Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ 21 ਟਾਪੂਆਂ ਦਾ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਮ ’ਤੇ ਰੱਖਣ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ 21 ਟਾਪੂਆਂ ਦਾ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਮ ’ਤੇ ਰੱਖਣ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ , 

ਪ੍ਰੋਗਰਾਮ ਵਿੱਚ ਉਪਸਥਿਤ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਭਾਈ ਸ਼ਾਹ, ਅੰਡੇਮਾਨ ਨਿਕੋਬਾਰ ਦੇ ਉਪ-ਰਾਜਪਾਲ,  ਚੀਫ਼ ਆਵ੍ ਡਿਫੈਂਸ ਸਟਾਫ਼, ਸਾਡੀਆਂ ਤਿੰਨਾਂ ਸੈਨਾਵਾਂ ਦੇ ਪ੍ਰਮੁੱਖ, ਮਹਾਨਿਦੇਸ਼ਕ ਭਾਰਤੀ ਤਟ ਰੱਖਿਅਕ, ਕਮਾਂਡਰ- ਇਨ-ਚੀਫ਼, ਅੰਡੇਮਾਨ ਅਤੇ ਨਿਕੋਬਾਰ ਕਮਾਂਡ, ਸਮਸਤ ਅਧਿਕਾਰੀਗਣ, ਪਰਮ ਵੀਰ ਚੱਕਰ ਵਿਜੇਤਾ ਵੀਰ ਜਵਾਨਾਂ  ਦੇ ਪਰਿਵਾਰਾਂ ਦੇ ਸਦੱਸਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਅੱਜ ਨੇਤਾਜੀ ਸੁਭਾਸ਼ ਦੀ ਜਨਮ ਜਯੰਤੀ ਹੈ, ਦੇਸ਼ ਪਰਾਕ੍ਰਮ ਦਿਵਸ ਦੇ ਰੂਪ ਵਿੱਚ ਇਸ ਪ੍ਰੇਰਣਾ ਦਿਵਸ ਨੂੰ ਮਨਾਉਂਦਾ ਹੈ। ਸਾਰੇ ਦੇਸ਼ਵਾਸੀਆਂ ਨੂੰ ਪਰਾਕ੍ਰਮ ਦਿਵਸ ਦੀਆਂ ਅਨੇਕ–ਅਨੇਕ ਸ਼ੁਭਕਾਮਨਾਵਾਂ। ਅੱਜ ਪਰਾਕ੍ਰਮ ਦਿਵਸ ’ਤੇ ਅੰਡੇਮਾਨ ਨਿਕੋਬਾਰ ਦ੍ਵੀਪ ਸਮੂਹ ਵਿੱਚ ਨਵੀਂ ਸਵੇਰ ਦੀਆਂ ਰਸ਼ਮੀਆਂ ਇੱਕ ਨਵਾਂ ਇਤਿਹਾਸ ਲਿਖ ਰਹੀਆਂ ਹਨ। ਅਤੇ, ਜਦੋਂ ਇਤਿਹਾਸ ਬਣਦਾ ਹੈ ਤਾਂ ਆਉਣ ਵਾਲੀਆਂ ਸਦੀਆਂ ਉਸ ਦਾ ਸਿਮਰਨ (ਯਾਦ) ਵੀ ਕਰਦੀਆਂ ਹਨ, ਆਕਲਨ ਵੀ ਕਰਦੀਆਂ ਹਨ, ਮੁੱਲਾਂਕਣ ਵੀ ਕਰਦੀਆਂ ਹਨ ਅਤੇ ਅਵਿਰਤ ਪ੍ਰੇਰਣਾ ਪਾਉਂਦੀਆਂ ਰਹਿੰਦੀਆਂ ਹਨ। 

ਅੱਜ ਅੰਡੇਮਾਨ ਨਿਕੋਬਾਰ ਦੇ 21 ਦ੍ਵੀਪਾਂ (ਟਾਪੂਆਂ) ਦਾ ਨਾਮਕਰਣ ਹੋਇਆ ਹੈ। ਇਨ੍ਹਾਂ 21 ਦ੍ਵੀਪਾਂ (ਟਾਪੂਆਂ) ਨੂੰ ਹੁਣ ਪਰਮਵੀਰ ਚੱਕਰ ਵਿਜੇਤਾਵਾਂ ਦੇ ਨਾਮ ਨਾਲ ਜਾਣਿਆ ਜਾਵੇਗਾ। ਜਿਸ ਦ੍ਵੀਪ (ਟਾਪੂ) ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਰਹੇ ਸਨ, ਉੱਥੇ ਉਨ੍ਹਾਂ ਦੇ ਜੀਵਨ ਅਤੇ ਯੋਗਦਾਨਾਂ ਨੂੰ ਸਮਰਪਿਤ ਇੱਕ ਪ੍ਰੇਰਣਾਸਥਲੀ ਸਮਾਰਕ ਦਾ ਵੀ ਅੱਜ ਨੀਂਹ ਪੱਥਰ ਹੋਇਆ (ਰੱਖਿਆ ਗਿਆ) ਹੈ। ਅੱਜ ਦੇ ਇਸ ਦਿਨ ਨੂੰ ਆਜ਼ਾਦੀ ਕੇ ਅੰਮ੍ਰਿਤਕਾਲ ਦੇ ਇੱਕ ਮਹੱਤਵਪੂਰਨ ਅਧਿਆਇ ਦੇ ਰੂਪ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ। 

ਨੇਤਾਜੀ ਦਾ ਇਹ ਸਮਾਰਕ, ਸ਼ਹੀਦਾਂ ਅਤੇ ਵੀਰ ਜਵਾਨਾਂ ਦੇ ਨਾਮ ’ਤੇ ਇਹ ਟਾਪੂ, ਸਾਡੇ ਨੌਜਵਾਨਾਂ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਚਿਰੰਤਰ ਪ੍ਰੇਰਣਾ ਦਾ ਸਥਲ ਬਣਨਗੇ। ਮੈਂ ਅੰਡੇਮਾਨ ਨਿਕੋਬਾਰ ਦ੍ਵੀਪ (ਟਾਪੂ) ਸਮੂਹ ਦੇ ਲੋਕਾਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਨੇਤਾਜੀ ਸੁਭਾਸ਼ ਅਤੇ ਪਰਮਵੀਰ ਚੱਕਰ ਵਿਜੇਤਾ ਜੋਧਿਆਂ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।

ਭਾਈਓ ਅਤੇ ਭੈਣੋਂ, 

ਅੰਡੇਮਾਨ ਦੀ ਇਹ ਧਰਤੀ ਉਹ ਭੂਮੀ ਹੈ, ਜਿਸ ਦੇ ਅਸਮਾਨ ਵਿੱਚ ਪਹਿਲੀ ਵਾਰ ਮੁਕਤ ਤਿਰੰਗਾ ਫਹਿਰਿਆ ਸੀ   ਇਸ ਧਰਤੀ ’ਤੇ ਪਹਿਲੀ ਆਜ਼ਾਦ ਭਾਰਤੀ ਸਰਕਾਰ ਦਾ ਗਠਨ ਹੋਇਆ ਸੀ। ਇਸ ਸਭ ਦੇ ਨਾਲ, ਅੰਡੇਮਾਨ ਦੀ ਇਸੇ ਧਰਤੀ ’ਤੇ ਵੀਰ ਸਾਵਰਕਰ ਅਤੇ ਉਨ੍ਹਾਂ ਜਿਹੇ ਅਣਗਿਣਤ ਵੀਰਾਂ ਨੇ ਦੇਸ਼ ਦੇ ਲਈ ਤਪ, ਤਿਤਿਕਸ਼ਾ ਅਤੇ ਬਲੀਦਾਨਾਂ ਦੀ ਪਰਾਕਾਸ਼ਠਾ ਨੂੰ ਛੂਇਆ ਸੀ। ਸੈਲਿਊਲਰ ਜੇਲ੍ਹ ਦੀਆਂ ਕੋਠੜੀਆਂ, ਉਸ ਦੀਵਾਰ ’ਤੇ ਜੜੀ ਹੋਈ ਹਰ ਚੀਜ ਅੱਜ ਵੀ ਅਪ੍ਰਤਿਮ ਪੀੜਾ ਦੇ ਨਾਲ-ਨਾਲ ਉਸ ਅਭੂਤਪੂਰਵ ਜਜ਼ਬੇ ਦੇ ਸਵਰ ਉੱਥੇ ਪਹੁੰਚਣ ਵਾਲੇ ਹਰ ਕਿਸੇ ਦੇ ਕੰਨ ਵਿੱਚ ਪੈਂਦੇ ਹਨ, ਸੁਣਾਈ ਪੈਂਦੇ ਹਨ। 

ਲੇਕਿਨ ਦੁਰਭਾਗ ਨਾਲ, ਸੁਤੰਤਰਤਾ ਸੰਗ੍ਰਾਮ ਦੀਆਂ ਉਨ੍ਹਾਂ ਸਮ੍ਰਿਤੀਆਂ (ਯਾਦਾਂ) ਦੀ ਜਗ੍ਹਾ ਅੰਡੇਮਾਨ ਦੀ ਪਹਿਚਾਣ ਨੂੰ  ਗ਼ੁਲਾਮੀ ਦੀਆਂ ਨਿਸ਼ਾਨੀਆਂ ਨਾਲ ਜੋੜ ਕੇ ਰੱਖਿਆ ਗਿਆ ਸੀ। ਸਾਡੇ ਆਇਲੈਂਡਸ ਦੇ ਨਾਮਾਂ ਤੱਕ ਵਿੱਚ  ਗ਼ੁਲਾਮੀ ਦੀ ਛਾਪ ਸੀ, ਪਹਿਚਾਣ ਸੀ। ਮੇਰਾ ਸੁਭਾਗ ਹੈ ਕਿ ਚਾਰ-ਪੰਜ ਸਾਲ ਪਹਿਲਾਂ ਜਦੋਂ ਮੈਂ ਪੋਰਟ ਬਲੇਅਰ ਗਿਆ ਸਾਂ ਤਾਂ ਉੱਥੇ ਮੈਨੂੰ ਤਿੰਨ ਮੁੱਖ ਆਇਲੈਂਡਸ ਨੂੰ ਭਾਰਤੀ ਨਾਮ ਦੇਣ ਦਾ ਅਵਸਰ ਮਿਲਿਆ ਸੀ। 

ਅੱਜ ਰੌਸ ਆਇਲੈਂਡ, ਨੇਤਾਜੀ ਸੁਭਾਸ਼ਚੰਦਰ ਬੋਸ ਦ੍ਵੀਪ (ਟਾਪੂ) ਬਣ ਚੁੱਕਿਆ ਹੈ। ਹੈਵਲੌਕ ਅਤੇ ਨੀਲ ਆਇਲੈਂਡ ਸਵਰਾਜ ਅਤੇ ਸ਼ਹੀਦ ਆਇਲੈਂਡਸ ਬਣ ਚੁੱਕੇ ਹਨ। ਅਤੇ ਇਸ ਵਿੱਚ ਵੀ ਦਿਲਚਸਪ ਇਹ ਕਿ ਸਵਰਾਜ ਅਤੇ ਸ਼ਹੀਦ ਨਾਮ ਤਾਂ ਖ਼ੁਦ ਨੇਤਾਜੀ ਦਾ ਦਿੱਤਾ ਹੋਇਆ ਸੀ। ਇਸ ਨਾਮ ਨੂੰ ਵੀ ਆਜ਼ਾਦੀ ਦੇ ਬਾਅਦ ਮਹੱਤਵ ਨਹੀਂ ਦਿੱਤਾ ਗਿਆ ਸੀ। ਜਦੋਂ ਆਜ਼ਾਦ ਹਿੰਦ ਫ਼ੌਜ ਦੀ ਸਰਕਾਰ ਦੇ 75 ਵਰ੍ਹੇ ਪੂਰੇ ਹੋਏ, ਤਾਂ ਸਾਡੀ ਸਰਕਾਰ ਨੇ ਇਨ੍ਹਾਂ ਨਾਮਾਂ ਨੂੰ ਫਿਰ ਤੋਂ ਸਥਾਪਿਤ ਕੀਤਾ ਸੀ।

ਸਾਥੀਓ, 

ਅੱਜ 21ਵੀਂ ਸਦੀ ਦਾ ਇਹ ਸਮਾਂ ਦੇਖ ਰਿਹਾ ਹੈ ਕਿ ਕਿਵੇਂ ਜਿਨ੍ਹਾਂ ਨੇਤਾਜੀ ਸੁਭਾਸ਼ ਨੂੰ ਆਜ਼ਾਦੀ ਦੇ ਬਾਅਦ ਭੁਲਾ ਦੇਣ ਦਾ ਪ੍ਰਯਾਸ ਹੋਇਆ, ਅੱਜ ਦੇਸ਼ ਉਨ੍ਹਾਂ ਹੀ ਨੇਤਾਜੀ ਨੂੰ ਪਲ-ਪਲ ਯਾਦ ਕਰ ਰਿਹਾ ਹੈ। ਅੰਡੇਮਾਨ ਵਿੱਚ ਜਿਸ ਜਗ੍ਹਾ ਨੇਤਾਜੀ ਨੇ ਸਭ ਤੋਂ ਪਹਿਲਾਂ ਤਿਰੰਗਾ ਫਹਿਰਾਇਆ ਸੀ, ਉੱਥੇ ਅੱਜ ਗਗਨ-ਚੁੰਬੀ ਤਿਰੰਗਾ ਆਜ਼ਾਦ ਹਿੰਦ ਫ਼ੌਜ ਦੇ ਪਰਾਕ੍ਰਮ ਦਾ ਗੁਣਗਾਨ ਕਰ ਰਿਹਾ ਹੈ। ਪੂਰੇ ਦੇਸ਼ ਵਿੱਚ ਅਤੇ ਦੇਸ਼  ਦੇ ਕੋਨੇ-ਕੋਨੇ ਤੋਂ ਜਦੋਂ ਲੋਕ ਇੱਥੇ ਆਉਂਦੇ ਹਨ, ਤਾਂ ਸਮੰਦਰ ਕਿਨਾਰੇ ਲਹਿਰਾਉਂਦੇ ਤਿਰੰਗੇ ਨੂੰ ਦੇਖ ਕੇ ਉਨ੍ਹਾਂ ਦੇ ਦਿਲਾਂ ਵਿੱਚ ਦੇਸ਼ਭਗਤੀ ਦਾ ਰੋਮਾਂਚ ਭਰ ਜਾਂਦਾ ਹੈ।

ਹੁਣ ਅੰਡੇਮਾਨ ਵਿੱਚ ਉਨ੍ਹਾਂ ਦੀ ਯਾਦ ਵਿੱਚ ਜੋ ਮਿਊਜ਼ੀਅਮ ਅਤੇ ਸਮਾਰਕ ਬਣਨ ਜਾ ਰਿਹਾ ਹੈ, ਉਹ ਅੰਡੇਮਾਨ ਦੀ ਯਾਤਰਾ ਨੂੰ ਹੋਰ ਵੀ ਸਮਰਣੀ (ਯਾਦਗਾਰੀ) ਬਣਾਵੇਗਾ । 2019 ਵਿੱਚ ਨੇਤਾਜੀ ਨਾਲ ਜੁੜੇ ਐਸੇ ਹੀ ਇੱਕ ਮਿਊਜ਼ੀਅਮ ਦਾ ਲੋਕ ਅਰਪਣ ਦਿੱਲੀ ਦੇ ਲਾਲ ਕਿਲੇ ਵਿੱਚ ਵੀ ਹੋਇਆ ਸੀ। ਅੱਜ ਲਾਲ ਕਿਲਾ ਜਾਣ ਵਾਲੇ ਲੋਕਾਂ ਦੇ ਲਈ ਉਹ ਮਿਊਜ਼ੀਅਮ ਇੱਕ ਪ੍ਰਕਾਰ ਨਾਲ ਹਰ ਪੀੜ੍ਹੀ ਦੇ ਲਈ ਪ੍ਰੇਰਣਾ ਸਥਲੀ ਦੀ ਤਰ੍ਹਾਂ ਹੈ।

ਇਸੇ ਤਰ੍ਹਾਂ, ਬੰਗਾਲ ਵਿੱਚ ਉਨ੍ਹਾਂ ਦੀ 125ਵੀਂ ਜਯੰਤੀ ’ਤੇ ਵਿਸ਼ੇਸ਼ ਆਯੋਜਨ ਹੋਏ ਸਨ, ਦੇਸ਼ ਨੇ ਇਸ ਦਿਨ ਨੂੰ ਪੂਰੇ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਸੀ। ਉਨ੍ਹਾਂ ਦੇ ਜਨਮ ਦਿਵਸ ਨੂੰ ਪਰਾਕ੍ਰਮ ਦਿਵਸ ਦੇ ਰੂਪ ਵਿੱਚ ਐਲਾਨਿਆ ਗਿਆ। ਯਾਨੀ, ਬੰਗਾਲ ਤੋਂ ਲੈ ਕੇ ਦਿੱਲੀ ਅਤੇ ਅੰਡੇਮਾਨ ਤੱਕ, ਦੇਸ਼ ਦਾ ਐਸਾ ਕੋਈ ਹਿੱਸਾ ਨਹੀਂ ਹੈ ਜੋ ਨੇਤਾਜੀ ਨੂੰ ਨਮਨ ਨਾ ਕਰ ਰਿਹਾ ਹੋਵੇ, ਉਨ੍ਹਾਂ ਦੀ ਵਿਰਾਸਤ ਨੂੰ ਸੰਜੋ ਨਾ ਰਿਹਾ ਹੋਵੇ।

ਸਾਥੀਓ,

ਬੀਤੇ 8-9 ਵਰ੍ਹਿਆਂ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਜੁੜੇ ਐਸੇ ਕਿਤਨੇ ਹੀ ਕੰਮ ਦੇਸ਼ ਵਿੱਚ ਹੋਏ ਹਨ, ਜਿਨ੍ਹਾਂ ਨੂੰ ਆਜ਼ਾਦੀ ਦੇ ਤੁਰੰਤ ਬਾਅਦ ਤੋਂ ਹੋ ਜਾਣਾ ਚਾਹੀਦਾ ਸੀ। ਲੇਕਿਨ ਉਸ ਸਮੇਂ ਨਹੀਂ ਹੋਇਆ। ਦੇਸ਼ ਦੇ ਇੱਕ ਹਿੱਸੇ ’ਤੇ ਆਜ਼ਾਦ ਭਾਰਤ ਦੀ ਪਹਿਲੀ ਸਰਕਾਰ 1943 ਵਿੱਚ ਵੀ ਬਣੀ ਸੀ, ਇਸ ਸਮੇਂ ਨੂੰ ਹੁਣ ਦੇਸ਼ ਜ਼ਿਆਦਾ ਗੌਰਵ ਦੇ ਨਾਲ ਸਵੀਕਾਰ ਕਰ ਰਿਹਾ ਹੈ। ਜਦੋਂ ਆਜ਼ਾਦ ਹਿੰਦ ਸਰਕਾਰ ਦੇ ਗਠਨ ਦੇ 75 ਵਰ੍ਹੇ ਪੂਰੇ ਹੋਏ, ਤਦ ਲਾਲ ਕਿਲੇ ਉੱਤੇ ਦੇਸ਼ ਨੇ ਝੰਡਾ ਫਹਿਰਾ ਕੇ ਨੇਤਾਜੀ ਨੂੰ ਨਮਨ ਕੀਤਾ। 

ਦਹਾਕਿਆਂ ਤੋਂ ਨੇਤਾਜੀ ਦੇ ਜੀਵਨ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਹੋ ਰਹੀ ਸੀ।  ਇਹ ਕੰਮ ਵੀ ਦੇਸ਼ ਨੇ ਪੂਰੀ ਸ਼ਰਧਾ ਦੇ ਨਾਲ ਅੱਗੇ ਵਧਾਇਆ। ਅੱਜ ਸਾਡੀਆਂ ਲੋਕਤਾਂਤਰਿਕ ਸੰਸਥਾਵਾਂ ਦੇ ਸਾਹਮਣੇ ,  ਕਰਤਵਯਪਥ ’ਤੇ ਵੀ ਨੇਤਾਜੀ ਬੋਸ ਦੀ ਸ਼ਾਨਦਾਰ ਪ੍ਰਤਿਮਾ ਸਾਨੂੰ ਸਾਡੇ ਕਰਤੱਵਾਂ ਦੀ ਯਾਦ ਦਿਵਾ ਰਹੀਆਂ ਹਨ। 

 

ਮੈਂ ਸਮਝਦਾ ਹਾਂ, ਇਹ ਕੰਮ ਦੇਸ਼ਹਿਤ ਵਿੱਚ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸਨ। ਕਿਉਂਕਿ, ਜਿਨ੍ਹਾਂ ਦੇਸ਼ਾਂ ਨੇ ਆਪਣੇ ਨਾਇਕ-ਨਾਇਕਾਵਾਂ ਨੂੰ ਸਮਾਂ ਰਹਿੰਦਿਆਂ ਜਨਮਾਨਸ ਨਾਲ ਜੋੜਿਆ, ਸਾਂਝੇ ਅਤੇ ਸਮਰੱਥ ਆਦਰਸ਼ ਘੜੇ, ਉਹ ਵਿਕਾਸ ਅਤੇ ਰਾਸ਼ਟਰ ਨਿਰਮਾਣ ਦੀ ਦੌੜ ਵਿੱਚ ਬਹੁਤ ਅੱਗੇ ਗਏ। ਇਸਲਈ, ਇਹੀ ਕੰਮ ਆਜ਼ਾਦੀ  ਦੇ ਅੰਮ੍ਰਿਤਕਾਲ ਵਿੱਚ ਭਾਰਤ ਕਰ ਰਿਹਾ ਹੈ, ਜੀ-ਜਾਨ ਨਾਲ ਕਰ ਰਿਹਾ ਹੈ।

ਸਾਥੀਓ , 

ਜਿਨ੍ਹਾਂ 21 ਦ੍ਵੀਪਾਂ (ਟਾਪੂਆਂ) ਨੂੰ ਅੱਜ ਨਵਾਂ ਨਾਮ ਮਿਲਿਆ ਹੈ, ਉਨ੍ਹਾਂ ਦੇ  ਇਸ ਨਾਮਕਰਣ ਵਿੱਚ ਵੀ ਗੰਭੀਰ ਸੰਦੇਸ਼ ਛਿਪੇ ਹਨ। ਇਹ ਸੰਦੇਸ਼ ਹੈ- ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ। ਇਹ ਸੰਦੇਸ਼ ਹੈ- ‘ਦੇਸ਼ ਦੇ ਲਈ ਦਿੱਤੇ ਗਏ ਬਲੀਦਾਨ ਦੀ ਅਮਰਤਾ ਦਾ ਸੰਦੇਸ਼’। ਵਯਮ੍ ਅਮ੍ਰਿਤਸਯ ਪੁਤਰਾ (वयम् अमृतस्य पुत्रा। )। ਅਤੇ, ਇਹ ਸੰਦੇਸ਼ ਹੈ- ਭਾਰਤੀ ਸੈਨਾ ਦੇ ਅਦੁੱਤੀ ਸ਼ੌਰਯ ਅਤੇ ਪਰਾਕ੍ਰਮ ਦਾ ਸੰਦੇਸ਼। ਜਿਨ੍ਹਾਂ 21 ਪਰਮਵੀਰ ਚੱਕਰ ਵਿਜੇਤਾਵਾਂ  ਦੇ ਨਾਮ ’ਤੇ ਇਨ੍ਹਾਂ ਦ੍ਵੀਪਾਂ (ਟਾਪੂਆਂ) ਨੂੰ ਜਦੋਂ ਜਾਣਿਆ ਜਾਵੇਗਾ, ਉਨ੍ਹਾਂ ਨੇ ਮਾਤ੍ਰਭੂਮੀ ਦੇ ਕਣ-ਕਣ ਨੂੰ ਆਪਣਾ ਸਭ-ਕੁਝ ਮੰਨਿਆ ਸੀ।

ਉਨ੍ਹਾਂ ਨੇ ਭਾਰਤ ਮਾਂ ਦੀ ਰੱਖਿਆ ਦੇ ਲਈ ਆਪਣਾ ਸਰਵਸਵ (ਸਭ ਕੁਝ) ਨਿਛਾਵਰ ਕਰ ਦਿੱਤਾ ਸੀ। ਉਹ ਭਾਰਤੀ ਸੈਨਾ ਦੇ ਉਹ ਵੀਰ ਸਿਪਾਹੀ ਦੇਸ਼  ਦੇ ਅਲੱਗ-ਅਲੱਗ ਰਾਜਾਂ ਤੋਂ ਸਨ। ਅਲੱਗ-ਅਲੱਗ ਭਾਸ਼ਾ, ਬੋਲੀ, ਅਤੇ ਜੀਵਨਸ਼ੈਲੀ ਦੇ ਸਨ। ਲੇਕਿਨ, ਮਾਂ ਭਾਰਤੀ ਦੀ ਸੇਵਾ ਅਤੇ ਮਾਤ੍ਰਭੂਮੀ ਦੇ ਲਈ ਅਟੁੱਟ ਭਗਤੀ ਉਨ੍ਹਾਂ ਨੂੰ ਇੱਕ ਕਰਦੀ ਸੀ, ਜੋੜਦੀ ਸੀ, ਇੱਕ ਬਣਾਉਂਦੀ ਸੀ। ਇੱਕ ਲਕਸ਼, ਇੱਕ ਰਾਹ, ਇੱਕ ਹੀ ਮਕਸਦ ਅਤੇ ਪੂਰਨ ਸਮਰਪਣ।

ਸਾਥੀਓ, 

ਜਿਵੇਂ ਸਮੁੰਦਰ ਅਲੱਗ-ਅਲੱਗ ਦ੍ਵੀਪਾਂ (ਟਾਪੂਆਂ) ਨੂੰ ਜੋੜਦਾ ਹੈ, ਵੈਸੇ ਹੀ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਭਾਵ ਭਾਰਤ ਮਾਂ ਦੀ ਹਰ ਸੰਤਾਨ ਨੂੰ ਇੱਕ ਕਰ ਦਿੰਦਾ ਹੈ। ਮੇਜਰ ਸੋਮਨਾਥ ਸ਼ਰਮਾ, ਪੀਰੂ ਸਿੰਘ, ਮੇਜਰ ਸ਼ੈਤਾਨ ਸਿੰਘ ਤੋਂ ਲੈ ਕੇ ਕੈਪਟਨ ਮਨੋਜ ਪਾਂਡੇ, ਸੂਬੇਦਾਰ ਜੋਗਿੰਦਰ ਸਿੰਘ  ਅਤੇ ਲਾਂਸ ਨਾਇਕ ਅਲਬਰਟ ਏੱਕਾ ਤੱਕ, ਵੀਰ ਅਬਦੁੱਲ ਹਮੀਦ  ਅਤੇ ਮੇਜਰ ਰਾਮਾਸਵਾਮੀ ਪਰਮੇਸ਼ਵਰਨ ਤੋਂ ਲੈ ਕੇ ਸਾਰੇ 21 ਪਰਮਵੀਰ, ਸਭ ਦੇ ਲਈ ਇੱਕ ਹੀ ਸੰਕਲਪ ਸੀ- ਰਾਸ਼ਟਰ ਸਰਵਪ੍ਰਥਮ (ਰਾਸ਼ਟਰ ਸਭ ਤੋਂ ਪਹਿਲਾਂ)! 

 

ਇੰਡੀਆ ਫ਼ਰਸਟ! ਉਨ੍ਹਾਂ ਦਾ ਇਹ ਸੰਕਲਪ ਹੁਣ ਇਨ੍ਹਾਂ ਦ੍ਵੀਪਾਂ (ਟਾਪੂਆਂ)  ਦੇ ਨਾਮ ਨਾਲ ਹਮੇਸ਼ਾ ਦੇ ਲਈ ਅਮਰ ਹੋ ਗਿਆ ਹੈ।  ਕਰਗਿਲ ਯੁੱਧ ਵਿੱਚ ਇਹ ਦਿਲ ਮਾਂਗੇ ਮੋਰ ਦਾ ਵਿਜੈਘੋਸ਼ ਕਰਨ ਵਾਲੇ ਕੈਪਟਨ ਵਿਕਰਮ, ਇਨ੍ਹਾਂ ਦੇ ਨਾਮ ’ਤੇ ਅੰਡੇਮਾਨ ਵਿੱਚ ਇੱਕ ਪਹਾੜੀ ਵੀ ਸਮਰਪਿਤ ਕੀਤੀ ਜਾ ਰਹੀ ਹੈ।

ਭਾਈਓ ਭੈਣੋਂ, 

ਅੰਡੇਮਾਨ ਨਿਕੋਬਾਰ ਦੇ ਦ੍ਵੀਪਾਂ (ਟਾਪੂਆਂ) ਦਾ ਇਹ ਨਾਮਕਰਣ ਉਨ੍ਹਾਂ ਪਰਮਵੀਰ ਚੱਕਰ ਵਿਜੇਤਾਵਾਂ ਦਾ ਸਨਮਾਨ ਤਾਂ ਹੈ ਹੀ, ਨਾਲ ਹੀ ਭਾਰਤੀ ਸੈਨਾਵਾਂ ਦਾ ਵੀ ਸਨਮਾਨ ਹੈ। ਪੂਰਬ ਤੋਂ ਪਛਮ, ਉੱਤਰ ਤੋਂ ਦੱਖਣ, ਦੂਰ -ਸੁਦੂਰ, ਸਮੁੰਦਰ ਹੋਵੇ ਜਾਂ ਪਹਾੜ, ਇਲਾਕਾ ਨਿਰਜਨ ਹੋਵੇ ਜਾਂ ਦੁਰਗਮ, ਦੇਸ਼ ਦੀਆਂ ਸੈਨਾਵਾਂ ਦੇਸ਼  ਦੇ ਕਣ-ਕਣ ਦੀ ਰੱਖਿਆ ਵਿੱਚ ਤੈਨਾਤ ਰਹਿੰਦੀਆਂ ਹਨ। ਆਜ਼ਾਦੀ  ਦੇ ਤੁਰੰਤ ਬਾਅਦ ਤੋਂ ਹੀ ਸਾਡੀਆਂ ਸੈਨਾਵਾਂ ਨੂੰ ਯੁੱਧਾਂ ਦਾ ਸਾਹਮਣਾ ਕਰਨਾ ਪਿਆ। 

ਹਰ ਮੌਕੇ ’ਤੇ, ਹਰ ਮੋਰਚੇ ’ਤੇ ਸਾਡੀਆਂ ਸੈਨਾਵਾਂ ਨੇ ਆਪਣੇ ਸ਼ੌਰਯ ਨੂੰ ਸਿੱਧ ਕੀਤਾ ਹੈ। ਇਹ ਦੇਸ਼ ਦਾ ਕਰੱਤਵ ਸੀ ਕਿ ਰਾਸ਼ਟਰ ਰੱਖਿਆ ਇਨ੍ਹਾਂ ਅਭਿਯਾਨਾਂ ਵਿੱਚ ਖ਼ੁਦ ਨੂੰ ਸਮਰਪਿਤ ਕਰਨ ਵਾਲੇ ਜਵਾਨਾਂ ਨੂੰ, ਸੈਨਾ ਦੇ ਯੋਗਦਾਨਾਂ ਨੂੰ ਵਿਆਪਕ ਪੱਧਰ ’ਤੇ ਪਹਿਚਾਣ ਦਿੱਤੀ ਜਾਵੇ। ਅੱਜ ਦੇਸ਼ ਉਸ ਕਰਤੱਵ ਨੂੰ ਉਸ ਜ਼ਿੰਮੇਦਾਰੀ ਨੂੰ ਪੂਰੇ ਕਰਨ ਦਾ ਹਰ ਕੋਸ਼ਿਸ਼ ਪ੍ਰਯਾਸ ਕਰ ਰਿਹਾ ਹੈ। ਅੱਜ ਜਵਾਨਾਂ ਅਤੇ ਸੈਨਾਵਾਂ  ਦੇ ਨਾਮ ਨਾਲ ਦੇਸ਼ ਨੂੰ ਪਹਿਚਾਣ ਦਿੱਤੀ ਜਾ ਰਹੀ ਹੈ।

साथियों,

ਸਾਥੀਓ, 

ਅੰਡੇਮਾਨ ਇੱਕ ਐਸੀ ਧਰਤੀ ਹੈ ਜਿੱਥੇ ਪਾਣੀ, ਕੁਦਰਤ, ਵਾਤਾਵਰਣ, ਪੁਰੁਸ਼ਾਰਥ, ਪਰਾਕ੍ਰਮ, ਪਰੰਪਰਾ, ਟੂਰਿਜ਼ਮ,  ਪ੍ਰਬੋਧਨ,  ਅਤੇ ਪ੍ਰੇਰਣਾ ਸਭ ਕੁਝ ਹੈ। ਦੇਸ਼ ਵਿੱਚ ਅਜਿਹਾ ਕੌਣ ਹੋਵੇਗਾ, ਜਿਸ ਦਾ ਮਨ ਅੰਡੇਮਾਨ ਆਉਣ ਦਾ ਨਹੀਂ ਕਰਦਾ ਹੈ? ਅੰਡੇਮਾਨ ਦੀ ਸਮਰੱਥਾ ਬਹੁਤ ਬੜੀ ਹੈ, ਇੱਥੇ ਅਥਾਹ ਅਵਸਰ ਹਨ। ਸਾਨੂੰ ਇਨ੍ਹਾਂ ਅਵਸਰਾਂ ਨੂੰ ਪਹਿਚਾਣਨਾ  ਹੈ, ਸਾਨੂੰ ਇਸ ਸਮਰੱਥਾ ਨੂੰ ਜਾਣਨਾ ਹੈ। ਬੀਤੇ 8 ਵਰ੍ਹਿਆਂ ਵਿੱਚ ਦੇਸ਼ ਨੇ ਇਸ ਦਿਸ਼ਾ ਵਿੱਚ ਲਗਾਤਾਰ ਪ੍ਰਯਾਸ ਕੀਤੇ ਹਨ। 

 

ਕੋਰੋਨਾ ਦੇ ਝਟਕਿਆਂ ਦੇ ਬਾਅਦ ਵੀ, ਟੂਰਿਜ਼ਮ ਖੇਤਰ ਵਿੱਚ ਹੁਣ ਇਨ੍ਹਾਂ ਪ੍ਰਯਾਸਾਂ ਦੇ ਪਰਿਣਾਮ ਦਿਖਾਈ ਦੇਣ ਲਗੇ ਹਨ। 2014 ਵਿੱਚ ਦੇਸ਼ ਭਰ ਤੋਂ ਜਿਤਨੇ ਟੂਰਿਸਟ ਅੰਡੇਮਾਨ ਆਉਂਦੇ ਸਨ, 2022 ਵਿੱਚ ਉਸ ਤੋਂ ਕਰੀਬ-ਕਰੀਬ ਦੁੱਗਣੇ ਲੋਕ ਇੱਥੇ ਆਏ ਹਨ। ਯਾਨੀ, ਟੂਰਿਸਟਾਂ ਦੀ ਸੰਖਿਆ ਦੁੱਗਣੀ ਹੋਈ ਹੈ, ਤਾਂ ਟੂਰਿਜ਼ਮ ਨਾਲ ਜੁੜੇ ਰੋਜ਼ਗਾਰ ਅਤੇ ਆਮਦਨ ਵੀ ਵਧੇ ਹਨ। ਇਸ ਦੇ ਨਾਲ ਹੀ, ਇੱਕ ਹੋਰ ਬੜਾ ਬਦਲਾਅ ਬੀਤੇ ਵਰ੍ਹਿਆਂ ਵਿੱਚ ਹੋਇਆ ਹੈ।

 

ਪਹਿਲਾਂ ਲੋਕ ਕੇਵਲ ਕੁਦਰਤੀ ਸੁੰਦਰਤਾ ਬਾਰੇ, ਇੱਥੋਂ ਦੇ Beaches  ਬਾਰੇ ਸੋਚ ਕੇ ਅੰਡੇਮਾਨ ਆਉਂਦੇ ਸਨ। ਲੇਕਿਨ, ਹੁਣ ਇਸ ਪਹਿਚਾਣ ਨੂੰ ਵੀ ਵਿਸਤਾਰ ਮਿਲ ਰਿਹਾ ਹੈ। ਹੁਣ ਅੰਡੇਮਾਨ ਨਾਲ ਜੁੜੇ ਸਵਾਧੀਨਤਾ (ਸੁਤੰਤਰਤਾ) ਇਤਿਹਾਸ ਨੂੰ ਲੈ ਕੇ ਵੀ ਉਤਸੁਕਤਾ ਵਧ ਰਹੀ ਹੈ। ਹੁਣ ਲੋਕ ਇਤਿਹਾਸ ਨੂੰ ਜਾਣਨ ਅਤੇ ਜਿਊਣ ਦੇ ਲਈ ਵੀ ਇੱਥੇ ਆ ਰਹੇ ਹਨ। ਨਾਲ ਹੀ, ਅੰਡੇਮਾਨ ਨਿਕੋਬਾਰ ਦੇ ਦ੍ਵੀਪ (ਟਾਪੂ) ਸਾਡੀ ਸਮ੍ਰਿੱਧ ਆਦਿਵਾਸੀ ਪਰੰਪਰਾ ਦੀ ਧਰਤੀ ਵੀ ਰਹੇ ਹਨ।

ਆਪਣੀ ਵਿਰਾਸਤ ’ਤੇ ਗਰਵ (ਮਾਣ) ਦੀ ਭਾਵਨਾ ਇਸ ਪਰੰਪਰਾ ਦੇ ਲਈ ਵੀ ਆਕਰਸ਼ਣ ਪੈਦਾ ਕਰ ਰਹੀ ਹੈ। ਹੁਣ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਜੁੜੇ ਸਮਾਰਕ ਅਤੇ ਸੈਨਾ ਦੇ ਸ਼ੌਰਯ ਨੂੰ ਸਨਮਾਨ ਦੇਸ਼ਵਾਸੀਆਂ ਵਿੱਚ ਇੱਥੇ ਆਉਣ ਦੇ ਲਈ ਨਵੀਂ ਉਤਸੁਕਤਾ ਪੈਦਾ ਕਰਨਗੇ।  ਆਉਣ ਵਾਲੇ ਸਮੇਂ ਵਿੱਚ ਇੱਥੇ ਟੂਰਿਜ਼ਮ ਦੇ ਹੋਰ ਵੀ ਅਸੀਮ ਅਵਸਰ ਪੈਦਾ ਹੋਣਗੇ।

ਸਾਥੀਓ, 

ਸਾਡੇ ਦੇਸ਼ ਦੀਆਂ ਪਹਿਲਾਂ ਦੀਆਂ ਸਰਕਾਰਾਂ ਵਿੱਚ, ਖਾਸ ਕਰਕੇ ਵਿਕ੍ਰਿਤ ਵਿਚਾਰਕ ਰਾਜਨੀਤੀ  ਦੇ ਕਾਰਨ ਦਹਾਕਿਆਂ ਤੋਂ ਜੋ ਹੀਣਭਾਵਨਾ ਅਤੇ ‍ਆਤਮਵਿਸ਼ਵਾਸ ਦੀ ਕਮੀ ਰਹੀ, ਉਸ ਦੇ ਕਾਰਨ ਦੇਸ਼ ਦੀ ਸਮਰੱਥਾ ਨੂੰ ਹਮੇਸ਼ਾ under- estimate ਕੀਤਾ ਗਿਆ। ਚਾਹੇ ਸਾਡੇ ਹਿਮਾਲਿਆ ਰਾਜ ਹੋਣ, ਖ਼ਾਸ ਤੌਰ ‘ਤੇ ਪੂਰਬ-ਉੱਤਰ ਦੇ ਰਾਜ ਹੋਣ, ਜਾਂ ਫਿਰ ਅੰਡੇਮਾਨ ਨਿਕੋਬਾਰ ਜੈਸੇ ਸਮੁੰਦਰੀ ਦ੍ਵੀਪ (ਟਾਪੂ) ਖੇਤਰ, ਇਨ੍ਹਾਂ ਨੂੰ ਲੈ ਕੇ ਇਹ ਸੋਚ ਰਹਿੰਦੀ ਸੀ ਕਿ ਇਹ ਤਾਂ ਦੂਰ- ਦਰਾਜ ਦੇ ਦੁਰਗਮ ਅਤੇ ਅਪ੍ਰਾਸੰਗਿਕ ਇਲਾਕੇ ਹਨ। ਇਸ ਸੋਚ ਦੇ ਕਾਰਨ, ਐਸੇ ਖੇਤਰਾਂ ਦੀ ਦਹਾਕਿਆਂ ਤੱਕ ਉਪੇਖਿਆ (ਅਣਦੇਖੀ) ਹੋਈ, ਉਨ੍ਹਾਂ ਦੇ ਵਿਕਾਸ ਨੂੰ ਨਜ਼ਰਅੰਦਾਜ ਕੀਤਾ ਗਿਆ। 

ਅੰਡੇਮਾਨ – ਨਿਕੋਬਾਰ ਦ੍ਵੀਪ (ਟਾਪੂ) ਸਮੂਹ ਇਸ ਦਾ ਵੀ ਸਾਖੀ ਰਿਹਾ ਹੈ। ਦੁਨੀਆ ਵਿੱਚ ਐਸੇ ਕਈ ਦੇਸ਼ ਹਨ,  ਐਸੇ ਕਈ ਵਿਕਸਿਤ ਦ੍ਵੀਪ (ਟਾਪੂ) ਹਨ, ਜਿਨ੍ਹਾਂ ਦਾ ਆਕਾਰ ਸਾਡੇ ਅੰਡੇਮਾਨ ਨਿਕੋਬਾਰ ਤੋਂ ਵੀ ਘੱਟ ਹੈ। ਲੇਕਿਨ,  ਚਾਹੇ, ਸਿੰਗਾਪੁਰ ਹੋਵੇ, ਮਾਲਦੀਵਸ ਹੋਵੇ, ਸੇਸ਼ੇਲਸ ਹੋਵੇ, ਇਹ ਦੇਸ਼ ਆਪਣੇ ਸੰਸਾਧਨਾਂ ਦੇ ਸਹੀ ਇਸਤੇਮਾਲ ਨਾਲ ਟੂਰਿਜ਼ਮ ਦਾ ਇੱਕ ਬਹੁਤ ਬੜਾ ਆਰ ਆਕਰਸ਼ਣ ਦਾ ਕੇਂਦਰ ਬਣ ਗਏ ਹਨ। 

ਪੂਰੀ ਦੁਨੀਆ ਤੋਂ ਲੋਕ ਇਨ੍ਹਾਂ ਦੇਸ਼ਾਂ ਵਿੱਚ ਟੂਰਿਜ਼ਮ ਅਤੇ ਬਿਜ਼ਨਸ ਨਾਲ ਜੁੜੀਆਂ ਸੰਭਾਵਨਾਵਾਂ ਦੇ ਲਈ ਆਉਂਦੇ ਹਨ।  ਐਸੀ ਹੀ ਸਮਰੱਥਾ ਭਾਰਤ ਦੇ ਦ੍ਵੀਪਾਂ (ਟਾਪੂਆਂ) ਦੇ ਪਾਸ ਵੀ ਹੈ। ਅਸੀਂ ਵੀ ਦੁਨੀਆ ਨੂੰ ਬਹੁਤ ਕੁਝ ਦੇ ਸਕਦੇ ਹਾਂ,  ਲੇਕਿਨ, ਕਦੇ ਪਹਿਲਾਂ ਉਸ ’ਤੇ ਧਿਆਨ ਹੀ ਨਹੀਂ ਦਿੱਤਾ ਗਿਆ। ਹਾਲਾਤ ਤਾਂ ਇਹ ਸੀ ਕਿ ਸਾਡੇ ਇੱਥੇ ਕਿਤਨੇ ਦ੍ਵੀਪ (ਟਾਪੂ) ਹਨ, ਕਿਤਨੇ ਟਾਪੂ ਹਨ, ਇਸ ਦਾ ਹਿਸਾਬ-ਕਿਤਾਬ ਤੱਕ ਨਹੀਂ ਰੱਖਿਆ ਗਿਆ ਸੀ। ਹੁਣ ਦੇਸ਼ ਇਸ ਵੱਲ ਅੱਗੇ ਵਧ ਰਿਹਾ ਹੈ।

ਹੁਣ ਦੇਸ਼ ਵਿੱਚ ਕੁਦਰਤੀ ਸੰਤੁਲਨ ਅਤੇ ਆਧੁਨਿਕ ਸੰਸਾਧਨਾਂ ਨੂੰ ਇਕੱਠੇ ਅੱਗੇ ਵਧਾਇਆ ਜਾ ਰਿਹਾ ਹੈ। ਅਸੀਂ ‘ਸਬਮਰੀਨ ਔਪਟੀਕਲ ਫਾਈਬਰ’ ਦੇ ਜ਼ਰੀਏ ਅੰਡੇਮਾਨ ਨੂੰ ਤੇਜ਼ ਇੰਟਰਨੈੱਟ ਨਾਲ ਜੋੜਨ ਦਾ ਕੰਮ ਸ਼ੁਰੂ ਕੀਤਾ। ਹੁਣ ਅੰਡੇਮਾਨ ਵਿੱਚ ਵੀ ਬਾਕੀ ਦੇਸ਼ ਦੀ ਤਰ੍ਹਾਂ ਹੀ ਤੇਜ਼ ਇੰਟਰਨੈੱਟ ਪਹੁੰਚਣ ਲਗਿਆ ਹੈ। ਡਿਜੀਟਲ ਪੇਮੈਂਟ ਅਤੇ ਦੂਸਰੀਆਂ ਡਿਜੀਟਲ ਸੇਵਾਵਾਂ ਦਾ ਵੀ ਇੱਥੇ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਇਸ ਦਾ ਵੀ ਬੜਾ ਲਾਭ ਅੰਡੇਮਾਨ ਆਉਣ-ਜਾਣ ਵਾਲੇ ਟੂਰਿਸਟਾਂ ਨੂੰ ਹੋ ਰਿਹਾ ਹੈ।

ਸਾਥੀਓ, 

ਅਤੀਤ ਵਿੱਚ ਅੰਡੇਮਾਨ ਨਿਕੋਬਾਰ ਨੇ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ ਸੀ, ਉਸੇ ਤਰ੍ਹਾਂ ਭਵਿੱਖ ਵਿੱਚ ਇਹ ਖੇਤਰ ਦੇਸ਼  ਦੇ ਵਿਕਾਸ ਨੂੰ ਵੀ ਨਵੀਂ ਗਤੀ ਦੇਵੇਗਾ। ਮੈਨੂੰ ਵਿਸ਼ਵਾਸ ਹੈ, ਅਸੀਂ ਇੱਕ ਐਸੇ ਭਾਰਤ ਦਾ ਨਿਰਮਾਣ ਕਰਾਂਗੇ ਜੋ ਸਕਸ਼ਮ ਹੋਵੇਗਾ, ਸਮਰੱਥ ਹੋਵੇਗਾ, ਅਤੇ ਆਧੁਨਿਕ ਵਿਕਾਸ ਦੀਆਂ ਬੁਲੰਦੀਆਂ ਨੂੰ ਛੁਹੇਗਾ। ਇਸੇ ਕਾਮਨਾ ਦੇ ਨਾਲ, ਮੈਂ ਇੱਕ ਵਾਰ ਫਿਰ ਨੇਤਾਜੀ ਸੁਭਾਸ਼ ਅਤੇ ਸਾਡੇ ਸਾਰੇ ਵੀਰ ਜਵਾਨਾਂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ। ਆਪ ਸਾਰਿਆਂ ਨੂੰ ਪਰਾਕ੍ਰਮ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!  ਬਹੁਤ-ਬਹੁਤ ਧੰਨਵਾਦ।

 

************

ਡੀਐੱਸ/ਐੱਸਐੱਚ/ਡੀਕੇ/ਏਕੇ