਤਾਂ ਕਿੰਨੀ ਵੱਡੀ ਤਬਦੀਲੀ ਆਉਂਦੀ ਹੈ। ਜਨਸ਼ਕਤੀ ਈਸ਼ਵਰ ਦਾ ਹੀ ਰੂਪ ਮੰਨਿਆ ਜਾਂਦਾ ਹੈ। ਭਾਰਤ ਸਰਕਾਰ ਨੇ ਪਿਛਲੇ ਦਿਨਾਂ ਵਿੱਚ 5 ਰਾਜ ਸਰਕਾਰਾਂ ਦੇ ਸਹਿਯੋਗ ਦੇ ਨਾਲ ਸਵੱਛ ਗੰਗਾ ਲਈ, ਗੰਗਾ ਸਫਾਈ ਲਈ, ਲੋਕਾਂ ਨੂੰ ਜੋੜਨ ਦੀ ਇੱਕ ਸਫਲ ਕੋਸ਼ਿਸ਼ ਕੀਤੀ। ਇਸ ਮਹੀਨੇ ਦੀ 20 ਤਰੀਕ ਨੂੰ ਇਲਾਹਾਬਾਦ ਵਿੱਚ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਜੋ ਗੰਗਾ ਦੇ ਤਟ ‘ਤੇ ਰਹਿਣ ਵਾਲੇ ਪਿੰਡਾਂ ਦੇ ਪ੍ਰਧਾਨ ਸਨ। ਪੁਰਸ਼ ਵੀ ਸਨ, ਔਰਤਾਂ ਵੀ ਸਨ। ਉਹ ਇਲਾਹਾਬਾਦ ਆਏ ਅਤੇ ਗੰਗਾ ਤਟ ਦੇ ਪਿੰਡਾਂ ਦੇ ਪ੍ਰਧਾਨਾਂ ਨੇ ਮਾਂ ਗੰਗਾ ਦੀ ਸਾਖੀ ਵਿੱਚ ਸਹੁੰ ਚੁੱਕੀ ਕਿ ਉਹ ਗੰਗਾ ਤਟ ਦੇ ਆਪਣੇ ਪਿੰਡਾਂ ਵਿੱਚ ਖੁੱਲ੍ਹੇ ਵਿੱਚ ਪਖਾਨਾ ਜਾਣ ਦੀ ਪਰੰਪਰਾ ਨੂੰ ਤੁਰੰਤ ਬੰਦ ਕਰਾਉਣਗੇ, ਪਖਾਨੇ ਬਣਾਉਣ ਦਾ ਅਭਿਆਨ ਚਲਾਉਣਗੇ ਅਤੇ ਗੰਗਾ ਸਫਾਈ ਵਿੱਚ ਪਿੰਡ ਪੂਰੀ ਤਰ੍ਹਾਂ ਯੋਗਦਾਨ ਦੇਵੇਗਾ ਕਿ ਪਿੰਡ ਗੰਗਾ ਨੂੰ ਗੰਦਾ ਨਹੀਂ ਹੋਣ ਦੇਵੇਗਾ । ਇਨ੍ਹਾਂ ਪ੍ਰਧਾਨਾਂ ਨੂੰ ਇਸ ਸੰਕਲਪ ਲਈ ਇਲਾਹਬਾਦ ਆਉਣ, ਕੋਈ ਉੱਤਰਾਖੰਡ ਤੋਂ ਆਇਆ, ਕੋਈ ਉੱਤਰ ਪ੍ਰਦੇਸ਼ ਤੋਂ ਆਇਆ, ਕੋਈ ਬਿਹਾਰ ਤੋਂ ਆਇਆ, ਕੋਈ ਝਾਰਖੰਡ ਤੋਂ ਆਇਆ, ਕੋਈ ਪੱਛਮੀ ਬੰਗਾਲ ਤੋਂ ਆਇਆ, ਮੈਂ ਇਨ੍ਹਾਂ ਸਾਰਿਆਂ ਨੂੰ ਇਸ ਕੰਮ ਲਈ ਵਧਾਈ ਦਿੰਦਾ ਹਾਂ। ਮੈਂ ਭਾਰਤ ਸਰਕਾਰ ਦੇ ਉਨ੍ਹਾਂ ਸਾਰੇ ਮੰਤਰਾਲਿਆਂ ਨੂੰ ਵੀ ਵਧਾਈ ਦਿੰਦਾ ਹਾਂ,ਉਨ੍ਹਾਂ ਮੰਤਰੀਆਂ ਨੂੰ ਵੀ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਇਸ ਕਲਪਨਾ ਨੂੰ ਸਾਕਾਰ ਕੀਤਾ। ਮੈਂ ਉਨ੍ਹਾਂ ਸਾਰੇ 5 ਰਾਜਾਂ ਦੇ ਮੁੱਖ ਮੰਤਰੀਆਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਜਨਸ਼ਕਤੀ ਨੂੰ ਜੋੜ ਕੇ ਗੰਗਾ ਦੀ ਸਫਾਈ ਵਿੱਚ ਇੱਕ ਅਹਿਮ ਕਦਮ ਉਠਾਇਆ।

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਗੱਲਾਂ ਮੈਨੂੰ ਕਦੇ-ਕਦੇ ਬਹੁਤ ਛੂਹ ਜਾਂਦੀਆਂ ਹਨ ਅਤੇ ਜਿਨ੍ਹਾਂ ਨੂੰ ਇਸ ਦੀ ਕਲਪਨਾ ਆਉਂਦੀ ਹੋਵੇ, ਉਨ੍ਹਾਂ ਲੋਕਾਂ ਪ੍ਰਤੀ ਮੇਰੇ ਮਨ ਵਿੱਚ ਇੱਕ ਵਿਸ਼ੇਸ਼ ਆਦਰ ਵੀ ਹੁੰਦਾ ਹੈ। 15 ਜੁਲਾਈ ਨੂੰ ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਵਿੱਚ ਕਰੀਬ ਸਤਾਰਾਂ ਸੌ ਤੋਂ ਜ਼ਿਆਦਾ ਸਕੂਲਾਂ ਦੇ ਸਵਾ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਸਮੂਹਿਕ ਰੂਪ ਵਿੱਚ ਆਪਣੇ ਮਾਤਾ-ਪਿਤਾ ਨੂੰ ਚਿੱਠੀ ਲਿਖੀ। ਕਿਸੇ ਨੇ ਅੰਗਰੇਜ਼ੀ ਵਿੱਚ ਲਿਖ ਦਿੱਤਾ, ਕਿਸੇ ਨੇ ਹਿੰਦੀ ਵਿੱਚ ਲਿਖਿਆ, ਕਿਸੇ ਨੇ ਛੱਤੀਸਗੜ੍ਹੀ ਵਿੱਚ ਲਿਖਿਆ, ਉਨ੍ਹਾਂ ਨੇ ਆਪਣੇ ਮਾਂ-ਬਾਪ ਨੂੰ ਚਿੱਠੀ ਲਿਖ ਕੇ ਕਿਹਾ ਕਿ ਸਾਡੇ ਘਰ ਵਿੱਚ Toilet ਹੋਣਾ ਚਾਹੀਦਾ ਹੈ। Toilet ਬਣਾਉਣ ਦੀ ਉਨ੍ਹਾਂ ਨੇ ਮੰਗ ਕੀਤੀ, ਕੁਝ ਬਾਲਕਾਂ ਨੇ ਤਾਂ ਇਹ ਵੀ ਲਿਖ ਦਿੱਤਾ ਕਿ ਇਸ ਸਾਲ ਮੇਰਾ ਜਨਮ ਦਿਨ ਨਹੀਂ ਮਨਾਵਾਂਗੇ, ਤਾਂ ਚਲੇਗਾ, ਪਰ Toilet ਜ਼ਰੂਰ ਬਣਾਓ। ਸੱਤ ਤੋਂ ਸਤਾਰਾਂ ਸਾਲ ਦੀ ਉਮਰ ਦੇ ਇਨ੍ਹਾਂ ਬੱਚਿਆਂ ਨੇ ਇਸ ਕੰਮ ਨੂੰ ਕੀਤਾ। ਅਤੇ ਇਸਦਾ ਇੰਨਾ ਪ੍ਰਭਾਵ ਹੋਇਆ, ਇੰਨਾ emotional impact ਹੋਇਆ ਕਿ ਚਿੱਠੀ ਪਾਉਣ ਤੋਂ ਬਾਅਦ ਜਦੋਂ ਦੂਸਰੇ ਦਿਨ school ਆਏ, ਤਾਂ ਮਾਂ-ਬਾਪ ਨੇ ਉਸਨੂੰ ਇੱਕ ਚਿੱਠੀ ਪਕੜਾ ਦਿੱਤੀ, ਅਧਿਆਪਕ ਨੂੰ ਦੇਣ ਲਈ ਅਤੇ ਉਸ ਵਿੱਚ ਮਾਂ-ਬਾਪ ਨੇ ਵਾਅਦਾ ਕੀਤਾ ਸੀ ਕਿ ਫਲਾਣੀ ਤਰੀਕ ਤੱਕ ਉਹ Toilet ਬਣਵਾ ਦੇਣਗੇ। ਜਿਸ ਨੂੰ ਇਹ ਕਲਪਨਾ ਆਈ, ਉਸ ਨੂੰ ਵੀ ਅਭਿਨੰਦਨ, ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ, ਉਨ੍ਹਾਂ ਵਿਦਿਆਰਥੀਆਂ ਨੂੰ ਵੀ ਅਭਿਨੰਦਨ ਅਤੇ ਉਨ੍ਹਾਂ ਮਾਤਾ-ਪਿਤਾ ਨੂੰ ਵਿਸ਼ੇਸ਼ ਅਭਿਨੰਦਨ ਕਿ ਜਿਨ੍ਹਾਂ ਨੇ ਆਪਣੇ ਬੱਚੇ ਦੀ ਚਿੱਠੀ ਨੂੰ ਗੰਭੀਰਤਾ ਨਾਲ ਲੈ ਕੇ Toilet ਬਣਾਉਣ ਦਾ ਕੰਮ ਕਰਨ ਦਾ ਫੈਸਲਾ ਕਰ ਲਿਆ। ਇਹ ਹੀ ਤਾਂ ਹੈ, ਜੋ ਸਾਨੂੰ ਪ੍ਰੇਰਣਾ ਦਿੰਦਾ ਹੈ।

ਕਰਨਾਟਕ ਦਾ ਕੋਪਾਲ ਜ਼ਿਲ੍ਹਾ, ਇਸ ਜ਼ਿਲ੍ਹੇ ਵਿੱਚ ਸੋਲਾਂ ਸਾਲ ਦੀ ਉਮਰ ਦੀ ਇੱਕ ਬੇਟੀ ਮੱਲੰਮਾ-ਇਸ ਬੇਟੀ ਨੇ ਆਪਣੇ ਪਰਿਵਾਰ ਦੇ ਖਿਲਾਫ਼ ਹੀ ਸੱਤਿਆਗ੍ਰਹਿ ਕਰ ਦਿੱਤਾ। ਉਹ ਸੱਤਿਆਗ੍ਰਹਿ ‘ਤੇ ਬੈਠ ਗਈ। ਕਹਿੰਦੇ ਹਨ ਕਿ ਉਸਨੇ ਖਾਣਾ ਵੀ ਛੱਡ ਦਿੱਤਾ ਸੀ ਅਤੇ ਉਹ ਵੀ ਖੁਦ ਲਈ ਕੁਝ ਮੰਗਣ ਲਈ ਨਹੀਂ, ਕੋਈ ਅੱਛੇ ਕੱਪੜੇ ਪਾਉਣ ਲਈ ਨਹੀਂ, ਕੋਈ ਮਿਠਾਈ ਖਾਣ ਲਈ ਨਹੀਂ, ਬੇਟੀ ਮੱਲੰਮਾ ਦੀ ਜ਼ਿੱਦ ਇਹ ਸੀ ਕਿ ਸਾਡੇ ਘਰ ਵਿੱਚ Toilet ਹੋਣਾ ਚਾਹੀਦਾ ਹੈ। ਹੁਣ ਪਰਿਵਾਰ ਦੀ ਆਰਥਿਕ ਸਥਿਤੀ ਨਹੀਂ ਸੀ, ਬੇਟੀ ਜ਼ਿੱਦ ‘ਤੇ ਅੜੀ ਹੋਈ ਸੀ, ਉਹ ਆਪਣਾ ਸੱਤਿਆਗ੍ਰਹਿ ਛੱਡਣ ਨੂੰ ਤਿਆਰ ਨਹੀਂ ਸੀ। ਪਿੰਡ ਦੇ ਪ੍ਰਧਾਨ ਮੁਹੰਮਦ ਸ਼ਫੀ, ਉਨ੍ਹਾਂ ਨੂੰ ਪਤਾ ਚਲਿਆ ਕਿ ਮੱਲੰਮਾ ਨੇ Toilet ਲਈ ਸੱਤਿਆਗ੍ਰਹਿ ਕੀਤਾ ਹੈ ਤਾਂ ਪਿੰਡ ਦੇ ਪ੍ਰਧਾਨ ਮੁਹੰਮਦ ਸ਼ਫੀ ਦੀ ਵੀ ਵਿਸ਼ੇਸ਼ਤਾ ਦੇਖੋ ਕਿ ਉਨ੍ਹਾਂ ਨੇ ਅਠਾਰਾਂ ਹਜ਼ਾਰ ਰੁਪਏ ਦਾ ਇੰਤਜ਼ਾਮ ਕੀਤਾ ਅਤੇ ਇੱਕ ਹਫ਼ਤੇ ਦੇ ਅੰਦਰ-ਅੰਦਰ Toilet ਬਣਵਾ ਦਿੱਤਾ। ਇਹ ਬੇਟੀ ਮੱਲੰਮਾ ਦੀ ਜ਼ਿੱਦ ਦੀ ਤਾਕਤ ਦੇਖੋ ਅਤੇ ਮੁਹੰਮਦ ਸ਼ਫੀ ਵਰਗੇ ਪਿੰਡ ਦੇ ਪ੍ਰਧਾਨ ਦੇਖੋ। ਸਮੱਸਿਆਵਾਂ ਦੇ ਸਮਾਧਾਨ ਲਈ ਕਿਵੇਂ ਰਸਤੇ ਖੋਲ੍ਹੇ ਜਾਂਦੇ ਹਨ, ਇਹ ਹੀ ਤਾਂ ਜਨਸ਼ਕਤੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ‘ਸਵੱਛ ਭਾਰਤ’ ਇਹ ਹਰ ਭਾਰਤੀ ਦਾ ਸੁਪਨਾ ਬਣ ਗਿਆ ਹੈ। ਕੁਝ ਭਾਰਤੀਆਂ ਦਾ ਸੰਕਲਪ ਬਣ ਗਿਆ ਹੈ। ਕੁਝ ਭਾਰਤੀਆਂ ਨੇ ਇਸ ਨੂੰ ਆਪਣਾ ਮਕਸਦ ਬਣਾ ਲਿਆ ਹੈ। ਪਰ ਹਰ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਇਸ ਨਾਲ ਜੁੜਿਆ ਹੈ, ਹਰ ਕੋਈ ਆਪਣਾ ਯੋਗਦਾਨ ਦੇ ਰਿਹਾ ਹੈ। ਰੋਜ਼ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਕਿਵੇਂ-ਕਿਵੇਂ ਨਵੇਂ ਉਪਰਾਲੇ ਹੋ ਰਹੇ ਹਨ। ਭਾਰਤ ਸਰਕਾਰ ਵਿੱਚ ਇੱਕ ਵਿਚਾਰ ਹੋਇਆ ਹੈ ਅਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਦੋ ਮਿੰਟ, ਤਿੰਨ ਮਿੰਟ ਦੀ ਸਵੱਛਤਾ ਦੀ ਇੱਕ ਫ਼ਿਲਮ ਬਣਾਓ, ਇਹ Short Film ਭਾਰਤ ਸਰਕਾਰ ਨੂੰ ਭੇਜ ਦੇਵੋ, Website ‘ਤੇ ਤੁਹਾਨੂੰ ਇਸ ਦੀਆਂ ਜਾਣਕਾਰੀਆਂ ਮਿਲ ਜਾਣਗੀਆਂ। ਉਸਦਾ ਮੁਕਾਬਲਾ ਹੋਏਗਾ ਅਤੇ 2 ਅਕਤੂਬਰ ‘ਗਾਂਧੀ ਜੈਅੰਤੀ’ ਦੇ ਦਿਨ ਜੋ ਵਿਜੇਤਾ ਹੋਣਗੇ, ਉਨ੍ਹਾਂ ਨੂੰ ਇਨਾਮ ਦਿੱਤਾ ਜਾਏਗਾ। ਮੈਂ ਤਾਂ ਟੀ.ਵੀ. Channel ਵਾਲਿਆਂ ਨੂੰ ਵੀ ਕਹਿੰਦਾ ਹਾਂ ਕਿ ਤੁਸੀਂ ਵੀ ਅਜਿਹੀਆਂ ਫ਼ਿਲਮਾਂ ਲਈ ਸੱਦਾ ਦੇ ਕੇ ਮੁਕਾਬਲੇ ਕਰੋ। Creativity ਵੀ ਸਵੱਛਤਾ ਅਭਿਆਨ ਨੂੰ ਇੱਕ ਤਾਕਤ ਦੇ ਸਕਦੀ ਹੈ, ਨਵੇਂ Slogan ਮਿਲਣਗੇ, ਨਵੇਂ ਤਰੀਕੇ ਜਾਨਣ ਨੂੰ ਮਿਲਣਗੇ, ਨਵੀਂ ਪ੍ਰੇਰਣਾ ਮਿਲੇਗੀ ਅਤੇ ਇਹ ਸਭ ਕੁਝ ਜਨਤਾ-ਜਨਾਰਦਨ ਦੀ ਭਾਗੀਦਾਰੀ ਨਾਲ, ਆਮ ਕਲਾਕਾਰਾਂ ਤੋਂ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਫ਼ਿਲਮ ਬਣਾਉਣ ਲਈ ਵੱਡਾ Studio ਚਾਹੀਦਾ ਹੈ ਅਤੇ ਵੱਡਾ Camera ਚਾਹੀਦਾ ਹੈ, ਅਰੇ, ਅੱਜ ਕੱਲ੍ਹ ਤਾਂ ਆਪਣੇ Mobile Phone ਦੇ Camera ਨਾਲ ਵੀ ਤੁਸੀਂ ਫ਼ਿਲਮ ਬਣਾ ਸਕਦੇ ਹੋ। ਆਓ, ਅੱਗੇ ਵਧੀਏ, ਤੁਹਾਨੂੰ ਮੇਰਾ ਸੱਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੀ ਹਮੇਸ਼ਾ-ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਸਾਡੇ ਗੁਆਂਢੀਆਂ ਨਾਲ ਸਾਡੇ ਸਬੰਧ ਗਹਿਰੇ ਹੋਣ, ਸਾਡੇ ਸਬੰਧ ਸਹਿਜ ਹੋਣ, ਸਾਡੇ ਸਬੰਧ ਜੀਵੰਤ ਹੋਣ। ਇੱਕ ਬਹੁਤ ਵੱਡੀ ਮਹੱਤਵਪੂਰਨ ਗੱਲ ਪਿਛਲੇ ਦਿਨਾਂ ਵਿੱਚ ਹੋਈ, ਸਾਡੇ ਰਾਸ਼ਟਰਪਤੀ ਸਤਿਕਾਰਯੋਗ ‘ਪ੍ਰਣਬ ਮੁਖਰਜੀ’ ਨੇ ਕੋਲਕਾਤਾ ਵਿੱਚ ਇੱਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ‘ਆਕਾਸ਼ਵਾਣੀ ਮੈਤਰੀ ਚੈਨਲ’। ਹੁਣ ਕਈ ਲੋਕਾਂ ਨੂੰ ਲੱਗੇਗਾ ਕਿ ਰਾਸ਼ਟਰਪਤੀ ਨੂੰ ਕੀ ਇੱਕ Radio ਦੇ Channel ਦਾ ਵੀ ਉਦਘਾਟਨ ਕਰਨਾ ਚਾਹੀਦਾ ਹੈ? ਪਰ ਇਹ ਆਮ Radio ਦੀ Channel ਨਹੀਂ ਹੈ, ਇੱਕ ਬਹੁਤ ਵੱਡਾ ਮਹੱਤਵਪੂਰਨ ਕਦਮ ਹੈ। ਸਾਡੇ ਗੁਆਂਢ ਵਿੱਚ ਬੰਗਲਾਦੇਸ਼ ਹੈ। ਅਸੀਂ ਜਾਣਦੇ ਹਾਂ, ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਇੱਕ ਹੀ ਸੱਭਿਆਚਾਰਕ ਵਿਰਾਸਤ ਨੂੰ ਲੈ ਕੇ ਅੱਜ ਵੀ ਜੀਅ ਰਹੇ ਹਨ। ਤਾਂ ਇੱਧਰ ‘ਆਕਾਸ਼ਵਾਣੀ ਮੈਤਰੀ’ ਅਤੇ ਉੱਧਰ ‘ਬੰਗਲਾਦੇਸ਼ ਬੇਤਾਰ’। ਇਹ ਆਪਸ ਵਿੱਚ content share ਕਰਨਗੇ ਅਤੇ ਦੋਨੋਂ ਤਰਫ਼ ਬੰਗਲਾਭਾਸ਼ੀ ਲੋਕ ‘ਆਕਾਸ਼ਵਾਣੀ ਮੈਤਰੀ’ ਦਾ ਮਜ਼ਾ ਲੈਣਗੇ। People to People Contact ਦਾ ‘ਆਕਾਸ਼ਵਾਣੀ’ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਰਾਸ਼ਟਰਪਤੀ ਜੀ ਨੇ ਇਸ ਨੂੰ launch ਕੀਤਾ। ਮੈਂ ਬੰਗਲਾਦੇਸ਼ ਦਾ ਵੀ ਇਸਦੇ ਲਈ ਧੰਨਵਾਦ ਕਰਦਾ ਹਾਂ ਕਿ ਇਸ ਕੰਮ ਲਈ ਸਾਡੇ ਨਾਲ ਉਹ ਜੁੜੇ। ਮੈਂ ਆਕਾਸ਼ਵਾਣੀ ਦੇ ਮਿੱਤਰਾਂ ਨੂੰ ਵੀ ਵਧਾਈ ਦਿੰਦਾ ਹਾਂ ਕਿ ਵਿਦੇਸ਼ ਨੀਤੀ ਵਿੱਚ ਵੀ ਉਹ ਆਪਣਾ contribution ਦੇ ਰਹੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਮੈਨੂੰ ਬੇਸ਼ੱਕ ਪ੍ਰਧਾਨ ਮੰਤਰੀ ਦਾ ਕੰਮ ਦਿੱਤਾ ਹੋਵੇ, ਪਰ ਆਖਿਰ ਵਿੱਚ ਮੈਂ ਤਾਂ ਤੁਹਾਡੇ ਵਰਗਾ ਹੀ ਇੱਕ ਇਨਸਾਨ ਹਾਂ। ਅਤੇ ਕਦੇ-ਕਦੇ ਭਾਵੁਕ ਘਟਨਾਵਾਂ ਮੈਨੂੰ ਜ਼ਰਾ ਜ਼ਿਆਦਾ ਹੀ ਛੂਹ ਜਾਂਦੀਆਂ ਹਨ। ਅਜਿਹੀਆਂ ਭਾਵੁਕ ਘਟਨਾਵਾਂ ਊਰਜਾ ਵੀ ਦਿੰਦੀਆਂ ਹਨ, ਨਵੀਂ ਪ੍ਰੇਰਣਾ ਵੀ ਦਿੰਦੀਆਂ ਹਨ ਅਤੇ ਇਹ ਹੀ ਹੈ ਜੋ ਭਾਰਤ ਦੇ ਲੋਕਾਂ ਨੂੰ ਕੁਝ ਨਾ ਕੁਝ ਕਰ ਗੁਜ਼ਰਨ ਲਈ ਪ੍ਰੇਰਣਾ ਦਿੰਦੀਆਂ ਹਨ। ਪਿਛਲੇ ਦਿਨਾਂ ਵਿੱਚ ਮੈਨੂੰ ਇੱਕ ਅਜਿਹਾ ਪੱਤਰ ਮਿਲਿਆ, ਮੇਰੇ ਮਨ ਨੂੰ ਛੂਹ ਗਿਆ। ਕਰੀਬ 84 ਸਾਲ ਦੀ ਇੱਕ ਮਾਂ, ਜੋ retired teacher ਹੈ, ਉਨ੍ਹਾਂ ਨੇ ਮੈਨੂੰ ਚਿੱਠੀ ਲਿਖੀ। ਜੇਕਰ ਉਨ੍ਹਾਂ ਨੇ ਮੈਨੂੰ ਆਪਣੀ ਚਿੱਠੀ ਵਿੱਚ ਇਸ ਗੱਲ ਲਈ ਮਨ੍ਹਾ ਨਾ ਕੀਤਾ ਹੁੰਦਾ ਕਿ ਮੇਰਾ ਨਾਮ ਕਦੇ ਵੀ ਦੱਸਣਾ ਨਹੀਂ, ਤਾਂ ਮੇਰਾ ਮਨ ਤਾਂ ਸੀ ਕਿ ਅੱਜ ਮੈਂ ਉਨ੍ਹਾਂ ਦਾ ਨਾਂਅ ਲੈ ਕੇ ਤੁਹਾਡੇ ਨਾਲ ਗੱਲ ਕਰਾਂ ਅਤੇ ਚਿੱਠੀ ਉਨ੍ਹਾਂ ਨੇ ਇਹ ਲਿਖੀ ਕਿ ਤੁਸੀਂ ਜਦੋਂ Gas Subsidy ਛੱਡਣ ਲਈ ਅਪੀਲ ਕੀਤੀ ਸੀ ਤਾਂ ਮੈਂ Gas Subsidy ਛੱਡ ਦਿੱਤੀ ਸੀ ਅਤੇ ਬਾਅਦ ਵਿੱਚ ਮੈਂ ਤਾਂ ਭੁੱਲ ਵੀ ਗਈ ਸੀ। ਪਰ ਪਿਛਲੇ ਦਿਨਾਂ ਵਿੱਚ ਤੁਹਾਡਾ ਕੋਈ ਵਿਅਕਤੀ ਆਇਆ ਅਤੇ ਤੁਹਾਡੀ ਮੈਨੂੰ ਇੱਕ ਚਿੱਠੀ ਦੇ ਗਿਆ। ਇਸ give it up ਲਈ ਮੈਨੂੰ ਧੰਨਵਾਦ ਪੱਤਰ ਮਿਲਿਆ। ਮੇਰੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਦਾ ਪੱਤਰ ਇੱਕ ਪਦਮਸ਼੍ਰੀ ਤੋਂ ਘੱਟ ਨਹੀਂ ਹੈ।

ਦੇਸ਼ਵਾਸੀਓ, ਤੁਹਾਨੂੰ ਪਤਾ ਹੋਏਗਾ ਕਿ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ Gas Subsidy ਛੱਡੀ ਹੈ, ਉਨ੍ਹਾਂ ਨੂੰ ਇੱਕ ਪੱਤਰ ਭੇਜਾਂ ਅਤੇ ਕੋਈ ਨਾ ਕੋਈ ਮੇਰਾ ਪ੍ਰਤੀਨਿਧੀ ਉਨ੍ਹਾਂ ਦੇ ਰੂ-ਬ-ਰੂ ਜਾ ਕੇ ਪੱਤਰ ਦੇਵੇ। ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੱਤਰ ਲਿਖਣ ਦੀ ਮੇਰੀ ਕੋਸ਼ਿਸ਼ ਹੈ। ਉਸ ਯੋਜਨਾ ਤਹਿਤ ਮੇਰਾ ਇਹ ਪੱਤਰ ਇਸ ਮਾਂ ਦੇ ਕੋਲ ਪਹੁੰਚਿਆ। ਉਨ੍ਹਾਂ ਨੇ ਮੈਨੂੰ ਪੱਤਰ ਲਿਖਿਆ ਕਿ ਤੁਸੀਂ ਅੱਛਾ ਕੰਮ ਕਰ ਰਹੇ ਹੋ। ਗ਼ਰੀਬ ਮਾਵਾਂ ਨੂੰ ਚੁੱਲ੍ਹੇ ਦੇ ਧੂੰਏਂ ਤੋਂ ਮੁਕਤੀ ਦਾ ਤੁਹਾਡਾ ਅਭਿਆਨ ਅਤੇ ਇਸ ਲਈ ਮੈਂ ਇੱਕ retired teacher ਹਾਂ, ਕੁਝ ਹੀ ਸਾਲਾਂ ਵਿੱਚ ਮੇਰੀ ਉਮਰ 90 ਸਾਲ ਹੋ ਜਾਏਗੀ, ਮੈਂ ਇੱਕ 50 ਹਜ਼ਾਰ ਰੁਪਏ ਦਾ donation ਤੁਹਾਨੂੰ ਭੇਜ ਰਹੀ ਹਾਂ, ਜਿਸ ਨਾਲ ਤੁਸੀਂ ਅਜਿਹੀਆਂ ਗ਼ਰੀਬ ਮਾਵਾਂ ਨੂੰ ਚੁੱਲ੍ਹੇ ਦੇ ਧੂੰਏਂ ਤੋਂ ਮੁਕਤ ਕਰਾਉਣ ਲਈ ਕੰਮ ਵਿੱਚ ਲਾਉਣਾ। ਤੁਸੀਂ ਕਲਪਨਾ ਕਰ ਸਕਦੇ ਹੋ, ਇੱਕ ਆਮ ਅਧਿਆਪਕ ਦੇ ਨਾਤੇ retired pension ‘ਤੇ ਗੁਜ਼ਾਰਾ ਕਰਨ ਵਾਲੀ ਮਾਂ, ਜਦੋਂ 50 ਹਜ਼ਾਰ ਰੁਪਏ ਅਤੇ ਗ਼ਰੀਬ ਮਾਵਾਂ-ਭੈਣਾਂ ਨੂੰ ਚੁੱਲ੍ਹੇ ਦੇ ਧੂੰਏਂ ਤੋਂ ਮੁਕਤ ਕਰਾਉਣ ਲਈ ਅਤੇ gas connection ਦੇਣ ਲਈ ਦਿੰਦੀ ਹੋਵੇ। ਸਵਾਲ 50 ਹਜ਼ਾਰ ਰੁਪਏ ਦਾ ਨਹੀਂ ਹੈ, ਸਵਾਲ ਉਸ ਮਾਂ ਦੀ ਭਾਵਨਾ ਦਾ ਹੈ ਅਤੇ ਅਜਿਹੀਆਂ ਕੋਟਿ-ਕੋਟਿ ਮਾਂਵਾਂ -ਭੈਣਾਂ ਉਨ੍ਹਾਂ ਦੇ ਅਸ਼ੀਰਵਾਦ ਹੀ ਹਨ, ਜਿਸ ਨਾਲ ਮੇਰੇ ਦੇਸ਼ ਦੇ ਭਵਿੱਖ ਲਈ ਭਰੋਸਾ ਹੋਰ ਤਾਕਤਵਰ ਬਣ ਜਾਂਦਾ ਹੈ। ਅਤੇ ਮੈਨੂੰ ਚਿੱਠੀ ਵੀ ਉਨ੍ਹਾਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਹੀਂ ਲਿਖੀ। ਸਿੱਧਾ-ਸਿੱਧਾ ਪੱਤਰ ਲਿਖਿਆ-‘ਮੋਦੀ ਭਰਾ । ਉਸ ਮਾਂ ਨੂੰ ਮੈਂ ਪ੍ਰਣਾਮ ਕਰਦਾ ਹਾਂ ਅਤੇ ਭਾਰਤ ਦੀਆਂ ਇਨ੍ਹਾਂ ਕੋਟਿ-ਕੋਟਿ ਮਾਵਾਂ ਨੂੰ ਵੀ ਪ੍ਰਣਾਮ ਕਰਦਾ ਹਾਂ ਕਿ ਜੋ ਖੁਦ ਕਸ਼ਟ ਝੱਲ ਕੇ ਹਮੇਸ਼ਾ ਕੁਝ ਨਾ ਕੁਝ ਕਿਸੇ ਦਾ ਭਲਾ ਕਰਨ ਲਈ ਕਰਦੀਆਂ ਰਹਿੰਦੀਆਂ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਸਾਲ ਅਕਾਲ ਦੇ ਕਾਰਨ ਅਸੀਂ ਪ੍ਰੇਸ਼ਾਨ ਸੀ, ਪਰ ਇਹ ਅਗਸਤ ਮਹੀਨਾ ਲਗਾਤਾਰ ਹੜ੍ਹ ਦੀਆਂ ਮੁਸ਼ਕਲਾਂ ਨਾਲ ਭਰਿਆ ਰਿਹਾ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਵਾਰ-ਵਾਰ ਹੜ੍ਹ ਆਇਆ। ਰਾਜ ਸਰਕਾਰਾਂ ਨੇ, ਕੇਂਦਰ ਸਰਕਾਰ ਨੇ, ਸਥਾਨਕ ਸਵਰਾਜ ਸੰਸਥਾਵਾਂ ਦੀਆਂ ਇਕਾਈਆਂ ਨੇ, ਸਮਾਜਿਕ ਸੰਸਥਾਵਾਂ ਨੇ, ਨਾਗਰਿਕਾਂ ਨੇ ਜਿੰਨਾ ਵੀ ਕਰ ਸਕਦੇ ਸਨ, ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪਰ ਇਨ੍ਹਾਂ ਹੜ੍ਹ ਦੀਆਂ ਖ਼ਬਰਾਂ ਵਿੱਚ ਵੀ, ਕੁਝ ਅਜਿਹੀਆਂ ਖ਼ਬਰਾਂ ਵੀ ਰਹੀਆਂ, ਜਿਨ੍ਹਾਂ ਨੂੰ ਜ਼ਿਆਦਾ ਯਾਦ ਕਰਨਾ ਜ਼ਰੂਰੀ ਸੀ। ਏਕਤਾ ਦੀ ਤਾਕਤ ਕੀ ਹੁੰਦੀ ਹੈ, ਇਕੱਠੇ ਮਿਲ ਕੇ ਚਲੋ, ਤਾਂ ਕਿੰਨਾ ਵੱਡਾ ਪਰਿਣਾਮ ਮਿਲ ਸਕਦਾ ਹੈ? ਇਹ ਇਸ ਸਾਲ ਅਗਸਤ ਦਾ ਮਹੀਨਾ ਯਾਦ ਰਹੇਗਾ। ਅਗਸਤ, 2016 ਵਿੱਚ ਘੋਰ ਰਾਜਨੀਤਕ ਵਿਰੋਧ ਰੱਖਣ ਵਾਲੇ ਦਲ, ਇੱਕ ਦੂਜੇ ਖਿਲਾਫ਼ ਇੱਕ ਵੀ ਮੌਕਾ ਨਾ ਛੱਡਣ ਵਾਲੇ ਦਲ ਅਤੇ ਪੂਰੇ ਦੇਸ਼ ਵਿੱਚ ਕਰੀਬ-ਕਰੀਬ 90 ਦਲ, ਸੰਸਦ ਵਿੱਚ ਵੀ ਬਹੁਤ ਸਾਰੇ ਦਲ, ਸਾਰੇ ਦਲਾਂ ਨੇ ਮਿਲ ਕੇ GST ਦਾ ਕਾਨੂੰਨ ਪਾਸ ਕੀਤਾ। ਇਸਦਾ credit ਸਾਰੇ ਦਲਾਂ ਨੂੰ ਜਾਂਦਾ ਹੈ। ਅਤੇ ਸਾਰੇ ਦਲ ਮਿਲਕੇ ਇੱਕ ਦਿਸ਼ਾ ਵਿੱਚ ਚਲਣ ਤਾਂ ਕਿੰਨਾ ਵੱਡਾ ਕੰਮ ਹੁੰਦਾ ਹੈ, ਉਸਦੀ ਇਹ ਉਦਾਹਰਣ ਹੈ। ਉਸ ਪ੍ਰਕਾਰ ਹੀ ਕਸ਼ਮੀਰ ਵਿੱਚ ਜੋ ਕੁਝ ਵੀ ਹੋਇਆ, ਉਸ ਕਸ਼ਮੀਰ ਦੀ ਸਥਿਤੀ ਦੇ ਸਬੰਧ ਵਿੱਚ, ਦੇਸ਼ ਦੇ ਸਾਰੇ ਰਾਜਨੀਤਿਕ ਦਲਾਂ ਨੇ ਮਿਲ ਕੇ ਇੱਕ ਸੁਰ ਵਿੱਚ ਕਸ਼ਮੀਰ ਦੀ ਗੱਲ ਰੱਖੀ। ਦੁਨੀਆ ਨੂੰ ਵੀ ਸੰਦੇਸ਼ ਦਿੱਤਾ, ਵੱਖਵਾਦੀ ਤੱਤਾਂ ਨੂੰ ਵੀ ਸੰਦੇਸ਼ ਦਿੱਤਾ ਅਤੇ ਕਸ਼ਮੀਰ ਦੇ ਨਾਗਰਿਕਾਂ ਦੇ ਪ੍ਰਤੀ ਸਾਡੀਆਂ ਸੰਵੇਦਨਾਵਾਂ ਨੂੰ ਪ੍ਰਗਟ ਕੀਤਾ ਅਤੇ ਕਸ਼ਮੀਰ ਦੇ ਸਬੰਧ ਵਿੱਚ ਮੇਰਾ ਸਾਰੇ ਦਲਾਂ ਨਾਲ ਜਿੰਨਾ interaction ਹੋਇਆ, ਹਰ ਕਿਸੇ ਦੀ ਗੱਲ ਵਿੱਚੋਂ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਸੀ। ਜੇਕਰ ਉਸ ਨੂੰ ਮੈਂ ਘੱਟ ਸ਼ਬਦਾਂ ਵਿੱਚ ਸਮੇਟਣਾ ਹੋਵੇ ਤਾਂ ਮੈਂ ਕਹਾਂਗਾ ਕਿ ਏਕਤਾ ਅਤੇ ਮਮਤਾ, ਇਹ ਦੋ ਗੱਲਾਂ ਮੂਲ ਮੰਤਰ ਵਿੱਚ ਰਹੀਆਂ। ਅਤੇ ਸਾਡਾ ਸਾਰਿਆਂ ਦਾ ਮਤ ਹੈ, ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਮਤ ਹੈ, ਪਿੰਡ ਦੇ ਪ੍ਰਧਾਨ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦਾ ਮਤ ਹੈ ਕਿ ਕਸ਼ਮੀਰ ਵਿੱਚ ਜੇਕਰ ਕੋਈ ਵੀ ਜਾਨ ਜਾਂਦੀ ਹੈ, ਚਾਹੇ ਉਹ ਕਿਸੇ ਨੌਜਵਾਨ ਦੀ ਹੈ ਜਾਂ ਕਿਸੇ ਸੁਰੱਖਿਆ ਕਰਮੀ ਦੀ ਹੋਵੇ, ਇਹ ਨੁਕਸਾਨ ਸਾਡਾ ਹੀ ਹੈ, ਆਪਣਿਆਂ ਦਾ ਹੀ ਹੈ, ਆਪਣੇ ਦੇਸ਼ ਦਾ ਹੀ ਹੈ। ਜੋ ਲੋਕ ਇਨ੍ਹਾਂ ਛੋਟੇ-ਛੋਟੇ ਬਾਲਕਾਂ ਨੂੰ ਅੱਗੇ ਕਰਕੇ ਕਸ਼ਮੀਰ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਦੇ ਨਾ ਕਦੇ ਉਨ੍ਹਾਂ ਨੂੰ ਇਨ੍ਹਾਂ ਨਿਰਦੋਸ਼ ਬਾਲਕਾਂ ਨੂੰ ਵੀ ਜਵਾਬ ਦੇਣਾ ਪਏਗਾ।

ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਬਹੁਤ ਵੱਡਾ ਹੈ। ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ। ਵਿਭਿੰਨਤਾਵਾਂ ਨਾਲ ਭਰੇ ਹੋਏ ਦੇਸ਼ ਨੂੰ ਏਕਤਾ ਦੇ ਬੰਧਨ ਵਿੱਚ ਬਣਾਈ ਰੱਖਣ ਲਈ ਨਾਗਰਿਕ ਦੇ ਨਾਤੇ, ਸਮਾਜ ਦੇ ਨਾਤੇ, ਸਰਕਾਰ ਦੇ ਨਾਤੇ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਏਕਤਾ ਨੂੰ ਬਲ ਦੇਣ ਵਾਲੀਆਂ ਗੱਲਾਂ ‘ਤੇ ਜ਼ਿਆਦਾ ਤਾਕਤ ਦੇਈਏ, ਜ਼ਿਆਦਾ ਉਜਾਗਰ ਕਰੀਏ ਅਤੇ ਤਾਂ ਜਾ ਕੇ ਦੇਸ਼ ਆਪਣਾ ਉੱਜਵਲ ਭਵਿੱਖ ਬਣਾ ਸਕਦਾ ਹੈ, ਅਤੇ ਬਣੇਗਾ। ਮੇਰਾ ਸੇਵਾ ਸੌ ਕਰੋੜ ਦੇਸ਼ਵਾਸੀਆਂ ਦੀ ਸ਼ਕਤੀ ‘ਤੇ ਭਰੋਸਾ ਹੈ। ਅੱਜ ਬਸ ਇੰਨਾ ਹੀ, ਬਹੁਤ-ਬਹੁਤ ਧੰਨਵਾਦ।

*****

ਏਕੇਟੀ/ਏਕੇ