Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅੰਮ੍ਰਿਤ ਕਾਲ ਵਿੱਚ ਵੰਚਿਤਾਂ ਦਾ ਸਸ਼ਕਤੀਕਰਣ


ਤੇਜ਼ ਗਤੀ ਨਾਲ ਵਿਕਾਸ ਵੱਲ ਵਧ ਰਹੀ ਅੱਜ ਦੀ ਦੁਨੀਆ ਵਿੱਚ, ਵਿਸ਼ਵ ਭਰ ਵਿੱਚ ਸਰਕਾਰਾਂ ਦੇ ਲਈ ਗ਼ਰੀਬੀ ਇੱਕ ਮਹੱਤਵਪੂਰਨ ਚਿੰਤਾ ਬਣੀ ਹੋਈ ਹੈ। ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਵਿੱਚ ਸਰਕਾਰ ਦੇ ਲਈ ਗ਼ਰੀਬੀ ਘੱਟ ਕਰਨਾ ਚੁਣੌਤੀਪੂਰਨ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ‘ਸਬਕਾ ਸਾਥ ਸਬਕਾ ਵਿਕਾਸ’ ਦੇ ਆਦਰਸ਼ ਵਾਕ ਦੇ ਨਾਲ ਸਭ ਦੇ ਲਈ ਸਮਾਜਿਕ ਕਲਿਆਣ ’ਤੇ ਧਿਆਨ ਕੇਂਦ੍ਰਿਤ ਕੀਤਾ ਹੈ। 2014 ਤੋਂ, ਸਰਕਾਰ ਦੁਆਰਾ ਇਹ ਸੁਨਿਸ਼ਚਿਤ ਕਰਨ ਦੇ ਲਈ ਕਈ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ ਕਿ ਕੋਈ ਵੀ ਪਿੱਛੇ ਨਾ ਰਹੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਵਿਕਾਸ ਅਤੇ ਪ੍ਰਗਤੀ ਦਾ ਪ੍ਰਭਾਵ ਅਤੇ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚੇ। ਪਿਛਲੇ ਨੌਂ ਵਰ੍ਹਿਆਂ ਵਿੱਚ, ਲਕਸ਼ਿਤ ਲਾਭਾਂ ਨੂੰ ਵਿਆਪਕ ਬਣਾਉਣ ਦੇ ਨਾਲ ਵਿਭਿੰਨ ਸਰਕਾਰੀ ਪਹਿਲਾਂ ਦੇ ਕੁਸ਼ਲ ਲਾਗੂਕਰਨ ਸਦਕਾ ਪੂਰੇ ਦੇਸ਼ ਵਿੱਚ ਸਮਾਵੇਸ਼ੀ ਵਿਕਾਸ ਹੋਇਆ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਪ੍ਰਧਾਨ ਮੰਤਰੀ ਦੀ ਵੈੱਬਸਾਈਟ ਤੋਂ ਇੱਕ ਲੇਖ ਸਾਂਝਾ ਕੀਤਾ ਹੈ।

“ਸਬਕਾ ਸਾਥ, ਸਬਕਾ ਵਿਕਾਸ’ ਦੇ ਆਦਰਸ਼ ਵਾਕ ਦੇ ਨਾਲ, ਵਿੱਤੀ ਸਮਾਵੇਸ਼ਨ ਅਤੇ ਪ੍ਰਤੱਖ ਲਾਭ ਤਬਾਦਲੇ ਦੇ ਜ਼ਰੀਏ ਗ਼ਰੀਬੀ ਵਿੱਚ ਕਮੀ।

#ਗ਼ਰੀਬ ਕਲਿਆਣ ਦੇ 9 ਵਰ੍ਹੇ (#9YearsOfGaribKalyan)”

***

ਡੀਐੱਸ/ਐੱਸਕੇਐੱਸ