Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਯੁੱਧਿਆ ਧਾਮ ਸ਼੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ ਪਾਠ


ਸਿਯਾਵਰ ਰਾਮਚੰਦਰ ਕੀ ਜੈ!

ਮੇਰੇ ਪਿਆਰੇ ਦੇਸ਼ਵਾਸੀਓ, ਰਾਮ ਰਾਮ!

ਜੀਵਨ ਦੇ ਕੁਝ ਪਲ, ਈਸ਼ਵਰੀ ਅਸ਼ੀਰਵਾਦ ਦੀ ਵਜ੍ਹਾ ਨਾਲ ਹੀ ਯਥਾਰਥ ਵਿੱਚ ਬਦਲਦੇ ਹਨ।

ਅੱਜ ਅਸੀਂ ਸਾਰੇ ਭਾਰਤੀਆਂ ਲਈ, ਦੁਨੀਆ ਭਰ ਵਿੱਚ ਫੈਲੇ ਰਾਮਭਗਤਾਂ ਦੇ ਲਈ ਅਜਿਹਾ ਹੀ ਪਵਿੱਤਰ ਅਵਸਰ ਹੈ। ਹਰ ਤਰਫ ਪ੍ਰਭੂ ਸ਼੍ਰੀਰਾਮ ਦੀ ਭਗਤੀ ਦਾ ਅਦਭੁੱਤ ਵਾਤਾਵਰਣ! ਚਾਰੋਂ ਦਿਸ਼ਾਵਾਂ ਵਿੱਚ ਰਾਮ ਨਾਮ ਦੀ ਧੁਨ, ਰਾਮ ਭਜਨਾਂ ਦੀ ਅਦਭੁੱਤ ਸੁੰਦਰ ਮਾਧੁਰੀ! ਹਰ ਕਿਸੇ ਨੂੰ ਇੰਤਜ਼ਾਰ ਹੈ 22 ਜਨਵਰੀ ਦਾ, ਉਸ ਇਤਿਹਾਸਕ ਪਵਿੱਤਰ ਪਲ ਦਾ। ਅਤੇ ਹੁਣ ਅਯੁੱਧਿਆ ਵਿੱਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਕੇਵਲ 11 ਦਿਨ ਹੀ ਬਚੇ ਹਨ। ਮੇਰਾ ਸੁਭਾਗ ਹੈ ਕਿ ਮੈਨੂੰ ਵੀ ਇਸ ਪੁਨਯ ਅਵਸਰ ਦਾ ਸਾਕਸ਼ੀ ਬਣਨ ਦਾ ਅਵਸਰ ਮਿਲ ਰਿਹਾ ਹੈ। ਇਹ ਮੇਰੇ ਲਈ ਕਲਪਨਾਤੀਤ ਅਨੁਭੂਤੀਆਂ ਦਾ ਸਮਾਂ ਹੈ।

ਮੈਂ ਭਾਵੁਕ ਹਾਂ, ਭਾਵਨਾਵਾਂ ਨਾਲ ਭਰਿਆ ਹਾਂ! ਮੈਂ ਪਹਿਲੀ ਵਾਰ ਜੀਵਨ ਵਿੱਚ ਇਸ ਤਰ੍ਹਾਂ ਦੇ ਮਨੋਭਾਵ ਤੋਂ ਗੁਜ਼ਰ ਰਿਹਾ ਹਾਂ, ਮੈਂ ਇੱਕ ਅਲੱਗ ਹੀ ਭਾਵ-ਭਗਤੀ ਦੀ ਅਨੁਭੂਤੀ ਕਰ ਰਿਹਾ ਹਾਂ। ਮੇਰੇ ਅੰਤਰਮਨ ਦੀ ਇਹ ਭਾਵ-ਯਾਤਰਾ, ਮੇਰੇ ਲਈ ਅਭਿਵਿਅਕਤੀ ਦਾ ਨਹੀਂ, ਅਨੁਭੂਤੀ ਦਾ ਅਵਸਰ ਹੈ। ਚਾਹੁੰਦੇ ਹੋਏ ਵੀ ਮੈਂ ਇਸ ਦੀ ਗਹਿਨਤਾ, ਵਿਆਪਕਤਾ ਅਤੇ ਤੇਜ਼ੀ ਨੂੰ ਸ਼ਬਦਾਂ ਵਿੱਚ ਬੰਨ ਨਹੀਂ ਪਾ ਰਿਹਾ ਹਾਂ। ਤੁਸੀਂ ਵੀ ਮੇਰੀ ਸਥਿਤੀ ਭਲੀ ਭਾਂਤ ਸਮਝ ਸਕਦੇ ਹੋ।

ਜਿਸ ਸੁਪਨੇ ਨੂੰ ਕਈ ਪੀੜ੍ਹੀਆਂ ਨੇ ਵਰ੍ਹਿਆਂ ਤੱਕ ਇੱਕ ਸੰਕਲਪ ਦੀ ਤਰ੍ਹਾਂ ਆਪਣੇ ਹਿਰਦੇ ਵਿੱਚ ਜਿਵਿਆ, ਮੈਨੂੰ ਉਸ ਦੀ ਸਿੱਧੀ ਦੇ ਸਮੇਂ ਉਪਸਥਿਤ ਹੋਣ ਦਾ ਸੁਭਾਗ ਮਿਲਿਆ ਹੈ। ਪ੍ਰਭੂ ਨੇ ਮੈਨੂੰ ਸਾਰੇ ਭਾਰਤਵਾਸੀਆਂ ਦਾ ਪ੍ਰਤੀਨਿਧਤਵ ਕਰਨ ਦੇ ਨਿਮਿਤ ਬਣਾਇਆ ਹੈ।

“ਨਿਮਿਤ ਮਾਤ੍ਰਮ ਭਵ ਸਵਯ-ਸਾਚਿਨ੍”। (“निमित्त मात्रम् भव सव्य-साचिन्”।)

ਇਹ ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੈ। ਜਿਹਾ ਕਿ ਸਾਡੇ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ, ਸਾਨੂੰ ਈਸ਼ਵਰ ਦੇ ਯੱਗ ਦੇ ਲਈ, ਅਰਾਧਨਾ ਦੇ ਲਈ, ਖੁਦ ਵਿੱਚ ਵੀ ਦੇਵੀ ਚੇਤਨਾ ਜਾਗ੍ਰਿਤ ਕਰਨੀ ਹੁੰਦੀ ਹੈ। ਇਸ ਦੇ ਲਈ ਸ਼ਾਸਤਰਾਂ ਵਿੱਚ ਵਰਤ ਅਤੇ ਕਠੋਰ ਨਿਯਮ ਦੱਸੇ ਗਏ ਹਨ, ਜਿਨ੍ਹਾਂ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪਾਲਨ ਕਰਨਾ ਹੁੰਦਾ ਹੈ। ਇਸ ਲਈ, ਅਧਿਆਤਮਿਕ ਯਾਤਰਾ ਦੀਆਂ ਕੁਝ ਤਪਸਵੀ ਆਤਮਾਵਾਂ ਅਤੇ ਮਹਾਪੁਰਖਾਂ ਨਾਲ ਮੈਨੂੰ ਜੋ ਮਾਰਗਦਰਸ਼ਨ ਮਿਲਿਆ ਹੈ…. ਉਨ੍ਹਾਂ ਨੇ ਜੋ ਯਮ ਨਿਯਮ ਸੁਝਾਏ ਹਨ, ਉਸ ਦੇ ਅਨੁਸਾਰ ਮੈਂ ਅੱਜ ਤੋਂ 11 ਦਿਨਾਂ ਦਾ ਵਿਸ਼ੇਸ਼ ਅਨੁਸ਼ਠਾਨ ਸ਼ੁਰੂ ਕਰ ਰਿਹਾ ਹਾਂ।

ਇਸ ਪਵਿੱਤਰ ਅਵਸਰ ‘ਤੇ ਮੈਂ ਪਰਮਾਤਮਾ ਦੇ ਸ਼੍ਰੀਚਰਣਾਂ ਵਿੱਚ ਪ੍ਰਾਰਥਨਾ ਕਰਦਾ ਹਾਂ … ਰਿਸ਼ਿਆ, ਮੁਨੀਆਂ, ਤਪਸਵੀਆਂ ਨੂੰ ਮੁੜ ਯਾਦ ਕਰਦਾ ਹਾਂ …. ਅਤੇ ਜਨਤਾ-ਜਨਾਰਦਨ, ਜੋ ਈਸ਼ਵਰ ਦਾ ਰੂਪ ਹੈ, ਉਨ੍ਹਾਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਸ਼ੀਰਵਾਦ ਦਿਓ…. ਤਾਕਿ ਮਨ ਤੋਂ, ਵਚਨ ਤੋਂ, ਕਰਮ ਤੋਂ, ਮੇਰੀ ਤਰਫੋਂ ਕੋਈ ਕਮੀ ਨਾ ਰਹੇ।

ਸੀਥਓ,

ਮੇਰਾ ਇਹ ਸੁਭਾਗ ਹੈ ਕਿ 11 ਦਿਨ ਦੇ ਆਪਣੇ ਅਨੁਸ਼ਠਾਨ ਦੀ ਸ਼ੁਰੂਆਤ, ਮੈਂ ਨਾਸਿਕ ਧਾਮ-ਪੰਚਵਟੀ ਤੋਂ ਕਰ ਰਿਹਾ ਹਾਂ। ਪੰਚਵਟੀ, ਉਹ ਪਾਵਨ ਧਰਤੀ ਹੈ, ਜਿੱਥੇ ਪ੍ਰਭੂ ਸ਼੍ਰੀਰਾਮ ਨੇ ਕਾਫੀ ਸਮਾਂ ਬਿਤਾਇਆ ਸੀ।

ਅਤੇ ਅੱਜ ਮੇਰੇ ਲਈ ਇੱਕ ਸੁਖਦ ਸੰਜੋਗ ਇਹ ਵੀ ਹੈ ਕਿ ਅੱਜ ਸਵਾਮੀ ਵਿਵੇਕਾਨੰਦ ਜੀ ਦੀ ਜਨਮਜਯੰਤੀ ਹੈ। ਇਹ ਸਵਾਮੀ ਵਿਵੇਕਾਨੰਦ ਜੀ ਹੀ ਸਨ ਜਿਨ੍ਹਾਂ ਨੇ ਹਜ਼ਾਰਾਂ ਵਰ੍ਹਿਆਂ ਤੋਂ ਹਮਲਾਵਰ ਭਾਰਤ ਦੀ ਆਤਮਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਜ ਉਹੀ ਆਤਮਵਿਸ਼ਵਾਸ, ਭਵਯ ਰਾਮ ਮੰਦਿਰ ਦੇ ਰੂਪ ਵਿੱਚ ਸਾਡੀ ਪਹਿਚਾਣ ਬਣ ਕੇ ਸਭ ਦੇ ਸਾਹਮਣੇ ਹੈ।

ਅਤੇ ਸੋਨੇ ‘ਤੇ ਸੁਹਾਗਾ ਦੇਖੋ, ਅੱਜ ਮਾਤਾ ਜੀਜਾਬਾਈ ਜੀ ਦੀ ਜਨਮ ਜਯੰਤੀ ਹੈ। ਮਾਤਾ ਜੀਜਾਬਾਈ, ਜਿਨ੍ਹਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰੂਪ ਵਿੱਚ ਇੱਕ ਮਹਾ ਮਾਨਵ ਨੂੰ ਜਨਮ ਦਿੱਤਾ ਸੀ। ਅੱਜ ਅਸੀਂ ਆਪਣੇ ਭਾਰਤ ਨੂੰ ਜਿਸ ਅਖੰਡ ਰੂਪ ਵਿੱਚ ਦੇਖ ਰਹੇ ਹਾਂ, ਇਸ ਵਿੱਚ ਮਾਤਾ ਜੀਜਾਬਾਈ ਜੀ ਦਾ ਬਹੁਤ ਵੱਡਾ ਯੋਗਦਾਨ ਹੈ।

ਅਤੇ ਸਾਥੀਓ,

ਜਦੋਂ ਮੈਂ ਮਾਤਾ ਜੀਜਾਬਾਈ ਨੂੰ ਮੁੜ ਤੋਂ ਯਾਦ ਕਰ ਰਿਹਾ ਹਾਂ ਤਾਂ ਸਹਿਜ ਰੂਪ ਵਿੱਚ ਮੈਨੂੰ ਆਪਣੀ ਮਾਂ ਦਾ ਯਾਦ ਆਉਣਾ ਬਹੁਤ ਸੁਭਾਵਿਕ ਹੈ। ਮੇਰੇ ਮਾਤਾ ਜੀ ਜੀਵਨ ਦੇ ਅੰਤ ਤੱਕ ਮਾਲਾ ਜਪਦੇ ਹੋਏ ਸੀਤਾ-ਰਾਮ ਦਾ ਹੀ ਨਾਮ ਜਪਿਆ ਕਰਦੇ ਸਨ।

ਸਾਥੀਓ,

ਪ੍ਰਾਣ ਪ੍ਰਤਿਸ਼ਠਾ ਦੀ ਮੰਗਲ –ਘੜੀ…

ਚਰਾਚਰ ਸ੍ਰਿਸ਼ਟੀ ਦਾ ਉਹ ਚੈਤਨਯ ਪਲ…..

ਅਧਿਆਤਮਿਕ ਅਨੁਭੂਤੀ ਦਾ ਉਹ ਅਵਸਰ…..

ਗਰਭਗ੍ਰਹਿ ਵਿੱਚ ਉਸ ਪਲ ਕੀ ਕੁਝ ਨਹੀਂ ਹੋਵੇਗਾ….!!!

ਸਾਥੀਓ,

ਸਰੀਰ ਦੇ ਰੂਪ ਵਿੱਚ, ਤਾਂ ਮੈਂ ਉਸ ਪਵਿੱਤਰ ਪਲ ਦਾ ਸਾਕਸ਼ੀ ਗਵਾਹ ਬਣਾਂਗਾ ਹੀ, ਲੇਕਿਨ ਮੇਰੇ ਮਨ ਵਿੱਚ, ਮੇਰੇ ਹਿਰਦੇ ਦੇ ਹਰ ਸਪੰਦਨ ਵਿੱਚ, 140 ਕਰੋੜ ਭਾਰਤੀ ਮੇਰੇ ਨਾਲ ਹੋਣਗੇ। ਤੁਸੀਂ ਮੇਰੇ ਨਾਲ ਹੋਵੋਗੇ…. ਹਰ ਰਾਮਭਗਤ ਮੇਰੇ ਨਾਲ ਹੋਵੇਗਾ। ਅਤੇ ਉਹ ਚੈਤਨਯ ਪਲ, ਸਾਡੀ ਸਾਰਿਆਂ ਦੀ ਸਾਂਝੀ ਅਨੁਭੂਤੀ ਹੋਵੇਗੀ। ਮੈਂ ਆਪਣੇ ਨਾਲ ਰਾਮ ਮੰਦਿਰ ਦੇ ਲਈ ਆਪਣੇ ਜੀਵਨ ਨੂੰ ਸਮਰਪਿਤ ਕਰਨ ਵਾਲੀਆਂ ਅਣਗਿਣਤ ਸ਼ਖਸੀਅਤਾਂ ਦੀ ਪ੍ਰੇਰਣਾ ਲੈ ਕੇ ਜਾਵਾਂਗਾ।

ਤਿਆਗ-ਤਪੱਸਿਆ ਦੀਆਂ ਉਹ ਮੂਰਤੀਆਂ….

500 ਸਾਲ ਦਾ ਧੀਰਜ….

ਦੀਰਘ ਧੀਰਜ ਦਾ ਉਹ ਕਾਲ….

ਅਣਗਿਣਤ ਤਿਆਗ ਅਤੇ ਤਪੱਸਿਆ ਦੀਆਂ ਘਟਨਾਵਾਂ….

ਦਾਨੀਆਂ ਦੀਆਂ… ਬਲਿਦਾਨੀਆਂ ਦੀਆਂ….ਗਾਥਾਵਾਂ…

ਕਿੰਨੇ ਹੀ ਲੋਕ ਹਨ ਜਿਨ੍ਹਾਂ ਦੇ ਨਾਮ ਤੱਕ ਕੋਈ ਨਹੀਂ ਜਾਣਦਾ, ਲੇਕਿਨ ਜਿਨ੍ਹਾਂ ਦੇ ਜੀਵਨ ਦਾ ਇੱਕਮਾਤਰ ਉਦੇਸ਼ ਰਿਹਾ ਹੈ, ਭਵਯ ਰਾਮ ਮੰਦਿਰ ਦਾ ਨਿਰਮਾਣ। ਅਜਿਹੇ ਅਣਗਿਣਤ ਲੋਕਾਂ ਦੀਆਂ ਯਾਦਾਂ ਮੇਰੇ ਨਾਲ ਹੋਣਗੀਆਂ।

ਜਦੋਂ 140 ਕਰੋੜ ਦੇਸ਼ਵਾਸੀ, ਉਸ ਪਲ ਵਿੱਚ ਮਨ ਨਾਲ ਮੇਰੇ ਨਾਲ ਜੁੜ ਜਾਣਗੇ, ਅਤੇ ਜਦੋਂ ਮੈਂ ਤੁਹਾਡੀ ਊਰਜਾ ਨੂੰ ਨਾਲ ਲੈ ਕੇ ਗਰਭਗ੍ਰਹਿ ਵਿੱਚ ਪ੍ਰਵੇਸ਼ ਕਰਾਂਗਾ, ਤਾਂ ਮੈਨੂੰ ਵੀ ਅਹਿਸਾਸ ਹੋਵੇਗਾ ਕਿ ਮੈਂ ਇਕੱਲਾ ਨਹੀਂ, ਤੁਸੀਂ ਸਾਰੇ ਵੀ ਮੇਰੇ ਨਾਲ ਹੋ ।

ਸਾਥੀਓ, ਇਹ 11 ਦਿਨ ਨਿਜੀ ਤੌਰ ‘ਤੇ ਮੇਰੇ ਯਮ ਨਿਯਮ ਤਾਂ ਹੈ ਹੀ ਲੇਕਿਨ ਮੇਰੇ ਭਾਵ ਵਿਸ਼ਵ ਵਿੱਚ ਤੁਸੀਂ ਸਭ ਸ਼ਾਮਲ ਹੋ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਮਨ ਨਾਲ ਮਰੇ ਨਾਲ ਜੁੜੇ ਰਹੋ।

ਰਾਮਲੱਲਾ ਦੇ ਚਰਣਾਂ ਵਿੱਚ, ਮੈਂ ਤੁਹਾਡੇ ਭਾਵਾਂ ਨੂੰ ਵੀ ਉਸੇ ਭਾਵ ਨਾਲ ਅਰਪਿਤ ਕਰਾਂਗਾ ਜੋ ਭਾਵ ਮੇਰੇ ਅੰਦਰ ਉਮੜ ਰਹੇ ਹਨ।

ਸਾਥੀਓ,

ਅਸੀਂ ਸਾਰੇ ਇਸ ਸੱਚ ਨੂੰ ਜਾਣਦੇ ਹਾਂ ਕਿ ਈਸ਼ਵਰ ਨਿਰਾਕਾਰ ਹੈ। ਲੇਕਿਨ ਈਸ਼ਵਰ, ਸਾਕਾਰ ਰੂਪ ਵਿੱਚ ਵੀ ਸਾਡੀ ਅਧਿਆਤਮਿਕ ਯਾਤਰਾ ਨੂੰ ਬਲ ਦਿੰਦੇ ਹਨ। ਜਨਤਾ-ਜਨਾਰਦਨ ਵਿੱਚ ਈਸ਼ਵਰ ਦਾ ਰੂਪ ਹੁੰਦਾ ਹੈ, ਇਹ ਮੈਂ ਸਾਕਸ਼ਾਤ ਦੇਖਿਆ ਹੈ, ਮਹਿਸੂਸ ਕੀਤਾ ਹੈ। ਲੇਕਿਨ ਜਦੋਂ ਈਸ਼ਵਰ ਰੂਪ ਉਹੀ ਜਨਤਾ ਸ਼ਬਦਾਂ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੀ ਹੈ, ਆਸ਼ੀਰਵਾਦ ਦਿੰਦੀ ਹੈ, ਤਾਂ ਮੇਰੇ ਵਿੱਚ ਵੀ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਅੱਜ, ਮੈਨੂੰ ਤੁਹਾਡੇ ਆਸ਼ੀਰਵਾਦ ਦੀ ਜ਼ਰੂਰਤ ਹੈ। ਇਸ ਲਈ ਮੇਰੀ ਪ੍ਰਾਰਥਨਾ ਹੈ ਕਿ ਸ਼ਬਦਾਂ ਵਿੱਚ, ਲਿਖਤੀ ਵਿੱਚ, ਆਪਣੀਆਂ ਭਾਵਨਾਵਾਂ ਜ਼ਰੂਰ ਪ੍ਰਗਟ ਕਰੋ, ਮੈਨੂੰ ਆਸ਼ੀਰਵਾਦ ਜ਼ਰੂਰ ਦਿਓ। ਤੁਹਾਡੇ ਆਸ਼ੀਰਵਾਦ ਦਾ ਇੱਕ-ਇੱਕ ਸ਼ਬਦ ਮੇਰੇ ਲਈ ਸ਼ਬਦ ਨਹੀਂ, ਮੰਤਰ ਹੈ। ਮੰਤਰੀ ਦੀ ਸ਼ਕਤੀ ਦੇ ਤੌਰ ‘ਤੇ ਉਹ ਜ਼ਰੂਰ ਕੰਮ ਕਰੇਗਾ। ਤੁਸੀਂ ਆਪਣੇ ਸ਼ਬਦਾਂ ਨੂੰ, ਆਪਣੇ ਭਾਵਾਂ ਨੂੰ ਨਮੋ ਐਪ ਦੇ ਜ਼ਰੀਏ ਸਿੱਧੇ ਮੇਰੇ ਤੱਕ ਪਹੁੰਚਾ ਸਕਦੇ ਹੋ।

ਆਓ,

ਅਸੀਂ ਸਾਰੇ ਪ੍ਰਭੂ ਸ਼੍ਰੀਰਾਮ ਦੀ ਭਗਤੀ ਵਿੱਚ ਡੁੱਬ ਜਾਈਏ। ਇਸੇ ਭਾਵ ਦੇ ਨਾਲ ਦੇ ਨਾਲ, ਤੁਸੀਂ ਸਾਰੇ ਰਾਮਭਗਤਾਂ ਨੂੰ ਕੋਟਿ-ਕੋਟਿ ਨਮਨ

ਜੈ ਸਿਯਾਰਾਮ

ਜੈ ਸਿਯਾਰਾਮ

ਜੈ ਸਿਯਾਰਾਮ 

************

ਡੀਐੱਸ/ਏਕੇ