ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਸੰਸਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਸੀ ਆਰ ਪਾਟਿਲ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਭਾਈ ਜਗਦੀਸ਼ ਪਾਂਚਾਲ, ਹਰਸ ਸੰਘਵੀ, ਅਹਿਮਦਾਬਾਦ ਦੇ ਮੇਅਰ ਕਿਰੀਟ ਭਾਈ, KVIC ਦੇ ਚੇਅਰਮੈਨ ਮਨੋਜ ਜੀ, ਹੋਰ ਮਹਾਨੁਭਾਵ, ਅਤੇ ਗੁਜਰਾਤ ਦੇ ਕੋਨੇ-ਕੋਨੇ ਤੋਂ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ,
ਸਾਬਰਮਤੀ ਦਾ ਇਹ ਕਿਨਾਰਾ ਅੱਜ ਧੰਨ ਹੋ ਗਿਆ ਹੈ। ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਉਪਲਕਸ਼ ਵਿੱਚ, 7,500 ਭੈਣਾਂ-ਬੇਟੀਆਂ ਨੇ ਇੱਕਠੇ ਚਰਖੇ ’ਤੇ ਸੂਤ ਕੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਵੀ ਕੁਝ ਪਲ ਚਰਖੇ ’ਤੇ ਹੱਥ ਅਜਮਾਉਣ ਦਾ, ਸੂਤ ਕੱਤਣ ਦਾ ਸੁਭਾਗ ਮਿਲਿਆ। ਮੇਰੇ ਲਈ ਅੱਜ ਇਹ ਚਰਖਾ ਚਲਾਉਣਾ ਕੁਝ ਭਾਵੁਕ ਪਲ ਵੀ ਸਨ, ਮੈਨੂੰ ਮੇਰੇ ਬਚਪਨ ਵੱਲ ਲੈ ਗਏ ਕਿਉਂਕਿ ਸਾਡੇ ਛੋਟੇ ਜਿਹੇ ਘਰ ਵਿੱਚ, ਇੱਕ ਕੋਨੇ ਵਿੱਚ ਇਹ ਸਾਰੀਆਂ ਚੀਜ਼ਾਂ ਰਹਿੰਦੀਆਂ ਸਨ ਅਤੇ ਸਾਡੀ ਮਾਂ ਆਰਥਿਕ ਉਪਾਰਜਨ ਨੂੰ ਧਿਆਨ ਵਿੱਚ ਰੱਖਦੇ ਹੋਏ, ਜਦੋਂ ਵੀ ਸਮਾਂ ਮਿਲਦਾ ਸੀ ਉਹ ਸੂਤ ਕੱਤਣ ਦੇ ਲਈ ਬੈਠਦੀ ਸੀ। ਅੱਜ ਉਹ ਚਿੱਤਰ ਵੀ ਮੇਰੇ ਧਿਆਨ ਵਿੱਚ ਫਿਰ ਤੋਂ ਇੱਕ ਵਾਰ ਪੁਨਰ-ਸਮਰਣ ਹੋ ਆਇਆ। ਅਤੇ ਜਦੋਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮੈਂ ਦੇਖਦਾ ਹਾਂ, ਅੱਜ ਜਾਂ ਪਹਿਲਾਂ ਵੀ, ਕਦੇ-ਕਦੇ ਮੈਨੂੰ ਲਗਦਾ ਹੈ ਕਿ ਜਿਵੇਂ ਇੱਕ ਭਗਤ ਭਗਵਾਨ ਦੀ ਪੂਜਾ ਜਿਸ ਪ੍ਰਕਾਰ ਨਾਲ ਕਰਦਾ ਹੈ, ਜਿਨ੍ਹਾਂ ਪੂਜਾ ਦੀ ਸਮੱਗਰੀ ਦਾ ਉਪਯੋਗ ਕਰਦਾ ਹੈ, ਅਜਿਹਾ ਲਗਦਾ ਹੈ ਕਿ ਸੂਤ ਕੱਤਣ ਦੀ ਪ੍ਰਕਿਰਿਆ ਵੀ ਜਿਵੇਂ ਈਸ਼ਵਰ ਦੀ ਆਰਾਧਨਾ ਤੋਂ ਘੱਟ ਨਹੀਂ ਹੈ।
ਜੈਸੇ ਚਰਖਾ ਆਜ਼ਾਦੀ ਦੇ ਅੰਦੋਲਨ ਵਿੱਚ ਦੇਸ਼ ਦੀ ਧੜਕਨ ਬਣ ਗਿਆ ਸੀ, ਵੈਸਾ ਹੀ ਸਪੰਦਨ ਅੱਜ ਮੈਂ ਇੱਥੇ ਸਾਬਰਮਤੀ ਦੇ ਤਟ ’ਤੇ ਮਹਿਸੂਸ ਕਰ ਰਿਹਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇੱਥੇ ਮੌਜੂਦ ਸਾਰੇ ਲੋਕ, ਇਸ ਆਯੋਜਨ ਨੂੰ ਦੇਖ ਰਹੇ ਸਾਰੇ ਲੋਕ, ਅੱਜ ਇੱਥੇ ਖਾਦੀ ਉਤਸਵ ਦੀ ਊਰਜਾ ਨੂੰ ਮਹਿਸੂਸ ਕਰ ਰਹੇ ਹੋਣਗੇ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਅੱਜ ਖਾਦੀ ਮਹੋਤਸਵ ਕਰਕੇ ਆਪਣੇ ਸੁਤੰਤਰਤਾ ਸੈਨਾਨੀਆਂ ਨੂੰ ਬਹੁਤ ਸੁੰਦਰ ਉਪਹਾਰ ਦਿੱਤਾ ਹੈ। ਅੱਜ ਹੀ ਗੁਜਰਾਤ ਰਾਜ ਖਾਦੀ ਗ੍ਰਾਮ ਉਦਯੋਗ ਬੋਰਡ ਦੀ ਨਵੀਂ ਬਿਲਡਿੰਗ ਅਤੇ ਸਾਬਰਮਤੀ ਨਦੀ ‘ਤੇ ਸ਼ਾਨਦਾਰ ਅਟਲ ਬ੍ਰਿਜ ਦਾ ਵੀ ਲੋਕਅਰਪਣ ਹੋਇਆ ਹੈ। ਮੈਂ ਅਹਿਮਦਾਬਾਦ ਦੇ ਲੋਕਾਂ ਨੂੰ, ਗੁਜਰਾਤ ਦੇ ਲੋਕਾਂ ਨੂੰ, ਅੱਜ ਇਸ ਇੱਕ ਨਵੇਂ ਪੜਾਅ ’ਤੇ ਆ ਕੇ ਅਸੀਂ ਅੱਗੇ ਵਧ ਰਹੇ ਹਾਂ ਤਦ, ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅਟਲ ਬ੍ਰਿਜ, ਸਾਬਰਮਤੀ ਨਦੀ ਨੂੰ ਦੋ ਕਿਨਾਰਿਆਂ ਨੂੰ ਹੀ ਆਪਸ ਵਿੱਚ ਨਹੀਂ ਜੋੜ ਰਿਹਾ ਬਲਕਿ ਇਹ ਡਿਜ਼ਾਈਨ ਅਤੇ ਇਨੋਵੇਸ਼ਨ ਵਿੱਚ ਵੀ ਅਭੂਤਪੂਰਵ ਹੈ। ਇਸ ਦੇ ਡਿਜ਼ਾਈਨ ਵਿੱਚ ਗੁਜਰਾਤ ਦੇ ਮਸ਼ਹੂਰ ਪਤੰਗ ਮਹੋਤਸਵ ਦਾ ਵੀ ਧਿਆਨ ਰੱਖਿਆ ਗਿਆ ਹੈ। ਗਾਂਧੀਨਗਰ ਅਤੇ ਗੁਜਰਾਤ ਨੇ ਹਮੇਸ਼ਾ ਅਟਲ ਜੀ ਨੂੰ ਖੂਬ ਸਨੇਹ ਦਿੱਤਾ ਸੀ। 1996 ਵਿੱਚ ਅਟਲ ਜੀ ਨੇ ਗਾਂਧੀਨਗਰ ਤੋਂ ਰਿਕਾਰਡ ਵੋਟਾਂ ਨਾਲ ਲੋਕ ਸਭਾ ਚੋਣਾਂ ਜਿੱਤੀਆਂ ਸਨ। ਇਹ ਅਟਲ ਬ੍ਰਿਜ, ਇੱਥੋਂ ਦੇ ਲੋਕਾਂ ਕੀ ਤਰਫ਼ ਤੋਂ ਉਨ੍ਹਾਂ ਨੂੰ ਇੱਕ ਭਾਵਭੀਨੀ ਸ਼ਰਧਾਂਜਲੀ ਵੀ ਹੈ।
ਸਾਥੀਓ,
ਕੁਝ ਦਿਨ ਪਹਿਲਾਂ ਗੁਜਰਾਤ ਸਹਿਤ ਪੂਰੇ ਦੇਸ਼ ਨੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਬਹੁਤ ਉਤਸ਼ਾਹ ਦੇ ਨਾਲ ਅੰਮ੍ਰਿਤ ਮਹੋਤਸਵ ਮਨਾਇਆ ਹੈ। ਗੁਜਰਾਤ ਵਿੱਚ ਵੀ ਜਿਸ ਪ੍ਰਕਾਰ ਪਿੰਡ-ਪਿੰਡ, ਗਲੀ-ਗਲੀ ਹਰ ਘਰ ਤਿਰੰਗੇ ਨੂੰ ਲੈ ਕੇ ਉਤਸ਼ਾਹ, ਉਮੰਗ ਅਤੇ ਚਾਰੋਂ ਤਰਫ਼ ਮਨ ਵੀ ਤਿਰੰਗਾ, ਤਨ ਵੀ ਤਿਰੰਗਾ, ਜਨ ਵੀ ਤਿਰੰਗਾ, ਜਜ਼ਬਾ ਵੀ ਤਿਰੰਗਾ, ਉਸ ਦੀਆਂ ਤਸਵੀਰਾਂ ਅਸੀਂ ਸਭ ਨੇ ਦੇਖੀਆਂ ਹਨ। ਇੱਥੇ ਜੋ ਤਿਰੰਗਾ ਰੈਲੀਆਂ ਨਿਕਲੀਆਂ, ਪ੍ਰਭਾਤ ਫੇਰੀਆਂ ਨਿਕਲੀਆਂ, ਉਨ੍ਹਾਂ ਵਿੱਚ ਰਾਸ਼ਟਰਭਗਤੀ ਦਾ ਜਵਾਰ ਤਾਂ ਸੀ, ਅੰਮ੍ਰਿਤਕਾਰ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦਾ ਸੰਕਲਪ ਵੀ ਰਿਹਾ। ਇਹੀ ਸੰਕਲਪ ਅੱਜ ਇੱਥੇ ਖਾਦੀ ਉਤਸਵ ਵਿੱਚ ਵੀ ਦਿਖ ਰਿਹਾ ਹੈ। ਚਰਖੇ ’ਤੇ ਸੂਤ ਕੱਤਣ ਵਾਲੇ ਤੁਹਾਡੇ ਹੱਥ ਭਵਿੱਖ ਦੇ ਭਾਰਤ ਦਾ ਤਾਨਾ-ਬਾਨਾ ਬੁੰਨ ਰਹੇ ਹਨ।
ਸਾਥੀਓ,
ਇਤਿਹਾਸ ਸਾਖੀ ਹੈ ਕਿ ਖਾਦੀ ਦਾ ਇੱਕ ਧਾਗਾ, ਆਜ਼ਾਦੀ ਦੇ ਅੰਦੋਲਨ ਦੀ ਤਾਕਤ ਬਣ ਗਿਆ, ਉਸ ਨੇ ਗ਼ੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਦਿੱਤਾ। ਖਾਦੀ ਦਾ ਉਹੀ ਧਾਗਾ, ਵਿਕਸਿਤ ਭਾਰਤ ਦੇ ਪ੍ਰਣ ਨੂੰ ਪੂਰਾ ਕਰਨ ਦਾ, ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦਾ ਪ੍ਰੇਰਣਾ-ਸਰੋਤ ਵੀ ਬਣ ਸਕਦਾ ਹੈ। ਜੈਸੇ ਇੱਕ ਦੀਵਾ, ਚਾਹੇ ਉਹ ਕਿਤਨਾ ਹੀ ਛੋਟਾ ਕਿਉਂ ਨਾ ਹੋਵੇ, ਉਹ ਅੰਧੇਰੇ ਨੂੰ ਪਰਾਸਤ ਕਰ ਦਿੰਦਾ ਹੈ, ਵੈਸੇ ਹੀ ਖਾਦੀ ਜੈਸੀ ਪਰੰਪਰਾਗਤ ਸ਼ਕਤੀ, ਭਾਰਤ ਨੂੰ ਨਵੀਂ ਉਚਾਈ ’ਤੇ ਲੈ ਜਾਣ ਦੀ ਪ੍ਰੇਰਣਾ ਵੀ ਬਣ ਸਕਦੀ ਹੈ। ਅਤੇ ਇਸ ਲਈ, ਇਹ ਖਾਦੀ ਉਤਸਵ, ਸੁਤੰਤਰਤਾ ਅੰਦੋਲਨ ਦੇ ਇਤਿਹਾਸ ਨੂੰ ਪੁਨਰਜੀਵਿਤ ਕਰਨ ਦਾ ਪ੍ਰਯਾਸ ਹੈ। ਇਹ ਖਾਦੀ ਉਤਸਵ, ਭਵਿੱਖ ਦੇ ਉੱਜਵਲ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੀ ਪ੍ਰੇਰਣਾ ਹੈ।
ਸਾਥੀਓ,
ਇਸ ਵਾਰ 15 ਅਗਸਤ ਨੂੰ ਲਾਲ ਕਿਲੇ ਤੋਂ ਮੈਂ ਪੰਚ-ਪ੍ਰਣਾਂ ਦੀ ਬਾਤ ਕਹੀ ਹੈ। ਅੱਜ ਸਾਬਰਮਤੀ ਦੇ ਤਟ ’ਤੇ, ਇਸ ਪੁਣਯ ਪ੍ਰਵਾਹ ਦੇ ਸਾਹਮਣੇ, ਇਹ ਪਵਿੱਤਰ ਸਥਾਨ ’ਤੇ, ਮੈਂ ਪੰਚ-ਪ੍ਰਣਾਂ ਨੂੰ ਫਿਰ ਤੋਂ ਦੁਹਰਾਉਣਾ ਚਾਹੁੰਦਾ ਹਾਂ। ਪਹਿਲਾ- ਦੇਸ਼ ਦੇ ਸਾਹਮਣੇ ਵਿਰਾਟ ਲਕਸ਼, ਵਿਕਸਿਤ ਭਾਰਤ ਬਣਾਉਣ ਦਾ ਲਕਸ਼, ਦੂਸਰਾ- ਗ਼ੁਲਾਮੀ ਦੀ ਮਾਨਸਿਕਤਾ ਦਾ ਪੂਰੀ ਤਰ੍ਹਾਂ ਤਿਆਗ, ਤੀਸਰਾ- ਆਪਣੀ ਵਿਰਾਸਤ ‘ਤੇ ਗਰਵ (ਮਾਣ), ਚੌਥਾ- ਰਾਸ਼ਟਰ ਦੀ ਏਕਤਾ ਵਧਾਉਣ ਦਾ ਪੁਰਜ਼ੋਰ ਪ੍ਰਯਾਸ, ਅਤੇ ਪੰਜਵਾਂ- ਹਰ ਨਾਗਰਿਕ ਦਾ ਕਰਤੱਵ।
ਅੱਜ ਦਾ ਇਹ ਖਾਦੀ ਉਤਸਵ ਇਨ੍ਹਾਂ ਪੰਚ-ਪ੍ਰਣਾਂ ਦਾ ਇੱਕ ਸੁੰਦਰ ਪ੍ਰਤੀਬਿੰਬ ਹੈ। ਇਸ ਖਾਦੀ ਉਤਸਵ ਵਿੱਚ ਇੱਕ ਵਿਰਾਟ ਲਕਸ਼, ਆਪਣੀ ਵਿਰਾਸਤ ਦਾ ਗਰਵ (ਮਾਣ), ਜਨ ਭਾਗੀਦਾਰੀ, ਆਪਣਾ ਕਰਤੱਵ, ਸਭ ਕੁਝ ਸਮਾਹਿਤ ਹੈ, ਸਭ ਦਾ ਸਮਾਗਮ ਹੈ। ਸਾਡੀ ਖਾਦੀ ਵੀ ਗ਼ੁਲਾਮੀ ਦੀ ਮਾਨਸਿਕਤਾ ਦੀ ਬਹੁਤ ਬੜੀ ਭੁਕਤਭੋਗੀ ਰਹੀ ਹੈ। ਆਜ਼ਾਦੀ ਦੇ ਅੰਦੋਲਨ ਦੇ ਸਮੇਂ ਜਿਸ ਖਾਦੀ ਨੇ ਸਾਨੂੰ ਸਵਦੇਸ਼ੀ ਦਾ ਅਹਿਸਾਸ ਕਰਵਾਇਆ, ਆਜ਼ਾਦੀ ਦੇ ਬਾਅਦ ਉਸੇ ਖਾਦੀ ਨੂੰ ਅਪਮਾਨਿਤ ਨਜ਼ਰਾਂ ਨਾਲ ਦੇਖਿਆ ਗਿਆ। ਆਜ਼ਾਦੀ ਦੇ ਅੰਦੋਲਨ ਦੇ ਸਮੇਂ ਜਿਸ ਖਾਦੀ ਨੂੰ ਗਾਂਧੀ ਜੀ ਨੇ ਦੇਸ਼ ਦਾ ਸਵੈ-ਅਭਿਮਾਨ ਬਣਾਇਆ, ਉਸੇ ਖਾਦੀ ਨੂੰ ਆਜ਼ਾਦੀ ਦੇ ਬਾਅਦ ਹੀਨ ਭਾਵਨਾ ਨਾਲ ਭਰ ਦਿੱਤਾ ਗਿਆ। ਇਸ ਵਜ੍ਹਾ ਨਾਲ ਖਾਦੀ ਅਤੇ ਖਾਦੀ ਨਾਲ ਜੁੜਿਆ ਗ੍ਰਾਮ ਉਦਯੋਗ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਖਾਦੀ ਦੀ ਇਹ ਸਥਿਤੀ ਵਿਸ਼ੇਸ਼ ਰੂਪ ਨਾਲ ਗੁਜਰਾਤ ਦੇ ਲਈ ਬਹੁਤ ਹੀ ਪੀੜਾਦਾਇਕ ਸੀ, ਕਿਉਂਕਿ ਗੁਜਰਾਤ ਦਾ ਖਾਦੀ ਨਾਲ ਬਹੁਤ ਖਾਸ ਰਿਸ਼ਤਾ ਰਿਹਾ ਹੈ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਖਾਦੀ ਨੂੰ ਇੱਕ ਵਾਰ ਫਿਰ ਜੀਵਨਦਾਨ ਦੇਣ ਦਾ ਕੰਮ ਗੁਜਰਾਤ ਦੀ ਇਸ ਧਰਤੀ ਨੇ ਕੀਤਾ ਹੈ। ਮੈਨੂੰ ਯਾਦ ਹੈ, ਖਾਦੀ ਦੀ ਸਥਿਤੀ ਸੁਧਾਰਨ ਦੇ ਲਈ 2003 ਵਿੱਚ ਅਸੀਂ ਗਾਂਧੀ ਜੀ ਦੇ ਜਨਮਸਥਾਨ ਪੋਰਬੰਦਰ ਤੋਂ ਵਿਸ਼ੇਸ਼ ਅਭਿਯਾਨ ਸ਼ੁਰੂ ਕੀਤਾ ਸੀ। ਤਦ ਅਸੀਂ Khadi for Nation ਦੇ ਨਾਲ-ਨਾਲ Khadi for Fashion ਦਾ ਸੰਕਲਪ ਲਿਆ ਸੀ। ਗੁਜਰਾਤ ਵਿੱਚ ਖਾਦੀ ਦੇ ਪ੍ਰਮੋਸ਼ਨ ਦੇ ਲਈ ਅਨੇਕਾਂ ਫੈਸ਼ਨ ਸ਼ੋਅ ਕੀਤੇ ਗਏ, ਮਸ਼ਹੂਰ ਹਸਤੀਆਂ ਨੂੰ ਇਸ ਨਾਲ ਜੋੜਿਆ ਗਿਆ। ਤਦ ਲੋਕ ਸਾਡਾ ਮਜ਼ਾਕ ਉਡਾਉਂਦੇ ਸਨ, ਅਪਮਾਨਿਤ ਵੀ ਕਰਦੇ ਸਨ। ਲੇਕਿਨ ਖਾਦੀ ਅਤੇ ਗ੍ਰਾਮ ਉਦਯੋਗ ਦੀ ਉਪੇਕਸ਼ਾ ਗੁਜਰਾਤ ਨੂੰ ਸਵੀਕਾਰ ਨਹੀਂ ਸੀ। ਗੁਜਰਾਤ ਸਮਰਪਿਤ ਭਾਵ ਨਾਲ ਅੱਗੇ ਵਧਦਾ ਰਿਹਾ ਅਤੇ ਉਸ ਨੇ ਖਾਦੀ ਨੂੰ ਜੀਵਨਦਾਨ ਦੇ ਕੇ ਦਿਖਾਇਆ ਵੀ।
2014 ਵਿੱਚ ਜਦੋਂ ਤੁਸੀਂ ਮੈਨੂੰ ਦਿੱਲੀ ਜਾਣ ਦਾ ਆਦੇਸ਼ ਦਿੱਤਾ, ਤਾਂ ਗੁਜਰਾਤ ਤੋਂ ਮਿਲੀ ਪ੍ਰੇਰਣਾ ਨੂੰ ਮੈਂ ਹੋਰ ਅੱਗੇ ਵਧਾਇਆ, ਉਸ ਦਾ ਹੋਰ ਵਿਸਤਾਰ ਕੀਤਾ। ਅਸੀਂ ਖਾਦੀ ਫੌਰ ਨੇਸ਼ਨ, ਖਾਦੀ ਫੌਰ ਫੈਸ਼ਨ ਇਸ ਵਿੱਚ ਖਾਦੀ ਫੌਰ ਟ੍ਰਾਂਸਫਾਰਮੇਸ਼ਨ ਦਾ ਸੰਕਲਪ ਜੋੜਿਆ। ਅਸੀਂ ਗੁਜਰਾਤ ਦੀ ਸਫ਼ਲਤਾ ਦੇ ਅਨੁਭਵਾਂ ਦਾ ਦੇਸ਼ ਭਰ ਵਿੱਚ ਵਿਸਤਾਰ ਕਰਨਾ ਸ਼ੁਰੂ ਕੀਤਾ। ਦੇਸ਼ ਭਰ ਵਿੱਚ ਖਾਦੀ ਨਾਲ ਜੁੜੀਆਂ ਜੋ ਸਮੱਸਿਆਵਾਂ ਸਨ ਉਨ੍ਹਾਂ ਨੂੰ ਦੂਰ ਕੀਤਾ ਗਿਆ। ਅਸੀਂ ਦੇਸ਼ਵਾਸੀਆਂ ਨੂੰ ਖਾਦੀ ਦੇ ਪ੍ਰੋਡਕਟ ਖਰੀਦਣ ਦੇ ਲਈ ਪ੍ਰੋਤਸਾਹਿਤ ਕੀਤਾ। ਅਤੇ ਇਸ ਦਾ ਨਤੀਜਾ ਅੱਜ ਦੁਨੀਆ ਦੇਖ ਰਹੀ ਹੈ।
ਅੱਜ ਭਾਰਤ ਦੇ ਟੌਪ ਫੈਸ਼ਨ ਬ੍ਰੈਂਡਸ, ਖਾਦੀ ਨਾਲ ਜੁੜਨ ਦੇ ਲਈ ਖ਼ੁਦ ਅੱਗੇ ਆ ਰਹੇ ਹਨ। ਅੱਜ ਭਾਰਤ ਵਿੱਚ ਖਾਦੀ ਦਾ ਰਿਕਾਰਡ ਉਤਪਾਦਨ ਹੋ ਰਿਹਾ ਹੈ, ਰਿਕਾਰਡ ਵਿਕਰੀ ਹੋ ਰਹੀ ਹੈ। ਪਿਛਲੇ 8 ਵਰ੍ਹਿਆਂ ਵਿੱਚ ਖਾਦੀ ਦੀ ਵਿਕਰੀ ਵਿੱਚ 4 ਗੁਣਾ ਤੋਂ ਅਧਿਕ ਦਾ ਵਾਧਾ ਹੋਇਆ ਹੈ। ਅੱਜ ਪਹਿਲੀ ਵਾਰ ਭਾਰਤ ਦੇ ਖਾਦੀ ਅਤੇ ਗ੍ਰਾਮ ਉਦਯੋਗ ਦਾ ਟਰਨਓਵਰ 1 ਲੱਖ ਕਰੋੜ ਰੁਪਏ ਤੋਂ ਉੱਪਰ ਚਲਾ ਗਿਆ ਹੈ। ਖਾਦੀ ਦੀ ਇਸ ਵਿਕਰੀ ਦੇ ਵਧਣ ਦਾ ਸਭ ਤੋਂ ਜ਼ਿਆਦਾ ਲਾਭ ਤੁਹਾਨੂੰ ਹੋਇਆ ਹੈ, ਮੇਰੇ ਪਿੰਡ ਵਿੱਚ ਰਹਿਣ ਵਾਲੇ ਖਾਦੀ ਨਾਲ ਜੁੜੇ ਭਾਈ-ਭੈਣਾਂ ਨੂੰ ਹੋਇਆ ਹੈ।
ਖਾਦੀ ਦੀ ਵਿਕਰੀ ਵਧਣ ਦੀ ਵਜ੍ਹਾ ਨਾਲ ਪਿੰਡਾਂ ਵਿੱਚ ਜ਼ਿਆਦਾ ਪੈਸਾ ਗਿਆ ਹੈ, ਪਿੰਡਾਂ ਵਿੱਚ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਵਿਸ਼ੇਸ਼ ਰੂਪ ਨਾਲ ਸਾਡੀਆਂ ਮਾਤਾਵਾਂ-ਭੈਣਾਂ ਦਾ ਸਸ਼ਕਤੀਕਰਣ ਹੋਇਆ ਹੈ। ਪਿਛਲੇ 8 ਵਰ੍ਹਿਆਂ ਵਿੱਚ ਸਿਰਫ਼ ਖਾਦੀ ਅਤੇ ਗ੍ਰਾਮ ਉਦਯੋਗ ਵਿੱਚ ਪੌਣੇ 2 ਕਰੋੜ ਨਵੇਂ ਰੋਜ਼ਗਾਰ ਬਣੇ ਹਨ। ਅਤੇ ਸਾਥੀਓ, ਗੁਜਰਾਤ ਵਿੱਚ ਤਾਂ ਹੁਣ ਗ੍ਰੀਨ ਖਾਦੀ ਦਾ ਅਭਿਯਾਨ ਵੀ ਚਲ ਪਿਆ ਹੈ। ਇੱਥੇ ਹੁਣ ਸੋਲਰ ਚਰਖੇ ਤੋਂ ਖਾਦੀ ਬਣਾਈ ਜਾ ਰਹੀ ਹੈ, ਕਾਰੀਗਰਾਂ ਨੂੰ ਸੋਲਰ ਚਰਖੇ ਦਿੱਤੇ ਜਾ ਰਹੇ ਹਨ। ਯਾਨੀ ਗੁਜਰਾਤ ਫਿਰ ਇੱਕ ਵਾਰ ਨਵਾਂ ਰਸਤਾ ਦਿਖਾ ਰਿਹਾ ਹੈ।
ਸਾਥੀਓ,
ਭਾਰਤ ਦੇ ਖਾਦੀ ਉਦਯੋਗ ਦੀ ਵਧਦੀ ਤਾਕਤ ਦੇ ਪਿੱਛੇ ਵੀ ਮਹਿਲਾ ਸ਼ਕਤੀ ਦਾ ਬਹੁਤ ਬੜਾ ਯੋਗਦਾਨ ਹੈ। ਉੱਦਮਤਾ ਦੀ ਭਾਵਨਾ ਸਾਡੀਆਂ ਭੈਣਾਂ-ਬੇਟੀਆਂ ਵਿੱਚ ਕੂਟ-ਕੂਟ ਕੇ ਭਰੀ ਪਈ ਹੈ। ਇਸ ਦਾ ਪ੍ਰਮਾਣ ਗੁਜਰਾਤ ਵਿੱਚ ਸਖੀ ਮੰਡਲਾਂ ਦਾ ਵਿਸਤਾਰ ਵੀ ਹੈ। ਇੱਕ ਦਹਾਕੇ ਪਹਿਲਾਂ ਅਸੀਂ ਗੁਜਰਾਤ ਵਿੱਚ ਭੈਣਾਂ ਦੇ ਸਸ਼ਕਤੀਕਰਣ ਦੇ ਲਈ ਮਿਸ਼ਨ ਮੰਗਲਮ ਸ਼ੁਰੂ ਕੀਤਾ ਸੀ। ਅੱਜ ਗੁਜਰਾਤ ਵਿੱਚ ਭੈਣਾਂ ਦੇ 2 ਲੱਖ 60 ਹਜ਼ਾਰ ਤੋਂ ਅਧਿਕ ਸਵੈ ਸਹਾਇਤਾ ਸਮੂਹ ਬਣ ਚੁਕੇ ਹਨ। ਇਨ੍ਹਾਂ ਵਿੱਚ 26 ਲੱਖ ਤੋਂ ਅਧਿਕ ਗ੍ਰਾਮੀਣ ਭੈਣਾਂ ਜੁੜੀਆਂ ਹਨ। ਇਨ੍ਹਾਂ ਸਖੀ ਮੰਡਲਾਂ ਨੂੰ ਡਬਲ ਇੰਜਨ ਸਰਕਾਰ ਦੀ ਡਬਲ ਮਦਦ ਵੀ ਮਿਲ ਰਹੀ ਹੈ।
ਸਾਥੀਓ,
ਭੈਣਾਂ-ਬੇਟੀਆਂ ਦੀ ਸ਼ਕਤੀ ਹੀ ਇਸ ਅੰਮ੍ਰਿਤਕਾਲ ਵਿੱਚ ਅਸਲੀ ਪ੍ਰਭਾਵ ਪੈਦਾ ਕਰਨ ਵਾਲੀ ਹੈ। ਸਾਡਾ ਪ੍ਰਯਾਸ ਹੈ ਕਿ ਦੇਸ਼ ਦੀਆਂ ਬੇਟੀਆਂ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਰੋਜ਼ਗਾਰ ਨਾਲ ਜੁੜਨ, ਆਪਣੇ ਮਨ ਦਾ ਕੰਮ ਕਰਨ। ਇਸ ਵਿੱਚ ਮੁਦਰਾ ਯੋਜਨਾ ਬਹੁਤ ਬੜੀ ਭੂਮਿਕਾ ਨਿਭਾ ਰਹੀ ਹੈ। ਇੱਕ ਜ਼ਮਾਨਾ ਸੀ ਜਦੋਂ ਛੋਟਾ-ਮੋਟਾ ਲੋਨ ਲੈਣ ਦੇ ਲਈ ਜਗ੍ਹਾ-ਜਗ੍ਹਾ ਚੱਕਰ ਕਟਣੇ ਪੈਂਦੇ ਸਨ। ਅੱਜ ਮੁਦਰਾ ਯੋਜਨਾ ਦੇ ਤਹਿਤ 50 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਬਿਨਾ ਕਿਸੇ ਗਰੰਟੀ ਦਾ ਰਿਣ ਦਿੱਤਾ ਜਾ ਰਿਹਾ ਹੈ। ਦੇਸ਼ ਵਿੱਚ ਕਰੋੜਾਂ ਭੈਣਾਂ-ਬੇਟੀਆਂ ਨੇ ਮੁਦਰਾ ਯੋਜਨਾ ਦੇ ਤਹਿਤ ਲੋਨ ਲੈ ਕੇ ਪਹਿਲੀ ਵਾਰ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ। ਇਤਨਾ ਹੀ ਨਹੀਂ, ਇੱਕ-ਦੋ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਹੈ। ਇਸ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਖਾਦੀ ਗ੍ਰਾਮ ਉਦਯੋਗ ਨਾਲ ਵੀ ਜੁੜੀਆਂ ਹੋਈਆਂ ਹਨ।
ਸਾਥੀਓ,
ਅੱਜ ਖਾਦੀ ਜਿਸ ਉਚਾਈ ’ਤੇ ਹੈ, ਉਸ ਦੇ ਅੱਗੇ ਹੁਣ ਸਾਨੂੰ ਭਵਿੱਖ ਵੱਲ ਦੇਖਣਾ ਹੈ। ਅੱਜਕੱਲ੍ਹ ਅਸੀਂ ਹਰ ਗਲੋਬਲ ਪੈਲਟਫਾਰਮ ‘ਤੇ ਇੱਕ ਸ਼ਬਦ ਦੀ ਬਹੁਤ ਚਰਚਾ ਸੁਣਦੇ ਹਾਂ- sustainability, ਕੋਈ ਕਹਿੰਦਾ ਹੈ Sustainable growth, ਕੋਈ ਕਹਿੰਦਾ ਹੈ sustainable energy, ਕੋਈ ਕਹਿੰਦਾ ਹੈ sustainable agriculture, ਕੋਈ sustainable product, ਦੀ ਗੱਲ ਕਰਦਾ ਹੈ। ਪੂਰੀ ਦੁਨੀਆ ਇਸ ਦਿਸ਼ਾ ਵਿੱਚ ਪ੍ਰਯਾਸ ਕਰ ਰਹੀ ਹੈ ਕਿ ਇਨਸਾਨਾਂ ਦੇ ਕਿਰਿਆਕਲਾਪਾਂ ਨਾਲ ਸਾਡੀ ਪ੍ਰਿਥਵੀ, ਸਾਡੀ ਧਰਤੀ ‘ਤੇ ਘੱਟ ਤੋਂ ਘੱਟ ਬੋਝ ਪਵੇ। ਦੁਨੀਆ ਵਿੱਚ ਅੱਜ-ਕੱਲ੍ਹ Back to Basic ਦਾ ਨਵਾਂ ਮੰਤਰ ਚਲ ਪਿਆ ਹੈ। ਕੁਦਰਤੀ ਸੰਸਾਧਨਾਂ ਦੀ ਰੱਖਿਆ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਐਸੇ ਵਿੱਚ sustainable lifestyle ਦੀ ਵੀ ਗੱਲ ਕਹੀ ਜਾ ਰਹੀ ਹੈ।
ਸਾਡੇ ਉਤਪਾਦ ਈਕੋ-ਫ੍ਰੈਂਡਲੀ ਹੋਣ, ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਉਣ, ਇਹ ਬਹੁਤ ਜ਼ਰੂਰੀ ਹੈ। ਇੱਥੇ ਖਾਦੀ ਉਤਸਵ ਵਿੱਚ ਆਏ ਤੁਸੀਂ ਸਾਰੇ ਲੋਕ ਸੋਚ ਰਹੇ ਹੋਵੋਗੇ ਕਿ ਮੈਂ sustainable ਹੋਣ ਦੀ ਗੱਲ ’ਤੇ ਇਤਨਾ ਜ਼ੋਰ ਕਿਉਂ ਦੇ ਰਿਹਾ ਹਾਂ। ਇਸ ਦੀ ਵਜ੍ਹਾ ਹੈ, ਖਾਦੀ, sustainable ਕਲੋਦਿੰਗ ਦਾ ਉਦਾਹਰਣ ਹੈ। ਖਾਦੀ, eco-friendly ਕਲੋਦਿੰਗ ਦਾ ਉਦਾਹਰਣ ਹੈ। ਖਾਦੀ ਨਾਲ ਕਾਰਬਨ ਫੁੱਟਪ੍ਰਿੰਟ ਘੱਟ ਤੋਂ ਘੱਟ ਹੁੰਦਾ ਹੈ। ਅਜਿਹੇ ਬਹੁਤ ਸਾਰੇ ਦੇਸ਼ ਹਨ ਜਿੱਥੇ ਤਾਪਮਾਨ ਜ਼ਿਆਦਾ ਰਹਿੰਦਾ ਹੈ, ਉੱਥੇ ਖਾਦੀ Health ਦੀ ਦ੍ਰਿਸ਼ਟੀ ਤੋਂ ਵੀ ਬਹੁਤ ਅਹਿਮ ਹੈ। ਅਤੇ ਇਸ ਲਈ, ਖਾਦੀ ਅੱਜ ਵੈਸ਼ਵਿਕ ਪੱਧਰ ‘ਤੇ ਬਹੁਤ ਬੜੀ ਭੂਮਿਕਾ ਨਿਭਾ ਸਕਦੀ ਹੈ। ਬਸ ਸਾਨੂੰ ਸਾਡੀ ਵਿਰਾਸਤ ‘ਤੇ ਮਾਣ ਹੋਣਾ ਚਾਹੀਦਾ ਹੈ।
ਖਾਦੀ ਨਾਲ ਜੁੜੇ ਆਪ ਸਾਰੇ ਲੋਕਾਂ ਦੇ ਲਈ ਅੱਜ ਇੱਕ ਬਹੁਤ ਬੜਾ ਬਜ਼ਾਰ ਤਿਆਰ ਹੋ ਗਿਆ ਹੈ। ਇਸ ਮੌਕੇ ਤੋਂ ਸਾਨੂੰ ਚੂਕਨਾ ਨਹੀਂ ਹੈ। ਮੈਂ ਉਹ ਦਿਨ ਦੇਖ ਰਿਹਾ ਹਾਂ ਜਦੋਂ ਦੁਨੀਆ ਦੇ ਹਰ ਬੜੇ ਸੁਪਰ ਮਾਰਕਿਟ ਵਿੱਚ, ਕਲੋਥ ਮਾਰਕਿਟ ਵਿੱਚ ਭਾਰਤ ਦੀ ਖਾਦੀ ਛਾਈ ਹੋਈ ਹੋਵੇਗੀ। ਤੁਹਾਡੀ ਮਿਹਨਤ, ਤੁਹਾਡਾ ਪਸੀਨਾ, ਹੁਣ ਦੁਨੀਆ ਵਿੱਚ ਛਾ ਜਾਣ ਵਾਲਾ ਹੈ। ਜਲਵਾਯੂ ਪਰਿਵਰਤਨ ਦੇ ਵਿੱਚ ਹੁਣ ਖਾਦੀ ਦੀ ਡਿਮਾਂਡ ਹੋਰ ਤੇਜ਼ੀ ਨਾਲ ਵਧਣ ਵਾਲੀ ਹੈ। ਖਾਦੀ ਨੂੰ ਲੋਕਲ ਤੋਂ ਗਲੋਬਲ ਹੋਣ ਨੂੰ ਹੁਣ ਕੋਈ ਸ਼ਕਤੀ ਰੋਕ ਨਹੀਂ ਸਕਦੀ ਹੈ।
ਸਾਥੀਓ,
ਅੱਜ ਸਾਬਰਮਤੀ ਦੇ ਤਟ ਤੋਂ ਮੈਂ ਦੇਸ਼ ਭਰ ਦੇ ਲੋਕਾਂ ਨੂੰ ਇੱਕ ਅਪੀਲ ਵੀ ਕਰਨਾ ਚਾਹੁੰਦਾ ਹਾਂ। ਆਉਣ ਵਾਲੇ ਤਿਉਹਾਰਾਂ ਵਿੱਚ ਇਸ ਵਾਰ ਖਾਦੀ ਗ੍ਰਾਮ ਉਦਯੋਗ ਵਿੱਚ ਬਣਿਆ ਉਤਪਾਦ ਵੀ ਉਪਹਾਰ ਵਿੱਚ ਦਿਓ। ਤੁਹਾਡੇ ਪਾਸ ਘਰ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਫੈਬ੍ਰਿਕ ਨਾਲ ਬਣੇ ਕੱਪੜੇ ਹੋ ਸਕਦੇ ਹਨ, ਲੇਕਿਨ ਉਸ ਵਿੱਚ ਤੁਸੀਂ ਥੋੜ੍ਹੀ ਜਗ੍ਹਾ ਖਾਦੀ ਨੂੰ ਵੀ ਜ਼ਰਾ ਦੇ ਦਿਓਗੇ, ਤਾਂ ਵੋਕਲ ਫੌਰ ਲੋਕਲ ਅਭਿਯਾਨ ਨੂੰ ਗਤੀ ਦੇਣਗੇ, ਕਿਸੇ ਗ਼ਰੀਬ ਦੇ ਜੀਵਨ ਨੂੰ ਸੁਧਾਰਣ ਵਿੱਚ ਮਦਦ ਹੋਵੇਗੀ। ਤੁਹਾਡੇ ਵਿੱਚੋਂ ਜੋ ਵੀ ਵਿਦੇਸ਼ ਵਿੱਚ ਰਹਿ ਰਹੇ ਹਨ, ਆਪਣੇ ਕਿਸੇ ਰਿਸ਼ਤੇਦਾਰ ਜਾਂ ਮਿੱਤਰ ਦੇ ਪਾਸ ਜਾ ਰਿਹਾ ਹੈ ਤਾਂ ਉਹ ਵੀ ਗਿਫ਼ਟ ਦੇ ਤੌਰ ’ਤੇ ਖਾਦੀ ਦਾ ਇੱਕ ਪ੍ਰੋਡਕਟ ਨਾਲ ਲੈ ਜਾਣ। ਇਸ ਨਾਲ ਖਾਦੀ ਨੂੰ ਤਾਂ ਹੁਲਾਰਾ ਮਿਲੇਗਾ ਹੀ, ਨਾਲ ਹੀ ਦੂਸਰੇ ਦੇਸ਼ ਦੇ ਨਾਗਰਿਕਾਂ ਵਿੱਚ ਖਾਦੀ ਨੂੰ ਲੈ ਕੇ ਜਾਗਰੂਕਤਾ ਵੀ ਆਵੇਗੀ।
ਸਾਥੀਓ,
ਜੋ ਦੇਸ਼ ਆਪਣਾ ਇਤਿਹਾਸ ਭੁੱਲ ਜਾਂਦੇ ਹਨ, ਉਹ ਦੇਸ਼ ਨਵਾਂ ਇਤਿਹਾਸ ਬਣਾ ਵੀ ਨਹੀਂ ਪਾਉਂਦੇ। ਖਾਦੀ ਸਾਡੇ ਇਤਿਹਾਸ ਦਾ, ਸਾਡੀ ਵਿਰਾਸਤ ਦਾ ਅਭਿੰਨ ਹਿੱਸਾ ਹੈ। ਜਦੋਂ ਅਸੀਂ ਆਪਣੀ ਵਿਰਾਸਤ ’ਤੇ ਗਰਵ (ਮਾਣ) ਕਰਦੇ ਹਾਂ, ਤਾਂ ਦੁਨੀਆ ਵੀ ਉਸ ਨੂੰ ਮਾਨ ਅਤੇ ਸਨਮਾਨ ਦਿੰਦੀ ਹੈ। ਇਸ ਦਾ ਇੱਕ ਉਦਾਹਰਣ ਭਾਰਤ ਦੀ Toy Industry ਵੀ ਹੈ। ਖਿਲੌਣੇ, ਭਾਰਤੀ ਪਰੰਪਰਾਵਾਂ ‘ਤੇ ਅਧਾਰਿਤ ਖਿਲੌਣੇ ਕੁਦਰਤ ਦੇ ਲਈ ਵੀ ਅੱਛੇ ਹੁੰਦੇ ਹਨ, ਬੱਚਿਆਂ ਦੀ ਸਿਹਤ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ। ਲੇਕਿਨ ਬੀਤੇ ਦਹਾਕਿਆਂ ਵਿੱਚ ਵਿਦੇਸ਼ੀ ਖਿਡੌਣਿਆਂ ਦੀ ਹੋੜ ਵਿੱਚ ਭਾਰਤ ਦੀ ਆਪਣੀ ਸਮ੍ਰਿੱਧ Toy Industry ਤਬਾਹ ਹੋ ਰਹੀ ਸੀ।
ਸਰਕਾਰ ਦੇ ਪ੍ਰਯਾਸ ਨਾਲ, ਖਿਡੌਣਾ ਉਦਯੋਗਾਂ ਨਾਲ ਜੁੜੇ ਸਾਡੇ ਭਾਈ-ਭੈਣਾਂ ਦੇ ਪਰਿਸ਼੍ਰਮ ਨਾਲ ਹੁਣ ਸਥਿਤੀ ਬਦਲਣ ਲਗੀ ਹੈ। ਹੁਣ ਵਿਦੇਸ਼ ਤੋਂ ਮੰਗਾਏ ਜਾਣ ਵਾਲੇ ਖਿਡੌਣਿਆਂ ਵਿੱਚ ਭਾਰੀ ਗਿਰਾਵਟ ਆਈ ਹੈ। ਉੱਥੇ ਹੀ ਭਾਰਤੀ ਖਿਡੌਣੇ ਜ਼ਿਆਦਾ ਤੋਂ ਜ਼ਿਆਦਾ ਦੁਨੀਆ ਦੇ ਬਜ਼ਾਰਾਂ ਵਿੱਚ ਆਪਣੀ ਜਗ੍ਹਾ ਬਣਾ ਰਹੇ ਹਨ। ਇਸ ਦਾ ਬਹੁਤ ਬੜਾ ਲਾਭ ਸਾਡੇ ਛੋਟੇ ਉਦਯੋਗਾਂ ਨੂੰ ਹੋਇਆ ਹੈ, ਕਾਰੀਗਰਾਂ ਨੂੰ, ਸ਼੍ਰਮਿਕਾਂ ਨੂੰ, ਵਿਸ਼ਵਕਰਮਾਂ ਸਮਾਜ ਦੇ ਲੋਕਾਂ ਨੂੰ ਹੋਇਆ ਹੈ।
ਸਾਥੀਓ,
ਸਰਕਾਰ ਦੇ ਪ੍ਰਯਾਸਾਂ ਨਾਲ ਹੈਂਡੀਕ੍ਰਾਫਟ ਦਾ ਨਿਰਯਾਤ, ਹੱਥ ਨਾਲ ਬੁਨੀਆਂ ਕਾਲੀਨਾਂ ਦਾ ਨਿਰਯਾਤ ਵੀ ਨਿਰੰਤਰ ਵਧ ਰਿਹਾ ਹੈ। ਅੱਜ ਦੋ ਲੱਖ ਤੋਂ ਜ਼ਿਆਦਾ ਬੁਨਕਰ ਅਤੇ ਹਸਤਸ਼ਿਲਪ ਕਾਰੀਗਰ GeM ਪੋਰਟਲ ਨਾਲ ਜੁੜੇ ਹੋਏ ਹਨ ਅਤੇ ਸਰਕਾਰ ਨੂੰ ਅਸਾਨੀ ਨਾਲ ਆਪਣਾ ਸਮਾਨ ਵੇਚ ਰਹੇ ਹਨ।
ਸਾਥੀਓ,
ਕੋਰੋਨਾ ਦੇ ਇਸ ਸੰਕਟਕਾਲ ਵਿੱਚ ਵੀ ਸਾਡੀ ਸਰਕਾਰ ਆਪਣੇ ਹਸਤਸ਼ਿਲਪ ਕਾਰੀਗਰਾਂ, ਬੁਨਕਰਾਂ, ਕੁਟੀਰ ਉਦਯੋਗਾਂ ਨਾਲ ਜੁੜੇ ਭਾਈ-ਭੈਣਾਂ ਦੇ ਨਾਲ ਖੜ੍ਹੀ ਰਹੀ ਹੈ। ਲਘੂ ਉਦਯੋਗਾਂ ਨੂੰ, MSME’s ਨੂੰ ਆਰਥਿਕ ਮਦਦ ਦੇ ਕੇ, ਸਰਕਾਰ ਨੇ ਕਰੋੜਾਂ ਰੋਜ਼ਗਾਰ ਜਾਣ ਤੋਂ ਬਚਾਏ ਹਨ।
ਭਾਈਓ ਅਤੇ ਭੈਣੋਂ,
ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਪਿਛਲੇ ਵਰ੍ਹੇ ਮਾਰਚ ਵਿੱਚ ਦਾਂਡੀ ਯਾਤਰਾ ਦੀ ਵਰ੍ਹੇਗੰਢ ’ਤੇ ਸਾਬਰਮਤੀ ਆਸ਼ਰਮ ਤੋਂ ਹੋਈ ਸੀ। ਅੰਮ੍ਰਿਤ ਮਹੋਤਸਵ ਅਗਲੇ ਵਰ੍ਹੇ ਅਗਸਤ 2023 ਤੱਕ ਚਲਣਾ ਹੈ। ਮੈਂ ਖਾਦੀ ਨਾਲ ਜੁੜੇ ਸਾਡੇ ਭਾਈ-ਭੈਣਾਂ ਨੂੰ, ਗੁਜਰਾਤ ਸਰਕਾਰ ਨੂੰ, ਇਸ ਸ਼ਾਨਦਾਰ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੰਮ੍ਰਿਤ ਮਹੋਤਸਵ ਵਿੱਚ ਸਾਨੂੰ ਐਸੇ ਹੀ ਆਯੋਜਨਾਂ ਦੇ ਮਾਧਿਅਮ ਨਾਲ ਨਵੀਂ ਪੀੜ੍ਹੀ ਨੂੰ ਸੁਤੰਤਰਤਾ ਅੰਦੋਲਨ ਤੋਂ ਪਰਿਚਿਤ ਕਰਵਾਉਂਦੇ ਰਹਿਣਾ ਹੈ।
ਮੈਂ ਆਪ ਸਭ ਨੂੰ ਇੱਕ ਤਾਕੀਦ ਕਰਨਾ ਚਾਹੁੰਦਾ ਹਾਂ, ਤੁਸੀਂ ਦੇਖਿਆ ਹੋਵੇਗਾ ਦੂਰਦਰਸ਼ਨ ’ਤੇ ਇੱਕ ਸਵਰਾਜ ਸੀਰੀਅਲ ਸ਼ੁਰੂ ਹੋਇਆ ਹੈ। ਤੁਸੀਂ ਦੇਸ਼ ਦੀ ਆਜ਼ਾਦੀ ਦੇ ਲਈ, ਦੇਸ਼ ਦੇ ਸਵੈ-ਅਭਿਮਾਨ ਦੇ ਲਈ, ਦੇਸ਼ ਦੇ ਕੋਨੇ-ਕੋਨੇ ਵਿੱਚ ਕੀ ਸੰਘਰਸ਼ ਹੋਇਆ, ਕੀ ਬਲੀਦਾਨ ਹੋਇਆ, ਇਸ ਸੀਰੀਅਲ ਵਿੱਚ ਸੁਤੰਤਰਤਾ ਅੰਦੋਲਨ ਨਾਲ ਜੁੜੀਆਂ ਗਾਥਾਵਾਂ ਨੂੰ ਬਹੁਤ ਵਿਸਤਾਰ ਨਾਲ ਦਿਖਾਇਆ ਜਾ ਰਿਹਾ ਹੈ।
ਅੱਜ ਦੀ ਯੁਵਾ ਪੀੜ੍ਹੀ ਨੂੰ ਦੂਰਦਰਸ਼ਨ ’ਤੇ ਐਤਵਾਰ ਨੂੰ ਸ਼ਾਇਦ ਰਾਤ ਨੂੰ 9 ਵਜੇ ਆਉਂਦਾ ਹੈ, ਇਹ ਸਵਰਾਜ ਸੀਰੀਅਲ ਪੂਰੇ ਪਰਿਵਾਰ ਨੂੰ ਦੇਖਣਾ ਚਾਹੀਦਾ ਹੈ। ਸਾਡੇ ਪੂਰਵਜਾਂ ਨੇ ਸਾਡੇ ਲਈ ਕੀ-ਕੀ ਸਹਿਣ ਕੀਤਾ ਹੈ, ਇਸ ਦਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ। ਰਾਸ਼ਟਰਭਗਤੀ, ਰਾਸ਼ਟਰ ਚੇਤਨਾ, ਅਤੇ ਸਵਾਵਲੰਬਨ ਦਾ ਇਹ ਭਾਵ ਦੇਸ਼ ਵਿੱਚ ਨਿਰੰਤਰ ਵਧਦਾ ਰਹੇ, ਇਸੇ ਕਾਮਨਾ ਦੇ ਨਾਲ ਮੈਂ ਫਿਰ ਆਪ ਸਭ ਦਾ ਹਿਰਦੈ ਤੋਂ ਆਭਾਰ ਵਿਅਕਤ ਕਰਦਾ ਹਾਂ।
ਮੈਂ ਅੱਜ ਵਿਸ਼ੇਸ਼ ਰੂਪ ਤੋਂ ਮੇਰੀਆਂ ਇਨ੍ਹਾਂ ਮਾਤਾਵਾਂ-ਭੈਣਾਂ ਨੂੰ ਪ੍ਰਣਾਮ ਕਰਨਾ ਚਾਹੁੰਦਾ ਹਾਂ, ਕਿਉਂਕਿ ਚਰਖਾ ਚਲਾਉਣਾ, ਉਹ ਵੀ ਇੱਕ ਪ੍ਰਕਾਰ ਦੀ ਸਾਧਨਾ ਹੈ। ਪੂਰੀ ਏਕਾਗ੍ਰਤਾ ਨਾਲ, ਯੋਗਿਕ ਭਾਵ ਨਾਲ ਇਹ ਮਾਤਾਵਾਂ-ਭੈਣਾਂ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਦੇ ਰਹੀਆਂ ਹਨ। ਅਤੇ ਇਤਨੀ ਬੜੀ ਸੰਖਿਆ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ ਇਹ ਘਟਨਾ ਬਣੀ ਹੋਵੇਗੀ। ਇਤਿਹਾਸ ਵਿੱਚ ਪਹਿਲੀ ਵਾਰ।
ਜੋ ਲੋਕ ਸਾਲਾਂ ਤੋਂ ਇਸ ਵਿਚਾਰ ਦੇ ਨਾਲ ਜੁੜੇ ਹੋਏ ਹਨ, ਇਸ ਅੰਦੋਲਨ ਦੇ ਨਾਲ ਜੁੜੇ ਹੋਏ ਹਨ। ਅਜਿਹੇ ਸਾਰੇ ਮਿੱਤਰਾਂ ਨੂੰ ਮੇਰੀ ਬੇਨਤੀ ਹੈ ਕਿ, ਹੁਣ ਤੱਕ ਤੁਸੀਂ ਜਿਸ ਪੱਧਤੀ ਨਾਲ ਕੰਮ ਕੀਤਾ ਹੈ, ਜਿਸ ਤਰ੍ਹਾਂ ਨਾਲ ਕੰਮ ਕੀਤਾ ਹੈ, ਅੱਜ ਭਾਰਤ ਸਰਕਾਰ ਦੁਆਰਾ ਮਹਾਤਮਾ ਗਾਂਧੀ ਦੀਆਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਫਿਰ ਤੋਂ ਪ੍ਰਾਣਵਾਨ ਬਣਾਉਣ ਦਾ ਜੋ ਪ੍ਰਯਾਸ ਚਲ ਰਿਹਾ ਹੈ, ਉਸ ਨੂੰ ਸਮਝਣ ਦਾ ਪ੍ਰਯਾਸ ਹੋਵੇ। ਉਸ ਨੂੰ ਸਵੀਕਾਰ ਕਰਕੇ ਅੱਗੇ ਵਧਣ ਵਿੱਚ ਮਦਦ ਮਿਲੇ। ਉਸ ਦੇ ਲਈ ਮੈਂ ਐਸੇ ਸਾਰੇ ਸਾਥੀਆਂ ਨੂੰ ਸੱਦਾ ਦੇ ਰਿਹਾ ਹਾਂ।
ਆਓ, ਅਸੀਂ ਨਾਲ ਮਿਲ ਕੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਪੂਜਯ ਬਾਪੂ ਨੇ ਜੋ ਮਹਾਨ ਪਰੰਪਰਾ ਬਣਾਈ ਹੈ। ਜੋ ਪਰੰਪਰਾ ਭਾਰਤ ਦੇ ਉੱਜਵਲ ਭਵਿੱਖ ਦਾ ਅਧਾਰ ਬਣ ਸਕਦੀ ਹੈ। ਉਸ ਦੇ ਲਈ ਪੂਰੀ ਸ਼ਕਤੀ ਲਗਾਓ, ਸਮਰੱਥਾ ਜੋੜੋ, ਕਰਤੱਵ ਭਾਵ ਨਿਭਾਓ ਅਤੇ ਵਿਰਾਸਤ ਦੇ ਉੱਪਰ ਗਰਵ (ਮਾਣ) ਕਰਕੇ ਅੱਗੇ ਵਧੋ। ਇਹੀ ਅਪੇਖਿਆ ਦੇ ਨਾਲ ਫਿਰ ਤੋਂ ਇੱਕ ਵਾਰ ਸਾਰੀਆਂ ਮਾਤਾਵਾਂ-ਭੈਣਾਂ ਨੂੰ ਆਦਰਪੂਰਵਕ ਨਮਨ ਕਰ ਮੇਰੀ ਗੱਲ ਪੂਰਨ ਕਰਦਾ ਹਾਂ।
ਧੰਨਵਾਦ!
******
ਡੀਐੱਸ/ਵੀਜੇ/ਐੱਨਐੱਸ/ਏਕੇ
Celebrating the vibrant Khadi tradition of India! Joined 'Khadi Utsav' at Sabarmati Riverfront. https://t.co/uiRB4JfeOZ
— Narendra Modi (@narendramodi) August 27, 2022
Every Indian has an emotional connect with the Charkha. It was a symbol of our freedom struggle and remains a symbol of hope and empowerment.
— Narendra Modi (@narendramodi) August 27, 2022
Glimpses from today's Khadi Utsav. pic.twitter.com/9qF5I2VigL
आजादी के 75 वर्ष पूरे होने के उपलक्ष्य में 7500 बहनों-बेटियों ने खादी उत्सव में एक साथ चरखे पर सूत कातकर नया इतिहास रच दिया है। pic.twitter.com/o5mAy4N738
— Narendra Modi (@narendramodi) August 27, 2022
Khadi then- a symbol of our Independence movement under Gandhi Ji.
— Narendra Modi (@narendramodi) August 27, 2022
Khadi now- a symbol of Aatmanirbhar Bharat. pic.twitter.com/hp4e3qs74F
From the banks of the Sabarmati we begin a movement to further popularise Khadi. pic.twitter.com/7sXhs0RE5n
— Narendra Modi (@narendramodi) August 27, 2022
साबरमती के तट से देशभर के लोगों से मैं एक अपील करना चाहता हूं… pic.twitter.com/Ew6dQTifnb
— Narendra Modi (@narendramodi) August 27, 2022
साबरमती का ये किनारा आज धन्य हो गया है।
— PMO India (@PMOIndia) August 27, 2022
आजादी के 75 वर्ष पूरे होने के उपलक्ष्य में, 7,500 बहनों-बेटियों ने एक साथ चरखे पर सूत कातकर नया इतिहास रच दिया है: PM @narendramodi at 'Khadi Utsav'
अटल ब्रिज, साबरमती नदी को, दो किनारों को ही आपस में नहीं जोड़ रहा बल्कि ये डिजाइन और इनोवेशन में भी अभूतपूर्व है।
— PMO India (@PMOIndia) August 27, 2022
इसकी डिजाइन में गुजरात के मशहूर पतंग महोत्सव का भी ध्यान रखा गया है: PM @narendramodi
इतिहास साक्षी है कि खादी का एक धागा, आजादी के आंदोलन की ताकत बन गया, उसने गुलामी की जंजीरों को तोड़ दिया।
— PMO India (@PMOIndia) August 27, 2022
खादी का वही धागा, विकसित भारत के प्रण को पूरा करने का, आत्मनिर्भर भारत के सपने को पूरा करने का प्रेरणा-स्रोत बन सकता है: PM @narendramodi
15 अगस्त को लाल किले से मैंने पंच-प्रणों की बात कही है।
— PMO India (@PMOIndia) August 27, 2022
साबरमती के तट पर, इस पुण्य जगह पर मैं पंच-प्रणों को फिर दोहराना चाहता हूं।
पहला- देश के सामने विराट लक्ष्य, विकसित भारत बनाने का लक्ष्य
दूसरा- गुलामी की मानसिकता का पूरी तरह त्याग: PM @narendramodi
तीसरा- अपनी विरासत पर गर्व
— PMO India (@PMOIndia) August 27, 2022
चौथा- राष्ट्र की एकता बढ़ाने का पुरजोर प्रयास
पांचवा- नागरिक कर्तव्य: PM @narendramodi
आजादी के आंदोलन के समय जिस खादी को गांधी जी ने देश का स्वाभिमान बनाया, उसी खादी को आजादी के बाद हीन भावना से भर दिया गया।
— PMO India (@PMOIndia) August 27, 2022
इस वजह से खादी और खादी से जुड़ा ग्रामोद्योग पूरी तरह तबाह हो गया।
खादी की ये स्थिति विशेष रूप से गुजरात के लिए बहुत ही पीड़ादायक थी: PM
हमने खादी फॉर नेशन, खादी फॉर फैशन में खादी फॉर ट्रांसफॉर्मेशन का संकल्प जोड़ा।
— PMO India (@PMOIndia) August 27, 2022
हमने गुजरात की सफलता के अनुभवों का देशभर में विस्तार करना शुरु किया।
देशभर में खादी से जुड़ी जो समस्याएं थीं उनको दूर किया।
हमने देशवासियों को खादी के product खरीदने के लिए प्रोत्साहित किया: PM
भारत के खादी उद्योग की बढ़ती ताकत के पीछे भी महिला शक्ति का बहुत बड़ा योगदान है।
— PMO India (@PMOIndia) August 27, 2022
उद्यमिता की भावना हमारी बहनों-बेटियों में कूट-कूट कर भरी है।
इसका प्रमाण गुजरात में सखी मंडलों का विस्तार भी है: PM @narendramodi
खादी sustainable clothing का उदाहरण है।
— PMO India (@PMOIndia) August 27, 2022
खादी eco-friendly clothing का उदाहरण है।
खादी से carbon footprint कम से कम होता है।
बहुत सारे देश हैं जहां तापमान ज्यादा रहता है, वहां खादी Health की दृष्टि से भी बहुत अहम है।
इसलिए खादी वैश्विक स्तर पर बहुत बड़ी भूमिका निभा सकती है: PM
मैं देशभर के लोगों से एक अपील भी करना चाहता हूं।
— PMO India (@PMOIndia) August 27, 2022
आने वाले त्योहारों में इस बार खादी ग्रामोद्योग में बना उत्पाद ही उपहार में दें।
आपके पास अलग-अलग तरह के फैब्रिक से बने कपड़े हो सकते हैं।
लेकिन उसमें आप खादी को भी जगह देंगे, तो वोकल फॉर लोकल अभियान को गति मिलेगी: PM
बीते दशकों में विदेशी खिलौनों की होड़ में, भारत की अपनी समृद्ध Toy Industry तबाह हो रही थी।
— PMO India (@PMOIndia) August 27, 2022
सरकार के प्रयास से, खिलौना उद्योगों से जुड़े हमारे भाई-बहनों के परिश्रम से अब स्थिति बदलने लगी है।
अब विदेश से मंगाए जाने वाले खिलौनों में भारी गिरावट आई है: PM @narendramodi