Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ, ਡਾ ਮੁਹੰਮਦ ਅਸ਼ਰਫ ਗ਼ਨੀ ਨੇ ਉੜੀ ਆਤੰਕੀ ਹਮਲੇ ਬਾਰੇ ਪ੍ਰਧਾਨ ਮੰਤਰੀ ਨਾਲ ਫੋਨ `ਤੇ ਸੋਗ ਪ੍ਰਗਟਾਇਆ


ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗ਼ਨੀ ਨੇ ਉੜੀ , ਜੰਮੂ ਅਤੇ ਕਸ਼ਮੀਰ ਵਿੱਚ ਆਤੰਕੀ ਹਮਲੇ ਬਾਰੇ ਸੋਗ ਪ੍ਰਗਟਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਅੱਜ ਟੈਲੀਫੋਨ ‘ਤੇ ਗੱਲ ਕੀਤੀ।

ਰਾਸ਼ਟਰਪਤੀ ਗ਼ਨੀ ਨੇ ਸਰਹੱਦ- ਪਾਰਲੇ ਆਤੰਕੀ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਆਤੰਕਵਾਦ ਦੀ ਧਮਕੀ ਨੂੰ ਖਤਮ ਕਰਨ ਲਈ ਆਤੰਕਵਾਦ ਦੇ ਖਿਲਾਫ ਭਾਰਤ ਦੀਆਂ ਸਭ ਤਰ੍ਹਾਂ ਕਾਰਵਾਈਆਂ ਨਾਲ ਅਫ਼ਗ਼ਾਨਿਸਤਾਨ ਦੀ ਇਕਮੁੱਠਤਾ ਦਰਸਾਈ ਅਤੇ ਸਮਰਥਨ ਦਿੱਤਾ।

ਰਾਸ਼ਟਰਪਤੀ ਗ਼ਨੀ ਨੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨਾਲ ਦੁਖ ਦਾ ਪ੍ਰਗਟਾਵਾ ਕੀਤਾ।

ਪ੍ਰਧਾਨ ਮੰਤਰੀ ਨੇ ਅਫ਼ਗ਼ਾਨਿਸਤਾਨ ਦੇ ਸਮਰਥਨ ਲਈ ਰਾਸ਼ਟਰਪਤੀ ਗ਼ਨੀ ਦਾ ਧੰਨਵਾਦ ਕੀਤਾ।

***

AKT/AK