Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਯੁੱਧਿਆ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ, ਉਦਘਾਟਨ ਅਤੇ ਲੋਕਅਰਪਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਅਯੁੱਧਿਆ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ, ਉਦਘਾਟਨ ਅਤੇ ਲੋਕਅਰਪਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਅਯੁੱਧਿਆ ਜੀ ਦੇ ਸਾਰੇ ਲੋਕਾਂ ਨੂੰ ਮੇਰਾ ਪ੍ਰਣਾਮ! ਅੱਜ ਪੂਰੀ ਦੁਨੀਆ ਉਤਸੁਕਤਾ ਦੇ ਨਾਲ 22 ਜਨਵਰੀ ਦੇ ਇਤਿਹਾਸਕ ਪਲ ਦਾ ਇੰਤਜ਼ਾਰ ਕਰ ਰਹੀ ਹੈ। ਅਜਿਹੇ ਵਿੱਚ ਅਯੁੱਧਿਆਵਾਸੀਆਂ ਵਿੱਚ ਇਹ ਉਤਸ਼ਾਹ, ਇਹ ਉਮੰਗ ਬਹੁਤ ਸੁਭਾਵਿਕ ਹੈ। ਭਾਰਤ ਦੀ ਮਿੱਟੀ ਦੇ ਕਣ-ਕਣ ਅਤੇ ਭਾਰਤ ਦੇ ਜਨ-ਜਨ ਦਾ ਮੈਂ ਪੁਜਾਰੀ ਹਾਂ ਅਤੇ ਮੈਂ ਵੀ ਤੁਹਾਡੀ ਤਰ੍ਹਾਂ ਉਤਨਾ ਹੀ ਉਤਸੁਕ ਹਾਂ। ਅਸੀਂ ਸਾਰਿਆਂ ਦਾ ਇਹ ਉਤਸ਼ਾਹ, ਇਹ ਉਮੰਗ, ਥੋੜ੍ਹੀ ਦੇਰ ਪਹਿਲਾਂ ਅਯੁੱਧਿਆਜੀ ਦੀਆਂ ਸੜਕਾਂ ‘ਤੇ ਵੀ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਸੀ। ਅਜਿਹਾ ਲੱਗਦਾ ਸੀ ਕਿ ਪੂਰੀ ਅਯੁੱਧਿਆ ਨਗਰੀ ਹੀ ਸੜਕ ‘ਤੇ ਉਤਰ ਆਈ ਹੋਵੇ. ਇਸ ਪਿਆਰ, ਇਸ ਅਸ਼ੀਰਵਾਦ ਦੇ ਲਈ ਮੈਂ ਆਪ ਸਾਰਿਆਂ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਮੇਰੇ ਨਾਲ ਬੋਲੋ- ਸਿਯਾਵਰ ਰਾਮ ਚੰਦਰ ਕੀ ….ਜੈ। ਸਿਯਾਵਰ ਰਾਮ ਚੰਦਰ ਕੀ…. ਜੈ। ਸਿਯਾਵਰ ਰਾਮ ਚੰਦਰ ਕੀ …. ਜੈ।

ਉੱਤਰ ਪ੍ਰਦੇਸ਼ ਦੇ ਗਵਰਨਰ ਆਨੰਦੀ ਬੇਨ ਪਟੇਲ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਜੀ,

ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਜਯੋਤਿਰਾਦਿੱਤਯ ਜੀ, ਅਸ਼ਵਿਨੀ ਵੈਸ਼ਣਵ ਜੀ, ਵੀ.ਕੇ.ਸਿੰਘ ਜੀ, ਉੱਤਰ ਪ੍ਰਦੇਸ਼ ਦੇ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਯਾ ਜੀ, ਬ੍ਰਿਜੇਸ਼ ਪਾਠਕ ਜੀ, ਯੂਪੀ ਸਰਕਾਰ ਦੇ ਹੋਰ ਮੰਤਰੀਗਣ, ਸਾਰੇ ਸਾਂਸਦ ਅਤੇ ਵਿਧਾਇਕ ਗਣ ਤੇ ਵਿਸ਼ਾਲ ਸੰਖਿਆ ਵਿੱਚ ਆਏ ਮੇਰੇ ਪਰਿਵਾਰਜਨੋਂ!

ਦੇਸ਼ ਦੇ ਇਤਿਹਾਸ ਵਿੱਚ 30 ਦਸੰਬਰ ਦੀ ਇਹ ਤਾਰੀਖ ਬਹੁਤ ਹੀ ਇਤਿਹਾਸਕ ਰਹੀ ਹੈ। ਅੱਜ ਦੇ ਹੀ ਦਿਨ, 1943 ਵਿੱਚ ਨੇਤਾਜੀ ਸੁਭਾਸ਼ਚੰਦਰ ਬੋਸ ਨੇ ਅੰਡੇਮਾਨ ਵਿੱਚ ਝੰਡਾ ਲਹਿਰਾ ਕੇ ਭਾਰਤ ਦੀ ਆਜ਼ਾਦੀ ਦਾ ਜੈਘੋਸ਼ ਕੀਤਾ ਸੀ। ਆਜ਼ਾਦੀ ਦੇ ਅੰਦੋਲਨ ਨਾਲ ਜੁੜੇ ਐਸੇ ਪਾਵਨ ਦਿਵਸ ‘ਤੇ, ਅੱਜ ਅਸੀਂ ਆਜ਼ਾਦੀ ਦੇ ਅੰਮ੍ਰਿਤਕਾਲ ਦੇ ਸੰਕਲਪ ਨੂੰ ਅੱਗੇ ਵਧਾ ਰਹੇ ਹਾਂ। ਅੱਜ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਗਤੀ ਦੇਣ ਦੇ ਅਭਿਯਾਨ ਨੂੰ ਅਯੁੱਧਿਆ ਨਗਰੀ ਤੋਂ ਨਵੀਂ ਊਰਜਾ ਮਿਲ ਰਹੀ ਹੈ। ਅੱਜ ਇੱਥੇ 15 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ। Infrastructure ਨਾਲ ਜੁੜੇ ਇਹ ਕੰਮ, ਆਧੁਨਿਕ ਅਯੁੱਧਿਆ ਨੂੰ ਦੇਸ਼ ਦੇ ਨਕਸ਼ੇ ‘ਤੇ ਫਿਰ ਤੋਂ ਗੌਰਵ ਦੇ ਨਾਲ ਸਥਾਪਿਤ ਕਰਾਂਗੇ। ਕੋਰੋਨਾ ਜਿਹੀ ਆਲਮੀ ਮਹਾਮਾਰੀ ਦੇ ਦਰਮਿਆਨ ਇਹ ਕਾਰਜ ਅਯੁੱਧਿਆਵਾਸੀਆਂ ਦੇ ਅਣਥੱਕ ਮਿਹਨਤ ਦਾ ਪਰਿਣਾਮ ਹੈ। ਮੈਂ ਸਾਰੇ ਅਯੁੱਧਿਆ ਵਾਸੀਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਅਨੇਕ-ਅਨੇਕ ਵਧਾਈਆਂ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ,

ਦੁਨੀਆ ਵਿੱਚ ਕੋਈ ਵੀ ਦੇਸ਼ ਹੋਵੇ, ਅਗਰ ਉਸ ਨੂੰ ਵਿਕਾਸ ਦੀ ਨਵੀਂ ਉੱਚਾਈ ‘ਤੇ ਪਹੁੰਚਾਉਣਾ ਹੈ, ਤਾਂ ਉਸ ਨੂੰ ਆਪਣੀ ਵਿਰਾਸਤ ਨੂੰ ਸੰਭਾਲਣਾ ਹੀ ਹੋਵੇਗਾ। ਸਾਡੀ ਵਿਰਾਸਤ, ਸਾਨੂੰ ਪ੍ਰੇਰਣਾ ਦਿੰਦੀ ਹੈ, ਸਾਨੂੰ ਸਹੀ ਮਾਗਰ ਦਿਖਾਉਂਦੀ ਹੈ। ਇਸ ਲਈ ਅੱਜ ਦਾ ਭਾਰਤ, ਪੁਰਾਤਨ ਅਤੇ ਨੂਤਨ (ਨਵਾਂ) ਦੋਹਾਂ ਨੂੰ ਆਤਮਸਾਤ ਕਰਦੇ ਹੋਏ ਅੱਗੇ ਵਧ ਰਿਹਾ ਹੈ। ਇੱਕ ਸਮਾਂ ਸੀ ਜਦੋਂ ਇੱਥੇ ਹੀ ਅਯੁੱਧਿਆ ਵਿੱਚ ਰਾਮ ਲੱਲਾ ਟੈਂਟ ਵਿੱਚ ਵਿਰਾਜ਼ਮਾਨ ਸਨ। ਅੱਜ ਪੱਕਾ ਘਰ ਸਿਰਫ ਰਾਮ ਲੱਲਾ ਨੂੰ ਹੀ ਨਹੀਂ ਬਲਕਿ ਪੱਕਾ ਘਰ ਦੇਸ਼ ਦੇ ਚਾਰ ਕਰੋੜ ਗ਼ਰੀਬਾਂ ਨੂੰ ਵੀ ਮਿਲਿਆ ਹੈ। ਅੱਜ ਭਾਰਤ ਆਪਣੇ ਤੀਰਥਾਂ ਨੂੰ ਵੀ ਸੰਵਾਰ ਰਿਹਾ ਹੈ, ਤਾਂ ਉੱਥੇ ਹੀ digital technology ਦੀ ਦੁਨੀਆ ਵਿੱਚ ਵੀ ਸਾਡਾ ਦੇਸ਼ ਛਾਇਆ ਹੋਇਆ ਹੈ। ਅੱਜ ਭਾਰਤ ਕਾਸ਼ੀ ਵਿਸ਼ਵਨਾਥ ਧਾਮ ਦੇ ਪੁਨਰ ਨਿਰਮਾਣ ਦੇ ਨਾਲ ਹੀ ਦੇਸ਼ ਵਿੱਚ 30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਵੀ ਬਣਵਾ ਰਿਹਾ ਹੈ। ਅੱਜ ਦੇਸ਼ ਵਿੱਚ ਸਿਰਫ ਕੇਦਾਰ ਧਾਮ ਦਾ ਪੁਨਰ-ਉੱਥਾਰ ਹੀ ਨਹੀਂ ਹੋਇਆ ਹੈ ਬਲਕਿ 315 ਤੋਂ ਜ਼ਿਆਦਾ ਨਵੇਂ ਮੈਡੀਕਲ ਕਾਲਜ ਵੀ ਬਣੇ ਹਨ।

ਅੱਜ ਦੇਸ਼ ਵਿੱਚ ਮਹਾਕਾਲ ਮਹਾਲੋਕ ਦਾ ਨਿਰਮਾਣ ਹੀ ਨਹੀਂ ਹੋਇਆ ਹੈ ਬਲਕਿ ਹਰ ਘਰ ਜਲ ਪਹੁੰਚਾਉਣ ਦੇ ਲਈ ਪਾਣੀ ਦੀ 2 ਲੱਖ ਤੋਂ ਜ਼ਿਆਦਾ ਟੰਕੀਆਂ ਵੀ ਬਣਵਾਈਆਂ ਹਨ। ਅਸੀਂ ਚੰਦ, ਸੂਰਜ ਅਤੇ ਸਮੁੰਦਰ ਦੀਆਂ ਗਹਿਰਾਈਆਂ ਨੂੰ ਵੀ ਨਾਪ ਰਹੇ ਹਾਂ, ਤਾਂ ਆਪਣੀ ਪੌਰਾਣਿਕ ਮੂਰਤੀਆਂ ਨੂੰ ਵੀ ਰਿਕਾਰਡ ਸੰਖਿਆ ਵਿੱਚ ਭਾਰਤ ਵਾਪਸ ਲਿਆ ਰਹੇ ਹਾਂ। ਅੱਜ ਦੇ ਭਾਰਤ ਦਾ ਮਿਜਾਜ਼, ਇੱਥੇ ਅਯੁੱਧਿਆ ਵਿੱਚ ਸਪਸ਼ਟ ਦਿਖਦਾ ਹੈ। ਅੱਜ ਇੱਥੇ ਪ੍ਰਗਤੀ ਦਾ ਉਤਸਵ ਹੈ, ਤਾਂ ਕੁਝ ਦਿਨ ਬਾਅਦ ਇੱਥੇ ਪਰੰਪਰਾ ਦਾ ਉਤਸਵ ਵੀ ਹੋਵੇਗਾ। ਅੱਜ ਇੱਥੇ ਵਿਕਾਸ ਦੀ ਭਵਯਤਾ ਦਿਖ ਰਹੀ ਹੈ, ਤਾਂ ਕੁਝ ਦਿਨਾਂ ਬਾਅਦ ਇੱਥੇ ਵਿਰਾਸਤ ਦੀ ਭਵਯਤਾ ਅਤੇ ਦਿਵਯਤਾ ਦਿਖਣ ਵਾਲੀ ਹੈ। ਇਹੀ ਤਾਂ ਭਾਰਤ ਹੈ। ਵਿਕਾਸ ਅਤੇ ਵਿਰਾਸਤ ਦੀ ਇਹੀ ਸਾਂਝਾ ਤਾਕਤ, ਭਾਰਤ ਨੂੰ 21ਵੀਂ ਸਦੀ ਵਿੱਚ ਸਭ ਤੋਂ ਅੱਗੇ ਲੈ ਜਾਵੇਗੀ।

ਮੇਰੇ ਪਰਿਵਾਰਜਨੋਂ,

ਪ੍ਰਾਚੀਣ ਕਾਲ ਵਿੱਚ ਅਯੁੱਧਿਆਨਗਰੀ ਕਿਹੋ ਜਿਹੀ ਸੀ, ਇਸ ਦਾ ਵਰਣਨ ਖੁਦ ਮਹਾਰਿਸ਼ੀ ਵਾਲਮੀਕੀ ਜੀ ਨੇ ਵਿਸਤਾਰ ਨਾਲ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ਕੋਸਲੋ ਨਾਮ ਮੁਦਿਤ: ਸਫੀਤੋ ਜਨਪਦੋ ਮਹਾਨ। ਨਿਵਿਸ਼ਟ ਸਰਯੂਤੀਰੇ ਪ੍ਰਭੂਤ-ਧਨ-ਧਾਨਯਵਾਨ। (कोसलो नाम मुदितः स्फीतो जनपदो महान्। निविष्ट सरयूतीरे प्रभूत-धन-धान्यवान्।) ਅਰਥਾਤ, ਵਾਲਮੀਕੀ ਜੀ ਦੱਸਦੇ ਹਨ ਕਿ ਮਹਾਨ ਅਯੋਧਿਆਪੁਰੀ ਧਨ-ਧਾਨਯ ਨਾਲ ਪਰਿਪੂਰਨ ਸੀ, ਸਮ੍ਰਿੱਧੀ ਦੇ ਸਿਖਰ ‘ਤੇ ਸੀ, ਅਤੇ ਆਨੰਦ ਨਾਲ ਭਰੀ ਹੋਈ ਸੀ। ਯਾਨੀ, ਅਯੋਧਿਆ ਵਿੱਚ ਵਿਗਿਆਨ ਅਤੇ ਵੈਰਾਗਯ ਤਾਂ ਸੀ ਹੀ, ਉਸ ਦਾ ਵੈਭਵ ਵੀ ਸਿਖਰ ‘ਤੇ ਸੀ। ਅਯੁੱਧਿਆ ਨਗਰੀ ਦੀ ਉਸ ਪੁਰਾਤਨ ਪਹਿਚਾਣ ਨੂੰ ਸਾਨੂੰ ਆਧੁਨਿਕਤਾ ਨਾਲ ਜੋੜ ਕੇ ਵਾਪਸ ਲਿਆਉਣਾ ਹੈ।

ਸਾਥੀਓ,

ਆਉਣ ਵਾਲੇ ਸਮੇਂ ਵਿੱਚ ਅਯੁੱਧਿਆ ਨਗਰੀ, ਅਵਧ ਖੇਤਰ ਹੀ ਨਹੀਂ ਬਲਕਿ ਪੂਰੇ ਯੂਪੀ ਦੇ ਵਿਕਾਸ ਨੂੰ ਇਹ ਸਾਡੀ ਅਯੁੱਧਿਆ ਦਿਸ਼ਾ ਦੇਣ ਵਾਲੀ ਹੈ। ਅਯੁੱਧਿਆ ਵਿੱਚ ਸ਼੍ਰੀਰਾਮ ਦਾ ਸ਼ਾਨਦਾਰ ਮੰਦਿਰ ਬਣਨ ਦੇ ਬਾਅਦ ਇੱਥੇ ਆਉਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਬਹੁਤ ਵੱਡਾ ਵਾਧਾ ਹੋਵੇਗਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ, ਅਯੁੱਧਿਆ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾ ਰਹੀ ਹੈ, ਅਯੁੱਧਿਆ ਨੂੰ smart ਬਣਾ ਰਹੀ ਹੈ। ਅੱਜ ਅਯੁੱਧਿਆ ਵਿੱਚ ਸੜਕਾਂ ਦਾ ਚੌੜਾਕਰਣ ਹੋ ਰਿਹਾ ਹੈ, ਨਵੇਂ footpath ਬਣ ਰਹੇ ਹਨ। ਅੱਜ ਅਯੁੱਧਿਆ ਵਿੱਚ ਨਵੇਂ flyovers ਬਣ ਰਹੇ ਹਨ, ਨਵੇਂ ਪੁਲ਼ ਬਣ ਰਹੇ ਹਨ। ਅਯੁੱਧਿਆ ਨੂੰ ਆਸਪਾਸ ਦੇ ਜ਼ਿਲ੍ਹਿਆਂ ਨਾਲ ਜੋੜਨ ਦੇ ਲਈ ਵੀ ਆਵਾਜਾਈ ਦੇ ਸਾਧਨਾਂ ਨੂੰ ਸੁਧਾਰਿਆ ਜਾ ਰਿਹਾ ਹੈ।

ਸਾਥੀਓ,

ਅੱਜ ਮੈਨੂੰ ਅਯੁੱਧਿਆ ਧਾਮ ਏਅਰਪੋਰਟ ਅਤੇ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਦਾ ਲੋਕਅਰਪਣ ਕਰਨ ਦਾ ਸੁਭਾਗ ਮਿਲਿਆ ਹੈ। ਮੈਨੂੰ ਖੁਸ਼ੀ ਹੈ ਕਿ ਅਯੁੱਧਿਆ ਏਅਰਪੋਰਟ ਦਾ ਨਾਮ ਮਹਾਰਿਸ਼ੀ ਵਾਲਮੀਕੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਮਹਾਰਿਸ਼ੀ ਵਾਲਮੀਕੀ ਨੇ ਸਾਨੂੰ ਰਾਮਾਇਣ ਦੇ ਮਾਧਿਅਮ ਨਾਲ ਪ੍ਰਭੂ ਸ਼੍ਰੀ ਰਾਮ ਦੀ ਰਚਨਾਤਮਕਤਾ ਨਾਲ ਜਾਣੂ ਕਰਵਾਇਆ। ਮਹਾਰਿਸ਼ੀ ਵਾਲਮੀਕੀ ਦੇ ਲਈ ਪ੍ਰਭੂ ਸ਼੍ਰੀ ਰਾਮ ਨੇ ਕਿਹਾ ਸੀ – “ਤੁਮ ਤ੍ਰਿਕਾਲਦਰਸ਼ੀ ਮੁਨਿਨਾਥਾ, ਵਿਸਵ ਬਦਰ ਜਿਮਿ ਤੁਮਰੇ ਹਾਥਾ।” (तुम त्रिकालदर्शी मुनिनाथा, विस्व बदर जिमि तुमरे हाथा।”) ਅਰਥਾਤ, ਹੇ ਮੁਨਿਨਾਥ! ਤੁਸੀਂ ਤ੍ਰਿਕਾਲਦਰਸ਼ੀ ਹੋ। ਸੰਪੂਰਨ ਵਿਸ਼ਵ ਤੁਹਾਡੇ ਲਈ ਹਥੇਲੀ ‘ਤੇ ਰੱਖੇ ਹੋਏ ਬੇਰ ਦੇ ਬਰਾਬਰ ਹੈ। ਅਜਿਹੇ ਤ੍ਰਿਕਾਲਦਰਸ਼ੀ ਮਹਾਰਿਸ਼ੀ ਵਾਲਮੀਕੀ ਜੀ ਦੇ ਨਾਮ ‘ਤੇ ਅਯੁੱਧਿਆ ਧਾਮ ਏਅਰਪੋਰਟ ਦਾ ਨਾਮ, ਇਸ ਏਅਰਪੋਰਟ ਵਿੱਚ ਆਉਣ ਵਾਲੇ ਹਰ ਯਾਤਰੀ ਨੂੰ ਧੰਨ ਕਰੇਗਾ। ਮਹਾਰਿਸ਼ੀ ਵਾਲਮੀਕੀ ਦੁਆਰਾ ਰਚਿਤ ਰਾਮਾਇਣ ਉਹ ਗਿਆਨ ਮਾਰਗ ਹੈ ਜੋ ਸਾਨੂੰ ਪ੍ਰਭੂ ਸ਼੍ਰੀ ਰਾਮ ਨਾਲ ਜੋੜਦੀ ਹੈ।

ਆਧੁਨਿਕ ਭਾਰਤ ਵਿੱਚ ਮਹਾਰਿਸ਼ੀ ਵਾਲਮੀਕੀ ਇੰਟਰਨੈਸ਼ਨਲ ਏਅਰਪੋਰਟ ਅਯੋਧਿਆ ਧਾਮ, ਸਾਨੂੰ ਦਿਵਯ-ਭਵਯ-ਨਵਯ ਰਾਮ ਮੰਦਿਰ ਨਾਲ ਜੋੜੇਗਾ। ਜੋ ਇਹ ਨਵਾਂ ਏਅਰਪੋਰਟ ਬਣਿਆ ਹੈ, ਉਸ ਦੀ ਸਮਰੱਥਾ ਹਰ ਸਾਲ 10 ਲੱਖ ਯਾਤਰੀਆਂ ਨੂੰ ਸੇਵਾ ਕਰਨ ਦੀ ਸਮਰੱਥਾ ਹੈ। ਜਦੋਂ ਇਸ ਏਅਰਪੋਰਟ ਦੇ ਦੂਸਰੇ ਪੜਾਅ ਦਾ ਕੰਮ ਵੀ ਪੂਰਾ ਹੋ ਜਾਵੇਗਾ, ਤਾਂ ਮਹਾਰਿਸ਼ੀ ਵਾਲਮੀਕੀ ਇੰਟਰਨੈਸ਼ਨਲ ਏਅਰਪੋਰਟ ‘ਤੇ ਹਰ ਸਾਲ 60 ਲੱਖ ਯਾਤਰੀ ਆ-ਜਾ ਸਕਣਗੇ। ਹਾਲੇ ਅਯੁੱਧਿਆ ਧਾਮ ਰੇਲਵੇ ਸਟੇਸ਼ਨ ‘ਤੇ ਹਰ ਰੋਜ਼ 10-15 ਹਜ਼ਾਰ ਲੋਕਾਂ ਦੀ ਸੇਵਾ ਕਰਨ ਦੀ ਸਮਰੱਥਾ ਹੈ। ਸਟੇਸ਼ਨ ਦਾ ਪੂਰਾ ਵਿਕਾਸ ਹੋਣ ਦੇ ਬਾਅਦ ਅਯੁੱਧਿਆ ਧਾਮ ਰੇਲਵੇ ਸਟੇਸ਼ਨ ‘ਤੇ ਹਰ ਰੋਜ਼ 60 ਹਜ਼ਾਰ ਲੋਕ ਆ-ਜਾ ਸਕਣਗੇ।

ਸਾਥੀਓ,

ਏਅਰਪੋਰਟ-ਰੇਲਵੇ ਸਟੇਸ਼ਨਾਂ ਦੇ ਇਲਾਵਾ ਅੱਜ ਇੱਥੇ ਅਨੇਕ ਪਥਾਂ ਦਾ, ਮਾਰਗਾਂ ਦਾ ਵੀ ਲੋਕਅਰਪਣ ਹੋਇਆ ਹੈ। ਰਾਮਪਥ, ਭਕਤੀਪਥ, ਧਰਮਪਥ ਅਤੇ ਸ਼੍ਰੀ ਰਾਮ ਜਨਮਭੂਮੀ ਪਥ ਨਾਲ ਆਵਾਜਾਈ ਹੋਰ ਸੁਗਮ ਹੋਵੇਗੀ। ਅਯੋਧਿਆ ਵਿੱਚ ਅੱਜ ਹੀ ਕਾਰ ਪਾਰਕਿੰਗ ਸਥਲਾਂ ਦਾ ਲੋਕਅਰਪਣ ਕੀਤਾ ਗਿਆ ਹੈ। ਨਵੇਂ ਮੈਡੀਕਲ ਕਾਲਜ ਨਾਲ ਇੱਥੇ ਆਰੋਗਯ ਦੀਆਂ ਸੁਵਿਧਾਵਾਂ ਨੂੰ ਹੋਰ ਵਿਸਤਾਰ ਮਿਲੇਗਾ। ਸਰਯੂ ਜੀ ਦੀ ਨਿਰਮਲਤਾ ਬਣੀ ਰਹੇ, ਇਸ ਦੇ ਲਈ ਵੀ ਡਬਲ ਇੰਜਣ ਸਰਕਾਰ ਪੂਰੀ ਤਰ੍ਹਾਂ ਸਮਰਪਿਤ ਹੈ। ਸਰਯੂ ਜੀ ਵਿੱਚ ਗਿਰਣ ਵਾਲੇ ਗੰਦੇ ਪਾਣੀ ਨੂੰ ਰੋਕਣ ਦੇ ਲਈ ਵੀ ਕੰਮ ਸ਼ੁਰੂ ਹੋਇਆ ਹੈ। ਰਾਮ ਦੀ ਪੈੜੀ ਨੂੰ ਇੱਕ ਨਵਾਂ ਸਰੂਪ ਦਿੱਤਾ ਗਿਆ ਹੈ। ਸਰਯੂ ਦੇ ਕਿਨਾਰੇ ਨਵੇਂ-ਨਵੇਂ ਘਾਟਾਂ ਦਾ ਵਿਕਾਸ ਹੋ ਰਿਹਾ ਹੈ। ਇੱਥੇ ਦੇ ਸਾਰੇ ਪ੍ਰਾਚੀਣ ਕੁੰਡਾਂ ਦੀ ਮੁੜ-ਬਹਾਲੀ ਵੀ ਕੀਤੀ ਜਾ ਰਹੀ ਹੈ। ਲਤਾ ਮੰਗੇਸ਼ਕਰ ਚੌਕ ਹੋਵੇ ਜਾਂ ਰਾਮ ਕਥਾ ਸਥਲ ਇਹ ਅਯੁੱਧਿਆ ਦੀ ਪਹਿਚਾਣ ਵਧਾ ਰਹੇ ਹਨ। ਅਯੁੱਧਿਆ ਵਿੱਚ ਬਨਣ ਜਾ ਰਹੀ ਨਹੀਂ township, ਇੱਥੇ ਦੇ ਲੋਕਾਂ ਦਾ ਜੀਵਨ ਹੋਰ ਅਸਾਨ ਬਣਾਵੇਗੀ। ਵਿਕਾਸ ਦੇ ਇਨ੍ਹਾਂ ਕਾਰਜਾਂ ਨਾਲ ਅਯੁੱਧਿਆ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਨਵੇਂ ਅਵਸਰ ਵੀ ਬਣਨਗੇ। ਇਸ ਨਾਲ ਇੱਥੇ ਦੇ ਟੈਕਸੀ ਵਾਲੇ, ਰਿਕਸ਼ਾ ਵਾਲੇ, ਹੋਟਲ ਵਾਲੇ, ਢਾਬੇ ਵਾਲੇ, ਪ੍ਰਸਾਦ ਵਾਲੇ, ਫੁੱਲ ਵੇਚਣ ਵਾਲੇ, ਪੂਜਾ ਦੀ ਸਮੱਗਰੀ ਵੇਚਣ ਵਾਲੇ, ਸਾਡੇ ਛੋਟੇ-ਮੋਟੇ ਦੁਕਾਨਦਾਰ ਭਾਈ, ਸਾਰਿਆਂ ਦੀ ਆਮਦਨ ਵਧੇਗੀ।

ਮੇਰੇ ਪਰਿਵਾਰਜਨੋਂ,

ਅੱਜ ਇੱਥੇ ਆਧੁਨਿਕ ਰੇਲਵੇ ਦੇ ਨਿਰਮਾਣ ਦੀ ਤਰਫ਼ ਇੱਕ ਹੋਰ ਵੱਡਾ ਕਦਮ ਦੇਸ਼ ਨੇ ਉਠਾਇਆ ਹੈ। ਵੰਦੇ ਭਾਰਤ ਅਤੇ ਨਮੋ ਭਾਰਤ ਦੇ ਬਾਅਦ, ਅੱਜ ਇੱਕ ਹੋਰ ਆਧੁਨਿਕ ਟ੍ਰੇਨ ਦੇਸ਼ ਨੂੰ ਮਿਲੀ ਹੈ। ਇਸ ਨਵੀਂ ਟ੍ਰੇਨ ਸਿਰੀਜ਼ ਦਾ ਨਾਮ ਅੰਮ੍ਰਿਤ ਭਾਰਤ ਟ੍ਰੇਨ ਰੱਖਿਆ ਗਿਆ ਹੈ। ਵੰਦੇ ਭਾਰਤ, ਨਮੋ ਭਾਰਤ ਅਤੇ ਅੰਮ੍ਰਿਤ ਟ੍ਰੇਨਾਂ ਦੀ ਇਹ ਤ੍ਰਿਸ਼ਕਤੀ, ਭਾਰਤੀ ਰੇਲਵੇ ਦਾ ਕਾਇਆਕਲਪ ਕਰਨ ਜਾ ਰਹੀ ਹੈ। ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਇਹ ਪਹਿਲੀ ਅੰਮ੍ਰਿਤ ਭਾਰਤ ਟ੍ਰੇਨ ਅਯੁੱਧਿਆ ਤੋਂ ਗੁਜ਼ਰ ਰਹੀ ਹੈ। ਦਿੱਲੀ- ਦਰਭੰਗਾ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨ, ਦਿੱਲੀ-ਯੂਪੀ-ਬਿਹਾਰ ਦੇ ਲੋਕਾਂ ਦੀ ਯਾਤਰਾ ਨੂੰ ਆਧੁਨਿਕ ਬਣਾਵੇਗੀ। ਇਸ ਨਾਲ ਬਿਹਾਰ ਦੇ ਲੋਕਾਂ ਦੇ ਲਈ ਸ਼ਾਨਦਾਰ ਰਾਮ ਮੰਦਿਰ ਵਿੱਚ ਵਿਰਾਜਨ ਜਾ ਰਹੇ ਰਾਮਲੱਲਾ ਦੇ ਦਰਸ਼ਨ ਨੂੰ ਹੋਰ ਸੁਗਮ ਬਣਾਵੇਗੀ। ਇਹ ਆਧੁਨਿਕ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ, ਵਿਸ਼ੇਸ਼ ਤੌਰ ‘ਤੇ ਸਾਡੇ ਗ਼ਰੀਬ ਪਰਿਵਾਰ, ਸਾਡੇ ਸ਼੍ਰਮਿਕ ਸਾਥੀਆਂ ਦੀ ਬਹੁਤ ਮਦਦ ਕਰਨਗੀਆਂ।

ਸ਼੍ਰੀ ਰਾਮ ਚਰਿਤ ਮਾਨਸ ਵਿੱਚ ਗੋਸਵਾਮੀ ਤੁਲਸੀਦਾਸ ਜੀ ਨੇ ਕਿਹਾ ਹੈ- ਪਰ ਹਿਤ ਸਰਿਸ ਧਰਮ ਨਹੀਂ ਭਾਈ। ਪਰ ਪੀੜਾ ਸਮ ਨਹਿਂ ਅਧਮਾਈ। (पर हित सरिस धरम नहीं भाई। पर पीड़ा सम नहिं अधमाई) ਅਰਥਾਤ, ਦੂਸਰਿਆਂ ਦੀ ਸੇਵਾ ਕਰਨ ਤੋਂ ਵੱਡਾ ਹੋਰ ਕੋਈ ਧਰਮ, ਕੋਈ ਹੋਰ ਕਰਤੱਵ ਨਹੀਂ ਹੈ। ਆਧੁਨਿਕ ਅੰਮ੍ਰਿਤ ਭਾਰਤ ਟ੍ਰੇਨਾਂ ਗ਼ਰੀਬ ਦੀ ਸੇਵਾ ਇਸੇ ਭਾਵਨਾ ਨਾਲ ਹੀ ਸ਼ੁਰੂ ਕੀਤੀਆਂ ਗਈਆਂ ਹਨ। ਜੋ ਲੋਕ ਆਪਣੇ ਕੰਮ ਦੇ ਕਾਰਨ ਅਕਸਰ ਲੰਬੀ ਦੂਰੀ ਦਾ ਸਫਰ ਕਰਦੇ ਹਨ, ਜਿਨ੍ਹਾਂ ਦੀ ਓਨੀ ਆਮਦਨ ਨਹੀਂ ਹੈ, ਉਹ ਵੀ ਆਧੁਨਿਕ ਸੁਵਿਧਾਵਾਂ ਅਤੇ ਆਰਾਮਦਾਇਕ ਸਫਰ ਦੇ ਹੱਕਦਾਰ ਹਨ। ਗ਼ਰੀਬ ਦੇ ਜੀਵਨ ਦੀ ਵੀ ਗਰਿਮਾ ਹੈ, ਇਸੇ ਧਿਆਏ ਦੇ ਨਾਲ ਇਨ੍ਹਾਂ ਟ੍ਰੇਨਾਂ ਨੂੰ design ਕੀਤਾ ਗਿਆ ਹੈ। ਅੱਜ ਹੀ ਪੱਛਮ ਬੰਗਾਲ ਅਤੇ ਕਰਨਾਟਕਾ ਦੇ ਸਾਥੀਆਂ ਨੂੰ ਵੀ ਉਨ੍ਹਾਂ ਦੇ ਰਾਜ ਦੀ ਪਹਿਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨ ਮਿਲੀ ਹੈ। ਮੈਂ ਇਨ੍ਹਾਂ ਰਾਜਾਂ ਨੂੰ ਵੀ ਅੰਮ੍ਰਿਤ ਭਾਰਤ ਟ੍ਰੇਨਾਂ ਦੀ ਵਧਾਈ ਦੇਵਾਂਗਾ।

ਮੇਰੇ ਪਰਿਵਾਰਜਨੋਂ,

ਵਿਕਾਸ ਅਤੇ ਵਿਰਾਸਤ ਨੂੰ ਜੋੜਨ ਵਿੱਚ ਵੰਦੇ ਭਾਰਤ ਐਕਸਪ੍ਰੈੱਸ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ। ਦੇਸ਼ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ, ਕਾਸ਼ੀ ਦੇ ਲਈ ਚਲੀ ਸੀ। ਅੱਜ ਦੇਸ਼ ਦੇ 34 routes ‘ਤੇ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਚਲ ਰਹੀਆਂ ਹਨ। ਕਾਸ਼ੀ, ਵੈਸ਼ਣੋ ਦੇਵੀ ਦੇ ਲਈ ਕਟਰਾ, ਉੱਜੈਨ, ਪੁਸ਼ਕਰ, ਤਿਰੂਪਤੀ, ਸ਼ਿਰਡੀ, ਅੰਮ੍ਰਿਤਸਰ, ਮਦੁਰੈ, ਆਸਥਾ ਦੇ ਅਜਿਹੇ ਹਰ ਵੱਡੇ ਕੇਂਦਰਾਂ ਨੂੰ ਵੰਦੇ ਭਾਰਤ ਜੋੜ ਰਹੀ ਹੈ। ਇਸੇ ਕੜੀ ਵਿੱਚ ਅੱਜ ਅਯੋਧਿਆ ਨੂੰ ਵੀ ਵੰਦੇ ਭਾਰਤ ਟ੍ਰੇਨ ਦਾ ਉਪਹਾਰ ਮਿਲਿਆ ਹੈ। ਅੱਜ ਅਯੋਧਿਆ ਧਾਮ ਜੰਕਸ਼ਨ – ਆਨੰਦ ਵਿਹਾਰ ਵੰਦੇ ਭਾਰਤ ਸ਼ੁਰੂ ਕੀਤੀ ਗਈ ਹੈ। ਇਸ ਦੇ ਇਲਾਵਾ ਅੱਜ ਕਟਰਾ ਤੋਂ ਦਿੱਲੀ, ਅੰਮ੍ਰਿਤਸਰ ਤੋਂ ਦਿੱਲੀ, ਕੋਯੰਬਟੂਰ-ਬੈਂਗਲੁਰੂ, ਮੈਂਗਲੁਰੂ-ਮਡਗਾਂਵ, ਜਾਲਨਾ-ਮੁੰਬਈ ਇਨ੍ਹਾਂ ਸ਼ਹਿਰਾਂ ਦਰਮਿਆਨ ਵੀ ਵੰਦੇ ਭਾਰਤ ਦੀ ਨਵੀਆਂ ਸੇਵਾਵਾਂ ਸ਼ੁਰੂ ਹੋਈਆਂ ਹਨ। ਵੰਦੇ ਭਾਰਤ ਵਿੱਚ ਗਤੀ ਵੀ ਹੈ, ਵੰਦੇ ਭਾਰਤ ਵਿੱਚ ਆਧੁਨਿਕਤਾ ਵੀ ਹੈ ਅਤੇ ਵੰਦੇ ਭਾਰਤ ਵਿੱਚ ਆਤਮਨਿਰਭਰਤਾ ਦਾ ਮਾਣ ਵੀ ਹੈ। ਬਹੁਤ ਹੀ ਘੱਟ ਸਮੇਂ ਵਿੱਚ ਵੰਦੇ ਭਾਰਤ ਨਾਲ ਡੇਢ ਕਰੋੜ ਤੋਂ ਵੱਧ ਯਾਤਰੀ ਸਫਰ ਕਰ ਚੁੱਕੇ ਹਨ। ਵਿਸ਼ੇਸ਼ ਤੌਰ ‘ਤੇ ਯੁਵਾ ਪੀੜ੍ਹੀ ਨੂੰ ਇਹ ਟ੍ਰੇਨ ਬਹੁਤ ਪਸੰਦ ਆ ਰਹੀ ਹੈ।

ਸਾਥੀਓ,

ਸਾਡੇ ਦੇਸ਼ ਵਿੱਚ ਪ੍ਰਾਚੀਨ ਕਾਲ ਨਾਲ ਹੀ ਤੀਰਥ ਯਾਤਰਾਵਾਂ ਦਾ ਆਪਣਾ ਮਹੱਤਵ ਰਿਹਾ ਹੈ, ਆਪਣਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ। ਬਦ੍ਰੀ ਵਿਸ਼ਾਲ ਤੋਂ ਸੇਤੁਬੰਧ ਰਾਮੇਸ਼ਵਰਮ ਦੀ ਯਾਤਰਾ, ਗੰਗੋਤ੍ਰੀ ਤੋਂ ਗੰਗਾਸਾਗਰ ਦੀ ਯਾਤਰਾ,

ਦ੍ਵਵਾਰਕਾਧੀਸ਼ ਤੋਂ ਜਗਨਨਾਥਪੁਰੀ ਦੀ ਯਾਤਰਾ, ਦ੍ਵਾਦਸ਼ ਜਯੋਤੀਰਲਿੰਗੋ ਦੀ ਯਾਤਰਾ, ਚਾਰ ਧਾਮਾਂ ਦੀ ਯਾਤਰਾ, ਕੈਲਾਸ਼ ਮਾਨਸਰੋਵਰ ਯਾਤਰਾ, ਕਾਂਵੜ ਯਾਤਰਾ, ਸ਼ਕਤੀਪੀਠਾਂ ਦੀ ਯਾਤਰਾ, ਪੰਢਰਪੁਰ ਯਾਤਰਾ, ਅੱਜ ਵੀ ਭਾਰਤ ਦੇ ਕੋਨੇ-ਕੋਨੇ ਵਿੱਚ ਕੋਈ ਨਾ ਕੋਈ ਯਾਤਰਾ ਨਿਕਲਦੀ ਰਹਿੰਦੀ ਹੈ, ਲੋਕ ਆਸਥਾ ਦੇ ਨਾਲ ਉਨ੍ਹਾਂ ਨਾਲ ਜੁੜਦੇ ਰਹਿੰਦੇ ਹਨ। ਤਮਿਲ ਨਾਡੂ ਵਿੱਚ ਵੀ ਕਈ ਯਾਤਰਾਵਾਂ ਪ੍ਰਸਿੱਥ ਹਨ। ਸ਼ਿਵਸਥਲ ਪਾਦ ਯਾਤਿਰੈ, ਮੁਰੂਗਨੁੱਕੁ ਕਾਵਡੀ ਯਾਤਿਰੈ, ਵੈਸ਼ਣ ਤਿਰੂਪ-ਪਦਿ ਯਾਤਿਰੈ, ਅੰਮਨ ਤਿਰੂਤਲ ਯਾਤਿਰੈ, ਕੇਰਲ ਵਿੱਚ ਸਬਰੀਮਾਲਾ ਯਾਤਰਾ ਹੋਵੇ, ਆਂਧਰ-ਤੇਲੰਗਾਨਾ ਵਿੱਚ ਮੇਦਾਰਾਮ ਵਿੱਚ ਸੰਮੱਕਾ ਅਤੇ ਸਰੱਕਾ ਦੀ ਯਾਤਰਾ ਹੋਵੇ, ਨਾਗੋਬਾ ਯਾਤਰਾ, ਇਨ੍ਹਾਂ ਵਿੱਚ ਲੱਖਾਂ ਦੀ ਸੰਖਿਆ ਵਿੱਚ ਸ਼ਰਧਾਲੂ ਜੁਟਦੇ ਹਨ। ਇੱਥੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਕੇਰਲ ਵਿੱਚ ਭਗਵਾਨ ਰਾਮ ਅਤੇ ਉਨ੍ਹਾਂ ਦੇ ਭਾਈਆਂ ਭਰਤ, ਲਕਸ਼ਮਣ ਅਤੇ ਸ਼ਤਰੂਘਨ ਦੇ ਧਾਮ ਦੀ ਵੀ ਯਾਤਰਾ ਹੁੰਦੀ ਹੈ। ਇਹ ਯਾਤਰਾ ਨਾਲੰਬਲਮ ਯਾਤਰਾ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਦੇ ਇਲਾਵਾ ਦੇਸ਼ ਵਿੱਚ ਕਿੰਨੀਆਂ ਹੀ ਪਰਿਕਰਮਾਵਾਂ ਵੀ ਜਾਰੀ ਰਹਿੰਦੀਆਂ ਹਨ।

ਗੋਵਰਧਨ ਪਰਿਕਰਮਾ, ਪੰਚਕੋਸੀ ਪਰਿਕਰਮਾ, ਚੌਰਾਸੀਕੋਸੀ ਪਰਿਕਰਮਾ, ਅਜਿਹੀਆਂ ਯਾਤਰਾਵਾਂ ਅਤੇ ਪਰਿਕਰਮਾਵਾਂ ਨਾਲ ਹਰ ਭਗਤ ਦਾ ਈਸ਼ਵਰ ਦੇ ਪ੍ਰਤੀ ਜੁੜਾਅ ਹੋਰ ਮਜ਼ਬੂਤ ਹੁੰਦਾ ਹੈ। ਬੌਧ ਧਰਮ ਵਿੱਚ ਭਗਵਾਨ ਬੁੱਧ ਨਾਲ ਜੁੜੇ ਸਥਲਾਂ ਗਯਾ, ਲੁੰਬਿਨੀ, ਕਪਿਲਵਸਤੂ, ਸਾਰਨਾਥ, ਕੁਸ਼ੀਨਗਰ ਦੀਆਂ ਯਾਤਰਾਵਾਂ ਹੁੰਦੀਆਂ ਹਨ। ਰਾਜਗੀਰ ਬਿਹਾਰ ਵਿੱਚ ਬੌਧ ਪੈਰੋਕਾਰਾਂ ਦੀ ਪਰਿਕਰਮਾ ਹੁੰਦੀ ਹੈ। ਜੈਨ ਧਰਮ ਵਿੱਚ ਪਾਵਾਗੜ੍ਹ, ਸੰਮੇਦ ਸ਼ਿਖਰਜੀ, ਪਾਲੀਤਾਨਾ, ਕੈਲਾਸ਼ ਦੀ ਯਾਤਰਾ ਹੋਵੇ, ਸਿੱਖਾਂ ਦੇ ਲਈ ਪੰਚ ਤਖਤ ਯਾਤਰਾ ਅਤੇ ਗੁਰੂ ਧਾਮ ਯਾਤਰਾ ਹੋਵੇ, ਅਰੁਣਾਚਲ ਪ੍ਰਦੇਸ਼ ਵਿੱਚ ਨੌਰਥ ਈਸਟ ਵਿੱਚ ਪਰਸ਼ੁਰਾਮ ਕੁੰਡ ਦੀ ਵਿਸ਼ਾਲ ਯਾਤਰਾ ਹੋਵੇ, ਇਨ੍ਹਾਂ ਵਿੱਚ ਸ਼ਾਮਲ ਹੋਣ ਦੇ ਲਈ ਸ਼ਰਧਾਲੂ ਪੂਰੀ ਆਸਥਾ ਨਾਲ ਜੁਟਦੇ ਹਨ। ਦੇਸ਼ ਭਰ ਸਦੀਆਂ ਤੋਂ ਹੀ ਰਹੀਆਂ ਇਨ੍ਹਾਂ ਯਾਤਰਾਵਾਂ ਦੇ ਲਈ ਉਂਝ ਹੀ ਸਮੁਚਿਤ ਇੰਤਜ਼ਾਮ ਵੀ ਕੀਤੇ ਜਾਂਦੇ ਹਨ। ਹੁਣ ਅਯੁੱਧਿਆ ਵਿੱਚ ਹੋ ਰਹੇ ਇਹ ਨਿਰਮਾਣ ਕਾਰਜ, ਇੱਥੇ ਆਉਣ ਵਾਲੇ ਹਰ ਰਾਮਭਗਤ ਦੇ ਲਈ ਅਯੁੱਧਿਆ ਧਾਮ ਦੀ ਯਾਤਰਾ ਨੂੰ, ਭਗਵਾਨ ਦੇ ਦਰਸ਼ਨ ਨੂੰ ਹੋਰ ਅਸਾਨ ਬਣਾਉਣਗੇ।

ਸਾਥੀਓ,

ਇਹ ਇਤਿਹਾਸਕ ਪਲ, ਬਹੁਤ ਖੁਸ਼ਕਿਸਮਤੀ ਨਾਲ ਸਾਡੇ ਸਭ ਦੇ ਜੀਵਨ ਵਿੱਚ ਆਇਆ ਹੈ। ਸਾਨੂੰ ਦੇਸ਼ ਦੇ ਲਈ ਨਵਾਂ ਸੰਕਲਪ ਲੈਣਾ ਹੈ, ਖੁਦ ਨੂੰ ਨਵੀਂ ਊਰਜਾ ਨਾਲ ਭਰਨਾ ਹੈ। ਇਸ ਦੇ ਲਈ 22 ਜਨਵਰੀ ਨੂੰ ਤੁਸੀਂ ਸਾਰੇ ਆਪਣੇ ਘਰਾਂ ਵਿੱਚ, ਮੈਂ ਪੂਰੇ ਦੇਸ਼ ਦੇ 140 ਕਰੋੜ ਦੇਸ਼ਵਾਸੀਆਂ ਨੂੰ ਅਯੁੱਧਿਆ ਦੀ ਇਸ ਪਵਿੱਤਰ ਧਰਤੀ ਤੋਂ ਪ੍ਰਾਰਥਨਾ ਕਰ ਰਿਹਾ ਹਾਂ, ਅਯੁੱਧਿਆ ਦੀ ਪ੍ਰਭੂ ਰਾਮ ਦੀ ਨਗਰੀ ਤੋਂ ਪ੍ਰਾਰਥਨਾ ਕਰ ਰਿਹਾ ਹਾਂ, ਮੈਂ 140 ਕਰੋੜ ਦੇਸ਼ਵਾਸੀਆਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰ ਰਿਹਾ ਹਾਂ, ਕਿ ਤੁਸੀਂ 22 ਜਨਵਰੀ ਨੂੰ ਜਦੋਂ ਅਯੁੱਧਿਆ ਵਿੱਚ ਪ੍ਰਭੂ ਰਾਮ ਵਿਰਾਜਮਾਨ ਹੋਣ, ਆਪਣੇ ਘਰਾਂ ਵਿੱਚ ਵੀ ਸ਼੍ਰੀ ਰਾਮ ਜਯੋਤੀ ਜਲਾਉਣ, ਦੀਪਾਵਲੀ ਮਨਾਉਣ। 22 ਜਨਵਰੀ ਦੀ ਸ਼ਾਪ ਪੂਰੇ ਹਿੰਦੁਸਤਾਨ ਵਿੱਚ ਜਗਮਗ-ਜਗਮਗ ਹੋਣੀ ਚਾਹੀਦੀ ਹੈ। ਲੇਕਿਨ ਨਾਲ ਹੀ, ਮੇਰੀ ਸਾਰੇ ਦੇਸ਼ਵਾਸੀਆਂ ਨੂੰ ਇੱਕ ਜ਼ਰੂਰੀ ਪ੍ਰਾਰਥਨਾ ਹੋਰ ਵੀ ਹੈ।

ਹਰ ਕਿਸੇ ਦੀ ਇੱਛਾ ਹੈ ਕਿ 22 ਜਨਵਰੀ ਨੂੰ ਹੋਣ ਵਾਲੇ ਆਯੋਜਨ ਦੀ ਗਵਾਹ ਬਨਣ ਦੇ ਲਈ ਉਹ ਖੁਦ ਅਯੁੱਧਿਆ ਆਉਣ ਲੇਕਿਨ ਤੁਸੀਂ ਵੀ ਜਾਣਦੇ ਹੋ ਕਿ ਹਰ ਕਿਸੇ ਦਾ ਆਉਣ ਸੰਭਵ ਨਹੀਂ ਹੈ। ਅਯੁੱਧਿਆ ਵਿੱਚ ਸਭ ਦਾ ਪਹੁੰਚਣਾ ਬਹੁਤ ਮੁਸ਼ਕਿਲ ਹੈ ਅਤੇ ਇਸ ਲਈ ਸਾਰੇ ਰਾਮ ਭਗਤਾਂ ਨੂੰ, ਦੇਸ਼ ਭਰ ਦੇ ਰਾਮ ਭਗਤਾਂ ਨੂੰ, ਉੱਤਰ ਪ੍ਰਦੇਸ਼ ਦੇ ਖਾਸ ਤੌਰ ‘ਤੇ ਰਾਮ ਭਗਤਾਂ ਨੂੰ ਮੇਰੀ ਹੱਥ ਜੋੜ ਕੇ ਪ੍ਰਣਾਮ ਦੇ ਨਾਲ ਪ੍ਰਾਰਥਨਾ ਹੈ। ਮੇਰੀ ਤਾਕੀਦ ਹੈ ਕਿ 22 ਜਨਵਰੀ ਨੂੰ ਵਿੱਕ ਵਾਰ ਰਸਮੀ ਪ੍ਰੋਗਰਾਮ ਹੋ ਜਾਣ ਦੇ ਬਾਅਦ, 23 ਤਰੀਕ ਦੇ ਬਾਅਦ, ਆਪਣੀ ਸੁਵਿਧਾ ਦੇ ਅਨੁਸਾਰ ਉਹ ਅਯੁੱਧਿਆ ਆਉਣ, ਅਯੁੱਧਿਆ ਆਉਣ ਦਾ ਮਨ 22 ਤਰੀਕ ਨੂੰ ਨਾ ਬਣਾਉਣ। ਪ੍ਰਭੂ ਰਾਮ ਜੀ ਨੂੰ ਤਕਲੀਫ ਹੋਵੇ ਅਜਿਹਾ ਅਸੀਂ ਭਗਤ ਕਦੇ ਨਹੀਂ ਕਰ ਸਕਦੇ ਹਾਂ। ਪ੍ਰਭੂ ਰਾਮ ਜੀ ਪਧਾਰ ਰਹੇ ਹਨ ਤਾਂ ਅਸੀਂ ਵੀ ਕੁਝ ਦਿਨ ਇੰਤਜ਼ਾਰ ਕਰੀਏ, 550 ਸਾਲ ਇੰਤਜ਼ਾਰ ਕੀਤਾ ਹੈ, ਕੁਝ ਦਿਨ ਹੋਰ ਇੰਤਜ਼ਾਰ ਕਰੀਏ। ਅਤੇ ਇਸ ਲਈ ਸੁਰੱਖਿਆ ਦੇ ਲਿਹਾਜ਼ ਨਾਲ, ਵਿਵਸਥਾ ਦੇ ਲਿਹਾਜ਼ ਨਾਲ, ਮੇਰੀ ਆਪ ਸਭ ਨੂੰ ਵਾਰ-ਵਾਰ ਪ੍ਰਾਰਥਨਾ ਹੈ ਕਿ ਕਿਰਪਾ ਕਰਕੇ, ਕਿਉਂਕਿ ਹੁਣ ਪ੍ਰਭੂ ਰਾਮ ਦੇ ਦਰਸ਼ਨ ਅਯੁੱਧਿਆ ਦਾ ਨਵਯ, ਭਵਯ, ਦਿਵਯ ਮੰਦਿਰ ਆਉਣ ਵਾਲੀਆਂ ਸਦੀਆਂ ਤੱਕ ਦਰਸ਼ਨ ਦੇ ਲਈ ਉਪਲਬਧ ਹੈ।

ਤੁਸੀਂ ਜਨਵਰੀ ਵਿੱਚ ਆਓ, ਫਰਵਰੀ ਵਿੱਚ ਆਓ, ਮਾਰਚ ਵਿੱਚ ਆਓ, ਇੱਕ ਸਾਲ ਦੇ ਬਾਅਦ ਆਓ, ਦੋ ਸਾਲ ਦੇ ਬਾਅਦ ਆਓ, ਮੰਦਿਰ ਹੈ ਹੀ। ਅਤੇ ਇਸ ਲਈ 22 ਜਨਵਰੀ ਨੂੰ ਇੱਥੇ ਪਹੁੰਚਣ ਦੇ ਲਈ ਭੀੜ-ਭੜੱਕੇ ਕਰਨ ਤੋਂ ਤੁਸੀਂ ਬਚੋ ਤਾਕਿ ਇੱਥੇ ਜੋ ਵਿਵਸਥਾ ਹੈ, ਮੰਦਿਰ ਦੇ ਜੋ ਵਿਵਸਥਾਪਕ ਲੋਕ ਹਨ, ਮੰਦਿਰ ਦਾ ਜੋ ਟ੍ਰਸਟ ਹੈ, ਇੰਨਾ ਪਵਿੱਤਰ ਉਨ੍ਹਾਂ ਨੇ ਕੰਮ ਕੀਤਾ ਹੈ, ਇੰਨੀ ਮਿਹਨਤ ਕਰਕੇ ਕੀਤਾ ਹੈ, ਪਿਛਲੇ 3-4 ਸਾਲ ਤੋਂ ਦਿਨ-ਰਾਤ ਕੰਮ ਕੀਤਾ ਹੈ, ਉਨ੍ਹਾਂ ਨੂੰ ਸਾਡੀ ਤਰਫ ਤੋਂ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਹੈ, ਅਤੇ ਇਸ ਲਈ ਮੈਂ ਵਾਰ-ਵਾਰ ਤਾਕੀਦ ਕਰਦਾ ਹਾਂ ਕਿ 22 ਨੂੰ ਇੱਥੇ ਪਹੁੰਚਣ ਦਾ ਪ੍ਰਯਤਨ ਨਾ ਕਰਨ। ਕੁਝ ਹੀ ਲੋਕਾਂ ਨੂੰ ਸੱਦਾ ਗਿਆ ਹੈ ਉਹ ਲੋਕ ਆਉਣਗੇ ਅਤੇ 23 ਦੇ ਬਾਅਦ ਸਾਰੇ ਦੇਸ਼ਵਾਸੀਆਂ ਦੇ ਲਈ ਆਉਣਾ ਬਹੁਤ ਸਰਲ ਹੋ ਜਾਵੇਗਾ।

ਸਾਥੀਓ,

ਅੱਜ ਮੇਰੀ ਇੱਕ ਤਾਕੀਦ ਮੇਰੇ ਅਯੁੱਧਿਆ ਦੇ ਭਾਈ-ਭੈਣਾਂ ਨੂੰ ਹੈ। ਤੁਹਾਨੂੰ ਦੇਸ਼ ਅਤੇ ਦੁਨੀਆ ਦੇ ਅਣਗਿਣਤ ਮਹਿਮਾਨਾਂ ਦੇ ਲਈ ਤਿਆਰ ਹੋਣਾ ਹੈ। ਹੁਣ ਦੇਸ਼-ਦੁਨੀਆ ਦੇ ਲੋਕ ਲਗਾਤਾਰ, ਹਰ ਰੋਜ਼ ਅਯੁੱਧਿਆ ਆਉਂਦੇ ਰਹਿਣਗੇ, ਲੱਖਾਂ ਦੀ ਤਦਾਦ ਵਿੱਚ ਲੋਕ ਆਉਣ ਵਾਲੇ ਹਨ। ਆਪਣੀ-ਆਪਣੀ ਸੁਵਿਧਾ ਨਾਲ ਆਉਣਗੇ, ਕੋਈ ਇੱਕ ਸਾਲ ਵਿੱਚ ਆਵੇਗਾ, ਕੋਈ ਦੋ ਸਾਲ ਵਿੱਚ ਆਵੇਗਾ, ਦਸ ਸਾਲ ਵਿੱਚ ਆਵੇਗਾ ਲੇਕਿਨ ਲੱਖਾਂ ਲੋਕ ਆਉਣਗੇ। ਅਤੇ ਇਹ ਸਿਲਸਿਲਾ ਹੁਣ ਅਨੰਤ ਕਾਲ ਤੱਕ ਚਲੇਗਾ, ਅਨੰਤ ਕਾਲ ਤੱਕ ਚਲੇਗਾ। ਇਸ ਲਈ ਅਯੁੱਧਿਆ ਵਾਸੀਆਂ ਨੂੰ, ਤੁਹਾਨੂੰ ਵੀ ਇੱਕ ਸੰਕਲਪ ਲੈਣਾ ਹੈ। ਅਤੇ ਇਹ ਸੰਕਲਪ ਹੈ- ਅਯੋਧਿਆ ਨਗਰ ਨੂੰ ਭਾਰਤ ਦਾ ਸਭ ਤੋਂ ਸਵੱਛ ਸ਼ਹਿਰ ਬਣਾਉਣ ਦਾ। ਇਹ ਸਵੱਛ ਅਯੁੱਧਿਆ ਇਹ ਅਯੁੱਧਿਆ ਵਾਸੀਆਂ ਦੀ ਜ਼ਿੰਮੇਦਾਰੀ ਹੈ। ਅਤੇ ਇਸ ਦੇ ਲਈ ਸਾਨੂੰ ਮਿਲ ਕੇ ਹਰ ਕਦਮ ਉਠਾਉਣਾ ਹੈ। ਮੈਂ ਅੱਜ ਦੇਸ਼ ਦੇ ਸਾਰੇ ਤੀਰਥ ਖੇਤਰਾਂ ਅਤੇ ਮੰਦਿਰਾਂ ਨੂੰ ਆਪਣੀ ਤਾਕੀਦ ਦੋਹਰਾਵਾਂਗਾ। ਦੇਸ਼ ਭਰ ਦੇ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ।

ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਦੇ ਲਈ, ਇੱਕ ਸਪਤਾਹ ਪਹਿਲਾਂ, 14 ਜਨਵਰੀ ਮਕਰ ਸੰਕ੍ਰਾਂਤੀ ਦੇ ਦਿਨ ਤੋਂ ਪੂਰੇ ਦੇਸ਼ ਦੇ ਛੋਟੇ-ਮੋਟੇ ਸਬ ਤੀਰਥ ਸਥਲਾਂ ‘ਤੇ ਸਵੱਛਤਾ ਦਾ ਇੱਕ ਬਹੁਤ ਵੱਡਾ ਅਭਿਯਾਨ ਚਲਾਇਆ ਜਾਣਾ ਚਾਹੀਦਾ ਹੈ। ਹਰ ਮੰਦਿਰ, ਹਿੰਦੁਸਤਾਨ ਦੇ ਹਰ ਕੋਨੇ ਵਿੱਚ ਸਾਨੂੰ ਉਸ ਦੀ ਸਫਾਈ ਦਾ ਅਭਿਯਾਨ ਮਕਰ ਸੰਕ੍ਰਾਂਤੀ 14 ਜਨਵਰੀ ਤੋਂ 22 ਜਨਵਰੀ ਤੱਕ ਸਾਨੂੰ ਚਲਾਉਣਾ ਚਾਹੀਦਾ ਹੈ। ਪ੍ਰਭੂ ਰਾਮ ਪੂਰੇ ਦੇਸ਼ ਦੇ ਹਨ ਅਤੇ ਪ੍ਰਭੂ ਰਾਮ ਜੀ ਜਦੋਂ ਆ ਰਹੇ ਹਨ ਤਾਂ ਸਾਡਾ ਇੱਕ ਵੀ ਮੰਦਿਰ, ਸਾਡਾ ਇੱਕ ਵੀ ਤੀਰਥ ਖੇਤਰ ਉਸ ਦਾ ਅਤੇ ਉਸ ਦੇ ਪਰਿਸਰ ਦੇ ਇਲਾਕੇ ਦਾ ਅਸਵੱਛ ਨਹੀਂ ਹੋਣਾ ਚਾਹੀਦਾ ਹੈ, ਗੰਦਗੀ ਨਹੀਂ ਹੋਣੀ ਚਾਹੀਦੀ ਹੈ।

ਸਾਥੀਓ,

ਹੁਣ ਤੋਂ ਕੁਝ ਦੇਰ ਪਹਿਲਾਂ ਮੈਨੂੰ ਅਯੁੱਧਿਆ ਨਗਰੀ ਵਿੱਚ ਹੀ ਇੱਕ ਹੋਰ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਮੈਨੂੰ ਖੁਸ਼ੀ ਹੈ ਇਹ ਦੱਸਦੇ ਹੋਏ ਕਿ ਉੱਜਵਲਾ ਗੈਸ ਕਨੈਕਸ਼ਨ ਦੀ 10 ਕਰੋੜਵੀਂ ਲਾਭਾਰਥੀ ਭੈਣ ਦੇ ਘਰ ਮੈਨੂੰ ਜਾ ਕੇ ਚਾਹ ਪੀਣ ਦਾ ਮੌਕਾ ਮਿਲਿਆ। ਜਦੋਂ 1 ਮਈ, 2016 ਨੂੰ ਅਸੀਂ ਯੂਪੀ ਦੇ ਬਲੀਆ ਤੋਂ ਉੱਜਵਲਾ ਯੋਜਨਾ ਸ਼ੁਰੂ ਕੀਤੀ ਸੀ, ਤਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਇਹ ਯੋਜਨਾ, ਸਫ਼ਲਤਾ ਦੀ ਇਸ ਉਚਾਈ ‘ਤੇ ਪਹੁੰਚੇਗੀ। ਇਸ ਯੋਜਨਾ ਨੇ ਕਰੋੜਾਂ ਪਰਿਵਾਰਾਂ ਦਾ, ਕਰੋੜਾਂ ਮਾਤਾਵਾਂ-ਭੈਣਾਂ ਦਾ ਜੀਵਨ ਹਮੇਸ਼ਾ ਦੇ ਲਈ ਬਦਲ ਦਿੱਤਾ ਹੈ, ਉਨ੍ਹਾਂ ਨੂੰ ਲਕੜੀ ਦੇ ਧੂੰਏ ਤੋਂ ਮੁਕਤੀ ਦਿਵਾਈ ਹੈ।

ਸਾਥੀਓ,

ਸਾਡੇ ਦੇਸ਼ ਵਿੱਚ ਗੈਸ ਕਨੈਕਸ਼ਨ ਦੇਣ ਦਾ ਕੰਮ 60-70 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਯਾਨੀ 6-7 ਦਹਾਕੇ ਪਹਿਲਾਂ। ਲੇਕਿਨ 2014 ਤੱਕ ਹਾਲਤ ਇਹ ਸੀ ਕਿ 50-55 ਸਾਲ ਵਿੱਚ ਸਿਰਫ਼ 14 ਕਰੋੜ ਗੈਸ ਕਨੈਕਸ਼ਨ ਹੀ ਦਿੱਤੇ ਜਾ ਚੁੱਕੇ ਸਨ। ਯਾਨੀ ਪੰਜ ਦਹਾਕਿਆਂ ਵਿੱਚ 14 ਕਰੋੜ। ਜਦਕਿ ਸਾਡੀ ਸਰਕਾਰ ਨੇ ਇੱਕ ਦਹਾਕੇ ਵਿੱਚ 18 ਕਰੋੜ ਨਵੇਂ ਗੈਸ ਕਨੈਕਸ਼ਨ ਦਿੱਤੇ ਹਨ। ਅਤੇ ਇਸ 18 ਕਰੋੜ ਵਿੱਚ 10 ਕਰੋੜ ਗੈਸ ਕਨੈਕਸ਼ਨ ਮੁਫਤ ਵਿੱਚ ਦਿੱਤੇ ਗਏ ਹਨ… ਉੱਜਵਲਾ ਯੋਜਨਾ ਦੇ ਤਹਿਤ ਦਿੱਤੇ ਗਏ ਹਨ। ਜਦੋਂ ਗ਼ਰੀਬ ਦੀ ਸੇਵਾ ਦੀ ਭਾਵਨਾ ਹੋਵੇ, ਜਦੋਂ ਨੀਅਤ ਨੇਕ ਹੋਵੇ ਤਾਂ ਇਸੇ ਤਰ੍ਹਾਂ ਨਾਲ ਕੰਮ ਹੁੰਦਾ ਹੈ, ਇਸੇ ਤਰ੍ਹਾਂ ਤੇ ਨਤੀਜੇ ਮਿਲਦੇ ਹਨ। ਅੱਜਕੱਲ੍ਹ ਕੁਝ ਲੋਕ ਮੈਨੂੰ ਪੁੱਛਦੇ ਹਨ ਕਿ ਮੋਦੀ ਕੀ ਗਾਰੰਟੀ ਵਿੱਚ ਇੰਨੀ ਤਾਕਤ ਕਿਉਂ ਹੈ।

ਮੋਦੀ ਕੀ ਗਾਰੰਟੀ ਵਿੱਚ ਇੰਨੀ ਤਾਕਤ ਇਸ ਲਈ ਹੈ ਕਿਉਂਕਿ ਮੋਦੀ ਜੋ ਕਹਿੰਦਾ ਹੈ, ਉਹ ਕਰਨ ਦੇ ਲਈ ਜੀਵਨ ਖਪਾ ਦਿੰਦਾ ਹੈ। ਮੋਦੀ ਕੀ ਗਾਰੰਟੀ ‘ਤੇ ਅੱਜ ਦੇਸ਼ ਨੂੰ ਇਸ ਲਈ ਭਰੋਸਾ ਹੈ… ਕਿਉਂਕਿ ਮੋਦੀ ਜੋ ਗਾਰੰਟੀ ਦਿੰਦਾ ਹੈ, ਉਸ ਨੂੰ ਪੂਰਾ ਕਰਨ ਦੇ ਲਈ ਦਿਨ-ਰਾਤ ਇੱਕ ਕਰ ਦਿੰਦਾ ਹੈ। ਇਹ ਅਯੁੱਧਿਆ ਨਗਰੀ ਵੀ ਤਾਂ ਇਸ ਦੀ ਗਵਾਹ ਹੈ। ਅਤੇ ਮੈਂ ਅੱਜ ਅਯੁੱਧਿਆ ਦੇ ਲੋਕਾਂ ਨੂੰ ਫਿਰ ਤੋਂ ਵਿਸ਼ਵਾਸ ਦੇਵਾਂਗਾ ਕਿ ਇਸ ਪਵਿੱਤਰ ਧਾਮ ਦੇ ਵਿਕਾਸ ਵਿੱਚ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਸ਼੍ਰੀ ਰਾਮ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ, ਇਸੇ ਕਾਮਨਾ ਦੇ ਨਾਲ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਪ੍ਰਭੂ ਸ਼੍ਰੀ ਰਾਮ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਅਤੇ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ-

ਜੈ ਸਿਯਾਰਾਮ!

ਜੈ ਸਿਯਾਰਾਮ!

ਜੈ ਸਿਯਾਰਾਮ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ। 

************

ਡੀਐੱਸ/ਆਰਟੀ/ਡੀਕੇ/ਏਕੇ