Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਸਾਮ ਦੇ ਕੋਕਰਾਝਾਰ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ…..

ਭਾਰਤ ਮਾਤਾ ਕੀ ਜੈ….

ਭਾਰਤ ਮਾਤਾ ਕੀ ਜੈ……

ਮੰਚ ‘ਤੇ ਵਿਰਾਜਮਾਨ ਅਸਾਮ ਦੇ ਰਾਜਪਾਲ, ਸੰਸਦ ਵਿੱਚ ਮੇਰੇ ਸਾਥੀ, ਵੱਖ-ਵੱਖ ਬੋਰਡ ਅਤੇ ਸੰਗਠਨਾਂ ਨਾਲ ਜੁੜੇ ਨੇਤਾਗਣ, ਇੱਥੇ ਮੌਜੂਦ NDFB ਦੇ ਵੱਖ-ਵੱਖ ਗੁਟਾਂ ਦੇ ਸਾਥੀਗਣ, ਇੱਥੇ ਆਏ ਸਤਿਕਾਰਯੋਗ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਸਾਨੂੰ ਅਸ਼ਰੀਵਾਦ ਦੇਣ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਮੈਂ ਅਸਾਮ ਬਹੁਤ ਵਾਰ ਆਇਆ ਹਾਂ। ਇੱਥੇ ਵੀ ਆਇਆ ਹਾਂ। ਇਸ ਪੂਰੇ ਖੇਤਰ ਵਿੱਚ ਮੇਰਾ ਇੱਥੇ ਆਉਣਾ-ਜਾਣਾ ਕਈ ਸਾਲਾਂ ਤੋਂ ਰਿਹਾ, ਕਈ ਦਹਾਕਿਆ ਤੋਂ ਰਿਹਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਵਾਰ-ਵਾਰ ਤੁਹਾਡੇ ਦਰਸ਼ਨਾਂ ਦੇ ਲਈ ਆਉਂਦਾ ਰਹਿੰਦਾ ਹਾਂ। ਲੇਕਿਨ ਅੱਜ ਜੋ ਉਤਸ਼ਾਹ, ਜੋ ਉਮੰਗ ਮੈਂ ਤੁਹਾਡੇ ਚਿਹਰੇ ‘ਤੇ ਦੇਖ ਰਿਹਾ  ਹਾਂ, ਉਹ ਇੱਥੋਂ ਦੇ ‘ਆਰੋਨਾਈ’ ਅਤੇ ਡੋਖੋਨਾ ਦੇ ਰੰਗੀਨ ਮਾਹੌਲ ਨਾਲੋਂ ਵੀ ਅਧਿਕ ਸੰਤੋਸ਼ ਦੇਣ ਵਾਲਾ ਹੈ।

ਸਰਵਜਨਕ ਜੀਵਨ ਵਿੱਚ, ਰਾਜਨੀਤਕ ਜੀਵਨ ਵਿੱਚ ਬਹੁਤ ਰੈਲੀਆਂ ਦੇਖੀਆਂ ਹਨ, ਬਹੁਤ ਰੈਲੀਆਂ ਨੂੰ ਸੰਬੋਧਨ ਕੀਤਾ ਹੈ ਲੇਕਿਨ ਜੀਵਨ ਵਿੱਚ ਕਦੀ ਵੀ ਇੰਨਾ ਵਿਸ਼ਾਲ ਜਨਸਾਗਰ ਦੇਖਣ ਦਾ ਸੁਭਾਗ ਨਹੀਂ ਮਿਲਿਆ ਸੀ। ਜੋ ਲੋਕ ਰਾਜਨੀਤਕ ਜੀਵਨ ਦੇ ਪੰਡਿਤ ਹਨ, ਉਹ ਜ਼ਰੂਰ ਇਸ ਦੇ ਵਿਸ਼ੇ ਵਿੱਚ ਕਦੀ ਨਾ ਕਦੀ ਕਹਿਣਗੇ ਕਿ ਅਜ਼ਾਦੀ ਦੇ ਬਾਅਦ ਦੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਕੋਈ  Political Rally  ਹੋਈ ਤਾਂ ਅੱਜ ਇਹ ਵਿਕ੍ਰਮ, ਆਪ ਨੇ ਪ੍ਰਸਥਾਪਿਤ ਕਰ ਦਿੱਤਾ ਹੈ, ਇਹ ਤੁਹਾਡੇ ਕਾਰਨ ਹੋਇਆ ਹੈ। ਮੈਂ ਹੈਲੀਕਾਪਟਰ ਤੋਂ ਦੇਖ ਰਿਹਾ ਸੀ, ਹੈਲੀਕਾਪਟਰ ਤੋਂ  ਕਿਤੇ ਵੀ ਨਜ਼ਰ ਪਹੁੰਚਾਉ ਲੋਕ ਹੀ ਲੋਕ ਦਿਸ ਰਹੇ ਸਨ। ਮੈਂ ਤਾਂ ਦੇਖ ਰਿਹਾ ਸੀ ਕਿ ਉਸ ਬ੍ਰਿੱਜ ‘ਤੇ ਕਿੰਨੇ ਲੋਕ ਖੜ੍ਹੇ ਹਨ ਕਿਤੇ ਡਿੱਗ ਜਾਏਗਾ ਤਾਂ ਮੈਨੂੰ ਦੁਖ ਹੋਵੇਗਾ, ਇੰਨੇ ਲੋਕ ਖੜ੍ਹੇ ਹਨ।

ਭਾਈਓ ਅਤੇ ਭੈਣੋਂ, ਤੁਸੀਂ ਇੰਨੀ ਵੱਡੀ ਤਾਦਾਦ ਵਿੱਚ ਜਦੋਂ ਅਸ਼ੀਰਵਾਦ ਦੇਣ ਆਏ ਹੋ, ਇੰਨੀ ਵੱਡੀ ਤਾਦਾਦ ਵਿੱਚ ਇੱਥੋਂ ਦੀਆਂ ਮਾਤਾਵਾਂ-ਭੈਣਾਂ ਅਸ਼ੀਰਵਾਦ ਦੇਣ ਆਈਆ ਹਨ, ਤਾਂ ਮੇਰਾ ਵਿਸ਼ਵਾਸ ਥੋੜ੍ਹਾ ਹੋਰ ਵਧ ਗਿਆ ਹੈ। ਕਦੀ-ਕਦੀ ਲੋਕ ਕਹਿੰਦੇ ਹਨ ਡੰਡਾ ਮਾਰਨ ਦੀ ਗੱਲ ਕਰਦੇ ਹਨ ਲੇਕਿਨ ਜਿਸ ਮੋਦੀ ਨੂੰ ਇੰਨੀ ਵੱਡੀ ਮਾਤਰਾ ਵਿੱਚ ਮਾਤਾਵਾਂ-ਭੈਣਾਂ  ਦਾ ਸੁਰੱਖਿਆ ਕਵਚ ਮਿਲਿਆ ਹੋਵੇ, ਉਸ ‘ਤੇ ਕਿੰਨੇ ਹੀ ਡੰਡੇ ਵੱਜ ਜਾਣ ਉਸ ਨੂੰ ਕੁਝ ਨਹੀਂ ਹੁੰਦਾ। ਮੈਂ ਤੁਹਾਨੂੰ ਸਭ ਨੂੰ ਨਮਨ ਕਰਦਾ ਹਾਂ। ਮਾਤਾਓ-ਭੈਣੋਂ, ਮੇਰੇ ਭਾਈਓ-ਭੈਣੋਂ, ਮੇਰੇ ਨੌਜਵਾਨੋਂ ਮੈਂ ਅੱਜ ਦਿਲ ਦੀ ਗਹਿਰਾਈ ਨਾਲ ਤੁਹਾਨੂੰ ਗਲੇ ਲਗਾਉਣ ਆਇਆ ਹਾਂ, ਅਸਾਮ ਦੇ ਮੇਰੇ ਪਿਆਰੇ ਭਾਈਆਂ-ਭੈਣਾਂ  ਨੂੰ ਇੱਕ ਨਵਾਂ ਵਿਸ਼ਵਾਸ ਦੇਣ ਲਈ ਆਇਆ ਹਾਂ।

ਕਲ ਪੂਰੇ ਦੇਸ਼ ਨੇ ਦੇਖਿਆ ਹੈ ਕਿਸ ਪ੍ਰਕਾਰ ਨਾਲ ਪਿੰਡ-ਪਿੰਡ ਆਪਨੇ ਮੋਟਰ ਸਾਈਕਲ ‘ਤੇ ਰੈਲੀਆਂ ਕੱਢੀਆਂ, ਪੂਰੇ ਖੇਤਰ ਵਿੱਚ ਦੀਵੇ ਜਗਾ ਕੇ ਦੀਵਾਲੀ ਮਨਾਈ ਗਈ। ਸ਼ਾਇਦ ਦਿਵਾਲੀ ਦੇ ਸਮੇਂ ਵੀ ਇੰਨੇ ਦੀਵੇ ਜਗਦੇ ਹੋਣਗੇ ਕਿ ਨਹੀਂ ਜਗਦੇ ਹੋਣਗੇ, ਉਹ ਮੈਨੂੰ ਹੈਰਾਨੀ ਹੁੰਦੀ ਹੈ। ਮੈਂ ਕੱਲ੍ਹ ਦੇਖ ਰਿਹਾ ਸੀ ਸੋਸ਼ਲ ਮੀਡਿਆ ਵਿੱਚ ਵੀ ਚਾਰੇ ਪਾਸੇ ਆਪਨੇ ਜੋ ਦੀਵੇ ਜਗਾਏ ਉਸ ਦੇ ਸੀਨ ਟੀਵੀ ਵਿੱਚ, ਸੋਸ਼ਲ ਮੀਡੀਆ ਵਿੱਚ ਭਰਪੂਰ ਨਜ਼ਰ ਆ ਰਹੇ ਸਨ। ਸਾਰਾ ਹਿੰਦੁਸਤਾਨ ਤੁਹਾਡੀ ਹੀ ਚਰਚਾ ਕਰ ਰਿਹਾ ਸੀ। ਭਾਈਓ-ਭੈਣੋਂ, ਇਹ ਕੋਈ ਹਜ਼ਾਰਾਂ, ਲੱਖਾਂ ਦੀਵੇ ਜਗਾਉਣ ਦੀ ਘਟਨਾ ਨਹੀਂ ਹੈ ਬਲਕਿ ਦੇਸ਼ ਦੇ ਇਸ ਮਹੱਤਵਪੂਰਨ ਭੂ-ਭਾਗ ਵਿੱਚ ਇੱਕ ਨਵੀਂ ਰੋਸ਼ਨੀ, ਨਵੇਂ ਉਜਾਲੇ ਦੀ ਸ਼ੁਰੂਆਤ ਹੋਈ ਹੈ।

ਭਾਈਓ-ਭੈਣੋਂ, ਅੱਜ ਦਾ ਦਿਨ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੇ ਕਰੱਤਵ ਪਥ ‘ਤੇ ਜੀਵਨ ਬਲੀਦਾਨ ਕੀਤਾ। ਅੱਜ ਦਾ ਦਿਨ ਬੋਡੋਫਾ ਉਪੇਂਦਰਨਾਥ ਬ੍ਰਹਮਾ ਜੀ, ਰੂਪਨਾਥ ਬ੍ਰਹਮਾ ਜੀ, ਵਰਗੀ ਇੱਥੋਂ ਦੀ ਸਮਰੱਥ ਲੀਡਰਸ਼ਿਪ ਦੇ ਯੋਗਦਾਨ ਨੂੰ ਯਾਦ ਕਰਨ ਦਾ ਹੈ, ਉਨ੍ਹਾਂ ਨੂੰ ਨਮਨ ਕਰਨ ਦਾ ਹੈ। ਅੱਜ ਦਾ ਦਿਨ, ਇਸ ਸਮਝੌਤੋ ਲਈ ਬਹੁਤ ਸਕਾਰਾਤਮਿਕ ਭੂਮਿਕਾ ਨਿਭਾਉਣ ਵਾਲੇ All Bodo Students Union (ABSU), National Democratic Front of Bodoland (NDFB) ਨਾਲ ਜੁੜੇ ਤਮਾਮ ਯੁਵਾ ਸਾਥੀਆਂ, BTC ਦੇ ਚੀਫ ਸ਼੍ਰੀ ਹਗਰਾਮਾ ਮਾਹੀਲਾਰ ਅਤੇ ਅਸਾਮ ਸਰਕਾਰ ਦੀ ਪ੍ਰਤੀਬੱਧਤਾ ਤੁਸੀਂ ਸਾਰੇ ਨਾ ਸਿਰਫ ਮੇਰੀ ਵੱਲੋਂ ਅਭਿਨੰਦਨ ਦੇ ਅਧਿਕਾਰੀ ਹੋ ਬਲਕਿ ਪੂਰੇ ਹਿੰਦੁਸਤਾਨ ਵੱਲੋਂ ਅਭਿਨੰਦਨ ਦੇ ਅਧਿਕਾਰੀ ਹੋ। ਅੱਜ 130 ਕਰੋੜ ਹਿੰਦੁਸਤਾਨੀ ਤੁਹਾਨੂੰ ਵਧਾਈ ਦੇ ਰਹੇ ਹਨ। ਤੁਹਾਡਾ ਅਭਿਨੰਦਨ ਕਰ ਰਹੇ ਹਨ, ਤੁਹਾਡਾ ਧੰਨਵਾਦ ਕਰ ਰਹੇ ਹਨ।

ਸਾਥੀਓ, ਅੱਜ ਦਾ ਦਿਨ, ਆਪ ਸਾਰੇ ਬੋਡੋ ਸਾਥੀਆਂ ਦਾ ਇਸ ਪੂਰੇ ਖੇਤਰ, ਹਰ ਸਮਾਜ ਅਤੇ ਇੱਥੇ ਦੇ ਗੁਰੂਆਂ, ਬੁੱਧੀਜੀਵੀਆਂ, ਕਲਾ, ਸਾਹਿਤਕਾਰਾਂ ਦੇ ਪ੍ਰਯਤਨਾਂ ਨੂੰ celebrate  ਕਰਨਾ ਦਾ ਇਹ ਅਵਸਰ ਹੈ। ਗੌਰਵਗਾਨ ਕਰਨ ਦਾ ਅਵਸਰ ਹੈ। ਆਪ ਸਾਰਿਆਂ ਦੇ ਸਹਿਯੋਗ ਨਾਲ ਹੀ ਸਥਾਈ ਸ਼ਾਂਤੀ ਦਾ, permanent peace ਦਾ ਇਹ ਰਸਤਾ ਨਿਕਲ ਸਕਦਾ ਹੈ। ਅੱਜ ਦਾ ਦਿਨ ਅਸਾਮ ਸਹਿਤ ਪੂਰੇ ਨੌਰਥ-ਈਸਟ ਲਈ 21ਵੀਂ ਸਦੀ ਵਿੱਚ ਇੱਕ ਨਵੀਂ ਸ਼ੁਰੂਆਤ, ਇੱਕ ਨਵੀਂ ਸਵੇਰ ਦਾ, ਇੱਕ ਨਵੀਂ ਪ੍ਰੇਰਨਾ ਨੂੰ  Welcome ਕਰਨ ਦਾ ਅਵਸਰ ਹੈ। ਅੱਜ ਦਾ ਦਿਨ ਸੰਕਲਪ ਲੈਣ ਦਾ ਹੈ ਕਿ ਵਿਕਾਸ ਅਤੇ ਵਿਸ਼ਵਾਸ ਦੀ ਮੁੱਖਧਾਰਾ ਨੂੰ ਮਜ਼ਬੂਤ ਕਰਨਾ ਹੈ। ਹੁਣ ਹਿੰਸਾ ਦੇ ਅੰਧਕਾਰ ਨੂੰ ਇਸ ਧਰਤੀ ‘ਤੇ ਵਾਪਸ ਨਹੀਂ ਆਉਣ ਦੇਣਾ ਹੈ। ਹੁਣ ਇਸ ਧਰਤੀ ‘ਤੇ ਕਿਸੇ ਵੀ ਮਾਂ ਦੇ ਬੇਟੇ ਦਾ, ਕਿਸੇ ਵੀ ਮਾਂ ਦੀ ਬੇਟੀ ਦਾ, ਕਿਸੇ ਵੀ ਭੈਣ ਦੇ ਭਾਈ ਦਾ, ਕਿਸੇ ਵੀ ਭਾਈ ਦੀ ਭੈਣ ਦਾ ਖੁਨ ਨਹੀਂ ਡੁੱਲੇਗਾ, ਹਿੰਸਾ ਨਹੀਂ ਹੋਵੇਗੀ।

ਅੱਜ ਮੈਨੂੰ ਉਹ ਮਾਤਾਵਾਂ ਵੀ ਅਸ਼ੀਰਵਾਦ ਦੇ ਰਹੀਆਂ ਹਨ। ਉਹ ਭੈਣਾਂ ਵੀ ਮੈਨੂੰ ਅਸ਼ੀਰਵਾਦ ਦੇ ਰਹੀਆਂ ਹਨ, ਜਿਨਾਂ ਦਾ ਬੇਟਾ ਜੰਗਲਾਂ ਵਿੱਚ ਮੋਢੇ ਤੇ ਬੰਦੂਕ ਚੁੱਕ ਕੇ ਭਟਕਦਾ ਰਹਿੰਦਾ ਸੀ। ਕਦੀ ਮੌਤ ਦੇ ਸਾਏ ਵਿੱਚ ਜਿਉਂਦਾ ਸੀ। ਅੱਜ ਉਹ ਆਪਣੀ ਮਾਂ ਦੀ ਗੋਦ ਵਿੱਚ ਆਪਣਾ ਸਿਰ ਰੱਖ ਕੇ ਚੈਨ ਦੀ ਨੀਂਦ ਸੌ ਸਕਦਾ ਹੈ। ਮੈਨੂੰ ਉਸ ਮਾਂ ਦੇ ਅਸ਼ੀਰਵਾਦ ਮਿਲ ਰਹੇ ਹਨ, ਉਸ ਭੈਣ ਦੇ ਅਸ਼ੀਰਵਾਦ ਮਿਲ ਰਹੇ ਹਨ। ਕਲਪਨਾ ਕਰੋ ਇੰਨੇ ਦਹਾਕਿਆਂ ਤੱਕ ਦਿਨ ਰਾਤ ਗੋਲੀਆ ਚਲਦੀਆਂ ਰਹੀਆਂ ਸਨ। ਅੱਜ ਉਸ ਜ਼ਿੰਦਗੀ ਤੋਂ ਮੁਕਤ ਦਾ ਰਸਤਾ ਖੁੱਲ੍ਹ ਗਿਆ ਹੈ। ਮੈਂ ਨਿਊ ਇੰਡੀਆ ਦੇ ਨਵੇਂ ਸੰਕਲਪਾਂ ਵਿੱਚ ਮੈਂ ਆਪ ਸਾਰਿਆਂ ਦਾ, ਸ਼ਾਤੀਪ੍ਰਿਯਾ ਅਸਾਮ ਦਾ, ਸ਼ਾਂਤੀ ਅਤੇ ਵਿਕਾਸ ਪ੍ਰਿਯਾ ਨੌਰਥ-ਈਸਟ ਦਾ ਦਿਲ ਦੀਆਂ ਗਹਿਰਾਈਆ ਤੋਂ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ।

ਸਾਥੀਓ, ਨੌਰਥ-ਈਸਟ ਵਿੱਚ ਸ਼ਾਂਤੀ ਅਤੇ ਵਿਕਾਸ ਦਾ ਨਵਾਂ ਅਧਿਆਏ ਜੁੜਨਾ ਬਹੁਤ ਇਤਿਹਾਸਿਕ ਹੈ। ਅਜਿਹੇ ਸਮੇਂ ਵਿੱਚ ਅਤੇ ਇਹ ਬਹੁਤ ਹੀ ਸੁਖਦ ਸੰਯੋਗ ਹੈ ਕਿ ਜਦੋਂ ਦੇਸ਼ ਮਹਾਤਮਾ ਗਾਂਧੀ ਜੀ ਦਾ 150ਵਾਂ ਜਯੰਤੀ ਸਾਲ ਮਨਾ ਰਿਹਾ ਹੋਵੇ ਤਾਂ ਇਸ ਇਤਿਹਾਸਿਕ ਘਟਨਾ ਦੀ ਪ੍ਰਾਸੰਗਿਕਤਾ ਹੋਰ ਵਧ ਜਾਂਦੀ ਹੈ। ਅਤੇ ਇਹ ਸਿਰਫ ਹਿੰਦੁਸਤਾਨ ਦੀ ਨਹੀਂ ਦੁਨੀਆ ਲਈ ਹਿੰਸਾ ਦਾ ਰਸਤਾ ਛੱਡ ਕੇ ਅਹਿੰਸਾ ਦਾ ਰਸਤਾ ਚੁਣਨ ਲਈ ਇੱਕ ਪ੍ਰੇਰਨਾ ਸਥਲ ਅੱਜ ਬਣੀ ਹੈ। ਮਹਾਤਮਾ ਗਾਂਧੀ ਕਹਿੰਦੇ ਸਨ ਕਿ ਅਹਿੰਸਾ ਦੇ ਮਾਰਗ ‘ਤੇ ਚਲ ਕੇ ਸਾਨੂੰ ਜੋ ਵੀ ਪ੍ਰਾਪਤ ਹੁੰਦਾ ਹੈ ਉਹ ਸਾਰਿਆਂ ਨੂੰ ਸਵੀਕਾਰ ਹੁੰਦਾ ਹੈ। ਹੁਣ ਅਸਾਮ ਵਿੱਚ ਅਨੇਕ ਸਾਥੀਆਂ ਨੇ ਸ਼ਾਂਤੀ ਅਤੇ ਅਹਿੰਸਾ ਦਾ ਮਾਰਗ ਸਵੀਕਾਰ ਕਰਨ ਦੇ ਨਾਲ ਹੀ, ਲੋਕਤੰਤਰ ਨੂੰ ਸਵੀਕਾਰ ਕੀਤਾ ਹੈ, ਭਾਰਤ ਦੇ ਸੰਵਿਧਾਨ ਨੂੰ ਸਿਰ ਅੱਖਾਂ ‘ਤੇ ਬਿਠਾਇਆ ਹੈ।

ਸਾਥੀਓ, ਮੈਨੂੰ ਦੱਸਿਆ ਗਿਆ ਹੈ ਕਿ ਅੱਜ ਜਦੋਂ ਕੋਕਰਾਝਾਰ ਵਿੱਚ ਇਸ ਇਤਿਹਾਸਿਕ ਸ਼ਾਂਤੀ ਸਮਝੌਤੇ ਨੂੰ ਸੇਲੀਬ੍ਰੇਟ ਕਰਨ ਲਈ ਅਸੀਂ ਜੁਟੇ ਹਾਂ ਤਾਂ ਇਸ ਸਮੇਂ ਗੋਲਾਘਾਟ ਵਿੱਚ ਸ੍ਰੀਮੰਤ ਸ਼ੰਕਰਦੇਵ ਸੰਘ ਦਾ ਸਲਾਨਾ ਸੰਮੇਲਨ ਵੀ ਚਲ ਰਿਹਾ ਹੈ।

मोई मोहापुरुख श्रीमंतो होंकोर देवोलोई गोभीर प्रोनिपात जासिसु।

ਮੋਈ ਮੋਹਾਪੁਰਖ ਸ਼੍ਰੀਮੰਤੋ ਹੋਂਕੋਰ ਦੇਵੋਲੋਈ ਗੋਭੀਰ ਪ੍ਰੋਨਿਪਾਤ ਜਾਸਿਸੁ।

मोई लोगोत ओधिबेखोन खोनोरु होफोलता कामना कोरिलों !!

ਮਾਈ ਲੋਗੋਤ ਓਧਿਬੇਖੋਨ ਖੋਨੇਰੂ ਹੋਫੋਲਤਾ ਕਾਮਨਾ ਕੋਰਿਲੋᣛ!!

 (ਮੈਂ ਮਹਾਪੁਰਖ ਸ਼ੰਕਰਦੇਵ ਜੀ ਨੂੰ ਨਮਨ ਕਰਦਾ ਹਾਂ। ਮੈਂ ਅਧਿਵੇਸ਼ਨ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ।)

ਭਾਈਓ ਅਤੇ ਭੈਣੋਂ, ਸ਼੍ਰੀਮੰਤ ਸ਼ੰਕਰਦੇਵ ਜੀ ਨੇ ਅਸਾਮ ਦੀ ਭਾਸ਼ਾ ਅਤੇ ਸਾਹਿਤ ਨੂੰ ਖੁਸ਼ਹਾਲ ਕਰਨ ਦੇ ਨਾਲ-ਨਾਲ ਪੂਰੇ ਭਾਰਤ ਨੂੰ, ਪੂਰੇ ਵਿਸ਼ਵ ਨੂੰ ਆਦਰਸ਼ ਜੀਵਨ ਜੀਣ ਦਾ ਮਾਰਗ ਦਿਖਾਇਆ।

ਇਹ ਸ਼ੰਕਰਦੇਵ ਜੀ ਹੀ ਸਨ, ਜਿਨ੍ਹਾਂ ਨੇ ਅਸਾਮ ਸਹਿਤ ਪੂਰੇ ਵਿਸ਼ਵ ਨੂੰ ਕਿਹਾ ਕਿ-

सत्य शौच अहिंसा शिखिबे समदम।

ਸਤਯ ਸ਼ੌਚ ਅਹਿੰਸਾ ਸ਼ਿਖਿਬੇ ਸਮਦਮ।

सुख दुख शीत उष्ण आत हैब सम ।।

ਸੁਖ ਦੁਖ ਸ਼ੀਤ ਉਸ਼ਣ ਆਤ ਹੈਬ ਸਮ।।

ਯਾਨੀ ਸ਼ੌਚ, ਸੋਚ, ਅਹਿੰਸਾ, ਸ਼ਮ, ਦਮ ਆਦਿ ਦੀ ਸਿੱਖਿਆ ਪ੍ਰਾਪਤ ਕਰੋ। ਸੁਖ, ਦੁਖ, ਗਰਮੀ, ਸਰਦੀ ਨੂੰ ਸਹਿਣ ਲਈ ਖੁਦ ਨੂੰ ਤਿਆਰ ਕਰੋ। ਉਨਾਂ ਨੇ ਇਨ੍ਹਾਂ ਵਿਚਾਰਾਂ ਵਿੱਚ ਵਿਅਕਤੀ ਦੇ ਖੁਦ ਦੇ ਵਿਕਾਸ ਨਾਲ ਹੀ ਸਮਾਜ ਦੇ ਵਿਕਾਸ ਦਾ ਵੀ ਸੰਦੇਸ਼ ਨਿਹਿਤ ਹੈ। ਅੱਜ ਦਹਾਕਿਆ ਬਾਅਦ ਇਸ ਪੂਰੇ ਖੇਤਰ ਵਿੱਚ ਵਿਅਕਤੀ ਦੇ ਵਿਕਾਸ ਦਾ, ਸਮਾਜ ਦੇ ਵਿਕਾਸ ਦਾ ਇਹ ਮਾਰਗ ਸਸ਼ਕਤ ਹੋਇਆ ਹੈ।

ਭਾਈਓ ਅਤੇ ਭੈਣੋਂ ਮੈਂ ਬੋਡੋ ਲੈਂਡ ਮੂਵਮੈਂਟ ਦਾ ਹਿੱਸਾ ਰਹੇ ਸਾਰੇ ਲੋਕਾਂ ਦਾ ਰਾਸ਼ਟਰ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਣ ‘ਤੇ ਬਹੁਤ-ਬਹੁਤ ਸੁਆਗਤ ਕਰਦਾ ਹਾਂ। ਪੰਜ ਦਹਾਕੇ ਬਾਅਦ ਪੂਰੀ ਸਦਭਾਵਨਾ ਦੇ ਨਾਲ ਬੋਡੋ ਲੈਂਡ ਮੂਵਮੈਂਟ ਨਾਲ ਜੁੜੇ ਹਰ ਸਾਥੀ ਦੀਆਂ ਅਪੇਖਿਆਵਾਂ ਅਤੇ ਆਕਾਂਖਿਆਵਾਂ ਨੂੰ ਸਨਮਾਨ ਮਿਲਿਆ ਹੈ। ਹਰ ਪੱਥ ਨਾ ਮਿਲਕੇ ਸਥਾਈ ਸ਼ਾਂਤੀ ਲਈ ਖੁਸ਼ਹਾਲ ਅਤੇ ਵਿਕਾਸ ਲਈ ਹਿੰਸਾ ਦੇ ਸਿਲਸਿਲੇ ‘ਤੇ ਪੂਰਨ ਵਿਰਾਮ ਲਗਾਇਆ ਹੈ। ਮੈਂ ਦੇਸ਼ ਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿਉਂਕਿ ਮੇਰੇ ਪਿਆਰੇ ਭਾਈਓ ਅਤੇ ਭੈਣੋਂ ਇਹ ਪੂਰਾ ਹਿੰਦੁਸਤਾਨ ਇਸ ਅਵਸਰ ਨੂੰ ਦੇਖ ਰਿਹਾ ਹੈ। ਸਾਰੇ ਟੀਵੀ ਚੈਨਲ ਅੱਜ ਆਪਣਾ ਕੈਮਰਾ ਤੁਹਾਡੇ ‘ਤੇ ਲਗਾਈ ਬੈਠੇ ਹਨ ਕਿਉਂਕਿ ਤੁਸੀਂ ਇੱਕ ਨਵਾਂ ਇਤਿਹਾਸ ਰਚਿਆ ਹੈ। ਹਿੰਦੁਸਤਾਨ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ। ਸ਼ਾਂਤੀ ਦੇ ਰਸਤੇ ਨੂੰ ਇੱਕ ਤਾਕਤ ਦਿੱਤੀ ਹੈ ਤੁਸੀਂ ਲੋਕਾਂ ਨੇ।

ਭਾਈਓ ਅਤੇ ਭੈਣੋਂ, ਮੈਂ ਆਪ ਸਭ ਨੂੰ ਅਭਿਨੰਦਨ ਦੇਣਾ ਚਾਹੁੰਦਾ ਹਾਂ ਕਿ ਹੁਣ ਇਸ ਅੰਦੋਲਨ ਨਾਲ ਜੁੜੀ ਹਰੇਕ ਮੰਗ ਸਮਾਪਤ ਹੋ ਗਈ ਹੈ। ਹੁਣ ਉਸ ਪੂਰਨ ਵਿਰਾਮ ਮਿਲ ਚੁੱਕਿਆ ਹੈ। 1993 ਵਿੱਚ ਜੋ ਸਮਝੌਤੇ ਹੋਏ ਸਨ, 2003 ਵਿੱਚ ਜੋ ਸਮਝੌਤਾ ਹੋਇਆ ਸੀ, ਉਸ ਦੇ ਬਾਅਦ ਪੂਰੀ ਤਰ੍ਹਾਂ ਸਾਂਤੀ ਸਥਾਪਿਤ  ਨਹੀਂ ਹੋ ਸਕਦੇ ਸੀ। ਹੁਣ ਕੇਂਦਰ ਸਰਕਾਰ, ਅਸਾਮ ਸਰਕਾਰ ਅਤੇ ਬੋਡੋ ਅੰਦੋਲਨ ਨਾਲ ਜੁੜੇ ਸੰਗਠਨਾਂ  ਜਿਸ ਇਤਿਹਾਸਿਕ ਸਮਝੌਤੇ ‘ਤੇ ਸਹਿਮਤੀ ਜਤਾਈ ਹੈ, ਜਿਸ ਉੱਤੇ ਦਸਤਖਤ ਕੀਤੇ ਹਨ, ਉਸ ਦੇ ਬਾਅਦ ਹੁਣ ਕੋਈ ਮੰਗ ਨਹੀਂ ਬਚੀ ਹੈ ਅਤੇ ਹੁਣ ਵਿਕਾਸ ਹੀ ਪਹਿਲੀ ਪ੍ਰਾਥਮਿਕਤਾ ਹੈ ਅਤੇ ਆਖਰੀ ਵੀ ਉਹੀ ਹੈ।

ਸਾਥੀਓ, ਮੇਰੇ ‘ਤੇ ਭਰੋਸਾ ਕਰਨਾ ਮੈਂ ਤੁਹਾਡਾ, ਤੁਹਾਡੇ ਦੁੱਖ-ਦਰਦ, ਤੁਹਾਡੇ ਆਸ਼ਾ-ਅਰਮਾਨ, ਤੁਹਾਡੀਆਂ ਅਕਾਂਖਿਆਵਾਂ,  ਤੁਹਾਡੇ ਬੱਚਿਆਂ ਦਾ ਉੱਜਵਲ ਭਵਿੱਖ, ਮੇਰੇ ਤੋਂ ਜੋ ਹੋ ਸਕੇਗਾ, ਉਸ ਨੂੰ ਕਰਨ ਵਿੱਚ, ਮੈਂ ਕਦੇ ਪਿੱਛੇ ਨਹੀਂ ਹਟਾਂਗਾ। ਕਿਉਂਕਿ ਮੈਂ ਜਾਣਦਾ ਹਾਂ ਬੰਦੂਕ ਛੱਡ ਕੇ, ਬੰਬ ਅਤੇ ਪਿਸਤੌਲ ਦਾ ਰਸਤਾ ਛੱਡ ਕੇ ਜਦੋਂ ਤੁਸੀਂ ਪਰਤ ਕੇ ਆਏ ਹੋ, ਕਿਵੇਂ ਦੀਆਂ ਪਰਿਸਥਿਤੀਆਂ ਵਿੱਚ ਤੁਸੀ ਆਏ ਹੋਵੋਗੇ ਇਹ ਮੈਂ ਜਾਣਦਾ ਹਾਂ। ਅੰਦਾਜ ਲਗਾ ਸਕਦਾ ਹਾਂ ਅਤੇ ਇਸ ਲਈ ਇਸ ਸ਼ਾਂਤੀ ਦੇ ਰਸਤੇ ‘ਤੇ ਇੱਕ ਕੰਡਾ ਵੀ ਅਗਰ ਤੁਹਾਨੂੰ ਚੁਭ ਨਾ ਜਾਵੇ ਇਸ ਦੀ ਚਿੰਤਾ ਮੈਂ ਕਰਾਂਗਾ। ਕਿਉਂਕਿ ਇਹ ਸ਼ਾਂਤੀ ਦਾ, ਰਸਤਾ ਇੱਕ ਪ੍ਰੇਮ ਦਾ ਆਦਰ ਦਾ ਰਸਤਾ,  ਇਹ ਅਹਿੰਸਾ ਦਾ ਰਸਤਾ। ਤੁਸੀਂ ਦੇਖਣਾ ਪੂਰਾ ਅਸਾਮ ਤੁਹਾਡੇ ਦਿਲਾਂ ਨੂੰ ਜਿੱਤ ਲਵੇਗਾ। ਪੂਰਾ ਹਿੰਦੁਸਤਾਨ ਤੁਹਾਡੇ ਦਿਲਾਂ ਨੂੰ ਜਿੱਤ ਲਵੇਗਾ। ਕਿਉਂਕਿ ਤੁਸੀਂ ਰਸਤਾ ਠੀਕ ਚੁਣਿਆ ਹੈ।

ਸਾਥੀਓ, ਇਸ ਸਮਝੌਤੇ ਦਾ ਲਾਭ ਬੋਡੋ ਜਨਜਾਤੀ ਦੇ  ਸਾਥੀਆਂ ਦੇ ਨਾਲ ਹੀ ਦੂਜੇ ਸਮਾਜ ਦੇ ਲੋਕਾਂ ਨੂੰ ਵੀ ਹੋਵੇਗਾ। ਕਿਉਂਕਿ ਇਸ ਸਮਝੌਤੇ ਦੇ ਤਹਿਤ ਬੋਡੋ ਟੈਰੀਟੋਰੀਅਲ ਕੌਂਸਲ ਦੇ ਅਧਿਕਾਰਾਂ ਦਾ ਦਾਇਰਾ ਵਧਾਇਆ ਗਿਆ ਹੈ, ਅਧਿਕ ਸਸ਼ਕਤ ਕੀਤਾ ਗਿਆ ਹੈ। ਇਸ ਸਮਝੌਤੇ ਨਾਲ ਸਾਰਿਆਂ ਦੀ ਜਿੱਤ ਹੋਈ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਸ਼ਾਂਤੀ ਦੀ ਜਿੱਤ ਹੋਈ ਹੈ, ਮਾਨਵਤਾ ਦੀ ਜਿੱਤ ਹੋਈ ਹੈ। ਹੁਣੇ ਤੁਸੀਂ ਖੜ੍ਹੇ ਹੋ ਕੇ, ਤਾੜੀਆਂ ਵਜਾ ਕੇ ਮੇਰਾ ਸਨਮਾਨ ਕੀਤਾ, ਮੇਰੇ ਲਈ ਨਹੀਂ ਸ਼ਾਂਤੀ ਦੇ ਲਈ ਮੈਂ ਆਪ ਸਭ ਦਾ ਬਹੁਤ ਆਭਾਰੀ ਹਾਂ।

ਸਮਝੌਤੇ ਦੇ ਤਹਿਤ BTAD ਵਿੱਚ ਆਉਣ ਵਾਲੇ ਖੇਤਰ ਦੀ ਸੀਮਾ ਤੈਅ ਕਰਨ ਲਈ ਕਮਿਸ਼ਨ ਵੀ ਬਣਾਇਆ ਜਾਏਗਾ। ਇਸ ਖੇਤਰ ਨੂੰ 1500 ਕਰੋੜ ਰੁਪਏ ਦਾ ਸਪੈਸ਼ਲ਼ ਡਿਵਲਪਮੈਂਟ ਪੈਕੇਜ ਮਿਲੇਗਾ, ਜਿਸ ਦਾ ਬਹੁਤ ਵੱਡਾ ਲਾਭ ਕੋਕਰਾਝਾਰ, ਚਿਰਾਂਗ, ਬਕਸਾ ਅਤੇ ਉਦਾਲਗੁੜੀ, ਜਿਹੇ ਜ਼ਿਲ੍ਹਿਆਂ ਨੂੰ ਵੀ ਮਿਲੇਗਾ। ਇਸ ਦਾ ਸਿੱਧਾ ਮਤਲਬ ਹੈ ਕਿ ਬੋਡੋ ਜਨਜਾਤੀ ਦੇ ਹਰ ਅਧਿਕਾਰ ਦਾ, ਬੋਡੋ ਸੰਸਕ੍ਰਿਤੀ ਦਾ ਵਿਕਾਸ ਸੁਨਿਸ਼ਚਿਤ ਹੋਵੇਗਾ, ਸੁਰੱਖਿਆ ਸੁਨਿਸ਼ਚਿਤ ਹੋਵੇਗੀ। ਇਸ ਸਮਝੌਤੇ ਦੇ ਬਾਅਦ ਇਸ ਖੇਤਰ ਵਿੱਚ ਰਾਜਨੀਤਕ, ਆਰਥਿਕ, ਵਿੱਦਿਅਕ, ਹਰ ਪ੍ਰਕਾਰ ਦੀ ਪ੍ਰਗਤੀ ਹੋਣ ਵਾਲੀ ਹੈ।

ਮੇਰੇ ਭਾਈਓ ਅਤੇ ਭੈਣੋਂ,  ਹੁਣ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸਾਮ ਸਮਝੌਤੇ ਦੀ ਧਾਰਾ-6 ਨੂੰ ਵੀ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਮੈਂ ਅਸਾਮ ਦੇ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇਸ ਮਾਮਲੇ ਨਾਲ  ਜੁੜੀ ਕਮੇਟੀ ਦੀ ਰਿਪੋਰਟ ਆਉਣ ਦੇ ਬਾਅਦ ਕੇਂਦਰ ਸਰਕਾਰ ਹੋਰ ਤੇਜ਼ ਰਫ਼ਤਾਰ ਨਾਲ ਕਾਰਵਾਈ ਕਰੇਗੀ। ਅਸੀਂ ਲਟਕਾਉਣ-ਭਟਕਾਉਣ ਵਾਲੇ ਲੋਕ ਨਹੀਂ ਹਾਂ। ਅਸੀਂ ਜਿੰਮੇਦਾਰੀ ਲੈਣ ਵਾਲੇ ਸੁਭਾਅ ਦੇ ਲੋਕ ਹਾਂ। ਇਸ ਲਈ ਅਨੇਕ ਸਾਲਾਂ ਤੋਂ ਅਸਾਮ ਦੀ ਜੋ ਗੱਲ ਲਟਕੀ ਪਈ ਸੀ, ਅਟਕੀ ਪਈ ਸੀ,  ਭਟਕਾ ਦਿੱਤੀ ਗਈ ਸੀ, ਉਸ ਨੂੰ ਵੀ ਅਸੀਂ ਪੂਰਾ ਕਰਕੇ ਰਹਾਂਗੇ।

ਸਾਥੀਓ, ਅੱਜ ਜਦੋਂ ਬੋਡੋ ਖੇਤਰ ਵਿੱਚ, ਨਵੀਆਂ ਉਮੀਂਦਾਂ, ਨਵੇਂ ਸੁਪਨਿਆਂ, ਨਵੇਂ ਹੌਸਲੇ ਦਾ ਸੰਚਾਰ ਹੋਇਆ ਹੈ, ਤਾਂ ਆਪ ਸਾਰਿਆਂ ਦੀ ਜ਼ਿੰਮੇਦਾਰੀ ਹੋਰ ਵਧ ਗਈ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ Bodo Territorial Council ਹੁਣ ਇੱਥੋਂ ਦੇ ਹਰ ਸਮਾਜ ਨੂੰ ਨਾਲ ਲੈ ਕੇ, ਕੋਈ ਭੇਦਭਾਵ ਨਹੀਂ, ਸਭ ਨੂੰ ਨਾਲ ਲੈ ਕੇ ਵਿਕਾਸ ਦਾ ਇੱਕ ਨਵਾਂ ਮਾਡਲ ਵਿਕਸਿਤ ਕਰੇਗੀ। ਮੈਨੂੰ ਇਹ ਜਾਣ ਕੇ ਵੀ ਪ੍ਰਸੰਨਤਾ ਹੋਈ ਹੈ ਕਿ ਅਸਾਮ ਸਰਕਾਰ ਨੇ ਬੋਡੋ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਲੈ ਕੇ ਕੁਝ ਵੱਡੇ ਫੈਸਲੇ ਲਏ ਹਨ ਅਤੇ ਵੱਡੀਆਂ ਯੋਜਨਾਵਾਂ ਵੀ ਬਣਾਈਆਂ ਹਨ, ਮੈਂ ਰਾਜ ਸਰਕਾਰ ਨੂੰ ਦਿਲ ਤੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਬੋਡੋ ਟੈਰੀਟੋਰੀਅਲ ਕੌਂਸਲ, ਅਸਾਮ ਸਰਕਾਰ ਅਤੇ ਕੇਂਦਰ ਸਰਕਾਰ, ਹੁਣ ਤਿੰਨਾਂ ਨਾਲ ਮਿਲ ਕੇ, ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਨੂੰ ਇੱਕ ਨਵਾਂ ਆਯਾਮ ਦੇਵਾਂਗੇ। ਭਾਈਓ-ਭੈਣੋਂ, ਇਸ ਨਾਲ ਅਸਾਮ ਵੀ ਸਸ਼ਕਤ ਹੋਵੇਗਾ ਅਤੇ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਵੀ ਹੋਰ ਮਜ਼ਬੂਤ ਹੋਵੇਗੀ।

ਸਾਥੀਓ, 21ਵੀਂ ਸਦੀ ਦਾ ਭਾਰਤ ਹੁਣ ਇਹ ਦ੍ਰਿੜ ਨਿਸ਼ਚਾ ਕਰ ਚੁੱਕਿਆ ਹੈ ਕਿ ਹੁਣ ਸਾਨੂੰ ਅਤੀਤ ਦੀਆਂ ਸਮੱਸਿਆਵਾਂ ਵਿੱਚ ਉਲਝਕੇ ਨਹੀਂ ਰਹਿਣਾ ਹੈ। ਅੱਜ ਦੇਸ਼ ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀਆਂ ਦਾ ਸਮਾਧਾਨ ਚਾਹੁੰਦਾ ਹੈ। ਦੇਸ਼ ਦੇ ਸਾਹਮਣੇ ਕਿੰਨੀਆਂ ਹੀ ਚੁਣੌਤੀਆਂ ਰਹੀਆਂ ਹਨ ਜਿਨ੍ਹਾਂ ਨੂੰ ਕਦੇ ਰਾਜਨੀਤਕ ਵਜ੍ਹਾ ਤੋਂ, ਕਦੇ ਸਾਮਾਜਕ ਵਜ੍ਹਾ ਤੋਂ, ਨਜਰਅੰਦਾਜ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਚੁਣੌਤੀਆਂ ਨੇ ਦੇਸ਼  ਦੇ ਅੰਦਰ ਵੱਖ-ਵੱਖ ਖੇਤਰਾਂ ਵਿੱਚ ਹਿੰਸਾ, ਅਸਥਿਰਤਾ,  ਅਵਿਸ਼ਵਾਸ ਨੂੰ ਵਧਾਇਆ ਹੈ।

ਦਹਾਕਿਆਂ ਤੋਂ ਦੇਸ਼ ਵਿੱਚ ਇੰਜ ਹੀ ਚਲ ਰਿਹਾ ਸੀ। ਨੌਰਥ ਈਸਟ ਦਾ ਵਿਸ਼ਾ ਤਾਂ ਅਜਿਹਾ ਮੰਨਿਆ ਜਾਂਦਾ ਸੀ ਜਿਸ ਨੂੰ ਕੋਈ ਹੱਥ ਲਗਾਉਣ ਲਈ ਵੀ ਤਿਆਰ ਨਹੀਂ ਸੀ ।  ਅੰਦੋਲਨ ਹੋ ਰਹੇ,  ਹੋਣ ਦਿਓ,  ਬਲੌਕੇਡ ਹੋ ਰਹੇ ਹਨ,  ਹੋਣ ਦਿਓ,  ਹਿੰਸਾ ਹੋ ਰਹੀ ਹੈ,  ਕਿਸੇ ਤਰ੍ਹਾਂ ਕਾਬੂ ਵਿੱਚ ਕਰ ਲਓ,  ਬਸ ਇਹੀ ਅਪ੍ਰੋਚ ਨੌਰਥ ਈਸਟ ਦੇ ਵਿਸ਼ੇ ਵਿੱਚ ਸੀ।  ਮੈਂ ਮੰਨਦਾ ਹਾਂ ਕਿ ਇਸ ਅਪ੍ਰੋਚ ਨੇ ਉੱਤਰ-ਪੂਰਵ ਦੇ ਸਾਡੇ ਕੁਝ ਭਾਈਆ-ਭੈਣਾਂ ਨੂੰ ਇੰਨਾ ਦੂਰ ਕਰ ਦਿੱਤਾ ਸੀ,….  ਇੰਨਾ ਦੂਰ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਸੰਵਿਧਾਨ ਅਤੇ ਲੋਕਤੰਤਰ ਉੱਤੋਂ ਵਿਸ਼ਵਾਸ ਉੱਠਣ ਲਗਾ ਸੀ।  ਬੀਤੇ ਦਹਾਕਿਆ ਵਿੱਚ ਨੌਰਥ ਈਸਟ ਵਿੱਚ ਹਜ਼ਾਰਾਂ ਨਿਰਦੋਸ਼ ਮਾਰੇ ਗਏ,  ਹਜ਼ਾਰਾਂ ਸੁਰੱਖਿਆ ਕਰਮਚਾਰੀ ਸ਼ਹੀਦ ਹੋਏ, ਲੱਖਾਂ ਬੇਘਰ ਹੋਏ, ਲੱਖਾਂ ਕਦੀ ਇਹ ਦੇਖ ਹੀ ਨਹੀਂ ਸਕੇ ਕਿ ਵਿਕਾਸ ਦਾ ਮਤਲਬ ਕੀ ਹੁੰਦਾ ਹੈ ।  ਇਹ ਸਚਾਈ,  ਪਹਿਲਾਂ ਦੀਆਂ ਸਰਕਾਰਾਂ ਵੀ ਜਾਣ ਦੀਆਂ ਸਨ,  ਸਮਝਦੀ ਸਨ,  ਸਵੀਕਾਰ ਵੀ ਕਰਦੀਆਂ ਸਨ ਲੇਕਿਨ ਇਸ ਹਾਲਤ ਵਿੱਚ ਬਦਲਾਅ ਕਿਵੇਂ ਹੋਵੇ,  ਇਸ ਬਾਰੇ ਵਿੱਚ ਬਹੁਤ ਮਿਹਨਤ ਕਦੀ ਨਹੀਂ ਕੀਤੀ ਗਈ। ਇੰਨੇ ਵੱਡੇ ਝੰਝਟ ਵਿੱਚ ਕੌਣ ਹੱਥ ਪਾਏ ,  ਜਿਵੇਂ ਚੱਲ ਰਿਹਾ ਹੈ ਚਲਣ ਦਿਓ ,  ਇਹੀ ਸੋਚ ਕੇ ਲੋਕ ਰਹਿ ਜਾਂਦੇ ਸਨ।

ਭਾਈਓ ਅਤੇ ਭੈਣੋਂ,  ਜਦੋਂ ਰਾਸ਼ਟਰ ਹਿਤ ਹੀ ਬਹੁਤ ਜ਼ਰੂਰੀ ਹੋਵੇ ਤਾਂ ਫਿਰ ਪਰਿਸਥਿਤੀਆਂ ਨੂੰ ਇੰਜ ਹੀ ਨਹੀਂ ਛੱਡਿਆ ਜਾ ਸਕਦਾ ਸੀ ।  ਨੌਰਥ ਈਸਟ ਦਾ ਪੂਰਾ ਵਿਸ਼ਾ ਸੰਵੇਦਨਸ਼ੀਲ ਸੀ ਇਸ ਲਈ ਅਸੀਂ ਨਵੀਂ ਅਪ੍ਰੋਚ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਅਸੀਂ ਨੌਰਥ ਈਸਟ ਦੇ ਵੱਖ-ਵੱਖ ਖੇਤਰਾਂ ਦੇ ਭਾਵਨਾਤਮਿਕ ਪਹਿਲੂ ਨੂੰ ਸਮਝਿਆ, ਉਨ੍ਹਾਂ ਦੀਆਂ ਉਮੀਦਾਂ ਨੂੰ ਸਮਝਿਆ। ਇੱਥੇ ਰਹਿ ਰਹੇ ਲੋਕਾਂ ਨਾਲ ਬਹੁਤ ਆਪਣੇਪਣ  ਦੇ ਨਾਲ ਉਨ੍ਹਾਂ  ਆਪਣਾ ਮੰਨਦੇ ਹੋਏ ਸੰਵਾਦ ਕਾਇਮ ਕੀਤਾ। ਅਸੀਂ ਵਿਸ਼ਵਾਸ ਪੈਦਾ ਕੀਤਾ।  ਉਨ੍ਹਾਂ ਨੂੰ ਪਰਾਇਆ ਨਹੀਂ ਮੰਨਿਆ, ਨਾ ਤੁਹਾਨੂੰ ਪਰਾਇਆ ਮੰਨਿਆ,  ਨਾ ਤੁਹਾਡੇ ਨੇਤਾਵਾਂ ਨੂੰ ਪਰਾਇਆ ਮੰਨਿਆ,  ਆਪਣਾ ਮੰਨਿਆ ।  ਅੱਜ ਇਸ ਦਾ ਨਤੀਜਾ ਹੈ ਕਿ ਜਿਸ ਨੌਰਥ ਈਸਟ ਵਿੱਚ ਔਸਤਨ ਹਰ ਸਾਲ ਇੱਕ ਹਜ਼ਾਰ ਤੋਂ  ਜ਼ਿਆਦਾ ਲੋਕ ਉਗਰਵਾਦ ਦੀ ਵਜ੍ਹਾ ਨਾਲ ਆਪਣੀ ਜਾਨ ਗੰਵਾਉਂਦੇ ਸਨ, ਹੁਣ ਇੱਥੇ ਲਗਭਗ ਪੂਰੀ ਤਰ੍ਹਾਂ ਸ਼ਾਂਤੀ ਹੈ ਅਤੇ ਉਗਰਵਾਦ ਸਮਾਪਤੀ ਦੇ ਵੱਲ ਹੈ।

ਜਿਸ ਨੌਰਥ ਈਸਟ ਵਿੱਚ ਲਗਭਗ ਹਰ ਖੇਤਰ ਵਿੱਚ Armed Forces Special Power Act  ਲੱਗਾ ਹੋਇਆ ਸੀ, ਹੁਣ ਸਾਡੇ ਆਉਣ ਦੇ ਬਾਦ ਇੱਥੇ ਤ੍ਰਿਪੁਰਾ, ਮਿਜੋਰਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਦਾ ਜ਼ਿਆਦਤਰ ਹਿੱਸਾ AFSPA ਤੋਂ ਮੁਕਤ ਹੋ ਚੁੱਕਾ ਹੈ। ਜਿਸ ਨੌਰਥ ਈਸਟ ਵਿੱਚ ਉਦੱਮੀ ਨਿਵੇਸ਼ ਲਈ ਤਿਆਰ ਨਹੀਂ ਸੀ ਹੁੰਦਾ ਹੁਣ ਇੱਥੇ ਨਿਵੇਸ਼ ਹੋਣਾ ਸ਼ੁਰੂ ਹੋਇਆ ਹੈ, ਨਵੇਂ ਉੱਦਮੀ ਸ਼ੁਰੂ ਹੋਏ ਹਨ।

ਜਿਸ ਨੌਰਥ ਈਸਟ ਵਿੱਚ ਉੱਦਮੀ ਨਿਵੇਸ਼ ਲਈ ਤਿਆਰ ਨਹੀਂ ਹੁੰਦੇ ਸਨ, ਹੁਣ  ਇੱਥੇ ਨਿਵੇਸ਼ ਹੋਣਾ ਸ਼ੁਰੂ ਹੋਇਆ ਹੈ, ਨਵੇਂ ਉਦੱਮ ਸ਼ੁਰੂ ਹੋਏ ਹਨ। ਜਿਸ ਨੌਰਥ ਈਸਟ ਵਿੱਚ ਆਪਣੇ ਹੋਮਲੈਂਡ ਨੂੰ ਲੈ ਕੇ ਲੜਾਈਆਂ ਹੁੰਦੀਆਂ ਸਨ, ਹੁਣ ਇੱਥੇ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਮਜ਼ਬੂਤ ਹੋਈ ਹੈ। ਜਿਸ ਨੌਰਥ ਈਸਟ ਵਿੱਚ ਹਿੰਸਾ ਦੀ ਵਜ੍ਹਾ ਨਾਲ ਹਜ਼ਾਰਾ ਲੋਕ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਬਣੇ ਹੋਏ ਸਨ, ਹੁਣ ਇੱਥੇ ਉਨਾ ਲੋਕਾਂ ਨੂੰ ਪੂਰੇ ਸਨਮਾਨ ਅਤੇ ਮਾਣ ਦੇ ਨਾਲ ਵੱਸਣ ਦੀਆਂ ਨਵੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਨੌਰਥ ਈਸਟ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਦੇ ਲੋਕ ਜਾਣ ਤੋਂ ਡਰਦੇ ਹਨ, ਹੁਣ ਉਸ ਨੂੰ ਆਪਣਾ Next Tourist Destination  ਬਣਾਉਣ ਲੱਗੇ ਹਨ।

ਸਾਥੀਓ, ਇਹ ਪਰਿਵਰਤਨ ਕਿਵੇਂ ਆਇਆ? ਕੀ ਸਿਰਫ ਇੱਕ ਦਿਨ ਵਿੱਚ ਆਇਆ? ਜੀ ਨਹੀਂ। ਇਹ ਪੰਜ ਸਾਲ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਪਹਿਲੇ ਨੌਰਥ ਈਸਟ ਦੇ ਰਾਜਾਂ ਨੂੰ Recipient ਦੇ ਤੌਰ ‘ਤੇ ਦੇਖਿਆ ਜਾਂਦਾ ਸੀ। ਅੱਜ ਉਨ੍ਹਾਂ ਨੂੰ ਵਿਕਾਸ ਦੇ ਵਿਕਾਸ ਇੰਜਨ ਵਜੋਂ ਦੇਖਿਆ ਜਾ ਰਿਹਾ ਹੈ। ਪਹਿਲੇ ਨੌਰਥ ਈਸਟ ਦੇ ਰਾਜਾਂ ਨੂੰ ਦਿੱਲੀ ਤੋਂ ਬਹੁਤ ਦੂਰ ਸਮਝਿਆਂ ਜਾਂਦਾ ਸੀ। ਅੱਜ ਦਿੱਲੀ ਤੁਹਾਡੇ ਦਰਵਾਜੇ ‘ਤੇ ਆ ਕੇ ਤੁਹਾਡੇ ਸੁਖ ਦੁਖ ਨੂੰ ਲੱਭ ਰਹੀ ਹੈ। ਅਤੇ ਮੈਨੂੰ ਹੀ ਦੇਖੋ… ਮੈਂ ਤੁਹਾਡੇ ਬੋਡੋ ਸਾਥੀਆਂ ਨਾਲ, ਅਸਾਮ ਦੇ ਲੋਕਾਂ ਨਾਲ ਗੱਲ ਕਰਨੀ ਸੀ ਤਾਂ ਮੈਂ ਦਿੱਲੀ ਨਾਲ ਬੈਠ ਕੇ ਸੰਦੇਸ਼ ਨਹੀਂ ਭੇਜਿਆ ਬਲਕਿ  ਤੁਹਾਡੇ ਦਰਮਿਆਨ ਆ ਕੇ ਤੁਹਾਡੀਆਂ ਅੱਖਾਂ ਵਿੱਚ ਅੱਖਾ ਮਿਲਾ ਕੇ ,ਤੁਹਾਡਾ ਅਸ਼ਰੀਵਾਦ ਲੈ ਕੇ ਅੱਜ ਮੈਂ ਤੁਹਾਡੇ ਨਾਲ ਜੁੜ ਰਿਹਾ ਹਾਂ।

ਆਪਣੀ ਸਰਕਾਰ ਦੇ ਮੰਤਰੀਆਂ ਲਈ ਤਾਂ ਬਾਕਾਇਦਾ ਮੈਂ ਰੋਸਟਰ ਬਣਾ ਕੇ, ਅਸੀਂ ਇਹ ਸੁਨਿਸ਼ਚਿਤ ਕੀਤਾ ਹੈ ਕਿ ਹਰ 10-15 ਦਿਨ ਵਿੱਚ ਕੇਂਦਰ ਸਰਕਾਰ ਦਾ ਕੋਈ ਨਾ ਕੋਈ ਮੰਤਰੀ ਨੌਰਥ ਈਸਟ ਜ਼ਰੂਰ ਜਾਏ। ਰਾਤ ਨੂੰ ਰੁਕੇਗਾ, ਲੋਕਾਂ ਨੂੰ ਮਿਲੇਗਾ, ਸਮੱਸਿਆਵਾਂ ਦਾ ਸਮਾਧਾਨ ਕਰੇਗਾ। ਇੱਥੇ ਆ ਕੇ ਕਰੇਗਾ ਇਹ ਅਸੀਂ ਕਰਕੇ ਦਿਖਾਇਆ। ਸਾਡੇ ਸਾਥੀਆਂ ਨੇ ਪ੍ਰਯਤਨ ਕੀਤਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਇੱਥੇ ਬਿਤਾਉਣ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਮਿਲਣ, ਉਨ੍ਹਾਂ ਦੀਆਂ ਸਮੱਸਿਆਵਾਂ ਸਮਝਣ, ਸੁਲਝਾਉਣ, ਮੈਂ ਅਤੇ ਮੇਰੀ ਸਰਕਾਰ ਨਿਰੰਤਰ ਤੁਹਾਡੇ ਦਰਿਮਾਨ ਆ ਕੇ ਤੁਹਾਡੀਆਂ ਸਮੱਸਿਆਵਾਂ ਨੂੰ ਜਾਣ ਰਹੇ ਹਾਂ, ਸਿੱਧੇ ਤੁਹਾਡੇ ਤੋਂ ਫੀਡਬੈਕ ਲੈ ਕੇ ਕੇਂਦਰ ਸਰਕਾਰ ਦੀਆਂ ਜ਼ਰੂਰੀ ਨੀਤੀਆਂ ਬਣਾ ਰਹੇ ਹਾਂ।

ਸਾਥੀਓ, 13ਵੇਂ ਵਿੱਤ ਆਯੋਗ ਦੇ ਦੌਰਾਨ ਨੌਰਥ ਈਸਟ ਦੇ 8 ਰਾਜਾਂ ਨੂੰ ਮਿਲਾ ਕੇ 90 ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਮਿਲਦੇ ਸਨ। 14ਵੇਂ ਵਿੱਤ ਆਯੋਗ ਵਿੱਚ, ਸਾਡੇ ਆਉਣ ਦੇ ਬਾਅਦ, ਇਹ ਵਧਾ ਕੇ ਲਗਭਗ 3 ਲੱਖ ਕਰੋੜ ਰੁਪਇਆ ਮਿਲਣਾ ਤੈਅ ਹੋਇਆ ਹੈ। ਕਿੱਥੇ 90 ਹਜ਼ਾਰ ਅਤੇ ਕਿੱਥੇ 3 ਲੱਖ ਕਰੋੜ ਰੁਪਏ।

ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਨੌਰਥ ਈਸਟ ਵਿੱਚ 3000 ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਬਣਾਈਆ ਗਈਆਂ ਹਨ। ਨਵੇਂ ਨੈਸ਼ਲਨ ਹਾਈਵੇ ਮਨਜ਼ੂਰ ਕੀਤੇ ਗਏ ਹਨ। ਨੌਰਥ ਈਸਟ ਦੇ ਪੂਰੇ ਰੇਲ ਨੈਟਵਰਕ ਨੂੰ ਬ੍ਰੋਡਗੇਜ ਵਿੱਚ ਬਦਲਿਆ ਜਾ ਚੁੱਕਾ ਹੈ। ਉੱਤਰ ਪੂਰਬ ਵਿੱਚ ਨਵੇਂ ਏਅਰਪੋਰਟਸ ਦਾ ਨਿਰਮਾਣ ਅਤੇ ਪੁਰਾਣੇ ਏਅਰਪੋਰਟਸ ਦੇ ਮੌਡਰਨਾਈਜ਼ੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।

ਨੌਰਥ ਈਸਟ ਵਿੱਚ ਇੰਨੀਆਂ ਨਦੀਆਂ ਹਨ, ਇੰਨੇ ਵਿਆਪਕ ਜਲ ਸੰਸਾਧਨ ਹਨ, ਲੇਕਿਨ 2014 ਤੱਕ ਇੱਥੇ ਕੇਵਲ ਇੱਕ ਵਾਟਰ-ਵੇ ਸੀ… ਇੱਕ। ਪਾਣੀ ਤੋਂ ਭਰੀ ਹੋਈ 365 ਦਿਨ ਵਗਣੇ ਵਾਲੀ ਨਦੀ ਕੋਈ ਦੇਖਣ ਵਾਲਾ ਨਹੀਂ ਸੀ। ਹੁਣ ਇੱਥੇ ਇੱਕ ਦਰਜਨ ਤੋਂ ਜ਼ਿਆਦਾ ਵਾਟਰ-ਵੇ ‘ਤੇ ਕੰਮ ਹੋ ਰਿਹਾ ਹੈ। ਉੱਤਰ ਪੂਰਬ ਦੇ ਯੂਥ ਆਵ੍ ਐਜੁਕੇਸ਼ਨ, ਸਕਿੱਲ ਅਤੇ ਖੇਡਾਂ  ਦੇ ਨਵੇਂ ਸੰਸਥਾਨਾਂ ਨੂੰ ਮਜ਼ਬੂਤ ਕਰਨ ‘ਤੇ ਵੀ ਧਿਆਨ ਦਿੱਤਾ ਗਿਆ ਹੈ।  ਇਸ ਦੇ ਇਲਾਵਾ, ਨੌਰਥ ਈਸਟ ਦੇ students ਲਈ ਦਿੱਲੀ ਅਤੇ ਬੈਂਗਲੁਰ ਵਿੱਚ ਨਵੇਂ ਹੋਸਟਲ ਬਣਾਉਣ ਦਾ ਵੀ ਕੰਮ ਹੋਇਆ ਹੈ।

ਸਾਥੀਓ, ਰੇਲਵੇ ਸਟੇਸ਼ਨ ਹੋਣ, ਨਵੇਂ ਰੇਲਵੇ ਰੂਟ ਹੋਣ, ਨਵੇਂ ਏਅਰਪੋਰਟ ਹੋਣ, ਨਵੇਂ ਵਾਟਰ-ਵੇ ਹੋਣ, ਜਾਂ ਫਿਰ Internet connectivity  ਅੱਜ ਜਿੰਨਾ ਕੰਮ ਨੌਰਥ ਈਸਟ ਵਿੱਚ ਹੋ ਰਿਹਾ ਹੈ। ਓਨਾ ਪਹਿਲੇ ਕਦੀ ਨਹੀਂ ਹੋਇਆ। ਅਸੀਂ ਦਹਾਕੇ ਪੁਰਾਣੇ ਲਟਕੇ ਹੋਏ ਪ੍ਰੋਜੈਕਟਸ ਨੂੰ ਪੂਰਾ ਕਰਨ ਦੇ ਨਾਲ ਹੀ, ਨਵੇਂ ਪ੍ਰੋਜੈਕਟਸ ਨੂੰ ਵੀ ਤੇਜ਼ ਗਤੀ ਨਾਲ ਪੂਰਾ ਕਰਨ ਦਾ ਪ੍ਰਯਤਨ ਕਰ ਰਹੇ ਹਾਂ। ਤੇਜੀ ਨਾਲ ਪੂਰੇ ਹੁੰਦੇ ਇਹ ਪ੍ਰੋਜੈਕਟ ਨੌਰਥ ਈਸਟ ਵਿੱਚ ਕਨੈਕਟੀਵਿਟੀ ਸੁਧਾਰਨਗੇ, ਟੂਰਿਜ਼ਮ ਸੈਕਟਰ ਮਜ਼ਬੂਤ ਕਰਨਗੇ ਅਤੇ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਵੀ ਪੈਦਾ ਕਰਨਗੇ। ਹੁਣ ਪਿਛਲੇ ਹੀ ਮਹੀਨੇ, ਨੌਰਥ ਈਸਟ ਦੇ ਅੱਠ ਰਾਜਾਂ ਵਿੱਚ ਚੱਲਣ ਵਾਲੇ ਗੈਸ ਗ੍ਰਿਡ ਪ੍ਰੋਜੈਕਟ ਲਈ ਕਰੀਬ-ਕਰੀਬ 9 ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਸਾਥੀਓ, ਬੁਨਿਆਦੀ ਢਾਂਚਾ ਸਿਰਫ ਸੀਮਿੰਟ ਅਤੇ ਕੰਕ੍ਰੀਟ ਦਾ ਜੰਗਲ ਨਹੀਂ ਹੁੰਦਾ। ਇਸ ਦਾ ਮਾਨਵ ਪ੍ਰਭਾਵ ਹੈ  ਅਤੇ ਇਸ ਨਾਲ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਕੋਈ ਉਨ੍ਹਾਂ ਦੀ ਪਰਵਾਹ ਕਰਦਾ ਹੈ। ਜਦੋਂ ਬੋਗੀਬੀਲ ਪੁਲ ਵਰਗੇ ਦਹਾਕਿਆਂ ਤੋਂ ਲਟਕੇ ਅਨੇਕ ਪ੍ਰੋਜੈਕਟ ਪੂਰੇ ਹੋਣ ਨਾਲ ਲੱਖਾਂ ਲੋਕਾਂ ਨੂੰ ਕਨੈਕਟੀਵਿਟੀ ਮਿਲਦੀ ਹੈ, ਤਾਂ ਉਨ੍ਹਾਂ ਦਾ ਸਰਕਾਰ ‘ਤੇ ਵਿਸ਼ਵਾਸ ਵਧਦਾ ਹੈ। ਭਰੋਸਾ ਵਧਦਾ ਹੈ, ਇਹ ਵਜ੍ਹਾ ਹੈ ਕਿ ਵਿਕਾਸ ਦੇ ਸਰਬਪੱਖੀ ਹੋ ਰਹੇ ਕਾਰਜ ਨੇ ਅਲਗਾਵ ਨੂੰ ਲਗਾਵ ਵਿੱਚ ਬਦਲਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਹੁਣ ਅਲਗਾਵ ਨਹੀਂ, ਸਿਰਫ ਲਗਾਵ ਅਤੇ ਜਦੋਂ ਲਗਾਵ ਹੁੰਦਾ ਹੈ। ਜਦੋਂ ਲਗਾਵ ਹੁੰਦਾ ਹੈ, ਜਦੋਂ ਪ੍ਰਗਤੀ ਸਾਰਿਆ ਲਈ ਸਮਾਨ ਰੂਪ ਵਿੱਚ ਪਹੁੰਚਣ ਲਗਦੀ ਹੈ, ਤਾਂ ਲੋਕ ਇੱਕ ਸਾਥ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ। ਜਦੋਂ ਲੋਕ ਇੱਕ ਸਾਥ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ, ਤਾਂ ਵੱਡੇ ਤੋਂ ਵੱਡੇ ਮੁੱਦੇ ਵੀ ਹਲ ਹੋ ਜਾਂਦੇ ਹਨ।

ਸਾਥੀਓ, ਅਜਿਹਾ ਹੀ ਇੱਕ ਮੁੱਦਾ ਹੈ ਬਰੂ-ਰਿਆਂਗ ਜਨਜਾਤੀਆਂ ਦੇ ਪੂਰਨਵਾਸ ਦਾ। ਕੁਝ ਦਿਨ ਪਹਿਲਾਂ ਹੀ ਤ੍ਰਿਪੁਰਾ ਅਤੇ ਮਿਜ਼ੋਰਮ ਦਰਮਿਆਨ ਅੱਧ-ਵਿਚਕਾਰ ਜੀਣ ਲਈ ਮਜ਼ਬੂਤ ਬਰੂ-ਰਿਆਂਗ ਜਨਜਾਤੀਆਂ ਦੇ ਪੁਰਨਵਾਸ ਦਾ ਇਤਿਹਾਸਿਕ ਸਮਝੌਤਾ ਹੋਇਆ ਹੈ। ਕਰੀਬ ਢਾਈ ਦਹਾਕਿਆਂ ਬਾਅਦ ਹੋਇਆ। ਇਸ ਸਮਝੌਤੇ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਹੁਣ ਆਪਣਾ ਸਥਾਈ ਘਰ, ਸਥਾਈ ਪਤਾ ਮਿਲਣਾ ਨਿਸ਼ਚਿਤ ਹੋਇਆ ਹੈ। ਬਰੂ-ਰਿਆਂਗ ਜਨਜਾਤੀ ਸਮਾਜ ਦੇ ਇੰਨ੍ਹਾਂ ਸਾਥੀਆਂ ਨੂੰ ਠੀਕ ਤਰ੍ਹਾਂ ਨਾਲ ਰਹਿਣ ਲਈ ਸਰਕਾਰ ਦੁਆਰਾ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਏਗਾ।

ਸਾਥੀਓ, ਅੱਜ ਦੇਸ਼ ਵਿੱਚ ਸਾਡੀ ਸਰਕਾਰ ਦੀਆਂ ਇਮਾਨਦਾਰ ਕੋਸ਼ਿਸ਼ਾ ਦੀ ਵਜ੍ਹਾ ਨਾਲ ਇਹ ਭਾਵਨਾ ਵਿਕਸਿਤ ਹੋਈ ਹੈ ਕਿ ਸਭ ਦੇ ਸਾਥ ਵਿੱਚ ਹੀ ਦੇਸ਼ ਦਾ ਹਿਤ ਹੈ।  ਇਸ ਭਾਵਨਾ ਨਾਲ, ਕੁਝ ਦਿਨ ਪਹਿਲਾਂ ਹੀ ਗੁਹਾਟੀ ਵਿੱਚ 8 ਅਲੱਗ-ਅਲੱਗ ਗੁਟਾਂ  ਦੇ ਲਗਭਗ ਸਾਢੇ 6 ਸੌ ਕੈਡਰਸ ਨੇ ਹਿੰਸਾ ਦਾ ਰਸਟਾ ਛੱਡ ਕੇ ਸਾਂਤੀ ਦਾ ਰਸਤਾ ਚੁਣਿਆ ਹੈ। ਇਨ੍ਹਾਂ ਕੈਡਰਸ ਨੇ ਆਧੁਨਿਕ ਹਥਿਆਰ, ਵੱਡੀ ਮਾਤਰਾ ਵਿੱਚ ਵਿਸਫੋਟਕ ਅਤੇ ਗੋਲੀਆਂ ਦੇ ਨਾਲ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ। ਅਹਿੰਸਾ ਨੂੰ ਸਰੰਡਰ ਕਰ ਦਿੱਤਾ। ਹੁਣ ਇਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ  rehabilitate ਕੀਤਾ ਜਾ ਰਿਹਾ ਹੈ।

ਸਾਥੀਓ, ਪਿਛਲੇ ਸਾਲ ਹੀ ਨੈਸ਼ਨਲ ਲਿਬਰੇਸ਼ਨ ਫ੍ਰੰਟ ਆਵ੍ ਤ੍ਰਿਪੁਰਾ ਅਤੇ ਸਰਕਾਰ ਦਰਮਿਆਨ ਇੱਕ ਸਮਝੌਤਾ ਹੋਇਆ ਅਤੇ ਮੈਂ ਸਮਝਦਾ ਹਾਂ ਕਿ ਸਮਝੌਤਾ ਵੀ ਬਹੁਤ ਮਹੱਤਵਪੂਰਨ ਕਦਮ  ਸੀ।  NLFT ‘ਤੇ 1997 ਤੋਂ ਹੀ ਪ੍ਰਤੀਬੱਧ ਲਗਾ ਹੋਇਆ ਸੀ।  ਵਰ੍ਹਿਆਂ ਤੱਕ ਇਹ ਸੰਗਠਨ ਹਿੰਸਾ ਦਾ ਰਸਤਾ ਅਪਣਾਉਦਾ ਰਿਹਾ ਸੀ।  ਸਾਡੀ ਸਰਕਾਰ ਨੇ ਸਾਲ 2015 ਵਿੱਚ NLFT ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ।  ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲੈਣ ਦੀ ਕੋਸ਼ਿਸ਼ ਕੀਤੀ  ਦਰਮਿਆਨ ਕੁਝ ਲੋਕਾਂ ਨੂੰ ਰੱਖ ਕੇ ਮਦਦ ਲਈ   ਇਸ ਦੇ ਕੁਝ ਸਮੇਂ ਬਾਅਦ ਇਹ ਲੋਕ ਵੀ ਜੋ ਬੰਬ- ਬੰਦੂਕ, ਪਿਸਤੌਲ ਵਿੱਚ ਹੀ ਵਿਸ਼ਵਾਸ ਰੱਖਦੇ ਸਨ…  ਸਭ ਕੁਝ ਛੱਡ ਦਿੱਤਾ ਅਤੇ ਹਿੰਸਾ ਫੈਲਾਉਣੀ ਬੰਦ ਕਰ ਦਿੱਤੀ ਸੀ। ਲਗਾਤਾਰ ਕੋਸ਼ਿਸ਼ ਦੇ ਬਾਅਦ ਪਿਛਲੇ ਸਾਲ 10 ਅਗਸਤ ਨੂੰ ਹੋਏ ਸਮਝੌਤੇ  ਦੇ ਬਾਅਦ ਇਹ ਸੰਗਠਨ ਹਥਿਆਰ ਛੱਡਣ ਅਤੇ ਭਾਰਤ  ਦੇ ਸੰਵਿਧਾਨ ਦਾ ਪਾਲਣ ਕਰਨ ਲਈ ਤਿਆਰ ਹੋ ਗਿਆ, ਮੁੱਖਧਾਰਾ ਵਿੱਚ ਆ ਗਿਆ।  ਇਸ ਸਮਝੌਤੇ  ਦੇ ਬਾਅਦ NLFT ਦੇ ਦਰਜਨਾਂ ਕੈਡਰਸ ਨੇ ਆਤਮ ਸਮਰਪਣ ਕਰ ਦਿੱਤਾ ਸੀ।

ਭਾਈਓ ਅਤੇ ਭੈਣੋਂ ,  ਵੋਟ  ਦੇ ਲਈ,  ਰਾਜਨੀਤਕ ਹਿਤ ਲਈ ਮੁੱਦਿਆਂ ਨੂੰ ,  ਮੁਸ਼ਕਲਾਂ ਨੂੰ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਟਾਲਦੇ ਰਹਿਣ ਦਾ ਇੱਕ ਵੱਡਾ ਨੁਕਸਾਨ ਅਸਾਮ ਅਤੇ ਨੌਰਥ ਈਸਟ ਨੂੰ ਹੋਇਆ ਹੈ,  ਦੇਸ਼ ਨੂੰ ਹੋਇਆ ਹੈ।

ਸਾਥੀਓ,  ਰੋਡੇ ਅਟਕਾਉਣ ਦੀ ,  ਰੁਕਾਵਟ ਪਾਉਣ ਦੀ ਅਸੁਵਿਧਾ ਪੈਦਾ ਕਰਨ ਦੀ ਇਸ ਰਾਜਨੀਤੀ  ਦੇ ਮਾਧਿਅਮ ਨਾਲ ਦੇਸ਼  ਦੇ ਵਿਰੁੱਧ ਕੰਮ ਕਰਨ ਵਾਲੀ ਇੱਕ ਮਾਨਸਿਕਤਾ ਪੈਦਾ ਕੀਤੀ ਜਾ ਰਹੀ ਹੈ।  ਜੋ ਵਿਚਾਰ,  ਜੋ ਪ੍ਰਵਿਰਤੀ,  ਜੋ ਰਾਜਨੀਤੀ ਅਜਿਹੀ ਮਾਨਸਿਕਤਾ ਨੂੰ ਪ੍ਰੋਤਸਾਹਿਤ ਕਰਦੀ ਹੈ।  ਅਜਿਹੇ ਲੋਕ ਨਾ ਤਾਂ ਭਾਰਤ ਨੂੰ ਜਾਣਦੇ ਹਨ,  ਅਤੇ ਨਾ ਹੀ ਅਸਾਮ ਨੂੰ ਸਮਝਦੇ ਹਨ। ਅਸਾਮ ਦਾ ਭਾਰਤ ਨਾਲ ਜੁੜਾਵ ਦਿਲੋਂ ਹੈ,  ਆਤਮਾ ਤੋਂ ਹੈ। ਅਸਾਮ ਸ਼੍ਰੀਮੰਤ ਸ਼ੰਕਰਦੇਵ ਜੀ  ਦੇ ਸੰਸਕਾਰਾਂ ਨੂੰ ਜਿਊਂਦਾ ਹੈ।  ਸ਼੍ਰੀਮੰਤ ਸ਼ੰਕਰਦੇਵ ਜੀ  ਜੀ ਕਹਿੰਦੇ ਹਨ-

कोटि-कोटि जन्मांतरे जाहार, कोटि-कोटि जन्मांतरे जाहार

आसे महा पुण्य राशि, सि सि कदाचित मनुष्य होवय, भारत वरिषे आसि !!

ਯਾਨੀ ਜਿਸ ਵਿਅਕਤੀ ਨੇ ਅਨੇਕ ਜਨਮਾਂ ਤੋਂ ਲਗਾਤਾਰ ਪੁੰਨ ਕਮਾਇਆ ਹੈ, ਉਹੀ ਵਿਅਕਤੀ ਇਸ ਭਾਰਤ ਦੇਸ਼ ਵਿੱਚ ਜਨਮ ਲੈਂਦਾ ਹੈ। ਇਹ ਭਾਵਨਾ ਅਸਾਮ  ਦੇ ਕੋਨੇ-ਕੋਨੇ ਵਿੱਚ,  ਅਸਾਮ  ਦੇ ਕਣ-ਕਣ ਵਿੱਚ,  ਅਸਾਮ ਦੇ ਜਨ-ਜਨ ਵਿੱਚ ਹੈ।  ਇਸ ਭਾਵਨਾ  ਦੇ ਚਲਦੇ ਭਾਰਤ ਦੇ ਅਜ਼ਾਦੀ ਸੰਘਰਸ਼ ਤੋਂ ਲੈ ਕੇ ਭਾਰਤ ਦੇ ਨਵਨਿਰਮਾਣ ਵਿੱਚ ਅਸਾਮ ਨੇ ਆਪਣਾ ਖੂਨ ਅਤੇ ਪਸੀਨਾ ਵਹਾਇਆ ਹੈ। ਇਹ ਭੂਮੀ ਅਜ਼ਾਦੀ ਲਈ ਤਿਆਗ-ਤਪਸਿਆ ਕਰਨ ਵਾਲਿਆਂ ਦੀ ਭੂਮੀ ਹੈ। ਮੈਂ ਅੱਜ ਅਸਾਮ ਦੇ ਹਰ ਸਾਥੀ ਨੂੰ ਇਹ ਯਕੀਨ ਦਿਵਾਉਣ ਆਇਆ ਹਾਂ, ਕਿ ਅਸਾਮ ਵਿਰੋਧੀ, ਦੇਸ਼ ਵਿਰੋਧੀ ਹਰ ਮਾਨਸਿਕਤਾ ਨੂੰ, ਇਸ ਦੇ ਸਮਰੱਥਕਾਂ ਨੂੰ ,  ਦੇਸ਼ ਨਹੀਂ ਬਰਦਾਸ਼ਤ ਕਰੇਗਾ,  ਨਾ ਕਦੇ ਦੇਸ਼ ਮਾਫ ਕਰੇਗਾ।

ਸਾਥੀਓ, ਇਹੀ ਤਾਕਤਾਂ ਹਨ ਜੋ ਪੂਰੀ ਤਾਕਤ ਨਾਲ ਅਸਾਮ ਅਤੇ ਨੌਰਥ ਈਸਟ ਵਿੱਚ ਵੀ ਅਫਵਾਹਾਂ ਫੈਲਾ ਰਹੀਆਂ ਹਨ ਕਿ ਸਿਟੀਜਨਸ਼ਿਪ ਅਮੈਂਡਮੈਂਟ ਏਕਟ – CAA ਨਾਲ ਇੱਥੇ,  ਬਾਹਰ  ਦੇ ਲੋਕ ਆ ਜਾਣਗੇ, ਬਾਹਰ ਤੋਂ ਲੋਕ ਆ ਕੇ ਵੱਸ ਜਾਣਗੇ। ਮੈਂ ਅਸਾਮ ਦੇ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਅਜਿਹਾ ਕੁਝ ਵੀ ਨਹੀਂ ਹੋਵੇਗਾ।

ਭਾਈਓ ਅਤੇ ਭੈਣੋਂ, ਮੈਂ ਅਸਾਮ ਵਿੱਚ ਲੰਬੇ, ਸਮੇਂ ਤੱਕ ਇੱਥੋਂ  ਦੇ ਲੋਕਾਂ ਦਰਮਿਆਨ ਇੱਕ ਆਮ ਭਾਜਪਾ  ਦੇ ਕਰਮਚਾਰੀ ਵਜੋਂ ਕੰਮ ਕੀਤਾ ਹੈ।  ਛੋਟੇ-ਛੋਟੇ ਇਲਾਕਿਆਂ ਵਿੱਚ ਮੈਂ ਦੌਰਾ ਕੀਤਾ ਹੋਇਆ ਹੈ ਅਤੇ ਆਪਣੇ ਪ੍ਰਵਾਸ ਦੇ ਦੌਰਾਨ ਜਦੋਂ ਆਪਣੇ ਸਾਥੀਆਂ ਦੇ ਨਾਲ ਬੈਠਦਾ ਸੀ,  ਚਲਦੇ ਜਾਂਦੇ,  ਤਾਂ ਹਮੇਸ਼ਾ ਭਾਰਤ ਰਤਨ ਭੂਪੇਨ ਹਜ਼ਾਰਿਕਾ ਜੀ ਦੇ ਲੋਕ-ਪ੍ਰਿਯ ਗੀਤ ਦੀਆਂ ਪੰਗਤੀਆਂ ਮੈਂ ਇੱਥੋਂ  ਦੇ ਸਾਥੀਆਂ ਤੋਂ ਅਕਸਰ ਸੁਣਦਾ ਸੀ।  ਅਤੇ ਭੂਪੇਨ ਹਜ਼ਾਰਿਕਾ ਮੇਰਾ ਕੁਝ ਵਿਸ਼ੇਸ਼ ਲਗਾਵ ਵੀ ਹੈ ਉਨ੍ਹਾਂ ਦੇ ਨਾਲ।  ਉਸ ਦਾ ਕਾਰਨ ਹੈ ਕਿ ਮੇਰਾ ਜਨਮ ਗੁਜਰਾਤ ਵਿੱਚ ਹੋਇਆ। ਅਤੇ ਭੂਪੇਨ ਹਜਾਰਿਕਾ ਭਾਰਤ ਰਤਨ ਭੂਪੇਨ ਹਜ਼ਾਰਿਕਾ ਮੇਰੇ ਗੁਜਰਾਤ ਦੇ ਜਵਾਈ ਹਨ।  ਇਸ ਦਾ ਵੀ ਸਾਨੂੰ ਗਰਵ ਹੈ।  ਅਤੇ ਉਨ੍ਹਾਂ ਦੇ  ਬੇਟੇ,  ਉਨ੍ਹਾਂ ਦੇ  ਬੱਚੇ ਅੱਜ ਵੀ ਗੁਜਰਾਤੀ ਬੋਲਦੇ ਹਨ ਅਤੇ ਇਸ ਲਈ ਗਰਵ ਹੁੰਦਾ ਹੈ।  ਅਤੇ ਜਦੋਂ ਮੈਂ ਸੁਣਦਾ ਸੀ ਕਿ …..

गोटई जीबोन बिसारिलेउ, अलेख दिवख राती,

ਗੋਟਈ ਜੀਬੋਨ ਬਿਸਾਰਿਲੇਉ, ਅਲੇਖ ਦਿਵਖ ਰਾਤੀ,

अहम देहर दरे नेपाऊं, इमान रहाल माटी ।।

ਅਹਮ ਦੇਹਰ ਦਰੇ ਨੇਪਾਊਂ, ਇਮਾਨ ਰਹਾਲ ਮਾਟੀ।।

ਅਸਾਮ ਵਰਗਾ ਪ੍ਰਦੇਸ਼,  ਅਸਾਮ ਵਰਗੀ ਮਿੱਟੀ,  ਇੱਥੇ  ਦੇ ਲੋਕਾਂ ਜਿੰਨ੍ਹਾ ਆਪਣਾਪਣ ਮਿਲਣਾ ਸਹੀ ਵਿੱਚ, ਆਪਣੇ ਆਪ ਵਿੱਚ ਵਡਭਾਗ ਦੀ ਗੱਲ ਹੈ। ਮੈਨੂੰ ਪਤਾ ਹੈ ਕਿ ਇੱਥੋਂ  ਦੇ ਵੱਖ-ਵੱਖ ਸਮਾਜ  ਦੇ ਲੋਕ,  ਸੰਸਕ੍ਰਿਤੀ, ਭਾਸ਼ਾ-ਸ਼ਿੰਗਾਰ, ਖਾਣੇ- ਪੀਣੇ ਕਿੰਨੇ ਖੁਸ਼ਹਾਲ ਹਨ।  ਤੁਹਾਡੀਆਂ Aspirations,  ਤੁਹਾਡੇ ਸੁਖ- ਦੁਖ,  ਹਰ ਗੱਲ ਦੀ ਵੀ ਮੈਨੂੰ ਪੂਰੀ ਜਾਣਕਾਰੀ ਹੈ।  ਜਿਸ ਤਰ੍ਹਾਂ ਤੁਸੀਂ ਸਾਰੀਆਂ ਉਲਝਣਾਂ ਖ਼ਤਮ ਕਰਕੇ,  ਸਾਰੀਆਂ ਮੰਗਾਂ ਖ਼ਤਮ ਕਰਕੇ,  ਬੋਡੋ ਸਮਾਜ ਨਾਲ ਜੁੜੇ ਸਾਥੀ, ਨਾਲ ਆਏ ਹਨ,  ਮੈਨੂੰ ਉਮੀਦ ਹੈ ਕਿ ਹੋਰ ਲੋਕਾਂ ਦੇ ਵੀ ਸਾਰੇ ਭਰਮ ਬਹੁਤ ਛੇਤੀ ਖਤਮ ਹੋ ਜਾਣਗੇ।

ਸਾਥੀਓ, ਬੀਤੇ 5 ਸਾਲ ਵਿੱਚ ਭਾਰਤ ਦੇ ਇਤਿਹਾਸ ਅਤੇ ਵਰਤਮਾਨ ਵਿੱਚ ਅਸਾਮ  ਦੇ ਯੋਗਦਾਨ ਨੂੰ ਪੂਰੇ ਦੇਸ਼ ਵਿੱਚ ਪਹੁੰਚਾਉਣ ਦਾ ਕੰਮ ਹੋਇਆ ਹੈ। ਪਹਿਲੀ ਵਾਰ ਰਾਸ਼ਟਰੀ ਮੀਡੀਆ ਵਿੱਚ ਅਸਾਮ ਸਹਿਤ ਪੂਰੇ ਨੌਰਥ ਈਸਟ ਦੀ ਕਲਾ-ਸੰਸਕ੍ਰਿਤੀ, ਇੱਥੋਂ ਦੇ ਯੁਵਾ ਟੈਲੈਂਟ, ਇੱਥੋਂ  ਦੇ Sporting Culture ਨੂੰ ਪੂਰੇ ਦੇਸ਼ ਅਤੇ ਦੁਨੀਆ ਵਿੱਚ ਪ੍ਰਮੋਟ ਕੀਤਾ ਗਿਆ ਹੈ। ਤੁਹਾਡਾ ਪਿਆਰ, ਤੁਹਾਡਾ ਅਸ਼ੀਰਵਾਦ, ਮੈਨੂੰ ਲਗਾਤਾਰ ਤੁਹਾਡੇ ਹਿਤ ਵਿੱਚ ਕੰਮ ਲਈ ਪ੍ਰੇਰਿਤ ਕਰਦਾ ਰਹੇਗਾ। ਇਹ ਅਸ਼ੀਰਵਾਦ  ਕਦੇ ਬੇਕਾਰ ਨਹੀਂ ਜਾਣਗੇ ਕਿਉਂਕਿ ਤੁਹਾਡੇ ਅਸ਼ੀਰਵਾਦ ਦੀ ਤਾਕਤ ਤਾਂ ਬਹੁਤ ਵੱਡੀ ਹੈ ।  ਤੁਸੀ ਆਪਣੀ ਸਮਰੱਥਾ ‘ਤੇ ਵਿਸ਼ਵਾਸ ਰੱਖੋ, ਆਪਣੇ ਇਸ ਸਾਥੀ ‘ਤੇ ਵਿਸ਼ਵਾਸ ਰੱਖੋ ਅਤੇ ਮਾਂ ਕਾਮਾਖਿਆ ਦੀ ਕ੍ਰਿਪਾ ‘ਤੇ ਵਿਸ਼ਵਾਸ ਰੱਖੋ। ਮਾਂ ਕਾਮਾਖਿਆ ਦੀ ਆਸਥਾ ਅਤੇ ਅਸ਼ੀਰਵਾਦ ਸਾਨੂੰ ਵਿਕਾਸ ਦੀ ਨਵੀਂਆਂ ਉਚਾਈਆਂ ਤੇ ਲੈ ਜਾਵੇਗਾ।

ਸਾਥੀਓ, ਗੀਤਾ ਵਿੱਚ ਭਗਵਾਨ ਕ੍ਰਿਸ਼ਨ ਨੇ, ਪਾਂਡਵਾਂ ਨੂੰ ਕਿਹਾ ਸੀ ਅਤੇ ਬਹੁਤ ਵੱਡੀ ਮਹੱਤਵਪੂਰਨ ਗੱਲ ਅਤੇ ਉਹ ਵੀ ਯੁੱਧ ਦੀ ਭੂਮੀ ਵਿੱਚ ਕਿਹਾ ਸੀ,  ਹੱਥ ਵਿੱਚ ਸ਼ਸਤਰ ਸਨ, ਸ਼ਸਤਰ ਅਤੇ ਅਸਤਰ ਚੱਲ ਰਹੇ ਸਨ।  ਉਸ ਯੁੱਧ ਦੀ ਭੂਮੀ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ,  ਗੀਤਾ ਵਿੱਚ ਕਿਹਾ ਹੈ ਕਿ –

निर्वैरः सर्वभूतेषु यः स मामेति पाण्डव।।

ਨਿਰਵੈਰ: ਸਰਵਭੂਤੇਸ਼ੂ ਯ: ਸ ਮਾਮੇਤਿ ਪਾਂਡਵ

ਯਾਨੀ ਕਿਸੇ ਵੀ ਪ੍ਰਾਣੀ ਨਾਲ ਵੈਰ ਨਾ ਰੱਖਣ ਵਾਲਾ ਵਿਅਕਤੀ ਹੀ ਮੇਰਾ ਹੈ।

ਸੋਚੋ, ਮਹਾਭਾਰਤ ਦੇ ਉਸ ਇਤਿਹਾਸਿਕ ਯੁੱਧ ਵਿੱਚ ਵੀ ਭਗਵਾਨ ਕ੍ਰਿਸ਼ਣ ਦਾ ਇਹੀ ਸੰਦੇਸ਼ ਸੀ- ਕਿਸੇ ਨਾਲ ਵੈਰ ਨਾ ਕਰੋ, ਕਿਸੇ ਨਾਲ ਦੁਸ਼ਮਣੀ ਨਾ ਕਰੋ

ਦੇਸ਼ ਵਿੱਚ ਵੈਰ-ਭਾਵ ਦੀ ਥੋੜੀ ਜਿੰਨੀ ਵੀ ਭਾਵਨਾ ਰੱਖਣ ਵਾਲੇ ਵਿਅਕਤੀ ਨੂੰ ਮੈਂ ਇਹ ਕਹਾਂਗਾ ਕਿ ਵੈਰ ਦੀ ਭਾਵਨਾ ਛੱਡੋ, ਦੁਸ਼ਮਣੀ ਦੀ ਭਾਵਨਾ ਛੱਡੋ।

ਤੁਸੀਂ ਵਿਕਾਸ ਦੀ ਮੁੱਖਧਾਰਾ ਵਿੱਚ ਆਉ, ਸਭ ਦੇ ਸਾਥ ਨਾਲ, ਸਭ ਦਾ ਵਿਕਾਸ ਕਰੋ। ਹਿੰਸਾ ਨਾਲ ਨਾ ਕਦੀ ਕੁਝ ਹਾਸਲ ਹੋਇਆ ਹੈ, ਨਾ ਕਦੀ ਅੱਗੇ ਵੀ ਹਾਸਲ ਹੋਣ ਦੀ ਸੰਭਾਵਨਾ ਹੈ

ਸਾਥੀਓ, ਇੱਕ ਵਾਰ ਫਿਰ ਬੋਡੋ ਸਾਥੀਆਂ ਨੂੰ, ਅਸਾਮ ਅਤੇ ਨੌਰਥ ਈਸਟ ਨੂੰ ਮੈਂ ਅੱਜ ਬਹੁਤ-ਬਹੁਤ ਵਧਾਈ ਦਿੰਦਾ ਹਾਂ ।ਅਤੇ ਸ਼ੁਭਕਾਮਨਾਵਾਂ ਦੇ ਨਾਲ ਫਿਰ ਇੱਕ ਵਾਰ, ਇਹ ਵਿਸ਼ਾਲ ਜਨ ਸਾਗਰ, ਇਹ ਦ੍ਰਿਸ਼ ਜੀਵਨ ਵਿੱਚ ਮੈਂ ਜਾਣਦਾ ਹਾਂ ਕਿ ਦੇਖਣ ਨੂੰ ਮਿਲਿਆ ਅਤੇ ਜਾਂ ਨਹੀਂ ਮਿਲੇਗਾ, ਇਹ ਸੰਭਵ ਹੀ ਨਹੀਂ ਲੱਗਦਾ ਹੈ। ਸ਼ਾਇਦ ਹਿੰਦੁਸਤਾਨ  ਦੇ ਕਿਸੇ ਰਾਜਨੇਤਾ ਨੂੰ ਅਜਿਹਾ ਅਸ਼ੀਰਵਾਦ  ਪ੍ਰਾਪਤ ਕਰਨ ਦਾ ਸੁਭਾਗ ਨਹੀਂ ਪਹਿਲਾਂ ਮਿਲੇਗਾ ਨਾ ਭਵਿੱਖ ਵਿੱਚ ਮਿਲੇਗਾ ਕਿ ਨਹੀਂ ਮਿਲੇਗਾ ਮੈਂ ਕਹਿ ਨਹੀਂ ਸਕਦਾ।  ਮੈਂ ਆਪਣੇ ਆਪ ਨੂੰ ਬੜਾ ਭਾਗਸ਼ਾਲੀ ਮੰਨਦਾ ਹਾਂ। ਤੁਸੀਂ ਇੰਨਾ ਪਿਆਰ, ਇੰਨਾ ਅਸ਼ੀਰਵਾਦ ਬਰਸਾ ਰਹੇ ਹੋ।

ਇਹੀ ਅਸ਼ੀਰਵਾਦ ਇਹੀ ਪ੍ਰੇਮ ਮੇਰੀ ਪ੍ਰੇਰਨਾ ਹੈ। ਇਹੀ ਮੈਨੂੰ ਦੇਸ਼ ਲਈ ਤੁਹਾਡੇ ਲਈ, ਦਿਨ ਰਾਤ ਕੁਝ ਨਾ ਕੁਝ ਕਰਦੇ ਰਹਿਣ ਦੀ ਤਾਕਤ ਦਿੰਦਾ ਹੈ। ਮੈਂ ਆਪ ਲੋਕਾਂ ਦਾ ਜਿੰਨ੍ਹਾ ਆਭਾਰ ਪ੍ਰਗਟ ਕਰਾਂ, ਆਪ ਲੋਕਾਂ ਦਾ ਜਿਨ੍ਹਾਂ ਅਭਿਨੰਦਨ ਕਰਾਂ, ਓਨਾ ਘੱਟ ਹੈ।  ਹੁਣ ਫਿਰ ਇੱਕ ਵਾਰ ਅਹਿੰਸਾ ਦਾ ਰਸਤਾ ਚੁਣਨ ਲਈ, ਸ਼ਸਤਰਾਂ ਨੂੰ ਛੱਡਣ ਦੇ ਲਈ,  ਇਹ ਜੋ ਨੌਜਵਾਨ ਅੱਗੇ ਆਏ ਹਨ। ਤੁਸੀ ਵਿਸ਼ਵਾਸ ਰੱਖੋ ਤੁਹਾਡੇ ਨਵੇਂ ਜੀਵਨ ਦੀ ਸ਼ੁਰੁਆਤ ਹੋ ਚੁੱਕੀ ਹੈ। ਪੂਰੇ ਦੇਸ਼ ਦੇ ਅਸ਼ੀਰਵਾਦ ਤੁਹਾਡੇ ਨਾਲ ਹਨ।  130 ਕਰੋੜ ਦੇਸ਼ਵਾਸੀਆਂ ਦਾ ਅਸ਼ੀਰਵਾਦ ਤੁਹਾਡੇ ‘ਤੇ ਹੈ। ਅਤੇ ਮੈਂ North East ਵਿੱਚ, ਨਕਸਲ ਇਲਾਕੇ ਵਿੱਚ,  ਜੰਮੂ ਕਸ਼ਮੀਰ  ਵਿੱਚ ਅਜੇ ਵੀ ਜਿਨ੍ਹਾਂ ਦਾ ਬੰਦੂਕ ਵਿੱਚ ,  ਗਨ ਵਿੱਚ ਪਿਸਟੌਲ ਵਿੱਚ ਭਰੋਸਾ ਹੈ,  ਉਨ੍ਹਾਂ ਨੂੰ ਮੈਂ ਕਹਿੰਦਾ ਹਾਂ ਆਉ ਮੇਰੇ ਬੋਡੋ ਦੇ ਨੌਜਵਾਨਾਂ ਤੋਂ ਕੁਝ ਸਿੱਖੋ।  ਮੇਰੇ ਬੋਡੋ  ਦੇ ਨੌਜਵਾਨਾਂ ਤੋਂ ਪ੍ਰੇਰਨਾ ਲਵੋ ਵਾਪਸ ਆਉ,  ਵਾਪਸ ਆਉ, ਮੁੱਖ ਧਾਰਾ ਵਿੱਚ ਆਉ ਜੀ,  ਜੀਵਨ ਜੀ ਕੇ ਜ਼ਿੰਦਗੀ ਦਾ ਜਸ਼ਨ ਮਨਾਓ। ਇਸ ਇੱਕ ਆਸ਼ਾ  ਦੇ ਨਾਲ ਫਿਰ ਇੱਕ ਵਾਰ ਇਸ ਧਰਤੀ ਨੂੰ ਪ੍ਰਣਾਮ ਕਰਦੇ ਹੋਏ ,  ਇਸ ਧਰਤੀ ਲਈ ਜੀਣ ਵਾਲੇ ਅਜਿਹੇ ਮਹਾਂਪੁਰਖਾਂ ਨੂੰ ਪ੍ਰਣਾਮ ਕਰਦੇ ਹੋਏ ਆਪ ਸਾਰਿਆਂ ਨੂੰ ਵੰਦਨ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ,  ਮੈਂ ਆਪਣੀ ਗੱਲ ਨੂੰ ਖ਼ਤਮ ਕਰਦਾ ਹਾਂ। ਤੁਹਾਡਾ ਬਹੁਤ- ਬਹੁਤ ਧੰਨਵਾਦ!!

ਭਾਰਤ ਮਾਤਾ ਕੀ ਜੈ…

ਪੂਰੀ ਤਾਕਤ ਨਾਲ ਬੋਲੋ, 130 ਕਰੋੜ ਦੇਸ਼ਵਾਸੀਆਂ ਦੇ ਦਿਲਾਂ ਨੂੰ ਜੋ ਛੂਹ ਜਾਵੇ ਅਜਿਹੀ ਅਵਾਜ਼ ਕੱਢੋ…

ਭਾਰਤ ਮਾਤਾ ਕੀ ਜੈ….

ਭਾਰਤ ਮਾਤਾ ਕੀ ਜੈ….

ਭਾਰਤ ਮਾਤਾ ਕੀ ਜੈ….

ਭਾਰਤ ਮਾਤਾ ਕੀ ਜੈ….

ਭਾਰਤ ਮਾਤਾ ਕੀ ਜੈ….

ਮਹਾਤਮਾ ਗਾਂਧੀ ਅਮਰ ਰਹੇ, ਅਮਰ ਰਹੇ

ਮਹਾਤਮਾ ਗਾਂਧੀ ਅਮਰ ਰਹੇ, ਅਮਰ ਰਹੇ

ਮਹਾਤਮਾ ਗਾਂਧੀ ਅਮਰ ਰਹੇ, ਅਮਰ ਰਹੇ

ਬਹੁਤ-ਬਹੁਤ ਧੰਨਵਾਦ ਤੁਹਾਡਾ।

*****

ਬੀਆਰਆਰਕੇ/ਬੀਜੇ/ਬੀਐੱਮ/ਐੱਸਐੱਸ/ਐੱਮਐੱਸ