Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਸੁਆਗਤ ਨਾਲ ਸੰਪੂਰਨ ਦੇਸ਼ ਪ੍ਰਸੰਨ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਸੁਆਗਤ ਲਈ ਹਰ ਕੋਈ ਅਲਗ-ਅਲਗ ਤੌਰ ‘ਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਪੂਰਨ ਦੇਸ਼ ਵਿੱਚ ਉਤਸ਼ਾਹ ਹੈ ਅਤੇ ਸ਼ਰਧਾਲੂ ਇਸ ਸ਼ੁਭ ਦਿਨ ‘ਤੇ ਰਾਮ ਲਲਾ ਦੀ ਭਗਤੀ ਵਿੱਚ ਲੀਨ ਹਨ।

ਸ਼੍ਰੀ ਮੋਦੀ ਨੇ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਹੰਸਰਾਜ ਰਘੂਵੰਸ਼ੀ ਦਾ ਭਜਨ ਵੀ ਸਾਂਝਾ ਕੀਤਾ।

ਇੱਕ ਐਕਸ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

#ShriRamBhajan”

“ਅਯੁੱਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਦੇ ਸੁਆਗਤ ਨੂੰ ਲੈ ਕੇ ਪੂਰਾ ਦੇਸ਼ ਰਾਮਮਈ ਹੈ। ਰਾਮ ਲਲਾ ਦੀ ਭਗਤੀ ਵਿੱਚ ਡੁੱਬੇ ਭਗਤਜਨ ਇਸ ਸ਼ੁਭ ਦਿਨ ਦੇ ਲਈ ਤਰ੍ਹਾਂ-ਤਰ੍ਹਾਂ ਨਾਲ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਰਹੇ ਹਨ। ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਹੰਸਰਾਜ ਰਘੂਵੰਸ਼ੀ ਜੀ ਦਾ ਇਹ ਭਜਨ ਸੁਣੀਏ… #ShriRamBhajan”

 

 

***************

ਡੀਐੱਸ/ਐੱਸਟੀ