Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਈਆਈਟੀ ਮਦਰਾਸ ਦੀ ਕਨਵੋਕੇਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


 

ਸ੍ਰੀ ਬਨਵਾਰੀ ਲਾਲ ਪੁਰੋਹਿਤ ਜੀ,ਰਾਜਪਾਲ ਤਾਮਿਲਨਾਡੂ, ਸ੍ਰੀ ਐਡਾਪਾਡੀ ਕੇ ਪਲਾਨੀਸਵਾਮੀ ਜੀ, ,ਮੁੱਖ ਮੰਤਰੀ ਤਾਮਿਲਨਾਡੂ, ਮੇਰੇ ਸਾਥੀ ਸੀ ਰਮੇਸ਼ ਪੋਖਰਿਆਲ ਨਿਸ਼ੰਕਜੀ, ਉਪ ਮੁੱਖ ਮੰਤਰੀ ਓ ਪਨੀਰਸੈਲਵਮ ਜੀ,  ਚੇਅਰਮੈਨ ਆਈ ਆਈਟੀ ਮਦਰਾਸ, ਬੋਰਡ ਆਫ ਗਵਰਨਰਜ਼ ਦੇ ਮੈਂਬਰਾਨ, ਇਸ ਸੰਸਥਾ ਦੀ ਫੈਕਲਟੀ ਦੇ ਡਾਇਰੈਕਟਰ, ਵਿਲੱਖਣ ਮਹਿਮਾਨੋ ਅਤੇ ਸੁਨਹਿਰੇ ਭਵਿੱਖ ਦੇ ਕੰਢੇ ਤੇ ਖੜ੍ਹੇ ਮੇਰੇ ਨੌਜਵਾਨ ਮਿੱਤਰੋ,  ਅੱਜ ਇਥੇ ਆਉਣ ਵਿੱਚ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ

 

ਦੋਸਤੋ,

 

ਮੇਰੇ ਸਾਹਮਣੇ ਇੱਕ  ਮਿੰਨੀ-ਭਾਰਤ ਅਤੇ ਨਿਊ-ਇੰਡੀਆ ਦਾ ਜੋਸ਼ ਦੋਵੇਂ ਮੌਜੂਦ ਹਨ ਇਥੇ ਊਰਜਾ, ਅਤੇ ਸਾਕਾਰਾਤਮਿਕਤਾ ਦਾ ਮਾਹੌਲ ਹੈ ਤੁਹਾਨੂੰ ਡਿਗਰੀਆਂ ਪ੍ਰਦਾਨ ਕਰ ਦਿਆ ਮੈਂ ਤੁਹਾਡੀਆਂ ਅੱਖਾਂ ਵਿੱਚ ਭਵਿੱਖ ਦੇ ਸੁਪਨੇ ਮਹਿਸੂਸ ਕਰ ਸਕਦਾ ਸੀ ਮੈਂ ਤੁਹਾਡੀਆਂ ਅੱਖਾਂ ਵਿੱਚ ਭਾਰਤ ਦਾ ਭਾਗ ਵੇਖ ਸਕਦਾ ਸੀ

ਦੋਸਤੋ,

 

ਮੈਂ ਗ੍ਰੈਜੂਏਸ਼ਨ ਕਰਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਉਨ੍ਹਾਂ ਦੇ ਮਾਣ ਅਤੇ ਦੀ ਕਲਪਨਾ ਕਰੋ ਉਨ੍ਹਾਂ ਨੇ ਸੰਘਰਸ਼ ਕੀਤਾ,  ਉਨ੍ਹਾਂ ਨੇ ਤੁਹਾਡੇ ਜੀਵਨ ਵਿੱਚ ਇਹ ਸਮਾਂ ਲਿਆਉਣ ਲਈ ਕੁਰਬਾਨੀਆਂ ਕੀਤੀਆਂ ਉਨ੍ਹਾਂ ਨੇ ਤੁਹਾਡੇ ਸੁਪਨਿਆਂ ਨੂੰ ਖੰਭ ਲਗਾਏ ਤਾਂ ਕਿ ਤੁਸੀਂ ਉਡਾਨ ਭਰ ਸਕੋ ਇਹੋ ਮਾਣ ਤੁਹਾਡੇ ਅਧਿਆਪਕਾਂ ਦੀਆਂ ਅੱਖਾਂ ਵਿੱਚ ਵੀ ਨਜ਼ਰ ਆ ਰਿਹਾ ਹੈ ਉਨ੍ਹਾਂ ਨੇ ਆਪਣੇ ਅਥਾਹ ਯਤਨਾਂ ਨਾਲ ਸਿਰਫ ਚੰਗੇ ਇੰਜੀਨੀਅਰ ਹੀ ਪੈਦਾ ਨਹੀਂ ਕੀਤੇ ਸਗੋਂ ਵਧੀਆ ਨਾਗਰਿਕ ਵੀ ਤਿਆਰ ਕੀਤੇ ਹਨ

 

ਮੈਂ ਸਹਾਇਕ  ਸਟਾਫ ਦੀ ਭੂਮਿਕਾ ਨੂੰ ਵੀ ਉਜਾਗਰ ਕਰਨਾ ਚਾਹੁੰਦਾ ਹਾਂ ਪਰਦੇ ਦੇ ਪਿੱਛੇ ਇਨ੍ਹਾਂ ਲੋਕਾਂ ਨੇ ਤੁਹਾਡਾ ਖਾਣਾ ਤਿਆਰ ਕੀਤਾ, ਕਲਾਸਾਂ ਨੂੰ ਸਵੱਛ ਰੱਖਿਆ, ਹੋਸਟਲਾਂ ਨੂੰ ਸਾਫ ਰੱਖਿਆ, ਤੁਹਾਡੀ ਸਫਲਤਾ ਉਨ੍ਹਾਂ ਨੇ ਵੀ ਇੱਕ  ਭੂਮਿਕਾ ਅਦਾ ਕੀਤੀ ਅੱਗੇ ਵਧਣ ਤੋਂ ਪਹਿਲਾਂ ਮੈਂ ਵਿਦਿਆਰਥੀ ਮਿੱਤਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਠ ਕੇ ਆਪਣੇ ਅਧਿਆਪਕਾਂ, ਮਾਤਾ-ਪਿਤਾ ਅਤੇ ਸਹਾਇਕ  ਸਟਾਫ ਲਈ ਤਾਲੀਆਂ ਮਾਰਨ

 

ਦੋਸਤੋ,

ਇਹ ਇੱਕ  ਸ਼ਾਨਦਾਰ ਸੰਸਥਾਨ ਹੈ ਮੈਨੂੰ ਦੱਸਿਆ ਗਿਆ ਕਿ ਇੱਥੇ ਪਹਾੜ ਚੱਲਦੇ ਹਨ ਅਤੇ ਦਰਿਆ ਸਥਿਰ ਰਹਿੰਦੇ ਹਨ ਅਸੀਂ ਤਾਮਿਲਨਾਡੂ ਰਾਜ ਵਿੱਚ ਹਾਂ ਜਿਸ ਦੀ ਇੱਕ  ਵਿਸ਼ੇਸ਼ ਪਹਿਚਾਣ ਹੈ ਇਹ ਦੁਨੀਆ ਦੀ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿਚੋਂ ਇੱਕ  – ਤਮਿਲ ਦਾ ਘਰ ਹੈ ਇਹ ਆਈਆਈਟੀ ਮਦਰਾਸ, ਭਾਰਤ ਦੀਆਂ ਸਭ ਤੋਂ ਨਵੀਆਂ ਭਾਸ਼ਾਵਾਂ ਵਿੱਚੋਂ ਇੱਕ  ਦਾ ਘਰ ਹੈ ਤੁਸੀਂ ਇਥੋਂ ਦੀ ਬਹੁਤ ਕਮੀ ਮਹਿਸੂਸ ਕਰੋਗੇ ਤੁਸੀਂ ਯਕੀਨੀ ਤੌਰ ਤੇ ਸਾਰੰਗ ਅਤੇ ਸ਼ਾਸਤਰ ਦੀ ਕਮੀ ਮਹਿਸੂਸ ਕਰੋਗੇ ਤੁਸੀਂ ਆਪਣੇ ਨੌਜਵਾਨ ਸਾਥੀਆਂ ਦੀ ਕਮੀ ਮਹਿਸੂਸ ਕਰੋਗੇ ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ  ਦੀ ਕਮੀ ਤੁਹਾਨੂੰ ਮਹਿਸੂਸ ਨਹੀਂ ਹੋਵੇਗੀ ਵਧੇਰੇ ਨੋਟ ਕਰਨ ਵਾਲੀ ਗੱਲ  ਇਹ ਹੈ ਕਿ ਹੁਣ ਤੁਸੀਂ ਬਿਨਾਂ ਕਿਸੇ ਡਰ ਦੇ ਉੱਚ ਕੁਆਲਟੀ ਦੇ ਫੁੱਟਵੀਅਰ  ਖਰੀਦ ਸਕਦੇ ਹੋ

 

ਦੋਸਤੋ,

ਤੁਸੀਂ ਸਚਮੁਚ ਭਾਗਾਂ ਵਾਲੇ ਹੋ ਤੁਸੀਂ ਅਜਿਹੇ ਸਮੇਂ ਤੇ ਇੱਕ  ਸ਼ਾਨਦਾਰ ਕਾਲਜ ਵਿੱਚੋਂ ਪਾਸ ਹੋ ਕੇ ਜਾ ਰਹੇ ਹੋ ਜਦੋਂ ਕਿ ਦੁਨੀਆ ਭਾਰਤ ਵੱਲ ਵਿਲੱਖਣ  ਅਨੋਖੇ ਮੌਕਿਆਂ ਵਾਲੀ ਧਰਤੀ ਵਜੋਂ ਵੇਖ ਰਹੀ ਹੈ ਮੈਂ ਹੁਣੇ ਜਿਹੇ ਅਮਰੀਕਾ ਦੇ ਇੱਕ  ਹਫਤੇ ਦੇ ਲੰਬੇ ਦੌਰੇ ਤੋਂ ਪਰਤਿਆ ਹਾਂ ਇਸ ਦੌਰੇ ਦੌਰਾਨ ਮੈਂ ਕਈ ਦੇਸ਼ਾਂ ਦੇ ਮੁਖੀਆਂ, ਵਪਾਰਕ ਆਗੂਆਂ, ਇਨੋਵੇਟਰਾਂ, ਉੱਦਮੀਆਂ, ਨਿਵੇਸ਼ਕਾਂ ਨੂੰ ਮਿਲਿਆ ਸਾਡੀ ਗੱਲਬਾਤ ਵਿੱਚ ਇੱਕ  ਸਾਂਝਾ ਵਿਸ਼ਾ ਰਿਹਾ ਇਹ ਵਿਸ਼ਾ ਨਵੇਂ-ਭਾਰਤ ਬਾਰੇ ਆਸ਼ਾਵਾਦ ਦਾ ਸੀ, ਅਤੇ ਭਾਰਤ ਦੇ ਨੌਜਵਾਨ ਲੋਕਾਂ ਦੀਆਂ ਸਮਰੱਥਾਵਾਂ ਵਿੱਚ ਯੋਗਤਾ ਪ੍ਰਤੀ ਭਰੋਸਾ ਸੀ

ਮਿੱਤਰੋ,

ਭਾਰਤੀ ਭਾਈਚਾਰੇ ਨੇ ਦੁਨੀਆ ਭਰ ਵਿੱਚ ਆਪਣਾ ਵਿਸ਼ੇਸ਼ ਪ੍ਰਭਾਵ ਛੱਡਿਆ ਹੈ ਵਿਸ਼ੇਸ਼ ਤੌਰ ਤੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਾਨੂੰ ਇਹ ਸ਼ਕਤੀ ਕੌਣ ਪ੍ਰਦਾਨ ਕਰ ਰਿਹਾ ਹੈ? ਇਨ੍ਹਾਂ ਵਿਚੋਂ ਬਹੁਤ ਸਾਰੇ ਤੁਹਾਡੇ ਆਈਆਈਟੀ ਸੀਨੀਅਰਜ਼  ਹੀ ਹਨ ਇਸ ਤਰ੍ਹਾਂ ਤੁਸੀਂ ਬਰਾਂਡ ਇੰਡੀਆ ਨੂੰ ਵਿਸ਼ਵ ਭਰ ਵਿੱਚ ਮਜ਼ਬੂਤ ਕਰ ਰਹੇ ਹੋ ਅੱਜ ਮੈਂ ਯੂਪੀਐੱਸਸੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨ ਅਫਸਰਾਂ ਨਾਲ ਗੱਲਬਾਤ ਕੀਤੀ ਆਈਆਈਟੀ ਗ੍ਰੈਜੂਏਟਾਂ ਦੀ ਗਿਣਤੀ ਤੁਹਾਨੂੰ ਅਤੇ ਮੈਨੂੰ ਦੋਹਾਂ ਨੂੰ ਹੈਰਾਨ ਕਰੇਗੀ ਇਸ ਤਰ੍ਹਾਂ ਤੁਸੀਂ ਭਾਰਤ ਨੂੰ ਇੱਕ  ਵਿਕਸਤ ਜਗ੍ਹਾ ਬਣਾ ਰਹੇ ਹੋ ਅਤੇ ਕਾਰਪੋਰੇਟ ਜਗਤ ਵਿੱਚ ਜਾ ਕੇ ਤੁਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਮਿਲੋਗੇ ਜਿਨ੍ਹਾਂ ਨੇ ਕਿ ਆਈਆਈਟੀ ਵਿੱਚ ਅਧਿਐਨ ਕੀਤਾ ਹੈ ਇਸ ਤਰ੍ਹਾਂ ਤੁਸੀਂ ਭਾਰਤ ਨੂੰ ਵਧੇਰੇ ਖੁਸ਼ਹਾਲ ਬਣਾ ਰਹੇ ਹੋ

ਦੋਸਤੋ,

ਮੈਂ 21ਵੀਂ ਸਦੀ ਦੀਆਂ ਨੀਂਹਾ ਨੂੰ ਇਨੋਵੇਸ਼ਨ, ਟੀਮਵਰਕ ਅਤੇ ਟੈਕਨੋਲੋਜੀ ਦੇ ਤਿੰਨ ਮਜ਼ਬੂਤ ਥੰਮ੍ਹਾਂ ਉੱਤੇ ਖੜਾ ਵੇਖਦਾ ਹਾਂ ਇਨ੍ਹਾਂ ਵਿੱਚੋਂ ਹਰ ਥੰਮ੍ਹ ਇੱਕ  ਦੂਜੇ ਦਾ ਪੂਰਕ ਬਣ ਰਿਹਾ ਹੈ

ਦੋਸਤੋ,

ਮੈਂ ਹੁਣੇ ਹੀ ਸਿੰਗਾਪੁਰ-ਇੰਡੀਆ ਹੈਕਾਥੋਨ ਤੋਂ ਆਇਆ ਹਾਂ ਉੱਥੋ ਭਾਰਤ ਅਤੇ ਸਿੰਗਾਪੁਰ ਦੇ ਇਨੋਵੇਟਰਜ਼ ਮਿਲ ਕੇ ਕੰਮ ਕਰ ਰਹੇ ਸਨ ਉਹ ਆਮ ਚੁਣੌਤੀਆਂ ਦਾ ਹੱਲ ਲੱਭ ਰਹੇ ਸਨ ਉਨ੍ਹਾਂ ਸਾਰਿਆਂ ਨੇ ਆਪਣੀ ਊਰਜਾ ਨੂੰ ਇੱਕ  ਦਿਸ਼ਾ ਵਿੱਚ ਲਗਾਇਆ ਹੋਇਆ ਹੈ ਇਹ ਇਨੋਵੇਟਰ ਵੱਖ-ਵੱਖ ਪਿਛੋਕੜਾਂ ਵਿਚੋਂ ਆਉਂਦੇ ਹਨ ਉਨ੍ਹਾਂ ਦਾ ਤਜਰਬਾ ਵੱਖ-ਵੱਖ ਹੈ  ਪਰ ਉਨ੍ਹਾਂ ਸਾਰਿਆਂ  ਸਭ ਨੂੰ ਮਿਲ ਕੇ ਅਜਿਹੇ ਹੱਲ ਲਭਣੇ ਚਾਹੀਦੇ ਹਨ ਜੋ ਕਿ ਭਾਰਤ ਅਤੇ ਸਿੰਗਾਪੁਰ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਹੋਣ ਇਹ ਇਨੋਵੇਸ਼ਨ, ਟੀਮ ਵਰਕ ਅਤੇ ਟੈਕਨੋਲੋਜੀ ਦੀ ਸ਼ਕਤੀ ਹੈ ਇਹ ਕੁਝ ਚੋਣਵੇਂ ਲੋਕਾਂ ਲਈ ਹੀ ਨਹੀਂ ਸਗੋਂ ਸਭ ਦੇ ਲਾਭ ਲਈ ਹੈ

ਅੱਜ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਲਈ ਪ੍ਰੇਰਿਤ ਕਰ ਰਿਹਾ ਹੈ  ਤੁਹਾਡੀ ਇਨੋਵੇਸ਼ਨ, ਖਾਹਿਸ਼ ਅਤੇ ਟੈਕਨੋਲੋਜੀ ਐਪਲੀਕੇਸ਼ਨ ਇਸ ਸੁਪਨੇ ਨੂੰ ਹੋਰ ਪ੍ਰਚੰਡ ਕਰੇਗੀ ਇਹ ਭਾਰਤ ਦੀ ਬਹੁਤ ਅਧਿਕ ਮੁਕਾਬਲੇਵਾਲੀ ਅਰਥਵਿਵਸਥਾ ਬਣਨ ਲਈ ਅਧਾਰ ਬਣ ਜਾਵੇਗਾ

 

ਦੋਸਤੋ,

ਆਈਆਈਟੀ ਮਦਰਾਸ ਇਸ ਗੱਲ ਦੀ ਪ੍ਰਮੁੱਖ ਉਦਾਹਰਣ ਹੈ ਕਿ ਕਿਵੇਂ ਦਹਾਕਿਆਂ ਪੁਰਾਣੀ ਸੰਸਥਾ ਆਪਣੇ ਆਪ ਨੂੰ  21ਵੀਂ ਸਦੀ ਦੀਆਂ ਲੋੜਾਂ ਅਤੇ ਖਾਹਿਸ਼ਾਂ ਅਨੁਸਾਰ ਢਾਲ ਸਕਦੀ ਹੈ ਕੁਝ ਸਮਾਂ ਪਹਿਲਾਂ ਮੈਂ ਕੈਂਪਸ ਵੱਲੋਂ ਸਥਾਪਤ ਕੀਤੇ ਰਿਸਰਚ ਪਾਰਕ ਨੂੰ ਵੇਖਣ ਗਿਆ ਇਹ ਦੇਸ਼ ਵਿੱਚ ਅਜਿਹਾ ਪਹਿਲਾ ਯਤਨ ਹੈ ਮੈਂ ਅੱਜ ਇੱਕ ਬਹੁਤ ਜੀਵੰਤ  ਸਟਾਰਟ ਅਪ ਈਕੋ ਸਿਸਟਮ ਵੇਖਿਆ ਮੈਨੂੰ ਦੱਸਿਆ ਗਿਆ ਕਿ ਹੁਣ ਤੱਕ ਇਥੇ 200 ਦੇ ਕਰੀਬ ਸਟਾਰਟ ਅਪਸ ਇੰਕਿਊਬੇਟ ਹੋਏ ਹਨ ਉਨ੍ਹਾਂ ਵਿਚੋਂ ਕੁਝ ਨੰ ਇੱਥੇ ਵੇਖਣਾ ਮੇਰੀ ਖੁਸ਼ਕਿਸਮਤੀ ਸੀ ਮੈਂ ਬਿਜਲਈ ਗਤੀਸ਼ੀਲਤਾ, ਇੰਟਰਨੈੱਟ ਆਵ੍ ਥਿੰਗ, ਸਿਹਤ ਸੰਭਾਲ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਪ੍ਰਯਤਨ ਵੀ ਇੱਥੇ ਦੇਖੇ ਇਨ੍ਹਾਂ ਸਾਰੇ ਸਟਾਰਟ ਅੱਪਸ ਨੂੰ ਵਿਲੱਖਣ ਭਾਰਤੀ ਬਰਾਂਡ ਤਿਆਰ ਕਰਨੇ ਚਾਹੀਦੇ ਹਨ ਜਿਸ ਨਾਲ ਉਨ੍ਹਾਂ ਦਾ ਸਥਾਨ ਨੇੜ ਭਵਿੱਖ ਵਿੱਚ ਵਿਸ਼ਵ ਮਾਰਕੀਟ ਵਿੱਚ ਬਣ ਜਾਵੇ

ਦੋਸਤੋ,

ਭਾਰਤ ਦੀ ਇਨੋਵੇਸ਼ਨ ਅਰਥਸ਼ਾਸਤਰ ਅਤੇ ਉਪਭੋਗ ਦਾ ਸ਼ਾਨਦਾਰ ਮਿਸ਼ਰਣ ਹੈ ਆਈਆਈਟੀ ਮਦਰਾਸ ਉਸ ਰਵਾਇਤ ਵਿੱਚ ਪੈਦਾ ਹੋਇਆ ਹੈ ਇਥੇ ਵਿਦਿਆਰਥੀ ਅਤੇ ਖੋਜਕਾਰ ਸਭ ਤੋਂ ਮੁਸ਼ਕਿਲ ਸਮੱਸਿਆਵਾਂ ਨੂੰ ਲੈ ਕੇ ਉਨ੍ਹਾਂ ਦਾ ਅਜਿਹਾ ਹੱਲ ਕਢਦੇ ਹਨ ਜੋ ਕਿ ਪਹੁੰਚਯੋਗ ਅਤੇ ਕਰਨਯੋਗ ਹੁੰਦਾ ਹੈ ਮੈਨੂੰ ਦੱਸਿਆ ਗਿਆ ਕਿ ਇਥੇ ਵਿਦਿਆਰਥੀ  ਇਨਟਰਨ ਵਜੋਂ ਸਟਾਰਟ ਅੱਪਸ ਸ਼ੁਰੂ ਕਰਦੇ ਹਨ, ਆਪਣੇ ਕਮਰਿਆਂ ਤੋਂ ਕੋਡ ਲਿਖਦੇ ਹਨ ਅਤੇ ਉਹ ਖੁਰਾਕ ਜਾਂ ਨੀਂਦ ਲਏ ਬਿਨਾਂ ਕੰਮ ਕਰਦੇ ਹਨ ਭੁੱਖ ਅਤੇ ਨੀਂਦ ਨੂੰ ਛੱਡ ਦੇਈਏ ਤਾਂ ਵੀ ਮੈਨੂੰ ਆਸ ਹੈ ਕਿ ਇਨੋਵੇਸ਼ਨ ਦਾ ਜੋਸ਼ ਅਤੇ ਉਤਕ੍ਰਿਸ਼ਟਤਾ ਦੀ ਪੈਰਵੀ ਆਉਣ ਵਾਲੇ ਸਮੇਂ  ਵਿੱਚ ਵੀ ਜਾਰੀ ਰਹੇਗੀ

ਦੋਸਤੋ,

ਅਸੀਂ ਆਪਣੇ ਦੇਸ਼ ਵਿੱਚ ਇਨੋਵੇਸ਼ਨ, ਖੋਜ ਅਤੇ ਵਿਕਾਸ ਕਾਇਮ ਕਰਨ ਲਈ ਇੱਕ  ਸੰਤੁਲਤ ਈਕੋਸਿਸਟਮ ਸਿਰਜਣ ਲਈ ਕੰਮ ਕੀਤਾ ਹੈ ਮਸ਼ੀਨਾਂ ਦੀ ਸਿਖਲਾਈ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਸਟੇਟ ਆਵ੍ ਦ ਆਰਟ ਟੈਕਨੋਲੋਜੀ ਦੀ ਵਿਦਿਆਰਥੀਆਂ ਨੂੰ ਹੁਣ ਸਕੂਲ ਤੋਂ ਹੀ ਜਾਣਕਾਰੀ ਦੇਣੀ ਸ਼ੁਰੂ ਕੀਤੀ ਜਾ ਰਹੀ ਹੈ ਅਸੀਂ ਦੇਸ਼ ਭਰ ਵਿੱਚ ਅਟਲ ਟਿੰਕਰਿੰਗ ਲੈਬਜ਼ ਕਾਇਮ ਕਰਨ ਲਈ ਕੰਮ ਕਰ ਰਹੇ ਹਾਂ

 

ਇੱਕ  ਵਾਰੀ ਵਿਦਿਆਰਥੀ ਤੁਹਾਡੀ ਸੰਸਥਾ ਵਰਗੀ  ਸੰਸਥਾ ਵਿੱਚ ਆਉਂਦਾ ਹੈ ਅਤੇ ਇਨੋਵੇਸ਼ਨਜ਼ ਲਈ ਕੰਮ ਕਰਨਾ ਚਾਹੁੰਦਾ ਹੈ ਤਾਂ ਹੁਣ ਕਈ ਸੰਸਥਾਵਾਂ ਵਿੱਚ ਅਟਲ ਇਨਕਿਊਬੇਸ਼ਨ ਸੈਂਟਰ ਬਣਾਏ ਜਾ ਰਹੇ ਹਨ ਜੋ ਉਨ੍ਹਾਂ ਦੀ ਮਦਦ ਕਰਨਗੇ ਅਗਲੀ ਚੁਣੌਤੀ ਇੱਕ  ਮਾਰਕੀਟ ਲੱਭਣ ਅਤੇ ਇੱਕ  ਸਟਾਰਟ ਅੱਪ ਵਿਕਸਤ ਕਰਨ ਦੀ ਹੈ ਸਟਾਰਟ ਅੱਪ ਇੰਡੀਆ ਪ੍ਰੋਗਰਾਮ ਇਸ ਚੁਣੌਤੀ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰਨ ਲਈ ਤਿਆਰ ਕੀਤਾ ਗਿਆ  ਹੈ ਇਹ ਪ੍ਰੋਗਰਾਮ ਇਨੋਵੇਸ਼ਨਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਮਾਰਕੀਟ ਤੱਕ ਪਹੁੰਚ ਸਕਣ ਇਸ ਤੋਂ ਇਲਾਵਾ ਦੇਸ਼ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ ਸਕੀਮ ਸ਼ੁਰੂ ਕੀਤੀ ਹੈ

 

ਦੋਸਤੋ,

 

ਇਨ੍ਹਾਂ ਅਣਥੱਕ ਯਤਨਾਂ ਦਾ ਹੀ ਨਤੀਜਾ ਹੈ ਕਿ ਭਾਰਤ ਤਿੰਨ ਪ੍ਰਮੱਖ ਸਟਾਰਟ-ਅਪ ਫੈਂਰਡਲੀ ਈਕੋਸਿਸਟਮਜ਼ ਵਿੱਚੋਂ ਇੱਕ   ਬਣ ਗਿਆ ਹੈ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਸਟਾਰਟ ਅੱਪਸ ਵਿੱਚ ਪੁਲਾਂਘਾਂ ਪੁੱਟਣ ਦਾ ਸਭ ਤੋਂ ਵਧੀਆ ਹਿੱਸਾ ਕਿਹੜਾ ਹੈ? ਇਸ ਵਾਧੇ ਨੂੰਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਲੋਕਾਂ ਅਤੇ ਇਥੋਂ ਤੱਕ ਕਿ ਦਿਹਾਤੀ ਭਾਰਤ ਵੱਲੋਂ ਤਾਕਤ ਪ੍ਰਦਾਨ ਕੀਤੀ ਜਾ ਰਹੀ ਹੈ ਸਟਾਰਟ ਅੱਪਸ ਦੀ ਦੁਨੀਆ ਵਿੱਚ ਜਿਹੜੀ ਭਾਸ਼ਾ ਬੋਲਦੇ ਹੋ ਉਸ ਉਸ ਭਾਸ਼ਾ ਨਾਲੋਂ ਘੱਟਚ ਅਹਿਮਤੀਅਤ ਰੱਖਦੀ ਹੈ ਜਿਸ ਨੂੰ ਕਿ ਤੁਸੀਂ ਕੋਡ-ਇਨ ਕਰ ਸਕਦੇ ਹੋ ਤੁਹਾਡੇ ਉਪ-ਨਾਂ ਦੀ ਸ਼ਕਤੀ ਦਾ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਕੋਲ ਆਪਣਾ ਨਾਂ ਪੈਦਾ ਕਰਨ ਦਾ ਮੌਕਾ ਹੁੰਦਾ ਹੈ ਤੁਹਾਡੀ ਯੋਗਤਾ ਹੀ ਸਿਰਫ ਕੰਮ ਆਉਂਦੀ ਹੈ

 

ਦੋਸਤੋ,

 

ਤੁਹਾਨੂੰ ਯਾਦ ਹੈ ਕਿ ਤੁਸੀਂ ਪਹਿਲੀ ਵਾਰੀ ਆਈਆਈਟੀਜ਼ ਲਈ ਤਿਆਰੀ ਕਦੋਂ ਸ਼ੁਰੂ ਕੀਤੀ   ਤੁਹਾਨੂੰ ਯਾਦ ਹੋਵੇਗਾ ਕਿ ਚੀਜ਼ਾਂ ਕਿੰਨੀਆਂ ਮੁਸ਼ਕਿਲ ਨਜ਼ਰ ਆਈਆ ਪਰ ਤੁਹਾਡੀ ਸਖ਼ਤ ਮਿਹਨਤ ਨੇ ਅਸੰਭਵ ਨੂੰ ਸੰਭਵ ਬਣਾ ਦਿੱਤਾ ਬਹੁਤ ਸਾਰੇ ਮੌਕੇ ਤੁਹਾਡੀ ਉਡੀਕ ਕਰ ਰਹੇ ਹਨ, ਉਹ ਸਾਰੇ ਆਸਾਨ ਨਹੀਂ ਹਨ ਪਰ ਅੱਜ ਜੋ ਅਸੰਭਵ ਨਜ਼ਰ ਆਉਂਦਾ ਹੈ ਉਹ ਸਿਰਫ ਉਨ੍ਹਾਂ ਤੱਕ ਪਹੁੰਚਣ ਲਈ ਤੁਹਾਡੇ ਪਹਿਲੇ ਕਦਮ ਦੀ ਉਡੀਕ ਕਰ ਰਿਹਾ ਹੈ ਤੁਸੀਂ ਫਸੇ ਹੋਏ ਮਹਿਸੂਸ ਨਾ ਕਰੋ ਚੀਜ਼ਾਂ ਨੂੰ ਆਹਿਸਤਾ- ਆਹਿਸਤਾ ਅਪਣਾਓ ਤੁਸੀਂ ਜਦੋਂ ਇੱਕ  ਕਦਮ ਤੋਂ ਦੂਜੇ ਵੱਲ ਵਧੋਗੇ ਤੁਸੀਂ ਦੇਖੋਗੇ ਕਿ ਸਮੱਸਿਆ ਤੁਹਾਡੇ ਸਾਹਮਣੇ ਹੌਲੀ ਹੌਲੀ ਸੁਲਝਦੀ ਜਾਵੇਗੀ ਮਨੁੱਖੀ ਯਤਨਾਂ ਦੀ ਸੁੰਦਰਤਾ, ਸੰਭਾਵਨਾਵਾਂ ਵਿੱਚ ਹੀ ਹੁੰਦੀ ਹੈ ਇਸ ਲਈ ਸੁਪਨੇ ਲੈਣੇ ਕਦੀ ਬੰਦ ਨਾ ਕਰੋ ਅਤੇ ਆਪਣੇ ਆਪ ਨੂੰ ਚੁਣੌਤੀਆਂ ਦਿੰਦੇ ਰਹੋ ਇਸ ਤਰ੍ਹਾਂ ਤੁਸੀਂ ਸੁਲਝਦੇ ਜਾਓਗੇ ਅਤੇ ਆਪਣੇ ਆਪ ਦਾ ਇੱਕ  ਵਧੀਆ ਰੂਪ ਵਰਜਨ ਬਣ ਸਕੋਗੇ

 

ਦੋਸਤੋ,

 

ਮੈਂ ਜਾਣਦਾ ਹਾਂ ਕਿ ਇਸ ਸੰਸਥਾਨ ਤੋਂ ਬਾਹਰ ਜਾਦਿਆਂ ਹੀ ਉੱਤੇ ਆਕਰਸ਼ਕ ਮੌਕੇ ਤੁਹਾਡੀ ਉਡੀਕ ਕਰ ਰਹੇ ਹੋਣਗੇ ਉਨ੍ਹਾਂ  ਦੀ ਵਰਤੋਂ ਕਰੋ ਪਰ ਮੈਂ ਤੁਹਾਨੂੰ ਸਭ ਨੂੰ ਇੱਕ  ਬੇਨਤੀ ਵੀ ਕਰਨੀ ਹੈ ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ, ਤੁਸੀਂ ਕਿੱਥੇ ਰਹਿੰਦੇ ਹੋ ਪਰ ਆਪਣੀ ਮਾਤਰ ਭੂਮੀ, ਭਾਰਤ ਦੀਆਂ ਲੋੜਾਂ  ਨੂੰ ਧਿਆਨ ਵਿੱਚ ਰੱਖੋ ਇਹ ਸੋਚੋ ਕਿ ਤੁਹਾਡਾ ਕੰਮ ਤੁਹਾਡੀਆਂ, ਖੋਜਾਂ ਸਾਥੀ ਭਾਰਤੀ ਦੀ ਮਦਦ ਕਰ ਸਕਦੀਆਂ ਹਨ ਇਹ ਸਿਰਫ਼ ਤੁਹਾਡੀ ਸਮਾਜਿਕ ਜ਼ਿੰਮੇਵਾਰੀ ਨਹੀਂ ਹੈ, ਇਸ ਨਾਲ ਵੱਡੀ ਵਪਾਰਕ ਭਾਵਨਾ ਪੈਦਾ ਹੁੰਦੀ ਹੈ

 

ਸਾਡੇ ਘਰਾਂ , ਦਫਤਰਾਂ, ਉਦਯੋਗਾਂ ਵਿੱਚ ਵਰਤੇ ਜਾਂਦੇ ਪਾਣੀ ਦੀ ਰੀਸਾਈਕਲਿੰਗ ਦਾ ਕੀ ਤੁਸੀਂ ਕੋਈ ਸਸਤਾ ਅਤੇ ਇਨੋਵੇਟਿਵ ਢੰਗ ਲੱਭ ਸਕਦੇ ਹੋ ਤਾ ਕਿ ਸ਼ੁੱਧ ਪਾਣੀ ਦੀ ਵਰਤੋਂ ਘੱਟ ਹੋ ਸਕੇ? ਅੱਜ ਸਮਾਜ ਵਜੋਂ ਅਸੀਂ ਸਿੰਗਲ ਯੂਜ਼ ਪਲਾਸਟਿਕ ਤੋਂ ਅੱਗੇ ਵਧਣਾ ਚਾਹੁੰਦੇ ਹਾਂ ਇਸ ਦਾ  ਵਾਤਾਵਰਣਕ  ਮਿੱਤਰ ਬਦਲ ਹੋ ਸਕਦਾ ਹੈ, ਜੋ  ਉਸੇ ਤਰ੍ਹਾਂ ਵਰਿਤਆ ਤਾਂ ਜਾ ਸਕਦਾ ਹੈ ਪਰ ਉਸ ਦੇ ਨੁਕਸਾਨਾ ਨਾ ਹੋਣ?ਇਹ ਤਾਂ ਹੀ ਹੁੰਦਾ ਹੈ ਅਸੀਂ ਤੁਹਾਡੇ ਵਰਗੇ ਨੌਜਵਾਨ ਇਨੋਵੇਟਰਾਂ ਵੱਲ ਵੇਖਦੇ ਹਾਂ

 

ਬਹੁਤ ਸਾਰੀਆਂ ਬੀਮਾਰੀਆਂ, ਜੋ ਕਿ ਨੇੜ ਭਵਿੱਖ ਵਿੱਚ ਅਬਾਦੀ ਦੇ ਵੱਡੇ ਹਿੱਸੇ  ਨੂੰ ਪ੍ਰਭਾਵਿਤ ਕਰਨ ਦੀਆਂ ਹਨ ਉਹ ਰਵਾਇਤੀ ਛੂਤਛਾਤ ਦੀਆਂ ਬੀਮਾਰੀਆਂ ਨਹੀਂ ਹੋਣਗੀਆਂ ਇਹ ਜੀਵਨ ਢੰਗ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ ਜਿਵੇਂ ਕਿ ਉੱਚ ਰਕਤ ਦਬਾਅ, ਟਾਈਪ-2 ਸ਼ੂਗਰ, ਮੋਟਾਪਾ, ਤਨਾਅ ਆਦਿ ਡਾਟਾ ਸਾਇੰਸ ਦੇ ਖੇਤਰ ਦੇ ਪਰਿਪੱਕ ਹੋਣ ਨਾਲ ਅਤੇ ਇਨ੍ਹਾਂ ਬੀਮਾਰੀਆਂ ਦੇ ਦੁਆਲੇ ਡਾਟਾ ਮੌਜੂਦ ਰਹਿਣ ਨਾਲ ਟੈਕਨੋਲੋਜਿਸਟ ਉਨ੍ਹਾਂ ਵਿੱਚ ਪੈਟਰਨ ਲੱਭਣ ਦਾ ਕੋਈ ਰਾਹ ਕੱਢ ਸਕਦੇ ਹਨ

 

ਜਦੋਂ ਟੈਕਨੋਲੋਜੀ ਡਾਟਾ ਸਾਇੰਸ, ਬੀਮਾਰੀ ਦੀ ਪਹਿਚਾਣ, ਵਤੀਰੇ ਸਬੰਧੀ ਵਿਗਿਆਨ ਅਤੇ ਦਵਾਈ ਨਾਲ ਮਿਲਦੀ ਹੈ ਤਾਂ ਦਿਲਚਸਪ ਅੰਤਰਦ੍ਰਿਸ਼ਟੀਆਂ ਉੱਭਰ ਸਕਦੀਆਂ ਹਨ ਕੀ ਅਜਿਹੀਆਂ ਚੀਜ਼ਾਂ ਹਨ ਜੋ ਇਨ੍ਹਾਂ ਦੇ ਪਸਾਰ ਨੂੰ ਪਲਟ ਸਕਦੀਆਂ ਹਨ ?  ਕੀ ਅਜਿਹੇ ਪੈਟਰਨ ਹਨ ਜਿਨ੍ਹਾਂ ਤੋਂ ਸਾਨੂੰ ਛੁਟਕਾਰਾ ਪਾਉਣ ਦੀ ਜ਼ਰੂਰਤ ਹੈ? ਕੀ ਟੈਕਨੋਲੋਜੀ ਇਨ੍ਹਾਂ ਸਵਾਲਾਂ ਦਾ ਜਵਾਬ ਦੇ ਸਕਦੀ ਹੈ?  ਕੀ ਆਈਆਈਟੀ ਵਿਦਿਆਰਥੀ ਇਸ ਨੂੰ ਅਪਣਾਉਣਗੇ?

ਮੈਂ ਫਿਟਨੈੱਸ ਅਤੇ ਸਿਹਤ ਸੰਭਾਲ ਬਾਰੇ ਗੱਲ ਕਰਦਾ ਹਾਂ ਕਿਉਂ ਕਿ ਤੁਹਾਡੇ ਵਰਗੇ ਵੱਡੀਆਂ ਪ੍ਰਾਪਤੀਆਂ ਵਾਲੇ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰਨ ਦਾ ਰਿਸਕ ਲੈ ਸਕਦੇ ਹਨ ਕਿਉਂਕਿ ਤੁਸੀਂ ਕੰਮ ਵਿੱਚ ਬਹੁਤ ਰੁਝੇ ਹੋਏ ਹੋ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਫਿਟ ਇੰਡੀਆ ਅੰਦੋਲਨ ਵਿੱਚ ਸਰਗਰਮ ਤੌਰ ਤੇ ਹਿੱਸਾ ਲਓ ਅਜਿਹਾ ਨਿੱਜੀ ਫਿਟਨੈੱਸ ਉੱਤੇ ਧਿਆਨ ਦੇ ਕੇ ਅਤੇ ਸਿਹਤ ਸੰਭਾਲ ਵਿੱਚ ਖੋਜਾਂ ਨੂੰ ਅੱਗੇ ਵਧਾ ਕੇ ਕੀਤਾ ਜਾ ਸਕਦਾ ਹੈ

 

ਦੋਸਤੋ,

 

ਅਸੀਂ ਵੇਖਿਆ ਹੈ ਕਿ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ, ਉਹ ਜੋ ਜੀਵਨ ਜਿਊਂਦੇ ਹਨ ਅਤੇ ਦੂਜੇ ਉਹ ਜੋ ਸਿਰਫ ਮੌਜੂਦ ਹੁੰਦੇ ਹਨ ਇਹ ਫੈਸਲਾ ਤੁਸੀਂ ਕਰਨਾ ਹੈ ਕਿ ਕੀ ਤੁਸੀਂ ਸਿਰਫ ਮੌਜੂਦ ਰਹਿਣਾ ਚਾਹੁੰਦੇ ਹੋ ਜਾਂ ਫਿਰ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮਾਣਨਾ ਚਾਹੁੰਦੇ ਹੋ?  ਦਵਾਈ ਦੀ ਇੱਕ  ਸ਼ੀਸ਼ੀ ਬਾਰੇ ਸੋਚੋ ਜਿਸ ਦੀ ਮਿਆਦ ਪੁੱਗ ਚੁੱਕੀ ਹੈ ਸ਼ਾਇਦ ਇਸ ਦੀ ਮਿਆਦ ਖਤਮ ਹੋਏ ਨੂੰ ਸਾਲ ਲੰਘ ਚੁੱਕਾ ਹੋਵੇ ਪਰ ਬੋਤਲ ਤਾਂ ਮੌਜੂਦ ਹੈ ਸ਼ਾਇਦ ਉਸ ਦੀ ਪੈਕਿੰਗ ਵੀ ਆਕਰਸ਼ਕ ਹੈ ਦਵਾਈ ਵੀ ਉਸ ਦੇ ਅੰਦਰ ਮੌਜੂਦ ਹੈ ਪਰ ਇਸ ਦਾ ਲਾਭ ਕੀ ਹੈ   ਕੀ ਜੀਵਨ ਇਸ ਤਰ੍ਹਾਂ ਦਾ ਹੋ ਸਕਦਾ ਹੈ ਜੀਵਨ ਭਰਪੂਰ ਅਤੇ ਉਦੇਸ਼ਪੂਰਣ ਹੋਣਾ ਚਾਹੀਦਾ ਹੈ ਅਤੇ ਜੀਵਨ ਨੂੰ ਭਰਪੂਰ ਜਿਊਣ ਲਈ ਸਿੱਖਣਾ, ਸਮਝਣਾ ਅਤੇ ਦੂਜਿਆਂ ਲਈ ਜਿਊਣਾ ਜ਼ਰੂਰੀ ਹੈ

ਜਿਵੇਂ ਕਿ ਵਿਵੇਕਾਨੰਦ ਨੇ ਸਹੀ ਕਿਹਾ, ਸਿਰਫ ਉਹ ਹੀ ਜਿਊਂਦੇ ਹਨ ਜੋ ਕਿ ਦੂਜਿਆਂ ਲਈ ਜਿਊਂਦੇ ਹਨ

 

ਦੋਸਤੋ,

 

ਤੁਹਾਡੀ ਕਨਵੋਕੇਸ਼ਨ ਤੁਹਾਡੇ ਅਧਿਅਨ ਦੇ ਮੌਜੂਦਾ ਕੋਰਸ ਦੇ ਖਾਤਮੇ ਵੱਲ ਸੰਕੇਤ ਕਰਦੀ ਹੈ ਪਰ ਇਹ ਤੁਹਾਡੀ ਵਿੱਦਿਆ ਦਾ ਅੰਤ ਨਹੀਂ ਹੈ ਵਿੱਦਿਆ ਅਤੇ ਸਿੱਖਣਾ ਇੱਕ  ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਜਦ ਤੱਕ ਅਸੀਂ ਜਿਊਂਦੇ ਹਾਂ ਅਸੀਂ ਸਿੱਖਦੇ ਹਾਂ ਮੈਂ ਇੱਕ  ਵਾਰੀ ਫਿਰ ਤੁਹਾਡੇ ਲਈ ਸ਼ਾਨਦਾਰ ਭਵਿੱਖ ਦੀ ਕਾਮਨਾ ਕਰਦਾ ਹਾਂ ਜੋ ਕਿ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਹੋਵੇ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ

 

ਵੀਆਰਆਰਕੇ ਐੱਸਐੱਚ