ਨਮੋਸ਼ਕਾਰ, ਆਪੋਨਾਲੋਕ ਭਾਲੇਯਾ, ਕੁਫਲੇ ਆਸੇ? ( नमोशकार, आपोनालोक भालेया कुफले आसे? )
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਜੀ ਸੋਨਵਾਲ ਜੀ, ਰਾਮੇਸ਼ਵਰ ਤੇਲੀ ਜੀ, ਅਸਾਮ ਸਰਕਾਰ ਦੇ ਸਾਰੇ ਮੰਤਰੀਗਣ, ਉਪਸਥਿਤ ਜਨਪ੍ਰਤੀਨਿਧੀ ਸਾਥੀ, ਹੋਰ ਮਹਾਨੁਭਾਵ, ਅਤੇ ਅਸਾਮ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਆਪ ਸਭ ਇਤਨੀ ਬੜੀ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਆਏ ਹੋ। ਮੈਂ ਤੁਹਾਡਾ ਸਿਰ ਝੁਕਾ ਕੇ ਨਮਨ ਕਰਦੇ ਹੋਏ ਆਭਾਰ ਵਿਅਕਤ ਕਰਦਾ ਹਾਂ। ਅਤੇ, ਮੈਨੂੰ ਹੁਣੇ ਦੱਸ ਰਹੇ ਸਨ ਮੁੱਖ ਮੰਤਰੀ ਜੀ ਕਿ 200 ਸਥਾਨ ‘ਤੇ ਲੱਖਾਂ ਲੋਕ ਬੈਠੇ ਹੋਏ ਹਨ, ਜੀ ਵੀਡੀਓ ਦੇ ਮਾਧਿਅਮ ਨਾਲ ਇਸ ਵਿਕਾਸ ਉਤਸਵ ਵਿੱਚ ਭਾਗੀਦਾਰ ਬਣ ਰਹੇ ਹਨ। ਮੈਂ ਉਨ੍ਹਾਂ ਦਾ ਭੀ ਸੁਆਗਤ ਕਰ ਰਿਹਾ ਹਾਂ। ਅਤੇ ਮੈਂ ਸੋਸ਼ਨ ਮੀਡੀਆ ‘ਤੇ ਭੀ ਦੇਖਿਆ… ਕਿਵੇਂ ਗੋਲਾਘਾਟ ਦੇ ਲੋਕਾਂ ਨੇ ਹਜ਼ਾਰਾਂ ਦੀਪ ਜਗਾਏ। ਅਸਾਮ ਦੇ ਲੋਕਾਂ ਦਾ ਇਹ ਸਨੇਹ, ਇਹ ਅਪਣੱਤ ਮੇਰੀ ਬਹੁਤ ਬੜੀ ਪੂੰਜੀ ਹੈ। ਅੱਜ ਮੈਨੂੰ ਅਸਾਮ ਦੇ ਲੋਕਾਂ ਦੇ ਲਈ ਸਾਢੇ 17 ਹਜ਼ਾਰ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਲੋਕਅਰਪਣ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਸੁਭਾਗ ਮਿਲਿਆ ਹੈ। ਇਨ੍ਹਾਂ ਵਿੱਚ ਸਿਹਤ, ਆਵਾਸ ਅਤੇ ਪੈਟਰੋਲੀਅਮ ਨਾਲ ਜੁੜੇ ਪ੍ਰੋਜੈਕਟ ਹਨ। ਇਨ੍ਹਾਂ ਨਾਲ ਅਸਾਮ ਵਿੱਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ। ਮੈਂ ਅਸਾਮ ਦੇ ਸਾਰੇ ਲੋਕਾਂ ਨੂੰ ਇਨ੍ਹਾਂ ਵਿਕਾਸ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇੱਥੇ ਆਉਣ ਤੋਂ ਪਹਿਲੇ ਮੈਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਵਿਸ਼ਾਲਤਾ, ਉਸ ਦੀ ਪ੍ਰਾਕ੍ਰਿਤਿਕ ਸੁੰਦਰਤਾ ਨੂੰ ਕਰੀਬ ਤੋਂ ਦੇਖਣ ਦਾ, ਜਾਣਨ ਦਾ ਅਵਸਰ ਭੀ ਮਿਲਿਆ। ਕਾਜ਼ੀਰੰਗਾ ਆਪਣੀ ਤਰ੍ਹਾਂ ਦਾ ਅਨੂਠਾ ਨੈਸ਼ਨਲ ਪਾਰਕ ਅਤੇ ਟਾਇਗਰ ਰਿਜ਼ਰਵ ਹੈ। ਇਸ ਦੀ ਬਾਇਓ ਡਾਇਵਰਸਿਟੀ, ਇਸ ਦਾ ecosystem, ਹਰ ਕਿਸੇ ਨੂੰ ਆਕਰਸ਼ਿਤ ਕਰਦਾ ਹੈ। ਕਾਜ਼ੀਰੰਗਾ ਨੂੰ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਇਟ ਹੋਣ ਦਾ ਗੌਰਵ ਭੀ ਪ੍ਰਾਪਤ ਹੈ। ਵਿਸ਼ਵ ਵਿੱਚ ਜਿਤਨੇ ਸਿੰਗਲ ਹੌਰਨ ਵਾਲੇ ਰਾਇਨੋ ਹਨ, ਉਨ੍ਹਾਂ ਵਿੱਚ 70 ਪ੍ਰਤੀਸ਼ਤ ਸਾਡੇ ਕਾਜ਼ੀਰੰਗਾ ਵਿੱਚ ਹੀ ਰਹਿੰਦੇ ਹਨ। ਇੱਥੋਂ ਦੇ ਪ੍ਰਾਕ੍ਰਿਤਿਕ ਵਾਤਾਵਰਣ ਵਿੱਚ ਟਾਇਗਰ, Elephant, ਸਵੈਂਪ ਡੀਅਰ, ਵਾਇਲਡ ਬਫਲੋਜ, ਅਤੇ ਤਰ੍ਹਾਂ-ਤਰ੍ਹਾਂ ਦੀ ਵਾਇਲਡ ਲਾਇਫ ਦੇਖਣ ਦਾ ਅਨੁਭਵ ਭੀ ਵਾਕਈ ਕੁਝ ਹੋਰ ਹੈ। ਨਾਲ ਹੀ, ਬਰਡ ਵਾਚਰਸ ਦੇ ਲਈ ਭੀ ਕਾਜ਼ੀਰੰਗਾ ਕਿਸੇ ਸਵਰਗ ਦੀ ਤਰ੍ਹਾਂ ਹੈ। ਦੁਰਭਾਗ ਨਾਲ, ਪਿਛਲੀਆਂ ਸਰਕਾਰਾਂ ਦੀ ਅਸੰਵੇਦਨਸ਼ੀਲਤਾ ਅਤੇ ਅਪਰਾਧਿਕ ਸੰਭਾਲ਼ ਦੇ ਕਾਰਨ ਅਸਾਮ ਦੀ ਪਹਿਚਾਣ, ਇੱਥੋਂ ਦੇ ਰਾਇਨੋ ਉਹ ਭੀ ਸੰਕਟ ਵਿੱਚ ਪੈ ਗਏ ਸਨ। 2013 ਵਿੱਚ ਇੱਕ ਹੀ ਵਰ੍ਹੇ ਵਿੱਚ ਇੱਥੇ 27 ਰਾਇਨੋਜ ਦਾ ਸ਼ਿਕਾਰ ਹੋਇਆ ਸੀ। ਲੇਕਿਨ ਸਾਡੀ ਸਰਕਾਰ ਅਤੇ ਇੱਥੋਂ ਦੇ ਲੋਕਾਂ ਦੇ ਪ੍ਰਯਾਸਾਂ ਨਾਲ 2022 ਵਿੱਚ ਇਹ ਸੰਖਿਆ ਜ਼ੀਰੋ ਹੋ ਗਈ ਹੈ। 2024, ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਗੋਲਡਨ ਜੁਬਲੀ ਵਰ੍ਹਾ ਭੀ ਹੈ। ਮੈਂ ਅਸਾਮ ਦੇ ਲੋਕਾਂ ਨੂੰ ਇਸ ਦੇ ਲਈ ਭੀ ਬਹੁਤ ਵਧਾਈ ਦਿੰਦਾ ਹਾਂ। ਅਤੇ ਮੈਂ ਦੇਸ਼ਵਾਸੀਆਂ ਨੂੰ ਭੀ ਕਹਾਂਗਾ ਕਿ ਗੋਲਡਨ ਜੁਬਲੀ ਈਅਰ ਹੈ ਕਾਜ਼ੀਰੰਗਾ ਦਾ, ਤੁਹਾਡੇ ਲਈ ਭੀ ਇੱਥੇ ਆਉਣਾ ਬਣਦਾ ਹੀ ਹੈ। ਮੈਂ ਕਾਜ਼ੀਰੰਗਾ ਤੋਂ ਜੋ ਯਾਦਾਂ ਲੈ ਕੇ ਆਇਆ ਹਾਂ, ਇਹ ਯਾਦਾਂ ਜੀਵਨ ਭਰ ਮੇਰੇ ਨਾਲ ਰਹਿਣ ਵਾਲੀਆਂ ਹਨ।
ਸਾਥੀਓ,
ਅੱਜ ਮੈਨੂੰ ਵੀਰ ਲਸਿਤ ਬੋਰਫੁਕਨ ਦੀ ਵਿਸ਼ਾਲ ਅਤੇ ਭਵਯ (ਸ਼ਾਨਦਾਰ) ਪ੍ਰਤਿਮਾ ਤੋਂ ਪਰਦਾ ਹਟਾਉਣ ਦਾ ਭੀ ਸੁਭਾਗ ਮਿਲਿਆ ਹੈ। ਲਸਿਤ ਬੋਰਫੁਕਨ, ਅਸਾਮ ਦੇ ਸ਼ੌਰਯ, ਅਸਾਮ ਦੇ ਪਰਾਕ੍ਰਮ ਦੇ ਪ੍ਰਤੀਕ ਹਨ। ਵਰ੍ਹੇ 2022 ਵਿੱਚ ਅਸੀਂ ਦਿੱਲੀ ਵਿੱਚ ਲਸਿਤ ਬੋਰਫੁਕਨ ਦੇ 400ਵੀਂ ਜਨਮਜਯੰਤੀ ਵਰ੍ਹੇ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਸੀ। ਮੈਂ ਵੀਰ ਜੋਧਾ ਲਸਿਤ ਬੋਰਫੁਕਨ ਨੂੰ ਫਿਰ ਇੱਕ ਵਾਰ ਨਮਨ ਕਰਦਾ ਹਾਂ।
ਸਾਥੀਓ,
ਵਿਰਾਸਤ ਭੀ, ਵਿਕਾਸ ਭੀ, ਇਹ ਸਾਡੀ ਡਬਲ ਇੰਜਣ ਦੀ ਸਰਕਾਰ ਦਾ ਮੰਤਰ ਰਿਹਾ ਹੈ। ਵਿਰਾਸਤ ਦੀ ਸੰਭਾਲ਼ ਦੇ ਨਾਲ ਹੀ ਅਸਾਮ ਦੀ ਡਬਲ ਇੰਜਣ ਦੀ ਸਰਕਾਰ ਇੱਥੋਂ ਦੇ ਵਿਕਾਸ ਦੇ ਲਈ ਭੀ ਉਤਨੀ ਹੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਨਫ੍ਰਾਸਟ੍ਰਕਚਰ, ਸਿਹਤ, ਅਤੇ ਊਰਜਾ ਦੇ ਖੇਤਰ ਵਿੱਚ ਅਸਾਮ ਨੇ ਅਭੂਤਪੂਰਵ ਤੇਜ਼ ਗਤੀ ਦਿਖਾਈ ਹੈ। ਏਮਸ ਦੇ ਨਿਰਮਾਣ ਨਾਲ ਇੱਥੋਂ ਦੇ ਲੋਕਾਂ ਦੇ ਲਈ ਬਹੁਤ ਸੁਵਿਧਾ ਹੋ ਗਈ ਹੈ। ਅੱਜ ਇੱਥੇ, ਤਿਨਸੁਕਿਯਾ ਮੈਡੀਕਲ ਕਾਲਜ ਦਾ ਭੀ ਲੋਕਅਰਪਣ ਹੋਇਆ। ਇਸ ਨਾਲ ਆਸਪਾਸ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮਿਲਣ ਲਗਣਗੀਆਂ। ਅਸਾਮ ਦੇ ਪਿਛਲੇ ਦੌਰੇ ‘ਤੇ, ਜਦੋਂ ਮੈਂ ਪਿਛਲੇ ਦੌਰੇ ‘ਤੇ ਆਇਆ ਸਾਂ, ਮੈਂ ਗੁਵਾਹਾਟੀ ਅਤੇ ਕਰੀਮਗੰਜ ਵਿੱਚ 2 ਮੈਡੀਕਲ ਕਾਲਜ ਦੀ ਅਧਾਰਸ਼ਿਲਾ ਰੱਖੀ ਸੀ। ਅੱਜ ਸ਼ਿਵਸਾਗਰ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇੱਥੇ ਹੀ, ਤੁਹਾਡੇ ਜੋਰਹਾਟ ਵਿੱਚ ਇੱਕ ਕੈਂਸਰ ਹਸਪਤਾਲ ਦਾ ਨਿਰਮਾਣ ਭੀ ਹੋਇਆ ਹੈ। ਹੈਲਥ ਇਨਫ੍ਰਾਸਟ੍ਰਕਚਰ ਦੇ ਇਸ ਵਿਕਾਸ ਨਾਲ, ਅਸਾਮ ਅਤੇ ਪੂਰੇ ਨੌਰਥ ਈਸਟ ਦੇ ਲਈ ਸਿਹਤ ਸੇਵਾਵਾਂ ਦਾ ਇੱਕ ਬਹੁਤ ਬੜਾ ਕੇਂਦਰ ਇਹ ਸਾਡਾ ਅਸਾਮ ਬਣ ਜਾਵੇਗਾ।
ਸਾਥੀਓ,
ਅੱਜ, ਪੀਐੱਮ ਊਰਜਾ ਗੰਗਾ ਯੋਜਨਾ ਦੇ ਤਹਿਤ ਬਣੀ ਬਰੌਨੀ-ਗੁਵਾਹਾਟੀ ਪਾਇਪਲਾਇਨ ਨੂੰ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਗੈਸ ਪਾਇਪਲਾਇਨ, ਨੌਰਥ ਈਸਟਰਨ ਗ੍ਰਿੱਡ ਨੂੰ ਨੈਸ਼ਨਲ ਗੈਸ ਗ੍ਰਿੱਡ ਨਾਲ ਕਨੈਕਟ ਕਰੇਗੀ। ਇਸ ਨਾਲ ਕਰੀਬ 30 ਲੱਖ ਪਰਿਵਾਰਾਂ ਅਤੇ 600 ਤੋਂ ਜ਼ਿਆਦਾ ਸੀਐੱਨਜੀ ਸਟੇਸ਼ਨਸ ਨੂੰ ਗੈਸ ਦੀ ਸਪਲਾਈ ਹੋਵੇਗੀ। ਬਿਹਾਰ, ਪੱਛਮ ਬੰਗਾਲ ਅਤੇ ਅਸਾਮ ਦੇ 30 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।
ਸਾਥੀਓ,
ਅੱਜ, ਡਿਗਬੋਈ ਰਿਫਾਇਨਰੀ ਅਤੇ ਗੁਵਾਹਾਟੀ ਰਿਫਾਇਨਰੀ ਦੀ ਸਮਰੱਥਾ ਦੇ ਵਿਸਤਾਰ ਦਾ ਭੀ ਸ਼ੁਭਅਰੰਭ ਹੋਇਆ ਹੈ। ਦਹਾਕਿਆਂ ਤੋਂ ਅਸਾਮ ਦੇ ਲੋਕਾਂ ਦੀ ਡਿਮਾਂਡ ਸੀ ਕਿ ਅਸਾਮ ਦੀਆਂ ਰਿਫਾਇਨਰੀਜ਼ ਦੀ ਕਪੈਸਿਟੀ ਨੂੰ ਵਧਾਇਆ ਜਾਵੇ। ਇੱਥੇ ਅੰਦੋਲਨ ਹੋਏ, ਪ੍ਰਦਰਸ਼ਨ ਹੋਏ। ਲੇਕਿਨ ਪਹਿਲੇ ਦੀਆਂ ਸਰਕਾਰਾਂ ਨੇ ਇੱਥੋਂ ਦੇ ਲੋਕਾਂ ਦੀ ਇਸ ਭਾਵਨਾ ‘ਤੇ ਕਦੇ ਧਿਆਨ ਨਹੀਂ ਦਿੱਤਾ। ਲੇਕਿਨ ਬੀਤੇ 10 ਵਰ੍ਹਿਆਂ ਵਿੱਚ ਭਾਜਪਾ ਸਰਕਾਰ ਨੇ ਅਸਾਮ ਦੀਆਂ ਚਾਰੋਂ ਰਿਫਾਇਨਰੀਜ਼ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਲਗਾਤਾਰ ਕੰਮ ਕੀਤਾ ਹੈ। ਹੁਣ ਅਸਾਮ ਦੀਆਂ ਰਿਫਾਇਨਰੀਜ਼ ਦੀ ਕੁੱਲ ਸਮਰੱਥਾ ਦੁੱਗਣੀ ਹੋ ਜਾਵੇਗੀ, Double. ਅਤੇ ਇਸ ਵਿੱਚ ਭੀ ਨੁਮਾਲੀਗੜ੍ਹ ਰਿਫਾਇਨਰੀ ਦੀ ਸਮਰੱਥਾ ਤਾਂ ਤਿੰਨ ਗੁਣੀ ਹੋਣ ਜਾ ਰਹੀ ਹੈ, ਤਿੰਨ ਗੁਣੀ। ਜਦੋਂ ਕਿਸੇ ਖੇਤਰ ਦਾ ਵਿਕਾਸ ਦਾ ਮਜ਼ਬੂਤ ਇਰਾਦਾ ਹੋਵੇ ਤਾਂ ਕੰਮ ਭੀ ਮਜ਼ਬੂਤੀ ਨਾਲ ਅਤੇ ਤੇਜ਼ ਗੀਤ ਨਾਲ ਹੁੰਦੇ ਹਨ।
ਸਾਥੀਓ,
ਅੱਜ ਅਸਾਮ ਦੇ ਮੇਰੇ ਸਾਢੇ 5 ਲੱਖ ਪਰਿਵਾਰਾਂ ਦੇ ਲਈ ਆਪਣੇ ਪੱਕੇ ਮਕਾਨ ਦਾ ਸੁਪਨਾ ਪੂਰਾ ਹੋਇਆ ਹੈ। ਆਪ (ਤੁਸੀਂ) ਸੋਚੋ ਇੱਕ ਰਾਜ ਵਿੱਚ ਸਾਢੇ 5 ਲੱਖ ਪਰਿਵਾਰ, ਆਪਣੀ ਪਸੰਦ ਦੇ, ਆਪਣੀ ਮਾਲਕੀ ਦੇ ਪੱਕੇ ਘਰ ਵਿੱਚ ਜਾ ਰਹੇ ਹਨ। ਭਾਈਓ-ਭੈਣੋਂ, ਜੀਵਨ ਦਾ ਕਿਤਨਾ ਬੜਾ ਸੁਭਾਗ ਹੈ ਕਿ ਮੈਂ ਤੁਹਾਡੀ ਸੇਵਾ ਕਰ ਪਾ ਰਿਹਾ ਹਾਂ।
ਭਾਈਓ-ਭੈਣੋਂ,
ਕਾਂਗਰਸ ਦੀਆਂ ਸਰਕਾਰਾਂ ਦੇ ਸਮੇਂ, ਉਸ ਸਮੇਂ ਜਿੱਥੇ ਲੋਕ ਇੱਕ-ਇੱਕ ਘਰ ਦੇ ਲਈ ਤਰਸਦੇ ਸਨ, ਉੱਥੇ ਸਾਡੀ ਸਰਕਾਰ ਇੱਕ-ਇੱਕ ਦਿਨ ਵਿੱਚ, ਆਪ (ਤੁਸੀਂ) ਦੇਖ ਰਹੇ ਹੋ, ਇਕੱਲੇ ਅਸਾਮ ਵਿੱਚ ਸਾਢੇ 5 ਲੱਖ ਘਰ ਗ਼ਰੀਬਾਂ ਨੂੰ ਦੇ ਰਹੀ ਹੈ, ਸਾਢੇ 5 ਲੱਖ ਘਰ। ਅਤੇ ਇਹ ਘਰ ਐਸੇ ਹੀ ਚਾਰ ਦੀਵਾਰਾਂ ਨਹੀਂ ਹਨ, ਇਨ੍ਹਾਂ ਘਰਾਂ ਵਿੱਚ ਸ਼ੌਚਾਲਯ(ਟਾਇਲਟ), ਗੈਸ ਦਾ ਕਨੈਕਸ਼ਨ, ਬਿਜਲੀ, ਨਲ ਸੇ ਜਲ ਇਹ ਸਾਰੀਆਂ ਸੁਵਿਧਾਵਾਂ ਭੀ ਇਸ ਦੇ ਨਾਲ ਹੀ ਜੁੜੀਆਂ ਹੋਈਆਂ ਹਨ, ਇਕੱਠੇ ਮਿਲੀਆਂ ਹਨ। ਅਸਾਮ ਵਿੱਚ ਹੁਣ ਤੱਕ ਐਸੇ 18 ਲੱਖ ਪਰਿਵਾਰਾਂ ਨੂੰ ਪੱਕਾ ਮਕਾਨ ਦਿੱਤਾ ਜਾ ਚੁੱਕਿਆ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਪੀਐੱਮ ਆਵਾਸ ਯੋਜਨਾ ਦੇ ਤਹਿਤ ਦਿੱਤੇ ਗਏ ਜ਼ਿਆਦਾਤਰ ਘਰ ਮਹਿਲਾਵਾਂ ਦੇ ਨਾਮ ਰਜਿਸਟਰਡ ਕੀਤੇ ਗਏ ਹਨ। ਹੁਣ ਘਰ ਦੀਆਂ ਮਾਲਕਣ ਇਹ ਮੇਰੀਆਂ ਮਾਤਾਵਾਂ-ਭੈਣਾਂ ਬਣੀਆਂ ਹਨ। ਯਾਨੀ ਇਨ੍ਹਾਂ ਘਰਾਂ ਨੇ ਲੱਖਾਂ ਮਹਿਲਾਵਾਂ ਨੂੰ ਆਪਣੇ ਘਰ ਦੀ ਮਾਲਕਣ ਬਣਾ ਦਿੱਤਾ ਹੈ।
ਸਾਥੀਓ,
ਸਾਡਾ ਪ੍ਰਯਾਸ ਹੈ ਕਿ ਅਸਾਮ ਦੀ ਹਰ ਮਹਿਲਾ ਦਾ ਜੀਵਨ ਅਸਾਨ ਹੋਵੇ, ਇਤਨਾ ਹੀ ਨਹੀਂ ਉਸ ਦੀ ਬੱਚਤ ਭੀ ਵਧੇ, ਆਰਥਿਕ ਤੌਰ ‘ਤੇ ਉਸ ਨੂੰ ਬੱਚਤ ਹੋਵੇ। ਹੁਣੇ ਕੱਲ੍ਹ ਹੀ ਵਿਸ਼ਵ ਮਹਿਲਾ ਦਿਵਸ ‘ਤੇ ਸਾਡੀ ਸਰਕਾਰ ਨੇ ਗੈਸ ਸਿਲੰਡਰ ਦੇ ਦਾਮ ਵਿੱਚ 100 ਰੁਪਏ ਹੋਰ ਘਟਾ ਦਿੱਤੇ। ਸਾਡੀ ਸਰਕਾਰ ਆਯੁਸ਼ਮਾਨ ਕਾਰਡ ਦੇ ਜ਼ਰੀਏ ਜੋ ਮੁਫ਼ਤ ਇਲਾਜ ਦੀ ਸੁਵਿਧਾ ਦੇ ਰਹੀ ਹੈ, ਉਸ ਦੀਆਂ ਬੜੀਆਂ ਲਾਭਾਰਥੀ ਸਾਡੀਆਂ ਮਾਤਾਵਾਂ-ਭੈਣਾਂ ਮਹਿਲਾਵਾਂ ਹਨ। ਜਲ ਜੀਵਨ ਮਿਸ਼ਨ ਦੇ ਤਹਿਤ ਅਸਾਮ ਵਿੱਚ ਪਿਛਲੇ 5 ਸਾਲ ਵਿੱਚ 50 ਲੱਖ ਤੋਂ ਜ਼ਿਆਦਾ ਨਵੇਂ ਘਰਾਂ ਵਿੱਚ ਪਾਣੀ ਦਾ ਕਨੈਕਸ਼ਨ ਪਹੁੰਚਿਆ ਹੈ। ਅੰਮ੍ਰਿਤ ਸਰੋਵਰ ਅਭਿਯਾਨ ਦੇ ਤਹਿਤ ਅਤੇ ਹੁਣ ਮੈਨੂੰ ਉਸ ਦਾ ਕੌਫੀ ਟੇਬਲ ਬੁੱਕ ਰਿਲੀਜ਼ ਕਰਨ ਦਾ ਮੌਕਾ ਮਿਲਿਆ। ਅੰਮ੍ਰਿਤ ਸਰੋਵਰ ਅਭਿਯਾਨ ਦੇ ਤਹਿਤ ਇੱਥੇ ਜੋ ਤਿੰਨ ਹਜ਼ਾਰ ਅੰਮ੍ਰਿਤ ਸਰੋਵਰ ਬਣੇ ਹਨ, ਉਨ੍ਹਾਂ ਦਾ ਭੀ ਬਹੁਤ ਲਾਭ ਹੋ ਰਿਹਾ ਹੈ। ਭਾਜਪਾ ਸਰਕਾਰ, ਦੇਸ਼ ਵਿੱਚ 3 ਕਰੋੜ, ਇਹ ਮੈਂ ਤੁਹਾਡੇ ਲਈ ਬੋਲ ਰਿਹਾ ਹਾਂ, ਇਹ ਇੱਕ ਵਧੀਆ-ਵਧੀਆ ਟੋਪੀਆਂ ਪਹਿਨ ਕੇ ਬੈਠੀਆਂ ਹਨ ਨਾ ਭੈਣਾਂ, 3 ਕਰੋੜ ਲਖਪਤੀ ਦੀਦੀ ਬਣਾਉਣਾ, ਦੇਸ਼ ਵਿੱਚ 3 ਕਰੋੜ ਲਖਪਤੀ ਦੀਦੀ ਬਣਾਉਣ ਦੇ ਅਭਿਯਾਨ ‘ਤੇ ਭੀ ਕੰਮ ਕਰ ਰਹੀਆਂ ਹਨ।
ਇਸ ਅਭਿਯਾਨ ਦੇ ਤਹਿਤ ਸਵੈ ਸਹਾਇਤਾ ਸਮੂਹ ਨਾਲ ਜੁੜੀਆਂ ਮਹਿਲਾਵਾਂ ਨੂੰ ਹੋਰ ਸਸ਼ਕਤ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਨਵੇਂ ਅਵਸਰ ਉਪਲਬਧ ਕਰਵਾਏ ਜਾ ਰਹੇ ਹਨ। ਇਸ ਅਭਿਯਾਨ ਦਾ ਲਾਭ ਅਸਾਮ ਦੀਆਂ ਭੀ ਲੱਖਾਂ ਮਹਿਲਾਵਾਂ ਨੂੰ ਮਿਲ ਰਿਹਾ ਹੈ। ਅਤੇ ਮੈਨੂੰ ਮੁੱਖ ਮੰਤਰੀ ਜੀ ਦੱਸ ਰਹੇ ਸਨ ਕਿ ਅਸਾਮ ਵਿੱਚ ਜੋ ਲਖਪਤੀ ਦੀਦੀ ਬਣ ਗਈਆਂ ਹਨ, ਉਹ ਸਾਰੀਆਂ ਲਖਪਤੀ ਦੀਦੀਆਂ ਇੱਥੇ ਆਈਆਂ ਹੋਈਆਂ ਹਨ। ਇੱਕ ਵਾਰ ਜ਼ੋਰਦਾਰ ਤਾਲੀਆਂ ਨਾਲ ਇਨ੍ਹਾਂ ਲਖਪਤੀ ਦੀਦੀਆਂ ਦਾ ਸਨਮਾਨ ਕਰੋ। ਅਗਰ ਸਹੀ ਦਿਸ਼ਾ ਵਿੱਚ ਨੀਤੀਆਂ ਹੋਣ, ਅਤੇ ਸਾਧਾਰਣ ਮਾਨਵੀ ਜੁਟ ਜਾਵੇ, ਕਿਤਨਾ ਬੜਾ ਪਰਿਵਰਤਨ,ਆਪ (ਤੁਸੀਂ) ਦੇਖੋ ਪਿੰਡ-ਪਿੰਡ ਪੂਰੇ ਦੇਸ਼ ਵਿੱਚ ਲਖਪਤੀ ਦੀਦੀ ਬਣਾਉਣ ਦਾ ਅਭਿਯਾਨ ਇਹ ਮੋਦੀ ਕੀ ਗਰੰਟੀ ਹੈ।
ਸਾਥੀਓ,
2014 ਦੇ ਬਾਅਦ ਅਸਾਮ ਵਿੱਚ ਕਈ ਇਤਿਹਾਸਿਕ ਪਰਿਵਰਤਨਾਂ ਦੀ ਨੀਂਹ ਰੱਖੀ ਗਈ। ਅਸਾਮ ਵਿੱਚ ਭੂਮੀਹੀਣ ਢਾਈ ਲੱਖ ਮੂਲ ਨਿਵਾਸੀਆਂ ਨੂੰ ਜ਼ਮੀਨ ਦੇ ਅਧਿਕਾਰ ਦਿੱਤੇ ਗਏ। ਆਜ਼ਾਦੀ ਦੇ ਬਾਅਦ 7 ਦਹਾਕਿਆਂ ਤੱਕ ਚਾਹ ਬਾਗਾਨ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਬੈਂਕਿੰਗ ਸਿਸਟਮ ਨਾਲ ਨਹੀਂ ਜੋੜਿਆ ਗਿਆ ਸੀ। ਸਾਡੀ ਸਰਕਾਰ ਨੇ ਚਾਹ ਬਾਗਾਨਾਂ ਵਿੱਚ ਕੰਮ ਕਰਨ ਵਾਲੇ ਐਸੇ ਕਰੀਬ 8 ਲੱਖ ਵਰਕਰਸ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਨਾ ਸ਼ੁਰੂ ਕੀਤਾ। ਬੈਂਕਿੰਗ ਵਿਵਸਥਾ ਨਾਲ ਜੁੜਨ ਦਾ ਮਤਲਬ ਹੈ ਕਿ ਉਨ੍ਹਾਂ ਵਰਕਰਸ ਨੂੰ ਸਰਕਾਰੀ ਯੋਜਨਾਵਾਂ ਦੀ ਮਦਦ ਭੀ ਪਹੁੰਚਣ ਲਗੀ ਹੈ। ਜੋ ਲੋਕ ਸਰਕਾਰ ਦੇ ਆਰਥਿਕ ਲਾਭ ਪਾਉਣ ਦੇ ਪਾਤਰ ਸਨ, ਉਨ੍ਹਾਂ ਦੇ ਹੱਕ ਦਾ ਪੈਸਾ ਸਿੱਧਾ ਬੈਂਕ ਖਾਤਿਆਂ ਵਿੱਚ ਪਹੁੰਚਣ ਲਗਿਆ। ਅਸੀਂ ਵਿਚੋਲਿਆਂ ਦੇ ਲਈ ਸਾਰੇ ਰਸਤੇ ਬੰਦ ਕਰ ਦਿੱਤੇ। ਗ਼ਰੀਬ ਨੂੰ ਪਹਿਲੀ ਵਾਰ ਲਗਿਆ ਹੈ ਕਿ ਉਨ੍ਹਾਂ ਦੀ ਸੁਣਨ ਵਾਲੀ ਕੋਈ ਸਰਕਾਰ ਹੈ, ਅਤੇ ਉਹ ਭਾਜਪਾ ਸਰਕਾਰ ਹੈ।
ਸਾਥੀਓ,
ਵਿਕਸਿਤ ਭਾਰਤ ਦਾ ਸੰਕਲਪ ਪੂਰਾ ਕਰਨ ਦੇ ਲਈ ਨੌਰਥ ਈਸਟ ਦਾ ਵਿਕਾਸ ਜ਼ਰੂਰੀ ਹੈ। ਕਾਂਗਰਸ ਦੇ ਲੰਬੇ ਸ਼ਾਸਨ ਕਾਲ ਵਿੱਚ ਨੌਰਥ ਈਸਟ ਨੂੰ ਦਹਾਕਿਆਂ ਤੱਕ ਸਰਕਾਰ ਦੀ ਉਪੇਖਿਆ ਸਹਿਣੀ ਪਈ ਹੈ। ਵਿਕਾਸ ਦੀਆਂ ਕਈ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖ ਕੇ ਫੋਟੋਆਂ ਖਿਚਵਾ ਲਈਆਂ, ਲੋਕਾਂ ਨੂੰ ਗੁਮਰਾਹ ਕਰ ਦਿੱਤਾ ਅਤੇ ਫਿਰ ਭੱਜ ਗਏ, ਹੱਥ ਪਿੱਛੇ ਖਿੱਚ ਲਏ। ਲੇਕਿਨ ਮੋਦੀ ਪੂਰੇ ਨੌਰਥ ਈਸਟ ਨੂੰ ਆਪਣਾ ਪਰਿਵਾਰ ਮੰਨਦਾ ਹੈ। ਇਸ ਲਈ, ਅਸੀਂ ਉਨ੍ਹਾਂ ਪ੍ਰੋਜੈਕਟ ਨੂੰ ਭੀ ਪੂਰਾ ਕਰਨ ‘ਤੇ ਫੋਕਸ ਕੀਤਾ ਜਿਨ੍ਹਾਂ ਨੂੰ ਵਰ੍ਹਿਆਂ ਤੋਂ ਲਟਕਾਇਆ ਜਾ ਰਿਹਾ ਸੀ, ਕਾਗਜ਼ ‘ਤੇ ਲਿਖ ਕੇ ਛੱਡ ਦਿੱਤਾ ਗਿਆ ਸੀ। ਭਾਜਪਾ ਸਰਕਾਰ ਨੇ ਸਰਾਯਘਾਟ ‘ਤੇ ਦੂਸਰੇ ਬ੍ਰਿਜ, ਢੋਲਾ ਸਾਦਿਯਾ ਬ੍ਰਿਜ ਅਤੇ ਬੋਗੀਬਿਲ ਬ੍ਰਿਜ ਦਾ ਕੰਮ ਪੂਰਾ ਕਰਕੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਵਿੱਚ ਸਮਰਪਿਤ ਕੀਤਾ।
ਸਾਡੀ ਸਰਕਾਰ ਨੇ ਦੌਰਾਨ ਹੀ ਬਰਾਕ ਘਾਟੀ ਤੱਕ ਬ੍ਰੌਡ ਗੇਜ ਰੇਲ ਕਨੈਕਟਿਵਿਟੀ ਦਾ ਵਿਸਤਾਰ ਹੋਇਆ। 2014 ਦੇ ਬਾਅਦ ਇੱਥੇ ਵਿਕਾਸ ਨੂੰ ਗਤੀ ਦੇਣ ਵਾਲੇ ਕਈ ਪ੍ਰੋਜੈਕਟ ਸ਼ੁਰੂ ਹੋਏ। ਜੋਗੀਘੋਪਾ ਵਿੱਚ ਮਲਟੀ ਮੋਡਲ ਲੌਜਿਸਟਿਕਸ ਪਾਰਕ ਦਾ ਨਿਰਮਾਣ ਸ਼ੁਰੂ ਹੋਇਆ। ਬ੍ਰਹਮਪੁੱਤਰ ਨਦੀ ‘ਤੇ 2 ਨਵੇਂ ਪੁਲ਼ ਬਣਾਉਣ ਨੂੰ ਮਨਜ਼ੂਰੀ ਮਿਲੀ। 2014 ਤੱਕ ਅਸਾਮ ਵਿੱਚ ਸਿਰਫ਼ ਇੱਕ ਨੈਸ਼ਨਲ ਵਾਟਰ-ਵੇ ਸੀ, ਅੱਜ ਉੱਤਰ ਪੂਰਬ ਵਿੱਚ 18 ਨੈਸ਼ਨਲ ਵਾਟਰਵੇਜ਼ ਹਨ। ਇਨਫ੍ਰਾਸਟ੍ਰਕਚਰ ਦੇ ਇਸ ਵਿਕਾਸ ਨਾਲ ਨਵੀਆਂ ਉਦਯੋਗਿਕ ਸੰਭਾਵਨਾਵਾਂ ਪੈਦਾ ਹੋਈਆਂ। ਸਾਡੀ ਸਰਕਾਰ ਨੇ ਨੌਰਥ ਈਸਟ ਦੇ ਇੰਡਸਟ੍ਰੀਅਲ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਦੇ ਲਈ ਉੱਨਤੀ ਯੋਜਨਾ ਨੂੰ ਨਵੇਂ ਸਰੂਪ ਵਿੱਚ, ਇਸ ਦਾ ਹੋਰ ਵਿਸਤਾਰ ਕਰਦੇ ਹੋਏ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਅਸਾਮ ਦੇ ਜੂਟ ਕਿਸਾਨਾਂ ਦੇ ਲਈ ਭੀ ਇੱਕ ਬਹੁਤ ਬੜਾ ਫ਼ੈਸਲਾ ਲਿਆ ਹੈ। ਕੈਬਨਿਟ ਨੇ ਇਸ ਵਰ੍ਹੇ ਜੂਟ ਦੇ ਲਈ ਐੱਮਐੱਸਪੀ ਪ੍ਰਤੀ ਕੁਇੰਟਲ 285 ਰੁਪਏ ਵਧਾ ਦਿੱਤੀ ਹੈ। ਹੁਣ ਜੂਟ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਪੰਜ ਹਜ਼ਾਰ ਤਿੰਨ ਸੌ ਪੈਂਤੀ ਰੁਪਏ ਮਿਲਣਗੇ।
ਸਾਥੀਓ,
ਮੇਰੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ ਸਾਡੇ ਵਿਰੋਧੀ ਕੀ ਕਰ ਰਹੇ ਹਨ? ਦੇਸ਼ ਨੂੰ ਗੁਮਰਾਹ ਕਰਨ ਵਾਲੇ ਕੀ ਕਰ ਰਹੇ ਹਨ? ਮੋਦੀ ਨੂੰ ਗਾਲੀ ਦੇਣ ਵਾਲੀ ਕਾਂਗਰਸ ਅਤੇ ਉਸ ਦੇ ਦੋਸਤਾਂ ਨੇ ਅੱਜਕੱਲ੍ਹ ਕਹਿਣਾ ਸ਼ੁਰੂ ਕੀਤਾ ਹੈ ਕਿ ਮੋਦੀ ਦਾ ਪਰਿਵਾਰ ਨਹੀਂ ਹੈ। ਉਨ੍ਹਾਂ ਦੀ ਗਾਲੀ ਦੇ ਜਵਾਬ ਵਿੱਚ ਪੂਰਾ ਦੇਸ਼ ਖੜ੍ਹਾ ਹੋ ਗਿਆ ਹੈ। ਪੂਰਾ ਦੇਸ਼ ਕਹਿ ਰਿਹਾ ਹੈ ਕਿ- ‘ਮੈਂ ਹੂੰ ਮੋਦੀ ਕਾ ਪਰਿਵਾਰ’, ‘ਮੈਂ ਹੂੰ ਮੋਦੀ ਕਾ ਪਰਿਵਾਰ’, ‘ਮੈਂ ਹੂੰ ਮੋਦੀ ਕਾ ਪਰਿਵਾਰ, ‘ਮੈਂ ਹੂੰ ਮੋਦੀ ਕਾ ਪਰਿਵਾਰ, ‘ਮੈਂ ਹੂੰ ਮੋਦੀ ਕਾ ਪਰਿਵਾਰ, ‘ਮੈਂ ਹੂੰ ਮੋਦੀ ਕਾ ਪਰਿਵਾਰ’। ਇਹ ਹੈ ਪਿਆਰ, ਇਹ ਹੈ ਅਸ਼ੀਰਵਾਦ। ਦੇਸ਼ ਦਾ ਇਹ ਪਿਆਰ, ਮੋਦੀ ਨੂੰ ਇਸ ਲਈ ਮਿਲਦਾ ਹੈ ਕਿਉਂਕਿ ਮੋਦੀ ਨੇ 140 ਕਰੋੜ ਦੇਸ਼ਵਾਸੀਆਂ ਨੂੰ ਸਿਰਫ਼ ਆਪਣਾ ਪਰਿਵਾਰ ਹੀ ਨਹੀਂ ਮੰਨਿਆ ਬਲਕਿ ਉਨ੍ਹਾਂ ਦੀ ਦਿਨ ਰਾਤ ਸੇਵਾ ਭੀ ਕਰ ਰਿਹਾ ਹੈ। ਅੱਜ ਦਾ ਇਹ ਆਯੋਜਨ ਭੀ ਇਸੇ ਦਾ ਪ੍ਰਤੀਬਿੰਬ ਹੈ। ਮੈਂ ਇੱਕ ਵਾਰ ਫਿਰ ਆਪ ਸਭ ਨੂੰ ਇਤਨੀ ਬੜੀ ਵਿਸ਼ਾਲ ਸੰਖਿਆ ਵਿੱਚ ਆਉਣ ਦੇ ਲਈ ਸ਼ੁਭਕਾਮਨਾਵਾਂ, ਧੰਨਵਾਦ। ਅਤੇ ਇਤਨੀ ਬੜੀ ਮਾਤਰਾ ਵਿੱਚ ਵਿਕਾਸ ਕਾਰਜਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਦੋਨੋਂ ਹੱਥ ਉੱਪਰ ਕਰਕੇ ਮੇਰੇ ਨਾਲ ਬੋਲੇ-
ਭਾਰਤ ਮਾਤਾ ਕੀ ਜੈ।
ਆਵਾਜ਼ ਪੂਰੇ ਨੌਰਥ ਈਸਟ ਵਿੱਚ ਜਾਣੀ ਚਾਹੀਦੀ ਹੈ ਅੱਜ।
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।
ਇਹ ਲਖਪਤੀ ਦੀਦੀ ਦੀ ਆਵਾਜ਼ ਤਾਂ ਹੋਰ ਤੇਜ਼ ਹੋਣੀ ਚਾਹੀਦੀ ਹੈ।
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ। ਬਹੁਤ-ਬਹੁਤ ਧੰਨਵਾਦ।
****
ਡੀਐੱਸ/ਐੱਸਟੀ/ਆਰਕੇ
Immensely grateful for the affection of people across Assam. Speaking at the launch of development works in Jorhat. Do watch! https://t.co/MBl7NiRfb3
— Narendra Modi (@narendramodi) March 9, 2024
Urge everyone to visit Kaziranga National Park: PM @narendramodi pic.twitter.com/4dVSqmjbJK
— PMO India (@PMOIndia) March 9, 2024
Tributes to Lachit Borphukan. pic.twitter.com/SV5vQdJv6M
— PMO India (@PMOIndia) March 9, 2024
'Vikaas Bhi, Viraasat Bhi' is the mantra of our government. pic.twitter.com/MOfkN2U9Ns
— PMO India (@PMOIndia) March 9, 2024
The development of the Northeast is crucial for 'Viksit Bharat'. pic.twitter.com/Paid91uwCh
— PMO India (@PMOIndia) March 9, 2024
Several people across Assam got their own homes today. Our government will keep working to further ‘Ease of Living’ for everyone. pic.twitter.com/OU0CrIhnj3
— Narendra Modi (@narendramodi) March 9, 2024
The last decade has been a transformative one for the Northeast. pic.twitter.com/vLL3jgsbNy
— Narendra Modi (@narendramodi) March 9, 2024