ਨਮਸਕਾਰ!
ਆਪ ਸਭ ਨੂੰ ਸੱਤਵੇਂ ‘ਅੰਤਰਰਾਸ਼ਟਰੀ ਯੋਗ ਦਿਵਸ’ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈ, ਤਾਂ ਯੋਗ ਉਮੀਦ ਦੀ ਇੱਕ ਕਿਰਨ ਵੀ ਬਣਿਆ ਹੋਇਆ ਹੈ। ਦੋ ਵਰ੍ਹਿਆਂ ਤੋਂ ਦੁਨੀਆ ਭਰ ਦੇ ਦੇਸ਼ਾਂ ਵਿੱਚ ਅਤੇ ਭਾਰਤ ਵਿੱਚ ਭਲੇ ਹੀ ਬੜਾ ਜਨਤਕ ਪ੍ਰੋਗਰਾਮ ਆਯੋਜਿਤ ਨਾ ਹੋਇਆ ਹੋਵੇ ਲੇਕਿਨ ਯੋਗ ਦਿਵਸ ਦੇ ਪ੍ਰਤੀ ਉਤਸ਼ਾਹ ਜ਼ਰਾ ਵੀ ਘੱਟ ਨਹੀਂ ਹੋਇਆ ਹੈ। ਕੋਰੋਨਾ ਦੇ ਬਾਵਜੂਦ, ਇਸ ਵਾਰ ਦੀ ਯੋਗ ਦਿਵਸ ਦੇ ਥੀਮ “Yoga for wellness” ਨੇ ਕਰੋੜਾਂ ਲੋਕਾਂ ਵਿੱਚ ਯੋਗ ਦੇ ਪ੍ਰਤੀ ਉਤਸ਼ਾਹ ਨੂੰ ਹੋਰ ਵੀ ਵਧਾਇਆ ਹੈ। ਮੈਂ ਅੱਜ ਯੋਗ ਦਿਵਸ ’ਤੇ ਇਹ ਕਾਮਨਾ ਕਰਦਾ ਹਾਂ ਕਿ ਹਰ ਦੇਸ਼, ਹਰ ਸਮਾਜ ਅਤੇ ਹਰ ਵਿਅਕਤੀ ਤੰਦਰੁਸਤ ਹੋਵੇ, ਸਭ ਇਕੱਠੇ ਮਿਲ ਕੇ ਇੱਕ ਦੂਸਰੇ ਦੀ ਤਾਕਤ ਬਣਨ।
ਸਾਥੀਓ,
ਸਾਡੇ ਰਿਸ਼ੀਆਂ-ਮੁਨੀਆਂ ਨੇ ਯੋਗ ਦੇ ਲਈ “ਸਮਤਵਮ੍ ਯੋਗ ਉਚਯਤੇ” (“समत्वम् योग उच्यते”) ਇਹ ਪਰਿਭਾਸ਼ਾ ਦਿੱਤੀ ਸੀ। ਉਨ੍ਹਾਂ ਨੇ ਸੁਖ-ਦੁਖ ਵਿੱਚ ਸਮਾਨ ਰਹਿਣ, ਸੰਜਮ ਨੂੰ ਇੱਕ ਤਰ੍ਹਾਂ ਨਾਲ ਯੋਗ ਦਾ ਪੈਰਾਮੀਟਰ ਬਣਾਇਆ ਸੀ। ਅੱਜ ਇਸ ਵੈਸ਼ਵਿਕ ਤ੍ਰਾਸਦੀ ਵਿੱਚ ਯੋਗ ਨੇ ਇਸ ਨੂੰ ਸਾਬਤ ਕਰਕੇ ਦਿਖਾਇਆ ਹੈ। ਕੋਰੋਨਾ ਦੇ ਇਨ੍ਹਾਂ ਡੇਢ ਵਰ੍ਹਿਆਂ ਵਿੱਚ ਭਾਰਤ ਸਮੇਤ ਕਿਤਨੇ ਹੀ ਦੇਸ਼ਾਂ ਨੇ ਬੜੇ ਸੰਕਟ ਦਾ ਸਾਹਮਣਾ ਕੀਤਾ ਹੈ।
ਸਾਥੀਓ,
ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਲਈ ਯੋਗ ਦਿਵਸ ਕੋਈ ਉਨ੍ਹਾਂ ਦਾ ਸਦੀਆਂ ਪੁਰਾਣਾ ਸੱਭਿਆਚਾਰਕ ਪੁਰਬ ਨਹੀਂ ਹੈ। ਇਸ ਮੁਸ਼ਕਿਲ ਸਮੇਂ ਵਿੱਚ, ਇਤਨੀ ਪਰੇਸ਼ਾਨੀ ਵਿੱਚ ਲੋਕ ਇਸ ਨੂੰ ਅਸਾਨੀ ਨਾਲ ਭੁੱਲ ਸਕਦੇ ਸਨ, ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਸਨ। ਲੇਕਿਨ ਇਸ ਦੇ ਵਿਪਰੀਤ, ਲੋਕਾਂ ਵਿੱਚ ਯੋਗ ਦਾ ਉਤਸ਼ਾਹ ਹੋਰ ਵਧਿਆ ਹੈ, ਯੋਗ ਨਾਲ ਪ੍ਰੇਮ ਵਧਿਆ ਹੈ। ਪਿਛਲੇ ਡੇਢ ਵਰ੍ਹਿਆਂ ਵਿੱਚ ਦੁਨੀਆ ਦੇ ਕੋਨੇ-ਕੋਨੇ ਵਿੱਚ ਲੱਖਾਂ ਨਵੇਂ ਯੋਗ ਸਾਧਕ ਬਣੇ ਹਨ। ਯੋਗ ਦਾ ਜੋ ਪਹਿਲਾ ਵਿਕਲਪ, ਸੰਜਮ ਅਤੇ ਅਨੁਸ਼ਾਸਨ ਨੂੰ ਕਿਹਾ ਗਿਆ ਹੈ, ਸਭ ਉਸ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਪ੍ਰਯਤਨ ਵੀ ਕਰ ਰਹੇ ਹਨ।
ਸਾਥੀਓ,
ਜਦ ਕੋਰੋਨਾ ਦੇ ਅਦ੍ਰਿਸ਼ ਵਾਇਰਸ ਨੇ ਦੁਨੀਆ ਵਿੱਚ ਜਦ ਦਸਤਕ ਦਿੱਤੀ ਸੀ, ਤਦ ਕੋਈ ਵੀ ਦੇਸ਼, ਸਾਧਨਾਂ ਤੋਂ, ਸਮਰੱਥਾ ਤੋਂ ਅਤੇ ਮਾਨਸਿਕ ਅਵਸਥਾ ਤੋਂ, ਇਸ ਦੇ ਲਈ ਤਿਆਰ ਨਹੀਂ ਸੀ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਅਜਿਹੇ ਕਠਿਨ ਸਮੇਂ ਵਿੱਚ, ਯੋਗ ਆਤਮਬਲ ਦਾ ਇੱਕ ਬੜਾ ਮਾਧਿਅਮ ਬਣਿਆ। ਯੋਗ ਨੇ ਲੋਕਾਂ ਵਿੱਚ ਇਹ ਭਰੋਸਾ ਵਧਾਇਆ ਕਿ ਅਸੀਂ ਇਸ ਬਿਮਾਰੀ ਨਾਲ ਲੜ ਸਕਦੇ ਹਾਂ।
ਮੈਂ ਜਦੋਂ ਫ੍ਰੰਟਲਾਈਨ ਵਾਰੀਅਰਸ ਨਾਲ, ਡਾਕਟਰਸ ਨਾਲ ਗੱਲ ਕਰਦਾ ਹਾਂ, ਤਾਂ ਉਹ ਮੈਨੂੰ ਦੱਸਦੇ ਹਨ ਕਿ, ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਉਨ੍ਹਾਂ ਨੇ ਯੋਗ ਨੂੰ ਵੀ ਆਪਣਾ ਸੁਰੱਖਿਆ-ਕਵਚ ਬਣਾਇਆ। ਡਾਕਟਰਾਂ ਨੇ ਯੋਗ ਨਾਲ ਖੁਦ ਨੂੰ ਵੀ ਮਜ਼ਬੂਤ ਕੀਤਾ, ਅਤੇ ਆਪਣੇ ਮਰੀਜ਼ਾਂ ਨੂੰ ਜਲਦੀ ਤੰਦਰੁਸਤ ਕਰਨ ਵਿੱਚ ਇਸ ਦਾ ਉਪਯੋਗ ਵੀ ਕੀਤਾ। ਅੱਜ ਹਸਪਤਾਲਾਂ ਤੋਂ ਅਜਿਹੀਆਂ ਕਿੰਨੀਆਂ ਹੀ ਤਸਵੀਰਾਂ ਆਉਂਦੀਆਂ ਹਨ ਜਿੱਥੇ ਡਾਕਟਰ, ਨਰਸਾਂ, ਮਰੀਜ਼ਾਂ ਨੂੰ ਯੋਗ ਸਿਖਾ ਰਹੇ ਹਨ, ਤਾਂ ਕਿਤੇ ਮਰੀਜ਼ ਆਪਣਾ ਅਨੁਭਵ ਸਾਂਝਾ ਕਰ ਰਹੇ ਹਨ। ਪ੍ਰਾਣਾਯਾਮ, ਅਨੁਲੋਮ-ਵਿਲੋਮ ਜਿਹੀਆਂ breathing exercises ਨਾਲ ਸਾਡੇ respiratory system ਨੂੰ ਕਿਤਨੀ ਤਾਕਤ ਮਿਲਦੀ ਹੈ, ਇਹ ਵੀ ਦੁਨੀਆ ਦੇ ਮਾਹਿਰ ਖੁਦ ਦੱਸ ਰਹੇ ਹਨ।
ਸਾਥੀਓ,
ਮਹਾਨ ਤਮਿਲ ਸੰਤ ਸ਼੍ਰੀ ਥਿਰੂਵੱਲਵਰ ਨੇ ਕਿਹਾ –
“ਨੋਇ ਨਾਡੀ, ਨੋਇ ਮੁਦਲ ਨਾਡੀ, ਹਦੁ ਤਨਿੱਕੁਮ, ਵਾਯ ਨਾਡੀ ਵਾਯਪੱਚਯਲ” (“नोइ नाडी, नोइ मुदल नाडी, हदु तनिक्कुम, वाय नाडी वायपच्चयल”) ਅਰਥਾਤ, ਅਗਰ ਕੋਈ ਬਿਮਾਰੀ ਹੈ ਤਾਂ ਉਸ ਨੂੰ diagnose ਕਰੋ, ਉਸ ਦੀ ਜੜ ਤੱਕ ਜਾਓ, ਬਿਮਾਰੀ ਦੀ ਵਜ੍ਹਾ ਕੀ ਹੈ ਇਹ ਪਤਾ ਕਰੋ, ਅਤੇ ਫਿਰ ਉਸ ਦਾ ਇਲਾਜ ਸੁਨਿਸ਼ਚਿਤ ਕਰੋ। ਯੋਗ ਇਹੀ ਰਸਤਾ ਦਿਖਦਾ ਹੈ। ਅੱਜ ਮੈਡੀਕਲ ਸਾਇੰਸ ਵੀ ਇਲਾਜ ਦੇ ਨਾਲ-ਨਾਲ ਹੀਲਿੰਗ ’ਤੇ ਵੀ ਉਤਨਾ ਹੀ ਬਲ ਦਿੰਦੀ ਹੈ ਅਤੇ ਯੋਗ ਹੀਲਿੰਗ ਪ੍ਰੋਸੈੱਸ ਵਿੱਚ ਉਪਕਾਰਕ ਹੈ। ਮੈਨੂੰ ਤਸੱਲੀ ਹੈ ਕਿ ਅੱਜ ਯੋਗ ਦੇ ਇਸ ਪਹਿਲੂ ’ਤੇ ਦੁਨੀਆ ਭਰ ਦੇ ਮਾਹਿਰ ਅਨੇਕ ਪ੍ਰਕਾਰ ਦੇ scientific ਰਿਸਰਚ ਕਰ ਕਰ ਰਹੇ ਹਨ ਉਸ ’ਤੇ ਕੰਮ ਕਰ ਰਹੇ ਹਨ।
ਕੋਰੋਨਾ ਕਾਲ ਵਿੱਚ, ਯੋਗ ਤੋਂ ਸਾਡੇ ਸਰੀਰ ਨੂੰ ਹੋਣ ਵਾਲੇ ਫ਼ਾਇਦੀਆਂ ’ਤੇ, ਸਾਡੀ immunity ’ਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵਾਂ ’ਤੇ ਕਈ ਸਟਡੀਜ਼ ਹੋ ਰਹੀਆਂ ਹਨ। ਅੱਜ-ਕੱਲ੍ਹ ਅਸੀਂ ਦੇਖਦੇ ਹਾਂ ਕਈ ਸਕੂਲਾਂ ਵਿੱਚ ਔਨਲਾਇਨ ਕਲਾਸਾਂ ਦੀ ਸ਼ੁਰੂਆਤ ਵਿੱਚ 10-15 ਮਿੰਟ ਬੱਚਿਆਂ ਨੂੰ ਯੋਗ-ਪ੍ਰਾਣਾਯਾਮ ਕਰਵਾਇਆ ਜਾ ਰਿਹਾ ਹੈ। ਇਹ ਕੋਰੋਨਾ ਨਾਲ ਮੁਕਾਬਲੇ ਲਈ ਵੀ ਬੱਚਿਆਂ ਨੂੰ ਸਰੀਰਕ ਰੂਪ ਤੋਂ ਤਿਆਰ ਕਰ ਰਿਹਾ ਹੈ।
ਸਾਥੀਓ,
ਭਾਰਤ ਦੇ ਰਿਸ਼ੀਆਂ ਨੇ ਸਾਨੂੰ ਸਿਖਾਇਆ ਹੈ –
ਵਯਾਯਾਮਾਤ੍ ਲਭਤੇ ਸਵਾਸਥਯਮ੍,
ਦੀਰਘ ਆਯੁਸ਼ਯਮ੍ ਬਲਮ੍ ਸੁਖਮ੍।
ਆਰੋਗਯਮ੍ ਪਰਮਮ੍ ਭਾਗਯਮ੍,
ਸਵਾਸਥਯਮ੍ ਸਰਵਾਰਥ੍ ਸਾਧਨਮ੍ ॥
( व्यायामात् लभते स्वास्थ्यम्,
दीर्घ आयुष्यम् बलम् सुखम्।
आरोग्यम् परमम् भाग्यम्,
स्वास्थ्यम् सर्वार्थ साधनम् ॥ )
ਅਰਥਾਤ, ਯੋਗ-ਕਸਰਤ ਨਾਲ ਸਾਨੂੰ ਚੰਗੀ ਸਿਹਤ ਮਿਲਦੀ ਹੈ, ਸਮਰੱਥਾ ਮਿਲਦੀ ਹੈ, ਅਤੇ ਲੰਬਾ ਸੁਖੀ ਜੀਵਨ ਮਿਲਦਾ ਹੈ। ਸਾਡੇ ਲਈ ਸਿਹਤ ਹੀ ਸਭ ਤੋਂ ਵੱਡੀ ਕਿਸਮਤ ਹੈ, ਅਤੇ ਚੰਗੀ ਸਿਹਤ ਹੀ ਸਭ ਸਫ਼ਲਤਾਵਾਂ ਦਾ ਮਾਧਿਅਮ ਹੈ। ਭਾਰਤ ਦੇ ਰਿਸ਼ੀਆਂ ਨੇ, ਭਾਰਤ ਨੇ ਜਦੋਂ ਵੀ ਸਿਹਤ ਦੀ ਗੱਲ ਕੀਤੀ ਹੈ, ਤਾਂ ਇਸ ਦਾ ਮਤਲਬ ਕੇਵਲ, ਸਰੀਰਕ ਸਿਹਤ ਨਹੀਂ ਰਿਹਾ ਹੈ। ਇਸੇ ਲਈ, ਯੋਗ ਵਿੱਚ ਫ਼ਿਜ਼ੀਕਲ ਹੈਲਥ ਦੇ ਨਾਲ-ਨਾਲ ਮੈਂਟਲ ਹੈਲਥ ’ਤੇ ਇਤਨਾ ਜ਼ੋਰ ਦਿੱਤਾ ਗਿਆ ਹੈ।
ਜਦੋਂ ਅਸੀਂ ਪ੍ਰਾਣਾਯਾਮ ਕਰਦੇ ਹਾਂ, ਧਿਆਨ ਕਰਦੇ ਹਾਂ, ਦੂਸਰੀਆਂ ਯੌਗਿਕ ਕਿਰਿਆਵਾਂ ਕਰਦੇ ਹਾਂ, ਤਾਂ ਅਸੀਂ ਆਪਣੀ ਅੰਤਰ-ਚੇਤਨਾ ਨੂੰ ਅਨੁਭਵ ਕਰਦੇ ਹਾਂ। ਯੋਗ ਤੋਂ ਸਾਨੂੰ ਇਹ ਅਨੁਭਵ ਹੁੰਦਾ ਹੈ ਕਿ ਸਾਡੀ ਵਿਚਾਰ ਸ਼ਕਤੀ, ਸਾਡੀ ਅੰਦਰੂਨੀ ਸਮਰੱਥਾ ਇਤਨੀ ਜ਼ਿਆਦਾ ਹੈ ਕਿ ਦੁਨੀਆ ਦੀ ਕੋਈ ਪਰੇਸ਼ਾਨੀ, ਕੋਈ ਵੀ negativity ਸਾਨੂੰ ਤੋੜ ਨਹੀਂ ਸਕਦੀ। ਯੋਗ ਸਾਨੂੰ ਸਟ੍ਰੈੱਸ ਤੋਂ ਸਟ੍ਰੈਂਥ ਦੇ ਵੱਲ, ਨੈਗੇਟਿਵਿਟੀ ਤੋਂ ਕ੍ਰਿਏਟਿਵਿਟੀ ਦਾ ਰਸਤਾ ਦਿਖਾਉਂਦਾ ਹੈ। ਯੋਗ ਸਾਨੂੰ ਅਵਸਾਦ ਤੋਂ ਉਮੰਗ ਅਤੇ ਪ੍ਰਮਾਦ ਤੋਂ ਪ੍ਰਸਾਦ ਤੱਕ ਲੈ ਜਾਂਦਾ ਹੈ।
Friends,
Yoga tells us that so many problems might be out there, but we have infinite solutions within ourselves. We are the biggest source of energy in our universe. We do not realise this energy because of the many divisions that exist. At times, the lives of people exist in silos. These divisions reflect in the overall personality as well. The shift from silos to union is Yoga. A proven way to experience, a realisation of oneness is Yoga. I am reminded of the words of the great Gurdev Tagore, who said and I quote:
“the meaning of our self is not to be found in its separateness from God and others, but in the ceaseless realization of yoga, of union.”
The mantra of वसुधैव कुटुम्बकम् (ਵਸੁਧੈਵ ਕੁਟੁੰਬਕਮ੍)’ which India has followed since ages, is now finding global acceptance. We all are praying for each other’s wellbeing, If there are threats to humanity,
Yoga often gives us a way of holistic health. Yoga also gives us a happier way of life. I am sure, Yoga will continue playing its preventive, as well as positive role in healthcare of masses.
ਸਾਥੀਓ,
ਜਦੋਂ ਭਾਰਤ ਨੇ ਯੂਨਾਇਟਿਡ ਨੇਸ਼ਨਸ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ, ਤਾਂ ਉਸ ਦੇ ਪਿੱਛੇ ਇਹੀ ਭਾਵਨਾ ਸੀ ਕਿ ਇਹ ਯੋਗ ਵਿਗਿਆਨ ਪੂਰੇ ਵਿਸ਼ਵ ਦੇ ਲਈ ਸੁਲਭ ਹੋਵੇ। ਅੱਜ ਇਸ ਦਿਸ਼ਾ ਵਿੱਚ ਭਾਰਤ ਨੇ ਯੂਨਾਇਟਿਡ ਨੇਸ਼ਨਸ, WHO ਦੇ ਨਾਲ ਮਿਲ ਕੇ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਹੈ।
ਹੁਣ ਵਿਸ਼ਵ ਨੂੰ, M-Yoga ਐਪ ਦੀ ਸ਼ਕਤੀ ਮਿਲਣ ਜਾ ਰਹੀ ਹੈ। ਇਸ ਐਪ ਵਿੱਚ ਕੌਮਨ ਯੋਗ ਪ੍ਰੋਟੋਕੋਲ ਦੇ ਅਧਾਰ ’ਤੇ ਯੋਗ ਟ੍ਰੇਨਿੰਗ ਦੇ ਕਈ ਵੀਡੀਓਜ਼ ਦੁਨੀਆ ਦੀਆਂ ਅਲੱਗ-ਅਲੱਗ ਭਾਸ਼ਾਵਾਂ ਵਿੱਚ ਉਪਲਬਧ ਹੋਣਗੇ। ਇਹ ਆਧੁਨਿਕ ਟੈਕਨੋਲੋਜੀ ਅਤੇ ਪ੍ਰਾਚੀਨ ਵਿਗਿਆਨ ਦੇ ਫਿਊਜ਼ਨ ਦਾ ਵੀ ਇੱਕ ਬਿਹਤਰੀਨ ਉਦਾਹਰਣ ਹੈ। ਮੈਨੂੰ ਪੂਰਾ ਵਿਸ਼ਵਾਸ ਹੈ, m-Yoga app, ਯੋਗ ਦਾ ਵਿਸਤਾਰ ਦੁਨੀਆ ਭਰ ਵਿੱਚ ਕਰਨ ਅਤੇ One World, One Health ਦੇ ਪ੍ਰਯਤਨਾਂ ਨੂੰ ਸਫ਼ਲ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਏਗੀ।
ਸਾਥੀਓ,
ਗੀਤਾ ਵਿੱਚ ਕਿਹਾ ਗਿਆ ਹੈ –
ਤਂ ਵਿਦਯਾਦ੍ ਦੁਖ ਸੰਯੋਗ –
ਵਿਯੋਗੰ ਯੋਗ ਸੰਗਿਯਤਮ੍।
( तं विद्याद् दुःख संयोग-
वियोगं योग संज्ञितम्।)
ਅਰਥਾਤ, ਦੁਖਾਂ ਤੋਂ ਵਿਜੋਗ ਨੂੰ, ਮੁਕਤੀ ਨੂੰ ਹੀ ਯੋਗ ਕਹਿੰਦੇ ਹਨ। ਸਭ ਨੂੰ ਨਾਲ ਲੈ ਕੇ ਚਲਣ ਵਾਲੀ ਮਾਨਵਤਾ ਦੀ ਇਹ ਯੋਗ ਯਾਤਰਾ ਸਾਨੂੰ ਇਸੇ ਤਰ੍ਹਾਂ ਹੀ ਨਿਰੰਤਰ ਅੱਗੇ ਵਧਾਉਣੀ ਹੈ। ਚਾਹੇ ਕੋਈ ਵੀ ਸਥਾਨ ਹੋਵੇ, ਕੋਈ ਵੀ ਪਰਿਸਥਿਤੀ ਹੋਵੇ, ਕੋਈ ਵੀ ਆਯੂ ਹੋਵੇ, ਹਰ ਇੱਕ ਦੇ ਲਈ, ਯੋਗ ਦੇ ਪਾਸ ਕੋਈ ਨਾ ਕੋਈ ਸਮਾਧਾਨ ਜ਼ਰੂਰ ਹੈ। ਅੱਜ ਵਿਸ਼ਵ ਵਿੱਚ, ਯੋਗ ਦੇ ਪ੍ਰਤੀ ਜਿਗਿਆਸਾ ਰੱਖਣ ਵਾਲਿਆਂ ਦੀ ਸੰਖਿਆ ਬਹੁਤ ਵਧ ਰਹੀ ਹੈ। ਦੇਸ਼-ਵਿਦੇਸ਼ ਵਿੱਚ ਯੋਗ ਪ੍ਰਤਿਸ਼ਠਾਨਾਂ ਦੀ ਸੰਖਿਆ ਵਿੱਚ ਵੀ ਵਾਧਾ ਹੋ ਰਿਹਾ ਹੈ। ਅਜਿਹੇ ਵਿੱਚ ਯੋਗ ਦਾ ਜੋ ਬੁਨਿਆਦੀ ਤੱਤ-ਗਿਆਨ ਹੈ, ਮੁੱਢਲਾ ਸਿੱਧਾਂਤ ਹੈ, ਉਹ ਨੂੰ ਕਾਇਮ ਰੱਖਦੇ ਹੋਏ, ਯੋਗ, ਜਨ-ਜਨ ਤੱਕ ਪਹੁੰਚੇ, ਅਵਿਰਤ ਪਹੁੰਚੇ ਅਤੇ ਨਿਰੰਤਰ ਪਹੁੰਚੇ, ਇਹ ਕਾਰਜ ਜ਼ਰੂਰੀ ਹੈ। ਅਤੇ ਇਹ ਕਾਰਜ ਯੋਗ ਨਾਲ ਜੁੜੇ ਲੋਕਾਂ ਨੂੰ, ਯੋਗ ਦੇ ਆਚਾਰੀਆਂ ਨੂੰ, ਯੋਗ ਪ੍ਰਚਾਰਕਾਂ ਨੂੰ ਸਾਥ ਮਿਲ ਕੇ ਕਰਨਾ ਚਾਹੀਦਾ ਹੈ। ਸਾਨੂੰ ਖੁਦ ਵੀ ਯੋਗ ਦਾ ਸੰਕਲਪ ਲੈਣਾ ਹੈ, ਅਤੇ ਆਪਣਿਆਂ ਨੂੰ ਵੀ ਇਸ ਸੰਕਲਪ ਨਾਲ ਜੋੜਨਾ ਹੈ। ‘ਯੋਗ ਸੇ ਸਹਿਯੋਗ ਤੱਕ’ ਦਾ ਇਹ ਮੰਤਰ ਸਾਨੂੰ ਇੱਕ ਨਵੇਂ ਭਵਿੱਖ ਦਾ ਰਸਤਾ ਦਿਖਾਏਗਾ, ਮਾਨਵਤਾ ਨੂੰ ਸਸ਼ਕਤ ਕਰੇਗਾ।
ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਅੱਜ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਪੂਰੀ ਮਾਨਵ ਜਾਤੀ ਨੂੰ ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾ।
ਬਹੁਤ-ਬਹੁਤ ਧੰਨਵਾਦ !
*****
ਡੀਐੱਸ
Addressing the #YogaDay programme. https://t.co/tHrldDlX5c
— Narendra Modi (@narendramodi) June 21, 2021
आज जब पूरा विश्व कोरोना महामारी का मुकाबला कर रहा है, तो योग उम्मीद की एक किरण बना हुआ है।
— PMO India (@PMOIndia) June 21, 2021
दो वर्ष से दुनिया भर के देशो में और भारत में भले ही बड़ा सार्वजनिक कार्यक्रम आयोजित नहीं हुआ हों लेकिन योग दिवस के प्रति उत्साह कम नहीं हुआ है: PM @narendramodi #YogaDay
दुनिया के अधिकांश देशों के लिए योग दिवस कोई उनका सदियों पुराना सांस्कृतिक पर्व नहीं है।
— PMO India (@PMOIndia) June 21, 2021
इस मुश्किल समय में, इतनी परेशानी में लोग इसे भूल सकते थे, इसकी उपेक्षा कर सकते थे।
लेकिन इसके विपरीत, लोगों में योग का उत्साह बढ़ा है, योग से प्रेम बढ़ा है: PM #YogaDay
जब कोरोना के अदृष्य वायरस ने दुनिया में दस्तक दी थी, तब कोई भी देश, साधनों से, सामर्थ्य से और मानसिक अवस्था से, इसके लिए तैयार नहीं था।
— PMO India (@PMOIndia) June 21, 2021
हम सभी ने देखा है कि ऐसे कठिन समय में, योग आत्मबल का एक बड़ा माध्यम बना: PM #YogaDay
भारत के ऋषियों ने, भारत ने जब भी स्वास्थ्य की बात की है, तो इसका मतलब केवल शारीरिक स्वास्थ्य नहीं रहा है।
— PMO India (@PMOIndia) June 21, 2021
इसीलिए, योग में फ़िज़िकल हेल्थ के साथ साथ मेंटल हेल्थ पर इतना ज़ोर दिया गया है: PM @narendramodi #YogaDay
योग हमें स्ट्रेस से स्ट्रेंथ और नेगेटिविटी से क्रिएटिविटी का रास्ता दिखाता है।
— PMO India (@PMOIndia) June 21, 2021
योग हमें अवसाद से उमंग और प्रमाद से प्रसाद तक ले जाता है: PM @narendramodi #YogaDay
If there are threats to humanity, Yoga often gives us a way of holistic health.
— PMO India (@PMOIndia) June 21, 2021
Yoga also gives us a happier way of life.
I am sure, Yoga will continue playing its preventive, as well as promotive role in healthcare of masses: PM @narendramodi #YogaDay
जब भारत ने यूनाइटेड नेशंस में अंतर्राष्ट्रीय योग दिवस का प्रस्ताव रखा था, तो उसके पीछे यही भावना थी कि ये योग विज्ञान पूरे विश्व के लिए सुलभ हो।
— PMO India (@PMOIndia) June 21, 2021
आज इस दिशा में भारत ने यूनाइटेड नेशंस, WHO के साथ मिलकर एक और महत्वपूर्ण कदम उठाया है: PM @narendramodi #YogaDay
अब विश्व को, M-Yoga ऐप की शक्ति मिलने जा रही है।
— PMO India (@PMOIndia) June 21, 2021
इस ऐप में कॉमन योग प्रोटोकॉल के आधार पर योग प्रशिक्षण के कई विडियोज दुनिया की अलग अलग भाषाओं में उपलब्ध होंगे: PM @narendramodi #YogaDay
भारत का उपहार है, योग रोग पर प्रहार है…
— Narendra Modi (@narendramodi) June 21, 2021
A musical tribute to Yoga...a unique effort by prominent artistes. pic.twitter.com/yXAmysNqSw
आज मेडिकल साइंस भी उपचार के साथ-साथ हीलिंग पर भी उतना ही बल देता है और योग हीलिंग प्रोसेस में उपकारक है।
— Narendra Modi (@narendramodi) June 21, 2021
मुझे संतोष है कि आज योग के इस Aspect पर दुनिया भर के विशेषज्ञ काम कर रहे हैं। pic.twitter.com/4EiXuFLxiN
योग हमें स्ट्रेस से स्ट्रेंथ और निगेटिविटी से क्रिएटिविटी का रास्ता दिखाता है।
— Narendra Modi (@narendramodi) June 21, 2021
योग हमें अवसाद से उमंग और प्रमाद से प्रसाद तक ले जाता है। pic.twitter.com/lOeVIMZc7V
M-Yoga App is an effort to further popularise Yoga. It will also help realise our collective vision of ‘One World, One Health.’ pic.twitter.com/0IZ2lzHuBj
— Narendra Modi (@narendramodi) June 21, 2021