ਸੇਵਾ ਅਤੇ ਅਧਿਆਤਮਿਕਤਾ ਦੀ ਪ੍ਰਤੀਕ ਅੰਮਾ, ਮਾਤਾ ਅਮ੍ਰਿਤਾਨੰਦਮਯੀ ਜੀ ਨੂੰ ਮੇਰਾ ਸਾਦਰ ਪ੍ਰਣਾਮ।
ਉਨ੍ਹਾਂ ਦੇ ਸੱਤਰਵੇਂ (70ਵੇਂ)ਜਨਮ ਦਿਵਸ ਦੇ ਅਵਸਰ ‘ਤੇ, ਮੈਂ ਅੰਮਾ ਦੇ ਲੰਬੇ ਅਤੇ ਸਵਸਥ ਜੀਵਨ ਦੀ ਕਾਮਨਾ ਕਰਦਾ ਹਾਂ। ਮੇਰੀ ਪ੍ਰਾਰਥਨਾ ਹੈ, ਦੁਨੀਆ ਭਰ ਵਿੱਚ ਪ੍ਰੇਮ ਅਤੇ ਕਰੁਣਾ ਦੇ ਪ੍ਰਸਾਰ ਦਾ ਉਨ੍ਹਾਂ ਦਾ ਮਿਸ਼ਨ ਨਿਰੰਤਰ ਅੱਗੇ ਵਧਦਾ ਰਹੇ। ਅੰਮਾ ਦੇ ਅਨੁਯਾਈਆਂ ਸਮੇਤ ਅਲੱਗ-ਅਲੱਗ ਖੇਤਰਾਂ ਤੋਂ ਇੱਥੇ ਜੁਟੇ ਸਾਰੇ ਲੋਕਾਂ ਨੂੰ ਭੀ ਮੈਂ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਮੈਂ ਅੰਮਾ ਦੇ ਨਾਲ 30 ਤੋਂ ਅਧਿਕ ਵਰ੍ਹਿਆਂ ਤੋਂ ਸਿੱਧੇ ਸੰਪਰਕ ਵਿੱਚ ਹਾਂ। ਕੱਛ ਵਿੱਚ ਭੁਚਾਲ ਦੇ ਬਾਅਦ ਮੈਨੂੰ ਅੰਮਾ ਦੇ ਨਾਲ ਲੰਬੇ ਸਮੇਂ ਤੱਕ ਕੰਮ ਕਰਨ ਦਾ ਅਨੁਭਵ ਮਿਲਿਆ ਸੀ। ਮੈਨੂੰ ਅੱਜ ਭੀ ਉਹ ਦਿਨ ਯਾਦ ਹੈ ਜਦੋਂ ਅੰਮਾ ਦਾ 60ਵਾਂ ਜਨਮ ਦਿਨ ਅਮ੍ਰਿਤਾਪੁਰੀ ਵਿੱਚ ਮਨਾਇਆ ਗਿਆ। ਅੱਜ ਦੇ ਇਸ ਕਾਰਜਕ੍ਰਮ ਵਿੱਚ, ਮੈਂ ਪ੍ਰਤੱਖ ਉਪਸਥਿਤ ਹੁੰਦਾ ਤਾਂ ਮੈਨੂੰ ਆਨੰਦ ਆਉਂਦਾ ਅਤੇ ਚੰਗਾ ਲਗਦਾ। ਅੱਜ ਭੀ ਮੈਂ ਦੇਖਦਾ ਹਾਂ,ਅੰਮਾ ਦੇ ਮੁਸਕਰਾਉਂਦੇ ਚਿਹਰੇ ਅਤੇ ਸਨੇਹ ਨਾਲ ਭਰੇ ਸੁਭਾਅ ਦੀ ਗਰਮਜੋਸ਼ੀ ਪਹਿਲੇ ਦੀ ਹੀ ਤਰ੍ਹਾਂ ਬਣੀ ਹੋਈ ਹੈ। ਅਤੇ ਇਤਨਾ ਹੀ ਨਹੀਂ, ਪਿਛਲੇ 10 ਵਰ੍ਹਿਆਂ ਵਿੱਚ, ਅੰਮਾ ਦੇ ਕਾਰਜ ਅਤੇ ਦੁਨੀਆ ‘ਤੇ ਉਨ੍ਹਾਂ ਦਾ ਪ੍ਰਭਾਵ ਕਈ ਗੁਣਾ ਵਧ ਗਿਆ ਹੈ। ਪਿਛਲੇ ਵਰ੍ਹੇ ਅਗਸਤ ਵਿੱਚ ਮੈਨੂੰ ਹਰਿਆਣਾ ਦੇ ਫਰੀਦਾਬਾਦ ਵਿੱਚ ਅੰਮ੍ਰਿਤਾ ਹਸਪਤਾਲ ਦੇ ਲੋਕਅਰਪਣ ਕਰਨ ਦਾ ਸੁਭਾਗ ਮਿਲਿਆ ਸੀ। ਅੰਮਾ ਦੀ ਉਪਸਥਿਤੀ ਦਾ, ਉਨ੍ਹਾਂ ਦੇ ਅਸ਼ੀਰਵਾਦ ਦਾ ਜੋ ਆਭਾਮੰਡਲ ਹੁੰਦਾ ਹੈ,ਉਹ ਸ਼ਬਦਾਂ ਵਿੱਚ ਦੱਸਣਾ ਮੁਸ਼ਕਿਲ ਹੈ, ਉਸ ਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ। ਮੈਨੂੰ ਯਾਦ ਹੈ, ਤਦ ਮੈਂ ਅੰਮਾ ਦੇ ਲਈ ਕਿਹਾ ਸੀ, ਅਤੇ ਅੱਜ ਦੁਹਰਾਉਂਦਾ ਹਾਂ, स्नेह-त्तिन्डे, कारुण्य-त्तिन्डे, सेवन-त्तिन्डे, त्याग-त्तिन्डे, पर्यायमाण अम्मा। माता अमृतानंन्दमयी देवी, भार-त्तिन्डे महत्ताय, आध्यात्मिक पारंपर्य-त्तिन्डे, नेरव-काशियाण, ਅਰਥਾਤ, ਅੰਮਾ, ਪ੍ਰੇਮ, ਕਰੁਣਾ, ਸੇਵਾ ਅਤੇ ਤਿਆਗ ਦੀ ਪ੍ਰਤੀਮੂਰਤੀ ਹਨ। ਉਹ ਭਾਰਤ ਦੀ ਅਧਿਆਤਮਿਕ ਪਰੰਪਰਾ ਦੀ ਵਾਹਕ ਹਨ।
ਸਾਥੀਓ,
ਅੰਮਾ ਦੇ ਕਾਰਜਾਂ ਦਾ ਇੱਕ ਪਹਿਲੂ ਇਹ ਭੀ ਹੈ ਕਿ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਸੰਸਥਾਵਾਂ ਦਾ ਨਿਰਮਾਣ ਕੀਤਾ, ਉਨ੍ਹਾਂ ਨੂੰ ਅੱਗੇ ਵਧਾਇਆ ਹੈ। ਸਿਹਤ ਦਾ ਖੇਤਰ ਹੋਵੇ, ਸਿੱਖਿਆ ਦਾ ਖੇਤਰ ਹੋਵੇ, ਅੰਮਾ ਦੇ ਮਾਰਗਦਰਸ਼ਨ ਵਿੱਚ ਹਰ ਸੰਸਥਾ ਨੇ ਮਾਨਵ ਸੇਵਾ ਨੂੰ, ਸਮਾਜ ਕਲਿਆਣ ਨੂੰ ਨਵੀਂ ਉਚਾਈ ਦਿੱਤੀ। ਜਦੋਂ ਦੇਸ਼ ਨੇ ਸਵੱਛਤਾ ਦਾ ਅਭਿਯਾਨ ਸ਼ੁਰੂ ਕੀਤਾ, ਤਾਂ ਅੰਮਾ ਉਨ੍ਹਾਂ ਸ਼ੁਰੂਆਤੀ ਵਿਅਕਤਿਤਵਾਂ (ਸ਼ਖ਼ਸੀਅਤਾਂ) ਵਿੱਚੋਂ ਸਨ, ਜੋ ਇਸ ਨੂੰ ਸਫ਼ਲ ਬਣਾਉਣ ਲਈ ਅੱਗੇ ਆਏ (ਆਈਆਂ)। ਗੰਗਾ ਤਟ ‘ਤੇ ਸ਼ੌਚਾਲਯ (ਪਖਾਨੇ) ਬਣਾਉਣ ਦੇ ਲਈ ਉਨ੍ਹਾਂ ਨੇ 100 ਕਰੋੜ ਰੁਪਏ ਦਾ ਦਾਨ ਭੀ ਦਿੱਤਾ ਸੀ, ਜਿਸ ਨਾਲ ਸਵੱਛਤਾ ਨੂੰ ਨਵਾਂ ਬਲ ਮਿਲਿਆ। ਦੁਨੀਆ ਭਰ ਵਿੱਚ ਅੰਮਾ ਦੇ ਅਨੁਯਾਈ ਹਨ ਅਤੇ ਉਨ੍ਹਾਂ ਨੇ ਭੀ ਭਾਰਤ ਦੀ ਛਵੀ (ਦੇ ਅਕਸ) ਨੂੰ, ਦੇਸ਼ ਦੀ ਸਾਖ ਨੂੰ ਹਮੇਸ਼ਾ ਮਜ਼ਬੂਤ ਕੀਤਾ ਹੈ। ਜਦੋਂ ਪ੍ਰੇਰਣਾ ਇਤਨੀ ਮਹਾਨ ਹੋਵੇ ਤਾਂ ਪ੍ਰਯਾਸ ਭੀ ਬੜੇ ਹੋ ਹੀ ਜਾਂਦੇ ਹਨ।
ਸਾਥੀਓ,
ਮਹਾਮਾਰੀ ਦੇ ਬਾਅਦ ਦੀ ਦੁਨੀਆ ਵਿੱਚ, ਅੱਜ ਵਿਕਾਸ ਨੂੰ ਲੈ ਕੇ ਭਾਰਤ ਦੀ human-centric approach ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। ਐਸੇ ਮੋੜ ‘ਤੇ, ਅੰਮਾ ਜਿਹੇ ਵਿਅਕਤਿਤਵ ਭਾਰਤ ਦੀ human-centric approach ਦੇ ਪ੍ਰਤੀਬਿੰਬ ਹਨ। ਅੰਮਾ ਨੇ ਹਮੇਸ਼ਾ ਹੀ ਅਸ਼ਕਤ ਨੂੰ ਸਸ਼ਕਤ ਬਣਾਉਣ ਅਤੇ ਵੰਚਿਤ ਨੂੰ ਵਰੀਅਤਾ(ਪਹਿਲ) ਦੇਣ ਦਾ ਮਾਨਵੀ ਯੱਗ ਕੀਤਾ ਹੈ। ਕੁਝ ਦਿਨਾਂ ਪਹਿਲੇ ਹੀ ਭਾਰਤ ਦੀ ਸੰਸਦ ਨੇ ਨਾਰੀਸ਼ਕਤੀ ਵੰਦਨ ਅਧਿਨਿਯਮ ਭੀ ਪਾਸ ਕੀਤਾ ਹੈ। Women Led Development ਦੇ ਸੰਕਲਪ ਦੇ ਨਾਲ ਅੱਗੇ ਵਧ ਰਹੇ ਭਾਰਤ ਦੇ ਸਾਹਮਣੇ ਅੰਮਾ ਜਿਹਾ ਪ੍ਰੇਰਣਾਦਾਈ ਵਿਅਕਤਿਤਵ ਹੈ। ਮੈਨੂੰ ਵਿਸ਼ਵਾਸ ਹੈ ਕਿ ਅੰਮਾ ਦੇ ਅਨੁਯਾਈ, ਦੁਨੀਆ ਵਿੱਚ ਸ਼ਾਂਤੀ ਅਤੇ ਪ੍ਰਗਤੀ ਨੂੰ ਹੁਲਾਰਾ ਦੇਣ ਦੇ ਲਈ ਅਜਿਹੇ ਹੀ ਕੰਮ ਕਰਦੇ ਰਹਿਣਗੇ। ਇੱਕ ਵਾਰ ਫਿਰ, ਮੈਂ ਅੰਮਾ ਨੂੰ ਉਨ੍ਹਾਂ ਦੇ ਸੱਤਰਵੇਂ (70ਵੇਂ) ਜਨਮ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਹ ਦੀਰਘਆਯੂ ਹੋਣ, ਉਨ੍ਹਾਂ ਦੀ ਸਿਹਤ ਬਿਹਤਰ ਰਹੇ, ਉਹ ਮਾਨਵਤਾ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਸਾਡੇ ਸਾਰਿਆਂ ‘ਤੇ ਇਸੇ ਤਰ੍ਹਾਂ ਹੀ ਆਪਣਾ ਸਨੇਹ ਦਿਖਾਉਂਦੇ ਰਹਿਣ, ਇਸੇ ਕਾਮਨਾ ਦੇ ਨਾਲ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ। ਫਿਰ ਇੱਕ ਵਾਰ ਅੰਮਾ ਨੂੰ ਪ੍ਰਣਾਮ।
***
ਡੀਐੱਸ/ਟੀਐੱਸ/ਏਕੇ
Addressing a programme to mark the 70th birthday of Mata @Amritanandamayi Ji. Praying for her long and healthy life. https://t.co/FsDxDNFwwD
— Narendra Modi (@narendramodi) October 3, 2023