ਅਮਰੀਕੀ ਕਾਂਗਰਸ ਦੇ ਦੋ ਪਾਰਟੀਆਂ ਉੱਤੇ ਅਧਾਰਤ ਇੱਕ 8 ਮੈਂਬਰੀ ਵਫਦ ਨੇ ਅੱਜ ਇੱਥੇ ਕਾਂਗਰਸ ਦੀ ਮਹਿਲਾ ਮੈਂਬਰ ਨੈਂਸੀ ਪੇਲੋਸੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਇਸ ਵਫਦ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਵਿੱਚ ਦੋਹਾਂ ਪਾਰਟੀਆਂ ਵਲੋਂ ਦਿੱਤੇ ਜਾ ਰਹੇ ਮਜ਼ਬੂਤ ਸਹਿਯੋਗ ਦੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਵਫਦ ਦੇ ਮੈਂਬਰਾਂ ਨਾਲ ਦੋਪੱਖੀ ਸੰਬੰਧਾਂ ਅਤੇ ਸਾਂਝੇ ਹਿੱਤ ਦੇ ਹੋਰ ਮੁੱਦਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਅਮਰੀਕੀ ਕਾਂਗਰਸ ਨਾਲ ਆਪਸੀ ਆਵਾਜਾਈ ਵਿੱਚ ਹੋਰ ਵਾਧੇ ਦਾ ਸੱਦਾ ਦਿੱਤਾ।
AKT/SH