Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅੱਜ, ਰਾਸ਼ਟਰੀ ਬਾਲੜੀ ਦਿਵਸ ‘ਤੇ ਅਸੀਂ ਬਾਲੜੀਆਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੇ ਲਈ ਵਿਆਪਕ ਅਵਸਰ ਸੁਨਿਸ਼ਚਿਤ ਕਰਨ ਦੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ : ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ, ਰਾਸ਼ਟਰੀ ਬਾਲੜੀ ਦਿਵਸ ਦੇ ਅਵਸਰ ‘ਤੇ ਬਾਲੜੀਆਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੇ ਲਈ ਵਿਆਪਕ ਅਵਸਰ ਸੁਨਿਸ਼ਚਿਤ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।

 ਐਕਸ (X) ‘ਤੇ ਇੱਕ ਥ੍ਰੈੱਡ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:

 “ਅੱਜ, ਰਾਸ਼ਟਰੀ ਬਾਲੜੀ ਦਿਵਸ ‘ਤੇ ਅਸੀਂ ਬਾਲੜੀਆਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੇ ਲਈ ਵਿਆਪਕ ਅਵਸਰ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ। ਭਾਰਤ ਨੂੰ ਸਾਰੇ ਖੇਤਰਾਂ ਵਿੱਚ ਬਾਲੜੀਆਂ ਦੀਆਂ ਉਪਲਬਧੀਆਂ ‘ਤੇ ਮਾਣ ਹੈ। ਉਨ੍ਹਾਂ ਦੀਆਂ ਉਪਲਬਧੀਆਂ ਸਾਨੂੰ ਸਭ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।

ਸਾਡੀ ਸਰਕਾਰ ਨੇ ਸਿੱਖਿਆ, ਟੈਕਨੋਲੋਜੀ, ਕੌਸ਼ਲ (skills), ਹੈਲਥਕੇਅਰ (healthcare) ਆਦਿ ਜਿਹੇ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਜਿਸ ਨੇ ਬਾਲੜੀਆਂ ਨੂੰ ਸਸ਼ਕਤ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ। ਬਾਲੜੀਆਂ ਦੇ ਨਾਲ ਕੋਈ ਭੇਦਭਾਵ ਨਾ ਹੋਵੇ, ਇਹ ਸੁਨਿਸ਼ਚਿਤ ਕਰਨ ਲਈ ਭੀ ਅਸੀਂ ਉਤਨੇ ਹੀ ਪ੍ਰਤੀਬੱਧ ਹਾਂ।

 

 

*********

ਐੱਮਜੇਪੀਐੱਸ/ਐੱਸਆਰ